JALANDHAR WEATHER

ਪਿੰਡ ਰੋੜੀਕਪੂਰਾ ਦੇ ਖਰੀਦ ਕੇਂਦਰ 'ਚੋਂ ਕਣਕ ਦੇ ਗੱਟੇ ਚੋਰੀ

ਜੈਤੋ, 13 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਮਾਰਕੀਟ ਕਮੇਟੀ ਜੈਤੋ ਦੇ ਅਧੀਨ ਆਉਂਦੇ ਪਿੰਡ ਰੋੜੀਕਪੂਰਾ ਦੇ ਖਰੀਦ ਕੇਂਦਰ ਵਿਖੇ ਧਾਂਗ ਲਗਾਕੇ ਰੱਖੇ ਗੱਟਿਆਂ ਵਿਚੋਂ ਕਰੀਬ 14-15 ਗੱਟੇ ਕਣਕ ਦੇ ਭਰੇ ਚੋਰੀ ਹੋਣ ਦਾ ਪਤਾ ਲੱਗਿਆ ਹੈ। ਉਕਤ ਚੋਰੀ ਸੰਬੰਧੀ ਜਾਣਕਾਰੀ ਦੇਂਦਿਆ ਅੰਗਰੇਜ ਸਿੰਘ ਉਰਫ਼ ਧੀਰਾ ਸਿੰਘ ਨੇ ਦੱਸਿਆ ਹੈ ਕਿ ਖਰੀਦ ਕੇਂਦਰ ਵਿਚ ਮਾਰਕੀਟ ਕਮੇਟੀ ਜੈਤੋ ਵਲੋਂ 2 ਚੌਂਕੀਦਾਰ ਪਹਿਰੇ ਲਈ ਰੱਖੇ ਹੋਏ ਹਨ। ਪਰ ਚੋਰ ਖੇਤਾਂ ਵਾਲੇ ਪਾਸੋਂ ਮੰਡੀ ਵਿਚ ਦਾਖ਼ਲ ਹੋਏ ਤੇ ਗੱਟਿਆਂ ਦੀਆਂ ਲਗੀਆਂ ਧਾਂਗਾਂ ਵਿਚੋਂ ਕਣਕ ਦੇ 14-15 ਭਰੇ ਗੱਟੇ ਚੋਰੀ ਕਰਕੇ ਲੈ ਗਏ ਹਨ।ਉਨ੍ਹਾਂ ਦੱਸਿਆ ਕਿ ਉਕਤ ਚੋਰੀ ਸੰਬੰਧੀ ਜੈਤੋ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਥੇ ਦੱਸਣਾ ਜਰੂਰੀ ਹੈ ਕਿ ਸਰਕਾਰ ਦੀ ਢਿੱਲੀ ਕਾਰਗੁਜਰੀ ਦੇ ਕਾਰਨ ਲਿਫਟਿੰਗ ਨਾ ਹੋਣ ਕਰਕੇ ਕਣਕ ਦੇ ਭਰੇ ਗੱਟਿਆਂ ਦੀਆਂ ਵੱਡੀਆਂ-ਵੱਡੀਆਂ ਧਾਂਗਾਂ ਲਗੀਆਂ ਪਈ ਹਨ।ਜਦ ਕਿ ਕਿਸਾਨਾਂ ਦੇ ਆੜਤੀਆਂ ਨੇ ਪਹਿਲਾਂ ਵੀ ਮੰਗ ਕੀਤੀ ਸੀ ਕਿ ਲਿਫਟਿੰਗ ਸ਼ੁਰੂ ਕਰਕੇ ਇਨ੍ਹਾਂ ਗੱਟਿਆਂ ਨੂੰ ਚੁੱਕਵਾਇਆ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ