JALANDHAR WEATHER

ਫਰੀਦਕੋਟ : ਘਰ 'ਚ ਡਾਕਟਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਫਰੀਦਕੋਟ, 24 ਅਪ੍ਰੈਲ (ਜਸਵੰਤ ਸਿੰਘ ਪੂਰਬਾ)-ਇਥੋਂ ਦੇ ਜੀ.ਜੀ.ਐਸ. ਮੈਡੀਕਲ ਵਿਚ ਇੰਟਰਨਸ਼ਿਪ ਪੂਰੀ ਕਰ ਚੁੱਕੀ ਡਾਕਟਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਫਰੀਦਕੋਟ ਵਿਖੇ ਆਪਣੇ ਘਰ ਵਿਚ ਡਾਕਟਰ ਦੀ ਲਾਸ਼ ਲਟਕਦੀ ਮਿਲੀ। ਮ੍ਰਿਤਕਾ ਦੀ ਪਛਾਣ ਡਾ. ਅਨੁਸ਼ਕਾ ਵਾਸੀ ਫਰੀਦਕੋਟ ਵਜੋਂ ਹੋਈ, ਜਿਸ ਨੇ ਆਪਣੀ ਐਮ.ਬੀ.ਬੀ.ਐਸ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਰੀਦਕੋਟ ਦੇ ਜੀ.ਜੀ.ਐਸ. ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇੰਟਰਨਸ਼ਿਪ ਕਰ ਲਈ ਸੀ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਕਿਹਾ ਜਾ ਰਿਹਾ ਹੈ ਕਿ ਮ੍ਰਿਤਕਾ ਐਮ.ਬੀ.ਬੀ.ਐਸ. ਤੋਂ ਬਾਅਦ ਐਮ.ਡੀ. ਦੀ ਤਿਆਰੀ ਕਰ ਰਹੀ ਸੀ, ਜਿਸ ਨੂੰ ਲੈ ਕੇ ਉਹ ਕਾਫੀ ਤਣਾਅ ਵਿਚ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ