JALANDHAR WEATHER

ਪ੍ਰਧਾਨ ਮੰਤਰੀ ਮੋਦੀ ਗਾਂਧੀ ਪਰਿਵਾਰ ਨਾਲ ਕਰ ਰਹੇ ਦੁਰਵਿਵਹਾਰ- ਕਾਂਗਰਸ ਪ੍ਰਧਾਨ

ਗੁਰਮਿਤਕਲ (ਕਰਨਾਟਕ), 29 ਅਪ੍ਰੈਲ (ਪੀ. ਟੀ. ਆਈ.)-ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀ ਪਰਿਵਾਰ ਨੂੰ ਗਾਲ੍ਹਾਂ ਕੱਢਦੇ ਹਨ ਕਿਉਂਕਿ ਲੋਕ ਸਭਾ ਚੋਣਾਂ ਦੇ ਦੋ ਪੜਾਵਾਂ ਵਿਚ ਕਾਂਗਰਸ ਅੱਗੇ ਹੈ, ਜਿਸ ਨੇ ਮੋਦੀ ਨੂੰ ਚਿੰਤਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ, ਮੋਦੀ ਜੀ ਨੇ ਕਹਿੰਦੇ ਹੈ ਕਿ ਕਾਂਗਰਸ ਹਰ ਕਿਸੇ ਦੀ ਜ਼ਾਇਦਾਦ ਖੋਹ ਕੇ ਮੁਸਲਮਾਨਾਂ ਵਿਚ ਵੰਡ ਰਹੀ ਹੈ। ਇਹ ਨਾ ਤਾਂ ਸੰਵਿਧਾਨ ਵਿਚ ਲਿਖਿਆ ਗਿਆ ਹੈ, ਅਤੇ ਨਾ ਹੀ ਸਾਡੇ ਚੋਣ ਮਨੋਰਥ ਪੱਤਰ ਵਿਚ ਕਿਤੇ ਵੀ ਇਸ ਦਾ ਜ਼ਿਕਰ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਨੇ ਸਿਰਫ਼ ਇਹ ਕਿਹਾ ਹੈ ਕਿ ਉਹ ਗਰੀਬਾਂ ਨੂੰ ਜੋ ਵੀ ਉਨ੍ਹਾਂ ਦਾ ਬਣਦਾ ਹੈ ਉਹ ਦੇਵੇਗੀ ਪਰ "ਹਿੰਦੂ-ਮੁਸਲਿਮ ਬਾਰੇ ਕਦੇ ਗੱਲ ਨਹੀਂ ਕੀਤੀ।ਉਨ੍ਹਾਂ ਨੇ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੇ ਕਾਰਜ਼ਕਾਲਾ ਦੌਰਾਨ ਜ਼ਮੀਨੀ ਸੁਧਾਰਾਂ, ਬੈਂਕਾਂ ਦੇ ਰਾਸ਼ਟਰੀਕਰਨ ਅਤੇ ਹੋਰ ਸੁਧਾਰਕ ਕਾਰਜ਼ ਕੀਤੇ ਜੋ ਗਰੀਬਾਂ ਦੇ ਹੱਕ ਲਈ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ