ਤਾਜਾ ਖ਼ਬਰਾਂ


ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫ਼ੌਜੀ ਦਸਤੇ ਹਥਿਆਰਾਂ ਸਮੇਤ ਕਸ਼ਮੀਰ ਲਈ ਰਵਾਨਾ
. . .  11 minutes ago
ਫ਼ਤਿਹਗੜ੍ਹ ਸਾਹਿਬ, 24 ਅਗਸਤ (ਅਰੁਣ ਆਹੂਜਾ)- ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਈ ਦਿਨ ਤਣਾਅਪੂਰਨ ਬਣੀ ਰਹੀ ਸਥਿਤੀ ਤੋਂ ਬਾਅਦ ਹੁਣ ਕੇਂਦਰ ਸਰਕਾਰ ...
ਜਨਤਕ ਜੀਵਨ 'ਚ ਅਰੁਣ ਜੇਤਲੀ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ- ਸੋਨੀਆ ਗਾਂਧੀ
. . .  18 minutes ago
ਨਵੀਂ ਦਿੱਲੀ, 24 ਅਗਸਤ- ਕਾਂਗਰਸ ਦੀ ਅੰਤਰਿਮ ਪ੍ਰਧਾਨ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ਨੇਤਾ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਜੇਤਲੀ ਨੇ ਇੱਕ ਜਨਤਕ ਵਿਅਕਤੀ, ਸੰਸਦ ਮੈਂਬਰ ਅਤੇ ਮੰਤਰੀ ਦੇ ਰੂਪ 'ਚ ਇੱਕ...
ਸੰਗਰੂਰ ਬੇਅਦਬੀ ਮਾਮਲੇ 'ਚ ਤਿੰਨ ਨੂੰ 14 ਦਿਨਾਂ ਲਈ ਭੇਜਿਆ ਗਿਆ ਜੇਲ੍ਹ
. . .  23 minutes ago
ਸੰਗਰੂਰ, 24 ਅਗਸਤ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਵਿਸ਼ਵਕਰਮਾ ਮੰਦਰ ਵਿਖੇ ਹੋਈ ਧਾਰਮਿਕ ਬੇਅਦਬੀ ਦੀ ...
ਸ੍ਰੀਨਗਰ ਹਵਾਈ ਅੱਡੇ 'ਤੇ ਪਹੁੰਚੇ ਰਾਹੁਲ ਗਾਂਧੀ
. . .  29 minutes ago
ਸ੍ਰੀਨਗਰ, 24 ਅਗਸਤ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸ੍ਰੀਨਗਰ ਦੇ ਹਵਾਈ ਅੱਡੇ 'ਤੇ ਪਹੁੰਚ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ...
ਜੇਤਲੀ ਦਾ ਦੇਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ- ਸੋਮ ਪ੍ਰਕਾਸ਼
. . .  48 minutes ago
ਫਗਵਾੜਾ, 24 ਅਗਸਤ (ਹਰੀਪਾਲ ਸਿੰਘ)- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ...
ਗੁਰਦੁਆਰਾ ਕਮੇਟੀ ਭਾਈ ਮਨੀ ਸਿੰਘ ਲੌਂਗੋਵਾਲ ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਦਾ ਟਰੱਕ ਰਵਾਨਾ
. . .  58 minutes ago
ਲੌਂਗੋਵਾਲ, 24 ਅਗਸਤ (ਸ.ਸ.ਖੰਨਾ) - ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ 'ਚ ਕੁਦਰਤ ਦੀ ਕਰੋਪੀ ਝੱਲ ਰਹੇ ਹੜ੍ਹ ਪੀੜਤਾਂ ਦੀ ਜਿੱਥੇ ਪੰਜਾਬ ਦੇ ਵੱਖ-ਵੱਖ...
ਪ੍ਰਧਾਨ ਮੰਤਰੀ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 1 hour ago
ਨਵੀਂ ਦਿੱਲੀ, 24 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਕੈਪਟਨ, ਅਮਿਤ ਸ਼ਾਹ ਅਤੇ ਸੰਨੀ ਦਿਓਲ ਸਮੇਤ ਕਈ ਨੇਤਾਵਾਂ ਨੇ ਜਤਾਇਆ ਦੁੱਖ
. . .  about 1 hour ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦੁਪਹਿਰ ਕਰੀਬ 12.07 ਵਜੇ ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਆਖ਼ਰੀ ਸਾਹ ਲਏ। ਅਰੁਣ ਜੇਤਲੀ ਦੇ ਦੇਹਾਂਤ 'ਤੇ ਰਾਸ਼ਟਰਪਤੀ...
ਨਿਊ ਅੰਮ੍ਰਿਤਸਰ ਵਿਖੇ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ਕੇ ਲੁੱਟਿਆ
. . .  about 1 hour ago
ਸੁਲਤਾਨਵਿੰਡ, 24 ਅਗਸਤ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ ਜਲੰਧਰ ਜੀ.ਟੀ ਰੋਡ 'ਤੇ ਸਥਿਤ ਨਿਊ ਅੰਮ੍ਰਿਤਸਰ ਵਿਖੇ ਕਾਰ ਸਵਾਰ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ...
ਆਵਾਰਾ ਗਾਂ ਨਾਲ ਟਕਰਾਈ ਸਕੂਟਰੀ, ਚਾਲਕ ਦੀ ਮੌਤ
. . .  about 1 hour ago
ਡਮਟਾਲ, 24 ਅਗਸਤ (ਰਾਕੇਸ਼ ਕੁਮਾਰ)- ਥਾਣਾ ਇੰਦੌਰਾ ਦੇ ਅਧੀਨ ਪੈਂਦੇ ਇੱਕ ਪਿੰਡ 'ਚ ਆਵਾਰਾ ਗਾਂ ਨਾਲ ਸਕੂਟਰੀ ਦੇ ਟਕਰਾਉਣ ਕਾਰਨ ਚਾਲਕ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਇੰਦੌਰਾ ਸੁਰਿੰਦਰ ਸਿੰਘ ਧੀਮਾਨ ਨੇ ਦੱਸਿਆ ਕਿ...
ਬੈਂਸ ਦੀ ਅਗਵਾਈ 'ਚ ਰਵਿਦਾਸ ਭਾਈਚਾਰੇ ਵੱਲੋਂ ਰੋਸ ਮਾਰਚ ਸ਼ੁਰੂ
. . .  about 1 hour ago
ਫਗਵਾੜਾ, 24 ਅਗਸਤ (ਹਰੀਪਾਲ ਸਿੰਘ)- ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਤੋੜਨ ਦੇ ਵਿਰੋਧ 'ਚ ਰੋਸ ਮਾਰਚ ਕਰਨ ਵਾਲੇ ਲੋਕਾਂ...
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
. . .  about 2 hours ago
ਨਵੀਂ ਦਿੱਲੀ, 24 ਅਗਸਤ- ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦੇਹਾਂਤ ਹੋ ਗਿਆ ...
ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ
. . .  about 2 hours ago
ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ..........................
ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਸ੍ਰੀਨਗਰ ਰਵਾਨਾ ਹੋਏ ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 24 ਅਗਸਤ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਮਗਰੋਂ ਉੱਥੋਂ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ ਵਫ਼ਦ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ਤੋਂ ਸ੍ਰੀਨਗਰ ਰਵਾਨਾ ਹੋ ਗਿਆ। ਇਸ...
ਜੰਮੂ ਕਸ਼ਮੀਰ ਨੂੰ 70 ਸਾਲ ਬਾਅਦ ਬਣਾਇਆ ਗਿਆ ਭਾਰਤ ਦਾ ਅਟੁੱਟ ਹਿੱਸਾ - ਅਮਿਤ ਸ਼ਾਹ
. . .  about 2 hours ago
ਹੈਦਰਾਬਾਦ, 24 ਅਗਸਤ- ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਹੈਦਰਾਬਾਦ 'ਚ ਆਈ.ਪੀ.ਐਸ. ਅਧਿਕਾਰੀਆਂ ਦੀ ਪਾਸਿੰਗ...
ਸ੍ਰੀਸੰਥ ਦੇ ਕੋਚੀ ਸਥਿਤ ਘਰ 'ਚ ਲੱਗੀ ਅੱਗ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਉਤਸੁਕ ਹਨ ਟਰੰਪ
. . .  about 2 hours ago
ਹੜ੍ਹ ਦੇ ਪਾਣੀ 'ਚ ਰੁੜ੍ਹੇ ਨੌਜਵਾਨ ਦੀ ਮਿਲੀ ਲਾਸ਼
. . .  about 3 hours ago
ਏਅਰਪੋਰਟ ਲਈ ਰਵਾਨਾ ਹੋਏ ਰਾਹੁਲ ਗਾਂਧੀ
. . .  about 3 hours ago
ਆਜ਼ਾਦ ਦਾ ਸਰਕਾਰ ਨੂੰ ਸਵਾਲ- ਜੇਕਰ ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਾਂਗ ਹਨ ਤਾਂ ਨੇਤਾ ਕਿਉਂ ਹਨ ਨਜ਼ਰਬੰਦ?
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਵੈਸਾਖ ਸੰਮਤ 550

ਸੰਪਾਦਕੀ

ਸਮਾਜ ਵਿਚ ਔਰਤਾਂ ਪ੍ਰਤੀ ਘਟ ਰਹੀ ਹੈ ਸੰਵੇਦਨਸ਼ੀਲਤਾ

(ਕੱਲ੍ਹ ਤੋਂ ਅੱਗੇ) ਜਦੋਂ ਮਨ ਦੀਆਂ ਗੁੰਝਲਾਂ ਦੇ ਜਵਾਬ ਬਾਹਰਲੀ ਦੁਨੀਆ ਤੋਂ ਨਾ ਲੱਭੇ ਜਾ ਸਕਣ ਤਾਂ ਇਨਸਾਨ ਦਾ ਝੁਕਾਅ ਧਰਮ ਵੱਲ ਹੁੰਦਾ ਹੈ। ਕੁਝ ਅਣਸੁਲਝੇ ਭੇਤ ਜਾਨਣ ਅਤੇ ਕੁਝ ਅਣਕਹੇ ਸਵਾਲਾਂ ਦੇ ਜਵਾਬ ਭਾਲਣ ਲਈ। ਆਪਣੀ ਖ਼ੁਦੀ ਨੂੰ ਪਹਿਚਾਨਣ ਲਈ। ਪਰ ਅਜੋਕੇ ...

ਪੂਰੀ ਖ਼ਬਰ »

ਧਰਮ-ਨਿਰਪੱਖ ਰਾਜਨੀਤੀ ਵਿਚ ਕੀ ਹੈ ਮੁਸਲਮਾਨਾਂ ਦਾ ਯੋਗਦਾਨ?

ਪਿਛਲੇ ਦਿਨੀਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਜਿਨਾਹ ਦੀ ਤਸਵੀਰ ਨੂੰ ਲੈ ਕੇ ਹੰਗਾਮਾ ਹੋਇਆ ਹੈ। ਇਸ ਰਾਜਨੀਤਕ ਸੰਘਰਸ਼ ਨੇ ਉਸ ਸਵਾਲ ਨੂੰ ਕੁਝ ਸਮੇਂ ਲਈ ਧੁੰਦਲਾ ਕਰ ਦਿੱਤਾ ਹੈ, ਜਿਹੜਾ ਦਰਅਸਲ ਮੁਸਲਿਮ ਰਾਜਨੀਤੀ ਦੇ ਕੇਂਦਰ ਵਿਚ ਰਹਿ ਕੇ ਮੇਰੇ ਵਰਗੇ ਲੋਕਾਂ ਨੂੰ ਹਮੇਸ਼ਾ ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਉਹ ਹੈ ਧਰਮ-ਨਿਰਪੱਖਵਾਦ ਅਤੇ ਮੁਸਲਮਾਨਾਂ ਨਾਲ ਉਸ ਦੇ ਸਬੰਧਾਂ ਦਾ ਸਵਾਲ। ਯੂਨੀਵਰਸਿਟੀ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਾਹਮਣੇ ਭਾਸ਼ਣ ਦੇਣ ਲਈ ਜਾਣ ਵਾਲੇ ਬੁੱਧੀਜੀਵੀਆਂ ਅਤੇ ਨੇਤਾਵਾਂ ਨੂੰ ਅਕਸਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਬੁਲਾਰੇ ਜਿਸ ਸਮੇਂ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਆਲੋਚਨਾ ਕਰਕੇ ਤਾੜੀਆਂ ਬਟੋਰ ਰਹੇ ਹੁੰਦੇ ਹਨ, ਉਸੇ ਸਮੇਂ ਸਰੋਤਿਆਂ ਵਿਚੋਂ ਕੋਈ ਇਕ ਉੱਠ ਕੇ ਸ਼ਾਂਤ ਪਰ ਦ੍ਰਿੜ੍ਹ ਆਵਾਜ਼ ਵਿਚ ਪੁੱਛਦਾ ਹੈ ਕਿ ਇਹ ਤਾਂ ਦੱਸੋ ਕਿ ਧਰਮ-ਨਿਰਪੱਖਵਾਦ ਦੇ ਮਾਮਲੇ ਵਿਚ ਕਾਂਗਰਸ ਦਾ ਰਿਕਾਰਡ ਕੀ ਹੈ? ਇਹ ਸਵਾਲ ਤਰ੍ਹਾਂ-ਤਰ੍ਹਾਂ ਨਾਲ ਪੁੱਛਿਆ ਜਾਂਦਾ ਹੈ। ਕਦੇ ਤਾਂ ਪੁੱਛਣ ਵਾਲਾ ਇਸ ਹੱਦ ਤੱਕ ਚਲਾ ਜਾਂਦਾ ਹੈ ਕਿ ਉਹ ਆਜ਼ਾਦੀ ਤੋਂ ਬਾਅਦ ਤੋਂ ਹੀ ਭਾਰਤੀ ਰਾਜ ਅਤੇ ਕਾਂਗਰਸ ਦੇ ਨਿਰਪੱਖ ਰਵੱਈਏ ਨੂੰ ਖ਼ਾਰਜ ਕਰਦਾ ਹੋਇਆ ਨਜ਼ਰ ਆਉਂਦਾ ਹੈ ਅਤੇ ਕਦੇ ਉਹ ਕਾਂਗਰਸ ਦੇ ਸ਼ਾਸਨ ਕਾਲ ਵਿਚ ਮੁਸਲਿਮ ਵਿਰੋਧੀ ਹਿੰਸਾ 'ਤੇ ਆਪਣੇ ਸਵਾਲ ਨੂੰ ਕੇਂਦਰਿਤ ਕਰਕੇ ਜਵਾਬ ਤਲਬੀ ਕਰਦਾ ਹੋਇਆ ਨਜ਼ਰ ਆਉਂਦਾ ਹੈ।
ਇਸ ਤਰ੍ਹਾਂ ਦਾ ਵਾਕਿਆ ਮੇਰੇ ਨਾਲ ਵੀ ਵਾਪਰ ਚੁੱਕਾ ਹੈ। ਪਰ ਮੈਂ ਤਾਂ ਕਿਸੇ ਰਾਜਨੀਤਕ ਪਾਰਟੀ ਦਾ ਪੈਰੋਕਾਰ ਨਹੀਂ ਹਾਂ। ਇਸ ਲਈ ਮੈਂ ਸਮਾਜ-ਵਿਗਿਆਨਕ ਖੋਜਾਂ ਦਾ ਹਵਾਲਾ ਦੇ ਕੇ ਇਸ ਤਰ੍ਹਾਂ ਦੇ ਸਵਾਲ ਦਾ ਇਹ ਜਵਾਬ ਦੇ ਸਕਿਆ ਕਿ 80 ਦੇ ਦਹਾਕੇ ਤੋਂ ਪਹਿਲਾਂ ਕਾਂਗਰਸ ਧਰਮ-ਨਿਰਪੱਖ ਏਜੰਡੇ 'ਤੇ ਚਲਦੀ ਸੀ ਪਰ ਉਸ ਤੋਂ ਬਾਅਦ ਉਸ ਦਾ ਰੁਖ਼ ਹਿੰਦੂ ਸਮਰਥਨ ਜਿੱਤਣ ਵਾਲੀ ਰਾਜਨੀਤੀ ਵੱਲ ਝੁੱਕਦਾ ਚਲਿਆ ਗਿਆ। ਪਰ ਸਲਮਾਨ ਖੁਰਸ਼ੀਦ ਵਰਗੇ ਲੋਕਾਂ ਨੂੰ ਇਕ ਸਮਾਜ-ਵਿਗਿਆਨੀ ਹੋਣ ਦੀ ਸਹੂਲਤ ਪ੍ਰਾਪਤ ਨਹੀਂ ਹੈ। ਉਹ ਕਾਂਗਰਸ ਦੇ ਨੇਤਾ ਹਨ ਅਤੇ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਲਈ ਜਦੋਂ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਗਿਆ ਕਿ, ਕੀ ਮੁਸਲਮਾਨਾਂ ਦੇ ਖੂਨ ਦੇ ਧੱਬੇ ਕਾਂਗਰਸ 'ਤੇ ਨਹੀਂ ਹਨ ਤਾਂ ਉਹ ਘਬਰਾ ਗਏ। ਉਥੇ ਉਨ੍ਹਾਂ ਨੂੰ ਇਹ ਗੱਲ ਮੰਨਣੀ ਪਈ ਪਰ ਬਾਅਦ ਵਿਚ ਆਪਣੀ ਪਾਰਟੀ ਦੇ ਮਾਣ-ਸਨਮਾਨ ਕਾਰਨ ਉਨ੍ਹਾਂ ਨੂੰ ਆਪਣੇ ਬਿਆਨ 'ਤੇ ਲਿਪਾ ਪੋਚੀ ਕਰਨੀ ਪਈ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੁੱਛੇ ਗਏ ਇਸ ਤਰ੍ਹਾਂ ਦੇ ਸਵਾਲ ਕਿਸੇ ਹੱਦ ਤੱਕ ਜਾਇਜ਼ ਹੁੰਦੇ ਹਨ। ਮੁਸਲਿਮ ਵਰਗ ਨੂੰ ਸਹੀ ਲਗਦਾ ਹੈ ਕਿ ਉਨ੍ਹਾਂ ਦੇ ਨਾਲ ਹੋ ਰਹੀਆਂ ਨਾਇਨਸਾਫ਼ੀਆਂ ਸਿਰਫ ਭਾਜਪਾ ਦੇ ਸ਼ਾਸਨ ਦੀ ਦੇਣ ਹੀ ਨਹੀਂ ਹਨ, ਸਗੋਂ ਕਾਂਗਰਸ ਦੇ ਜ਼ਮਾਨੇ ਤੋਂ ਵੀ ਜਾਰੀ ਹਨ। ਗੱਲ ਇਥੇ ਸਿਰਫ ਕਾਂਗਰਸ ਦੀ ਹੀ ਨਹੀਂ ਹੈ, ਸਗੋਂ ਮੁਸਲਮਾਨਾਂ ਦੀ ਤਰਫ਼ਦਾਰ ਹੋਣ ਦਾ ਦਾਅਵਾ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਇਸ ਸ਼੍ਰੇਣੀ ਵਿਚ ਆ ਸਕਦੀਆਂ ਹਨ। ਪੁੱਛਣ ਵਾਲਾ ਇਹ ਜਵਾਬ ਵੀ ਤਲਬ ਕਰ ਸਕਦਾ ਹੈ ਕਿ ਭਾਗਲਪੁਰ ਦੇ ਦੰਗਿਆਂ ਦੇ ਦੋਸ਼ੀਆਂ ਨੂੰ ਲਾਲੂ ਯਾਦਵ ਦੇ ਕਾਰਜਕਾਲ ਵਿਚ ਸਜ਼ਾ ਕਿਉਂ ਨਹੀਂ ਮਿਲਦੀ ਅਤੇ ਉਨ੍ਹਾਂ ਨੂੰ ਖ਼ੁਦ ਨੂੰ ਧਰਮ-ਨਿਰਪੱਖ ਮੰਨਣ ਵਾਲੇ ਨਿਜ਼ਾਮ ਨੇ ਬਚਾਉਣ ਦੀ ਕੋਸ਼ਿਸ਼ ਕਿਉਂ ਕੀਤੀ? ਇਹ ਸਵਾਲ ਵੀ ਚੁੱਕਿਆ ਜਾ ਸਕਦਾ ਹੈ ਕਿ ਕੀ 2014 ਵਿਚ ਪੱਛਮੀ ਉੱਤਰ ਪ੍ਰਦੇਸ਼ ਵਿਚ ਹੋਈ ਫ਼ਿਰਕੂ ਹਿੰਸਾ ਵਿਚ ਸਮਾਜਵਾਦੀ ਪਾਰਟੀ ਦੀ ਭੂਮਿਕਾ ਨੂੰ ਫ਼ਿਰਕੂਵਾਦ ਦੀ ਸ਼੍ਰੇਣੀ ਵਿਚ ਨਹੀਂ ਪਾਇਆ ਜਾ ਸਕਦਾ? ਜਿਥੋਂ ਤੱਕ ਕਾਂਗਰਸ ਦਾ ਸਵਾਲ ਹੈ, ਹਾਲ ਹੀ ਵਿਚ ਉਰਦੂ ਦੇ ਸਾਹਿਤਕਾਰ ਅਤੇ ਆਲੋਚਕ ਸ਼ਕਸੁਰ ਰਹਿਮਾਨ ਫਾਰੂਕੀ (ਜਿਹੜੇ ਪੂਰੀ ਤਰ੍ਹਾਂ ਨਾਲ ਗ਼ੈਰ-ਰਾਜਨੀਤਕ ਹਨ) ਨੇ ਆਪਣੇ ਇਕ ਲੇਖ ਵਿਚ ਕਾਂਗਰਸ ਦੀ ਮੁਸਲਿਮ ਵਿਰੋਧੀ ਰਾਜਨੀਤੀ ਨੂੰ ਸਿਲਸਿਲੇਵਾਰ ਬੇ-ਨਕਾਬ ਕੀਤਾ ਹੈ। ਪਰ ਨਾਲ ਹੀ ਉਨ੍ਹਾਂ ਨੇ ਆਪਣੀ ਦੁਬਿਧਾ ਵੀ ਬਿਆਨ ਕੀਤੀ ਹੈ। ਅਜਿਹੀ ਦੁਬਿਧਾ ਜਿਹੜੀ ਕਿਸੇ ਨੂੰ ਵੀ ਆਹਤ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਇਨ੍ਹਾਂ ਫ਼ਿਰਕੂ ਅਪਰਾਧਾਂ ਦੇ ਬਾਵਜੂਦ ਉਹ ਵੋਟ ਉਸੇ ਨੂੰ ਦਿੰਦੇ ਹਨ, ਕਿਉਂਕਿ ਘੱਟੋ-ਘੱਟ ਇਹ ਪਾਰਟੀ ਹਿੰਦੂ ਬਹੁਗਿਣਤੀਵਾਦ ਦੀ ਮੁੱਖ ਪ੍ਰਤੀਨਿਧ ਭਾਜਪਾ ਵਿਰੁੱਧ ਜ਼ਬਾਨੀ ਜਮ੍ਹਾਂ-ਖਰਚ ਤਾਂ ਕਰਦੀ ਹੈ। ਭਾਵ ਫਾਰੂਕੀ ਸਾਹਿਬ ਇਹ ਮੰਨ ਚੁੱਕੇ ਹਨ ਕਿ ਮੁਸਲਮਾਨਾਂ ਨੂੰ ਉਨ੍ਹਾਂ ਦੀ ਸਹੀ ਅਤੇ ਇਮਾਨਦਾਰ ਰਾਜਨੀਤਕ ਨੁਮਾਇੰਦਗੀ ਨਹੀਂ ਮਿਲ ਰਹੀ। ਇਸ ਜਗ੍ਹਾ ਇਹ ਸਵਾਲ ਪੁੱਛਿਆ ਜਾਣਾ ਲਾਜ਼ਮੀ ਹੈ ਕਿ ਭਾਰਤ ਦਾ ਮੁਸਲਿਮ ਸਮਾਜ ਇਸ ਹਾਲਤ ਵਿਚ ਕਿਵੇਂ ਪਹੁੰਚਿਆ ਕਿ ਇਸ ਸਮੇਂ ਲੋਕਤੰਤਰਕ ਰਾਜਨੀਤੀ ਵਿਚ ਉਸ ਦਾ ਕੋਈ ਸਹਾਰਾ ਨਹੀਂ ਰਿਹਾ। ਜੇਕਰ ਅਸੀਂ ਥੋੜ੍ਹਾ ਅਤੀਤ ਵਿਚ ਜਾ ਕੇ ਦੇਖੀਏ ਤਾਂ ਸ਼ਾਇਦ ਇਸ ਸਵਾਲ ਦੇ ਜਵਾਬ ਦਾ ਕੋਈ ਸੁਰਾਗ ਮਿਲ ਸਕਦਾ ਹੈ। 6 ਦਸੰਬਰ, 1992 ਨੂੰ ਬਾਬਰੀ ਮਸਜਿਦ ਢਾਹੁਣ ਦੇ ਤੁਰੰਤ ਬਾਅਦ (ਸ਼ਾਇਦ ਹਫ਼ਤੇ ਬਾਅਦ ਹੀ) ਦੇਸ਼ ਦੇ ਸਭ ਤੋਂ ਵੱਡੇ ਰਾਜਨੀਤਕ ਸ਼ਾਸਤਰੀ ਰਜਨੀ ਕੋਠਾਰੀ ਨੇ 'ਇਕਨਾਮਿਕ ਐਂਡ ਪੋਲੀਟੀਕਲ ਵੀਕਲੀ' ਵਿਚ ਲਿਖਦੇ ਹੋਏ ਉਸ ਕੌਮੀ ਪੱਧਰ ਦੀ ਫ਼ਿਰਕੂ ਦੁਰਘਟਨਾ ਦੇ ਕਈ ਕਾਰਨਾਂ ਵਿਚੋਂ ਇਕ ਇਹ ਵੀ ਗਿਣਾਇਆ ਸੀ : 'ਮੇਰੀ ਆਖ਼ਰੀ ਗੱਲ ਮੁਸਲਮਾਨਾਂ ਨੂੰ ਸੰਬੋਧਤ ਹੈ, ਜਿਹੜੇ ਸਪੱਸ਼ਟ ਤੌਰ 'ਤੇ ਭਾਰਤੀ ਰਾਜ ਅਤੇ ਸਮਾਜ ਦੇ ਹੋਣ ਵਾਲੇ ਧਰੁਵੀਕਰਨ, ਹਿੰਦੂਤਵ ਦੇ ਵਧਦੇ ਹੋਏ ਜਨ ਸਮਰਥਨ ਅਤੇ ਧਰਮ-ਨਿਰਪੱਖ ਰਾਜ ਵਿਵਸਥਾ ਵਿਚ ਆਪਣੇ ਵੱਖਵਾਦ ਦੇ ਅੰਦੇਸ਼ੇ ਨੂੰ ਝੱਲਣ ਲਈ ਮਜਬੂਰ ਹਨ। ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਵੀ ਮੌਜੂਦਾ ਅਤੇ ਆਉਣ ਵਾਲੀਆਂ ਸਥਿਤੀਆਂ ਵਿਚ ਟਿਕੇ ਰਹਿਣ ਲਈ ਧਾਰਮਿਕ ਰਵੱਈਆ ਛੱਡ ਦੇਣਾ ਚਾਹੀਦਾ ਹੈ। ਇਕ ਹੱਦ ਤੱਕ ਮੁਸਲਮਾਨ ਅੱਜ ਜਿਸ ਦਿਸ਼ਾ ਵਿਚ ਖ਼ੁਦ ਨੂੰ ਵੇਖ ਰਹੇ ਹਨ, ਉਸ ਦੀ ਜ਼ਿੰਮੇਵਾਰੀ ਮੁਸਲਮਾਨਾਂ ਦੀ ਅਗਵਾਈ ਦੀ ਵੀ ਹੈ। ਅੱਜ ਉਹ ਖ਼ੁਦ ਨੂੰ ਅਸੁਰੱਖਿਅਤ ਅਤੇ ਡਰਿਆ ਹੋਇਆ ਪਾਉਂਦੇ ਹਨ। ਸ਼ਾਂਤੀ ਨਾਲ ਜਿਊਣ ਲਈ ਉਹ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹਨ। ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਸਨਮਾਨ ਨੂੰ ਲੱਗੀ ਸੱਟ, ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਅਤੇ ਗਿਰਾਵਟ ਦੇ ਹਾਲਾਤ ਉਦੋਂ ਤੱਕ ਬਦਲ ਨਹੀਂ ਸਕਦੇ, ਜਦੋਂ ਤੱਕ ਉਹ ਆਪਣੀ ਧਾਰਮਿਕ ਮੁਕਤੀ ਰਾਜ ਦੇ ਸਮਰਥਨ ਅਤੇ ਸੁਰੱਖਿਆ ਵਿਚ ਦੇਖਣਾ ਬੰਦ ਨਹੀਂ ਕਰ ਦਿੰਦੇ। ਆਪਣੀ ਖ਼ੁਦੀ ਵਿਚ ਅਤੇ ਉਸ ਦੇਸ਼ ਵਿਚ ਜਿਸ ਦੀ ਉਨ੍ਹਾਂ ਨੇ ਆਪਣੇ ਜੀਵਨ ਅਤੇ ਖੁਸ਼ਹਾਲੀ ਲਈ ਚੋਣ ਕੀਤੀ, ਉਨ੍ਹਾਂ ਦਾ ਯਕੀਨ ਫਿਰ ਤੋਂ ਉਦੋਂ ਹੀ ਕਾਇਮ ਹੋ ਸਕਦਾ ਹੈ, ਜਦੋਂ ਉਹ ਲੋਕਤੰਤਰਕ ਪ੍ਰਕਿਰਿਆ ਵਿਚ ਪੂਰੀ ਤਰ੍ਹਾਂ ਨਾਲ ਹਿੱਸੇਦਾਰੀ ਕਰਨਗੇ ਅਤੇ ਆਪਣੀਆਂ ਜ਼ਰੂਰਤਾਂ ਨੂੰ ਸਮਾਜਿਕ, ਆਰਥਿਕ, ਵਿੱਦਿਅਕ ਅਤੇ ਰੋਜ਼ੀ-ਰੋਟੀ ਦੇ ਹੋਰ ਸੰਦਰਭਾਂ ਵਿਚ ਪਰਿਭਾਸ਼ਤ ਕਰਨਾ ਸ਼ੁਰੂ ਕਰਨਗੇ। ਘੱਟ-ਗਿਣਤੀਆਂ 'ਤੇ ਘੱਟ-ਗਿਣਤੀ ਫ਼ਿਰਕੂਵਾਦ ਦਾ ਦੋਸ਼ ਅਡਵਾਨੀ ਨੇ ਠੀਕ ਹੀ ਲਗਾਇਆ ਹੈ। ਇਹ ਘੱਟ-ਗਿਣਤੀਆਂ ਦੀ ਜ਼ਿੰਮੇਵਾਰੀ ਹੈ ਕਿ ਅਡਵਾਨੀ ਅਤੇ ਉਨ੍ਹਾਂ ਦੀ ਪਾਰਟੀ ਨੂੰ ਇਸ ਆਧਾਰ 'ਤੇ ਬਹੁਗਿਣਤੀ ਫ਼ਿਰਕੂਵਾਦ ਭੜਕਾਉਣ ਦਾ ਮੌਕਾ ਨਾ ਦੇਣ। ਜਿੰਨੀ ਜਲਦੀ ਮੁਸਲਮਾਨ ਘੱਟ-ਗਿਣਤੀ ਰਾਜਨੀਤੀ ਨੂੰ ਸਮਰਥਨ ਦੇਣਾ ਅਤੇ ਉਸ ਨੂੰ ਰਾਜਸੱਤਾ ਹਾਸਲ ਕਰਨ ਦਾ ਜ਼ਰੀਆ ਬਣਾਉਣਾ ਬੰਦ ਕਰ ਦੇਣਗੇ, ਓਨੀ ਹੀ ਛੇਤੀ ਉਹ ਹਿੰਦੂਤਵ ਦੀ ਰਾਜਨੀਤੀ ਦਾ ਪਰਦਾਫਾਸ਼ ਕਰਕੇ ਮੁੱਖ ਰੂਪ ਤੋਂ ਹਿੰਦੂ ਸਮਾਜ ਨਾਲ ਟਿਕਣ ਦੇ ਸਮਰੱਥ ਹੋਣਗੇ।'
ਕੋਠਾਰੀ ਨੇ ਘੱਟ-ਗਿਣਤੀ ਰਾਜਨੀਤੀ ਦੀ ਇਹ ਆਲੋਚਨਾ ਬਾਅਦ ਵਿਚ ਕੀਤੀ ਸੀ। ਪਹਿਲਾਂ ਉਨ੍ਹਾਂ ਨੇ ਬਹੁਗਿਣਤੀ ਰਾਜਨੀਤੀ ਨੂੰ ਕਰੜੇ ਹੱਥੀਂ ਲਿਆ ਸੀ। ਜ਼ਾਹਰ ਹੈ ਕਿ ਅਸੀਂ ਉਨ੍ਹਾਂ ਦੇ ਬਿਆਨ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਨਹੀਂ ਦੇਖ ਸਕਦੇ। ਬਹੁਗਿਣਤੀ ਅਤੇ ਘੱਟ-ਗਿਣਤੀ ਰਾਜਨੀਤੀ ਇਕ-ਦੂਜੇ ਨੂੰ ਪਾਣੀ ਦਿੰਦੀਆਂ ਹਨ ਅਤੇ ਇਸ ਤਰ੍ਹਾਂ ਫ਼ਿਰਕੂਵਾਦ ਦੀ ਪ੍ਰਤੀਯੋਗਤਾ ਦਾ ਇਕ ਮੁਸ਼ਕਿਲ ਚੱਕਰ ਸ਼ੁਰੂ ਹੋ ਜਾਂਦਾ ਹੈ। ਜ਼ਾਹਰ ਹੈ ਕਿ ਅਜਿਹੀ ਪ੍ਰਤੀਯੋਗਤਾ ਵਿਚ ਤਾਂ ਬਹੁਗਿਣਤੀ ਰਾਜਨੀਤੀ ਹੀ ਜਿੱਤੇਗੀ। ਘੱਟ-ਗਿਣਤੀ ਰਾਜਨੀਤੀ ਪ੍ਰਭਾਵਹੀਣ ਹੁੰਦੀ ਚਲੀ ਜਾਏਗੀ, ਕਿਉਂਕਿ ਘੱਟ-ਗਿਣਤੀ ਰਾਜਨੀਤੀ ਆਪਣੇ ਚਰਿੱਤਰ ਵਿਚ ਧਰਮ-ਨਿਰਪੱਖ ਨਹੀਂ ਹੈ। ਇਸ ਲਈ ਉਸ ਦੇ ਪ੍ਰਭਾਵਹੀਣ ਹੋਣ ਜਾਂ ਖ਼ਤਮ ਹੋਣ 'ਤੇ ਸਾਨੂੰ ਚਿੰਤਤ ਨਹੀਂ ਹੋਣਾ ਚਾਹੀਦਾ। ਇਹ ਰਾਜਨੀਤੀ ਜਿੰਨੀ ਜਲਦੀ ਮਰੇਗੀ, ਓਨਾ ਹੀ ਛੇਤੀ ਬਹੁਗਿਣਤੀ ਰਾਜਨੀਤੀ ਨੂੰ ਇਸ ਦੇ ਕਾਰਨ ਮਿਲਣ ਵਾਲਾ ਉਛਾਲ ਵੀ ਨਾਲ ਹੀ ਪ੍ਰਭਾਵਹੀਣ ਹੋ ਜਾਏਗਾ।
ਕੋਠਾਰੀ ਦਾ ਇਹ ਬਿਆਨ ਸਾਨੂੰ ਇਕ ਗੱਲ ਕਹਿੰਦਾ ਹੈ ਕਿ ਲੋਕਤੰਤਰਕ ਰਾਜਨੀਤੀ ਵਿਚ ਮੁਸਲਮਾਨਾਂ ਦੀ ਮੌਜੂਦਾ ਅਣਦੇਖੀ ਦੇ ਕਾਰਨ ਸਿਰਫ ਬਾਹਰ ਹੀ ਮੌਜੂਦ ਨਹੀਂ ਹਨ। ਬਾਹਰ ਤਾਂ ਸਮੱਸਿਆ ਹੈ ਹੀ, ਸਮੱਸਿਆ ਉਨ੍ਹਾਂ ਦੇ ਅੰਦਰ ਵੀ ਹੈ। ਪਰ ਉਨ੍ਹਾਂ ਦੇ ਨੇਤਾਵਾਂ ਅਤੇ ਬੁੱਧੀਜੀਵੀਆਂ ਦਾ ਮੁੱਖ ਕੇਂਦਰ ਸਮੱਸਿਆ ਦੇ ਬਾਹਰੀ ਰੂਪਾਂ ਵੱਲ ਜ਼ਿਆਦਾ ਹੁੰਦਾ ਹੈ। ਇਸ ਤਰ੍ਹਾਂ ਮੁਸਲਿਮ ਸਵਾਲ ਪੂਰੀ ਤਰ੍ਹਾਂ ਨਾਲ ਬਾਹਰੀਕਰਨ ਦਾ ਸ਼ਿਕਾਰ ਹੋਣ ਕਰਕੇ ਧਰਮ-ਨਿਰਪੱਖ ਰਾਜਨੀਤੀ ਨੂੰ ਹੋਰ ਕਮਜ਼ੋਰ ਕਰ ਦਿੰਦਾ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਹੀ ਨਹੀਂ, ਕਿਸੇ ਵੀ ਹੋਰ ਮੰਚ 'ਤੇ ਜੇਕਰ ਮੁਸਲਿਮ ਬੁਲਾਰਾ ਅਖੌਤੀ ਧਰਮ-ਨਿਰਪੱਖ ਪਾਰਟੀਆਂ ਤੋਂ ਮੁਸ਼ਕਿਲ ਸਵਾਲ ਪੁੱਛਣਾ ਚਾਹੇ ਤਾਂ ਉਸ ਦਾ ਸਵਾਗਤ ਹੈ ਪਰ ਉਨ੍ਹਾਂ ਨੂੰ ਆਪਣੇ-ਆਪ ਤੋਂ ਵੀ ਕੁਝ ਸਵਾਲ ਪੁੱਛਣੇ ਚਾਹੀਦੇ ਹਨ। ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਪਤਾ ਲਾਉਣਾ ਚਾਹੀਦਾ ਹੈ ਕਿ ਭਾਰਤ ਵਿਚ ਧਰਮ-ਨਿਰਪੱਖ ਰਾਜਨੀਤੀ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦਾ ਆਪਣਾ ਯੋਗਦਾਨ ਕੀ ਹੈ ਅਤੇ ਜੇਕਰ ਅਜਿਹੀਆਂ ਸਥਿਤੀਆਂ ਕਾਰਨ ਉਹ ਹੁਣ ਤੱਕ ਯੋਗਦਾਨ ਨਹੀਂ ਪਾ ਸਕੇ ਤਾਂ ਕੀ ਭਵਿੱਖ ਵਿਚ ਉਨ੍ਹਾਂ ਨੂੰ ਇਸ ਦੀ ਪੂਰਤੀ ਨਹੀਂ ਕਰਨੀ ਚਾਹੀਦੀ?

E. mail : abhaydubey@csds.in

 


ਖ਼ਬਰ ਸ਼ੇਅਰ ਕਰੋ

ਅਫ਼ਗਾਨਿਸਤਾਨ ਵਿਚ ਭਾਰਤੀਆਂ ਦੀ ਸੁਰੱਖਿਆ ਲਈ ਕੀਤੇ ਜਾਣ ਪੁਖਤਾ ਪ੍ਰਬੰਧ

ਅਫ਼ਗਾਨਿਸਤਾਨ ਵਿਚ ਤਾਲਿਬਾਨ ਵਲੋਂ 6 ਭਾਰਤੀ ਇੰਜੀਨੀਅਰਾਂ ਨੂੰ ਅਗਵਾ ਕਰਨ ਪਿੱਛੇ ਇਕ ਵਾਰ ਫਿਰ ਭਾਰਤ ਵਲੋਂ ਅਫ਼ਗਾਨਿਸਤਾਨ ਦੀ ਕੀਤੀ ਜਾ ਰਹੀ ਮਦਦ ਵਿਚ ਅੜਿੱਕਾ ਡਾਹੁਣ ਦਾ ਯਤਨ ਹੈ। ਪਾਕਿਸਤਾਨ ਦੀ ਫ਼ੌਜ ਦੀ ਨੀਤੀ ਅਫ਼ਗਾਨਿਸਤਾਨ ਵਿਚ ਮੁੜ ਤਾਲਿਬਾਨ ਦੀ ਸਰਕਾਰ ਕਾਇਮ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX