JALANDHAR WEATHER

ਢਿੱਲਵਾਂ ਪੁਲਿਸ ਵਲੋਂ 60 ਗ੍ਰਾਮ ਹੈਰੋਇਨ ਤੇ ਕਾਰ ਸਮੇਤ ਵਿਅਕਤੀ ਕਾਬੂ

ਢਿੱਲਵਾਂ, 30 ਅਪ੍ਰੈਲ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)-ਢਿੱਲਵਾਂ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਵਿਅਕਤੀ ਨੂੰ 60 ਗ੍ਰਾਮ ਹੈਰੋਇਨ ਤੇ ਗੱਡੀ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਲਖਵਿੰਦਰ ਸਿੰਘ ਸਮੇਤ ਕਰਮਚਾਰੀਆਂ ਦੇ ਹਾਈਟੈੱਕ ਨਾਕਾ ਉਤੇ ਤਾਇਨਾਤ ਸਨ ਕਿ ਇਕ ਗੱਡੀ ਹਾਂਡਾ ਸਿਟੀ ਕਾਰ ਰੰਗ ਚਿੱਟਾ ਜੋ ਅੰਮ੍ਰਿਤਸਰ ਸਾਈਡ ਵਲੋਂ ਜਲੰਧਰ ਸਾਈਡ ਨੂੰ ਜਾ ਰਹੀ ਸੀ, ਨੂੰ ਏ.ਐਸ.ਆਈ. ਲਖਵਿੰਦਰ ਸਿੰਘ ਨੇ ਇਸ਼ਾਰਾ ਕਰਕੇ ਰੋਕਿਆ ਤੇ ਕਾਰ ਚਾਲਕ ਨੂੰ ਉਸਦਾ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਰਾਜਨ ਉਰਫ ਰਾਜਾ ਉਰਫ ਗੋਲੀ ਪੁੱਤਰ ਨੇਕ ਮਸੀਹ ਵਾਸੀ ਸ਼ਾਹਪੁਰ ਗੁਰਾਇਆ ਥਾਣਾ ਡੇਰਾ ਬਾਬਾ ਨਾਨਕ ਹਾਲ ਵਾਸੀ ਮੁਹੱਲਾ ਕੋਟ ਮੰਗਲ ਸਿੰਘ ਗਲੀ ਨੰਬਰ 7 ਨੇੜੇ ਢੋਲੇਵਾਲ ਚੌਕ ਲੁਧਿਆਣਾ ਦੱਸਿਆ। ਕਾਰ ਦੀ ਤਲਾਸ਼ੀ ਕਰਨ ਉਤੇ 60 ਗ੍ਰਾਮ ਹੈਰੋਇਨ ਬਰਾਮਦ ਹੋਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ