JALANDHAR WEATHER

ਸੰਗਰੂਰ ਤੋਂ ਗੁਜਰਾਤ ਕਣਕ 'ਚ ਤੂੜੀ ਮਿਲਾ ਕੇ ਭੇਜਣ ਦੇ ਮਾਮਲੇ 'ਚ ਜਾਂਚ ਟੀਮ ਦਾ ਗਠਨ

ਸੰਗਰੂਰ, 25 ਅਪ੍ਰੈਲ (ਧੀਰਜ ਪਸ਼ੌਰੀਆ)-ਸੰਗਰੂਰ ਤੋਂ ਮਾਲ ਗੱਡੀ ਰਾਹੀਂ ਗੁਜਰਾਤ ਭੇਜੀ ਜਾ ਰਹੀ ਸਰਕਾਰੀ ਖਰੀਦ ਏਜੰਸੀ ਵਲੋਂ ਖਰੀਦੀ ਕਣਕ ਵਿਚ ਤੂੜੀ ਮਿਲਾ ਕੇ ਭੇਜੇ ਜਾਣ ਦੇ ਮਾਮਲੇ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਤਿੰਨ ਅਧਿਕਾਰੀਆਂ ਦੀ ਇਕ ਟੀਮ ਦਾ ਗਠਨ ਕੀਤਾ ਗਿਆ ਹੈ। ਟੀਮ ਵਿਚ ਐਸ. ਡੀ. ਐਮ. ਸੰਗਰੂਰ ਜ਼ਿਲ੍ਹਾ ਮੰਡੀ ਅਫਸਰ ਸੰਗਰੂਰ ਅਤੇ ਜ਼ਿਲ੍ਹਾ ਕੰਟਰੋਲਰ ਖੁਰਾਕ ਸਪਲਾਈ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਕਮੇਟੀ 48 ਘੰਟਿਆਂ ਅੰਦਰ-ਅੰਦਰ ਆਪਣੀ ਰਿਪੋਰਟ ਦੇਵੇਗੀ। ਜ਼ਿਕਰਯੋਗ ਹੈ ਕਿ ਕੱਲ ਸੰਗਰੂਰ ਰੇਲਵੇ ਸਟੇਸ਼ਨ ਉਤੇ ਗੁਜਰਾਤ ਲਈ ਲੋਡ ਹੋ ਰਹੀ ਕਣਕ ਵਿਚ ਤੂੜੀ ਮਿਲੀ ਹੋਈ ਹੋਣ ਦਾ ਮਾਮਲਾ ਸਾਹਮਣੇ ਆਉਣ ਉਤੇ ਸੰਬੰਧਿਤ ਆੜ੍ਹਤੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ