ਤਾਜਾ ਖ਼ਬਰਾਂ


ਬੀ ਐੱਸ ਐੱਫ ਨੇ ਕੀਤਾ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ
. . .  1 day ago
ਗੁਰੂ ਹਰ ਸਹਾਏ ,21 ਅਕਤੂਬਰ {ਕਪਿਲ ਕੰਧਾਰੀ }- ਬੀਐਸਐਫ ਦੇ ਦੋ ਬਟਾਲੀਅਨ ਨੇ ਕਾਮਸਕੇ ਚੌਕੀ ਦੇ ਅਧੀਨ ਭਾਰਤੀ ਹੱਦ ਵਿਚ ਘੁੰਮਦੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ । ਇਨ੍ਹਾਂ ਕੋਲੋਂ 2 ਮੋਬਾਈਲ...
ਜਲਾਲਾਬਾਦ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਚੜ੍ਹਿਆ ਸਿਰੇ - ਜ਼ਿਲ੍ਹਾ ਪ੍ਰਸ਼ਾਸਨ
. . .  1 day ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਵਿਧਾਨ ਸਭਾ ਚੋਣ ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸਿਰੇ ਚੜ੍ਹਨ ਦਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ...
104 ਸਾਲਾ ਮਾਤਾ ਚਾਂਦ ਰਾਣੀ ਨੇ ਪਾਈ ਵੋਟ
. . .  1 day ago
ਫਗਵਾੜਾ , 21 ਅਕਤੂਬਰ { ਕਿੰਨੜਾ }- ਫਗਵਾੜਾ 'ਚ 104 ਸਾਲਾ ਮਾਤਾ ਚਾਂਦ ਰਾਣੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ।ਵੋਟ ਪਾਉਣ ਮੌਕੇ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਨਾਲ ...
ਕਰਤਾਰਪੁਰ ਲਾਂਘਾ : 'ਆਸਥਾ ਦੇ ਨਾਂਅ 'ਤੇ ਕਾਰੋਬਾਰ' ਕਰ ਰਿਹਾ ਹੈ ਪਾਕਿਸਤਾਨ - ਬੀਬਾ ਬਾਦਲ
. . .  1 day ago
ਚੰਡੀਗੜ੍ਹ, 21 ਅਕਤੂਬਰ- ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦੇ ਲਈ ਇੱਕ ਸਮਝੌਤੇ 'ਤੇ ਹਸਤਾਖ਼ਰ ਕਰਨ ਦਾ ਫ਼ੈਸਲੇ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ 23 ...
ਜਲਾਲਾਬਾਦ ਵਿਚ ਕੁੱਲ 78.76 ਫ਼ੀਸਦੀ ਹੋਇਆ ਮਤਦਾਨ
. . .  1 day ago
35 ਬੂਥਾਂ 'ਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ ਕੰਮ
. . .  1 day ago
7 ਕਿੱਲੋ 590 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ
. . .  1 day ago
ਬੱਚੀਵਿੰਡ, 21 ਅਕਤੂਬਰ (ਬਲਦੇਵ ਸਿੰਘ ਕੰਬੋ/ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਪੈਂਦੇ ਪਿੰਡ ਕੱਕੜ ਵਿਖੇ ...
ਨੌਜਵਾਨਾਂ ਨੇ ਸੀ.ਆਈ.ਏ ਸਟਾਫ਼ ਜੈਤੋ ਦੇ ਵਿਰੁੱਧ ਲਗਾਇਆ ਧਰਨਾ
. . .  1 day ago
ਜੈਤੋ, 21 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪੰਜਾਬ ਸਟੂਡੈਂਟ ਡਿਵੈਲਪਮੈਂਟ ਐਸੋਸੀਏਸ਼ਨ, ਵਿਦਿਆਰਥੀਆਂ (ਯੂਨੀਵਰਸਿਟੀ ਕਾਲਜ ਜੈਤੋ) ਅਤੇ ਨੌਜਵਾਨ ਭਾਰਤ ਸਭਾ....
ਅਕਾਲੀ ਉਮੀਦਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਕ ਜਗ੍ਹਾ ਤੋਂ ਦੂਜੀ ਥਾਂ ‘ਤੇ ਛੱਡਿਆ ਗਿਆ ਸੀ- ਐਸ.ਐਚ.ਓ.ਸਿਟੀ
. . .  1 day ago
ਜਲਾਲਾਬਾਦ 21,ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਵਿਖੇ ਹੋ ਰਹੀ ਵਿਧਾਨ ਸਭਾ ਚੌਣਾਂ ਦੌਰਾਨ ਸ਼ਾਮ ਨੂੰ ਹੋਏ ਇੱਕ ਅਕਾਲੀ-ਕਾਂਗਰਸੀ ਝਗੜੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ...
ਵਿੱਤ ਵਿਭਾਗ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3 ਫ਼ੀਸਦੀ ਡੀ.ਏ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ
. . .  1 day ago
ਪਠਾਨਕੋਟ 21 ਅਕਤੂਬਰ (ਸੰਧੂ) - ਵਿੱਤ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿੰਨ ਫ਼ੀਸਦੀ ਡੀ.ਏ ਦੇਣ ਸਬੰਧੀ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ...
ਪਲਾਸਟਿਕ ਦੀਆਂ ਬੋਤਲਾਂ 'ਚੋਂ ਹੈਰੋਇਨ ਹੋਈ ਬਰਾਮਦ
. . .  1 day ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਭਾਰਤ- ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਬੀ.ਓ.ਪੀ ਮੋਹਰ ਸੋਨਾ ਦੇ ਨੇੜਿਉਂ ਬੀ.ਐੱਸ.ਐਫ ਦੀ 96 ਬਟਾਲੀਅਨ ਦੇ ਜਵਾਨਾਂ ਨੇ ਦੋ ਪਲਾਸਟਿਕ ਦੀ ਬੋਤਲਾਂ 'ਚ ਹੈਰੋਇਨ ਬਰਾਮਦ ਕੀਤੀ ਹੈ। ਇਸ ਸੰਬੰਧੀ ਬੀ.ਐੱਸ.ਐਫ. ਦੇ ...
ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ, ਅਕਾਲੀ ਵਰਕਰ ਹੋਇਆ ਜ਼ਖਮੀ
. . .  1 day ago
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਅਹੂਜਾ)- ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ ਦੌਰਾਨ ਇੱਕ ਅਕਾਲੀ ਵਰਕਰ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ...
ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਤੇ ਹਾਈ ਕਮਿਸ਼ਨ ਮਾਈਕਲ ਨੋਰਟੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ, 21 ਅਕਤੂਬਰ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਬੀ.ਐੱਸ ਲਾਡੀ)- ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਜੋਏ ਘਰਟੇ, ਹਾਈ ਕਮਿਸ਼ਨ ਮਾਈਕਲ ਨੋਰਟੋ ਅੱਜ ਇਤਿਹਾਸਿਕ ਗੁਰਦੁਆਰਾ ...
ਪੰਜਾਬ 'ਚ ਅਗੇਤੀ ਕਣਕ ਦੀ ਬਿਜਾਈ ਸ਼ੁਰੂ
. . .  1 day ago
ਕੌਹਰੀਆਂ, 21 ਅਕਤੂਬਰ(ਮਾਲਵਿੰਦਰ ਸਿੰਘ ਸਿੱਧੂ)- ਮਾਲਵਾ ਪੱਟੀ 'ਚ ਝੋਨੇ ਅਤੇ ਬਾਸਮਤੀ ਦੀ ਕਟਾਈ ਜੋਰਾ 'ਤੇ ਹੈ। ਕਿਸਾਨਾਂ ਨੇ ਖਾਲੀ ਹੋਏ ਖੇਤਾਂ 'ਚ ਕਣਕ ਅਗੇਤੀਆਂ ...
ਸ਼ਾਮ 5 ਵਜੇ ਤੱਕ ਮੁਕੇਰੀਆਂ 'ਚ 57.28 ਫ਼ੀਸਦੀ ਵੋਟਿੰਗ
. . .  1 day ago
23 ਅਕਤੂਬਰ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ ਹਸਤਾਖ਼ਰ ਕਰੇਗਾ ਪਾਕਿਸਤਾਨ
. . .  1 day ago
ਸ਼ਾਮ 5 ਵਜੇ ਤੱਕ ਫਗਵਾੜਾ 'ਚ 49.19 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ਦੇ ਦੋਸ਼
. . .  1 day ago
ਸ੍ਰੀ ਮੁਕਤਸਰ ਸਾਹਿਬ: ਲੁੱਟ ਖੋਹ ਦੇ ਦੋਸ਼ੀ ਪਿਸਤੌਲ, ਨਗਦੀ, ਮੋਟਰਸਾਈਕਲ ਸਮੇਤ ਕਾਬੂ
. . .  1 day ago
ਕਰੰਟ ਲੱਗਣ ਕਾਰਨ ਕਈ ਮੱਝਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਵੈਸਾਖ ਸੰਮਤ 550

ਪਹਿਲਾ ਸਫ਼ਾ

ਪੁਲਵਾਮਾ 'ਚ ਗ੍ਰਨੇਡ ਹਮਲਾ-ਜਵਾਨ ਜ਼ਖ਼ਮੀ

ਸ੍ਰੀਨਗਰ, 7 ਮਈ (ਏਜੰਸੀ)-ਦਹਿਸ਼ਤਗਰਦਾਂ ਨੇ ਇਕ ਵਾਰ ਫਿਰ ਘਾਟੀ 'ਚ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ। ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਅੱਜ ਸ਼ਾਮ ਸਮੇਂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਹਾਬ ਚੌਕ ਨੇੜੇ ਸੁਰੱਖਿਆ ਵਜੋਂ ਤਾਇਨਾਤ ...

ਪੂਰੀ ਖ਼ਬਰ »

ਪੰਜਾਬ 'ਚ ਜੇਲ੍ਹਾਂ ਦੀ ਸੁਰੱਖਿਆ ਲਈ ਸੀ. ਆਈ. ਐਸ. ਐਫ. ਦੇ 200 ਕਮਾਂਡੋ ਤਾਇਨਾਤ ਕਰਨ ਨੂੰ ਪ੍ਰਵਾਨਗੀ

ਨਵੀਂ ਦਿੱਲੀ, 7 ਮਈ (ਪੀ. ਟੀ. ਆਈ.)-ਪੰਜਾਬ ਵਿਚ ਅੱਤਵਾਦ ਮੁੜ ਉਭਰਨ ਦੀਆਂ ਰਿਪੋਰਟਾਂ ਦਰਮਿਆਨ ਕੇਂਦਰ ਨੇ ਪੰਜਾਬ ਦੀਆਂ ਉੱਚ ਸੁਰੱਖਿਆ ਵਾਲੀਆਂ 6 ਜੇਲ੍ਹਾਂ ਜਿਥੇ ਖਾਲਿਸਤਾਨੀ ਖਾੜਕੂਆਂ ਸਮੇਤ ਖ਼ਤਰਨਾਕ ਅਪਰਾਧੀ ਬੰਦ ਹਨ ਦੀ ਰਾਖੀ ਲਈ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀ. ...

ਪੂਰੀ ਖ਼ਬਰ »

ਸਲਮਾਨ ਖਾਨ ਦੀ ਅਗਲੀ ਸੁਣਵਾਈ 17 ਜੁਲਾਈ ਨੂੰ

ਜੋਧਪੁਰ, 7 ਮਈ (ਏਜੰਸੀ)-ਇਥੋਂ ਦੀ ਇਕ ਸਥਾਨਕ ਅਦਾਲਤ ਨੇ ਸਾਲ 1998 ਦੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ (52) ਦੀ ਜ਼ਮਾਨਤ ਅਰਜ਼ੀ 'ਤੇ ਅੱਜ ਹੋਣ ਵਾਲੀ ਸੁਣਵਾਈ 17 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਚੰਦਰ ਕੁਮਾਰ ਸੋਂਗਰਾ ...

ਪੂਰੀ ਖ਼ਬਰ »

ਹਵਾਲਾ ਮਾਮਲੇ 'ਚ ਲਾਲੂ ਦੀ ਬੇਟੀ ਮੀਸਾ ਭਾਰਤੀ ਤੇ ਜਵਾਈ ਅਦਾਲਤ 'ਚ ਪੇਸ਼

ਨਵੀਂ ਦਿੱਲੀ, 7 ਮਈ (ਏਜੰਸੀ)-ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਤੇ ਉਸ ਦੇ ਪਤੀ ਸ਼ੀਲੇਸ਼ ਕੁਮਾਰ ਨੂੰ ਅੱਜ ਹਵਾਲਾ ਮਾਮਲੇ 'ਚ ਇਥੋਂ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ। ਕੇਂਦਰੀ ਜਾਂਚ ...

ਪੂਰੀ ਖ਼ਬਰ »

ਬੱਚਿਆਂ ਨੂੰ ਅੱਤਵਾਦ ਤੇ ਮੌਤ ਦੇ ਮੂੰਹ 'ਚ ਜਾਣ ਤੋਂ ਬਚਾਓ-ਮਹਿਬੂਬਾ

ਸ੍ਰੀਨਗਰ, 7 ਮਈ (ਏਜੰਸੀ)- ਜੰਮੂ-ਕਸ਼ੀਮਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਘਾਟੀ 'ਚ ਹਿੰਸਾ ਦੇ ਖ਼ਾਤਮੇ ਲਈ ਕੋਈ ਸ਼ਾਂਤੀਪੂਰਨ ਰਸਤਾ ਲੱਭੇ ਤਾਂ ਕਿ ਗੁੰਮਰਾਹ ਹੋਏ ਬੱਚਿਆਂ ਦੇ ਨਾਲ-ਨਾਲ ਸੁਰੱਖਿਆ ਕਰਮੀਆਂ ਦੀਆਂ ਕੀਮਤੀ ...

ਪੂਰੀ ਖ਼ਬਰ »

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਰਕਾਰੀ ਬੰਗਲਿਆਂ ਦੇ ਹੱਕਦਾਰ ਨਹੀਂ-ਸੁਪਰੀਮ ਕੋਰਟ

ਨਵੀਂ ਦਿੱਲੀ, 7 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਵਾਲੇ ਸ਼ਖ਼ਸ ਨੂੰ ਆਮ ਨਾਗਰਿਕ ਦੇ ਬਰਾਬਰ ਹੋਣ ਦਾ ਤਰਕ ਦਿੰਦਿਆਂ ਉੱਤਰ ਪ੍ਰਦੇਸ਼ ਦੇ ਕਈ ਸਾਬਕਾ ਮੁੱਖ ਮੰਤਰੀਆਂ ਨੂੰ 'ਬੇਘਰ' ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਅੱਜ ਦਿੱਤੇ ਆਦੇਸ਼ ...

ਪੂਰੀ ਖ਼ਬਰ »

'ਆਪ' ਨੇਤਾ ਆਸ਼ੂਤੋਸ਼ ਖ਼ਿਲਾਫ਼ ਪਰਚਾ ਦਰਜ ਕਰਨ ਦਾ ਹੁਕਮ

ਨਵੀਂ ਦਿੱਲੀ, 7 ਮਈ (ਪੀ. ਟੀ. ਆਈ.)-ਅੱਜ ਸ਼ਹਿਰ ਦੀ ਇਕ ਅਦਾਲਤ ਨੇ ਦਿੱਲੀ ਪੁਲਿਸ ਨੂੰ 2016 ਵਿਚ ਆਪਣੇ ਬਲਾਗ ਵਿਚ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਜਵਾਹਰ ਲਾਲ ਨਹਿਰੂ ਖ਼ਿਲਾਫ਼ ਅਸ਼ਲੀਲ ਟਿੱਪਣੀਆਂ ਲਿਖਣ ਬਦਲੇ ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਵਲਾਦੀਮੀਰ ਪੁਤਿਨ ਨੇ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਮਾਸਕੋ, 7 ਮਈ (ਪੀ. ਟੀ. ਆਈ.)-ਵਲਾਦੀਮੀਰ ਪੁਤਿਨ ਨੇ ਅੱਜ ਕਰੇਮਲਿਨ ਵਿਚ ਇਕ ਸਮਾਰੋਹ ਵਿਖੇ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ ਜਿਸ ਨਾਲ ਉਨ੍ਹਾਂ ਦਾ ਲਗਪਗ ਦੋ ਦਹਾਕੇ ਦਾ ਸ਼ਾਸਨ 6 ਸਾਲ ਲਈ ਹੋਰ ਵਧ ਗਿਆ ਹੈ। ਰੂਸੀ ਸੰਵਿਧਾਨ 'ਤੇ ਹੱਥ ਰੱਖ ਕੇ ਪੁਤਿਨ ਨੇ ...

ਪੂਰੀ ਖ਼ਬਰ »

ਮਨਮੋਹਨ ਨੇ ਆਰਥਿਕ ਬਦਇੰਤਜ਼ਾਮੀ ਲਈ ਕੀਤੇ ਮੋਦੀ 'ਤੇ ਹਮਲੇ

ਕਿਹਾ, ਆਮ ਲੋਕਾਂ ਦਾ ਬੈਂਕਿੰਗ ਖ਼ੇਤਰ 'ਚ ਘਟ ਰਿਹਾ ਹੈ ਭਰੋਸਾ

ਬੈਂਗਲੁਰੂ, 7 ਮਈ (ਪੀ. ਟੀ. ਆਈ.)-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਮੋਦੀ ਸਰਕਾਰ 'ਤੇ ਉਸ ਦੀਆਂ ਵਿਨਾਸ਼ਕਾਰੀ ਨੀਤੀਆਂ ਅਤੇ ਆਰਥਿਕ ਬਦਇੰਤਜ਼ਾਮੀ ਲਈ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਦੇਸ਼ ਜਿਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਉਸ ਤੋਂ ਬਚਿਆ ਜਾ ਸਕਦਾ ਸੀ। ਡਾ. ਸਿੰਘ ਨੇ ਬੈਕਿੰਗ ਖੇਤਰ ਵਿਚ ਲੜੀਵਾਰ ਘੁਟਾਲਿਆਂ ਲਈ ਹਮਲੇ ਕਰਦਿਆਂ ਕਿਹਾ ਕਿ ਠੱਗੀ ਵਾਲਾ ਇਹ ਪੈਸਾ ਸਤੰਬਰ 2013 ਵਿਚ 28416 ਕਰੋੜ ਤੋਂ ਚਾਰ ਗੁਣਾਂ ਵਧ ਕੇ ਸਤੰਬਰ 2017 ਵਿਚ 1.11 ਲੱਖ ਕਰੋੜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘੁਟਾਲਿਆਂ ਦੇ ਸਾਜਿਸ਼ਕਾਰੀ ਸਜ਼ਾ ਤੋਂ ਬਚ ਗਏ। ਉਹ ਪੂਰੇ ਧਿਆਨ ਨਾਲ ਅਤੇ ਜ਼ਿੰਮੇਵਾਰੀ ਨਾਲ ਇਹ ਗੱਲ ਕਹਿੰਦੇ ਹਨ ਕਿ ਮੋਦੀ ਸਰਕਾਰ ਦੀ ਆਰਥਿਕ ਬਦਇੰਤਜ਼ਾਮੀ ਨਾਲ ਆਮ ਲੋਕਾਂ ਦਾ ਬੈਕਿੰਗ ਖੇਤਰ ਵਿਚ ਭਰੋਸਾ ਹੌਲੀ-ਹੌਲੀ ਘਟ ਰਿਹਾ ਹੈ। ਡਾ: ਸਿੰਘ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਾਡਾ ਦੇਸ਼ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਸਾਡੇ ਕਿਸਾਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ, ਸਾਡੇ ਨੌਜਵਾਨਾਂ ਨੂੰ ਮੌਕੇ ਨਹਂੀਂ ਲੱਭ ਰਹੇ ਅਤੇ ਅਰਥਵਿਵਸਥਾ ਆਪਣੀ ਸਮਰਥਾ ਤੋਂ ਹੇਠਾਂ ਚਲ ਰਹੀ ਹੈ।। ਉਨ੍ਹਾਂ ਕਿਹਾ ਕਿ ਸਚਾਈ ਇਹ ਹੈ ਕਿ ਇਨ੍ਹਾਂ ਸਾਰੇ ਸੰਕਟਾਂ ਤੋਂ ਬਚਿਆ ਜਾ ਸਕਦਾ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਸਪਸ਼ਟ ਰੂਪ ਵਿਚ ਮੋਦੀ 'ਤੇ ਹਮਲਾ ਕਰਦਿਆਂ ਕਿਹਾ ਕਿ ਭਾਰਤ ਇਕ ਗੁੰਝਲਦਾਰ ਤੇ ਵਿਭਿੰਨਤਾ ਵਾਲਾ ਮੁਲਕ ਹੈ ਅਤੇ ਸਾਰੀਆਂ ਸਿਆਣਪਾਂ ਇਕ ਵਿਅਕਤੀ ਕੋਲ ਨਹੀਂ ਹੋ ਸਕਦੀਆਂ। ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਯੂ. ਪੀ. ਏ. ਸਰਕਾਰਾਂ ਤਹਿਤ ਵਿਸ਼ਵ ਪੱਧਰ 'ਤੇ ਮਾੜੇ ਹਾਲਾਤ ਦੇ ਬਾਵਜੂਦ ਵਿਕਾਸ ਦਰ ਔਸਤਨ 7 ਫ਼ੀਸਦੀ ਰਹੀ ਅਤੇ ਇਕ ਵਾਰ ਤਾਂ 8 ਫ਼ੀਸਦੀ 'ਤੇ ਵੀ ਪਹੁੰਚ ਗਈ ਸੀ ਜਦਕਿ ਕੌਮੀ ਜ਼ਮਹੂਰੀ ਗੱਠਜੋੜ ਸਰਕਾਰ ਦੇ ਸਮੇਂ ਅੰਤਰਰਾਸ਼ਟਰੀ ਮਾਹੌਲ ਹਾਂਪੱਖੀ ਹੋਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਵਿਕਾਸ ਦਰ ਮੱਠੀ ਰਹੀ ਹੈ। ਡਾ: ਸਿੰਘ ਮੁਤਾਬਕ ਮੋਦੀ ਸਰਕਾਰ ਦੋ ਵੱਡੀਆਂ ਗਲਤੀਆਂ ਨੋਟਬੰਦੀ ਅਤੇ ਕਾਹਲੀ ਵਿਚ ਲਾਗੂ ਕੀਤੇ ਜੀ. ਐਸ. ਟੀ. ਤੋਂ ਬਚ ਸਕਦੀ ਸੀ।


ਖ਼ਬਰ ਸ਼ੇਅਰ ਕਰੋ

ਦਿੱਲੀ 'ਚ ਗਾਣਾ ਚਲਾਉਣ ਨੂੰ ਲੈ ਕੇ ਹੋਏ ਝਗੜੇ 'ਚ ਨੌਜਵਾਨ ਦਾ ਕਤਲ

ਨਵੀਂ ਦਿੱਲੀ, 7 ਮਈ (ਏਜੰਸੀ)-ਪੱਛਮੀ ਦਿੱਲੀ ਦੇ ਪੰਜਾਬੀ ਬਾਗ ਇਲਾਕੇ 'ਚ ਇਕ ਡਿਸਕ ਜੋਕੀ (ਡੀ. ਜੇ.) ਨੇ ਗਾਣਾ ਚਲਾਉਣ ਨੂੰ ਲੈ ਕੇ ਹੋਏ ਝਗੜੇ 'ਚ ਇਕ 28 ਸਾਲਾ ਨੌਜਵਾਨ ਵਿਜੇਦੀਪ ਦਾ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਪੁਲਿਸ ਦੇ ਡਿਪਟੀ ਕਮਿਸ਼ਨਰ (ਪੱਛਮੀ) ...

ਪੂਰੀ ਖ਼ਬਰ »

ਰਾਹੁਲ ਵਲੋਂ ਕਰਨਾਟਕ 'ਚ ਸਾਈਕਲ ਚਲਾ ਕੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ

ਬੈਲ ਗੱਡੀ ਦੀ ਸਵਾਰੀ ਵੀ ਕੀਤੀ

ਬੈਂਗਲੁਰੂ, 7 ਮਈ (ਏਜੰਸੀ)- ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਥੋਂ ਦੇ ਕੋਲਾਰ ਪੁੱਜੇ ਰਾਹੁਲ ਗਾਂਧੀ ਨੇ ਸਾਈਕਲ ਚਲਾ ਕੇ ਅਤੇ ਬੈਲਗੱਡੀ ਦੀ ਸਵਾਰੀ ਕਰਕੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਸਬੰਧੀ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਭਾਜਪਾ ...

ਪੂਰੀ ਖ਼ਬਰ »

ਦਿੱਲੀ ਤੇ ਰਾਜਸਥਾਨ 'ਚ ਤੇਜ਼ ਝੱਖੜ, ਹਿਮਾਚਲ 'ਚ ਉੱਚੀਆਂ ਪਹਾੜੀਆਂ 'ਤੇ ਬਰਫ਼ਬਾਰੀ

ਉੱਤਰੀ ਭਾਰਤ 'ਚ ਅੱਜ ਝੱਖੜ, ਗੜ੍ਹੇਮਾਰੀ ਤੇ ਭਾਰੀ ਮੀਂਹ ਦੀ ਚਿਤਾਵਨੀ

ਨਵੀਂ ਦਿੱਲੀ/ਸ਼ਿਮਲਾ, 7 ਮਈ (ਜਗਤਾਰ ਸਿੰਘ, ਏਜੰਸੀਆਂ)-ਦਿੱਲੀ, ਐਨ. ਸੀ. ਆਰ, ਹਰਿਆਣਾ ਅਤੇ ਰਾਜਸਥਾਨ ਸਣੇ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਅੱਜ ਸ਼ਾਮ ਤੇਜ਼ ਝੱਖੜ ਅਤੇ ਧੂੜ ਭਰੀ ਹਨੇਰੀ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਅਨੁਸਾਰ ਰਾਜਧਾਨੀ ਅਤੇ ਐਨ. ਸੀ. ...

ਪੂਰੀ ਖ਼ਬਰ »

ਪੇਸ਼ੀ 'ਤੇ ਆਏ 2 ਦੋਸ਼ੀਆਂ 'ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ-ਹੌਲਦਾਰ ਦੀ ਮੌਤ

* ਦੋ ਹਮਲਾਵਰ ਗ੍ਰਿਫ਼ਤਾਰ * ਏ.ਐਸ.ਆਈ. ਸਮੇਤ 3 ਜ਼ਖ਼ਮੀ

ਹਿਸਾਰ, 7 ਮਈ (ਅਜੀਤ ਬਿਊਰੋ)-ਅਗਵਾ ਦੇ ਮਾਮਲੇ 'ਚ ਅਦਾਲਤ 'ਚ ਪੇਸ਼ੀ 'ਤੇ ਲਿਆਂਦੇ 2 ਦੋਸ਼ੀਆਂ 'ਤੇ 3 ਬਦਮਾਸ਼ਾਂ ਵਲੋਂ ਕੀਤੀ ਫਾਇਰਿੰਗ ਦੌਰਾਨ ਹੌਲਦਾਰ ਨੂੰ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪੇਸ਼ੀ 'ਤੇ ਲਿਆਂਦੇ ਗਏ ਇਕ ਦੋਸ਼ੀ ਦੇ ਪੈਰਾਂ 'ਚ ਵੀ ਗੋਲੀ ਲੱਗੀ ਹੈ, ਜਦ ਕਿ ਦੂਜੇ ...

ਪੂਰੀ ਖ਼ਬਰ »

ਰੇਤ ਖਣਨ ਬਾਰੇ ਕੈਬਨਿਟ ਸਬ-ਕਮੇਟੀ ਨੇ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ

ਚੰਡੀਗੜ੍ਹ, 7 ਮਈ (ਬਿਊਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੇਤ ਖਣਨ ਬਾਰੇ ਵਿਆਪਕ ਤੇ ਕਾਰਗਰ ਨੀਤੀ ਬਣਾਉਣ ਸਬੰਧੀ ਕੈਬਨਿਟ ਸਬ ਕਮੇਟੀ ਵਲੋਂ ਆਪਣੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸੌਂਪ ਦਿੱਤੀ ਗਈ। ਸ.ਸਿੱਧੂ ਜੋ ਇਸ ਕਮੇਟੀ ...

ਪੂਰੀ ਖ਼ਬਰ »

ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ

ਚੰਡੀਗੜ੍ਹ, 7 ਮਈ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਮੰਗਲਵਾਰ ਨੂੰ ਇਥੇ ਬਾਅਦ ਦੁਪਹਿਰ ਹੋਣ ਵਾਲੀ ਮੀਟਿੰਗ ਵਲੋਂ ਲੰਬੇ ਸਮੇਂ ਤੋਂ ਨਜਾਇਜ਼ ਕਾਲੋਨੀਆਂ ਵਿਚਲੀਆਂ ਉਸਾਰੀਆਂ ਨੂੰ ਰੈਗੂਲਰ ਕਰਨ ਦਾ ਏਜੰਡਾ ਫਿਰ ਲਿਆਂਦਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ...

ਪੂਰੀ ਖ਼ਬਰ »

ਗੁਰੂ ਸਾਹਿਬਾਨ ਤੇ ਪੰਜਾਬ ਦੇ ਇਤਿਹਾਸ ਤੋਂ ਬਿਨਾਂ ਬੱਚਿਆਂ ਦੀ ਸਿੱਖਿਆ ਅਧੂਰੀ-ਓ. ਪੀ. ਸੋਨੀ

ਮੁੱਖ ਮੰਤਰੀ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੀ ਰੱਖਣ ਲਈ ਗੰਭੀਰ

ਜਸਪਾਲ ਸਿੰਘ ਜਲੰਧਰ, 7 ਮਈ -ਪੰਜਾਬ ਦਾ ਆਪਣਾ ਵਿਲੱਖਣ ਅਤੇ ਗੌਰਵਮਈ ਇਤਿਹਾਸ ਹੈ ਤੇ ਇਸ ਦੇ ਪੰਨੇ ਗੁਰੂ ਸਾਹਿਬਾਨ ਤੋਂ ਲੈ ਕੇ ਮਹਾਨ ਸਿੱਖ ਜਰਨੈਲਾਂ ਦੀ ਬੇਮਿਸਾਲ ਬਹਾਦਰੀ, ਤਿਆਗ, ਸਮਰਪਣ ਅਤੇ ਕੁਰਬਾਨੀਆਂ ਨਾਲ ਭਰੇ ਪਏ ਹਨ, ਪਰ ਜੇਕਰ ਬੱਚਿਆਂ ਨੂੰ ਪੰਜਾਬ ਦੇ ਇਸ ...

ਪੂਰੀ ਖ਼ਬਰ »

ਚੀਫ਼ ਜਸਟਿਸ 'ਤੇ ਮਹਾਂਦੋਸ਼ ਲਈ ਸੁਪਰੀਮ ਕੋਰਟ ਪਹੁੰਚੀ ਕਾਂਗਰਸ

ਅੱਜ ਪੰਜ ਜੱਜਾਂ ਦਾ ਸੰਵਿਧਾਨਕ ਬੈਂਚ ਕਰੇਗਾ ਸੁਣਵਾਈ

ਨਵੀਂ ਦਿੱਲੀ, 7 ਮਈ (ਉਪਮਾ ਡਾਗਾ ਪਾਰਥ)-ਰਾਜ ਸਭਾ ਦੇ ਸਭਾਪਤੀ ਵਲੋਂ ਚੀਫ਼ ਜਸਟਿਸ ਦੀਪਕ ਮਿਸ਼ਰਾ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ ਖਾਰਜ ਕਰਨ ਤੋਂ ਬਾਅਦ ਕਾਂਗਰਸ ਨੇ ਹੁਣ ਸੁਪਰੀਮ ਕੋਰਟ ਵੱਲ ਰੁਖ਼ ਕੀਤਾ ਹੈ। ਰਾਜ ਸਭਾ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਅਮੀ ...

ਪੂਰੀ ਖ਼ਬਰ »

ਕਸ਼ਮੀਰ 'ਚ ਪਥਰਾਅ ਦੌਰਾਨ ਇਕ ਸੈਲਾਨੀ ਦੀ ਮੌਤ

ਸ੍ਰੀਨਗਰ, 7 ਮਈ (ਏਜੰਸੀ)-ਸ੍ਰੀਨਗਰ 'ਚ ਅੱਜ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਹੋਈਆਂ ਝੜਪਾਂ ਦੌਰਾਨ ਹੋਏ ਪਥਰਾਅ 'ਚ ਜ਼ਖਮੀ ਹੋਏ ਤਾਮਿਲਨਾਡੂ ਨਾਲ ਸਬੰਧਿਤ ਇਕ ਸੈਲਾਨੀ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਤੇ ਕਤਲ ਮਾਮਲਾ ਪਠਾਨਕੋਟ ਤਬਦੀਲ

ਸੁਪਰੀਮ ਕੋਰਟ ਵਲੋਂ ਸੀ. ਬੀ. ਆਈ. ਜਾਂਚ ਤੋੋਂ ਇਨਕਾਰ

ਨਵੀਂ ਦਿੱਲੀ, 7 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕਠੂਆ 'ਚ 8 ਸਾਲਾ ਬੱਚੀ ਦੇ ਸਮੂਹਿਕ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਦੀ ਸੁਣਵਾਈ ਪਠਾਨਕੋਟ ਤਬਦੀਲ ਕਰ ਦਿੱਤੀ ਹੈ। ਘਟਨਾ ਦੀ ਸ਼ਿਕਾਰ ਬੱਚੀ ਦੇ ਪਿਤਾ ਨੇ ਨਿਰਪੱਖ ਨਿਆਂ ਦੀ ਗੁਹਾਰ ਲਾਉਂਦਿਆਂ ਮਾਮਲੇ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਇਤਿਹਾਸ ਦੇ ਸਿਲੇਬਸ ਦੀ ਨਜ਼ਰਸਾਨੀ ਲਈ 6 ਮੈਂਬਰੀ ਕਮੇਟੀ ਦਾ ਐਲਾਨ

* ਇਤਿਹਾਸਕਾਰ ਡਾ: ਕਿਰਪਾਲ ਸਿੰਘ ਹੋਣਗੇ ਕਮੇਟੀ ਦੇ ਚੇਅਰਮੈਨ * ਪਾਕਿ ਨੂੰ ਜਾਂਦੇ ਪਾਣੀ ਨੂੰ ਰੋਕਣ ਲਈ ਕੇਂਦਰ ਪਹਿਲਕਦਮੀ ਕਰੇ-ਕੈਪਟਨ

ਹਰਕਵਲਜੀਤ ਸਿੰਘ ਚੰਡੀਗੜ੍ਹ, 7 ਮਈ -ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਗਿਆਰ੍ਹਵੀਂ ਤੇ ਬਾਰ੍ਹਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਤਬਦੀਲੀਆਂ ਨੂੰ ਲੈ ਕੇ ਰਾਜ ਵਿਚ ਉੱਠੇ ਰੋਸ ਨੂੰ ਭਾਂਪਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਇਤਿਹਾਸ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX