ਤਾਜਾ ਖ਼ਬਰਾਂ


ਨਵੀਂ ਦਿੱਲੀ : ਬਹਿਰੀਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਐਮਓਯੂ 'ਤੇ ਕੀਤੇ ਦਸਤਖ਼ਤ
. . .  1 day ago
ਭਾਰਤ -ਵੈਸਟ ਇੰਡੀਜ਼ ਪਹਿਲਾ ਟੈੱਸਟ ਮੈਚ : ਪਹਿਲੀ ਪਾਰੀ 'ਚ ਵੈਸਟ ਇੰਡੀਜ਼ ਦੀ ਪੂਰੀ ਟੀਮ 224 ਦੌੜਾਂ ਬਣਾ ਕੇ ਆਊਟ
. . .  1 day ago
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ ,24 ਅਗਸਤ (ਤਰਸੇਮ ਸਿੰਘ ਚੰਨਣਵਾਲ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕਲਾਲਾ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ...
ਰੌਕਸੀ ਚਾਵਲਾ ਦੀ ਲਾਸ਼ ਕੈਨੇਡਾ ਤੋਂ ਪੁੱਜੀ, ਕੋਟਕਪੂਰਾ 'ਚ ਹੋਇਆ ਅੰਤਿਮ ਸੰਸਕਾਰ
. . .  1 day ago
ਕੋਟਕਪੂਰਾ, 24 ਅਗਸਤ (ਮੋਹਰ ਸਿੰਘ ਗਿੱਲ)-ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ 23 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਮ੍ਰਿਤਕ ਦੇਹ ਅੱਜ ਜਿਉਂ ਹੀ ਉਸ ਦੇ ਘਰ ਪੁੱਜੀ ਤਾਂ ਘਰ 'ਚ ...
ਆਸ਼ੂ ਵਲੋਂ ਅਧਿਕਾਰੀਆਂ ਨੂੰ ਫਿਲੌਰ 'ਚ ਪਏ 8 ਪਾੜਾਂ ਨੂੰ ਜਲਦ ਪੂਰਨ ਦੀਆਂ ਹਦਾਇਤਾਂ
. . .  1 day ago
ਫਿਲੌਰ, 24 ਅਗਸਤ (ਇੰਦਰਜੀਤ ਚੰਦੜ੍ਹ) - ਖ਼ੁਰਾਕ, ਸਿਵਲ ਤੇ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪੰਜਾਬ....
ਪਿੰਡ ਘੋਲੀਆ ਖ਼ੁਰਦ ਨੂੰ ਨਸ਼ਾ ਮੁਕਤ ਕਰਨ ਸਬੰਧੀ ਕੀਤੀ ਗਈ ਵਿਸ਼ਾਲ ਮੀਟਿੰਗ
. . .  1 day ago
ਸਮਾਧ ਭਾਈ, 24 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਘੋਲੀਆ ਖ਼ੁਰਦ ਦੀ ਦਾਣਾ ਮੰਡੀ 'ਚ ਨਸ਼ਾ ਮੁਕਤ ਕਰਨ ...
ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਕ ਪੱਤਰ...
ਲਾਲ ਕ੍ਰਿਸ਼ਨ ਅਡਵਾਨੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ...
ਦਿੱਲੀ ਪਹੁੰਚਿਆ ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ
. . .  1 day ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ ਦਿੱਤੀ ਪਹੁੰਚ ਗਿਆ...
ਕਸ਼ਮੀਰ ਘਾਟੀ ਦੇ 69 ਪੁਲਿਸ ਥਾਣਿਆਂ ਤੋਂ ਹਟਾ ਲਈ ਗਈ ਦਿਨ ਦੀ ਪਾਬੰਦੀ- ਰੋਹਿਤ ਕਾਂਸਲ
. . .  1 day ago
ਸ੍ਰੀਨਗਰ, 24 ਅਗਸਤ- ਜੰਮੂ-ਕਸ਼ਮੀਰ ਦੇ ਪ੍ਰਮੁੱਖ ਯੋਜਨਾ ਸਕੱਤਰ ਰੋਹਿਤ ਕਾਂਸਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਰਾਹੁਲ ਗਾਂਧੀ ਨੂੰ ਹੁਣ ਜੰਮੂ-ਕਸ਼ਮੀਰ 'ਚ ਆਉਣ ਲੋੜ ਨਹੀਂ- ਸਤਿਆਪਾਲ ਮਲਿਕ
. . .  1 day ago
ਸ੍ਰੀਨਗਰ, 24 ਅਗਸਤ- ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ ਨੇਤਾਵਾਂ ਦੇ ਅੱਜ ਸ੍ਰੀਨਗਰ ਆਉਣ 'ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ, ''ਹੁਣ ਉਨ੍ਹਾਂ ਨੂੰ ਇੱਥੇ ਆਉਣ ਦੀ ਲੋੜ ਨਹੀਂ, ਉਨ੍ਹਾਂ ਦੀ ਲੋੜ ਉਸ ਸਮੇਂ ਸੀ, ਜਦੋਂ ਉਨ੍ਹਾਂ ਦੇ ਸਹਿਯੋਗੀ ਸੰਸਦ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਮੈਚ ਦੌਰਾਨ ਕਾਲੀਆਂ ਪੱਟੀਆਂ ਬੰਨ੍ਹੇਗੀ ਭਾਰਤੀ ਟੀਮ
. . .  1 day ago
ਨਵੀਂ ਦਿੱਲੀ, 24 ਅਗਸਤ - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਭਾਰਤੀ ਟੀਮ ਵੈਸਟ ਇੰਡੀਜ਼ ਦੇ ਖ਼ਿਲਾਫ਼ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 24 ਅਗਸਤ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਅੱਜ ਜੇਤਲੀ ਦਾ...
ਹੁਣ ਤਕਨੀਕੀ ਸਿੱਖਿਆ ਅਦਾਰਿਆਂ 'ਚ ਵਿਦਿਆਰਥੀਆਂ ਦੀ ਵੀ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ
. . .  1 day ago
ਚੰਡੀਗੜ੍ਹ, 24 ਅਗਸਤ- ਤਕਨੀਕੀ ਸਿੱਖਿਆ ਵਿਭਾਗ ਵਲੋਂ ਇਸ ਸਾਲ ਵਿਦਿਆਰਥੀਆਂ ਲਈ ਬਾਇਓਮੈਟ੍ਰਿਕ ਹਾਜ਼ਰੀ ਲਾਉਣ ਦੀ ਵਿਵਸਥਾ ਸ਼ੁਰੂ ਕੀਤੀ ਜਾਵੇਗੀ। ਇਸ ਸੰਬੰਧੀ ਫ਼ੈਸਲਾ ਅੱਜ ਇੱਥੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ...
ਕੈਮੀਕਲ ਫ਼ੈਕਟਰੀ 'ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
. . .  1 day ago
ਡੇਰਾਬਸੀ, 24 ਅਗਸਤ (ਗੁਰਮੀਤ ਸਿੰਘ)- ਬਰਵਾਲਾ ਸੜਕ 'ਤੇ ਸਥਿਤ ਨੈਕਟਰ ਲਾਈਫ਼ ਸਾਇੰਸਿਜ਼ ਕੈਮੀਕਲ ਫ਼ੈਕਟਰੀ ਦੇ ਯੂਨਿਟ 2 'ਚ ਅੱਜ ਰਿਏਕਟਰ ਫਟਣ...
ਸਰਕਾਰੀਆ ਨੇ ਲਿਆ ਫਿਲੌਰ ਵਿਖੇ ਬੰਨ੍ਹ 'ਚ ਪਏ ਪਾੜ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ
. . .  1 day ago
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਭਾਜਪਾ ਆਗੂ ਡਾ. ਹਰਬੰਸ ਲਾਲ ਵੱਲੋਂ ਸਿਮਰਨਜੀਤ ਮਾਨ ਖ਼ਿਲਾਫ਼ ਕਾਰਵਾਈ ਦੀ ਮੰਗ
. . .  1 day ago
ਅਰੁਣ ਜੇਤਲੀ ਦੀ ਰਿਹਾਇਸ਼ 'ਤੇ ਲਿਆਂਦੀ ਗਈ ਉਨ੍ਹਾਂ ਦੀ ਮ੍ਰਿਤਕ ਦੇਹ
. . .  1 day ago
ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਯੂ.ਏ.ਈ ਦੇ ਸਰਬਉੱਚ ਨਾਗਰਿਕ ਦਾ ਸਨਮਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਵੈਸਾਖ ਸੰਮਤ 550

ਸੰਗਰੂਰ

ਜ਼ਿਲ੍ਹੇ 'ਚ ਝੋਨੇ ਦੀਆਂ ਅਣਅਧਿਕਾਰਤ ਕਿਸਮਾਂ ਦਾ ਬੋਲਬਾਲਾ

ਕੌਹਰੀਆਂ, 7 ਮਈ (ਮਾਲਵਿੰਦਰ ਸਿੰਘ ਸਿੱਧੂ)-ਸੂਬੇ ਦੇ ਕਿਸਾਨ ਹਾੜੀ ਦੀ ਮੁੱਖ ਫ਼ਸਲ ਕਣਕ ਸੰਭਾਲਣ ਤੋਂ ਬਾਅਦ ਹੁਣ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਤਿਆਰੀ 'ਚ ਜੁੱਟ ਗਏ ਹਨ ਭਾਵੇਂ ਕਿ ਖੇਤ 'ਚ ਝੋਨੇ ਦੀ ਲੁਆਈ ਸ਼ੁਰੂ ਹੋਣ 'ਚ ਇਕ ਮਹੀਨੇ ਤੋਂ ਜ਼ਿਆਦਾ ਦਾ ਵਕਤ ਬਾਕੀ ਹੈ, ਪਰ ...

ਪੂਰੀ ਖ਼ਬਰ »

ਸਰਕਾਰ ਤੋਂ ਪੈਨਸ਼ਨਰ ਔਖੇ

ਸੰਗਰੂਰ, 7 ਮਈ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਸਟੇਟ ਪੈਨਸ਼ਨਰਜ਼ ਕਨਫੈੱਡਰੇਸ਼ਨ ਦੇ ਸੂਬਾਈ ਮੀਡੀਆ ਸਲਾਹਕਾਰ ਅਤੇ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ, ਕਨਫੈਡਰੇਸ਼ਨ ਦੇ ਸੂਬਾਈ ਮੀਤ ਪ੍ਰਧਾਨ ਅਤੇ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਸ਼ੇਰਪੁਰ, 7 ਮਈ (ਦਰਸ਼ਨ ਸਿੰਘ ਖੇੜੀ)-ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਚੰਡੀਗੜ੍ਹ ਵਲੋਂ ਐਲਾਨੇ ਗਏ ਆਈ.ਟੀ.ਆਈ ਦੇ ਪਹਿਲੇ ਅਤੇ ਤੀਜੇ ਸਮੈਸਟਰ ਦੇ ਨਤੀਜਿਆਂ 'ਚ ਗੁਰੂਕੁਲ ਆਈ.ਟੀ.ਆਈ. ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਆਈ.ਟੀ.ਆਈ. ਦੀ ਐਮ.ਡੀ. ਮੈਡਮ ਰਣਜੀਤ ਕੌਰ ...

ਪੂਰੀ ਖ਼ਬਰ »

ਕਿਸਾਨ ਦੀਆਂ ਤਿੰਨ ਮੱਝਾਂ ਚੋਰੀ

ਛਾਹੜ, 7 ਮਈ (ਜਸਵੀਰ ਸਿੰਘ ਔਜਲਾ)-ਨੇੜਲੇ ਪਿੰਡ ਚੱਠਾ ਨਨਹੇੜਾ ਵਿਖੇ ਬੀਤੀ ਰਾਤ ਕਿਸਾਨ ਬਹਾਦਰ ਸਿੰਘ ਬੱਬੀ ਪੁੱਤਰ ਕਰਨੈਲ ਸਿੰਘ ਕਣਕਵਾਲੀਆ ਦੀਆਂ ਤਿੰਨ ਮੱਝਾਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਬਹਾਦਰ ਸਿੰਘ ਨੇ ...

ਪੂਰੀ ਖ਼ਬਰ »

ਮੰਚ ਵਲੋਂ ਜਖੇਪਲ ਤੇ ਰਾਜਲਹੇੜੀ ਦਾ ਸਨਮਾਨ

ਲਹਿਰਾਗਾਗਾ, 7 ਮਈ (ਗੋਇਲ, ਗਰਗ)-ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਵਲੋਂ ਪ੍ਰਧਾਨ ਅਸ਼ੋਕ ਮਸਤੀ ਦੀ ਅਗਵਾਈ ਵਿਚ ਇਕ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਗਾਇਕਾ, ਗੀਤਕਾਰਾਂ ਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ | ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ਅਨਿਲ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਤਿੰਨ ਜ਼ਖ਼ਮੀ

ਲਹਿਰਾਗਾਗਾ, 7 ਮਈ (ਸੂਰਜ ਭਾਨ ਗੋਇਲ)-ਨੇੜਲੇ ਪਿੰਡ ਗਾਗਾ ਪੰਜਾਬ ਨੈਸ਼ਨਲ ਬੈਂਕ ਨੇੜੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੇ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਾਬੂਲੈਂਸ ਦੇ ਡਰਾਈਵਰ ਸੁਖਦਰਸ਼ਨ ਕੁਮਾਰ ਅਤੇ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ ਜਨਾਹ, ਮਾਮਲਾ ਦਰਜ

ਲਹਿਰਾਗਾਗਾ, 7 ਮਈ (ਅਸ਼ੋਕ ਗਰਗ, ਸੂਰਜ ਭਾਨ ਗੋਇਲ)-ਸਬ ਡਵੀਜ਼ਨ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਡਸਕਾ ਵਿਖੇ ਇਕ ਨੌਜਵਾਨ ਵਲੋਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਲੜਕੀ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦੇ ...

ਪੂਰੀ ਖ਼ਬਰ »

ਮੌਸਮ ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਜਾਣਕਾਰੀ 'ਤੇ ਹੀ ਭਰੋਸਾ ਕਰਨ ਦਾ ਸੱਦਾ

ਸੰਗਰੂਰ, 7 ਮਈ (ਸੁਖਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਮੌਸਮ ਵਿਭਾਗ ਵਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਜਾਰੀ ਕੀਤੀ ਮੌਸਮ ਸਬੰਧੀ ਚਿਤਾਵਨੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆ ਰਹੀਆਂ ਸੂਚਨਾਵਾਂ ਅਤੇ ਅਫ਼ਵਾਹਾਂ ਤੋਂ ਲੋਕਾਂ ...

ਪੂਰੀ ਖ਼ਬਰ »

ਆਸਰਾ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਸੰਸਥਾ ਦਾ ਨਾਂਅ ਰੌਸ਼ਨ

ਨਦਾਮਪੁਰ/ਚੰਨੋਂ, 7 ਮਈ (ਹਰਜੀਤ ਸਿੰਘ ਨਿਰਮਾਣ)-ਸਥਾਨਕ ਸੰਗਰੂਰ ਪਟਿਆਲਾ ਰੋਡ 'ਤੇ ਸਥਿਤ ਵਿੱਦਿਅਕ ਪੱਖੋਂ ਮੋਹਰੀ ਸੰਸਥਾ ਆਸਰਾ ਕਾਲਜ ਦੇ 20 ਵਿਦਿਆਰਥੀਆਂ ਸੀਕਰੇਟ ਅਤੇ ਪੰਜਾਬੀ ਯੂਨੀਵਰਸਿਟੀ ਵਿਚ ਡਿਸਟਿੰਕਸ਼ਨ ਹਾਸਲ ਕੀਤੀ ਹੈ ਅਤੇ ਟੀ.ਈ.ਟੀ. ਵੀ ਪਾਸ ਕੀਤਾ ਹੈ, ...

ਪੂਰੀ ਖ਼ਬਰ »

ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜਿ੍ਹਆ

ਸੰਦੌੜ, 7 ਮਈ (ਗੁਰਪ੍ਰੀਤ ਸਿੰਘ ਚੀਮਾ)-ਨਜ਼ਦੀਕੀ ਪਿੰਡ ਮਹੋਲੀ ਕਲਾਂ ਵਿਖੇ ਬਠਿੰਡਾ ਬਰਾਂਚ ਨਹਿਰ ਦੇ ਪੁਲ 'ਤੇ ਇਕ 17 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਡੁੱਬ ਜਾਣ ਦਾ ਸਮਾਚਾਰ ਮਿਲਿਆ ਹੈ | ਤੈਰਨ ਤੋਂ ਅਣਜਾਣ ਉਕਤ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਿਆ | ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ ਜਨਾਹ, ਮਾਮਲਾ ਦਰਜ

ਭਵਾਨੀਗੜ੍ਹ, 7 ਮਈ (ਰਣਧੀਰ ਸਿੰਘ ਫੱਗੂਵਾਲਾ)-ਨੇੜਲੇ ਪਿੰਡ ਦੀ ਇਕ ਨਾਬਾਲਗ ਲੜਕੀ ਨਾਲ ਉਸ ਦੇ ਹੀ ਇਕ ਗੁਆਂਢੀ ਵਲੋਂ ਜਬਰ ਜਨਾਹ ਕਰਨ ਤੇ ਸਥਾਨਕ ਪੁਲਿਸ ਵਲੋਂ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਸਥਾਨਕ ਹਸਪਤਾਲ ਵਿਖੇ ਜਾਣਕਾਰੀ ਦਿੰਦਿਆਂ ਸਬ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ 'ਚ ਹਵਾਲਾਤੀ ਦੀ ਮੌਤ

ਸੰਗਰੂਰ, 7 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਜ਼ਿਲ੍ਹਾ ਜੇਲ੍ਹ ਸੰਗਰੂਰ 'ਚ ਬੀਤੀ ਰਾਤ ਇਕ ਹਵਾਲਾਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਤ ਸਬੰਧੀ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਇਸ ਨੂੰ ਕੁਦਰਤੀ ਮੌਤ ਦੱਸ ਰਿਹਾ ਹੈ ਉੱਥੇ ਪਰਿਵਾਰ ਮੌਤ ਲਈ ...

ਪੂਰੀ ਖ਼ਬਰ »

ਮਜ਼ਦੂਰ ਮੁਕਤੀ ਮੋਰਚਾ ਦੀ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 7 ਮਈ (ਧਾਲੀਵਾਲ, ਭੁੱਲਰ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਕਾ. ਭਗਵੰਤ ਸਿੰਘ ਸਮਾਓ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ | ਇਸ ਸਮੇਂ ਸੀ. ਪੀ. ਆਈ. (ਐਮ.ਐਲ.) ਦੇ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰ ਪਿੰਡ 'ਚ ਲੋਇਪਾ ਦਾ ਜਥੇਬੰਦਕ ਢਾਂਚਾ ਗਠਿਤ ਕੀਤਾ ਜਾਵੇਗਾ-ਪ੍ਰੋ: ਗੱਜਣਮਾਜਰਾ

ਮਾਲੇਰਕੋਟਲਾ, 7 ਮਈ (ਕੁਠਾਲਾ)-ਲੋਕ ਇਨਸਾਫ਼ ਪਾਰਟੀ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਵਲੋਂ ਦਿੱਤੇ ਜਥੇਬੰਦਕ ਅਧਿਕਾਰਾਂ ਦੀ ਵਰਤੋਂ ਕਰਦਿਆਂ ਹਲਕਾ ਅਮਰਗੜ੍ਹ ਦੇ ਪਾਰਟੀ ਇੰਚਾਰਜ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ...

ਪੂਰੀ ਖ਼ਬਰ »

ਭਾਜਪਾ ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਬਸਪਾ 'ਚ ਸ਼ਾਮਿਲ

ਸੰਗਰੂਰ, 7 ਮਈ (ਚੌਧਰੀ ਨੰਦ ਲਾਲ ਗਾਂਧੀ)-ਫਗਵਾੜਾ 'ਚ ਮਾਰੇ ਗਏ ਬਹੁਜਨ ਸਮਾਜ ਪਾਰਟੀ ਦੇ ਨੌਜਵਾਨ ਆਗੂ ਯਸਵੰਤ ਬੌਬੀ ਦੀ ਯਾਦ 'ਚ ਅੱਜ ਸਥਾਨਕ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ | ਇਸ ਮੌਕੇ ਬਸਪਾ ਆਗੂ ਡਾ: ਮੱਖਣ ਸਿੰਘ, ਚਮਕੌਰ ਸਿੰਘ ਵੀਰ ...

ਪੂਰੀ ਖ਼ਬਰ »

ਰਾਖਵੇਂਕਰਨ ਦੇ ਮੁੱਦੇ ਨੂੰ ਲੈ ਕੇ ਜਨਰਲ ਵਰਗ ਦਾ ਇਕੱਠ 13 ਨੂੰ

ਸੰਗਰੂਰ, 7 ਮਈ (ਧੀਰਜ ਪਸੌਰੀਆ)-ਸਰਕਾਰੀ ਨੌਕਰੀਆਂ ਵਿਚ ਹੁੰਦੀਆਂ ਭਰਤੀਆਂ ਅਤੇ ਪਦਉਨਤੀਆਂ ਵਿਚ ਜਨਰਲ ਵਰਗ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਜਨਰਲ ਵਰਗ ਦਾ ਇਕ ਵਿਸ਼ਾਲ ਇਕੱਠ 13 ਮਈ ਨੂੰ ਅਗਰਵਾਲ ਭਵਨ ਸੰਗਰੂਰ ਵਿਖੇ ਹੋ ਰਿਹਾ ਹੈ | ਬੀਤੀ ਰਾਤ ਹੋਈ ਇਕ ਹੰਗਾਮੀ ...

ਪੂਰੀ ਖ਼ਬਰ »

ਸੂਬੇ ਦੀ ਸਨਅਤ ਨੀਤੀ 'ਚ ਮਿਲਣਗੀਆਾ ਸਹੂਲਤਾਂ-ਸੋਨੀ

ਅੰਮਿ੍ਤਸਰ, 7 ਮਈ (ਰੇਸ਼ਮ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਸਨਅਤਕਾਰਾਂ ਲਈ ਨਵੀਂ ਨੀਤੀ ਤਿਆਰ ਕੀਤੀ ਜਾ ਰਹੀ, ਜਿਸ 'ਚ ਸਨਅਤ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ ਤਾਂ ਕਿ ਸੂਬੇ ਦੇ ਉਦਯੋਗ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ | ਇਹ ...

ਪੂਰੀ ਖ਼ਬਰ »

ਖ਼ੱਤਰੀ ਸਭਾ ਕਰੇਗੀ ਮੁੱਖ ਮੰਤਰੀ ਦਾ ਸਨਮਾਨ

ਸੰਗਰੂਰ, 7 ਮਈ (ਅਮਨ, ਦਮਨ)-ਕੈਪਟਨ ਸਰਕਾਰ ਨੇ ਖੱਤਰੀ ਬਰਾਦਰੀ ਦਾ ਮਾਨ ਵਧਾਇਆ ਹੈ ਜਿਸ ਲਈ ਖੱਤਰੀ ਸਭਾ ਜਲਦ ਹੀ ਉਨ੍ਹਾਂ ਦੇ ਇਸ ਕਾਰਜ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਮੰਤਰੀਆਂ ਦੇ ਸਨਮਾਨ ਵਿਚ ਇਕ ਸਮਾਗਮ 10 ਜੂਨ ਕੋਟਕਪੂਰਾ ਵਿਖੇ ਕਰ ਰਹੀ ਹੈ | ਆਲ ...

ਪੂਰੀ ਖ਼ਬਰ »

ਕੌਹਰੀਆਂ ਸਕੂਲ ਨੂੰ ਇਲਾਕੇ ਦੇ ਬਿਹਤਰ ਸਕੂਲ ਵਜੋਂ ਚੁਣਿਆ

ਕੌਹਰੀਆਂ, 7 ਮਈ (ਮਾਲਵਿੰਦਰ ਸਿੰਘ ਸਿੱਧੂ)-ਦੇਸ਼ ਦੀ ਖਾਦਾਂ ਅਤੇ ਦਵਾਈਆਂ ਬਣਾਉਣ ਵਾਲੀ ਪ੍ਰਸਿੱਧ ਕੰਪਨੀ ਸਲਫਰ ਮਿਲਜ਼ ਲਿਮਟਿਡ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਹਰੀਆਂ 'ਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕੰਪਨੀ ਦੇ ਏਰੀਆ ਮੈਨੇਜਰ ਵਰਿੰਦਰ ਸਿੰਘ ...

ਪੂਰੀ ਖ਼ਬਰ »

ਬੱਚਿਆਂ ਦੇ ਮੁਕਾਬਲੇ ਕਰਵਾਏ

ਜਖੇਪਲ, 7 ਮਈ (ਮੇਜਰ ਸਿੰਘ ਜਖੇਪਲ)-ਸ਼ਹੀਦ ਊਧਮ ਸਿੰਘ ਆਦਰਸ਼ ਸੈਕੰਡਰੀ ਸਕੂਲ ਗੰਢੂਆਂ ਵਿਖੇ ਇਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੇ ਤਹਿਤ ਸਕੂਲੀ ਬੱਚਿਆਂ ਦੇ ਅੰਤਰ ਹਾਊਸ ਲੋਕ ਗੀਤ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵਿਦਿਆਰਥੀਆਂ ਨੂੰ ਅਧਿਆਪਕ ਰੋਹਿਤ ...

ਪੂਰੀ ਖ਼ਬਰ »

ਜੀ.ਓ.ਜੀ. ਨੇ ਥਾਣਾ ਮੁਖੀ ਨਾਲ ਕੀਤੀ ਮੀਟਿੰਗ

ਲਹਿਰਾਗਾਗਾ, 7 ਮਈ (ਅਸ਼ੋਕ ਗਰਗ)-ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਖ਼ੁਸ਼ਹਾਲੀ ਦੇ ਰਾਖੇ ਸਾਬਕਾ ਫ਼ੌਜੀ ਜੀ.ਓ.ਜੀ. ਦੀ ਟੀਮ ਰਸਾਲਦਾਰ ਮੇਜਰ ਸਰਦਾਰਾ ਸਿੰਘ ਤਹਿਸੀਲ ਸੁਪਰਵਾਈਜ਼ਰ ਲਹਿਰਾਗਾਗਾ ਦੀ ਅਗਵਾਈ 'ਚ ਥਾਣਾ ਮੁਖੀ ਲਹਿਰਾਗਾਗਾ ਜਸਵੀਰ ਸਿੰਘ ਤੂਰ ਨੂੰ ...

ਪੂਰੀ ਖ਼ਬਰ »

ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ

ਸੁਨਾਮ ਊਧਮ ਸਿੰਘ ਵਾਲਾ, 7 ਮਈ (ਧਾਲੀਵਾਲ, ਭੁੱਲਰ)-ਸ਼ਹੀਦ ਊਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਬਿਗੜਵਾਲ ਵਲੋਂ ਲਾਇਨਜ਼ ਕਲੱਬ ਰਾਇਲਜ਼ ਸੁਨਾਮ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਕਰੁਨ ਬਾਂਸਲ ਦੀ ਅਗਵਾਈ ਵਿਚ ਤਿੰਨ ਰੋਜ਼ਾ 19 ਸਾਲਾ ਵਰਗ ਦਾ ਕਿ੍ਕਟ ਟੂਰਨਾਮੈਂਟ ...

ਪੂਰੀ ਖ਼ਬਰ »

ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਮਜ਼ਦੂਰ ਅਤੇ ਆੜ੍ਹਤੀਏ ਦੁਖੀ

ਮੂਲੋਵਾਲ, 7 ਮਈ (ਰਤਨ ਭੰਡਾਰੀ)-ਮੂਲੋਵਾਲ ਮੰਡੀ 'ਚ ਕਣਕ ਦੀ ਕੁੱਲ ਖਰੀਦ ਦਾ ਕੰਮ ਮੁਕੰਮਲ ਹੋ ਚੁੱਕਿਆ, ਪਰ ਲਿਫ਼ਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗ ਗਏ ਹਨ | ਗੱਲਾ ਮਜ਼ਦੂਰ ਯੂਨੀਅਨ ਦੇ ਆਗੂ ਰਾਜਿੰਦਰ ਕੁਮਾਰ, ਗੁਰਬਚਨ ਸਿੰਘ, ਮੱਖਣ ਸਿੰਘ, ਲਾਲੂ ਯਾਦਵ ਨੇ ਕਿਹਾ ਕਿ ਬੋਰੀਆਂ ਦੇ ਲੱਗੇ ਅੰਬਾਰ, ਉਨ੍ਹਾਂ ਦੇ ਰੱਖ ਰਖਾਵ, ਸਾਂਭ ਸੰਭਾਲ ਲਈ ਦਿਨ ਰਾਤ ਡਿਊਟੀ ਕਰਨੀ ਪੈ ਰਹੀ ਹੈ | ਉਨ੍ਹਾਂ ਨੇ ਢੋਆ ਢੁਆਈ ਦੇ ਠੇਕੇਦਾਰ ਿਖ਼ਲਾਫ਼ ਗੁੱਸਾ ਜ਼ਾਹਿਰ ਕਰਦਿਆਂ ਦੋਸ਼ ਲਾਇਆ ਕਿ ਟੈਂਡਰ ਲੈਣ ਵੇਲੇ 300 ਗੱਡੀਆਂ ਦਾ ਦਾਅਵਾ ਕਰਨ ਵਾਲੇ ਠੇਕੇਦਾਰ ਕੋਲ 100 ਕੁ ਗੱਡੀਆਂ ਦਾ ਪਤਾ ਲੱਗਿਆ ਹੈ, ਇਸ ਕਰ ਕੇ ਲਿਫ਼ਟਿੰਗ ਵਿਚ ਦਿੱਕਤ ਆ ਰਹੀ ਹੈ | ਆੜ੍ਹਤੀਆ ਸੁਖਪਾਲ ਸਿੰਘ, ਚਰਨਜੀਤ ਸਿੰਘ, ਮੱਖਣ ਲਾਲ, ਵਿਨੋਦ ਕੁਮਾਰ ਅਤੇ ਗੋਪਾਲ ਕ੍ਰਿਸ਼ਨ ਨੇ ਵੀ ਲਿਫ਼ਟਿੰਗ ਨਾ ਹੋਣ ਕਰ ਕੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਲਿਫ਼ਟਿੰਗ ਦਾ ਯੋਗ ਪ੍ਰਬੰਧ ਕਰੇ ਤਾਂ ਜੋ ਮੀਂਹ ਕਣੀ ਦੇ ਮੌਸਮ ਵਿਚ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ | ਠੇਕੇਦਾਰ ਨੇ ਆਪਣਾ ਪੱਖ ਦਸਦਿਆਂ ਕਿਹਾ ਕਿ ਖਾਦ ਫ਼ੈਕਟਰੀ ਵਿਚ ਬੋਰੀਆਂ ਦੀ ਅਨਲੋਡਿੰਗ ਨਹੀਂ ਹੋ ਰਹੀ, ਜਿਸ ਕਰ ਕੇ ਮੂਲੋਵਾਲ ਤੋਂ ਲਿਫ਼ਟਿੰਗ ਵਿਚ ਦੇਰੀ ਹੋ ਰਹੀ ਹੈ | ਮਜ਼ਦੂਰ ਯੂਨੀਅਨ ਦੇ ਐਲਾਨ ਕੀਤਾ ਕਿ ਜੇਕਰ ਅੱਜ ਲਿਫ਼ਟਿੰਗ ਠੀਕ ਢੰਗ ਨਾਲ ਨਹੀਂ ਕੀਤੀ ਜਾਂਦੀ ਤਾਂ 8 ਮਈ ਤੋਂ ਕੱਕੜਵਾਲ ਚੌਕ 'ਤੇ ਧਰਨਾ ਲਾਇਆ ਜਾਵੇਗਾ |


ਖ਼ਬਰ ਸ਼ੇਅਰ ਕਰੋ

ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਰੱਦ

ਲੌਾਗੋਵਾਲ, 7 ਮਈ (ਵਿਨੋਦ) - ਪਿੰਡ ਦਿਆਲਗੜ੍ਹ ਵਿਖੇ ਦਲਿਤ ਮਜ਼ਦੂਰਾਂ ਦੀ ਤੀਜੇ ਹਿੱਸੇ ਦੇ ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਘੱਟ ਰੇਟ­ ਜ਼ਮੀਨ ਦਾ ਇਕ ਟੱਕ ਕਰਨ ਅਤੇ ਪਾਣੀ ਦਾ ਪ੍ਰਬੰਧ ਕਰਨ ਦੀਆਂ ਮੰਗਾਂ ਦੇ ਚੱਲਦਿਆਂ ਬੀ.ਡੀ.ਪੀ.ਓ. ਨੇ ਐਸ.ਸੀ. ਕੋਟੇ ਦੀ ਬੋਲੀ ਰੱਦ ਕਰ ...

ਪੂਰੀ ਖ਼ਬਰ »

ਲੜਕੀ ਨੂੰ ਗੋਦ ਲੈ ਕੇ ਦਿੱਤਾ ਸਮਾਜ 'ਚ ਮੁੰਡੇ-ਕੁੜੀ ਦੀ ਬਰਾਬਰਤਾ ਦਾ ਸੰਦੇਸ਼

ਸੁਨਾਮ ਊਧਮ ਸਿੰਘ ਵਾਲਾ, 7 ਮਈ (ਭੁੱਲਰ, ਧਾਲੀਵਾਲ) - ਸੁਨਾਮ ਊਧਮ ਸਿੰਘ ਵਾਲਾ ਪਿੰਡ ਰਵਿਦਾਸ ਪੁਰਾ ਟਿੱਬੀ ਦੇ ਨੌਜਵਾਨ ਜੌੜੇ ਨੇ ਆਪਣੇ ਕੋਈ ਬੱਚਾ ਨਾ ਹੋਣ ਕਰਕੇ ਬੇਟਾ-ਬੇਟੀ ਵਿਚ ਕੋਈ ਫ਼ਰਕ ਨਾ ਸਮਝਦੇ ਹੋਏ ਇਕ ਲੜਕੀ ਨੂੰ ਗੋਦ ਲੈ ਕੇ ਸਮਾਜ ਨੂੰ ਸਾਕਾਰਾਤਮਕ ਸੁਨੇਹਾ ...

ਪੂਰੀ ਖ਼ਬਰ »

ਅਧਿਆਪਕਾਂ ਨੇ ਰਾਖਵਾਂਕਰਨ ਸਬੰਧੀ ਕੀਤੀ ਚਰਚਾ

ਸੰਗਰੂਰ, 7 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ, ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ...

ਪੂਰੀ ਖ਼ਬਰ »

ਵਿਰੋਧ ਕਾਰਨ ਜ਼ਮੀਨ ਦੀ ਬੋਲੀ ਰੱਦ

ਚੀਮਾ ਮੰਡੀ, 07 ਮਈ (ਦਲਜੀਤ ਸਿੰਘ ਮੱਕੜ)-ਮਜ਼ਦੂਰਾਂ ਵਲੋਂ ਪਿੰਡ ਝਾੜੋਂ ਦੀ ਰਿਜ਼ਰਵ ਕੋਟੇ ਦੀ ਜ਼ਮੀਨ ਘੱਟ ਰੇਟ 'ਤੇ ਕੀਤੀ ਮੰਗ ਕਾਰਨ ਅੱਜ ਬੋਲੀ ਰੱਦ ਕਰਨੀ ਪਈ | ਪੇਂਡੂ ਕਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਸੈਕਟਰੀ ਲਖਬੀਰ ਸਿੰਘ ਨੇ ਦੱਸਿਆ ਕਿ ਅੱਜ ਉਕਤ ਪਿੰਡ ਦੀ ...

ਪੂਰੀ ਖ਼ਬਰ »

ਕਾਂਗਰਸ ਝੂਠ ਬੋਲ ਕੇ ਸੱਤਾ 'ਚ ਆਈ ਹੈ-ਐਡਵੋ: ਚੀਮਾ

ਲਹਿਰਾਗਾਗਾ, 7 ਮਈ (ਅਸ਼ੋਕ ਗਰਗ)-ਆਮ ਆਦਮੀ ਪਾਰਟੀ ਦੇ ਹਲਕਾ ਦਿੜ੍ਹਬਾ ਤੋਂ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਸਮੇਂ ਸੂਬੇ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ 'ਤੇ ...

ਪੂਰੀ ਖ਼ਬਰ »

ਝੋਨੇ ਦੀ ਲੇਟ ਬਿਜਾਈ ਦੀ ਕਿਸਾਨਾਂ ਨੂੰ ਪਵੇਗੀ ਮਾਰ-ਸ਼ੇਰ ਸਿੰਘ ਤੋਲਾਵਾਲ

ਚੀਮਾਂ ਮੰਡੀ, 7 ਮਈ (ਜਸਵਿੰਦਰ ਸਿੰਘ ਸ਼ੇਰੋਂ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਸ਼ੇਰ ਸਿੰਘ ਤੋਲਾਵਾਲ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦੀ ਲਵਾਈ ਦੀ ਤਰੀਕ 15 ਜੂਨ ਤੋਂ ਵਧਾ ਕੇ 20 ਜੂਨ ਕਰ ਕੇ ਕੈਪਟਨ ਸਰਕਾਰ ਦਾ ਕਿਸਾਨ ਵਿਰੋਧੀ ...

ਪੂਰੀ ਖ਼ਬਰ »

ਵਿਧਾਇਗੀ ਪਾਰਟੀ ਦਿੱਤੀ

ਲਹਿਰਾਗਾਗਾ, 7 ਮਈ (ਸੂਰਜ ਭਾਨ ਗੋਇਲ)-ਗੁਰੂ ਤੇਗ਼ ਬਹਾਦਰ ਕਾਲਜ ਆਫ਼ ਐਜੂਕੇਸ਼ਨ ਅਤੇ ਗੁਰੂ ਨਾਨਕ ਕਾਲਜ ਆਫ਼ ਐਜੂ. ਫ਼ਾਰ ਵੁਮੈਨ ਲਹਿਲ ਖ਼ੁਰਦ ਵਲੋਂ ਬੀ.ਐੱਡ ਅਤੇ ਐਮ. ਐੱਡ ਦੇ ਵਿਦਿਆਰਥੀਆਂ ਵਲੋਂ ਵਿਧਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਕਾਲਜ ...

ਪੂਰੀ ਖ਼ਬਰ »

ਪ੍ਰੋਫ਼ੈਸ਼ਨਲ ਟੈਕਸ ਦੇ ਵਿਰੋਧ 'ਚ ਵਕੀਲਾਂ ਨੇ ਰੱਖਿਆ ਨੋ-ਵਰਕ

ਸੰਗਰੂਰ, 7 ਮਈ (ਧੀਰਜ ਪਸ਼ੌਰੀਆ)-ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਪ੍ਰੋਫ਼ੈਸ਼ਨਲ ਟੈਕਸ ਦੇ ਿਖ਼ਲਾਫ਼ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਅੱਜ ਬਾਰ ਦੇ ਪ੍ਰਧਾਨ ਸਤੀਸ਼ ਕਾਂਸਲ ਦੀ ਅਗਵਾਈ ਵਿਚ ਨੋ ਵਰਕ ਰੱਖਿਆ | ਸ੍ਰੀ ਸਤੀਸ਼ ਕਾਂਸਲ ਨੇ ਦੱਸਿਆ ਕਿ ਵਕੀਲ ...

ਪੂਰੀ ਖ਼ਬਰ »

ਪੰਚਾਇਤੀ ਉਮੀਦਵਾਰਾਂ ਤੋਂ ਪਰਾਲੀ ਨਾ ਸਾੜਨ ਦਾ ਹਲਫ਼ੀਆ ਬਿਆਨ ਲਿਆ ਜਾਵੇ-ਦੁੱਲਟ

ਲੌਾਗੋਵਾਲ, 7 ਮਈ (ਵਿਨੋਦ)-ਪਿਛਲੇ 6 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਾਏ ਸਫ਼ਲਤਾਪੂਰਵਕ ਖੇਤੀ ਕਰਨ ਵਾਲੇ ਇੱਥੋਂ ਦੇ ਅਗਾਂਹਵਧੂ ਕਿਸਾਨ ਨਿਰਮਲ ਸਿੰਘ ਦੁੱਲਟ ਨੇ ਰਾਜਪਾਲ ਪੰਜਾਬ ਨੂੰ ਪੱਤਰ ਭੇਜ ਕੇ ਆਗਾਮੀ ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਤੋਂ ਪਰਾਲੀ ਨੂੰ ...

ਪੂਰੀ ਖ਼ਬਰ »

ਪੁਲਿਸ ਪੈਨਸ਼ਨਰ ਭਲਾਈ ਸੰਸਥਾ ਦੀ ਮੀਟਿੰਗ

ਭਵਾਨੀਗੜ੍ਹ, 7 ਮਈ (ਜਰਨੈਲ ਸਿੰਘ ਮਾਝੀ)-ਅੱਜ ਭਵਾਨੀਗੜ੍ਹ ਵਿਖੇ ਪੁਲਿਸ ਪੈਨਸ਼ਨਰ ਭਲਾਈ ਸੰਸਥਾ ਦੀ ਇਕ ਮੀਟਿੰਗ ਪ੍ਰਧਾਨ ਗੁਰਚਰਨ ਸਿੰਘ ਮਣਕੂ ਸਾਬਕਾ ਇੰਸਪੈਕਟਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੈਨਸ਼ਨਰਾਂ ਨੰੂ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰਾਂ ਹੋਈਆਂ | ...

ਪੂਰੀ ਖ਼ਬਰ »

ਜੀ.ਐਲ.ਟੀ. ਨੂੰ ਦਿੱਤੀ ਕੰਮ ਕਰਨ ਦੀ ਟਰੇਨਿੰਗ

ਸੁਨਾਮ ਊਧਮ ਸਿੰਘ ਵਾਲਾ, 7 ਮਈ (ਭੁੱਲਰ, ਧਾਲੀਵਾਲ)-ਨਸ਼ਿਆਂ ਦੀ ਜਕੜ ਵਿਚੋਂ ਨੌਜਵਾਨਾਂ ਨੂੰ ਬਚਾਉਣ ਲਈ ਸਰਕਾਰ ਦੁਆਰਾ ਚਲਾਈ ਜਾ ਰਹੀ ਡੇਪੋ ਸਕੀਮ ਤਹਿਤ ਸੁਨਾਮ ਦੇ ਐਸ.ਡੀ.ਐਮ ਵਲੋਂ ਭਰਤੀ ਕੀਤੇ ਗਏ ਗਰਾਊਾਡ ਲੇਬਲ ਟਰੇਨਰਾਂ (ਜੀ.ਐਲ.ਟੀ) ਨੂੰ ਮਾਸਟਰ ਟਰੇਨਰ ਅਨੀਤਾ ...

ਪੂਰੀ ਖ਼ਬਰ »

ਸਕੂਲ ਵਿਖੇ ਬੂਟੇ ਲਗਾਏ

ਭਵਾਨੀਗੜ੍ਹ, 7 ਮਈ (ਜਰਨੈਲ ਸਿੰਘ ਮਾਝੀ)-ਸਰਕਾਰੀ ਹਾਈ ਸਕੂਲ ਬਲਿਆਲ ਵਿਖੇ ਮੁੱਖ ਅਧਿਆਪਕ ਸ੍ਰੀ ਹਰਦੇਵ ਕੁਮਾਰ ਅਤੇ ਟਰੈਫ਼ਿਕ ਇੰਚਾਰਜ ਭਵਾਨੀਗੜ੍ਹ ਵਲੋਂ ਬੂਟੇ ਲਗਾਏ ਗਏ | ਟਰੈਫ਼ਿਕ ਇੰਚਾਰਜ ਏ.ਐਸ.ਆਈ. ਸ੍ਰੀ ਸੋਹਣ ਲਾਲ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਅਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX