ਈ.ਡੀ. ਵਲੋਂ ਕਾਂਗਰਸੀ ਆਗੂ ਆਲਮਗੀਰ ਦੇ ਨੌਕਰ ਘਰੋਂ ਸੋਨਾ ਬਰਾਮਦ
ਝਾਰਖੰਡ, 6 ਮਈ-ਈ.ਡੀ. ਨੇ ਹੁਣ ਝਾਰਖੰਡ ਦੇ ਮੰਤਰੀ ਅਤੇ ਕਾਂਗਰਸੀ ਆਗੂ ਆਲਮਗੀਰ ਆਲਮ ਦੇ ਨੌਕਰ ਦੇ ਘਰੋਂ ਸੋਨਾ ਬਰਾਮਦ ਕੀਤਾ ਹੈ। ਨੌਕਰ ਦਾ ਨਾਮ ਜਹਾਂਗੀਰ ਹੈ। ਉਸ ਦੀ ਤਨਖਾਹ 15,000 ਰੁਪਏ ਪ੍ਰਤੀ ਮਹੀਨਾ ਹੈ। ਈ.ਡੀ. ਨੇ ਉਸ ਦੇ ਘਰੋਂ 20-30 ਕਰੋੜ ਰੁਪਏ ਵੀ ਬਰਾਮਦ ਕੀਤੇ ਹਨ। ਬੈਂਕ ਤੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਵਰਿੰਦਰ ਰਾਮ ਮਾਮਲੇ ਦੇ ਸੰਬੰਧ ਵਿਚ ਰਾਂਚੀ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਿਹਾ ਹੈ।