ਇਜ਼ਰਾਈਲੀ ਯੁੱਧ ਕੈਬਨਿਟ ਦੇ ਮੈਂਬਰ ਬੈਨੀ ਗੈਂਟਜ਼ ਵਲੋਂ ਸਰਕਾਰ ਤੋਂ ਅਸਤੀਫਾ ਦੇਣ ਦੀ ਧਮਕੀ
ਤੇਲ ਅਵੀਵ (ਇਜ਼ਰਾਈਲ), 19 ਮਈ - ਗਾਜ਼ਾ ਵਿਚ ਚੱਲ ਰਹੇ ਯੁੱਧ ਨੂੰ ਲੈ ਕੇ ਇਜ਼ਰਾਈਲੀ ਨੇਤਾਵਾਂ ਵਿਚ ਤਣਾਅ ਵਧਾਉਂਦੇ ਹੋਏ, ਇਜ਼ਰਾਈਲੀ ਯੁੱਧ ਕੈਬਨਿਟ ਦੇ ਮੈਂਬਰ ਬੈਨੀ ਗੈਂਟਜ਼ ਨੇ ਸਰਕਾਰ ਤੋਂ ਅਸਤੀਫਾ ਦੇਣ ਦੀ ਧਮਕੀ ਦਿੱਤੀ ਹੈ, ਜੇਕਰ ਉਹ ਤਿੰਨ ਹਫ਼ਤਿਆਂ ਦੇ ਅੰਦਰ ਗਾਜ਼ਾ ਵਿਚ ਯੁੱਧ ਲਈ ਨਵੀਂ ਯੋਜਨਾ ਨਹੀਂ ਅਪਣਾਉਂਦੀ ਹੈ।