ਪੁਲਿਸ ਅਤੇ ਕਿਸਾਨਾਂ ਵਿਚ ਹੋਈ ਤਕਰਾਰ, ਭਾਜਪਾ ਮੀਟਿੰਗ ਸਥਾਨ ਦਾ ਦਰਵਾਜ਼ਾ ਕੀਤਾ ਬੰਦ
ਮਹਿਤਪੁਰ, 24 ਅਪ੍ਰੈਲ (ਲਖਵਿੰਦਰ ਸਿੰਘ)- ਅੱਜ ਮਹਿਤਪੁਰ ਵਿਖੇ ਭਾਜਪਾ ਉਮੀਦਵਾਰ ਤੇ ਹੋਰ ਸੀਨੀਅਰ ਆਗੂਆਂ ਵਲੋਂ ਚੋਣ ਮੀਟਿੰਗ ਕੀਤੀ ਜਾ ਰਹੀ ਸੀ, ਜਿਸ ਦੇ ਵਿਰੋਧ ਵਿਚ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਮੀਟਿੰਗ ਸਥਾਨ ’ਤੇ ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਪੁਲਿਸ ਵਲੋਂ ਲਗਾਏ ਗਏ ਬੈਰੀਕੇਡ ਵੀ ਭੰਨ ਦਿੱਤੇ ਗਏ, ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਕਾਰ ਆਪਸੀ ਤਕਰਾਰ ਵੀ ਹੋਇਆ।