JALANDHAR WEATHER

ਸ਼ੇਰ ਸਿੰਘ ਘੁਬਾਇਆ ਵਲੋਂ ਕੀਤੀ ਗਈ ਵਰਕਰ ਮਿਲਣੀ ਰਹੀ ਫਲੋਪ

ਗੁਰੂ ਹਰਸਹਾਏ,14 ਮਈ (ਕਪਿਲ ਕੰਧਾਰੀ,ਹਰਚਰਨ ਸਿੰਘ ਸੰਧੂ)-ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਵਲੋਂ ਆਪਣੀ-ਆਪਣੀ ਪਾਰਟੀਆਂ ਦੇ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਵਰਕਰ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਅੱਜ ਹੀ ਕਾਂਗਰਸ ਪਾਰਟੀ ਵਲੋ ਫਿਰੋਜਪੁਰ ਲੋਕ ਸਭਾ ਤੋਂ ਐਲਾਨੇ ਗਏ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਵਲੋਂ ਅੱਜ ਗੁਰੂ ਹਰਸਹਾਏ ਵਿਖੇ ਚੰਦਨ ਪੈਲਸ ਵਿਖੇ ਇਕ ਵਰਕਰ ਮਿਲਨੀ ਰੱਖੀ ਗਈ ਸੀ। ਇਸ ਵਰਕਰ ਮਿਲਣੀ ਲਈ ਇਕ ਦਿਨ ਪਹਿਲਾਂ ਸਾਰੇ ਹੀ ਵਰਕਰਾਂ ਨੂੰ ਇਸ ਵਰਕਰ ਮਿਲਣੀ ਵਿਚ ਸ਼ਾਮਿਲ ਹੋਣ ਦੇ ਲਈ ਸੁਨੇਹੇ ਵੀ ਲਗਾਏ ਗਏ ਸੀ ਪ੍ਰੰਤੂ ਅੱਜ ਗੁਰੂ ਹਰ ਸਹਾਏ ਵਿਖੇ ਇਹ ਵਰਕਰ ਮਿਲਣੀ ਫਲਾਪ ਰਹੀ। ਇਸ ਮੌਕੇ ਬਹੁਤ ਹੀ ਘੱਟ ਗਿਣਤੀ ਵਿਚ ਵਰਕਰ ਇਸ ਮਿਲਣੀ ਵਿਚ ਪਹੁੰਚੇ ਅਤੇ ਵੱਡੀ ਗਿਣਤੀ ਵਿਚ ਵਰਕਰਾਂ ਦੇ ਬੈਠਣ ਦੇ ਲਈ ਕੁਰਸੀਆਂ ਤਾਂ ਲਗਾਇਆ ਗਈਆਂ ਸਨ ਪਰੰਤੂ ਇਨ੍ਹਾਂ ਉਪਰ ਬੈਠਣ ਦੇ ਲਈ ਵਰਕਰ ਨਹੀਂ ਸਨ।ਜਿਸ ਤੋਂ ਬਾਅਦ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਇਥੋਂ ਦੇ ਕਾਂਗਰਸ ਆਹੁਦੇਦਾਰਾਂ ਨਾਲ ਨਰਾਜ਼ ਹੋਏ ਤੇ ਬਿਨਾਂ ਸੰਬੋਧਨ ਕਰਨ ਤੋਂ ਜਾਂਣ ਲੱਗੇ। ਹਾਜ਼ਰ ਦਰਜਨ ਭਰ ਕਾਂਗਰਸ ਦੇ ਆਹੁਦੇਦਾਰ ਨੇ ਮਿਨਤਾਂ ਤਰਲੇ ਕਰਕੇ ਘੁਬਾਇਆ ਨੂੰ ਕੁਰਸੀ ਤੇ ਬਿਠਾਇਆ। ਪਰ ਪਹਿਲੀ ਹਲਕਾ ਪੱਧਰੀ ਕਾਂਗਰਸ ਦੀ ਮੀਟਿੰਗ 'ਚ ਲੋਕਾਂ ਦੀ ਸ਼ਮੂਲੀਅਤ ਨਾ ਹੋਣ ਤੇ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੀ ਚਿੰਤਾ ਵੱਧ ਗਈ ਹੈ।ਉਧਰ ਕਾਂਗਰਸ ਦੇ ਆਹੁਦੇਦਾਰ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾ ਕੇ ਪੱਲਾ ਛੁਡਾਉਂਦੇ ਨਜਰ ਆਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ