JALANDHAR WEATHER

ਜਾਅਲੀ ਵੀਡੀਓ ਪ੍ਰਸਾਰਿਤ ਕਰ ਵੋਟ ਮੰਗਣਾ ਨਿੰਦਣਯੋਗ ਕਾਰਵਾਈ ਹੈ- ਅਮਿਤ ਸ਼ਾਹ

ਗੁਹਾਟੀ, 30 ਅਪ੍ਰੈਲ- ਆਪਣੇ ਫਰਜ਼ੀ ਵੀਡੀਓ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਦੀ ਨਿਰਾਸ਼ਾ ਇਸ ਪੱਧਰ ਤੱਕ ਪਹੁੰਚ ਗਈ ਹੈ ਕਿ ਉਨ੍ਹਾਂ ਨੇ ਮੇਰੇ ਅਤੇ ਭਾਜਪਾ ਦੇ ਕਈ ਹੋਰ ਨੇਤਾਵਾਂ ਦੇ ਫ਼ਰਜ਼ੀ ਵੀਡੀਓ ਫੈਲਾ ਦਿੱਤੇ ਹਨ ਅਤੇ ਇਨ੍ਹਾਂ ਵੀਡੀਓ ਨੂੰ ਅੱਗੇ ਭੇਜਣ ਦਾ ਕੰਮ ਮੁੱਖ ਮੰਤਰੀਆਂ, ਪ੍ਰਦੇਸ਼ ਪ੍ਰਧਾਨ ਅਤੇ ਹੋਰਾਂ ਨੇ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੇ ਇਕ ਪ੍ਰਮੁੱਖ ਨੇਤਾ ਨੂੰ ਅਪਰਾਧਿਕ ਅਪਰਾਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਕਾਰਵਾਈ ਉਨ੍ਹਾਂ ਦੀ ਨਿਰਾਸ਼ਾ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਰਾਹੁਲ ਗਾਂਧੀ ਨੇ ਕਾਂਗਰਸ ਦੀ ਕਮਾਨ ਸੰਭਾਲੀ ਹੈ ਉਦੋਂ ਤੋਂ ਕਾਂਗਰਸ ਦੀ ਰਾਜਨੀਤੀ ਦਾ ਪੱਧਰ ਹੋਰ ਵੀ ਨੀਵੇਂ ਪੱਧਰ ’ਤੇ ਪੁੱਜ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜਾਅਲੀ ਵੀਡੀਓ ਪ੍ਰਸਾਰਿਤ ਕਰਕੇ ਜਨਤਾ ਦਾ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਿੰਦਣਯੋਗ ਹੈ ਅਤੇ ਭਾਰਤੀ ਰਾਜਨੀਤੀ ਵਿਚ ਕਿਸੇ ਵੀ ਵੱਡੀ ਪਾਰਟੀ ਦੁਆਰਾ ਅਜਿਹਾ ਕਦੇ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ