ਤਾਜਾ ਖ਼ਬਰਾਂ


ਠੱਠੀ ਭਾਈ ਵਿਖੇ ਭਲਕੇ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਭਗਵੰਤ ਮਾਨ
. . .  1 day ago
ਠੱਠੀ ਭਾਈ, 21 ਨਵੰਬਰ (ਜਗਰੂਪ ਸਿੰਘ ਮਠਾੜੂ)-ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਆਗੂ ਭਗਵੰਤ ਮਾਨ 22 ਨਵੰਬਰ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ...
ਕਿਸਾਨਾਂ ਤੱਕ ਨਹੀਂ ਪਹੁੰਚੇਗਾ ਪਰਾਲੀ ਦੀ ਸੰਭਾਲ ਲਈ ਐਲਾਨ ਕੀਤਾ ਮੁਆਵਜ਼ਾ : ਚੀਮਾ
. . .  1 day ago
ਫ਼ਤਿਹਗੜ੍ਹ ਸਾਹਿਬ, 21 ਨਵੰਬਰ (ਅਰੁਣ ਆਹੂਜਾ)- ਪਿਛਲੀ ਅਕਾਲੀ ਸਰਕਾਰ ਸਮੇਂ ਹੋਂਦ 'ਚ ਆਏ ਬਿਜਲੀ ਮਾਫ਼ੀਆ, ਰੇਤ ਮਾਫ਼ੀਆ, ਲੈਂਡ ਮਾਫ਼ੀਆਂ, ਕੇਬਲ ਮਾਫ਼ੀਆ ਤੇ ਗੁੰਡਾ ਟੈਕਸ ...
ਈ.ਡੀ. ਨੇ ਕਸ਼ਮੀਰ 'ਚ 7 ਅੱਤਵਾਦੀਆਂ ਦੀ ਜਾਇਦਾਦ ਕੀਤੀ ਜ਼ਬਤ
. . .  1 day ago
ਨਵੀਂ ਦਿੱਲੀ, 21 ਨਵੰਬਰ- ਟੈਰਰ ਫੰਡਿੰਗ ਮਾਮਲੇ 'ਚ ਈ.ਡੀ. ਨੇ ਕਸ਼ਮੀਰ 'ਚ ਹਿਜ਼ਬੁਲ ਮੁਜ਼ਾਹਦੀਨ ਦੇ ਅੱਤਵਾਦੀਆਂ ਦੀ ਜਾਇਦਾਦ ਨੂੰ ਜ਼ਬਤ ਕਰ...
ਵਿਧਾਇਕ ਦੇ ਫ਼ੋਨ ਦੀ ਟੈਪਿੰਗ ਦਾ ਗਰਮਾਇਆ ਮਾਮਲਾ
. . .  1 day ago
ਸਮਾਣਾ(ਪਟਿਆਲਾ) 21 ਨਵੰਬਰ (ਸਾਹਿਬ ਸਿੰਘ)- ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਦਾ ਫ਼ੋਨ ਸੀ.ਆਈ.ਏ. ਸਮਾਣਾ ਦੇ ਸਾਬਕਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਵਲੋਂ ਕਥਿਤ ਟੈਪ ਕਰਨ ਦਾ ਮਾਮਲਾ ਗਰਮਾ...
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
. . .  1 day ago
ਸੁਲਤਾਨਵਿੰਡ, 21 ਨਵੰਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ-ਜਲੰਧਰ ਜੀ.ਟੀ ਰੋਤ ਸਥਿਤ ਟੀ ਪੁਆਇੰਟ ਨਿਊ ਅੰਮ੍ਰਿਤਸਰ ਵਿਖੇ ਆਈ ਟਵੰਟੀ ਕਾਰ 'ਚ ਅਣਪਛਾਤੇ ਸਵਾਰ ਵਿਅਕਤੀਆਂ ਵੱਲੋਂ ਦੂਜੇ ਕਾਰ ਸਵਾਰ ਵਿਅਕਤੀ ...
ਡਿਊਟੀ 'ਚ ਕੁਤਾਹੀ ਵਰਤਣ 'ਤੇ ਅਧਿਆਪਕ ਮੁਅੱਤਲ
. . .  1 day ago
ਸੰਗਰੂਰ, 21 ਨਵੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਅੱਜ ਸ਼ੁਰੂ ਹੋਈਆਂ ਪੰਜਾਬ ਸਕੂਲੀ ਖੇਡਾਂ 'ਚ ਡਿਊਟੀ 'ਚ ਕੁਤਾਹੀ ਕਾਰਣ ਜੋਗਿੰਦਰ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੋਦਾ (ਸ੍ਰੀ ਮੁਕਤਸਰ ਸਾਹਿਬ) ਨੂੰ ਤਤਕਾਲ...
ਪੰਜਾਬ ਦੀਆਂ ਅਧਿਆਪਕ, ਮੁਲਾਜ਼ਮ ਜਥੇਬੰਦੀਆਂ ਵਲੋਂ 24 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
. . .  1 day ago
ਸੰਗਰੂਰ, 21 ਨਵੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਵੱਖ-ਵੱਖ ਪੱਕੇ ਮੋਰਚੇ ਲਾਈ ਬੈਠੇ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਵਲੋਂ ਇੱਕਜੁੱਟ ਹੋ ਕੇ 24 ਨਵੰਬਰ ਨੂੰ....
ਆਮਿਰ ਖ਼ਾਨ ਨੇ ਰੂਪਨਗਰ ਸਥਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਟੇਕਿਆ ਮੱਥਾ
. . .  1 day ago
ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)- ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅੱਜ ਦੁਪਹਿਰ ਕਰੀਬ 1 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਮੱਥਾ ਟੇਕਣ ਪੁੱਜੇ। ਉਹ...
ਜਮੀਅਤ ਉਲਮਾ-ਏ-ਹਿੰਦ ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ 'ਚ ਨਹੀਂ ਦਾਇਰ ਕਰੇਗਾ ਸਮੀਖਿਆ ਪਟੀਸ਼ਨ
. . .  1 day ago
ਨਵੀਂ ਦਿੱਲੀ, 21 ਨਵੰਬਰ- ਜਮੀਅਤ ਉਲਮਾ-ਏ-ਹਿੰਦ ਨੇ ਇੱਕ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਜਮੀਅਤ ਉਲਮਾ-ਏ-ਹਿੰਦ ਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ ਕਿ ਉਹ ਬਾਬਰੀ ਮਸਜਿਦ...
ਸਰਾਏ ਅਮਾਨਤ ਖਾਂ ਪਹੁੰਚੀ ਮਨਦੀਪ ਦੀ ਮ੍ਰਿਤਕ ਦੇਹ, ਦਿਲ ਦਾ ਦੌਰਾ ਪੈਣ ਕਾਰਨ ਦੁਬਈ 'ਚ ਹੋਈ ਸੀ ਮੌਤ
. . .  1 day ago
ਸਰਾਏ ਅਮਾਨਤ ਖਾਂ, 21 ਨਵੰਬਰ (ਨਰਿੰਦਰ ਸਿੰਘ ਦੋਦੇ)- ਸਰਹੱਦੀ ਪਿੰਡ ਗੰਡੀ ਵਿੰਡ ਦੇ ਵਸਨੀਕ 23 ਸਾਲਾ ਨੌਜਵਾਨ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਘਰ ਪਹੁੰਚ ਗਈ ਹੈ ਅਤੇ ਹੁਣ ਉਸ...
ਬੈਂਕ 'ਚ ਪੈਸੇ ਜਮਾ ਕਰਵਾਉਣ ਗਏ ਪ੍ਰਵਾਸੀ ਮਜ਼ਦੂਰ ਕੋਲੋਂ 50 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋਇਆ ਵਿਅਕਤੀ
. . .  1 day ago
ਗੁਰਦਾਸਪੁਰ, 21 ਨਵੰਬਰ (ਆਲਮਬੀਰ ਸਿੰਘ)- ਸਥਾਨਕ ਸ਼ਹਿਰ ਦੇ ਮੰਡੀ ਰੋਡ ਸਥਿਤ ਸੈਂਟਰਲ ਬੈਂਕ ਵਿਖੇ ਅੱਜ ਸਵੇਰੇ ਪੈਸੇ ਜਮਾ ਕਰਵਾਉਣ ਗਏ ਇੱਕ ਪ੍ਰਵਾਸੀ ਮਜ਼ਦੂਰ ਕੋਲੋਂ ਇੱਕ ਵਿਅਕਤੀ 50 ਹਜ਼ਾਰ ਰੁਪਏ...
ਗੁਰੂਹਰਸਹਾਏ ਸ਼ਹਿਰ 'ਚ ਡੇਂਗੂ ਨੇ ਦਿੱਤੀ ਦਸਤਕ
. . .  1 day ago
ਗੁਰੂਹਰਸਹਾਏ, 21 ਨਵੰਬਰ (ਕਪਿਲ ਕੰਧਾਰੀ)- ਇੱਕ ਪਾਸੇ ਜਿੱਥੇ ਗੁਰੂਹਰਸਹਾਏ 'ਚ 4 ਦਸੰਬਰ ਨੂੰ ਅੰਤਰਰਾਸ਼ਟਰੀ ਕਬੱਡੀ ਮੈਚ ਹੋਣ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸ਼ਹਿਰ 'ਚ ਡੇਂਗੂ ਦਾ ਕਹਿਰ ਸ਼ੁਰੂ...
ਬੇਅੰਤ ਸਿੰਘ ਦੀ ਸਰਕਾਰ ਵਾਂਗ ਪੰਜਾਬ 'ਚ ਸਮੁੱਚੇ ਅਧਿਕਾਰਾਂ ਦਾ ਹੋ ਰਿਹੈ ਘਾਣ- ਮਜੀਠੀਆ
. . .  1 day ago
ਚੰਡੀਗੜ੍ਹ, 21 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਦਬੋਚਿਆ
. . .  1 day ago
ਬਠਿੰਡਾ, 21 ਨਵੰਬਰ (ਨਾਇਬ ਸਿੱਧੂ)- ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਅੱਜ ਵਾਰੰਟ ਸਟਾਫ਼ ਇੱਕ ਏ. ਐੱਸ. ਆਈ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ...
ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਲੋਂ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 21 ਨਵੰਬਰ- ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪਾਣੀ ਦੇ ਸੈਂਪਲਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ...
ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  1 day ago
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  1 day ago
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  1 day ago
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  1 day ago
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਵੈਸਾਖ ਸੰਮਤ 550

ਮੋਗਾ

ਭਾਰੀ ਝੱਖੜ, ਤੂਫ਼ਾਨ ਤੇ ਬਾਰਸ਼ ਆਉਣ ਦੀ ਚਿਤਾਵਨੀ ਨਾਲ ਲੋਕਾਂ 'ਚ ਮੱਚੀ ਹਫੜਾ-ਦਫੜੀ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਬੀਤੇ ਦਿਨਾਂ ਤੋਂ ਮੌਸਮ ਵਿਭਾਗ ਭਾਰਤ ਸਰਕਾਰ ਇਹ ਚਿਤਾਵਨੀ ਦਿੰਦਾ ਆ ਰਿਹਾ ਹੈ ਕਿ ਪੰਜਾਬ ਦੇ 13 ਸੂਬਿਆਂ 'ਚ ਜਿਨ੍ਹਾਂ ਵਿਚ ਮਨੀਪੁਰ, ਨਾਗਾਲੈਂਡ, ਤਿਰਪੁਰਾ, ਮੀਜੋਰਮ, ਆਸਾਮ, ਮੇਘਾਲਿਆ, ਜੰਮੂ ਕਸ਼ਮੀਰ, ਉਤਰਾਖੰਡ, ...

ਪੂਰੀ ਖ਼ਬਰ »

35 ਕਰੋੜ ਦੇ ਟੈਂਡਰ ਲਗਵਾਉਣ ਲਈ ਕਮਿਸ਼ਨਰ ਨੂੰ ਦਿੱਤਾ 17ਤੱਕ ਦਾ ਅਲਟੀਮੇਟਮ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿਛਲੇ ਲੰਮੇ ਸਮੇਂ ਲੋਕ ਹਿਤਾਂ ਲਈ ਸੰਘਰਸ਼ ਕਰਦੀ ਆ ਰਹੀ ਐਾਟੀ ਕਰੱਪਸ਼ਨ ਅਵੇਰਨੈਸ ਆਰਗੇਨਾਈਜ਼ੇਸ਼ਨ ਪੰਜਾਬ ਅਤੇ ਸੋਹਣਾ ਮੋਗਾ ਸੋਸਾਇਟੀ ਵਲੋਂ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਮੋਰਚਾ ਖ਼ੋਲ ਦਿੱਤਾ ...

ਪੂਰੀ ਖ਼ਬਰ »

ਨਸ਼ਾ-ਮੁਕਤੀ ਲਹਿਰ ਲਈ ਮੁਹਿੰਮ ਤਹਿਤ ਡੈਪੋ ਚੁਣੇ ਗਏ ਉਮੀਦਵਾਰਾਂ ਨੂੰ ਦਿੱਤੀ ਟਰੇਨਿੰਗ

ਬਾਘਾ ਪੁਰਾਣਾ, 7 ਮਈ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਵਲੋਂ ਨਵੀਂ ਚਲਾਈ ਹੋਈ ਨਸ਼ਾ-ਮੁਕਤੀ ਮੁਹਿੰਮ ਅਤਹਿਤ ਨਿਯੁਕਤ ਕੀਤੇ ਗਏ ਗਰੈਜੂਏਟ ਡੈਪੋ ਉਮੀਦਵਾਰਾਂ ਨੂੰ ਸਿਖਲਾਈ ਦੇਣ ਲਈ ਇੱਕ ਰੋਜ਼ਾ ਸੈਮੀਨਾਰ ਐਸ.ਡੀ.ਐਮ. ਅਮਰਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ...

ਪੂਰੀ ਖ਼ਬਰ »

ਬੁਲਟ ਮੋਟਰਸਾਈਕਲ ਤੋਂ ਪਾਏ ਪਟਾਕੇ ਨੇ ਲਈ ਪਿੰਡ ਸੇਖਾ ਕਲਾਂ ਦੇ ਕਿਸਾਨ ਦੀ ਜਾਨ

ਠੱਠੀ ਭਾਈ, 7 ਮਈ (ਜਗਰੂਪ ਸਿੰਘ ਮਠਾੜੂ)-ਪਹਿਲਾਂ ਹੀ ਬੇਹੱਦ ਆਵਾਜ਼ ਕਰਨ ਵਾਲੇ ਬੁਲਟ ਮੋਟਰ ਸਾਈਕਲ ਦੀ ਆਵਾਜ਼ ਨਾਲ ਛੇੜਛਾੜ ਕਰਕੇ ਉਸ ਨਾਲ ਪਟਾਕੇ ਮਾਰਨ ਵਾਲਿਆਂ ਿਖ਼ਲਾਫ਼ ਪੁਲਿਸ ਵਲੋਂ ਵਰਤੀ ਜਾਂਦੀ ਢਿੱਲ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਕਲਾਂ ਦੇ ਇਕ ਬੇਹੱਦ ...

ਪੂਰੀ ਖ਼ਬਰ »

ਕੇਵਲ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ

ਬੱਧਨੀ ਕਲਾਂ, 7 ਮਈ (ਸੰਜੀਵ ਕੋਛੜ)-ਕੇਵਲ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋ 'ਚ ਕੋਈ ਵੀ ਲੈਕਚਰਾਰ ਨਾ ਹੋਣ ਦੇ ਬਾਵਜੂਦ ਵੀ ਬਾਰ੍ਹਵੀਂ ਜਮਾਤ ਦਾ ਨਤੀਜਾ 93.75 ਫ਼ੀਸਦੀ ਰਿਹਾ | ਸਕੂਲ ਦੇ ਪਿ੍ੰਸੀਪਲ ਸੁਨੀਤਇੰਦਰ ਸਿੰਘ ਅਤੇ ਇੰਚਾਰਜ ਮੈਡਮ ...

ਪੂਰੀ ਖ਼ਬਰ »

ਲੜਕੀਆਂ ਨੇ ਲਗਾਇਆ ਪੁਲਿਸ 'ਤੇ ਕੁੱਟਮਾਰ ਦਾ ਦੋਸ਼

ਮੋਗਾ, 7 ਮਈ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਬੀਤੀ ਰਾਤ ਸਿਵਲ ਹਸਪਤਾਲ ਮੋਗਾ ਵਿਖੇ ਜ਼ੇਰੇ ਇਲਾਜ ਪੀੜਤ ਦਲਿਤ ਲੜਕੀਆਂ ਦੀ ਪੁਲਿਸ ਵਲੋਂ ਘਰ ਜਾ ਕੇ ਮਾਰਕੁੱਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਮੋਗਾ ਵਿਖੇ ਜੇਰੇ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਵਕੀਲਾਂ ਨੇ ਹੜਤਾਲ ਕਰਕੇ ਕੰਮਕਾਜ ਠੱਪ ਰੱਖਿਆ

ਬਾਘਾ ਪੁਰਾਣਾ, 7 ਮਈ (ਬਲਰਾਜ ਸਿੰਗਲਾ)-ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਵਲੋਂ ਬਾਰ ਐਸੋਸੀਏਸ਼ਨ ਨਾਭਾ ਦੀ ਸਟੇਟ ਪੰਜਾਬ ਬੰਦ ਦੀ ਕਾਲ ਦਾ ਸਮਰਥਨ ਕਰਦਿਆਂ ਹੋਇਆ ਬਾਘਾ ਪੁਰਾਣਾ ਕੋਰਟ ਦਾ ਕੰਮ ਅੱਜ ਬੰਦ ਰੱਖਿਆ ਗਿਆ | ਪੰਜਾਬ ਸਰਕਾਰ ਵਲੋਂ ਵਕੀਲਾਂ ਨੂੰ ਪ੍ਰੋਫੈਸ਼ਨਲ ...

ਪੂਰੀ ਖ਼ਬਰ »

ਪੈਟਰੋਲ ਪੰਪ ਮਾਲਕ ਭਲਕੇ ਕਰਨਗੇ ਜ਼ਿਲ੍ਹੇ ਦੇ ਸਮੂਹ ਪੈਟਰੋਲ ਪੰਪ ਬੰਦ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਭਲਕੇ ਮੋਗਾ ਪੈਰੀਫੇਰੀ ਪੰਪ ਐਸੋਸੀਏਸ਼ਨ ਜਾਣੀ ਜ਼ਿਲ੍ਹੇ ਦੇ ਸਮੂਹ ਪੈਟਰੋਲ ਪੰਪ ਮਾਲਕ ਆਪਣੇ ਪੈਟਰੋਲ ਪੰਪ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 9 ਮਈ ਨੂੰ 6 ਵਜੇ ਤੱਕ ਰੋਸ ਵਜੋਂ ਬੰਦ ਰੱਖੇ ਜਾਣਗੇ | ਇਹ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਬਠਿੰਡਾ ਹਾਈਵੇਅ ਦੀ ਤਰਜ਼ 'ਤੇ ਬਣੇ ਲੁਧਿਆਣਾ-ਫ਼ਿਰੋਜ਼ਪੁਰ ਪੁਲ ਤੇ ਚਾਰ ਮਾਰਗੀ ਰਸਤਾ

ਮੋਗਾ, 7 ਮਈ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਸਾਲ 2011 'ਚ ਫ਼ਿਰੋਜ਼ਪੁਰ ਤੋਂ ਲੈ ਕੇ ਲੁਧਿਆਣਾ ਤੱਕ ਪੁਲਾਂ ਅਤੇ ਚਾਰ ਮਾਰਗੀ ਰਸਤੇ ਦਾ ਕੰਮ ਸਮੁੱਚੇ ਦੇਸ਼ 'ਚ ਸੜਕਾਂ ਦਾ ਜਾਲ ਵਿਛਾਉਣ ਵਾਲੀ ਵੱਡੀ ਕੰਪਨੀ ਐਸ.ਐਲ. ਇਨਫ਼ਰਾ ਨੇ ਸ਼ੁਰੂ ਕੀਤਾ ਸੀ ਪਰ ਇਹ ਦੇਸ਼ 'ਚ ਵੱਡੀ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ 'ਚ ਟਕਸਾਲੀ ਤੇ ਯੋਗ ਕਾਂਗਰਸੀ ਆਗੂਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ-ਵਿਧਾਇਕ ਬਰਾੜ

ਬਾਘਾ ਪੁਰਾਣਾ, 7 ਮਈ (ਬਲਰਾਜ ਸਿੰਗਲਾ)-ਨੇੜੇ ਆ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਲਾਮਬੰਦੀ ਕਰਨ ਹਿੱਤ ਵਿਧਾਇਕ ਦਰਸ਼ਨ ਸਿੰਘ ਬਰਾੜ ਵਲੋਂ ਅੱਜ ਇੱਥੇ ਹਲਕਾ ਪੱਧਰੀ ਇਕੱਤਰਤਾ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ | ਜਿਸ ਵਿਚ ਹਲਕੇ ਦੇ ਹਰੇਕ ਪਿੰਡ ਤੋਂ ਕਾਂਗਰਸੀ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਰੁਬੇਲਾ ਤੇ ਖ਼ਸਰੇ ਦੇ ਟੀਕੇ ਲਗਾਏ

ਸਮਾਧ ਭਾਈ, 7 ਮਈ (ਗੁਰਮੀਤ ਸਿੰਘ ਮਾਣੂੰਕੇ)-ਰੂਬੇਲਾ ਅਤੇ ਖ਼ਸਰੇ ਦੇ ਟੀਕਿਆਂ ਦੇ ਨਫ਼ੇ-ਨੁਕਸਾਨ ਪ੍ਰਤੀ ਧੜੱਲੇ ਨਾਲ ਫੈਲੀਆਂ ਅਫ਼ਵਾਹਾਂ ਦੇ ਚੱਲਦਿਆਂ ਜਿੱਥੇ ਕਿ ਆਮ ਲੋਕ ਹਾਲੇ ਵੀ ਇਨ੍ਹਾਂ ਟੀਕਿਆਂ ਪ੍ਰਤੀ ਕੋਈ ਜ਼ਿਆਦਾ ਰੁਚੀ ਨਹੀਂ ਦਿਖਾ ਰਹੇ ਉੱਥੇ ਸਿਹਤ ਵਿਭਾਗ ...

ਪੂਰੀ ਖ਼ਬਰ »

ਆਈ. ਟੀ. ਆਈ. ਚੂਹੜਚੱਕ ਵਿਖੇ ਅਜੀਵਕਾ ਦਿਵਸ 'ਤੇ ਸਮਾਗਮ

ਅਜੀਤਵਾਲ, 7 ਮਈ (ਹਰਦੇਵ ਸਿੰਘ ਮਾਨ)-ਭਾਰਤ ਸਰਕਾਰ (ਡੀ.ਜੀ.ਟੀ.) ਦੀਆਂ ਹਦਾਇਤਾਂ ਅਨੁਸਾਰ ਨਜ਼ਦੀਕੀ ਪਿੰਡ ਚੂਹੜਚੱਕ ਦੀ ਸਰਕਾਰੀ ਆਈ.ਟੀ.ਆਈ. ਲੜਕੀਆਂ ਵਿਖੇ ਅਜੀਵਕਾ ਦਿਵਸ 'ਤੇ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸਿੱਖਿਆਰਥੀਆਂ ਨੰੂ ਸਰਟੀਫਿਕੇਟ ਵੰਡੇ ਗਏ | ਇਸ ਸਮਾਗਮ ...

ਪੂਰੀ ਖ਼ਬਰ »

ਖ਼ਸਰਾ ਤੇ ਰੁਬੇਲਾ ਮੁਹਿੰਮ ਤਹਿਤ ਟੀਕੇ ਲਗਾਏ

ਮੋਗਾ, 7 ਮਈ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਸਰਕਾਰ ਦੁਆਰਾ ਖ਼ਸਰਾ ਤੇ ਰੁਬੇਲਾ ਨਾਂਅ ਦੀਆਂ ਬਿਮਾਰੀਆਂ ਤੋਂ ਭਾਰਤ ਨੂੰ ਮੁਕਤ ਕਰਨ ਲਈ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਤਹਿਤ ਪਿੰਡ ਚੜਿੱਕ ਦੇ ਸਰਕਾਰੀ ਹਾਈ ਸਕੂਲ ਵਿਖੇ ਬੱਚਿਆਂ ਤੇ ਮਾਪਿਆਂ ਦੀ ਸਹਿਮਤੀ ਨਾਲ ...

ਪੂਰੀ ਖ਼ਬਰ »

ਰੂਬੇਲਾ ਤੇ ਖ਼ਸਰੇ ਦੇ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ-ਸਤਵਿੰਦਰ ਕੌਰ

ਸਮਾਧ ਭਾਈ, 7 ਮਈ (ਗੁਰਮੀਤ ਸਿੰਘ ਮਾਣੂੰਕੇ)-ਸੋਸ਼ਲ ਮੀਡੀਆ ਰਾਹੀਂ ਲੋਕਾਂ 'ਚ ਰੂਬੇਲਾ ਤੇ ਖ਼ਸਰੇ ਦੇ ਟੀਕਿਆਂ ਪ੍ਰਤੀ ਨਕਾਰਾਤਮਿਕ ਪਹਿਲੂਆਂ ਨੂੰ ਉਛਾਲ ਕੇ ਲੋਕਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ 'ਚ ਸਹਿਮ ਦਾ ਮਾਹੌਲ ਪੈਦਾ ਕਰਨ ਵਾਲੇ ਅਨਸਰਾਂ ਦੀਆਂ ਗੱਲਾਂ 'ਚ ...

ਪੂਰੀ ਖ਼ਬਰ »

ਲੜਕੀਆਂ ਦੀ ਸੁਰੱਖਿਆ ਲਈ ਖੋਸਾ ਰਣਧੀਰ ਸਕੂਲ ਵਿਖੇ ਰੈਲੀ ਕੱਢੀ

ਕੋਟ ਈਸੇ ਖਾਂ, 7 ਮਈ (ਨਿਰਮਲ ਸਿੰਘ ਕਾਲੜਾ)-ਲੜਕੀਆਂ ਅਤੇ ਛੋਟੇ ਬੱਚਿਆਂ 'ਤੇ ਹੁੰਦੇ ਅਪਰਾਧਾਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਪਰਮਜੀਤ ਕੌਰ ਅਤੇ ਪਿ੍ੰਸੀਪਲ ਈਸ਼ਵਰ ਚੰਦਰਪਾਲ ਸਿੰਘ ਦੀ ...

ਪੂਰੀ ਖ਼ਬਰ »

ਬੈਟਰ ਫ਼ਿਊਚਰ ਮੋਗਾ ਆਈਲੈਟਸ ਸੰਸਥਾ 'ਚ ਦਾਖ਼ਲੇ ਸ਼ੁਰੂ-ਹਠੂਰ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ 'ਚ ਨਜ਼ਦੀਕ ਬੱਸ ਅੱਡਾ ਲੁਧਿਆਣਾ-ਜੀ.ਟੀ. ਰੋਡ 'ਤੇ ਸਥਿਤ ਬੈਟਰ ਫ਼ਿਊਚਰ ਆਈਲੈਟਸ ਤੇ ਇਮੀਗਰੇਸ਼ਨ ਸੰਸਥਾ ਮੋਗਾ ਸ਼ਹਿਰ ਦੀ ਨਾਮਵਰ ਸੰਸਥਾ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਸੰਸਥਾ ਦੇ ਐਮ.ਡੀ. ਇੰਜੀਨੀਅਰ ...

ਪੂਰੀ ਖ਼ਬਰ »

ਗਰੇ ਮੈਟਰਜ਼ ਦੀ ਵਿਦਿਆਰਥਣ ਨੇ ਹਾਸਲ ਕੀਤੇ 6.5 ਬੈਂਡ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-ਗਰੇ ਮੈਟਰਜ਼ ਬਠਿੰਡਾ ਮੋਗਾ ਬਰਾਂਚ ਆਈਲੈਟਸ ਸੰਸਥਾ ਜੋ ਕਿ ਮੋਗਾ ਦੀ ਨੰਬਰ ਇਕ ਸੰਸਥਾ ਬਣ ਚੁੱਕੀ ਹੈ ਅਤੇ ਦੱਤ ਰੋਡ ਦੇ ਸਾਹਮਣੇ ਮੇਨ ਜੀ.ਟੀ. ਰੋਡ 'ਤੇ ਸਥਿਤ ਹੈ ਤੇ ਵਿਦਿਆਰਥੀ ਇੱਥੋਂ ਆਈਲਟਸ ਦੀ ਪੜ੍ਹਾਈ ਕਰ ਕੇ ਵਿਦੇਸ਼ਾਂ ਵਿਚ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੀ ਵਿਦਿਆਰਥਣ ਨੇ ਓਵਰਆਲ 6 ਬੈਂਡ ਹਾਸਲ ਕੀਤੇ

ਬਾਘਾ ਪੁਰਾਣਾ, 7 ਮਈ (ਬਲਰਾਜ ਸਿੰਗਲਾ)- ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟਸ ਤੇ ਇਮੀਗੇ੍ਰਸ਼ਨ ਸੰਸਥਾ ਚੰਗੇ ਆ ਰਹੇ ਨਤੀਜਿਆਂ ਸਦਕਾ ਲਗਾਤਾਰ ਦੋ ਵਾਰ ਆਈ.ਡੀ.ਪੀ ਦੀ ਟੌਪ ਪੰਜਾਬ ਬਿਜ਼ਨਸ ਪਾਰਟਨਰ ਹੋਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ | ਇਸ ਵਾਰ ਵਰਨਪ੍ਰੀਤ ਕੌਰ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਸੰਸਥਾ ਦਾ ਨਾਂਅ ਕੀਤਾ ਰੌਸ਼ਨ

ਬਾਘਾ ਪੁਰਾਣਾ, 7 ਮਈ (ਬਲਰਾਜ ਸਿੰਗਲਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੇ ਸਾਲਾਨਾ ਨਤੀਜੇ ਸ਼ਾਨਦਾਰ ਰਹੇ | ਇਸ ਸਬੰਧੀ ਪਿ੍ੰਸੀਪਲ ਸ਼੍ਰੀਮਤੀ ਸੁਦੇਸ਼ ਰਮਨਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨ ਨੇ ਲਗਵਾਇਆ ਕੈਨੇਡਾ ਦਾ 10 ਸਾਲਾ ਵਿਜ਼ਟਰ ਵੀਜ਼ਾ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਨੇ ਜਗਰੂਪ ਸਿੰਘ ਅਤੇ ਕਰਮਜੀਤ ਕੌਰ ਵਾਸੀ ਲੰਗੇਆਣਾ ਨਵਾਂ (ਮੋਗਾ) ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ | ਰਮਨ ਅਰੋੜਾ, ਦਵਿੰਦਰ ਪਲਤਾ ਅਤੇ ਸਟਾਫ ਮੈਂਬਰਾਂ ਨੇ ਉਨ੍ਹਾਂ ਦੇ ਸਪੁੱਤਰ ਨੂੰ ਵੀਜ਼ਾ ਸੌਾਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ | ਰਮਨ ਅਰੋੜਾ ਨੇ ਕਿਹਾ ਕਿ ਹੁਣ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਸੰਸਥਾ ਵਲੋਂ ਪਹਿਲ ਦੇ ਆਧਾਰ 'ਤੇ ਵੀਜ਼ਾ ਲਗਵਾਇਆ ਜਾਂਦਾ ਹੈ ਅਤੇ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਂਦੀ | ਉਨ੍ਹਾਂ ਕਿਹਾ ਕਿ ਅਗਰ ਕੋਈ ਵੀ ਕਿਸੇ ਵੀ ਦੇਸ਼ ਸਬੰਧੀ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਸੰਸਥਾ ਵਿਖੇ ਆ ਕੇ ਮਿਲ ਸਕਦਾ ਹੈ | ਇਸ ਦੌਰਾਨ ਉਨ੍ਹਾਂ ਦੇ ਸਪੁੱਤਰ ਨੇ ਵੀਜ਼ਾ ਲੈਣ ਉਪਰੰਤ ਰਮਨ ਅਰੋੜਾ, ਦੇਵਿੰਦਰ ਪਲਤਾ ਅਤੇ ਸਟਾਫ ਦਾ ਧੰਨਵਾਦ ਕੀਤਾ |


ਖ਼ਬਰ ਸ਼ੇਅਰ ਕਰੋ

ਮੈਡੀਕਲ ਪੈਕਟੀਸ਼ਨਰਜ਼ ਐਸੋ. ਦੀ ਮਹੀਨਾਵਾਰ ਇਕੱਤਰਤਾ

ਬਾਘਾ ਪੁਰਾਣਾ, 7 ਮਈ (ਬਲਰਾਜ ਸਿੰਗਲਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਡਾ. ਕੇਵਲ ਸਿੰਘ ਖੋਟੇ ਦੀ ਪ੍ਰਧਾਨਗੀ ਹੇਠ ਸਥਾਨਕ ਜਨਤਾ ਧਰਮਸ਼ਾਲਾ ਵਿਖੇ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ...

ਪੂਰੀ ਖ਼ਬਰ »

ਏਾਜਲ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ

ਧਰਮਕੋਟ, 7 ਮਈ (ਹਰਮਨਦੀਪ ਸਿੰਘ)-ਯੂ.ਸੀ. ਮਾਸ ਵਲੋਂ ਕਰਵਾਏ ਗਏ ਸਟੇਟ ਪੱਧਰੀ ਮੁਕਾਬਲਿਆਂ ਵਿਚ ਏਾਜਲ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ | ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੀ ਵਿਦਿਆਰਥਣ ਪੁਨੀਤ ਕੌਰ ਨੇ ਪਹਿਲਾ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਨੇ ਸਟੇਟ ਪ੍ਰੋਫੈਸ਼ਨਲ ਟੈਕਸ ਿਖ਼ਲਾਫ਼ ਕੀਤਾ ਰੋਸ ਪ੍ਰਦਰਸ਼ਨ

ਮੋਗਾ, 7 ਮਈ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਵਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਜਪਾਲ ਸ਼ਰਮਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਿਚ ਮੀਤ ਪ੍ਰਧਾਨ ਉਂਕਾਰ ਸਿੰਘ, ਜਨਰਲ ਸਕੱਤਰ ਜਗਦੀਸ਼ ਬਾਵਾ, ਵਿੱਤ ਸਕੱਤਰ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ ਰਵਿੰਦਰ ਨਾਥ ਟੈਗੋਰ ਦਾ ਜਨਮ ਦਿਵਸ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ 'ਚ ਸਵੇਰ ਦੀ ਪ੍ਰਾਰਥਨਾ ਸਭਾ ਦੀ ਸ਼ੁਰੂਆਤ ਈਸ਼ਵਰ ਦੀ ਬੰਦਗੀ ਨਾਲ ...

ਪੂਰੀ ਖ਼ਬਰ »

ਦਲਜੀਤ ਸਿੰਘ ਭੁੱਲਰ ਟਰੈਫ਼ਿਕ ਮੈਨੇਜਰ ਨੂੰ ਵਿਦਾਇਗੀ ਪਾਰਟੀ

ਮੋਗਾ, 6 ਮਈ (ਸ਼ਿੰਦਰ ਸਿੰਘ ਭੁਪਾਲ)- ਪੰਜਾਬ ਰੋਡਵੇਜ਼ ਦੀ ਟਰਾਂਸਪੋਰਟ ਅਫ਼ਸਰ ਐਸੋਸੀਏਸ਼ਨ ਪੰਜਾਬ ਵਲੋਂ ਦਲਜੀਤ ਸਿੰਘ ਭੁੱਲਰ ਟਰੈਫ਼ਿਕ ਮੈਨੇਜਰ ਦੀ ਵਿਦਾਇਗੀ ਪਾਰਟੀ ਦਾ ਸਮਾਰੋਹ ਸਮਾਗਮ ਕੀਤਾ ਗਿਆ ਤੇ ਜਗਤਾਰ ਸਿੰਘ ਟਰੈਫ਼ਿਕ ਮੈਨੇਜਰ ਨੂੰ ਪੰਜਾਬ ਰੋਡਵੇਜ਼ ਦੇ ...

ਪੂਰੀ ਖ਼ਬਰ »

ਮੋਗਾ ਵਿਖੇ ਕਾਰਲ ਮਾਰਕਸ ਦੀ ਦਸੂਰੀ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮਹਾਨ ਫਿਲਾਸਫ਼ਰ, ਚਿੰਤਕ ਅਤੇ ਵਿਦਵਾਨ ਵਜੋਂ ਸੰਸਾਰ ਭਰ ਵਿਚ ਪ੍ਰਸਿੱਧੀ ਹਾਸਲ ਕਰਨ ਵਾਲੇ ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਇਕ ਸੈਮੀਨਾਰ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਬਿਲਾਸਪੁਰ, 7 ਮਈ (ਸੁਰਜੀਤ ਸਿੰਘ ਗਾਹਲਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵਿੱਛੜ ਚੁੱਕੇ ਅਧਿਆਪਕ ਗੁਰਚਰਨ ਸਿੰਘ ਲੁਹਾਰਾ, ਦਰਸ਼ਨ ...

ਪੂਰੀ ਖ਼ਬਰ »

ਝੂਠੀਆਂ ਅਫ਼ਵਾਹਾਂ ਨਾਕਾਰ ਕੇ ਬੱਚਿਆਂ ਦਾ ਟੀਕਾਕਰਨ ਕਰਵਾਉਣਾ ਜ਼ਰੂਰੀ-ਡਾ. ਇੰਦਰਵੀਰ ਗਿੱਲ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੂਰੇ ਪੰਜਾਬ ਵਿਚ ਖ਼ਸਰਾ ਤੇ ਰੂਬੇਲਾ ਦੇ ਟੀਕਾਕਰਨ ਨੰੂ ਲੈ ਕੇ ਜਿੱਥੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੰੂ ਟੀਕਾ ਕਰਨ ਦੇ ਗਲਤ ਪ੍ਰਭਾਵ ਬਾਰੇ ਅਫ਼ਵਾਹਾਂ ਫੈਲਾ ਕੇ ਭੜਕਾਇਆ ਜਾ ਰਿਹਾ ਹੈ | ਪਰ ਕੁੱਝ ਪੜ੍ਹੇ ਲਿਖੇ ਤੇ ...

ਪੂਰੀ ਖ਼ਬਰ »

ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਮੋਗਾ ਦੀ ਸ਼ਾਨਦਾਰ ਜਿੱਤ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵਲੋਂ ਅੰਡਰ-16 ਲੜਕੀਆਂ ਪਹਿਲਾ ਮੈਚ ਮੋਗਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਅਤੇ ਜ਼ਿਲ੍ਹਾ ਪਟਿਆਲਾ ਜ਼ੋਨ ਕ੍ਰਿਕਟ ਐਸੋਸੀਏਸ਼ਨ ਦੀਆਂ ਟੀਮਾਂ ਵਿਚਕਾਰ ਬਲੂਮਿੰਗ ਬਲਡਜ਼ ਸਕੂਲ ਅੰਮਿ੍ਤਸਰ ਬਾਈਪਾਸ ...

ਪੂਰੀ ਖ਼ਬਰ »

ਰਾਈਟ ਵੇਅ ਨੇ ਲਗਵਾਇਆ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-ਮੋਗਾ ਦੇ ਜੀ.ਟੀ. ਰੋਡ 'ਤੇ ਸਥਿਤ ਰਾਈਟ ਵੇ ਸੰਸਥਾ ਇਮੀਗ੍ਰੇਸ਼ਨ ਅਤੇ ਆਈਲੈਟਸ ਵਿਚ ਆਪਣਾ ਨਾਂਅ ਬਣਾ ਚੁੱਕੀ ਹੈ | ਇਕ ਵਾਰ ਫਿਰ ਸੰਸਥਾ ਨੇ ਕਾਮਯਾਬੀ ਦੀ ਲੜੀ ਜਾਰੀ ਰੱਖਦਿਆਂ ਇਕਬਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਵਾਸੀ ...

ਪੂਰੀ ਖ਼ਬਰ »

ਸਪੈਸ਼ਲ ਪੁਲਿਸ ਨੇ ਨੌਜਵਾਨ ਨੂੰ 6 ਚੋਰੀ ਦੇ ਵਾਹਨਾਂ ਸਮੇਤ ਕੀਤਾ ਕਾਬੂ

ਅਜੀਤਵਾਲ, 7 ਮਈ (ਸ਼ਮਸ਼ੇਰ ਸਿੰਘ ਗਾਲਿਬ)-ਜ਼ਿਲ੍ਹਾ ਪੁਲਿਸ ਦੀਆਂ ਸਖ਼ਤ ਹਦਾਇਤਾਂ ਮੁਤਾਬਿਕ ਮਹਿਣਾ ਸਪੈਸ਼ਲ ਪੁਲਿਸ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਮੁਖਬਰ ਦੀ ਇਤਲਾਹ 'ਤੇ ਅਜੀਤਵਾਲ ਨੇੜਿਓਾ ਇਕ ਨੌਜਵਾਨ ਨੂੰ ਕਾਬੂ ...

ਪੂਰੀ ਖ਼ਬਰ »

ਰਾਜਪੂਤ ਭਲਾਈ ਸੰਸਥਾ ਮੋਗਾ ਨੇ ਕੀਤੀ ਮੀਟਿੰਗ

ਮੋਗਾ, 7 ਮਈ (ਸ਼ਿੰਦਰ ਸਿੰਘ ਭੁਪਾਲ)- ਰਾਜਪੂਤ ਭਲਾਈ ਸੰਸਥਾ ਮੋਗਾ ਦੀ ਮਹੀਨਾਵਾਰ ਇਕੱਤਰਤਾ ਦਵਿੰਦਰ ਸਿੰਘ ਖੀਪਲ ਦੀ ਪ੍ਰਧਾਨਗੀ ਹੇਠ ਲਹੌਰੀਆ ਸਵੀਟ ਹਾਊਸ ਮੋਗਾ ਵਿਖੇ ਹੋਈ | ਮੀਟਿੰਗ ਦੇ ਸ਼ੁਰੂ ਵਿਚ ਸੰਸਥਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੋਮਲ ਨੇ ਜਾਣਕਾਰੀ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 7,25,833 ਮੀਟਰਿਕ ਟਨ ਕਣਕ ਦੀ ਹੋਈ ਖ਼ਰੀਦ-ਦਿਲਰਾਜ ਸਿੰਘ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ ਪੁੱਜੀ 7 ਲੱਖ 25 ਹਜ਼ਾਰ 874 ਮੀਟਰਿਕ ਟਨ ਕਣਕ ਵਿਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 7 ਲੱਖ 25 ਹਜ਼ਾਰ 833 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ | ਖ਼ਰੀਦ ਕੀਤੀ ਗਈ ਕਣਕ ਅਦਾਇਗੀ ਵਜੋਂ ...

ਪੂਰੀ ਖ਼ਬਰ »

ਡੇਅਰੀ ਉੱਦਮ ਸਿਖਲਾਈ ਕੋਰਸ ਲਈ ਉਮੀਦਵਾਰਾਂ ਦੀ ਚੋਣ 14 ਨੂੰ -ਨਿਰਵੈਰ ਸਿੰਘ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਿਪਟੀ ਡਾਇਰੈਕਟਰ ਡੇਅਰੀ ਮੋਗਾ ਨਿਰਵੈਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਦਰਜਾ ਚਾਰ ਕਰਮਚਾਰੀ ਅੱਜ ਬੈਠਣਗੇ ਰੋਸ ਧਰਨੇ 'ਤੇ

ਮੋਗਾ, 7 ਮਈ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਅੱਜ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਦੀ ਵਿਸ਼ੇਸ਼ ਮੀਟਿੰਗ ਸਾਥੀ ਚਮਨ ਲਾਲ ਸੰਗੇਲੀਆ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਮੋਗਾ ਵਿਖੇ ਹੋਈ | ਇਸ ਮੀਟਿੰਗ ...

ਪੂਰੀ ਖ਼ਬਰ »

ਨਸ਼ਾ ਮੁਕਤ ਸਮਾਜ ਹੀ ਖ਼ੁਸ਼ਹਾਲ ਸੂਬੇ ਤੇ ਦੇਸ਼ ਦੀ ਕਲਪਨਾ ਕਰ ਸਕਦਾ ਹੈ- ਸਿੱਧੂ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਅਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਸ਼ੁਰੂ ਕੀਤੇ ਗਏ 'ਡੈਪੋ' (ਡਰੱਗ ਅਬਿਊਜ਼ ਪ੍ਰਵੈਨਸ਼ਨ ਆਫ਼ੀਸਰਜ਼) ਪ੍ਰੋਗਰਾਮ ਤਹਿਤ ਅੱਜ ਲਾਲਾ ...

ਪੂਰੀ ਖ਼ਬਰ »

ਗਰਾਊਾਡ ਲੈਵਲ ਟਰੇਨਰਾਂ ਨੂੰ ਨਸ਼ਾ ਵਿਰੋਧੀ ਸਿਖਲਾਈ ਦੇਣ ਲਈ ਲੋਹਾਰਾ ਵਿਖੇ ਸੈਮੀਨਾਰ

ਮੋਗਾ/ਕੋਟ ਈਸੇ ਖਾਂ, 7 ਮਈ (ਸੁਰਿੰਦਰਪਾਲ ਸਿੰਘ/ਯਸ਼ਪਾਲ ਗੁਲਾਟੀ)-ਐਸ.ਐਸ.ਪੀ. ਮੋਗਾ ਰਾਜਜੀਤ ਸਿੰਘ ਹੁੰਦਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਧਰਮਕੋਟ ਦੀ ਅਗਵਾਈ ਹੇਠ ਪਿੰਡ ਲੁਹਾਰਾ ਦੇ ਫੱਕਰ ਬਾਬਾ ਦਾਮੂੰਸ਼ਾਹ ਦੇ ਕਮਿਊਨਿਟੀ ਹਾਲ ...

ਪੂਰੀ ਖ਼ਬਰ »

ਮਾਤਾ ਬਲਵੀਰ ਕੌਰ ਭਾਗੀਕੇ ਨਮਿਤ ਸ਼ਰਧਾਂਜਲੀ ਸਮਾਗਮ

ਨਿਹਾਲ ਸਿੰਘ ਵਾਲਾ/ਸਮਾਧ ਭਾਈ, 7 ਮਈ (ਪਲਵਿੰਦਰ ਸਿੰਘ ਟਿਵਾਣਾ/ ਗੁਰਮੀਤ ਸਿੰਘ ਮਾਣੰੂਕੇ)-ਸਾਬਕਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਸੱਸ ਤੇ ਮਰਹੂਮ ਸਾਬਕਾ ਵਿਧਾਇਕ ਜਥੇਦਾਰ ਜੋਰਾ ਸਿੰਘ ...

ਪੂਰੀ ਖ਼ਬਰ »

ਵੱਖ ਵੱਖ ਪਾਰਟੀਆਂ ਦੇ ਆਗੂਆਂ ਤੇ ਸ਼ਖਸੀਅਤਾਂ ਨੇ ਕੀਤੀਆਂ ਸ਼ਰਧਾਂਜਲੀਆਂ ਭੇਟ
ਮਾਤਾ ਬਲਵੀਰ ਕੌਰ ਭਾਗੀਕੇ ਨਮਿਤ ਸ਼ਰਧਾਂਜਲੀ ਸਮਾਗਮ

ਨਿਹਾਲ ਸਿੰਘ ਵਾਲਾ/ਸਮਾਧ ਭਾਈ, 7 ਮਈ (ਪਲਵਿੰਦਰ ਸਿੰਘ ਟਿਵਾਣਾ/ ਗੁਰਮੀਤ ਸਿੰਘ ਮਾਣੰੂਕੇ)-ਸਾਬਕਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਸੱਸ ਤੇ ਮਰਹੂਮ ਸਾਬਕਾ ਵਿਧਾਇਕ ਜਥੇਦਾਰ ਜੋਰਾ ਸਿੰਘ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਤਹਿਤ ਤਿੰਨ ਰੋਜ਼ਾ ਸੈਮੀਨਾਰ ਦੀ ਡੀ.ਈ.ਓ. ਬਰਾੜ ਵਲੋਂ ਸ਼ੁਰੂਆਤ

ਬਾਘਾ ਪੁਰਾਣਾ, 7 ਮਈ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਦੁਆਰਾ ਪ੍ਰਾਇਮਰੀ ਸਿੱਖਿਆ ਵਿਚ ਸੁਧਾਰ ਲਿਆਉਣ ਲਈ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰੋਜੈਕਟ ਚਲਾਇਆ ਜਾ ਰਿਹਾ ਹੈ | ਪਿਛਲੇ ਸਮੇਂ ਦੌਰਾਨ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ...

ਪੂਰੀ ਖ਼ਬਰ »

ਕਿਸਾਨਾਂ ਨੂੰ ਜਮਾਂਬੰਦੀਆਂ ਨਾ ਮਿਲਣ ਕਾਰਨ ਕਿਸਾਨ ਆਗੂਆਂ ਨੇ ਤਹਿਸੀਲਦਾਰ ਨੰੂ ਦਿੱਤਾ ਮੰਗ-ਪੱਤਰ

ਨਿਹਾਲ ਸਿੰਘ ਵਾਲਾ, 7 ਮਈ (ਪਲਵਿੰਦਰ ਸਿੰਘ ਟਿਵਾਣਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਨਿਹਾਲ ਸਿੰਘ ਵਾਲਾ ਜਥੇਬੰਦੀ ਵਲੋਂ ਹਲਕੇ ਦੇ ਕਿਸਾਨਾਂ ਨੰੂ ਆ ਰਹੀਆਂ ਫ਼ਰਦਾਂ ਦੀਆਂ ਸਮੱਸਿਆਵਾਂ ਬਾਰੇ ਇਕ ਵਫ਼ਦ ਨਿਹਾਲ ਸਿੰਘ ਵਾਲਾ ਦੇ ਤਹਿਸੀਲਦਾਰ ਭੁਪਿੰਦਰ ਸਿੰਘ ਨੰੂ ...

ਪੂਰੀ ਖ਼ਬਰ »

ਜੀਂਦੜਾ ਸਕੂਲ ਵਿਖੇ ਇੰਟਰ ਹਾਊਸ ਕਿ੍ਕਟ ਮੈਚ 'ਚ ਬਾਰ੍ਹਵੀਂ ਜਮਾਤ ਜੇਤੂ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-ਸੰਤ ਬਾਬਾ ਕਾਰਜ ਸਿੰਘ ਵਲੋਂ ਉਸਾਰੀ ਗਈ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਵਿਖੇ ਸ਼ਨੀਵਾਰ ਨੂੰ ਆਉਣ ਵਾਲੀਆਂ ਜ਼ੋਨਲ ਪੱਧਰ ਦੀਆਂ ਖੇਡਾਂ ਨੂੰ ਮੁੱਖ ਰੱਖਦੇ ਹੋਏ ਇੰਟਰ ਹਾਊਸ ਕਿ੍ਕੇਟ ...

ਪੂਰੀ ਖ਼ਬਰ »

ਕਾਕਾ ਅਰਸ਼ਦੀਪ ਸਿੰਘ ਨੰੂ ਸ਼ਰਧਾਂਜਲੀਆਂ

ਸਮਾਲਸਰ, 7 ਮਈ (ਕਿਰਨਦੀਪ ਸਿੰਘ ਬੰਬੀਹਾ)-ਬੀਤੇ ਦਿਨੀਂ ਪਿੰਡ ਲੰਡੇ ਦੇ ਗੁਰਮੀਤ ਸਿੰਘ ਪਟਵਾਰੀ ਦਾ ਇਕਲੌਤਾ ਸਪੁੱਤਰ ਕਾਕਾ ਅਰਸ਼ਦੀਪ ਸਿੰਘ ਬਰਾੜ (22) ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਿਆ ਸੀ ਦੇ ਨਮਿੱਤ ਪਿੰਡ ਲੰਡੇ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ...

ਪੂਰੀ ਖ਼ਬਰ »

ਐਸ. ਬੀ. ਆਰ. ਐਸ. ਗੁਰੂਕੁਲ ਸਕੂਲ 'ਚ ਕਰਵਾਏ ਇੰਟਰ ਹਾਊਸ ਵਾਲੀਬਾਲ ਮੁਕਾਬਲੇ

ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-ਮੋਗਾ ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਐਸ. ਬੀ. ਆਰ. ਐਸ. ਗੁਰੂਕੁਲ ਸਕੂਲ ਮਹਿਣਾ ਜੋ ਕਿ ਪਿ੍ੰਸੀਪਲ ਧਵਨ ਕੁਮਾਰ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਹੈ ਤੇ ਜਿੱਥੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ...

ਪੂਰੀ ਖ਼ਬਰ »

ਸਾਹਿਬ ਚੈਰੀਟੇਬਲ ਵਲੋਂ ਰੁੱਖ ਲਗਾਓ ਜੀਵਨ ਬਚਾਓ ਮੁਹਿੰਮ ਦੀ ਸ਼ੁਰੂਆਤ

ਧਰਮਕੋਟ, 7 ਮਈ (ਪਰਮਜੀਤ ਸਿੰਘ)-ਸਾਹਿਬ ਚੈਰੀਟੇਬਲ ਵਲੋਂ ਰੁੱਖ ਲਗਾਓ ਜੀਵਨ ਬਚਾਓ ਮੁਹਿੰਮ ਤਹਿਤ ਅੱਜ ਧਰਮਕੋਟ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਸ਼ੁਰੂਆਤ ਕੀਤੀ ਗਈ | ਇਸ ਮੁਹਿੰਮ ਤਹਿਤ ਅੱਜ ਸੰਤ ਬਾਬਾ ਗੁਰਮੀਤ ਸਿੰਘ ਖੋਸੇ ਵਾਲਿਾਂ ਦੀ ਰਹਿਨੁਮਾਈ ਹੇਠ ਗੁਰਦੁਆਰਾ ...

ਪੂਰੀ ਖ਼ਬਰ »

ਲਾਲਾ ਲਾਜਪਤ ਰਾਏ ਕਾਲਜ ਅਜੀਤਵਾਲ ਵਿਖੇ ਮੁਫ਼ਤ ਸਕਿੱਲ ਸਿਖਲਾਈ ਸੈਮੀਨਾਰ

ਅਜੀਤਵਾਲ, 7 ਮਈ (ਹਰਦੇਵ ਸਿੰਘ ਮਾਨ)-ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਤੇ ਅਜੀਵਕਾ ਮਿਸ਼ਨ ਅਧੀਨ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਅਤੇ ਸ਼ਖ਼ਸੀਅਤ ਉਸਾਰੀ ਲਈ ਸਿਖਲਾਈ ਸੈਮੀਨਾਰ ਸ਼ੁਰੂ ਕੀਤਾ ਗਿਆ | ਇਸ ਸੈਮੀਨਾਰ ਦੌਰਾਨ 30 ਵਿਦਿਆਰਥੀਆਂ ਦੇ ਗਰੁੱਪ ਦੀ ਸਕਿਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX