JALANDHAR WEATHER

ਵੈਨਿਸ ਵਿਖੇ ਗੁਰਨਾਮ ਭੁੱਲਰ ਦਾ ਭਰਪੂਰ ਸੁਆਗਤ

ਵੈਨਿਸ, (ਇਟਲੀ) 4 ਮਈ- (ਹਰਦੀਪ ਸਿੰਘ ਕੰਗ) ਪੰਜਾਬੀ ਅਦਾਕਾਰ ਅਤੇ ਡਾਇੰਮਡ ਸਟਾਰ ਗਾਇਕ ਗੁਰਨਾਮ ਭੁੱਲਰ ਯੂਰਪ ਟੂਰ ਤਹਿਤ ਇਟਲੀ ਦੇ ਵੈਨਿਸ ਸ਼ਹਿਰ ਵਿਖੇ ਪਹੁੰਚ ਗਏ ਹਨ। ਇੱਥੇ ਪੰਜਾਬੀ ਭਾਈਚਾਰੇ ਦੀਆਂ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਦੁਆਰਾ ਗੁਰਨਾਮ ਭੁੱਲਰ ਦਾ ਭਰਵਾਂ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਭੰਗੜਾ ਬੁਆਇਜ ਐੱਡ ਗਰਲਜ਼ ਗੁਰੱਪ ਇਟਲੀ ਦੁਆਰਾ ਮਿਤੀ 5 ਮਈ ਨੂੰ ਵੈਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਵਿਖੇ ਗੁਰਨਾਮ ਭੁੱਲਰ ਦੇ ਇਕ ਵੱਡੇ ਸ਼ੋਅ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਦਰਸ਼ਕਾਂ ਵਿਚ ਵੱਡਾ ਉਤਸ਼ਾਹ ਦਿਖਾਈ ਦੇ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰਨਾਮ ਭੁੱਲਰ ਪਹਿਲੀ ਵਾਰੀ ਇਟਲੀ ਪਹੁੰਚੇ ਹਨ ਅਤੇ ਉਨ੍ਹਾਂ ਦੇ ਯੂਰਪ ਭਰ ਵਿਚ ਹੋ ਰਹੇ ਸ਼ੋਅਜ ਨੂੰ ਪੰਜਾਬੀ ਦਰਸ਼ਕਾਂ ਦੁਆਰਾ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਸਾਫ਼-ਸੁਥਰੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ