JALANDHAR WEATHER

ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੇ ਤੋੜੀ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ

ਸ੍ਰੀਨਗਰ, 14 ਮਈ- ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੇ ਅੱਜ ਜੰਮੂ-ਪੁਣਛ ਰਾਸ਼ਟਰੀ ਰਾਜਮਾਰਗ ਦੇ ਨਾਲ 2.79 ਕਿਲੋਮੀਟਰ ਲੰਮੀ ਸੁੰਗਲ ਸੁਰੰਗ ਨੂੰ ਤੋੜ ਕੇ ਇਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਬੀ.ਆਰ.ਓ. ਦੇ ਮੁਖੀ ਲੈਫ਼ਟੀਨੈਂਟ ਜਨਰਲ ਰਘੂ ਸ੍ਰੀਨਿਵਾਸਨ ਨੇ ਅਗਲੇ ਦੋ ਸਾਲਾਂ ਵਿਚ ਰਣਨੀਤਕ ਤੌਰ ’ਤੇ ਮਹੱਤਵਪੂਰਨ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਉਮੀਦ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਵਧੀਆ ਪਲ ਹੈ ਕਿਉਂਕਿ ਜੰਮੂ-ਪੁੰਛ ਲਿੰਕ, ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਅਗਲੇ ਦੋ ਸਾਲਾਂ ਵਿਚ ਪੂਰਾ ਹੋਣ ਦੇ ਰਾਹ ’ਤੇ ਹੈ। ਪਾਕਿਸਤਾਨ ਦਾ ਨਾਂਅ ਲਏ ਬਿਨਾਂ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਅੱਤਵਾਦ ਦੀ ਹਮਾਇਤ ਕਰ ਰਹੇ ਗੁਆਂਢੀ ਦੇਸ਼ ਦੀਆਂ ਨਾਪਾਕ ਗਤੀਵਿਧੀਆਂ ਦੇ ਮੱਦੇਨਜ਼ਰ ਇਹ ਸੜਕ ਰਣਨੀਤਕ ਤੌਰ ’ਤੇ ਬਹੁਤ ਮਹੱਤਵਪੂਰਨ ਹੈ। ਬੀ.ਆਰ.ਓ. ਮੁਖੀ ਨੇ ਕਿਹਾ ਕਿ ਨੌਸ਼ਹਿਰਾ ਅਤੇ ਸੁੰਗਲ ਦੋਵੇਂ ਸੁਰੰਗਾਂ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਹਾਈਵੇਅ ਦਾ 200 ਕਿਲੋਮੀਟਰ ਲੰਬਾ ਅਖਨੂਰ-ਪੁੰਛ ਸੈਕਸ਼ਨ ਸਰਹੱਦੀ ਖੇਤਰ ਦੀ ਸਮੁੱਚੀ ਆਰਥਿਕ ਖੁਸ਼ਹਾਲੀ ਨੂੰ ਅੱਗੇ ਵਧਾਏਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ