ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਖੇਤਾਂ 'ਚੋਂ 7.50 ਕਰੋੜ ਦੀ ਹੈਰੋਇਨ ਮਿਲੀ
ਗੱਗੋਮਾਹਲ, 1 ਮਈ (ਬਲਵਿੰਦਰ ਸਿੰਘ ਸੰਧੂ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਲੱਗਦੇ ਪਿੰਡ ਬੇਦੀ ਛੰਨਾ 'ਚ ਕਣਕ ਦੇ ਖੇਤਾਂ ਵਿਚੋਂ ਡੇਢ ਕਿਲੋ ਹੈਰੋਇਨ ਮਿਲਣ ਦੀ ਸੂਚਨਾ ਮਿਲੀ ਹੈ I ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ 7.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਥਾਣਾ ਰਮਦਾਸ ਦੀ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।