ਤਾਜਾ ਖ਼ਬਰਾਂ


ਨਵੀਂ ਦਿੱਲੀ : ਬਹਿਰੀਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਐਮਓਯੂ 'ਤੇ ਕੀਤੇ ਦਸਤਖ਼ਤ
. . .  1 day ago
ਭਾਰਤ -ਵੈਸਟ ਇੰਡੀਜ਼ ਪਹਿਲਾ ਟੈੱਸਟ ਮੈਚ : ਪਹਿਲੀ ਪਾਰੀ 'ਚ ਵੈਸਟ ਇੰਡੀਜ਼ ਦੀ ਪੂਰੀ ਟੀਮ 224 ਦੌੜਾਂ ਬਣਾ ਕੇ ਆਊਟ
. . .  1 day ago
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ ,24 ਅਗਸਤ (ਤਰਸੇਮ ਸਿੰਘ ਚੰਨਣਵਾਲ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕਲਾਲਾ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ...
ਰੌਕਸੀ ਚਾਵਲਾ ਦੀ ਲਾਸ਼ ਕੈਨੇਡਾ ਤੋਂ ਪੁੱਜੀ, ਕੋਟਕਪੂਰਾ 'ਚ ਹੋਇਆ ਅੰਤਿਮ ਸੰਸਕਾਰ
. . .  1 day ago
ਕੋਟਕਪੂਰਾ, 24 ਅਗਸਤ (ਮੋਹਰ ਸਿੰਘ ਗਿੱਲ)-ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ 23 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਮ੍ਰਿਤਕ ਦੇਹ ਅੱਜ ਜਿਉਂ ਹੀ ਉਸ ਦੇ ਘਰ ਪੁੱਜੀ ਤਾਂ ਘਰ 'ਚ ...
ਆਸ਼ੂ ਵਲੋਂ ਅਧਿਕਾਰੀਆਂ ਨੂੰ ਫਿਲੌਰ 'ਚ ਪਏ 8 ਪਾੜਾਂ ਨੂੰ ਜਲਦ ਪੂਰਨ ਦੀਆਂ ਹਦਾਇਤਾਂ
. . .  1 day ago
ਫਿਲੌਰ, 24 ਅਗਸਤ (ਇੰਦਰਜੀਤ ਚੰਦੜ੍ਹ) - ਖ਼ੁਰਾਕ, ਸਿਵਲ ਤੇ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪੰਜਾਬ....
ਪਿੰਡ ਘੋਲੀਆ ਖ਼ੁਰਦ ਨੂੰ ਨਸ਼ਾ ਮੁਕਤ ਕਰਨ ਸਬੰਧੀ ਕੀਤੀ ਗਈ ਵਿਸ਼ਾਲ ਮੀਟਿੰਗ
. . .  1 day ago
ਸਮਾਧ ਭਾਈ, 24 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਘੋਲੀਆ ਖ਼ੁਰਦ ਦੀ ਦਾਣਾ ਮੰਡੀ 'ਚ ਨਸ਼ਾ ਮੁਕਤ ਕਰਨ ...
ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਕ ਪੱਤਰ...
ਲਾਲ ਕ੍ਰਿਸ਼ਨ ਅਡਵਾਨੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ...
ਦਿੱਲੀ ਪਹੁੰਚਿਆ ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ
. . .  1 day ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ ਦਿੱਤੀ ਪਹੁੰਚ ਗਿਆ...
ਕਸ਼ਮੀਰ ਘਾਟੀ ਦੇ 69 ਪੁਲਿਸ ਥਾਣਿਆਂ ਤੋਂ ਹਟਾ ਲਈ ਗਈ ਦਿਨ ਦੀ ਪਾਬੰਦੀ- ਰੋਹਿਤ ਕਾਂਸਲ
. . .  1 day ago
ਸ੍ਰੀਨਗਰ, 24 ਅਗਸਤ- ਜੰਮੂ-ਕਸ਼ਮੀਰ ਦੇ ਪ੍ਰਮੁੱਖ ਯੋਜਨਾ ਸਕੱਤਰ ਰੋਹਿਤ ਕਾਂਸਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਰਾਹੁਲ ਗਾਂਧੀ ਨੂੰ ਹੁਣ ਜੰਮੂ-ਕਸ਼ਮੀਰ 'ਚ ਆਉਣ ਲੋੜ ਨਹੀਂ- ਸਤਿਆਪਾਲ ਮਲਿਕ
. . .  1 day ago
ਸ੍ਰੀਨਗਰ, 24 ਅਗਸਤ- ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ ਨੇਤਾਵਾਂ ਦੇ ਅੱਜ ਸ੍ਰੀਨਗਰ ਆਉਣ 'ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ, ''ਹੁਣ ਉਨ੍ਹਾਂ ਨੂੰ ਇੱਥੇ ਆਉਣ ਦੀ ਲੋੜ ਨਹੀਂ, ਉਨ੍ਹਾਂ ਦੀ ਲੋੜ ਉਸ ਸਮੇਂ ਸੀ, ਜਦੋਂ ਉਨ੍ਹਾਂ ਦੇ ਸਹਿਯੋਗੀ ਸੰਸਦ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਮੈਚ ਦੌਰਾਨ ਕਾਲੀਆਂ ਪੱਟੀਆਂ ਬੰਨ੍ਹੇਗੀ ਭਾਰਤੀ ਟੀਮ
. . .  1 day ago
ਨਵੀਂ ਦਿੱਲੀ, 24 ਅਗਸਤ - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਭਾਰਤੀ ਟੀਮ ਵੈਸਟ ਇੰਡੀਜ਼ ਦੇ ਖ਼ਿਲਾਫ਼ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 24 ਅਗਸਤ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਅੱਜ ਜੇਤਲੀ ਦਾ...
ਹੁਣ ਤਕਨੀਕੀ ਸਿੱਖਿਆ ਅਦਾਰਿਆਂ 'ਚ ਵਿਦਿਆਰਥੀਆਂ ਦੀ ਵੀ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ
. . .  1 day ago
ਚੰਡੀਗੜ੍ਹ, 24 ਅਗਸਤ- ਤਕਨੀਕੀ ਸਿੱਖਿਆ ਵਿਭਾਗ ਵਲੋਂ ਇਸ ਸਾਲ ਵਿਦਿਆਰਥੀਆਂ ਲਈ ਬਾਇਓਮੈਟ੍ਰਿਕ ਹਾਜ਼ਰੀ ਲਾਉਣ ਦੀ ਵਿਵਸਥਾ ਸ਼ੁਰੂ ਕੀਤੀ ਜਾਵੇਗੀ। ਇਸ ਸੰਬੰਧੀ ਫ਼ੈਸਲਾ ਅੱਜ ਇੱਥੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ...
ਕੈਮੀਕਲ ਫ਼ੈਕਟਰੀ 'ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
. . .  1 day ago
ਡੇਰਾਬਸੀ, 24 ਅਗਸਤ (ਗੁਰਮੀਤ ਸਿੰਘ)- ਬਰਵਾਲਾ ਸੜਕ 'ਤੇ ਸਥਿਤ ਨੈਕਟਰ ਲਾਈਫ਼ ਸਾਇੰਸਿਜ਼ ਕੈਮੀਕਲ ਫ਼ੈਕਟਰੀ ਦੇ ਯੂਨਿਟ 2 'ਚ ਅੱਜ ਰਿਏਕਟਰ ਫਟਣ...
ਸਰਕਾਰੀਆ ਨੇ ਲਿਆ ਫਿਲੌਰ ਵਿਖੇ ਬੰਨ੍ਹ 'ਚ ਪਏ ਪਾੜ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ
. . .  1 day ago
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਭਾਜਪਾ ਆਗੂ ਡਾ. ਹਰਬੰਸ ਲਾਲ ਵੱਲੋਂ ਸਿਮਰਨਜੀਤ ਮਾਨ ਖ਼ਿਲਾਫ਼ ਕਾਰਵਾਈ ਦੀ ਮੰਗ
. . .  1 day ago
ਅਰੁਣ ਜੇਤਲੀ ਦੀ ਰਿਹਾਇਸ਼ 'ਤੇ ਲਿਆਂਦੀ ਗਈ ਉਨ੍ਹਾਂ ਦੀ ਮ੍ਰਿਤਕ ਦੇਹ
. . .  1 day ago
ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਯੂ.ਏ.ਈ ਦੇ ਸਰਬਉੱਚ ਨਾਗਰਿਕ ਦਾ ਸਨਮਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਵੈਸਾਖ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਖ਼ਾਲਸਾਈ ਰੰਗ 'ਚ ਰੰਗਿਆ ਮਾਲਟਨ ਤੋਂ ਰੈਕਸਡੇਲ ਤੱਕ ਦਾ ਇਲਾਕਾ

ਟੋਰਾਂਟੋ, 7 ਮਈ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)-ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਮਾਲਟਨ ਏਰੀਆ 'ਚ ਸਥਿਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਸਿੱਖ ਸਪਿ੍ਚੂਅਲ ਸੈਂਟਰ ਗੁਰਦੁਆਰਾ ਸਾਹਿਬ, ਟੋਰਾਂਟੋ ਤੱਕ ਬੀਤੇ ਕੱਲ੍ਹ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਮਈ ਦੇ ਪਹਿਲੇ ਐਤਵਾਰ ਸਜਾਇਆ ਜਾਣ ਵਾਲਾ ਇਹ ਸਾਲਾਨਾ ਨਗਰ ਕੀਰਤਨ ਇਸ ਵਾਰੀ 319ਵੇਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੀ ਜਿਸ ਦਾ ਪ੍ਰਬੰਧ ਉਂਟਾਰੀਓ ਗੁਰਦੁਆਰਾ ਕਮੇਟੀ (ਓ.ਜੀ.ਸੀ.) ਨਾਲ ਸਬੰਧਿਤ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ | ਓ.ਜੀ.ਸੀ. ਦੇ ਬੁਲਾਰੇ ਅਮਰਜੀਤ ਸਿੰਘ ਮਾਨ, ਸਿੱਖ ਸਪਿ੍ਚੂਅਲ ਸੈਂਟਰ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ ਅਤੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਮਾਲਟਨ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਸੇਖੋਂ ਨੇ ਨਗਰ ਕੀਰਤਨ ਦੌਰਾਨ 'ਅਜੀਤ' ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮੁੱਚੇ ਪ੍ਰਬੰਧਾਂ ਲਈ ਟੋਰਾਂਟੋ ਅਤੇ ਮਿਸੀਸਾਗਾ ਸ਼ਹਿਰਾਂ ਦੀਆਂ ਲੋਕਲ ਸਰਕਾਰਾਂ ਤੇ ਪੁਲਿਸ ਅਧਿਕਾਰੀਆਂ ਵਲੋਂ ਇਹ ਕਾਰਜ ਨਿਰਵਿਘਨ ਨੇਪਰੇ ਚਾੜ੍ਹਨ ਲਈ ਹਰੇਕ ਸਾਲ ਵਾਂਗ ਇਸ ਵਾਰੀ ਵੀ ਪੂਰਾ ਸਹਿਯੋਗ ਦਿੱਤਾ ਗਿਆ | ਨਗਰ ਕੀਰਤਨ ਦੀ ਸ਼ੁਰੂਆਤ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਅਤੇ ਅਰਦਾਸ ਨਾਲ ਹੋਈ ਜਿੱਥੇ ਕੈਨੇਡੀਅਨ ਆਦੀਵਾਸੀ ਭਾਈਚਾਰੇ ਦੇ ਇਕ ਡੈਲੀਗੇਸ਼ਨ ਨੇ ਆਪਣੀ ਵਿਲੱਖਣ ਭਾਸ਼ਾ ਵਿਚ ਅਰਦਾਸ ਵੀ ਕੀਤੀ | ਸੁਰੱਖਿਆ ਦਾ ਜ਼ਾਇਜ਼ਾ ਲੈ ਰਹੀਆਂ ਪੁਲਿਸ ਦੀਆਂ ਗੱਡੀਆਂ, ਸਾਈਕਲ ਸਵਾਰ ਪੁਲਿਸ ਅਫ਼ਸਰ, ਖ਼ਾਲਸਾ ਸਕੂਲ ਦੇ ਬੱਚਿਆਂ ਦਾ ਬੈਂਡ, ਹੋਰ ਵੱਖਰੇ ਅੰਦਾਜ਼ ਵਿਚ ਸਿੰਘਾਂ ਤੇ ਸਿੰਘਣੀਆਂ ਦੇ ਜੱਥੇ ਨਗਰ ਕੀਰਤਨ ਦੀ ਰੌਣਕ ਨੂੰ ਵਧਾ ਰਹੇ ਸਨ | ਪਾਲਕੀ ਵਿਚ ਕੀਰਤਨੀ ਜੱਥਾ ਵੀ ਮੌਜੂਦ ਰਿਹਾ ਜਿਸ ਦੁਆਰਾ ਸ਼ਬਦ ਕੀਰਤਨ ਦਾ ਪ੍ਰਵਾਹ ਲਗਾਤਾਰ ਚੱਲਦਾ ਰਿਹਾ | ਅਜਿਹੇ ਵਿਚ ਸਾਰਾ ਇਲਾਕਾ ਖ਼ਾਲਸਾਈ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਸੀ | ਇਸ ਧਾਰਮਿਕ ਸਮਾਗਮ ਦੌਰਾਨ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਉਂਟਾਰੀਓ ਦੇ ਮੁੱਖ ਮੰਤਰੀ ਕੈਥਲੀਨ ਵਿੱਨ ਦੀ ਨਗਰ ਕੀਰਤਨ ਦੇ ਕਾਫ਼ਲੇ ਨਾਲ ਚੱਲਦਿਆਂ ਮੌਜੂਦਗੀ ਲਗਪਗ ਡੇਢ ਘੰਟਾ ਰਹੀ | ਇਸ ਮੌਕੇ ਸਿੱਖਾਂ ਤੋਂ ਇਲਾਵਾ ਕਈ ਦੂਸਰੇ ਭਾਈਚਾਰਿਆਂ ਦੇ ਵਿਅਕਤੀ ਵੀ ਖ਼ੁਸ਼ੀ ਨਾਲ ਕੇਸਰੀ ਪੱਗਾਂ ਬੰਨ੍ਹ ਕੇ ਨਗਰ ਕੀਰਤਨ ਵਿਚ ਸ਼ਾਮਿਲ ਹੋਏ ਇੱਥੋਂ ਤੱਕ ਕਿ ਕੇਸਰੀ ਪੱਗਾਂ 'ਚ ਸਜੇ ਕੁਝ ਗੋਰੇ ਪੁਲਿਸ ਅਫ਼ਸਰ ਡਿਊਟੀ ਦਿੰਦੇ ਨਜ਼ਰ ਆਏ | ਨਗਰ ਕੀਰਤਨ ਦੇ ਨਾਲ ਚਲ ਰਹੇ ਕੁਝ ਫਲੋਟਾਂ ਉਪਰ ਪੁਰਾਤਨ ਰਵਾਇਤੀ ਹਥਿਆਰਾਂ ਦੀ ਪ੍ਰਦਰਸ਼ਨੀ ਸੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਦਮਦਮੀ ਟਕਸਾਲ (ਟੋਰਾਂਟੋ) ਦੇ ਬੱਚੇ-ਬੱਚੀਆਂ ਤੇ ਸਿੰਘਾਂ ਨੇ ਗੱਤਕੇ ਦੇ ਜੌਹਰ ਦਿਖਾਏ | 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵਿਸ਼ੇਸ਼ ਫਲੋਟ ਸਜਾਇਆ ਗਿਆ ਸੀ ਜਿਸ ਉਪਰ ਕੁਝ ਸ਼ਹੀਦਾਂ ਦੀਆਂ ਵੱਡ ਆਕਾਰੀ ਤਸਵੀਰਾਂ ਨੂੰ ਫ਼ੁੱਲਾ ਦੇ ਹਾਰ ਪਾਏ ਹੋਏ ਸਨ | ਇਕ ਫਲੋਟ 'ਚ ਕੁਝ ਕੈਨੇਡੀਅਨ ਸਿੱਖ ਅਫ਼ਸਰਾਂ ਦੀਆਂ ਫੋਟੋਆਂ ਦੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਫੋਟੋ ਵੀ ਸੀ |



ਖ਼ਬਰ ਸ਼ੇਅਰ ਕਰੋ

ਸਿਆਟਲ ਦੇ ਗੁਰਦੁਆਰਾ ਰੈਂਟਨ ਵਿਖੇ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਸਿਆਟਲ, 7 ਮਈ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਅੱਜ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਵੇਰੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ...

ਪੂਰੀ ਖ਼ਬਰ »

ਨਿਊਜ਼ੀਲੈਂਡ ਵਿਚ ਕੀਵੀ ਫ਼ਲ ਦਾ ਕੰਮ ਕਰਨ ਵਾਲੇ ਕਾਮਿਆਂ ਦੀ ਵੱਡੀ ਕਮੀ

ਆਕਲੈਂਡ, 7 ਮਈ (ਹਰਮਨਪ੍ਰੀਤ ਸਿੰਘ ਸੈਣੀ)-ਅੱਜ ਕੱਲ੍ਹ ਨਿਊਜ਼ੀਲੈਂਡ ਵਿਚ ਜਿੱਥੇ ਠੰਢ ਦਾ ਮੌਸਮ ਵੱਧਦਾ ਜਾ ਰਿਹਾ ਹੈ ਉੱਥੇ ਹੀ ਕੀਵੀ ਕੈਪੀਟਲ ਵਜੋਂ ਜਾਣੇ ਜਾਂਦੇ ਬੇ ਆਫ਼ ਪਲੈਂਟੀ ਖੇਤਰ ਵਿਚ ਕੀਵੀ ਫ਼ਲ ਦਾ ਕੰਮ ਕਰਵਾਉਣ ਵਾਲਿਆਂ ਨੰੂ ਕਾਮੇ ਨਾ ਮਿਲਣ ਕਾਰਨ ਠੰਢ ਵਿਚ ...

ਪੂਰੀ ਖ਼ਬਰ »

ਸ਼ਾਬਾਨਾ ਆਜ਼ਮੀ ਹਿਲੇਰੀ ਦੇ ਪ੍ਰੋਗਰਾਮ ਦੀ ਬਰਾਂਡ ਅੰਬੈਂਸਡਰ

ਮੁੰਬਈ, 7 ਮਈ (ਏਜੰਸੀ)- ਦਿੱਗਜ ਅਭਿਨੇਤਰੀ ਤੇ ਸਮਾਜਿਕ ਕਾਰਜਕਰਤਾ ਸ਼ਾਬਾਨਾ ਆਜ਼ਮੀ ਨੂੰ 'ਗਲੋਬਲ ਲੀਡਰਸ਼ਿਪ ਅੰਬੈਂਸਡਰ ਫ਼ਾਰ ਵੂਮੇਨ ਇਨ ਪਬਲਿਕ ਸਰਵਿਸ ਪ੍ਰੋਜੈਕਟ (ਡਬਲਯੂ. ਪੀ. ਐਸ. ਪੀ.)' ਬਣਾਇਆ ਗਿਆ ਹੈ ਜੋ ਹਿਲੇਰੀ ਕਲਿੰਟਨ ਵਲੋਂ ਸ਼ੁਰੂ ਕੀਤਾ ਗਿਆ ਇਕ ਪ੍ਰੋਗਰਾਮ ਹੈ। ...

ਪੂਰੀ ਖ਼ਬਰ »

ਸਿਡਨੀ ਵਿਸਾਖੀ ਮੇਲੇ ਵਿਚ ਰਿਕਾਰਡ ਤੋੜ ਇਕੱਠ

ਸਿਡਨੀ (ਬਿ੍ਸਬੇਨ), 7 ਮਈ (ਹਰਕੀਰਤ ਸਿੰਘ ਸੰਧਰ, ਮਹਿੰਦਰਪਾਲ ਸਿੰਘ ਕਾਹਲੋਂ)-ਪਿਛਲੇ 15 ਸਾਲ ਤੋਂ ਸਿਡਨੀ ਵਿਚ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜ ਰਹੀ ਸੰਸਥਾ ਵਲੋਂ ਸਫ਼ਲ ਵਿਸਾਖੀ ਮੇਲਾ ਕਰਵਾਇਆ ਗਿਆ | ਪੰਜਾਬੀ ਸੰਗੀਤ ਸੈਂਟਰ ਤੇ ਮਾਨ ਪ੍ਰੋਡਕਸ਼ਨ ...

ਪੂਰੀ ਖ਼ਬਰ »

ਇਟਲੀ 'ਚ ਗ਼ੈਰ-ਕਾਨੂੰਨੀ ਤੌਰ 'ਤੇ ਕੰਮ ਕਰਨ ਵਾਲੇ 41 ਕਾਮੇ ਕਾਬੂ

ਵਿਰੋਨਾ (ਇਟਲੀ), 7 ਮਈ (ਇੰਦਰਜੀਤ ਸਿੰਘ ਲੁਗਾਣਾ)-ਇਟਲੀ ਵਿਚ ਹਰ ਖੇਤਰ ਦੇ ਕਾਮਿਆਂ ਦਾ ਮਾਲਕਾਂ ਵਲੋਂ ਹੋ ਰਿਹਾ ਸੋਸ਼ਣ ਪਤਾ ਨਹੀਂ ਕਦੋਂ ਰੁਕੇਗਾ ਪਰ ਪੁਲਿਸ ਇਸ ਗੋਰਖ ਧੰਦੇ ਨੂੰ ਨੱਥ ਪਾਉਣ ਲਈ ਕਾਫ਼ੀ ਸੰਜੀਦਾ ਹੈ¢ ਬੀਤੇ ਦਿਨ 41 ਵਿਦੇਸ਼ੀ ਕਾਮੇ ਜੋ 500 ਯੂਰੋ ਪ੍ਰਤੀ ...

ਪੂਰੀ ਖ਼ਬਰ »

ਈਸ਼ਾ ਦਿਓਲ ਵਲੋਂ ਬੇਟੀ ਰਾਧਿਆ ਦੀ ਪਹਿਲੀ ਤਸਵੀਰ ਸਾਂਝੀ

ਮੁੰਬਈ, 7 ਮਈ (ਏਜੰਸੀ)- ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਨੇ ਆਪਣੀ ਬੇਟੀ ਰਾਧਿਆ ਤਖ਼ਤਾਨੀ ਦੀ ਇਕ ਤਸਵੀਰ ਨੂੰ ਸੋਸ਼ਲ ਮੀਡਿਆ 'ਤੇ ਸਾਂਝਾ ਕੀਤਾ ਹੈ। ਇਸ ਤਸਵੀਰ 'ਚ ਰਾਧਿਆ ਬਹੁਤ ਹੀ ਖ਼ੂਬਸੂਰਤ ਦਿਖ ਰਹੀ ਹੈ ਅਤੇ ਕੈਮਰੇ ਵੱਲ ਦੇਖ ਰਹੀ ਹੈ। ਈਸ਼ਾ ਦਿਓਲ ਨੇ ਬੀਤੇ ਦਿਨੀਂ ...

ਪੂਰੀ ਖ਼ਬਰ »

ਕੁਵੈਤ ਹਵਾਈ ਅੱਡੇ 'ਤੇ ਅਦਨਾਨ ਸਾਮੀ ਦੀ ਟੀਮ ਨਾਲ ਮਾੜਾ ਸਲੂਕ

ਨਵੀਂ ਦਿੱਲੀ, 7 ਮਈ (ਏਜੰਸੀ)-ਗਾਇਕ ਤੇ ਸੰਗੀਤਕਾਰ ਅਦਨਾਨ ਸਾਮੀ ਦੀ ਟੀਮ ਨੂੰ ਕੁਵੈਤ ਹਵਾਈ ਅੱਡੇ 'ਤੇ ਮਾੜੇ ਸਲੂਕ ਦਾ ਸ਼ਿਕਾਰ ਹੋਣਾ ਪਿਆ, ਜਿਸ 'ਤੇ ਸਾਮੀ ਨੇ ਸਖ਼ਤ ਨਰਾਜਗੀ ਜਤਾਈ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਇਸ ਖ਼ਬਰ ਨੂੰ ਗੰਭੀਰਤਾ ਨਾਲ ਲਿਆ ਹੈ। ਅਦਨਾਨ ...

ਪੂਰੀ ਖ਼ਬਰ »

ਛੇੜਛਾੜ ਦੇ ਦੋਸ਼ਾਂ ਕਾਰਨ ਭਾਰਤੀ ਦਾ ਦੋ ਵਾਰ ਵੀਜ਼ਾ ਰੱਦ

ਮੈਲਬੌਰਨ, 7 ਮਈ (ਸਰਤਾਜ ਸਿੰਘ ਧੌਲ)-ਭਾਰਤੀ ਦਾ ਜਿਸਮਾਨੀ ਛੇੜਛਾੜ ਦੇ ਦੋਸ਼ ਅਧੀਨ ਦੂਸਰੀ ਵਾਰ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ | ਸੁਸ਼ੀਲ ਕੁਮਾਰ (30 ਸਾਲ) ਨੇ ਨਿਯੁਕਤ ਵੀਜ਼ਾ ਇੰਮੀਗ੍ਰੇਸ਼ਨ ਵਿਭਾਗ ਕੋਲ ਅਪਲਾਈ ਕੀਤਾ ਸੀ ਪਰ ਉਸ ਦੇ ਉੱਪਰ 17 ਸਾਲ ਦੀ ਬਾਲਕਾ ਲੜਕੀ ਨਾਲ ...

ਪੂਰੀ ਖ਼ਬਰ »

ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਸਾਊਥਾਲ 'ਚ ਕੁੱਟਮਾਰ

ਲੰਡਨ, 7 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚ ਕੱਲ੍ਹ ਸਵੇਰੇ 11:15 ਵਜੇ ਕੁਝ ਲੋਕਾਂ ਵਲੋਂ ਗੁਰੂ ਘਰ ਵਿੱਚ ਹੀ ਕੁੱਟ ਮਾਰ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਅਮਰੀਕ ...

ਪੂਰੀ ਖ਼ਬਰ »

ਸੁਰਿੰਦਰ ਸਿੰਘ ਮਾਣਕ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਅਤੇ ਸੱਤਾ ਮੁਠੱਡਾ ਆਨੰਦਪੁਰ ਸਪੋਰਟਸ ਕਲੱਬ ਯੂ.ਕੇ. ਦੇ ਪ੍ਰਧਾਨ ਬਣੇ

ਲੰਡਨ, 7 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੱਲ੍ਹ ਈਰਥ ਵਿਖੇ ਹੋਈਆਂ ਮੀਟਿੰਗਾਂ ਵਿਚ ਸੁਰਿੰਦਰ ਸਿੰਘ ਮਾਣਕ ਨੂੰ ਇੰਗਲੈਂਡ ਕਬੱਡੀ ਫੈਡਰੇਸ਼ਨ ਅਤੇ ਸਤਨਾਮ ਸਿੰਘ ਸੱਤਾ ਮੁਠੱਡਾ ਨੂੰ ਆਨੰਦਪੁਰ ਸਪੋਰਟਸ ਕਲੱਬ ਯੂ. ਕੇ. ਦੇ ਸਰਬ ਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ...

ਪੂਰੀ ਖ਼ਬਰ »

ਪ੍ਰੀਮੀਅਰ ਬਣਿਆ ਤਾਂ ਅਲਬਰਟਾ ਦੇ ਸਾਧਨਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ-ਜੈਸਨ ਕੈਨੀ

ਕੈਲਗਰੀ, 7 ਮਈ (ਜਸਜੀਤ ਸਿੰਘ ਧਾਮੀ)-ਪਿੱਛਲੇ ਇਕ ਦਹਾਕੇ ਦੇ ਵੀ ਵਧ ਸਮੇਂ ਤੋਂ ਮਿਥ ਕੇ ਸਾਡੀ ਊਰਜਾ ਸਨਅਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਸੀਂ ਸਮਝੌਤਾਵਾਦੀ ਅਰਥਵਿਵਸਥਾ ਬਣ ਗਏ ਹਾਂ ਤੇ ਅਮਰੀਕਾ ਨੂੰ ਬਹੁਮੁੱਲੇ ਅਸਾਸੇ ਘੱਟ ਕੀਮਤ ਉੱਪਰ ਵੇਚ ਕੇ ਰੋਜ਼ਾਨਾ 4 ਕਰੋੜ ...

ਪੂਰੀ ਖ਼ਬਰ »

ਬਰਤਾਨੀਆ ਵਿਚ ਪ੍ਰਵਾਸੀ ਭਾਰਤੀਆਂ ਦਾ ਅਕਸ ਏਸ਼ੀਆਈ ਮੁਲਕਾਂ ਦੇ ਲੋਕਾਂ ਤੋਂ ਬਿਹਤਰ

ਲੰਡਨ, 7 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਵਿਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਦਾ ਅਕਸ ਹੋਰ ਦੱਖਣੀ ਏਸ਼ੀਆਈ ਭਾਈਚਾਰਿਆਂ ਦੇ ਲੋਕਾਂ ਦੇ ਮੁਕਾਬਲੇ ਵਿਚ ਜ਼ਿਆਦਾ ਬਿਹਤਰ ਹੈ। ਇਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨੀਆਂ ਅਤੇ ...

ਪੂਰੀ ਖ਼ਬਰ »

ਫਿਜੀ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ 'ਕ੍ਰਿਸ਼ਣ ਮੈਨਨ ਪੁਰਸਕਾਰ' ਨਾਲ ਕੀਤਾ ਜਾਵੇਗਾ ਸਨਮਾਨਿਤ

ਲੰਡਨ, 7 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਫਿਜੀ ਦੇ ਭਾਰਤੀ ਮੂਲ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਰ ਚੌਧਰੀ ਨੂੰ ਭਾਰਤੀ ਪ੍ਰਵਾਸੀਆਂ ਲਈ ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਵੀ. ਕੇ ਕ੍ਰਿਸ਼ਣ ਮੈਨਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। 'ਵੀ. ਕੇ. ਕ੍ਰਿਸ਼ਣ ...

ਪੂਰੀ ਖ਼ਬਰ »

90 ਲੱਖ ਦੀ ਕੀਮਤ ਵਾਲੀ ਮੇਘਨਾ ਦੀ ਵਿਸ਼ੇਸ਼ ਪੌਸ਼ਾਕ ਤਿਆਰ

ਲੈਸਟਰ (ਇੰਗਲੈਂਡ), 7 ਮਈ (ਸੁਖਜਿੰਦਰ ਸਿੰਘ ਢੱਡੇ)-ਇਸੇ ਮਹੀਨੇ 9 ਮਈ ਨੂੰ ਕਰਵਾਏ ਜਾ ਰਹੇ ਸ਼ਾਹੀ ਰਾਜ ਪਰਿਵਾਰ ਦੇ ਰਾਜਕੁਮਾਰ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਘਨਾ ਮਾਰਕਲੇ ਦੇ ਵਿਆਹ ਸਮਾਰੋਹਾਂ ਸਬੰਧੀ ਜਿੱਥੇ ਕਿ ਵੱਖ-ਵੱਖ ਤਿਆਰੀਆਂ ਨੂੰ ਅੰਤਿਮ ਛੋਹਾਂ ...

ਪੂਰੀ ਖ਼ਬਰ »

ਸਿਆਟਲ ਵਿਖੇ ਰਵੀਇੰਦਰ ਸਿੰਘ ਧਾਲੀਵਾਲ ਦਾ ਅੰਤਿਮ ਸੰਸਕਾਰ ਹੋਇਆ

ਸਿਆਟਲ, 7 ਮਈ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਏ.ਬੀ.ਸੀ. ਭੰਗੜਾ ਟੀਮ ਦੇ ਕੋਚ ਹਰਮੀਤ ਸਿੰਘ ਧਾਲੀਵਾਲ ਦੇ ਪਿਤਾ ਰਵੀਇੰਦਰ ਸਿੰਘ ਧਾਲੀਵਾਲ (58), ਜੋ ਬੀਤੇ ਦਿਨੀਂ ਸਵਰਗਵਾਸ ਹੋ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਕੈਂਟ ਦੇ ਫਿਊਨਲ ਹੋਮ ਵਿਖੇ ਅੱਜ ਕੀਤਾ ਗਿਆ। ਇਸ ਮੌਕੇ ...

ਪੂਰੀ ਖ਼ਬਰ »

ਪਹਿਲਾ ਪੰਜਾਬੀ ਫ਼ਿਲਮ ਪੁਰਸਕਾਰ ਸਮਾਰੋਹ ਯੂ. ਕੇ. ਦੇ ਸ਼ਹਿਰ ਬਰਮਿੰਘਮ 'ਚ

ਕਈ ਪੰਜਾਬੀ ਕਲਾਕਾਰ ਕਰਨਗੇ ਸ਼ਿਰਕਤ

ਲੈਸਟਰ (ਇੰਗਲੈਂਡ), 7 ਮਈ (ਸੁਖਜਿੰਦਰ ਸਿੰਘ ਢੱਡੇ)-ਪਿਛਲੇ ਥੋੜ੍ਹੇ ਸਮੇਂ 'ਚ ਪੰਜਾਬੀ ਸਿਨੇਮਾ ਨੇ ਕਾਫ਼ੀ ਉੱਚਾ ਪੱਧਰ ਹਾਸਲ ਕੀਤਾ ਹੈ। ਪੰਜਾਬੀ ਕਲਾਕਾਰਾਂ ਵਲੋਂ ਫ਼ਿਲਮਾਂ ਰਾਹੀਂ ਪੰਜਾਬੀ ਲੋਕਾਂ ਨੂੰ ਆਪਣੀ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਨਾਲ ਜੋੜੀ ਰੱਖਣ ਦਾ ਕਾਫੀ ...

ਪੂਰੀ ਖ਼ਬਰ »

ਬੈਲਹਿਗਮ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਮਨਾਇਆ, ਨਗਰ ਕੀਰਤਨ ਵੀ ਸਜਾਇਆ

ਸਿਆਟਲ, 7 ਮਈ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਨੇੜੇ ਕੈਨੇਡਾ ਦੀ ਸਰਹੱਦ ਕੋਲ ਸ਼ਹਿਰ ਬੈਲਹਿਗਮ ਦੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਅੱਜ ਖ਼ਾਲਸੇ ਦਾ ਸਾਜਨਾ ਦਿਵਸ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ, ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX