ਜੰਮੂ ਕਸ਼ਮਰਿ : ਪੁਲਿਸ ਪਾਰਟੀ ਅਤੇ ਅੱਤਵਾਦੀਆਂ ਵਿਚਕਾਰ ਮੁਠਭੇੜ
ਊਧਮਪੁਰ (ਜੰਮੂ-ਕਸ਼ਮੀਰ), 28 ਅਪ੍ਰੈਲ - ਅੱਜ ਸਵੇਰੇ 7.45 ਵਜੇ ਦੇ ਕਰੀਬ ਚੋਚਰੂ ਗਾਲਾ ਹਾਈਟਸ 'ਤੇ ਪੁਲਿਸ ਪਾਰਟੀ ਅਤੇ ਲੁਕੇ ਹੋਏ ਅੱਤਵਾਦੀਆਂ ਦੇ ਇਕ ਸਮੂਹ ਵਿਚਕਾਰ ਮੁਠਭੇੜ ਹੋਈ। ਸ਼ੁਰੂਆਤੀ ਗੋਲੀਬਾਰੀ ਵਿਚ ਜੰਮੂ-ਕਸ਼ਮੀਰ ਪੁਲਿਸ ਦਾ ਇਕ ਵਿਲੇਜ ਡਿਫੈਂਸ ਗਾਰਡ ਜ਼ਖਮੀ ਹੋ ਗਿਆ। ਫੋਰਸਾਂ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।