JALANDHAR WEATHER

ਸੁਖਜਿੰਦਰ ਸਿੰਘ ਰੰਧਾਵਾ ਅੱਜ ਕਾਂਗਰਸੀ ਵਰਕਰਾਂ ਦੀਆਂ ਵਿਸ਼ਾਲ ਰੈਲੀਆਂ ਨੂੰ ਕਰਨਗੇ ਸੰਬੋਧਨ

ਪਠਾਨਕੋਟ, 5 ਮਈ (ਸੰਧੂ )-ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸੁਜਾਨਪੁਰ ਨਰੇਸ਼ ਪੁਰੀ ਵਲੋਂ ਸੰਧੂ ਵਿਲਾ ਜੁਗਿਆਲ ਰੋਡ ਵਿਖੇ ਆਯੋਜਿਤ ਇਕ ਵਿਸਾਲ ਰੈਲੀ ਨੂੰ ਦੁਪਹਿਰ ਦੇ ਸਮੇਂ ਸੰਬੋਧਨ ਕਰਨਗੇ ਤੇ ਹਲਕਾ ਸੁਜਾਨਪੁਰ ਦੇ ਸੂਝਵਾਨ ਵੋਟਰਾਂ ਨੂੰ ਆਪਣਾ ਇਕ-ਇਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਪਾਉਣ ਦੀ ਅਪੀਲ ਕਰਨਗੇ ਇਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਹਲਕਾ ਪਠਾਨਕੋਟ ਵਿਖੇ ਸ੍ਰੀ ਅਮਿਤ ਵਿੱਜ ਖਜਾਂਨਚੀ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਸਾਬਕਾ ਵਿਧਾਇਕ ਪਠਾਨਕੋਟ ਵਲੋਂ ਜਲੰਧਰ ਡਲਹੌਜ਼ੀ ਬਾਈਪਾਸ ਤੇ ਵਾਲੀਆਂ ਰੀਜ਼ੋਰਟ ਵਿਖੇ ਕਾਂਗਰਸ ਦੀ ਇਕ ਵਿਸ਼ਾਲ ਰੈਲੀ ਨੂੰ ਸ਼ਾਮ ਦੇ ਸਮੇਂ ਵੀ ਸੰਬੋਧਨ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ