ਭਾਰਤ ਨਾਲ ਮਜ਼ਬੂਤ ਸਬੰਧ ਸਥਾਪਤ ਕਰਨਾ ਚਾਹੁੰਦਾ ਹੈ ਅਮਰੀਕਾ-ਪੋਂਪੀਓ
ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਭਾਰਤ ਨੇ ਬੁੱਧਵਾਰ ਨੂੰ ਅਮਰੀਕਾ ਨੂੰ ਕਿਹਾ ਕਿ ਉਹ ਪਾਬੰਦੀਆਂ ਤੋਂ ਪ੍ਰਭਾਵਿਤ ਰੂਸ ਸਮੇਤ ਹੋਰਨਾਂ ਦੇਸ਼ਾਂ ਦੇ ਨਾਲ ਸਬੰਧਾਂ 'ਚ ਦੇਸ਼ ਦੇ ਹਿੱਤਾਂ ਨੂੰ ਸਭ ...
ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਬੁੱਧਵਾਰ ਨੂੰ ਇੱਥੇ ਹੋਈ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਸਰੇ ਕਾਰਜਕਾਲ 'ਚ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਲਈ ਆਪਣੇ ਨਜ਼ਰੀਏ ਨੂੰ ਜ਼ਾਹਰ ਕੀਤਾ | ਪ੍ਰਧਾਨ ਮੰਤਰੀ ਮੋਦੀ ਨੇ ਅਰਥ ਵਿਵਸਥਾ, ਊਰਜਾ, ਰੱਖਿਆ, ਅੱਤਵਾਦ ਦਾ ਮੁਕਾਬਲਾ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਦੇ ਖ਼ੇਤਰ 'ਚ ਦੁਵੱਲੇ ਸਬੰਧਾਂ ਦੀ ਪੂਰਨ ਸੰਭਾਵਨਾ ਹਾਸਲ ਕਰਨ ਲਈ ਆਪਣੀ ਮਜ਼ਬੂਤ ਵਚਨਬੱਧਤਾ ਜ਼ਾਹਰ ਕੀਤੀ | ਦੋਵਾਂ ਨੇਤਾਵਾਂ ਨੇ ਭਾਰਤ ਤੇ ਅਮਰੀਕਾ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ | ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਮੋਦੀ ਨੇ ਅਮਰੀਕਾ ਦੇ ਨਾਲ ਸਬੰਧਾਂ 'ਚ ਆਪਣੀ ਤਰਜੀਹ ਨੂੰ ਦੁਹਰਾਇਆ ਅਤੇ ਆਪਣੀ ਸਰਕਾਰ ਦੇ ਨਵੇਂ ਕਾਰਜਕਾਲ 'ਚ ਵਿਸ਼ਵਾਸ ਦੀ ਮਜ਼ਬੂਤ ਬੁਨਿਆਦ ਅਤੇ ਸਾਂਝੇ ਹਿੱਤਾਂ ਨਾਲ ਅੱਗੇ ਦੇ ਆਪਣੇ ਨਜ਼ਰੀਏ ਨੂੰ ਪੇਸ਼ ਕੀਤਾ | ਪੋਂਪੀਓ ਨੇ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਸਾਂਝੇ ਟੀਚਿਆਂ ਨੂੰ ਹਾਸਲ ਕਰਨ ਲਈ ਇਕੱਠੇ ਮਿਲ ਕੇ ਕੰਮ ਕਰਨ 'ਚ ਅਮਰੀਕੀ ਸਰਕਾਰ ਦੀ ਦਿਲਚਸਪੀ ਜ਼ਾਹਰ ਕੀਤੀ | ਪੋਂਪੀਓ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚੋਣਾਂ 'ਚ ਜਿੱਤ ਲਈ ਭੇਜਿਆ ਗਿਆ ਵਧਾਈ ਸੰਦੇਸ਼ ਵੀ ਉਨ੍ਹਾਂ ਨੂੰ ਦਿੱਤਾ, ਜਿਸ 'ਤੇ ਮੋਦੀ ਨੇ ਪੋਂਪੀਓ ਨੂੰ ਕਿਹਾ ਕਿ ਉਹ ਟਰੰਪ ਦੇ ਵਧਾਈ ਸੰਦੇਸ਼ ਲਈ ਮੇਰੇ ਵਲੋਂ ਟਰੰਪ ਨੂੰ ਸ਼ੁਕਰੀਆ ਕਹਿਣ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵਿੱਟਰ 'ਤੇ ਦੋਵਾਂ ਆਗੂਆਂ ਵਿਚਾਲੇ ਹੋਈ ਮੁਲਾਕਾਤ ਦੀ ਤਸਵੀਰ ਵੀ ਸਾਂਝੀ ਕੀਤੀ | ਦੱਸਣਯੋਗ ਹੈ ਕਿ ਪਿਛਲੇ ਮਹੀਨੇ ਮੋਦੀ ਸਰਕਾਰ ਦੇ ਸੱਤਾ 'ਚ ਵਾਪਸ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਗੱਲਬਾਤ ਹੈ |
ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀਆਂ ਚੋਣਾਂ ਸਿਆਸੀ ਪਾਰਟੀਆਂ ਦੀ ਥਾਂ 'ਤੇ ਜਨਤਾ ਵਲੋਂ ਲੜਨ ਦਾ ਦਾਅਵਾ ਕਰਦਿਆਂ ਕਿਹਾ ਕਿ ਜਨਤਾ ਨੇ ਜ਼ਰੂਰਤਾਂ ਤੋਂ ਜ਼ਿਆਦਾ ਆਸਾਂ-ਉਮੀਦਾਂ ਦੀ ਪੂਰਤੀ ਲਈ ਸਰਕਾਰ ਨੂੰ ਮੁੜ ਸੱਤਾ 'ਚ ...
ਮਜੀਠਾ, 26 ਜੂਨ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਅੱਜ ਦੁਪਹਿਰੇ ਅੰਮਿ੍ਤਸਰ ਜ਼ਿਲ੍ਹੇ ਦੇ ਮਜੀਠਾ ਵਿਖੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਇਕ ਨਾਬਾਲਗ ਲੜਕੀ ਤੇ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਹੈ | ਵੇਰਵਿਆਂ ਮੁਤਾਬਕ ਕੱਥੂਨੰਗਲ ਰੋਡ ਸਥਿਤ ਸਤਿਗੁਰੂ ...
ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਅਰਵਿੰਦ ਕੁਮਾਰ ਤੇ ਸਾਮੰਤ ਕੁਮਾਰ ਗੋਇਲ ਨੂੰ ਕ੍ਰਮਵਾਰ ਖ਼ੁਫ਼ੀਆ ਬਿਊਰੋ (ਆਈ.ਬੀ.) ਅਤੇ ਖ਼ੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਦਾ ਮੁਖੀ ਨਿਯੁਕਤ ਕੀਤਾ ਗਿਆ ਹੈ | ਪ੍ਰਾਸੋਨਲ ਮੰਤਰਾਲੇ ਵਲੋਂ ਜਾਰੀ ...
ਚੰਡੀਗੜ੍ਹ, 26 ਜੂਨ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸਵੇਰੇ ਦਿੱਲੀ ਜਾਣਗੇ, ਜਿੱਥੇ ਉਨ੍ਹਾਂ ਦਾ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੋਂ ਇਲਾਵਾ ਕੁਝ ਕੇਂਦਰੀ ਮੰਤਰੀਆਂ ਨੂੰ ਮਿਲਣ ਦਾ ਪ੍ਰੋਗਰਾਮ ਹੈ | ਮੁੱਖ ਮੰਤਰੀ ਸਕੱਤਰੇਤ ...
ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)-ਭਾਰਤ-ਪਾਕਿਸਤਾਨ ਸਬੰਧਾਂ 'ਚ ਆਏ ਨਿਘਾਰ ਕਾਰਨ ਸਰਹੱਦੀ ਇਲਾਕਿਆਂ ਦੇ ਵਪਾਰ ਨੂੰ ਲੱਗੇ ਝਟਕੇ ਨੂੰ ਗੰਭੀਰ ਮਸਲਾ ਦੱਸਦਿਆਂ ਅੰਮਿ੍ਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਰਕਾਰ ਨੂੰ ਫੌਰੀ ਅਤੇ ਪੁਖ਼ਤਾ ਕਦਮ ...
ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਤਲਖ਼ ਹੋ ਰਹੇ ਅਮਰੀਕਾ ਅਤੇ ਈਰਾਨ ਦੇ ਸਬੰਧਾਂ ਦਾ ਹਵਾਲਾ ਦਿੰਦਿਆਂ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਅਮਰੀਕਾ ਵਲੋਂ ਛੋਟਾਂ ਵਾਪਸ ਲੈਣ ਤੋਂ ਬਾਅਦ ਵੀ ਕੀ ਭਾਰਤ ਈਰਾਨ ਤੋਂ ਤੇਲ ...
ਨਵੀਂ ਦਿੱਲੀ, 26 ਜੂਨ (ਜਗਤਾਰ ਸਿੰਘ)-ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ ਜਾਵੇਗਾ | ਉਪ-ਰਾਸ਼ਟਰਪਤੀ ਵਲੋਂ ਇਹ ਯਾਦਗਾਰੀ ਸਿੱਕਾ 27 ਜੂਨ ਨੂੰ ਵਿਸ਼ੇਸ਼ ...
ਮਾਈਕ ਪੋਂਪੀਓ ਨੇ ਧਾਰਮਿਕ ਆਜ਼ਾਦੀ ਦੇ ਅਧਿਕਾਰਾਂ ਦੇ ਹੱਕ 'ਚ ਦਿ੍ੜ੍ਹਤਾ ਨਾਲ ਬੋਲਣ ਦੀ ਵਕਾਲਤ ਕਰਦਿਆਂ ਕਿਹਾ ਕਿ ਜਦ ਇਸ ਨਾਲ ਸਮਝੌਤਾ ਕਰ ਲਿਆ ਜਾਂਦਾ ਹੈ ਤਾਂ ਦੁਨੀਆ ਬਦਤਰ ਹੋ ਜਾਂਦੀ ਹੈ | ਉਨ੍ਹਾਂ ਦੇ ਇਸ ਬਿਆਨ ਨੂੰ ਇਸ ਕਰਕੇ ਅਹਿਮ ਮੰਨਿਆ ਜਾ ਰਿਹਾ ਹੈ ਕਿ ...
ਸ੍ਰੀਨਗਰ, 26 ਜੂਨ (ਮਨਜੀਤ ਸਿੰਘ)- ਦੱਖਣੀ ਕਸ਼ਮੀਰ 'ਚ ਸੁਰੱਖਿਆ ਬਲਾਂ ਵਲੋਂ ਜਾਰੀ ਅੱਤਵਾਦ ਵਿਰੋਧੀ ਕਰਵਾਈ ਦੌਰਾਨ ਅੱਜ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ 'ਚ ਅੰਸਾਰ-ਗਜ਼ਾਵਿਤ-ਉਲ-ਹਿੰਦ (ਏ. ਜੀ. ਐਚ.) ਦਾ ਇਕ ਸਥਾਨਕ ਅੱਤਵਾਦੀ ਮਾਰਿਆ ਗਿਆ ਹੈ | ਪੁਲਿਸ ਸੂਤਰਾਂ ...
ਪਟਨਾ, 26 ਜੂਨ (ਏਜੰਸੀ)-ਪਟਨਾ ਦੇ ਅਗਮਕੂਆਂ ਥਾਣਾ ਖੇਤਰ 'ਚ ਬੁੱਧਵਾਰ ਨੂੰ ਤੜਕੇ ਕਰੀਬ ਢਾਈ ਵਜੇ ਇਕ ਬੇਕਾਬੂ ਐਸ. ਯੂ. ਵੀ. ਕਾਰਨ ਨੇ ਫੁੱਟਪਾਥ 'ਤੇ ਸੌਾ ਰਹੇ ਚਾਰ ਬੱਚਿਆਂ ਨੂੰ ਕੁਚਲ ਦਿੱਤਾ, ਜਿਨ੍ਹਾਂ 'ਚੋਂ 3 ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦਕਿ ਇਕ ਬੱਚਾ ਗੰਭੀਰ ...
ਰੋਹਤਕ, 26 ਜੂਨ (ਏਜੰਸੀ)-ਨਿੱਜੀ ਕੰਪਨੀ ਵਲੋਂ ਕਿਰਾਏ 'ਤੇ ਰੱਖੇ ਗਏ ਨਗਰ ਨਿਗਮ ਦੇ ਚਾਰ ਸਫ਼ਾਈ ਕਰਮੀਆਂ ਦੀ ਬੁੱਧਵਾਰ ਨੂੰ ਇਕ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਜ਼ਹਿਰੀਲੀ ਗੈਸ ਨਾਲ ਦਮ ਘੁਟਣ ਨਾਲ ਮੌਤ ਹੋ ਗਈ | ਪੁਲਿਸ ਨੇ ਇਹ ਜਾਣਕਾਰੀ ਦਿੱਤੀ | ਕੰਪਨੀ ਨੇ ਸਫ਼ਾਈ ...
ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ 'ਤੇ ਅੜੇ ਰਾਹੁਲ ਗਾਂਧੀ ਨੇ ਪਾਰਟੀ ਦੇ 51 ਲੋਕ ਸਭਾ ਮੈਂਬਰਾਂ ਦੀ ਮੰਗ ਨੂੰ ਖਾਰਜ ਕਰਦਿਆਂ ਆਪਣਾ ਫ਼ੈਸਲਾ ਪਲਟਣ ਤੋਂ ਇਨਕਾਰ ਕਰ ਦਿੱਤਾ ਹੈ | ਯੂ.ਪੀ.ਏ. ਪ੍ਰਧਾਨ ਸੋਨੀਆ ...
ਸ੍ਰੀਨਗਰ, 26 ਜੂਨ (ਮਨਜੀਤ ਸਿੰਘ)- ਕੇਂਦਰੀ ਗ੍ਰਹਿ ਮੰਤਰੀ ਬਣਨ ਬਾਅਦ ਅਮਿਤ ਸ਼ਾਹ ਆਪਣੇ ਪਹਿਲੇ 2 ਦਿਨਾਂ ਜੰਮੂ-ਕਸ਼ਮੀਰ ਦੌਰੇ 'ਤੇ ਸ੍ਰੀਨਗਰ ਪੁੱਜੇ, ਜਿਸ ਦੌਰਾਨ ਉਨ੍ਹਾਂ ਉੱਚ ਪੱਧਰੀ ਮੀਟਿੰਗ 'ਚ ਸੂਬੇ ਦੀ ਸੁਰੱਖਿਆ ਸਥਿਤੀ ਅਤੇ ਆਗਾਮੀ ਅਮਰਨਾਥ ਯਾਤਰਾ ਦੇ ...
ਸੰਯੁਕਤ ਰਾਸ਼ਟਰ, 26 ਜੂਨ (ਏਜੰਸੀ)- ਸੰਯੁਕਤ ਰਾਸ਼ਟਰ ਦੀ ਸ਼ਕਤੀਸ਼ਾਲੀ ਸੁਰੱਖਿਆ ਪ੍ਰੀਸ਼ਦ 'ਚ ਦੋ ਸਾਲਾਂ ਲਈ ਭਾਰਤ ਦੀ ਗੈਰ-ਸਥਾਈ ਉਮੀਦਵਾਰੀ ਦਾ ਚੀਨ ਤੇ ਪਾਕਿਸਤਾਨ ਸਮੇਤ ਏਸ਼ੀਆ-ਪ੍ਰਸ਼ਾਂਤ ਸਮੂਹ ਦੇ 55 ਮੈਂਬਰਾਂ ਨੇ ਸਰਬਸੰਮਤੀ ਨਾਲ ਸਮਰਥਨ ਕੀਤਾ ਹੈ, ਜੋ ਭਾਰਤ ...
ਇੰਦੌਰ, 26 ਜੂਨ (ਏਜੰਸੀ)- ਭਾਜਪਾ ਦੇ ਸੀਨੀਅਰ ਨੇਤਾ ਕੈਲਾਸ਼ ਵਿਜੇਵਰਗੀਆ ਦੇ ਬੇਟੇ ਅਤੇ ਮੱਧ ਪ੍ਰਦੇਸ਼ 'ਚ ਭਾਜਪਾ ਦੇ ਵਿਧਾਇਕ ਆਕਾਸ਼ ਵਿਜੇਵਰਗੀਆ ਵਲੋਂ ਇਕ ਨਿਗਮ ਅਧਿਕਾਰੀ ਨੂੰ ਬੈਟ ਨਾਲ ਕੁੱਟਣ ਦੇ ਦੋਸ਼ 'ਚ ਪੁਲਿਸ ਨੇ ਉਸ ਸਮੇਤ 10 ਲੋਕਾਂ ਿਖ਼ਲਾਫ਼ ਕੇਸ ਦਰਜ ਕਰ ...
ਨਵੀਂ ਦਿੱਲੀ, 26 ਜੂਨ (ਜਗਤਾਰ ਸਿੰਘ)-ਮੁਖਰਜੀ ਨਗਰ ਵਿਖੇ ਸਿੱਖ ਟੈਂਪੂ ਡਰਾਈਵਰ ਕੁੱਟਮਾਰ ਮਾਮਲੇ ਸਬੰਧੀ ਸਿੱਖ ਸਲਾਹਕਾਰ ਕਮੇਟੀ (ਦਿੱਲੀ ਘੱਟ ਗਿਣਤੀ ਕਮਿਸ਼ਨ) ਦੇ ਮੈਂਬਰ ਹਰਮਿੰਦਰ ਸਿੰਘ ਆਹਲੂਵਾਲੀਆ ਅਤੇ ਹਰਸਿਮਰਨ ਸਿੰਘ ਰਖਵਾਲ ਵਲੋਂ ਦਿੱਲੀ ਘੱਟ ਗਿਣਤੀ ...
ਨਵੀਂ ਦਿੱਲੀ, 26 ਜੂਨ (ਏਜੰਸੀ)- ਇਨੈਲੋ ਦੇ ਇਕਲੌਤੇ ਰਾਜ ਸਭਾ ਮੈਂਬਰ ਰਾਮ ਕੁਮਾਰ ਕਸ਼ਯਪ ਅੱਜ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੀ.ਪੀ. ਨੱਢਾ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਿਲ ਹੋ ਗਏ ਹਨ | ਕਸ਼ਯਪ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੰਸਦ 'ਚ ਇਕਲੌਤੇ ਮੈਂਬਰ ਸਨ, ...
ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਇੱਥੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਆਪਣੇ ਸੰਬੋਧਨ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕਿਹਾ ਕਿ ਦੁਨੀਆ 'ਚ ਦੋ ਹੀ ਅਜਿਹੇ ਨੇਤਾ ਹਨ, ਜੋ ਜੋਖ਼ਮ ਉਠਾਉਣ (ਰਿਸਕ) ਤੋਂ ਵੀ ਨਹੀਂ ਡਰਦੇ, ਇਹ ਨੇਤਾ ਪ੍ਰਧਾਨ ਮੰਤਰੀ ਨਰਿੰਦਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX