ਮੀਂਹ ਕਾਰਨ ਅਨਾਜ ਮੰਡੀਆਂ 'ਚ ਕਣਕ ਦੀਆਂ ਲੱਖਾਂ ਬੋਰੀਆਂ ਭਿੱਜੀਆਂ
ਬਰਨਾਲਾ, 29 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਅੱਜ ਸਵੇਰ ਤੋਂ ਪੈ ਰਹੇ ਮੀਂਹ ਕਾਰਨ ਅਨਾਜ ਮੰਡੀਆਂ ਵਿਚ ਪਈਆਂ ਕਣਕ ਦੀਆਂ ਲੱਖਾਂ ਬੋਰੀਆਂ ਭਿੱਜ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲਿਫ਼ਟਿੰਗ ਦਾ ਮਾੜਾ ਹਾਲ ਹੋਣ ਕਾਰਨ ਅਨਾਜ ਮੰਡੀ ਬਰਨਾਲਾ ਵਿਖੇ 4 ਲੱਖ ਤੋਂ ਵੱਧ ਬੋਰੀਆਂ ਪਈਆਂ ਹਨ। 'ਆਪ' ਸਰਕਾਰ ਵਲੋਂ ਕਣਕ ਦੀ ਖ਼ਰੀਦ ਸੰਬੰਧੀ ਪ੍ਰਬੰਧਾਂ ਦੇ ਕੀਤੇ ਗਏ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।