ਅਮਰੀਕਾ : ਤੇਲ ਦੀ ਢੋਆ-ਢੁਆਈ ਕਰ ਰਿਹਾ ਜਹਾਜ਼ ਹਾਦਸਾਗ੍ਰਸਤ
ਅਲਾਸਕਾ (ਅਮਰੀਕਾ), 24 ਅਪ੍ਰੈਲ - ਅਮਰੀਕਾ ਦੇ ਅਲਾਸਕਾ ਵਿਚ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਤੇਲ ਦੀ ਢੋਆ-ਢੁਆਈ ਕਰ ਰਿਹਾ ਇਕ ਡਗਲਸ ਸੀ-54 ਜਹਾਜ਼ ਇਕ ਜੰਮੀ ਹੋਈ ਨਦੀ ਵਿਚ ਹਾਦਸਾਗ੍ਰਸਤ ਹੋ ਗਿਆ।। ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਜਹਾਜ਼ 'ਚ ਦੋ ਲੋਕ ਸਵਾਰ ਸਨ ਤੇ ਐਫ.ਏ.ਏ. ਘਟਨਾ ਦੀ ਜਾਂਚ ਕਰ ਰਹੀ ਹੈ।