JALANDHAR WEATHER

ਪੁਲਿਸ ਨਾਲ ਮੁਕਾਬਲੇ 'ਚ ਮਾਰਿਆ ਗਿਆ ਹਿਮਾਂਸ਼ੂ ਭਾਊ ਗਰੋਹ ਦਾ ਮੈਂਬਰ ਅਜੈ ਉਰਫ਼ ਗੋਲੀ

 ਨਵੀਂ ਦਿੱਲੀ, 17 ਮਈ - ਹਿਮਾਂਸ਼ੂ ਭਾਊ ਗਰੋਹ ਦਾ ਮੈਂਬਰ ਅਜੈ ਉਰਫ਼ ਗੋਲੀ ਦਿੱਲੀ ਪੁਲਿਸ ਅਤੇ ਅਪਰਾਧੀਆਂ ਦਰਮਿਆਨ ਹੋਏ ਮੁਕਾਬਲੇ ਵਿਚ ਮਾਰਿਆ ਗਿਆ। ਇਹ ਮੁਕਾਬਲਾ ਸ਼ਾਹਬਾਦ ਡੇਅਰੀ ਥਾਣਾ ਖੇਤਰ ਦੇ ਰੋਹਿਣੀ ਸੈਕਟਰ 29 ਵਿਚ ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਵਲੋਂ ਕੀਤਾ ਗਿਆ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਨੁਸਾਰ ਅਜੈ ਉਰਫ਼ ਗੋਲੀ ਤਿਲਕ ਨਗਰ ਵਿਚ ਇਕ ਕਾਰ ਸ਼ੋਅਰੂਮ ਵਿਚ ਗੋਲੀਬਾਰੀ ਦੀ ਘਟਨਾ ਵਿਚ ਸ਼ਾਮਿਲ ਸੀ। ਉਸ ਦੇ ਇਕ ਸਾਥੀ ਨੂੰ ਕ੍ਰਾਈਮ ਬ੍ਰਾਂਚ ਨੇ ਕੋਲਕਾਤਾ ਹਵਾਈ ਅੱਡੇ ਤੋਂ ਫੜਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ