JALANDHAR WEATHER

ਰਸੂਲਪੁਰ ਵਿਖੇ 50 ਏਕੜ ਤੋਂ ਵਧ ਨਾੜ ਕਣਕ ਦਾ ਸੜਿਆ

ਹਠੂਰ, 4 ਮਈ (ਜਸਵਿੰਦਰ ਸਿੰਘ ਛਿੰਦਾ)-ਅੱਜ ਦੁਪਹਿਰ ਸਮੇਂ ਪਿੰਡ ਰਸੂਲਪੁਰ ਵਿਖੇ ਕਿਸਾਨਾਂ ਦੀ ਕਣਕ ਦੇ ਨਾੜ ਨੂੰ ਅਚਾਨਕ ਅੱਗ ਲੱਗਣ ਕਾਰਨ 50 ਏਕੜ ਤੋਂ ਉਪਰ ਨਾੜ ਸੜਨ ਦੀ ਖ਼ਬਰ ਹੈ। ਸਾਬਕਾ ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 50 ਏਕੜ ਤੋਂ ਉਪਰ ਸੜਿਆ ਕਣਕ ਦਾ ਨਾੜ ਕਈ ਕਿਸਾਨਾਂ ਦਾ ਹੈ, ਜਿਸ ਵਿਚ ਕਿਸੇ ਇਕ ਕਿਸਾਨ ਦੇ 1, ਦੋ-ਢਾਈ, 5 ਏਕੜ ਆਦਿ ਨਾੜ ਸੜਿਆ ਹੈ। ਇਸ ਦੌਰਾਨ ਪਿੰਡ ਦੀ ਸਮਾਜ ਭਲਾਈ ਸੁਸਾਇਟੀ ਦੀ ਜ਼ਮੀਨ ਦਾ ਤਕਰੀਬਨ 15 ਏਕਤ ਤੋਂ ਉਪਰ ਨਾੜ ਸੜ ਗਿਆ।  ਗੁਰਸਿਮਰਨ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਏਕੜ ਤੋਂ ਉਪਰ ਖੁਦ ਦਾ ਨਾੜ ਸੜ ਗਿਆ, ਜਿਸ ਦੀ ਉਸ ਨੇ ਅਤੇ ਲੋਕਾਂ ਨੇ ਤੂੜੀ ਬਣਾਉਣੀ ਸੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ