ਤਾਜਾ ਖ਼ਬਰਾਂ


ਜੀ-7 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਬਹਿਰੀਨ ਤੋਂ ਫਰਾਂਸ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  30 minutes ago
ਮਨਾਮਾ, 25 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਬਹਿਰੀਨ ਤੋਂ ਫਰਾਂਸ ਰਵਾਨਾ...
ਹੜ੍ਹ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਸ਼ਾਹਕੋਟ 'ਚ ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੇ ਸਕੂਲ
. . .  42 minutes ago
ਸ਼ਾਹਕੋਟ, 25 ਅਗਸਤ (ਸੁਖਦੀਪ ਸਿੰਘ)- ਹੜ੍ਹ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਸਬ-ਡਿਵੀਜ਼ਨ ਸ਼ਾਹਕੋਟ ਦੇ ਬਾਕੀ ਸਕੂਲ ਕੱਲ੍ਹ ਭਾਵ 26 ਅਗਸਤ ਤੋਂ ਆਮ ਵਾਂਗ ਖੁੱਲ੍ਹਣਗੇ। ਇਸ ਸੰਬੰਧੀ ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ...
ਅਮਿਤ ਸ਼ਾਹ ਅਤੇ ਜੇ. ਪੀ. ਨੱਡਾ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  53 minutes ago
ਨਵੀਂ ਦਿੱਲੀ, 25 ਅਗਸਤ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਨੇ ਪਾਰਟੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਦੱਸਣਯੋਗ ਹੈ ਕਿ ਥੋੜ੍ਹੀ ਦੇਰ ਪਹਿਲਾਂ ਜੇਤਲੀ ਦੀ ਮ੍ਰਿਤਕ ਦੇਹ...
ਭਾਜਪਾ ਦਫ਼ਤਰ 'ਚ ਲਿਆਂਦੀ ਗਈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  about 1 hour ago
ਨਵੀਂ ਦਿੱਲੀ, 25 ਅਗਸਤ- ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਨੇਤਾ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਭਾਜਪਾ ਦਫ਼ਤਰ 'ਚ ਲਿਆਂਦੀ ਗਈ ਹੈ। ਇੱਥੇ ਦੁਪਹਿਰ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ...
ਪ੍ਰਧਾਨ ਮੰਤਰੀ ਮੋਦੀ ਨੇ ਬਹਿਰੀਨ 'ਚ ਸ਼੍ਰੀਨਾਥਜੀ ਮੰਦਰ ਦੇ ਕੀਤੇ ਦਰਸ਼ਨ
. . .  about 1 hour ago
ਮਨਾਮਾ, 25 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਿਰੀਨ 'ਚ ਸ਼੍ਰੀਨਾਥਜੀ ਮੰਦਰ ਦੇ ਦਰਸ਼ਨ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਸੀ ਕਿ ਉਹ ਸ਼੍ਰੀਨਾਥਜੀ ਮੰਦਰ 'ਚ ਜਾਣਗੇ ਅਤੇ ਦੇਸ਼ 'ਚ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕਰਨਗੇ। ਉਨ੍ਹਾਂ ਕਿਹਾ ਕਿ...
ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਪਟਨਾ, 25 ਅਗਸਤ- ਬਿਹਾਰ ਦੇ ਜਹਾਨਾਬਾਦ ਨੇੜੇ ਪਟਨਾ-ਗਯਾ ਰੇਲਵੇ ਲਾਈਨ 'ਤੇ ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਇੱਕ ਬੱਚਾ ਬਚ ਗਿਆ ਅਤੇ ਉਸ ਨੂੰ ਸੱਟਾਂ ਲੱਗੀਆਂ ਹਨ। ਉੱਥੇ ਹੀ...
ਭਾਜਪਾ ਹੈੱਡਕੁਆਟਰ 'ਚ ਲਿਆਂਦੀ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  about 1 hour ago
ਨਵੀਂ ਦਿੱਲੀ, 25 ਅਗਸਤ- ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਟਰ ਵਿਖੇ ਲਿਆਂਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਲੰਘੇ ਦਿਨ ਜੇਤਲੀ ਦਾ ਦੇਹਾਂਤ...
ਨਾਨਕੇ ਪਿੰਡ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  about 2 hours ago
ਬੰਗਾ, 25 ਅਗਸਤ (ਗੁਰਜਿੰਦਰ ਸਿੰਘ ਗੁਰੂ)- ਪਿੰਡ ਫਰਾਲਾ ਤੋਂ ਫਗਵਾੜਾ ਨੂੰ ਜਾਂਦੀ ਸੜਕ 'ਤੇ ਪਿੰਡ ਮੁੰਨਾ ਕੋਲ ਮੋਟਰਸਾਈਕਲ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਮ੍ਰਿੰਤਪ੍ਰੀਤ ਪੁੱਤਰ ਗੁਰਨਾਮ ਚੰਦ...
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕੀ ਦੇ ਮਾਪਿਆਂ ਵੱਲੋਂ ਨੌਜਵਾਨ ਦਾ ਕਤਲ
. . .  about 2 hours ago
ਵਰਸੋਲਾ (ਗੁਰਦਾਸਪੁਰ), 25 ਅਗਸਤ (ਵਰਿੰਦਰ ਸਹੋਤਾ) - ਵਰਸੋਲਾ ਦੇ ਨਾਲ ਲੱਗਦੇ ਪਿੰਡ ਤੁੰਗ ਵਿਖੇ ਬੀਤੀ ਰਾਤ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕੀ ਦੇ ਮਾਪਿਆਂ ਵੱਲੋਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਯੂਸਫ਼ ਮਸੀਹ ਪੁੱਤਰ ਕਮਲਜੀਤ...
ਬਹਿਰੀਨ 'ਚ ਪ੍ਰਧਾਨ ਮੰਤਰੀ ਮੋਦੀ 200 ਸਾਲ ਪੁਰਾਣੇ ਮੰਦਰ ਦੀ ਦੁਬਾਰਾ ਨਿਰਮਾਣ ਯੋਜਨਾ ਦੀ ਕਰਨਗੇ ਸ਼ੁਰੂਆਤ
. . .  about 3 hours ago
ਨਵੀਂ ਦਿੱਲੀ, 25 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹਿਰੀਨ ਦੀ ਦੋ ਦਿਨਾਂ ਯਾਤਰਾ 'ਤੇ ਹਨ। ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਇਸ ਖਾੜੀ ਦੇਸ਼ ਦੀ ਰਾਜਧਾਨੀ ਮਨਾਮਾ ਵਿਚ ਸਥਿਤ 200 ਸਾਲ ਪੁਰਾਣੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਮੰਦਰ ਵਿਚ ਆਯੋਜਿਤ ਹੋਣ ਵਾਲੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਵਿਚ...
ਅਰੁਣ ਜੇਤਲੀ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
. . .  about 3 hours ago
ਨਵੀਂ ਦਿੱਲੀ, 25 ਅਗਸਤ - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੰਤਿਮ ਸਸਕਾਰ ਅੱਜ ਨਿਗਮ ਬੋਧ ਘਾਟ 'ਤੇ ਦੁਪਹਿਰ 2.30 ਵਜੇ ਕੀਤਾ ਜਾਵੇਗਾ। ਭਾਜਪਾ ਕਾਰਜਕਰਤਾ ਤੇ ਹੋਰ ਲੋਕ ਅਰੁਣ ਜੇਤਲੀ ਦੇ ਅੰਤਿਮ ਦਰਸ਼ਨ ਕਰ ਸਕਣ ਇਸ ਲਈ ਅੱਜ ਸਵੇਰੇ 10 ਵਜੇ ਉਨ੍ਹਾਂ ਦੀ ਮ੍ਰਿਤਕ ਦੇਹ ਪਾਰਟੀ ਹੈੱਡਕੁਆਟਰ...
ਅੱਜ ਦਾ ਵਿਚਾਰ
. . .  about 4 hours ago
ਨਵੀਂ ਦਿੱਲੀ : ਬਹਿਰੀਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਐਮਓਯੂ 'ਤੇ ਕੀਤੇ ਦਸਤਖ਼ਤ
. . .  1 day ago
ਭਾਰਤ -ਵੈਸਟ ਇੰਡੀਜ਼ ਪਹਿਲਾ ਟੈੱਸਟ ਮੈਚ : ਪਹਿਲੀ ਪਾਰੀ 'ਚ ਵੈਸਟ ਇੰਡੀਜ਼ ਦੀ ਪੂਰੀ ਟੀਮ 224 ਦੌੜਾਂ ਬਣਾ ਕੇ ਆਊਟ
. . .  1 day ago
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ ,24 ਅਗਸਤ (ਤਰਸੇਮ ਸਿੰਘ ਚੰਨਣਵਾਲ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕਲਾਲਾ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ...
ਰੌਕਸੀ ਚਾਵਲਾ ਦੀ ਲਾਸ਼ ਕੈਨੇਡਾ ਤੋਂ ਪੁੱਜੀ, ਕੋਟਕਪੂਰਾ 'ਚ ਹੋਇਆ ਅੰਤਿਮ ਸੰਸਕਾਰ
. . .  1 day ago
ਆਸ਼ੂ ਵਲੋਂ ਅਧਿਕਾਰੀਆਂ ਨੂੰ ਫਿਲੌਰ 'ਚ ਪਏ 8 ਪਾੜਾਂ ਨੂੰ ਜਲਦ ਪੂਰਨ ਦੀਆਂ ਹਦਾਇਤਾਂ
. . .  1 day ago
ਪਿੰਡ ਘੋਲੀਆ ਖ਼ੁਰਦ ਨੂੰ ਨਸ਼ਾ ਮੁਕਤ ਕਰਨ ਸਬੰਧੀ ਕੀਤੀ ਗਈ ਵਿਸ਼ਾਲ ਮੀਟਿੰਗ
. . .  1 day ago
ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖਿਆ ਪੱਤਰ
. . .  1 day ago
ਲਾਲ ਕ੍ਰਿਸ਼ਨ ਅਡਵਾਨੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਵੈਸਾਖ ਸੰਮਤ 550

ਖੰਨਾ / ਸਮਰਾਲਾ

ਨਗਰ ਕੌ ਾਸਲ ਖੰਨਾ ਦੀ ਮੀਟਿੰਗ 'ਚ ਹੋਈ ਗਰਮਾ-ਗਰਮੀ, 2 ਕੌ ਾਸਲਰ ਇਕ-ਦੂਜੇ ਵੱਲ ਗਲ ਪੈਣ ਲਈ ਵਧੇ

ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਨਗਰ ਕੌਾਸਲ ਦੀ ਮੀਟਿੰਗ ਵਿਚ ਕੁੱਝ ਮਰਦ ਕੌਾਸਲਰ ਆਪਸ ਵਿਚ 11 ਔਰਤ ਕੌਾਸਲਰਾਂ ਦੀ ਹਾਜ਼ਰੀ ਵਿਚ ਅਜਿਹਾ ਉਲਝੇ ਕਿ ਔਰਤ ਮੈਂਬਰ ਮੂੰਹ ਛੁਪਾਉਂਦੀਆਂ ਦੇਖੀਆਂ ਗਈਆਂ | ਮੀਟਿੰਗ ਖ਼ਤਮ ਹੋਣ ਨੇੜੇ ਸੀ ਕਿ ਭਾਜਪਾ ਕੌਾਸਲਰ ਸਰਵਦੀਪ ਸਿੰਘ ਕਾਲੀਰਾਓ ਨੇ ਰੇਲਵੇ ਲਾਈਨ ਪਾਰ ਇਲਾਕੇ ਦੇ ਸਾਰੇ 8 ਵਾਰਡਾਂ ਵਿਚ ਸੀਵਰੇਜ ਨਾ ਹੋਣ ਦਾ ਮੁੱਦਾ ਉਠਾਇਆ | ਇਸ 'ਤੇ ਕਾਂਗਰਸੀ ਕੌਾਸਲਰ ਗੁਰਮਿੰਦਰ ਸਿੰਘ ਲਾਲੀ ਅਤੇ ਭਾਜਪਾ ਕੌਾਸਲਰ ਸਰਵਦੀਪ ਸਿੰਘ ਕਾਲੀਰਾਓ ਆਪਸ ਵਿਚ ਅਜਿਹਾ ਉਲਝੇ ਕਿ ਇਕ ਦੂਜੇ 'ਤੇ ਸੰਗੀਨ ਦੋਸ਼ ਲਗਾਉਣ ਦੇ ਨਾਲ ਨਾਲ ਬਾਹਰ ਆ ਕੇ ਦੇਖ ਲੈਣ ਤੱਕ ਦੀ ਧਮਕੀਆਂ ਵੀ ਦੇ ਦਿੱਤੀਆਂ | ਲਾਲੀ ਨੇ ਕਾਲੀਰਾਓ ਤੇ ਕਥਿਤ ਤੌਰ 'ਤੇ ਸ਼ਰਾਬ ਵੇਚਣ ਵਰਗੇ ਸੰਗੀਨ ਦੋਸ਼ ਤੱਕ ਲਾ ਦਿੱਤੇ ਜਦੋਂ ਕਿ ਕੌਾਸਲਰ ਕਾਲੀਰਾਓ ਨੇ ਵੀ ਲਾਲੀ 'ਤੇ ਕਈ ਇਲਜ਼ਾਮ ਲਾਏ | ਦੋਵੇਂ ਕੌਾਸਲਰ ਇਕ ਦੂਜੇ ਦੇ ਗਲ ਪੈਣ ਤੱਕ ਗਏ ਪਰ ਕੌਾਸਲਰਾਂ ਨੇ ਉਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਰੋਕਿਆ |
ਅੱਜ ਦੀ ਕੌਾਸਲ ਮੀਟਿੰਗ ਵਿਚ ਕੁੱਲ 15 ਮੁੱਦਿਆਂ 'ਤੇ ਵਿਚਾਰ ਕੀਤਾ ਗਿਆ | ਕੌਾਸਲ ਦੇ ਨਵੇਂ ਈ. ਓ. ਰਣਬੀਰ ਸਿੰਘ ਨੂੰ ਉਸ ਵੇਲੇ ਪੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਬਕ ਉਪ ਪ੍ਰਧਾਨ ਤੇ ਕੌਾਸਲਰ ਵਿਜੈ ਸ਼ਰਮਾ ਨੇ ਹਾਲ ਵਿਚ ਪਹੁੰਚਦੇ ਹੀ ਪ੍ਰਧਾਨ ਵਿਕਾਸ ਮਹਿਤਾ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਪ੍ਰਧਾਨ ਦੇ ਨਾਲ ਵਾਲੀ ਸੀਟ ਉਨ੍ਹਾਂ ਨੂੰ ਬੈਠਣ ਲਈ ਨਾ ਮਿਲੀ ਤਾਂ ਉਹ ਮੀਟਿੰਗ ਵਿਚੋਂ ਚਲੇ ਜਾਣਗੇ | ਇਸ 'ਤੇ ਕਾਰਜ ਸਾਧਕ ਅਧਿਕਾਰੀ ਰਣਬੀਰ ਸਿੰਘ ਆਪਣੀ ਕੁਰਸੀ ਵਿਜੈ ਸ਼ਰਮਾ ਲਈ ਛੱਡ ਕੇ ਦੋ ਕੁਰਸੀਆਂ ਪਰ੍ਹਾਂ ਬੈਠ ਗਏ ਜਿਸ 'ਤੇ ਸਾਬਕਾ ਕੌਾਸਲ ਪ੍ਰਧਾਨ ਇਕਬਾਲ ਸਿੰਘ ਚੰਨੀ ਨੇ ਇਸ ਮਾਮਲੇ ਨੂੰ ੂ ਈ. ਓ. ਦੀ ਬੇਇੱਜ਼ਤੀ ਦੱਸਦੇ ਹੋਏ ਇਤਰਾਜ਼ ਜਤਾਇਆ ਤੇ ਕੁਰਸੀ ਤੋਂ ਉੱਠਣ ਦੇ ਮਾਮਲੇ ਤੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ | ਕੌਾਸਲ ਪ੍ਰਧਾਨ ਮਹਿਤਾ ਅਤੇ ਕਾਰਜਸਾਧਕ ਅਧਿਕਾਰੀ ਰਣਬੀਰ ਸਿੰਘ ਦੇ ਵਾਰ ਵਾਰ ਕਹਿਣ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਚੰਨੀ ਨੂੰ ੂ ਸ਼ਾਂਤ ਕੀਤਾ ਗਿਆ | ਪ੍ਰਧਾਨ ਮਹਿਤਾ ਨੇ ਕਿਹਾ ਕਿ ਮੀਟਿੰਗ ਵਿਚ ਕੌਾਸਲਰਾਂ ਦੇ ਬੈਠਣ ਲਈ ਕੁਰਸੀਆਂ ਵਾਰਡ ਨੰਬਰ ਅਨੁਸਾਰ ਲਗਾਈਆਂ ਜਾਣਗੀਆਂ | ਮੀਟਿੰਗ ਵਿਚ ਐਸ. ਐਮ. ਓ. ਖੰਨਾ ਡਾ: ਰਾਜਿੰਦਰ ਗੁਲ੍ਹਾਟੀ ਵੀ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਕੌਾਸਲਰਾਂ ਨੂੰ ਮੀਜ਼ਲ ਰੂਬੈਲਾ ਦੇ ਟੀਕਾਕਰਨ ਸਬੰਧੀ ਜਾਣੂ ਕਰਵਾਇਆ |
ਲਾਲੀ ਨੇ ਲਾਏ ਸਸਤੀ ਸ਼ੌਹਰਤ ਲੈਣ ਦੇ ਦੋਸ਼
ਲਾਲੀ ਨੇ ਕਿਹਾ ਕਿ ਕਾਲੀਰਾਓ ਆਪਣੇ ਵਾਰਡ ਦੀ ਗੱਲ ਕਰਨ ਦੀ ਬਜਾਏ ਸਸਤੀ ਸ਼ੁਹਰਤ ਹਾਸਲ ਕਰਨ ਲਈ ਰੇਲਵੇ ਲਾਈਨ ਪਾਰ ਦੇ ਵਾਰਡਾਂ ਦੀ ਗੱਲ ਕਰ ਰਿਹਾ ਹੈ | ਜਦੋਂ ਕਿ ਇਨ੍ਹਾਂ ਸਾਰੇ 8 ਵਾਰਡਾਂ ਦੇ ਕੌਾਸਲਰ ਇੱਥੇ ਮੌਜੂਦ ਹਨ | ਲਾਲੀ ਨੇ ਕਿਹਾ ਕਿ ਨਗਰ ਕੌਾਸਲ ਸੀਵਰੇਜ ਪਾਏ ਜਾਣ ਦੇ ਮੁੱਦੇ 'ਤੇ ਬਿਆਨਬਾਜ਼ੀ ਕਰਨ ਦੀ ਬਜਾਏ ਸੀਵਰੇਜ ਪਾਉਣਾ ਸ਼ੁਰੂ ਕਰੇ |
ਕਾਲੀਰਾਓ ਨੇ ਚੋਣ ਲੜਨ ਦੀ ਦਿੱਤੀ ਧਮਕੀ
ਦੂਜੇ ਪਾਸੇ ਭਾਜਪਾ ਕੌਾਸਲਰ ਸਰਵਦੀਪ ਸਿੰਘ ਕਾਲੀਰਾਓ ਨੇ ਕਿਹਾ ਕਿ ਰੇਲਵੇ ਲਾਈਨ ਪਾਰ ਦਾ ਮਾਮਲਾ ਸਿਰਫ਼ ਉਨਾਂ ਦਾ ਨਹੀਂ ਸਗੋਂ ਸਾਰੇ ਸ਼ਹਿਰ ਦਾ ਸਾਂਝਾ ਮਾਮਲਾ ਹੈ | ਕਾਲੀਰਾਓ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਰੇਲਵੇ ਲਾਈਨੋਂ ਪਾਰ ਸੀਵਰੇਜ ਪਵਾਉਣਾ ਹੈ | ਜੇਕਰ ਦੋ ਸਾਲ ਦੇ ਵਿਚ-ਵਿਚ ਰੇਲਵੇ ਲਾਈਨ ਪਾਰ ਇਲਾਕੇ ਵਿਚ ਸੀਵਰੇਜ ਨਾ ਪਾਇਆ ਗਿਆ ਤਾਂ ਉਹ ਰੇਲਵੇ ਲਾਈਨ ਪਾਰ ਇਲਾਕੇ ਤੋਂ ਵੀ ਚੋਣਾਂ ਲੜਨਗੇ |
ਔਰਤ ਕੌਾਸਲਰਾਂ ਨੇ ਉਠਾਏ ਕਈ ਸਵਾਲ
ਇਸ ਝਗੜੇ ਤੋਂ ਬਾਅਦ ਦੁਬਾਰਾ ਸ਼ੁਰੂ ਹੋਈ ਮੀਟਿੰਗ ਵਿਚ ਔਰਤ ਕੌਾਸਲਰਾਂ ਵਲੋਂ ਆਪਣੇ-ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਉਠਾਇਆ ਗਿਆ | ਨੇਤਰ ਕੌਰ, ਅੰਜਨ ਜੀਤ ਕੌਰ, ਕਵਿਤਾ ਗੁਪਤਾ, ਜਸਦੀਪ ਕੌਰ, ਰੂਬੀ ਭਾਟੀਆ, ਰਜਨੀ ਫੱਲੀ, ਸੁਲਕਸ਼ਨਾ ਪਾਠਕ, ਤਲਵਿੰਦਰ ਕੌਰ ਰੋਸ਼ਾ, ਕੁਲਦੀਪ ਕੌਰ, ਜਸਪਾਲ ਕੌਰ, ਗੁਰਮੀਤ ਕੌਰ ਆਦਿ ਨੇ ਆਪਣੇ ਵਾਰਡਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਆਵਾਜ਼ ਉਠਾਈ |
ਐਲ. ਈ. ਡੀ. ਲਾਈਟਾਂ ਦੇ ਮੁੱਦੇ 'ਤੇ ਪਿਆ ਘਮਸਾਣ
ਸ਼ਹਿਰ ਵਿਚ ਲਗਾਈਆਂ ਜਾ ਰਹੀਆਂ ਐਲ. ਈ. ਡੀ. ਲਾਈਟਾਂ ਦੇ ਮਾਮਲੇ 'ਤੇ ਮੀਟਿੰਗ ਵਿਚ ਕਾਫ਼ੀ ਘਮਸਾਣ ਪਿਆ | ਅਕਾਲੀ ਕੌਾਸਲਰ ਰਾਜਿੰਦਰ ਸਿੰਘ ਜੀਤ, ਸਾਬਕਾ ਕੌਾਸਲ ਪ੍ਰਧਾਨ ਇਕਬਾਲ ਸਿੰਘ ਚੰਨੀ, ਜਸਦੀਪ ਕੌਰ, ਰੂਬੀ ਭਾਟੀਆ, ਸਰਵਦੀਪ ਸਿੰਘ ਕਾਲੀਰਾਓ ਅਤੇ ਕਈ ਹੋਰ ਕੌਾਸਲਰਾਂ ਨੇ ਨਗਰ ਕੌਾਸਲ ਪ੍ਰਧਾਨ ਨੂੰ ਘੇਰਦੇ ਹੋਏ ਕਿਹਾ ਕਿ ਸ਼ਹਿਰ ਵਿਚ ਚੱਲ ਰਹੇ ਐਲ. ਈ. ਡੀ. ਪ੍ਰੋਜੈਕਟ ਵਿਚ ਕੌਾਸਲਰਾਂ ਦੇ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਐਲ. ਈ. ਡੀ. ਲਾਈਟਾਂ ਲਗਾਉਣ ਵਾਲੇ ਕਰਮਚਾਰੀ ਮਨਮਰਜ਼ੀ ਕਰ ਰਹੇ ਹਨ ਤੇ ਜ਼ਿਆਦਾਤਰ ਲਾਈਟਾਂ ਲੱਗਣ ਤੋਂ ਬਾਅਦ ਹੀ ਕੁੱਝ ਦਿਨ ਖ਼ਰਾਬ ਪਈਆਂ ਹਨ | ਸਾਬਕਾ ਕੌਾਸਲ ਪ੍ਰਧਾਨ ਚੰਨੀ ਵਲੋਂ ਐਲ. ਈ. ਡੀ. ਪ੍ਰਾਜੈਕਟ ਸਬੰਧੀ ਐਗਰੀਮੈਂਟ ਦੀ ਕਾਪੀ ਦੀ ਮੰਗ ਕੀਤੀ |
ਕੌ ਾਸਲ ਮੀਟਿੰਗ ਵਿਚ ਉਠਾਏ ਗਏ 15 ਮੁੱਦੇ
ਅੱਜ ਦੀ ਮੀਟਿੰਗ ਵਿਚ ਉਠਾਏ ਗਏ 15 ਮੁੱਦਿਆਂ ਵਿਚੋਂ ਜ਼ਿਆਦਾਤਰ ਕਰਮਚਾਰੀਆਂ ਦੇ ਬਕਾਇਆ ਅਤੇ ਠੇਕੇਦਾਰੀ ਦੇ ਸਮੇਂ ਵਿਚ ਵਾਧਾ ਕਰਨ ਆਦਿ ਨਾਲ ਸਬੰਧਤ ਸਨ | ਇਨ੍ਹਾਂ ਵਿਚ ਪਿਛਲੀ ਇਕੱਤਰਤਾ ਨੂੰ ਕਨਫਰਮ ਕਰਨ ਤੋਂ ਬਾਅਦ ਮਿ੍ਤਕ ਕਰਮਚਾਰੀਆਂ ਦੇ ਬਕਾਇਆ ਦੇਣ, ਮਿਊਾਸੀਪਲ ਕੌਾਸਲਰ ਨੂੰ ੂ ਮਾਡਲ ਟਾਉੂਨ ਸਕੂਲ ਦਾ ਮੈਂਬਰ ਨਾਮਜ਼ਦ ਕਰਨ, ਡਾਟਾ ਐਾਟਰੀ ਆਪਰੇਟਰ ਦੇ ਸਮੇਂ ਵਿਚ ਵਾਧਾ ਕਰਨ, ਠੇਕੇਦਾਰੀ ਆਧਾਰ 'ਤੇ ਡਰਾਈਵਰ ਰੱਖਣ ਤੋਂ ਇਲਾਵਾ ਨਗਰ ਕੌਾਸਲ ਵਲੋਂ ਬਣਾਈ ਗਈ ਵੈੱਬ ਸਾਈਟ ਦੀ ਸਾਂਭ ਸੰਭਾਲ, ਪ੍ਰਾਪਰਟੀ ਟੈਕਸ ਦੇ ਕੰਮ ਨੂੰ ਕੰਪਿਊਟਰਾਈਜ਼ਡ ਅਤੇ ਆਨ ਲਾਈਨ ਕਰਨ ਲਈ ਟੈਂਡਰ ਦੇ ਸਮੇਂ ਵਿਚ ਇਕ ਸਾਲ ਦਾ ਵਾਧਾ ਕਰਨ, ਵਾਰਡ ਨੰਬਰ 12, ਮਾਡਲ ਟਾਊਨ ਮੁਹੱਲੇ ਦਾ ਨਾਮ ਬਦਲ ਕੇ ਪਿਸ਼ੌਰੀ ਨਗਰ ਰੱਖਣ ਆਦਿ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ | ਇਨ•ਾਂ ਵਿਚੋਂ 14 ਮਤੇ ਸਰਬਸੰਮਤੀ ਨਾਲ ਪਾਸ ਹੋ ਗਏ | ਜਦੋਂ ਕਿ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ ਵਲੋਂ ਇਤਰਾਜ਼ ਜਤਾਇਆ ਗਿਆ ਕਿ ਉਨ੍ਹਾਂ ਦੇ ਵਾਰਡ ਵਿਚ ਸਕੂਲ ਦਾ ਕੋਈ ਹੋਰ ਕੌਾਸਲਰ ਮੈਂਬਰ ਨਹੀਂ ਬਣਾਇਆ ਜਾਣਾ ਚਾਹੀਦਾ |


ਖ਼ਬਰ ਸ਼ੇਅਰ ਕਰੋ

ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ

ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)- ਅੱਜ ਕੁਲਵੰਤ ਸਿੰਘ ਲਹਿਰਾ ਸੀਨੀਅਰ ਮੀਤ ਪ੍ਰਧਾਨ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਖੰਨਾ ਦੀ ਅਗਵਾਈ ਹੇਠ ਸੰਸਥਾ ਦੀ ਮੀਟਿੰਗ ਵਿਚ ਮੈਂਬਰਾਂ ਦੀਆਂ ਦੁੱਖ ਤਕਲੀਫ਼ਾਂ ਸੁਣ ਕੇ ਵਿਚਾਰ ਵਟਾਂਦਰਾ ਕੀਤਾ ਗਿਆ | ਮੈਂਬਰਾਂ ...

ਪੂਰੀ ਖ਼ਬਰ »

ਲੁਧਿਆਣਾ ਜ਼ਿਲ੍ਹਾ ਜਿਮਨਾਸਟਿਕ ਐਸੋਸੀਏਸ਼ਨ ਬੂਟਾ ਸਿੰਘ ਪ੍ਰਧਾਨ ਬਣੇ

ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)- ਅੱਜ ਲੁਧਿਆਣਾ ਜ਼ਿਲ੍ਹਾ ਜਿਮਨਾਸਟਿਕ ਐਸੋਸੀਏਸ਼ਨ ਦੀ ਮੀਟਿੰਗ ਸਾਬਕ ਇਨਕਮ ਟੈਕਸ ਕਮਿਸ਼ਨਰ ਬੂਟਾ ਆਈ. ਆਰ. ਐਸ. ਅਗਵਾਈ ਹੇਠ ਡੀ. ਐੱਸ. ਪੀ. ਖੰਨਾ ਵਿਕਾਸ ਸਭਰਵਾਲ ਦੇ ਦਫ਼ਤਰ ਵਿਖੇ ਹੋਈ | ਇਸ ਮੌਕੇ ਜ਼ਿਲ੍ਹਾ ਜਿਮਨਾਸਟਿਕ ...

ਪੂਰੀ ਖ਼ਬਰ »

'ਤਾਰੇ ਜ਼ਮੀਨ ਪਰ' ਸ਼ੋਅ 'ਚ ਹਿੱਸਾ ਲੈਣ ਲਈ ਆਡੀਸ਼ਨਾਂ ਦੀ ਸ਼ੁਰੂਆਤ ਹੀਰਾ ਨੇ ਕਰਵਾਈ

ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)- ਨਵਰੰਗ ਕਲਾ ਕੇਂਦਰ ਖੰਨਾ ਵਲੋਂ ਹਰ ਸਾਲ ਜ਼ਰੂਰਤ ਮੰਦਾ ਦੀ ਮਦਦ ਲਈ ਬੱਚਿਆਂ ਦੇ ਡਾਂਸ ਮੁਕਾਬਲੇ 'ਤਾਰੇ ਜ਼ਮੀਨ ਪਰ' ਨਾਮ ਦਾ ਚੈਰਟੀ ਸ਼ੋ ਕਰਵਾਇਆ ਜਾਂਦਾ ਹੈ | ਇਸ ਸਾਲ ਦੇ ਸੀਜ਼ਨ 4 ਦੇ ਆਡੀਸ਼ਨ ਦੀ ਸ਼ੁਰੂਆਤ ਜਿਮ ਫਿਟਨੈੱਸ ...

ਪੂਰੀ ਖ਼ਬਰ »

ਖੱਟੜਾ ਵਿਚ 4 ਸਾਲ ਦੇ ਬੱਚੇ ਨੂੰ ਆਵਾਰਾ ਕੁੱਤੇ ਨੇ ਨੋਚਿਆ

ਖੰਨਾ, 7 ਮਈ (ਦਵਿੰਦਰ ਸਿੰਘ ਗੋਗੀ)- ਅੱਜ ਪਿੰਡ ਖੱਟੜਾ ਵਿਖੇ ਇਕ ਚਾਰ ਸਾਲ ਦੇ ਬੱਚੇ ਨੂੰ ਇਕ ਕੁੱਤੇ ਵਲੋਂ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਦਾ ਬੇਟਾ ਹਰਨੂਰ ਸਿੰਘ ਜੋ ਘਰ ਦੇ ਬਾਹਰ ਹੀ ਖੇਡ ਰਿਹਾ ਸੀ ਕਿ ਅਚਾਨਕ ਇਕ ਅਵਾਰਾ ...

ਪੂਰੀ ਖ਼ਬਰ »

ਗੁਰਜਾਪ ਸਿੰਘ ਉਕਸੀ ਦਾ ਹਰਸਿਮਰਤ ਕੌਰ ਬਾਦਲ ਵਲੋਂ ਸੋਨ ਤਗਮੇ ਨਾਲ ਸਨਮਾਨ

ਮਲੌਦ, 7 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਉਕਸੀ ਦੇ ਵਸਨੀਕ ਸੁਰਜੀਤ ਸਿੰਘ ਤੇ ਕੁਲਦੀਪ ਕੌਰ ਦੇ ਹੋਣਹਾਰ ਸਪੁੱਤਰ ਤੇ ਪਿ੍ੰਸੀਪਲ ਬਲਵੰਤ ਸਿੰਘ ਉਕਸੀ ਦੇ ਭਤੀਜੇ ਗੁਰਜਾਪ ਸਿੰਘ ਸੇਠ ਵਲੋਂ ਘਰ ਦੀ ਆਰਥਿਕਤਾ ਦੀਆਂ ਮਜਬੂਰੀਆਂ ਦੇ ਬਾਵਜੂਦ ਚੱਲਦਿਆਂ ਗੁਰੂ ...

ਪੂਰੀ ਖ਼ਬਰ »

ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮੀਟਿੰਗ

ਪਾਇਲ, 7 ਮਈ (ਰਜਿੰਦਰ ਸਿੰਘ)- ਇਲਾਕੇ ਦੀ ਮਾਣਮੱਤੀ ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਈ ਮਹੀਨੇ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖ਼ਾਲਸਾ ਲਾਇਬਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਜਗਦੇਵ ਸਿੰਘ ...

ਪੂਰੀ ਖ਼ਬਰ »

ਵਿਅਕਤੀ ਵਲੋਂ ਦਰੱਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ

ਕੁਹਾੜਾ, 7 ਮਈ (ਤੇਲੂ ਰਾਮ ਕੁਹਾੜਾ)- ਜੰਡਿਆਲੀ-ਬੁੱਢੇਵਾਲ ਸੜਕ ਦੇ ਨੇੜੇ ਸਹਿਗਲ ਫੋਰਜਿੰਗ ਦੀ ਜ਼ਮੀਨ ਵਿਚ 50 ਸਾਲਾ ਵਿਅਕਤੀ ਨੇ ਦਰਖ਼ਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ | ਜਿਉਂ ਹੀ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਸਾਹਨੇਵਾਲ ਦੇ ਥਾਣਾ ਮੁਖੀ ...

ਪੂਰੀ ਖ਼ਬਰ »

ਸਫ਼ਾਈ ਅਭਿਆਨ ਲਈ ਨਗਰ ਕੌ ਾਸਲ ਹੋਇਆ ਪੱਬਾਂ ਭਾਰ

ਸਮਰਾਲਾ, 7 ਮਈ (ਸੁਰਜੀਤ ਸਿੰਘ ਵਿਸ਼ਦ)- ਆਪਣੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਰੱਖਣ ਲਈ ਤੇ ਸਫ਼ਾਈ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਬੇਸ਼ੱਕ ਸਰਕਾਰ ਨੇ ਸਵੱਛਤਾ ਅਭਿਆਨ ਚਲਾਇਆ ਹੋਇਆ ਹੈ ਪਰ ਸਾਫ਼ ਸਫ਼ਾਈ ਅਜੇ ਸਾਡੀ ਜ਼ਹਿਨੀਅਤ ਦਾ ਹਿੱਸਾ ਨਹੀਂ ਬਣ ਸਕੀ | ਸਥਾਨਕ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਔਰਤਾਂ ਸਣੇ ਚਾਰ ਵਿਅਕਤੀ ਜ਼ਖ਼ਮੀ

ਖੰਨਾ, 7 ਮਈ (ਅਮਰਜੀਤ ਸਿੰਘ)- ਛੋਟੇ ਹਾਥੀ ਤੇ ਆਟੋ ਦੇ ਆਪਸ ਵਿਚ ਟਕਰਾ ਜਾਣ ਕਰ ਕੇ ਆਟੋ ਵਿਚ ਬੈਠੀਆਂ ਦੋ ਔਰਤਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਜਰਨੈਲ ਸਿੰਘ ਪੁੱਤਰ ਚੁਮੈਲਾ ਸਿੰਘ, ਹਰੀ ਸਿੰਘ ਪੁੱਤਰ ਤੁਲਸੀ ਰਾਮ ਵਾਸ ਮਾਣਕ ...

ਪੂਰੀ ਖ਼ਬਰ »

ਰੋੜੀਆਂ ਵਿਖੇ ਡਾ. ਬੀ. ਆਰ. ਅੰਬੇਡਕਰ ਦੀ ਯਾਦ ਵਿਚ ਨਾਟਕ ਮੇਲਾ

ਮਲੌਦ 7 ਮਈ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਕਲੱਬ ਰੋੜੀਆ ਵਲੋਂ ਡਾ: ਅੰਬੇਡਕਰ ਪਾਰਕ ਰੋੜੀਆ ਵਿਖੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਦੇ ਸਬੰਧ ਵਿਚ ਨਾਟਕ ਮੇਲਾ ਕਰਵਾਇਆ ਗਿਆ ਜਿਸ ...

ਪੂਰੀ ਖ਼ਬਰ »

ਗੁ: ਕਰਮਸਰ ਰਾੜਾ ਸਾਹਿਬ ਦੇ ਪ੍ਰਬੰਧਕ ਟਰੱਸਟ ਦੀ ਮੀਟਿੰਗ

ਰਾੜਾ ਸਾਹਿਬ, 7 ਮਈ (ਸਰਬਜੀਤ ਸਿੰਘ ਬੋਪਾਰਾਏ)- ਪਿਛਲੇ ਦਿਨੀਂ ਕਿਸੇ ਇਕ ਵਿਅਕਤੀ ਨੇ ਸੰਪ੍ਰਦਾਇ ਰਾੜਾ ਸਾਹਿਬ ਜੋੜ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਪ-ਤਪ ਸਮਾਗਮ ਦੀ ਆੜ ਹੇਠ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਿਸ ਤੋਂ ਸੰਗਤਾਂ ਦੇ ਮਨ ਨੂੰ ਗਹਿਰੀ ਠੇਸ ਪੁੱਜੀ | ਜਦ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ

ਰਾੜਾ ਸਾਹਿਬ, 7 ਮਈ (ਸਰਬਜੀਤ ਸਿੰਘ ਬੋਪਾਰਾਏ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਪਿੰਡ ਘੁਡਾਣੀ ਕਲਾਂ ਵਿਖੇ ਸਾਧੂ ਸਿੰਘ ਪੰਜੇਟਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ...

ਪੂਰੀ ਖ਼ਬਰ »

ਨਗਰ ਸੁਧਾਰ ਕਮੇਟੀ ਵਲੋਂ ਮੌਤ ਦੇ ਭੋਗਾਂ 'ਤੇ ਖਰਚਾ ਨਾ ਕਰਨ ਦੇ ਬੋਰਡ ਲਗਾਏ ਗਏ

ਮਲੌਦ, 7 ਮਈ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਕਸਬਾ ਮਲੌਦ ਵਿਖੇ ਨੌਜਵਾਨਾਂ ਵਲੋਂ ਸ਼ਹਿਰ ਦੇ ਅਹਿਮ ਸਮਾਜਿਕ ਮਸਲਿਆ ਲਈ ਗਠਿਤ ਕੀਤੀ ਨਗਰ ਸੁਧਾਰ ਕਮੇਟੀ ਵਲੋਂ ਸ਼ਹਿਰ ਵਿਚ ਮੌਤ ਦੇ ਭੋਗਾਂ 'ਤੇ ਖਾਣੇ 'ਤੇ ਖਰਚਾ ਨਾ ਕਰਨ ਦੇ ਬੋਰਡ ਲਗਾ ਕੇ ਲੋਕਾਂ ...

ਪੂਰੀ ਖ਼ਬਰ »

ਮੁੱਕੇਬਾਜ਼ੀ ਵਿਚ ਕੌਮੀ ਸੋਨ ਤਗਮਾ ਜਿੱਤਣ 'ਤੇ ਏ. ਐਸ. ਕਾਲਜ ਦੇ ਵਿਦਿਆਰਥੀ ਦਾ ਸਨਮਾਨ

ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)- ਅੱਜ ਏ. ਐਸ. ਕਾਲਜ ਖੰਨਾ ਵਲੋਂ ਕਾਲਜ ਦੇ ਹੋਣਹਾਰ ਵਿਦਿਆਰਥੀ ਅੰਕੁਸ਼ ਸੌਰੀ ਵਲੋਂ ਕੌਮੀ ਪੱਧਰ ਦੇ ਮੁੱਕੇਬਾਜ਼ੀ ਮੁਕਾਬਲਿਆਾ ਵਿਚ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਾ ਸੋਨ ਤਮਗ਼ਾ ਹਾਸਿਲ ਕਰ ਕੇ ਰਾਸ਼ਟਰੀ ਪੱਧਰ 'ਤੇ ਕਾਲਜ ਦਾ ਨਾਮ ...

ਪੂਰੀ ਖ਼ਬਰ »

ਵਿਸ਼ਵ ਪੈਰਾ ਕਰਾਟੇ ਚੈਂਪੀਅਨ ਦਾ ਸਾਬਕਾ ਇਨਕਮ ਟੈਕਸ ਕਮਿਸ਼ਨਰ ਵਲੋਂ ਸਨਮਾਨ

ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)- ਹੰਗਰੀ ਤੋਂ ਵਿਸ਼ਵ ਪੈਰਾ ਕਰਾਟੇ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਕੇ ਆਏ ਰਾਧਾ ਵਾਟਿਕਾ ਸਕੂਲ ਦੇ ਵਿਦਿਆਰਥੀ ਅਤੇ ਕੋਚ ਤਰੁਨ ਸ਼ਰਮਾ ਦਾ ਸਰਦਾਰ ਬੂਟਾ ਸਿੰਘ ਸਾਬਕ ਇਨਕਮ ਟੈਕਸ ਕਮਿਸ਼ਨਰ ਤੇ ਸਕੂਲ ਦੇ ਚੇਅਰਮੈਨ ਸ੍ਰੀ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਨੇ ਬਾਹਾਂ ਗਵਾਉਣ ਵਾਲੀ ਸੋਨੀ ਸੈਣੀ ਦੇ ਵਧਾਏ ਹੌਸਲੇ

ਮਾਛੀਵਾੜਾ ਸਾਹਿਬ, 7 ਮਈ (ਸੁਖਵੰਤ ਸਿੰਘ ਗਿੱਲ)- ਬੇਟ ਇਲਾਕੇ ਦੇ ਪਿੰਡ ਗੜ੍ਹੀ ਸੈਣੀਆਂ ਦੀ ਰਹਿਣ ਵਾਲੀ ਸੋਨੀ ਸੈਣੀ ਇਕ ਹਾਦਸੇ 'ਚ ਆਪਣੀਆਂ ਦੋਵੇਂ ਬਾਹਵਾਂ ਗਵਾਉਣ ਦੇ ਬਾਵਜੂਦ ਵਿੱਦਿਆ ਦੇ ਖੇਤਰ 'ਚ ਅੱਗੇ ਵੱਧਦੀ ਜਾ ਰਹੀ ਹੈ | ਇਸ ਹੋਣਹਾਰ ਲੜਕੀ ਨੂੰ ਨਿਰਵਿਘਨ ਆਪਣੀ ...

ਪੂਰੀ ਖ਼ਬਰ »

ਮੁਰੰਮਤ ਲਈ ਸਹਿਕ ਰਹੀ ਹੈ ਸਾਹਨੇਵਾਲ-ਕੁਹਾੜਾ ਸੜਕ

ਸਾਹਨੇਵਾਲ, 7 ਮਈ (ਹਰਜੀਤ ਸਿੰਘ ਢਿੱਲੋਂ/ਅਮਰਜੀਤ ਸਿੰਘ ਮੰਗਲੀ)- ਸਾਹਨੇਵਾਲ ਰੇਲਵੇ ਫਲਾਈਓਵਰ ਦਾ ਨਿਰਮਾਣ ਹੋਣ ਮਗਰੋਂ ਪੰਜਾਬ ਭਰ 'ਚੋਂ ਹੀ ਨਹੀਂ ਬਲਕਿ ਬਾਕੀ ਸੂਬਿਆਂ ਤੋਂ ਵੀ ਆਉਂਦੇ ਵੱਡੀ ਗਿਣਤੀ 'ਚ ਵੱਡੇ-ਛੋਟੇ ਵਾਹਨ ਰੋਜ਼ਾਨਾ ਇਸ ਰਾਸ਼ਟਰੀ ਮਾਰਗ ਅਤੇ ...

ਪੂਰੀ ਖ਼ਬਰ »

ਮੋਹਨਪੁਰ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਬਾਰੇ ਸੈਮੀਨਾਰ

ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਮੋਹਨਪੁਰ ਵਿਚ ਤਿੰਨ ਰੋਜ਼ਾ ਸੈਮੀਨਾਰ ਸ਼ੁਰੂ ਕਰਵਾਇਆ ਗਿਆ | ਪਹਿਲੇ ਫ਼ੇਜ਼ ਵਿਚ ਵੱਖ-ਵੱਖ ਸਕੂਲਾਂ ਦੇ 40 ਅਧਿਆਪਕਾਂ ਨੇ ਭਾਗ ਲਿਆ | ਇਨ੍ਹਾਂ ਸੈਮੀਨਾਰਾਂ ਵਿਚ ...

ਪੂਰੀ ਖ਼ਬਰ »

ਹੱਕੀਂ ਮੰਗਾਂ ਸਬੰਧੀ ਧਰਮਸੋਤ ਨੂੰ ਮੈਮੋਰੰਡਮ ਦੇਣ ਦਾ ਫ਼ੈਸਲਾ

ਦੋਰਾਹਾ, 7 ਮਈ (ਜੋਗਿੰਦਰ ਸਿੰਘ ਓਬਰਾਏ)-ਬਿਜਲੀ ਬੋਰਡ ਨਾਲ ਸਬੰਧਿਤ ਪੈਨਸ਼ਨਰਜ਼ ਐਸੋਸੀਏਸ਼ਨ ਦੀ ਇਕੱਤਰਤਾ ਇੱਥੋਂ ਦੀ ਹਿੰਦੂ ਧਰਮਸ਼ਾਲਾ ਵਿਖੇ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿਚ 60 ਤੋਂ ਵਧੇਰੇ ਮੈਂਬਰਾਂ ਨੇ ਹਿੱਸਾ ਲਿਆ | ਇਸ ਮੌਕੇ ਪੈਨਸ਼ਨਰਾਂ ...

ਪੂਰੀ ਖ਼ਬਰ »

ਸਮਰਾਲਾ ਤੇ ਮਾਛੀਵਾੜਾ ਬਲਾਕ ਦੇ 13,700 ਕਿਸਾਨਾਂ ਦਾ ਕਰਜ਼ਾ ਮੁਆਫ਼ ਹੋ ਜਾਵੇਗਾ-ਦਵਿੰਦਰ ਸਿੰਘ

ਸਮਰਾਲਾ, 7 ਮਈ (ਸੁਰਜੀਤ ਸਿੰਘ ਵਿਸ਼ਦ)- ਸਮਰਾਲਾ ਤੇ ਮਾਛੀਵਾੜਾ ਬਲਾਕ ਦੇ 13700 ਕਿਸਾਨਾਂ ਦਾ ਕਰਜ਼ਾ ਜਲਦ ਮੁਆਫ਼ ਹੋ ਜਾਵੇਗਾ | ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਕਰਜ਼ਾ ਮੁਆਫ਼ੀ ਦੇ ਨਕੋਦਰ ਵਿਖੇ ਹੋਏ ਪਹਿਲੇ ਪੜਾਅ ਵਾਲੇ ਸਮਾਗਮ ...

ਪੂਰੀ ਖ਼ਬਰ »

ਨਵੇਂ ਅਦਾਲਤੀ ਕੰਪਲੈਕਸ ਲਈ ਹਾਈਕੋਰਟ ਦੇ ਜੱਜ ਨਾਲ ਬਾਰ ਕਰੇਗੀ ਮੀਟਿੰਗ

ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)- ਬਾਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਅਨਿਲ ਵਰਮਾ ਨੇ ਦੱਸਿਆ ਕਿ ਖੰਨਾ ਵਿਚ ਨਵਾਂ ਕੋਰਟ ਕੰਪਲੈਕਸ ਬਣਾਉਣ ਲਈ ਹਾਈਕੋਰਟ ਵਲੋਂ ਬਣਾਈ ਗਈ ਬਿਲਡਿੰਗ ਕਮੇਟੀ ਦੇ ਚੇਅਰਮੈਨ ਜਸਟਿਸ ਟੀ. ਪੀ. ਐਸ. ਮਾਨ ਨਾਲ ਬਾਰ ਐਸੋਸੀਏਸ਼ਨ ਵਲੋਂ ਜਲਦੀ ...

ਪੂਰੀ ਖ਼ਬਰ »

ਲਿਫ਼ਟਿੰਗ ਦੀ ਸਮੱਸਿਆ ਨੇ ਆੜ੍ਹਤੀਆਂ ਦੀ ਨੀਂਦ ਉਡਾਈ, 5 ਲੱਖ ਬੋਰੀ ਮੰਡੀ 'ਚ ਖੁੱਲ੍ਹੇ ਆਸਮਾਨ ਹੇਠ

ਮਾਛੀਵਾੜਾ ਸਾਹਿਬ, 7 ਮਈ (ਸੁਖਵੰਤ ਸਿੰਘ ਗਿੱਲ)- ਅਨਾਜ ਮੰਡੀ ਮਾਛੀਵਾੜਾ ਤੇ ਇਸ ਦੀਆਂ ਸਹਾਇਕ ਮੰਡੀਆਂ 'ਚ 5 ਲੱਖ ਬੋਰੀ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਦੀ ਨੀਂਦ ਉਡਾਈ ਪਈ ਹੈ ਕਿਉਂਕਿ ਲਿਫ਼ਟਿੰਗ ਦੀ ਧੀਮੀ ਰਫ਼ਤਾਰ ਨੇ ਮੰਡੀ ਦੇ ਫੜ੍ਹਾਂ 'ਚ ਪਈਆਂ ਇਹ ...

ਪੂਰੀ ਖ਼ਬਰ »

ਰਾਜਿੰਦਰ ਕੌਰ ਲਿਬੜਾ ਨੂੰ ਪੰਜਾਬ ਮਹਿਲਾ ਕਾਂਗਰਸ ਦਾ ਮੀਤ ਪ੍ਰਧਾਨ ਬਣਾਇਆ

ਖੰਨਾ, 7 ਮਈ (ਮਨਜੀਤ ਸਿੰਘ ਧੀਮਾਨ)- ਅੱਜ ਸਥਾਨਕ ਕਾਂਗਰਸ ਭਵਨ ਖੰਨਾ ਵਿਖੇ ਹਲਕਾ ਵਿਧਾਇਕ ਗੁਰਕੀਰਤ ਸਿੰਘ ਨੇ ਲੋਕ ਦਰਬਾਰ ਲਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਹੱਲ ਕੀਤੀਆਂ | ਇਸ ਮੌਕੇ ਗੁਰਕੀਰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਖੰਨਾ ਸ਼ਹਿਰ ਦੇ ਵਿਕਾਸ ...

ਪੂਰੀ ਖ਼ਬਰ »

ਖ਼ਸਰਾ-ਰੁਬੇਲਾ ਟੀਕਾਕਰਨ ਵਿਰੁੱਧ ਅਫ਼ਵਾਹਾਂ ਦਾ ਦੌਰ ਘਟਣ ਲੱਗਾ-ਡਾ: ਤਾਰਕਜੋਤ

ਸਮਰਾਲਾ, 7 ਮਈ (ਸੁਰਜੀਤ ਸਿੰਘ ਵਿਸ਼ਦ)- ਬੱਚਿਆਂ ਨੂੰ ਲਾ-ਇਲਾਜ ਬਿਮਾਰੀ ਖ਼ਸਰਾ-ਰੁਬੇਲਾ ਵਿਰੁੱਧ ਟੀਕਾਕਰਨ ਬਾਰੇ ਫੈਲਾਈ ਜਾ ਅਫ਼ਵਾਹਾਂ ਦਾ ਦੌਰ ਹੁਣ ਘਟਣਾ ਸ਼ੁਰੂ ਹੋ ਗਿਆ ਹੈ ਤੇ ਮਾਪੇ ਆਪਣੇ ਬੱਚਿਆਂ ਨੂੰ ਟੀਕੇ ਲਗਾਉਣ ਲਈ ਅੱਗੇ ਆਉਣੇ ਸ਼ੁਰੂ ਹੋ ਗਏ ਹਨ | ਇਹ ...

ਪੂਰੀ ਖ਼ਬਰ »

ਇਨਕਮ ਅਧਿਕਾਰੀ ਵਲੋਂ ਪੰਜਾਬ ਪਬਲਿਕ ਸਕੂਲ ਰੁਪਾਲੋਂ ਦਾ ਦੌਰਾ

ਬੀਜਾ, 7 ਮਈ (ਰਣਧੀਰ ਸਿੰਘ ਧੀਰਾ)-ਸੀ. ਬੀ. ਐਸ. ਈ. ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੁਪਾਲੋਂ ਵਿਖੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਰੌਬਿਨ ਗਰਗ ਵਿਸ਼ੇਸ਼ ਤੌਰ 'ਤੇ ਪੁੱਜੇ ਜਿਨ੍ਹਾਂ ਦਾ ਸਕੂਲ ...

ਪੂਰੀ ਖ਼ਬਰ »

ਭੌਰਲਾ ਦਾ ਐਸ. ਸੀ. ਵਿੰਗ ਪ੍ਰਧਾਨ ਬਣਨ 'ਤੇ ਮਿਹਰਬਾਨ ਨੇ ਮੂੰਹ ਮਿੱਠਾ ਕਰਵਾਇਆ

ਮਲੌਦ, 7 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਪੁਲਿਸ ਜ਼ਿਲ੍ਹਾ ਖੰਨਾ ਦੇ ਨਵ-ਨਿਯੁਕਤ ਪ੍ਰਧਾਨ ਗੁਰਮੀਤ ਸਿੰਘ ਭੌਰਲਾ ਦਾ ਪਿੰਡ ਦੁਧਾਲ ਵਿਖੇ ਸਾਬਕਾ ਮੰਤਰੀ ਤੇ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਪਾਰਟੀ ਆਗੂਆਂ ਦੀ ...

ਪੂਰੀ ਖ਼ਬਰ »

ਨੈਸ਼ਨਲ ਜੰਝ ਘਰ 'ਚ ਸੰਸਥਾ ਦੇ ਸੰਵਿਧਾਨ ਅਨੁਸਾਰ ਨਵਾਂ ਥਾਣਾ ਖੋਲ੍ਹਣ ਦੀ ਇਜਾਜ਼ਤ ਨਹੀਂ

ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)- ਸ੍ਰੀ ਗੁਰੂ ਨਾਨਕ ਸਤਸੰਗ ਸਭਾ ਮੁਹੱਲਾ ਰਾਮਗੜ੍ਹੀਆ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਤੇ ਸਾਬਕ ਚੇਅਰਮੈਨ ਪੀ. ਏ. ਡੀ. ਬੀ. ਬੀਬੀ ਬਲਜਿੰਦਰ ਕੌਰ ਕਲਾਲ ਮਾਜਰਾ ਪਤਨੀ ਸਵ: ਲਖਵੀਰ ਸਿੰਘ ਕਲਾਲ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ...

ਪੂਰੀ ਖ਼ਬਰ »

ਖਸਰਾ ਤੇ ਰੁਬੇਲਾ ਰੋਕੂ ਮੁਹਿੰਮ ਤਹਿਤ ਵਿਸ਼ੇਸ਼ ਟੀਕਾਕਰਨ

ਗੁਰੂਸਰ ਸੁਧਾਰ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)-ਨੈਸ਼ਨਲ ਹੈਲਥ ਮਿਸ਼ਨ ਅਤੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਚਲਾਈ ਗਈ ਖਸਰਾ ਅਤੇ ਰੂਬੇਲਾ ਰੋਕੂ ਮੁਹਿੰੰਮ ਤਹਿਤ ਸਥਾਨਕ ਕਸਬੇ ਦੀ ਰਵਿਦਾਸ ਧਰਮਸ਼ਾਲਾ ਵਿਖੇ ਐਸ.ਐਮ.ਓ. ਸੁਧਾਰ ਡਾ: ਨੀਨਾ ...

ਪੂਰੀ ਖ਼ਬਰ »

ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ

ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)- ਸ੍ਰੀ ਵਿਸ਼ਵਕਰਮਾ ਯੂਥ ਸਭਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਧੰਜਲ ਦੀ ਅਗਵਾਈ ਹੇਠਾਂ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਭਵਨ ਸਭਾ ਖੰਨਾ, ਸ੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਾਡ ਵੈਲਫੇਅਰ ਸਭਾ ਖੰਨਾ, ਬਾਬਾ ...

ਪੂਰੀ ਖ਼ਬਰ »

ਸਾਇੰਸ ਤੇ ਖੋਜ ਕਾਲਜ ਜਗਰਾਉਂ ਦੀ ਕਾਨਵੋਕੇਸ਼ਨ ਦੌਰਾਨ 400 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਜਗਰਾਉਂ, 7 ਮਈ (ਜੋਗਿੰਦਰ ਸਿੰਘ)-ਸਰਕਾਰੀ ਸਾਇੰਸ ਤੇ ਖੋਜ ਕਾਲਜ ਜਗਰਾਉਂ ਦੀ ਸਾਲਾਨਾ ਕਾਨਵੋਕੇਸ਼ਨ ਦੌਰਾਨ 400 ਤੋਂ ਵੱਧ ਗਰੈਜ਼ੂਏਟ ਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ | ਇਸ ਸਬੰਧੀ ਕਾਲਜ ਆਡੀਟੋਰੀਅਮ ਵਿਖੇ ਕਰਵਾਏ ਗਏ ਸਮਾਗਮ 'ਚ ਉੱਘੇ ...

ਪੂਰੀ ਖ਼ਬਰ »

ਅਫ਼ਵਾਹਾਂ ਦੇ ਬਾਵਜੂਦ ਵੀ ਸਿਵਲ ਹਸਪਤਾਲ ਸਿੱਧਵਾਂ ਬੇਟ 'ਚ ਵੱਡੀ ਗਿਣਤੀ ਬੱਚਿਆਂ ਦੇ ਲਗਾਏ ਗਏ ਖਸਰਾ ਤੇ ਰੂਬੇਲਾ ਦੇ ਟੀਕੇ

ਸਿੱਧਵਾਂ ਬੇਟ, 7 ਮਈ (ਜਸਵੰਤ ਸਿੰਘ ਸਲੇਮਪੁਰੀ)- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 1 ਮਈ ਤੋਂ ਸ਼ੁਰੂ ਕੀਤੀ ਖਸਰਾ ਅਤੇ ਰੂਬੇਲਾ ਬਿਮਾਰੀ ਦੀ ਰੋਕਥਾਮ ਦਾ ਟੀਕਾ ਲਗਾਉਣ ਦੀ ਮਹਿੰਮ ਪੂਰੇ ਪੰਜਾਬ ਵਿਚ ਚੱਲ ਰਹੀ ਹੈ | ਇਸ ਵਿਚ 9 ਮਹੀਨੇ ਤੋਂ 15 ਸਾਲ ਦੇ ਸਾਰੇ ...

ਪੂਰੀ ਖ਼ਬਰ »

ਏ. ਐਸ. ਸਕੂਲ ਪ੍ਰਾਇਮਰੀ ਵਿੰਗ ਵਿਚ ਕਰਵਾਇਆ ਹਵਨ ਯੱਗ

ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)- ਏ. ਐਸ. ਸੀਨੀ: ਸੈਕ: ਸਕੂਲ ਪ੍ਰਾਇਮਰੀ ਵਿੰਗ ਵਿਚ ਅੱਜ ਹਵਨ ਯੱਗ ਕਰਵਾਇਆ ਗਿਆ | ਹਵਨ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਵਲੋਂ ਗਾਇਤਰੀ ਮੰਤਰ ਦੇ ਉਚਾਰਨ ਤੇ ਭਜਨ ਭਜਨ ਨਾਲ ਕੀਤੀ ਗਈ | ਅੱਜ ਸਕੂਲ ਵਿਚ ਬੱਚਿਆਂ ਦੇ ਪਲੇਅ ਸਟੇਸ਼ਨ ਦਾ ...

ਪੂਰੀ ਖ਼ਬਰ »

ਸੁਰਜੀਤ ਪਾਤਰ ਵਲੋਂ ਪਰਵਾਨਾ ਪੁੜੈਣ ਦਾ ਨਾਵਲ 'ਸਿਦਕ ਜਿਨ੍ਹਾਂ ਦੇ ਸਾਦਿਕ' ਲੋਕ ਅਰਪਣ

ਮੁੱਲਾਂਪੁਰ-ਦਾਖਾ, 7 ਮਈ (ਨਿਰਮਲ ਸਿੰਘ ਧਾਲੀਵਾਲ)- ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ (ਲੁਧਿ:) ਵਿਖੇ ਪੰਜਾਬੀ ਕਵੀ ਅਤੇ ਪੱਤਰਕਾਰ ਗੁਰਦਿਆਲ ਸਿੰਘ ਪਰਵਾਨਾ ਪੁੜੈਣ ਦੀ ਲਿਖਤ 'ਸਿਦਕ ਜਿਨ੍ਹਾਂ ਦੇ ਸਾਦਿਕ' ਨਾਵਲ ਦਾ ਵਿਮੋਚਨ ਪੰਜਾਬ ਕਲਾ ਪ੍ਰੀਸ਼ਦ ਦੇ ...

ਪੂਰੀ ਖ਼ਬਰ »

ਸੂਬੇ ਦੇ ਹਰ ਵਰਗ ਦੇ ਲੋਕ ਪੰਜਾਬ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਤੋਂ ਔਖੇ-ਆਗੂ

ਬੀਜਾ, 7 ਮਈ (ਕਸ਼ਮੀਰਾ ਸਿੰਘ ਬਗ਼ਲੀ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਹਰ ਵਰਗ ਦੇ ਲੋਕ ਬਹੁਤ ਹੀ ਔਖੇ ਹੋਏ ਪਏ ਹਨ | ਕਾਂਗਰਸ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਮੁਤਾਬਿਕ ਸਹੂਲਤਾਂ ਵਿਚ ਵਾਧਾ ਤਾਂ ਕੀ ਕਰਨਾ ਸੀ ਸਗੋਂ ...

ਪੂਰੀ ਖ਼ਬਰ »

ਸਮਾਰਟ ਸਟੱਡੀ ਵਲੋਂ ਆਸਟ੍ਰੇਲੀਆ 'ਚ ਉਚੇਰੀ ਸਿੱਖਿਆ ਸੰਬਧੀ ਸੈਮੀਨਾਰ 9 ਤੱਕ

ਲੁਧਿਆਣਾ, 7 ਮਈ (ਭੁਪਿੰਦਰ ਸਿੰਘ ਬਸਰਾ)-ਆਸਟ੍ਰੇਲੀਆ ਜਾ ਕੇ ਉਚੇਰੀ ਸਿੱਖਿਆ ਹਾਸਿਲ ਕਰਨ ਦੇ ਇੱਛੁਕਾਂ ਲਈ ਸਮਾਰਟ ਸਟੱਡੀ ਦੇ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਮੁੱਖ ਦਫ਼ਤਰ ਵਿਖੇ ਤਿੰਨ ਰੋਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਦੇ ਪਹਿਲੇ ਦਿਨ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਜਾਤੀ ਸਰਟੀਫਿਕੇਟਾਂ ਨੇ ਆਮ ਲੋਕ ਪੜ੍ਹਨੇ ਪਾਏ, ਕਈ-ਕਈ ਦਿਨ ਖਾਣੇ ਪੈਂਦੇ ਨੇ ਦਫ਼ਤਰਾਂ ਦੇ ਧੱਕੇ

ਮਾਛੀਵਾੜਾ ਸਾਹਿਬ, 7 ਮਈ (ਸੁਖਵੰਤ ਸਿੰਘ ਗਿੱਲ)- ਸੂਬਾ ਸਰਕਾਰ ਵਲੋਂ ਗ਼ਰੀਬ ਵਰਗ ਨੂੰ ਸਹੂਲਤਾਂ ਦੇਣ ਲਈ ਬਣਾਈਆਂ ਗਈਆਂ ਸਕੀਮਾਂ ਦਾ ਫ਼ਾਇਦਾ ਲੈਣਾ ਆਮ ਲੋਕਾਂ ਦੇ ਵੱਸ ਬਾਹਰ ਹੁੰਦਾ ਜਾ ਰਿਹਾ ਹੈ | ਸਰਕਾਰ ਦੀਆਂ ਸਹੂਲਤਾਂ ਦਾ ਲਾਭ ਲੈਣ ਲਈ ਮਾਛੀਵਾੜਾ ਇਲਾਕੇ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX