ਤਾਜਾ ਖ਼ਬਰਾਂ


ਰੇਤ ਮਾਫ਼ੀਆ ਖ਼ਿਲਾਫ਼ ਪੁਲਿਸ ਵੱਲੋਂ ਵੱਡੀ ਕਾਰਵਾਈ, ਟਿੱਪਰ, ਟਰੈਕਟਰਾਂ ਤੇ ਜੇ.ਬੀ.ਸੀ ਮਸ਼ੀਨਾਂ ਸਣੇ 13 ਕਾਬੂ
. . .  1 minute ago
ਹਰੀਕੇ ਪੱਤਣ, 24 ਅਗਸਤ (ਸੰਜੀਵ ਕੁੰਦਰਾ)- ਤਰਨਤਾਰਨ ਪੁਲਿਸ ਨੇ ਰੇਤ ਮਾਫ਼ੀਆ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਰੇਤ ਦੀ ਮਾਈਨਿੰਗ ਕਰਨ ਵਾਲੇ 13 ਵਿਅਕਤੀਆਂ ...
ਵਿਰੋਧੀ ਧਿਰਾਂ ਦੇ ਨੇਤਾਵਾਂ ਸਣੇ ਸ੍ਰੀਨਗਰ ਤੋਂ ਵਾਪਸ ਭੇਜੇ ਗਏ ਰਾਹੁਲ ਗਾਂਧੀ
. . .  6 minutes ago
ਸ੍ਰੀਨਗਰ, 24 ਅਗਸਤ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ ਵਫ਼ਦ ਅੱਜ ਧਾਰਾ 370 ਨੂੰ ਹਟਾਉਣ ਮਗਰੋਂ ਹਾਲਾਤ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਗਿਆ ਸੀ। ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਇਸ ਵਫ਼ਦ...
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫ਼ੌਜੀ ਦਸਤੇ ਹਥਿਆਰਾਂ ਸਮੇਤ ਕਸ਼ਮੀਰ ਲਈ ਰਵਾਨਾ
. . .  26 minutes ago
ਫ਼ਤਿਹਗੜ੍ਹ ਸਾਹਿਬ, 24 ਅਗਸਤ (ਅਰੁਣ ਆਹੂਜਾ)- ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਈ ਦਿਨ ਤਣਾਅਪੂਰਨ ਬਣੀ ਰਹੀ ਸਥਿਤੀ ਤੋਂ ਬਾਅਦ ਹੁਣ ਕੇਂਦਰ ਸਰਕਾਰ ...
ਜਨਤਕ ਜੀਵਨ 'ਚ ਅਰੁਣ ਜੇਤਲੀ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ- ਸੋਨੀਆ ਗਾਂਧੀ
. . .  33 minutes ago
ਨਵੀਂ ਦਿੱਲੀ, 24 ਅਗਸਤ- ਕਾਂਗਰਸ ਦੀ ਅੰਤਰਿਮ ਪ੍ਰਧਾਨ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ਨੇਤਾ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਜੇਤਲੀ ਨੇ ਇੱਕ ਜਨਤਕ ਵਿਅਕਤੀ, ਸੰਸਦ ਮੈਂਬਰ ਅਤੇ ਮੰਤਰੀ ਦੇ ਰੂਪ 'ਚ ਇੱਕ...
ਸੰਗਰੂਰ ਬੇਅਦਬੀ ਮਾਮਲੇ 'ਚ ਤਿੰਨ ਨੂੰ 14 ਦਿਨਾਂ ਲਈ ਭੇਜਿਆ ਗਿਆ ਜੇਲ੍ਹ
. . .  38 minutes ago
ਸੰਗਰੂਰ, 24 ਅਗਸਤ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਵਿਸ਼ਵਕਰਮਾ ਮੰਦਰ ਵਿਖੇ ਹੋਈ ਧਾਰਮਿਕ ਬੇਅਦਬੀ ਦੀ ...
ਸ੍ਰੀਨਗਰ ਹਵਾਈ ਅੱਡੇ 'ਤੇ ਪਹੁੰਚੇ ਰਾਹੁਲ ਗਾਂਧੀ
. . .  44 minutes ago
ਸ੍ਰੀਨਗਰ, 24 ਅਗਸਤ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸ੍ਰੀਨਗਰ ਦੇ ਹਵਾਈ ਅੱਡੇ 'ਤੇ ਪਹੁੰਚ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ...
ਜੇਤਲੀ ਦਾ ਦੇਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ- ਸੋਮ ਪ੍ਰਕਾਸ਼
. . .  about 1 hour ago
ਫਗਵਾੜਾ, 24 ਅਗਸਤ (ਹਰੀਪਾਲ ਸਿੰਘ)- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ...
ਗੁਰਦੁਆਰਾ ਕਮੇਟੀ ਭਾਈ ਮਨੀ ਸਿੰਘ ਲੌਂਗੋਵਾਲ ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਦਾ ਟਰੱਕ ਰਵਾਨਾ
. . .  about 1 hour ago
ਲੌਂਗੋਵਾਲ, 24 ਅਗਸਤ (ਸ.ਸ.ਖੰਨਾ) - ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ 'ਚ ਕੁਦਰਤ ਦੀ ਕਰੋਪੀ ਝੱਲ ਰਹੇ ਹੜ੍ਹ ਪੀੜਤਾਂ ਦੀ ਜਿੱਥੇ ਪੰਜਾਬ ਦੇ ਵੱਖ-ਵੱਖ...
ਪ੍ਰਧਾਨ ਮੰਤਰੀ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 1 hour ago
ਨਵੀਂ ਦਿੱਲੀ, 24 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਕੈਪਟਨ, ਅਮਿਤ ਸ਼ਾਹ ਅਤੇ ਸੰਨੀ ਦਿਓਲ ਸਮੇਤ ਕਈ ਨੇਤਾਵਾਂ ਨੇ ਜਤਾਇਆ ਦੁੱਖ
. . .  about 1 hour ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦੁਪਹਿਰ ਕਰੀਬ 12.07 ਵਜੇ ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਆਖ਼ਰੀ ਸਾਹ ਲਏ। ਅਰੁਣ ਜੇਤਲੀ ਦੇ ਦੇਹਾਂਤ 'ਤੇ ਰਾਸ਼ਟਰਪਤੀ...
ਨਿਊ ਅੰਮ੍ਰਿਤਸਰ ਵਿਖੇ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ਕੇ ਲੁੱਟਿਆ
. . .  about 1 hour ago
ਸੁਲਤਾਨਵਿੰਡ, 24 ਅਗਸਤ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ ਜਲੰਧਰ ਜੀ.ਟੀ ਰੋਡ 'ਤੇ ਸਥਿਤ ਨਿਊ ਅੰਮ੍ਰਿਤਸਰ ਵਿਖੇ ਕਾਰ ਸਵਾਰ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ...
ਆਵਾਰਾ ਗਾਂ ਨਾਲ ਟਕਰਾਈ ਸਕੂਟਰੀ, ਚਾਲਕ ਦੀ ਮੌਤ
. . .  about 2 hours ago
ਡਮਟਾਲ, 24 ਅਗਸਤ (ਰਾਕੇਸ਼ ਕੁਮਾਰ)- ਥਾਣਾ ਇੰਦੌਰਾ ਦੇ ਅਧੀਨ ਪੈਂਦੇ ਇੱਕ ਪਿੰਡ 'ਚ ਆਵਾਰਾ ਗਾਂ ਨਾਲ ਸਕੂਟਰੀ ਦੇ ਟਕਰਾਉਣ ਕਾਰਨ ਚਾਲਕ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਇੰਦੌਰਾ ਸੁਰਿੰਦਰ ਸਿੰਘ ਧੀਮਾਨ ਨੇ ਦੱਸਿਆ ਕਿ...
ਬੈਂਸ ਦੀ ਅਗਵਾਈ 'ਚ ਰਵਿਦਾਸ ਭਾਈਚਾਰੇ ਵੱਲੋਂ ਰੋਸ ਮਾਰਚ ਸ਼ੁਰੂ
. . .  about 2 hours ago
ਫਗਵਾੜਾ, 24 ਅਗਸਤ (ਹਰੀਪਾਲ ਸਿੰਘ)- ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਤੋੜਨ ਦੇ ਵਿਰੋਧ 'ਚ ਰੋਸ ਮਾਰਚ ਕਰਨ ਵਾਲੇ ਲੋਕਾਂ...
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
. . .  about 2 hours ago
ਨਵੀਂ ਦਿੱਲੀ, 24 ਅਗਸਤ- ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦੇਹਾਂਤ ਹੋ ਗਿਆ ...
ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ
. . .  about 2 hours ago
ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ..........................
ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਸ੍ਰੀਨਗਰ ਰਵਾਨਾ ਹੋਏ ਰਾਹੁਲ ਗਾਂਧੀ
. . .  about 2 hours ago
ਜੰਮੂ ਕਸ਼ਮੀਰ ਨੂੰ 70 ਸਾਲ ਬਾਅਦ ਬਣਾਇਆ ਗਿਆ ਭਾਰਤ ਦਾ ਅਟੁੱਟ ਹਿੱਸਾ - ਅਮਿਤ ਸ਼ਾਹ
. . .  about 2 hours ago
ਸ੍ਰੀਸੰਥ ਦੇ ਕੋਚੀ ਸਥਿਤ ਘਰ 'ਚ ਲੱਗੀ ਅੱਗ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਉਤਸੁਕ ਹਨ ਟਰੰਪ
. . .  about 2 hours ago
ਹੜ੍ਹ ਦੇ ਪਾਣੀ 'ਚ ਰੁੜ੍ਹੇ ਨੌਜਵਾਨ ਦੀ ਮਿਲੀ ਲਾਸ਼
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਵੈਸਾਖ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਖ਼ਾਲਸਾਈ ਰੰਗ 'ਚ ਰੰਗਿਆ ਮਾਲਟਨ ਤੋਂ ਰੈਕਸਡੇਲ ਤੱਕ ਦਾ ਇਲਾਕਾ

ਟੋਰਾਂਟੋ, 7 ਮਈ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)-ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਮਾਲਟਨ ਏਰੀਆ 'ਚ ਸਥਿਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਸਿੱਖ ਸਪਿ੍ਚੂਅਲ ਸੈਂਟਰ ਗੁਰਦੁਆਰਾ ਸਾਹਿਬ, ਟੋਰਾਂਟੋ ਤੱਕ ਬੀਤੇ ਕੱਲ੍ਹ ਵਿਸ਼ਾਲ ਨਗਰ ਕੀਰਤਨ ...

ਪੂਰੀ ਖ਼ਬਰ »

ਸਿਆਟਲ ਦੇ ਗੁਰਦੁਆਰਾ ਰੈਂਟਨ ਵਿਖੇ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਸਿਆਟਲ, 7 ਮਈ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਅੱਜ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਵੇਰੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ...

ਪੂਰੀ ਖ਼ਬਰ »

ਨਿਊਜ਼ੀਲੈਂਡ ਵਿਚ ਕੀਵੀ ਫ਼ਲ ਦਾ ਕੰਮ ਕਰਨ ਵਾਲੇ ਕਾਮਿਆਂ ਦੀ ਵੱਡੀ ਕਮੀ

ਆਕਲੈਂਡ, 7 ਮਈ (ਹਰਮਨਪ੍ਰੀਤ ਸਿੰਘ ਸੈਣੀ)-ਅੱਜ ਕੱਲ੍ਹ ਨਿਊਜ਼ੀਲੈਂਡ ਵਿਚ ਜਿੱਥੇ ਠੰਢ ਦਾ ਮੌਸਮ ਵੱਧਦਾ ਜਾ ਰਿਹਾ ਹੈ ਉੱਥੇ ਹੀ ਕੀਵੀ ਕੈਪੀਟਲ ਵਜੋਂ ਜਾਣੇ ਜਾਂਦੇ ਬੇ ਆਫ਼ ਪਲੈਂਟੀ ਖੇਤਰ ਵਿਚ ਕੀਵੀ ਫ਼ਲ ਦਾ ਕੰਮ ਕਰਵਾਉਣ ਵਾਲਿਆਂ ਨੰੂ ਕਾਮੇ ਨਾ ਮਿਲਣ ਕਾਰਨ ਠੰਢ ਵਿਚ ਵੀ ਪਸੀਨੇ ਆ ਰਹੇ ਹਨ¢ਜਿੱਥੇ ਕੀਵੀ ਫ਼ਲ ਦੀ ਫ਼ਸਲ ਪੱਕ ਕੇ ਤਿਆਰ ਹੈ ਉੱਥੇ ਹੀ ਇਸ ਫ਼ਲ ਨੰੂ ਤੋੜਣ ਅਤੇ ਪੈਕ ਕਰਨ ਲਈ ਵੱਡੀ ਗਿਣਤੀ ਵਿਚ ਕਾਮਿਆਂ ਦੀ ਘਾਟ ਹੈ¢ ਨਿਊਜ਼ੀਲੈਂਡ ਸਰਕਾਰ ਦੇ ਮਨਿਸਟਰੀ ਆਫ਼ ਸੋਸ਼ਲ ਡਿਵੈੱਲਪਮੈਂਟ ਵਿਭਾਗ ਨੇ ਜਾਰੀ ਵੇਰਵਿਆਂ ਵਿਚ ਦੱਸਿਆ ਹੈ ਕਿ ਬੇ ਆਫ਼ ਪਲਾੈਟੀ ਖੇਤਰ ਵਿਚ ਮੌਸਮੀ ਕਾਮਿਆਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ¢ ਜਿਸ ਵਿਚ ਕਰੀਬ 1200 ਤੋਂ ਵੱਧ ਕਾਮਿਆਂ ਦੀ ਲੋੜ ਹੈ¢ ਇਸ ਸਬੰਧੀ ਖੇਤਰੀ ਕਮਿਸ਼ਨਰ ਮਾਇਕ ਬਰਾਇੰਟ ਨੇ ਵਿਦੇਸ਼ਾਂ ਤੋਂ ਸੈਲਾਨੀ ਵੀਜ਼ਾ ਧਾਰਕਾਂ ਨੰੂ ਕਿਹਾ ਹੈ ਕਿ ਉਹ ਇਕ ਖ਼ਾਸ ਨਿਯਮ (ਵੇਰੀਏਸ਼ਨ ਆਫ਼ ਕੰਡਿਸ਼ਨ) ਅਧੀਨ 8 ਜੂਨ ਤੱਕ ਉਕਤ ਕੰਮ ਕਰ ਸਕਦੇ ਹਨ¢ ਉਨ੍ਹਾਂ ਇਹ ਵੀ ਕਿਹਾ ਕਿ ਕਾਮਿਆਂ ਦੀ ਕਮੀ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਘੱਟ ਆਉਣਾ ਅਤੇ ਇਨ੍ਹਾਂ ਦਿਨਾਂ ਵਿਚ ਕੀਵੀ ਦਾ ਸੀਜ਼ਨ ਜ਼ੋਰਾ 'ਤੇ ਹੋਣ ਕਾਰਨ ਪੀ.ਐੱਸ.ਏ. ਨਾਂਅ ਦਾ ਵਾਇਰਸ ਕੀਵੀ ਦੀ ਫ਼ਸਲ ਨੰੂ ਖ਼ਰਾਬ ਕਰਨ ਦਾ ਮੁੱਖ ਕਾਰਨ ਬਣ ਰਿਹਾ ਹੈ¢ ਪ੍ਰਾਪਤ ਵੇਰਵਿਆਂ ਅਨੁਸਾਰ ਵਿਦਿਆਰਥੀਆਂ ਅਤੇ ਹੋਰ ਵਰਕ ਵੀਜ਼ਾ ਆਦਿ ਤੋਂ ਇਲਾਵਾ ਕਰੀਬ 2000 ਦੇ ਕਰੀਬ ਰੀਕੋਗਨਾਇਜ਼ਡ ਸੀਜ਼ਨਲ ਈਪਲਾਇਰ ਵੀਜ਼ਾ ਤਹਿਤ ਪਹਿਲਾਂ ਹੀ ਕੰਮ ਕਰ ਰਹੇ ਹਨ¢ ਪਰ ਫਿਰ ਵੀ 1200 ਦੇ ਕਰੀਬ ਕਾਮਿਆਂ ਦੀ ਸਖ਼ਤ ਲੋੜ ਹੈ ਤਾਂ ਜੋ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਵਧੀਆ ਹੋਈ ਕੀਵੀ ਦੀ ਫ਼ਸਲ ਨੰੂ ਖ਼ਰਾਬ ਹੋਣ ਤੋਂ ਬਚਾ ਕੇ ਸਮੇਂ ਸਿਰ ਤੋੜਿਆ ਅਤੇ ਪੈਕ ਕੀਤਾ ਜਾ ਸਕੇ¢ ਇਸ ਸਬੰਧੀ ਬੇ ਆਫ਼ ਪਲੈਂਟੀ ਵਿਚ ਪੈਂਦੇ ਟੀ ਪੁੱਕੇ ਅਤੇ ਟੋਰੰਗਾ ਸ਼ਹਿਰਾ ਵਿਚ ਜਿੱਥੇ ਪੰਜਾਬੀ ਭਾਈਚਾਰੇ ਦੀ ਗਿਣਤੀ ਕਾਫ਼ੀ ਵੱਧ ਹੈ ਉੱਥੇ ਹੀ ਉਨ੍ਹਾਂ ਦਾ ਵੀ ਇਹ ਮੰਨਣਾ ਹੈ ਕਿ ਇਸ ਵਾਰ ਪੰਜਾਬ ਤੋਂ ਵਿਦਿਆਰਥੀ ਵੀਜ਼ੇ 'ਤੇ ਆਉਣ ਵਾਲੇ ਨੌਜਵਾਨਾਂ ਦੇ ਘਾਟ ਕਾਰਨ ਇਹ ਸਮੱਸਿਆ ਆਈ ਹੈ, ਕਿਉਂਕਿ ਵਿਦਿਆਰਥੀ ਇਹ ਸੀਜ਼ਨ ਵਿਚ ਵੀਜ਼ਾ ਸ਼ਰਤਾਂ ਅਨੁਸਾਰ ਇੱਥੇ ਕੰਮ ਕਰਕੇ ਚੰਗੇ ਡਾਲਰ ਕਮਾ ਲੈਂਦੇ ਸਨ¢
ਪਰ ਹੁਣ ਵਿਦਿਆਰਥੀ ਵੀਜ਼ੇ ਦੀ ਸਖ਼ਤ ਸ਼ਰਤਾਂ ਅਤੇ ਇੱਥੇ ਹਰ ਰੋਜ਼ ਬੰਦ ਹੋਏ ਕਾਲਜਾਂ ਕਾਰਨ ਵਿਦਿਆਰਥੀਆਂ ਦਾ ਘੱਟ ਆਉਣਾ ਕਾਮਿਆਂ ਦੀ ਵੱਡੀ ਕਮੀ ਲੈ ਕੇ ਆਇਆ ਹੈ¢ ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਸਰਕਾਰ ਨੇ ਸੈਲਾਨੀ ਵੀਜ਼ੇ 'ਤੇ ਆਏ ਲੋਕਾਂ ਨੰੂ ਕੰਮ ਕਰਨ ਦਾ ਮੌਕਾ ਦਿੱਤਾ ਹੈ ਪਰ ਇੱਥੇ ਆਏ ਪੰਜਾਬੀ ਪਰਿਵਾਰਾਂ ਦੇ ਬਹੁਤੇ ਸੈਲਾਨੀ ਤਾਂ ਬਜ਼ੁਰਗ ਹੀ ਹਨ ਜੋ ਇਸ ਕੰਮ ਨੰੂ ਕਰਨ ਤੋਂ ਪਾਸਾ ਵੱਟ ਰਹੇ ਹਨ¢


ਖ਼ਬਰ ਸ਼ੇਅਰ ਕਰੋ

ਸ਼ਾਬਾਨਾ ਆਜ਼ਮੀ ਹਿਲੇਰੀ ਦੇ ਪ੍ਰੋਗਰਾਮ ਦੀ ਬਰਾਂਡ ਅੰਬੈਂਸਡਰ

ਮੁੰਬਈ, 7 ਮਈ (ਏਜੰਸੀ)- ਦਿੱਗਜ ਅਭਿਨੇਤਰੀ ਤੇ ਸਮਾਜਿਕ ਕਾਰਜਕਰਤਾ ਸ਼ਾਬਾਨਾ ਆਜ਼ਮੀ ਨੂੰ 'ਗਲੋਬਲ ਲੀਡਰਸ਼ਿਪ ਅੰਬੈਂਸਡਰ ਫ਼ਾਰ ਵੂਮੇਨ ਇਨ ਪਬਲਿਕ ਸਰਵਿਸ ਪ੍ਰੋਜੈਕਟ (ਡਬਲਯੂ. ਪੀ. ਐਸ. ਪੀ.)' ਬਣਾਇਆ ਗਿਆ ਹੈ ਜੋ ਹਿਲੇਰੀ ਕਲਿੰਟਨ ਵਲੋਂ ਸ਼ੁਰੂ ਕੀਤਾ ਗਿਆ ਇਕ ਪ੍ਰੋਗਰਾਮ ਹੈ। ...

ਪੂਰੀ ਖ਼ਬਰ »

ਸਿਡਨੀ ਵਿਸਾਖੀ ਮੇਲੇ ਵਿਚ ਰਿਕਾਰਡ ਤੋੜ ਇਕੱਠ

ਸਿਡਨੀ (ਬਿ੍ਸਬੇਨ), 7 ਮਈ (ਹਰਕੀਰਤ ਸਿੰਘ ਸੰਧਰ, ਮਹਿੰਦਰਪਾਲ ਸਿੰਘ ਕਾਹਲੋਂ)-ਪਿਛਲੇ 15 ਸਾਲ ਤੋਂ ਸਿਡਨੀ ਵਿਚ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜ ਰਹੀ ਸੰਸਥਾ ਵਲੋਂ ਸਫ਼ਲ ਵਿਸਾਖੀ ਮੇਲਾ ਕਰਵਾਇਆ ਗਿਆ | ਪੰਜਾਬੀ ਸੰਗੀਤ ਸੈਂਟਰ ਤੇ ਮਾਨ ਪ੍ਰੋਡਕਸ਼ਨ ...

ਪੂਰੀ ਖ਼ਬਰ »

ਇਟਲੀ 'ਚ ਗ਼ੈਰ-ਕਾਨੂੰਨੀ ਤੌਰ 'ਤੇ ਕੰਮ ਕਰਨ ਵਾਲੇ 41 ਕਾਮੇ ਕਾਬੂ

ਵਿਰੋਨਾ (ਇਟਲੀ), 7 ਮਈ (ਇੰਦਰਜੀਤ ਸਿੰਘ ਲੁਗਾਣਾ)-ਇਟਲੀ ਵਿਚ ਹਰ ਖੇਤਰ ਦੇ ਕਾਮਿਆਂ ਦਾ ਮਾਲਕਾਂ ਵਲੋਂ ਹੋ ਰਿਹਾ ਸੋਸ਼ਣ ਪਤਾ ਨਹੀਂ ਕਦੋਂ ਰੁਕੇਗਾ ਪਰ ਪੁਲਿਸ ਇਸ ਗੋਰਖ ਧੰਦੇ ਨੂੰ ਨੱਥ ਪਾਉਣ ਲਈ ਕਾਫ਼ੀ ਸੰਜੀਦਾ ਹੈ¢ ਬੀਤੇ ਦਿਨ 41 ਵਿਦੇਸ਼ੀ ਕਾਮੇ ਜੋ 500 ਯੂਰੋ ਪ੍ਰਤੀ ...

ਪੂਰੀ ਖ਼ਬਰ »

ਈਸ਼ਾ ਦਿਓਲ ਵਲੋਂ ਬੇਟੀ ਰਾਧਿਆ ਦੀ ਪਹਿਲੀ ਤਸਵੀਰ ਸਾਂਝੀ

ਮੁੰਬਈ, 7 ਮਈ (ਏਜੰਸੀ)- ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਨੇ ਆਪਣੀ ਬੇਟੀ ਰਾਧਿਆ ਤਖ਼ਤਾਨੀ ਦੀ ਇਕ ਤਸਵੀਰ ਨੂੰ ਸੋਸ਼ਲ ਮੀਡਿਆ 'ਤੇ ਸਾਂਝਾ ਕੀਤਾ ਹੈ। ਇਸ ਤਸਵੀਰ 'ਚ ਰਾਧਿਆ ਬਹੁਤ ਹੀ ਖ਼ੂਬਸੂਰਤ ਦਿਖ ਰਹੀ ਹੈ ਅਤੇ ਕੈਮਰੇ ਵੱਲ ਦੇਖ ਰਹੀ ਹੈ। ਈਸ਼ਾ ਦਿਓਲ ਨੇ ਬੀਤੇ ਦਿਨੀਂ ...

ਪੂਰੀ ਖ਼ਬਰ »

ਕੁਵੈਤ ਹਵਾਈ ਅੱਡੇ 'ਤੇ ਅਦਨਾਨ ਸਾਮੀ ਦੀ ਟੀਮ ਨਾਲ ਮਾੜਾ ਸਲੂਕ

ਨਵੀਂ ਦਿੱਲੀ, 7 ਮਈ (ਏਜੰਸੀ)-ਗਾਇਕ ਤੇ ਸੰਗੀਤਕਾਰ ਅਦਨਾਨ ਸਾਮੀ ਦੀ ਟੀਮ ਨੂੰ ਕੁਵੈਤ ਹਵਾਈ ਅੱਡੇ 'ਤੇ ਮਾੜੇ ਸਲੂਕ ਦਾ ਸ਼ਿਕਾਰ ਹੋਣਾ ਪਿਆ, ਜਿਸ 'ਤੇ ਸਾਮੀ ਨੇ ਸਖ਼ਤ ਨਰਾਜਗੀ ਜਤਾਈ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਇਸ ਖ਼ਬਰ ਨੂੰ ਗੰਭੀਰਤਾ ਨਾਲ ਲਿਆ ਹੈ। ਅਦਨਾਨ ...

ਪੂਰੀ ਖ਼ਬਰ »

ਛੇੜਛਾੜ ਦੇ ਦੋਸ਼ਾਂ ਕਾਰਨ ਭਾਰਤੀ ਦਾ ਦੋ ਵਾਰ ਵੀਜ਼ਾ ਰੱਦ

ਮੈਲਬੌਰਨ, 7 ਮਈ (ਸਰਤਾਜ ਸਿੰਘ ਧੌਲ)-ਭਾਰਤੀ ਦਾ ਜਿਸਮਾਨੀ ਛੇੜਛਾੜ ਦੇ ਦੋਸ਼ ਅਧੀਨ ਦੂਸਰੀ ਵਾਰ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ | ਸੁਸ਼ੀਲ ਕੁਮਾਰ (30 ਸਾਲ) ਨੇ ਨਿਯੁਕਤ ਵੀਜ਼ਾ ਇੰਮੀਗ੍ਰੇਸ਼ਨ ਵਿਭਾਗ ਕੋਲ ਅਪਲਾਈ ਕੀਤਾ ਸੀ ਪਰ ਉਸ ਦੇ ਉੱਪਰ 17 ਸਾਲ ਦੀ ਬਾਲਕਾ ਲੜਕੀ ਨਾਲ ...

ਪੂਰੀ ਖ਼ਬਰ »

ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਸਾਊਥਾਲ 'ਚ ਕੁੱਟਮਾਰ

ਲੰਡਨ, 7 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚ ਕੱਲ੍ਹ ਸਵੇਰੇ 11:15 ਵਜੇ ਕੁਝ ਲੋਕਾਂ ਵਲੋਂ ਗੁਰੂ ਘਰ ਵਿੱਚ ਹੀ ਕੁੱਟ ਮਾਰ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਅਮਰੀਕ ...

ਪੂਰੀ ਖ਼ਬਰ »

ਸੁਰਿੰਦਰ ਸਿੰਘ ਮਾਣਕ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਅਤੇ ਸੱਤਾ ਮੁਠੱਡਾ ਆਨੰਦਪੁਰ ਸਪੋਰਟਸ ਕਲੱਬ ਯੂ.ਕੇ. ਦੇ ਪ੍ਰਧਾਨ ਬਣੇ

ਲੰਡਨ, 7 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੱਲ੍ਹ ਈਰਥ ਵਿਖੇ ਹੋਈਆਂ ਮੀਟਿੰਗਾਂ ਵਿਚ ਸੁਰਿੰਦਰ ਸਿੰਘ ਮਾਣਕ ਨੂੰ ਇੰਗਲੈਂਡ ਕਬੱਡੀ ਫੈਡਰੇਸ਼ਨ ਅਤੇ ਸਤਨਾਮ ਸਿੰਘ ਸੱਤਾ ਮੁਠੱਡਾ ਨੂੰ ਆਨੰਦਪੁਰ ਸਪੋਰਟਸ ਕਲੱਬ ਯੂ. ਕੇ. ਦੇ ਸਰਬ ਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ...

ਪੂਰੀ ਖ਼ਬਰ »

ਪ੍ਰੀਮੀਅਰ ਬਣਿਆ ਤਾਂ ਅਲਬਰਟਾ ਦੇ ਸਾਧਨਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ-ਜੈਸਨ ਕੈਨੀ

ਕੈਲਗਰੀ, 7 ਮਈ (ਜਸਜੀਤ ਸਿੰਘ ਧਾਮੀ)-ਪਿੱਛਲੇ ਇਕ ਦਹਾਕੇ ਦੇ ਵੀ ਵਧ ਸਮੇਂ ਤੋਂ ਮਿਥ ਕੇ ਸਾਡੀ ਊਰਜਾ ਸਨਅਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਸੀਂ ਸਮਝੌਤਾਵਾਦੀ ਅਰਥਵਿਵਸਥਾ ਬਣ ਗਏ ਹਾਂ ਤੇ ਅਮਰੀਕਾ ਨੂੰ ਬਹੁਮੁੱਲੇ ਅਸਾਸੇ ਘੱਟ ਕੀਮਤ ਉੱਪਰ ਵੇਚ ਕੇ ਰੋਜ਼ਾਨਾ 4 ਕਰੋੜ ...

ਪੂਰੀ ਖ਼ਬਰ »

ਬਰਤਾਨੀਆ ਵਿਚ ਪ੍ਰਵਾਸੀ ਭਾਰਤੀਆਂ ਦਾ ਅਕਸ ਏਸ਼ੀਆਈ ਮੁਲਕਾਂ ਦੇ ਲੋਕਾਂ ਤੋਂ ਬਿਹਤਰ

ਲੰਡਨ, 7 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਵਿਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਦਾ ਅਕਸ ਹੋਰ ਦੱਖਣੀ ਏਸ਼ੀਆਈ ਭਾਈਚਾਰਿਆਂ ਦੇ ਲੋਕਾਂ ਦੇ ਮੁਕਾਬਲੇ ਵਿਚ ਜ਼ਿਆਦਾ ਬਿਹਤਰ ਹੈ। ਇਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨੀਆਂ ਅਤੇ ...

ਪੂਰੀ ਖ਼ਬਰ »

ਫਿਜੀ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ 'ਕ੍ਰਿਸ਼ਣ ਮੈਨਨ ਪੁਰਸਕਾਰ' ਨਾਲ ਕੀਤਾ ਜਾਵੇਗਾ ਸਨਮਾਨਿਤ

ਲੰਡਨ, 7 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਫਿਜੀ ਦੇ ਭਾਰਤੀ ਮੂਲ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਰ ਚੌਧਰੀ ਨੂੰ ਭਾਰਤੀ ਪ੍ਰਵਾਸੀਆਂ ਲਈ ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਵੀ. ਕੇ ਕ੍ਰਿਸ਼ਣ ਮੈਨਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। 'ਵੀ. ਕੇ. ਕ੍ਰਿਸ਼ਣ ...

ਪੂਰੀ ਖ਼ਬਰ »

90 ਲੱਖ ਦੀ ਕੀਮਤ ਵਾਲੀ ਮੇਘਨਾ ਦੀ ਵਿਸ਼ੇਸ਼ ਪੌਸ਼ਾਕ ਤਿਆਰ

ਲੈਸਟਰ (ਇੰਗਲੈਂਡ), 7 ਮਈ (ਸੁਖਜਿੰਦਰ ਸਿੰਘ ਢੱਡੇ)-ਇਸੇ ਮਹੀਨੇ 9 ਮਈ ਨੂੰ ਕਰਵਾਏ ਜਾ ਰਹੇ ਸ਼ਾਹੀ ਰਾਜ ਪਰਿਵਾਰ ਦੇ ਰਾਜਕੁਮਾਰ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਘਨਾ ਮਾਰਕਲੇ ਦੇ ਵਿਆਹ ਸਮਾਰੋਹਾਂ ਸਬੰਧੀ ਜਿੱਥੇ ਕਿ ਵੱਖ-ਵੱਖ ਤਿਆਰੀਆਂ ਨੂੰ ਅੰਤਿਮ ਛੋਹਾਂ ...

ਪੂਰੀ ਖ਼ਬਰ »

ਸਿਆਟਲ ਵਿਖੇ ਰਵੀਇੰਦਰ ਸਿੰਘ ਧਾਲੀਵਾਲ ਦਾ ਅੰਤਿਮ ਸੰਸਕਾਰ ਹੋਇਆ

ਸਿਆਟਲ, 7 ਮਈ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਏ.ਬੀ.ਸੀ. ਭੰਗੜਾ ਟੀਮ ਦੇ ਕੋਚ ਹਰਮੀਤ ਸਿੰਘ ਧਾਲੀਵਾਲ ਦੇ ਪਿਤਾ ਰਵੀਇੰਦਰ ਸਿੰਘ ਧਾਲੀਵਾਲ (58), ਜੋ ਬੀਤੇ ਦਿਨੀਂ ਸਵਰਗਵਾਸ ਹੋ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਕੈਂਟ ਦੇ ਫਿਊਨਲ ਹੋਮ ਵਿਖੇ ਅੱਜ ਕੀਤਾ ਗਿਆ। ਇਸ ਮੌਕੇ ...

ਪੂਰੀ ਖ਼ਬਰ »

ਪਹਿਲਾ ਪੰਜਾਬੀ ਫ਼ਿਲਮ ਪੁਰਸਕਾਰ ਸਮਾਰੋਹ ਯੂ. ਕੇ. ਦੇ ਸ਼ਹਿਰ ਬਰਮਿੰਘਮ 'ਚ

ਕਈ ਪੰਜਾਬੀ ਕਲਾਕਾਰ ਕਰਨਗੇ ਸ਼ਿਰਕਤ

ਲੈਸਟਰ (ਇੰਗਲੈਂਡ), 7 ਮਈ (ਸੁਖਜਿੰਦਰ ਸਿੰਘ ਢੱਡੇ)-ਪਿਛਲੇ ਥੋੜ੍ਹੇ ਸਮੇਂ 'ਚ ਪੰਜਾਬੀ ਸਿਨੇਮਾ ਨੇ ਕਾਫ਼ੀ ਉੱਚਾ ਪੱਧਰ ਹਾਸਲ ਕੀਤਾ ਹੈ। ਪੰਜਾਬੀ ਕਲਾਕਾਰਾਂ ਵਲੋਂ ਫ਼ਿਲਮਾਂ ਰਾਹੀਂ ਪੰਜਾਬੀ ਲੋਕਾਂ ਨੂੰ ਆਪਣੀ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਨਾਲ ਜੋੜੀ ਰੱਖਣ ਦਾ ਕਾਫੀ ...

ਪੂਰੀ ਖ਼ਬਰ »

ਬੈਲਹਿਗਮ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਮਨਾਇਆ, ਨਗਰ ਕੀਰਤਨ ਵੀ ਸਜਾਇਆ

ਸਿਆਟਲ, 7 ਮਈ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਨੇੜੇ ਕੈਨੇਡਾ ਦੀ ਸਰਹੱਦ ਕੋਲ ਸ਼ਹਿਰ ਬੈਲਹਿਗਮ ਦੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਅੱਜ ਖ਼ਾਲਸੇ ਦਾ ਸਾਜਨਾ ਦਿਵਸ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ, ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX