JALANDHAR WEATHER

ਅੱਗ ਲੱਗਣ ਨਾਲ ਗੁਜ਼ਰਾ ਦਾ ਕੁਲ ਤੇ ਮੱਝਾਂ ਸੜੀਆਂ

ਚੌਲਾਂਗ, 26 ਅਪ੍ਰੈਲ (ਸੁਖਦੇਵ ਸਿੰਘ)- ਇਥੋਂ ਨਜ਼ਦੀਕ ਪੈਂਦੇ ਪਿੰਡ ਚੱਕ ਸ਼ਕੂਰ ਵਿਖੇ ਅਚਾਨਕ ਅੱਗ ਲੱਗਣ ਨਾਲ ਗੁਜ਼ਰਾ ਦਾ ਕੁਲ ਤੇ ਨੌਂ ਮੱਝਾਂ ਸਮੇਤ ਸਾਢੇ ਚਾਰ ਕਿੱਲੇ ਕਣਕ ਸੜਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰੋਸ਼ਨ ਪੁੱਤਰ ਇਜਰਾਇਲ ਗੁੱਜਰ ਜੋ ਕਿ ਪਿੰਡ ਚੱਕ ਸ਼ਕੂਰ ਵਿਖੇ ਕੁੱਲ ਬਣਾ ਕੇ ਰਹਿ ਰਿਹਾ ਸੀ, ਦੀਆਂ ਅਚਾਨਕ ਅੱਗ ਲੱਗਣ ਕਾਰਨ ਕੁੱਲ 9 ਮੱਝਾਂ ਸੜ੍ਹ ਗਈਆਂ। ਇਸ ਅੱਗ ਵਿਚ ਉਸ ਦੇ ਘਰ ਦਾ ਹੋਰ ਸਮਾਨ ਤੇ ਕੁਝ ਨਗਦੀ ਵੀ ਸੜ ਗਈ। ਇਸ ਦੇ ਨਾਲ ਹੀ ਕਿਸਾਨ ਰਮਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਗਿੱਦੜ ਪਿੰਡੀ, ਜਿਸ ਨੇ ਠੇਕੇ ’ਤੇ ਪੈਲੀ ਲੈ ਕੇ ਕਣਕ ਬੀਜੀ ਹੋਈ ਸੀ, ਦੀ ਤਕਰੀਬਨ ਸਾਢੇ ਚਾਰ ਕਿੱਲੇ ਕਣਕ ਸੜ ਕੇ ਸੁਆਹ ਹੋ ਗਈ। ਅੱਗ ’ਤੇ ਪਿੰਡ ਵਾਸੀਆਂ ਨੇ ਪੂਰੀ ਜੱਦੋ ਜਹਿਦ ਨਾਲ ਕਾਬੂ ਪਾਇਆ ਜਦਕਿ ਫਾਇਰ ਬ੍ਰਿਗੇਡ ਟਾਂਡਾ ਤੋਂ ਵੀ ਪਹੁੰਚੀ ਹੋਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ