ਤਾਜਾ ਖ਼ਬਰਾਂ


ਜੰਮੂ ਕਸ਼ਮੀਰ ਨੂੰ 70 ਸਾਲ ਬਾਅਦ ਬਣਾਇਆ ਗਿਆ ਭਾਰਤ ਦਾ ਅਟੁੱਟ ਹਿੱਸਾ - ਅਮਿਤ ਸ਼ਾਹ
. . .  4 minutes ago
ਹੈਦਰਾਬਾਦ, 24 ਅਗਸਤ- ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਹੈਦਰਾਬਾਦ 'ਚ ਆਈ.ਪੀ.ਐਸ. ਅਧਿਕਾਰੀਆਂ ਦੀ ਪਾਸਿੰਗ...
ਸ੍ਰੀਸੰਥ ਦੇ ਕੋਚੀ ਸਥਿਤ ਘਰ 'ਚ ਲੱਗੀ ਅੱਗ
. . .  39 minutes ago
ਤਿਰੂਵਨੰਤਪੁਰਮ, 24 ਅਗਸਤ- ਕ੍ਰਿਕਟਰ ਸ੍ਰੀਸੰਥ ਦੇ ਕੇਰਲ ਦੇ ਕੋਚੀ ਸਥਿਤ ਘਰ 'ਚ ਅੱਜ ਸਵੇਰੇ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ...
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਉਤਸੁਕ ਹਨ ਟਰੰਪ
. . .  0 minutes ago
ਵਾਸ਼ਿੰਗਟਨ, 24 ਅਗਸਤ- ਅਮਰੀਕਾ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਰਾਸ਼ਟਰਪਤੀ ਟਰੰਪ ਭਾਰਤ ਦੇ ਪ੍ਰਧਾਨ...
ਹੜ੍ਹ ਦੇ ਪਾਣੀ 'ਚ ਰੁੜ੍ਹੇ ਨੌਜਵਾਨ ਦੀ ਮਿਲੀ ਲਾਸ਼
. . .  55 minutes ago
ਜਲਾਲਾਬਾਦ, 24 ਅਗਸਤ (ਹਰਪ੍ਰੀਤ ਸਿੰਘ ਪਰੂਥੀ)- ਬੀਤੇ ਕੱਲ੍ਹ ਹੜ੍ਹ ਦੇ ਪਾਣੀ 'ਚ ਪਿੰਡ ਢੰਡੀ ਕਦੀਮ ਦਾ ਰਹਿਣ ਵਾਲਾ 17 ਸਾਲਾ ਨੌਜਵਾਨ ਜੱਜ ਸਿੰਘ ਪੁੱਤਰ ਜਸਵੰਤ ਸਿੰਘ ਰੁੜ੍ਹ ਗਿਆ ਸੀ। ਇਸ ਘਟਨਾ ਤੋਂ ਬਾਅਦ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵਲੋਂ...
ਏਅਰਪੋਰਟ ਲਈ ਰਵਾਨਾ ਹੋਏ ਰਾਹੁਲ ਗਾਂਧੀ
. . .  1 minute ago
ਸ੍ਰੀਨਗਰ, 24 ਅਗਸਤ- ਰਾਹੁਲ ਗਾਂਧੀ ਦੀ ਅਗਵਾਈ 'ਚ ਵਿਰੋਧੀ ਪਾਰਟੀਆਂ ਦਾ ਇੱਕ ਵਫ਼ਦ ਅੱਜ ਜੰਮੂ-ਕਸ਼ਮੀਰ ਜਾ ਰਿਹਾ...
ਆਜ਼ਾਦ ਦਾ ਸਰਕਾਰ ਨੂੰ ਸਵਾਲ- ਜੇਕਰ ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਾਂਗ ਹਨ ਤਾਂ ਨੇਤਾ ਕਿਉਂ ਹਨ ਨਜ਼ਰਬੰਦ?
. . .  about 1 hour ago
ਨਵੀਂ ਦਿੱਲੀ, 24 ਅਗਸਤ- ਰਾਹੁਲ ਗਾਂਧੀ ਦੀ ਅਗਵਾਈ 'ਚ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ ਵਫ਼ਦ ਕਸ਼ਮੀਰ ਦੇ ਲੋਕਾਂ ਨੂੰ ਮਿਲੇਗਾ। ਇਸ ਦੌਰੇ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਦਾ ਕਹਿਣਾ ਹੈ ਕਿ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਪੰਜ ਮਾਓਵਾਦੀ ਢੇਰ
. . .  about 1 hour ago
ਰਾਏਪੁਰ, 24 ਅਗਸਤ- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਅਬੁਜਮਰਾਹ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਹੋਈ ਮੁਠਭੇੜ 'ਚ ਪੰਜ ਮਾਓਵਾਦੀ ਮਾਰੇ ਗਏ ਹਨ। ਉੱਥੇ ਹੀ ਇਸ ਮੁਠਭੇੜ 'ਚ ਸੁਰੱਖਿਆ ਬਲਾਂ ਦੇ ਦੋ ਜਵਾਨ...
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ, ਦੋ ਜਵਾਨ ਜ਼ਖ਼ਮੀ
. . .  about 1 hour ago
ਰਾਏਪੁਰ, 24 ਅਗਸਤ- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਅਬੁਜਮਰਾਹ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਦੋਹੀਂ ਪਾਸੀ ਹੋ ਰਹੀ ਗੋਲੀਬਾਰੀ 'ਚ ਦੋ ਜਵਾਨਾਂ ਦੇ ਜ਼ਖ਼ਮੀ ਹੋਣ...
ਵਿਰੋਧੀ ਧਿਰਾਂ ਦੇ ਨੇਤਾਵਾਂ ਨਾਲ ਅੱਜ ਕਸ਼ਮੀਰ ਜਾਣਗੇ ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 24 ਅਗਸਤ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਕਈ ਵਿਰੋਧੀ ਦਲਾਂ ਦੇ ਸੀਨੀਅਰ ਨੇਤਾ ਅੱਜ ਕਸ਼ਮੀਰ ਦਾ ਦੌਰਾ ਕਰਨਗੇ ਅਤੇ ਧਾਰਾ 370 ਨੂੰ ਹਟਾਉਣ ਮਗਰੋਂ ਉੱਥੋਂ ਦੇ ਹਾਲਾਤ ਦਾ ਜਾਇਜ਼ਾ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ...
ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਪਟਵਾਰੀਆਂ ਵਲੋਂ ਸੰਘਰਸ਼ ਦਾ ਐਲਾਨ
. . .  about 2 hours ago
ਸੰਗਰੂਰ, 24 ਅਗਸਤ (ਧੀਰਜ ਪਸ਼ੋਰੀਆ)- ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਪਟਵਾਰੀਆਂ ਨੇ ਸੂਬੇ ਭਰ 'ਚ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। 'ਰੈਵੀਨਿਊ ਪਟਵਾਰ ਯੂਨੀਅਨ' ਦੇ ਆਗੂ ਦੀਦਾਰ ਸਿੰਘ ਛੋਕਰਾ ਨੇ ਦੱਸਿਆ ਕਿ 29...
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਦਿੱਤੀਆਂ ਵਧਾਈਆਂ
. . .  about 2 hours ago
ਨਵੀਂ ਦਿੱਲੀ, 24 ਅਗਸਤ - ਅੱਜ ਦੇਸ਼ ਭਰ ਵਿਚ ਹਿੰਦੂ ਤਿਉਹਾਰ ਜਨਮ ਅਸ਼ਟਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਗਈਆਂ...
ਪ੍ਰਧਾਨ ਮੰਤਰੀ ਮੋਦੀ ਅੱਜ ਯੂ.ਏ.ਈ. 'ਚ ਸਰਬਉੱਚ ਨਾਗਰਿਕ ਸਨਮਾਨ ਨਾਲ ਹੋਣਗੇ ਸਨਮਾਨਿਤ
. . .  about 3 hours ago
ਨਵੀਂ ਦਿੱਲੀ, 24 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਰਾਤ ਨੂੰ ਫਰਾਂਸ ਤੋਂ ਅਬੁਧਾਬੀ ਪਹੁੰਚੇ। ਏਅਰਪੋਰਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਕੀਤਾ ਗਿਆ। ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਆਪਣੇ ਦੌਰੇ ਦੌਰਾਨ ਅੱਜ ਪ੍ਰਧਾਨ ਮੰਤਰੀ ਮੋਦੀ ਅੱਬੂ ਧਾਬੀ ਦੇ ਕਰਾਊਨ ਪ੍ਰਿੰਸ...
ਭਿਵੰਡੀ ਵਿਚ ਰਾਹਤ ਤੇ ਬਚਾਅ ਕਾਰਜ ਜਾਰੀ
. . .  1 minute ago
ਮੁੰਬਈ, 24 ਅਗਸਤ - ਮਹਾਰਾਸ਼ਟਰ ਦੇ ਭਿਵੰਡੀ ਵਿਚ 4 ਮੰਜ਼ਲਾਂ ਇਮਾਰਤ ਡਿੱਗਣ ਕਾਰਨ 2 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਅਜੇ ਵੀ ਮਲਬੇ ਹੇਠਾਂ ਫਸੇ ਹੋਏ ਹਨ। ਘਟਨਾ ਸਥਾਨ 'ਤੇ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ...
ਅੱਜ ਦਾ ਵਿਚਾਰ
. . .  about 4 hours ago
ਨਵੀਂ ਦਿੱਲੀ : ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਦੇ 12 ਠਿਕਾਣਿਆਂ 'ਤੇ ਈ ਡੀ ਦਾ ਛਾਪਾ
. . .  1 day ago
ਡੀ.ਸੀ ਅਤੇ ਏ.ਡੀ.ਸੀ ਵੱਲੋਂ ਧੁੱਸੀ ਬੰਨ੍ਹ ਵਿਚ ਪਏ 350 ਫੁੱਟ ਚੌੜੇ ਪਾੜ ਨੂੰ ਕੱਲ੍ਹ ਤੱਕ ਮੁਕੰਮਲ ਕਰਨ ਦੇ ਨਿਰਦੇਸ਼
. . .  1 day ago
ਸੰਗਰੂਰ 'ਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਢਾਉਣ 'ਤੇ ਵਿਵਾਦ
. . .  1 day ago
ਅਟਾਰੀ ਪਹੁੰਚਣ 'ਤੇ ਭਾਰਤੀ ਹਾਕੀ ਖਿਡਾਰੀ ਸ਼ਮਸ਼ੇਰ ਦਾ ਨਿੱਘਾ ਸਵਾਗਤ
. . .  1 day ago
ਪ੍ਰਸ਼ਾਸਨ ਅਤੇ ਆਰਮੀ ਵੱਲੋਂ ਪੂਰੇ ਤਾਲਮੇਲ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ
. . .  1 day ago
ਕਰਜ਼ੇ ਦੇ ਭੁਗਤਾਨ ਤੋਂ ਬਾਅਦ ਗ੍ਰਾਹਕਾਂ ਨੂੰ 15 ਦਿਨਾਂ ਦੇ ਅੰਦਰ ਦਸਤਾਵੇਜ਼ ਵਾਪਸ ਦੇਣਗੇ ਬੈਂਕ- ਸੀਤਾਰਮਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਹਾੜ ਸੰਮਤ 551
ਵਿਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਜੋ ਦੇਸ਼ ਹਿੱਤ 'ਚ ਹੋਇਆ ਉਹੀ ਕਰਾਂਗੇ ਐਸ-400 ਸੌਦੇ ਸਬੰਧੀ ਭਾਰਤ ਦੀ ਅਮਰੀਕਾ ਨੂੰ ਦੋ ਟੁੱਕ

ਭਾਰਤ ਨਾਲ ਮਜ਼ਬੂਤ ਸਬੰਧ ਸਥਾਪਤ ਕਰਨਾ ਚਾਹੁੰਦਾ ਹੈ ਅਮਰੀਕਾ-ਪੋਂਪੀਓ ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਭਾਰਤ ਨੇ ਬੁੱਧਵਾਰ ਨੂੰ ਅਮਰੀਕਾ ਨੂੰ ਕਿਹਾ ਕਿ ਉਹ ਪਾਬੰਦੀਆਂ ਤੋਂ ਪ੍ਰਭਾਵਿਤ ਰੂਸ ਸਮੇਤ ਹੋਰਨਾਂ ਦੇਸ਼ਾਂ ਦੇ ਨਾਲ ਸਬੰਧਾਂ 'ਚ ਦੇਸ਼ ਦੇ ਹਿੱਤਾਂ ਨੂੰ ਸਭ ...

ਪੂਰੀ ਖ਼ਬਰ »

ਮੋਦੀ ਨਾਲ ਮੁਲਾਕਾਤ-ਅਹਿਮ ਮੁੱਦਿਆਂ 'ਤੇ ਚਰਚਾ

ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਬੁੱਧਵਾਰ ਨੂੰ ਇੱਥੇ ਹੋਈ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਸਰੇ ਕਾਰਜਕਾਲ 'ਚ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਲਈ ਆਪਣੇ ਨਜ਼ਰੀਏ ਨੂੰ ਜ਼ਾਹਰ ਕੀਤਾ | ...

ਪੂਰੀ ਖ਼ਬਰ »

ਮੋਦੀ ਵਲੋਂ ਰਾਜ ਸਭਾ 'ਚ ਵੀ ਕਾਂਗਰਸ ਨੂੰ ਰਗੜੇ

ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀਆਂ ਚੋਣਾਂ ਸਿਆਸੀ ਪਾਰਟੀਆਂ ਦੀ ਥਾਂ 'ਤੇ ਜਨਤਾ ਵਲੋਂ ਲੜਨ ਦਾ ਦਾਅਵਾ ਕਰਦਿਆਂ ਕਿਹਾ ਕਿ ਜਨਤਾ ਨੇ ਜ਼ਰੂਰਤਾਂ ਤੋਂ ਜ਼ਿਆਦਾ ਆਸਾਂ-ਉਮੀਦਾਂ ਦੀ ਪੂਰਤੀ ਲਈ ਸਰਕਾਰ ਨੂੰ ਮੁੜ ਸੱਤਾ 'ਚ ਲਿਆਂਦਾ ਹੈ | ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਨੂੰ ਦੇਸ਼ 'ਚ ਬਦਲਾਅ ਦੀ ਨੁਹਾਰ ਲਿਆਉਣ ਦਾ ਸਿਹਰਾ ਸਜਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 'ਚ ਉਨ੍ਹਾਂ (ਕੇਂਦਰ ਸਰਕਾਰ) ਨੇ ਨਾ ਸਿਰਫ਼ ਨੀਤੀ, ਰਣਨੀਤੀ ਅਤੇ ਆਦਤਾਂ 'ਚ ਬਦਾਅ ਲਿਆਂਦਾ, ਸਗੋਂ ਪ੍ਰਸ਼ਾਸਨ ਦੇ ਪੂਰੇ ਅਮਲ ਨੂੰ ਸਰਕਾਰੀਕਰਨ ਤੋਂ ਸਰਲੀਕਰਨ ਵੱਲ ਲਿਆਂਦਾ ਗਿਆ | ਪ੍ਰਧਾਨ ਮੰਤਰੀ ਨੇ ਅੱਜ ਦੂਜੇ ਕਾਰਜਕਾਲ ਦੌਰਾਨ ਰਾਜ ਸਭਾ 'ਚ ਆਪਣਾ ਪਹਿਲਾ ਭਾਸ਼ਨ ਦਿੰਦਿਆਂ, ਜਿਸ 'ਚ ਉਹ ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਮਤੇ 'ਤੇ ਹੋਈ ਚਰਚਾ ਦਾ ਜਵਾਬ ਦੇ ਰਹੇ ਸਨ, ਨੇ ਆਪਣੀ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਲੰਮੀ ਸੂਚੀ ਦਾ ਤਾਂ ਜ਼ਿਕਰ ਕੀਤਾ ਹੀ, ਇਸ ਤੋਂ ਇਲਾਵਾ ਉਨ੍ਹਾਂ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਸ ਨੂੰ ਹੰਕਾਰੀ ਕਰਾਰ ਦਿੰਦਿਆਂ ਨਾਂਹ-ਪੱਖੀ ਵਿਰੋਧ ਤੋਂ ਬਾਹਰ ਆਉਣ ਦਾ ਮਸ਼ਵਰਾ ਵੀ ਦਿੱਤਾ | ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ 'ਚ ਈ.ਵੀ.ਐੱਮ. ਇਕ ਦੇਸ਼ ਇਕ ਚੋਣ, ਐੱਨ.ਸੀ.ਆਰ. ਮੀਡੀਆ ਦੀ ਭੂਮਿਕਾ ਜਿਹੇ ਅਹਿਮ ਮੁੱਦੇ ਤਾਂ ਚੁੱਕੇ ਹੀ ਇਸ ਤੋਂ ਇਲਾਵਾ ਪਹਿਲੀ ਵਾਰ ਝਾਰਖੰਡ 'ਚ ਹੋਈ ਹਿੰਸਾ ਦੀ ਵੀ ਨਿਖੇਧੀ ਕੀਤੀ ਅਤੇ ਨਾਲ ਹੀ ਬਿਹਾਰ 'ਚ ਫੈਲੇ ਚਮਕੀ ਬੁਖਾਰ 'ਤੇ ਟਿੱਪਣੀ ਕਰਦਿਆਂ ਇਸ ਨੂੰ 7 ਦਹਾਕਿਆਂ 'ਚ ਸਰਕਾਰਾਂ ਦੀ ਸਭ ਤੋਂ ਵੱਡੀ ਨਾਕਾਮੀ ਵੀ ਕਰਾਰ ਦਿੱਤਾ |
ਤਿੰਨ ਵਾਰ ਕੀਤਾ ਰਾਜ ਸਭਾ 'ਚ ਬਹੁਮਤ ਨਾ ਹੋਣ ਦਾ ਜ਼ਿਕਰ
ਪ੍ਰਧਾਨ ਮੰਤਰੀ ਨੇ ਆਪਣੇ ਸਵਾ ਘੰਟੇ ਦੇ ਭਾਸ਼ਨ 'ਚ ਤਿੰਨ ਵਾਰ ਐੱਨ.ਡੀ.ਏ. ਕੋਲ ਰਾਜ ਸਭਾ 'ਚ ਬਹੁਮਤ ਨਾ ਹੋਣ ਦਾ ਜ਼ਿਕਰ ਕੀਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਰਾਜ ਸਭਾ 'ਚ ਸਾਡਾ ਬਹੁਮਤ ਨਹੀਂ ਹੈ ਪਰ ਸਹਿਯੋਗੀ ਸੰਘਵਾਦੀ ਅਮਲ ਨੂੰ ਉਤਸ਼ਾਹਿਤ ਕਰਦਿਆਂ ਕੁਝ ਅਜਿਹੇ ਸਹਿਮਤੀ ਵਾਲੇ ਮੁੱਦੇ ਵੀ ਹੋ ਸਕਦੇ ਹਨ, ਜੋ ਇਕੱਠੇ ਉਠਾਏ ਜਾ ਸਕਦੇ ਹਨ | ਪ੍ਰਧਾਨ ਮੰਤਰੀ ਨੇ ਰਾਜ ਸਭਾ 'ਚ ਬਹੁਮਤ ਨਾ ਹੋਣ ਕਾਰਨ ਕਾਂਗਰਸ 'ਤੇ ਉਪਰਲੇ ਸਦਨ 'ਚ ਬਿੱਲ ਅਟਕਾਉਣ ਅਤੇ ਇੱਥੋਂ ਤੱਕ ਕਿ ਵਿਦੇਸ਼ ਜਾਣ ਤੋਂ ਪਹਿਲਾਂ ਭਾਸ਼ਨ ਦੇਣ ਲਈ ਮਿੰਨਤਾਂ ਕਰਨ ਦਾ ਦੋਸ਼ ਲਗਾਉਂਦੇ ਹੋਏ ਤਿੱਖੇ ਲਫ਼ਜ਼ਾਂ 'ਚ ਕਿਹਾ ਕਿ ਸਾਨੂੰ (ਭਾਜਪਾ ਨੂੰ ) ਨੀਵਾਂ ਵਿਖਾਉਣ 'ਚ ਉਨ੍ਹਾਂ (ਕਾਂਗਰਸ) ਨੂੰ ਆਨੰਦ ਆਉਂਦਾ ਹੈ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ 27-28 ਜੂਨ ਨੂੰ ਜਾਪਾਨ 'ਚ ਹੋਣ ਵਾਲੀ ਜੀ-20 ਸਿਖ਼ਰ ਸੰਮੇਲਨ 'ਚ ਸ਼ਿਰਕਤ ਕਰਨ ਲਈ ਜਾਪਾਨ ਰਵਾਨਾ ਹੋ ਰਹੇ ਹਨ ਅਤੇ ਰਵਾਇਤ ਮੁਤਾਬਿਕ ਜਾਣ ਤੋਂ ਪਹਿਲਾਂ ਦੋਹਾਂ ਸਦਨਾਂ 'ਚ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਭਾਸ਼ਨ 'ਤੇ ਹੋਈ ਚਰਚਾ ਦਾ ਜਵਾਬ ਦੇਣਾ ਸੀ | ਇਹ ਵੀ ਦੱਸਣਯੋਗ ਹੈ ਕਿ ਫਿਲਹਾਲ ਐੱਨ.ਡੀ.ਏ. ਕੋਲ ਰਾਜ ਸਭਾ 'ਚ 99 ਸੰਸਦ ਮੈਂਬਰ ਹਨ, ਜੋ ਕਿ ਬਹੁਮਤ ਦੇ 124 ਦੇ ਅੰਕੜੇ ਤੋਂ 25 ਮੈਂਬਰ ਘੱਟ ਹਨ | ਹਾਲਾਂਕਿ ਲੋਕ ਸਭਾ 'ਚ 303 ਸੀਟਾਂ ਜਿੱਤਣ ਤੋਂ ਬਾਅਦ ਅਤੇ ਕਈ ਰਾਜਾਂ 'ਚ ਆਪਣੀ ਸਰਕਾਰ ਕਾਇਮ ਕਰਨ ਤੋਂ ਬਾਅਦ ਇਹ ਅੰਕੜਾ 2021 ਤੱਕ ਪਾਰ ਕਰਨ ਦੀ ਉਮੀਦ ਹੈ |
ਕਾਂਗਰਸ ਮਤਲਬ ਦੇਸ਼ ਅਤੇ ਦੇਸ਼ ਮਤਲਬ ਕਾਂਗਰਸ ਸਮਝਣ ਦਾ ਹੰਕਾਰ ਠੀਕ ਨਹੀਂ
ਮੋਦੀ ਨੇ ਕਾਂਗਰਸ 'ਤੇ ਦੇਸ਼ ਦੀ ਜਨਤਾ ਅਤੇ ਵੋਟਰਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਐਨਾ ਹੰਕਾਰ ਠੀਕ ਨਹੀਂ ਕਿ ਕਾਂਗਰਸ ਜਿੱਤੇ ਤਾਂ ਦੇਸ਼ ਜਿੱਤਿਆ ਅਤੇ ਕਾਂਗਰਸ ਹਾਰੀ ਤਾਂ ਦੇਸ਼ ਹਾਰ ਗਿਆ | ਪ੍ਰਧਾਨ ਮੰਤਰੀ ਨੇ ਆਪਣੇ ਰਵਾਇਤੀ ਅੰਦਾਜ਼ 'ਚ ਤਿੱਖੇ ਤਨਜ਼ ਕਰਦਿਆਂ ਕਿਹਾ ਕਿ ਜਦੋਂ ਇਹ ਕਿਹਾ ਜਾਂਦਾ ਹੈ ਕਿ ਲੋਕਤੰਤਰ ਹਾਰ ਗਿਆ ਤਾਂ ਕੀ ਵਾਯਨਾਡ ਤੋਂ ਹਿੰਦੁਸਤਾਨ ਹਾਰ ਗਿਆ? ਜਾਂ ਫਿਰ ਰਾਇਬਰੇਲੀ, ਤਿਰੂਵਨੰਤਪੁਰਮ ਤੋਂ ਹਿੰਦੁਸਤਾਨ ਹਾਰ ਗਿਆ | ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਹੰਕਾਰ ਦੀ ਇਕ ਹੱਦ ਹੁੰਦੀ ਹੈ | 55-60 ਸਾਲ ਦੇਸ਼ 'ਤੇ ਰਾਜ ਕਰਨ ਵਾਲੇ 17 ਰਾਜਾਂ 'ਚ ਇਕ ਸੀਟ ਨਹੀਂ ਜਿੱਤ ਸਕੇ ਅਤੇ ਹਾਰ ਲਈ ਦੇਸ਼ ਦੇ ਵੋਟਰਾਂ 'ਤੇ ਸ਼ੱਕ ਕਰਨਾ ਗ਼ਲਤ ਹੈ | ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਮੀਡੀਆ ਦਾ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਮੀਡੀਆ ਨੂੰ ਵਿਕਾਊ ਕਹਿ ਕੇ ਉਸ ਦਾ ਅਪਮਾਨ ਕੀਤਾ ਗਿਆ ਹੈ | ਇਸ ਦੇ ਨਾਲ ਹੀ ਕਿਸਾਨਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਭ ਦਾ ਢਿੱਡ ਭਰਨ ਵਾਲੇ ਕਿਸਾਨ 'ਤੇ ਵੀ 2 ਹਜ਼ਾਰ ਦੀ ਸਕੀਮ 'ਤੇ ਵਿਕਣ ਦਾ ਦੋਸ਼ ਲਾਉਣਾ ਛੋਟੀ ਮਾਨਸਿਕਤਾ ਦਰਸਾਉਂਦਾ ਹੈ |
ਜਿਨ੍ਹਾਂ ਨੂੰ ਖੁਦ 'ਤੇ ਯਕੀਨ ਨਹੀਂ, ਉਹ ਲੱਭਦੇ ਹਨ ਈ.ਵੀ.ਐੱਮ. ਜਿਹੇ ਬਹਾਨੇ
ਬੈਲੇਟ ਪੇਪਰ ਤੋਂ ਵੀ.ਵੀ.ਪੈਟ ਮਸ਼ੀਨਾਂ ਤੱਕ ਪਹੁੰਚੇ ਭਾਰਤੀ ਲੋਕਤੰਤਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣ ਸੁਧਾਰ ਇਕ ਨਿਰੰਤਰ ਅਮਲ ਹੈ | ਜਿੱਥੇ ਪਹਿਲਾਂ ਹਿੰਸਾ ਅਤੇ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਦੀ ਖ਼ਬਰ ਆਉਂਦੀ ਸੀ, ਹੁਣ ਵੀ.ਵੀ.ਪੈਟ ਮਸ਼ੀਨਾਂ ਦੇ ਦੌਰ 'ਚ ਪਹਿਲੇ ਦੇ ਮੁਕਾਬਲੇ ਕਿੰਨੀ ਵੋਟਿੰਗ ਹੋਈ ਦੀ ਚਰਚਾ ਹੁੰਦੀ ਹੈ | ਮੋਦੀ ਨੇ ਭਾਜਪਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਸੇ ਸਮੇਂ ਸਦਨ 'ਚ ਉਨ੍ਹਾਂ ਦੇ ਸਿਰਫ਼ 2 ਮੈਂਬਰ ਰਹਿ ਗਏ ਸੀ ਪਰ ਵਿਚਾਰਧਾਰਾ ਅਤੇ ਪਾਰਟੀ ਵਰਕਰਾਂ ਦੇ ਭਰੋਸੇ ਨਾਲ ਉਹ ਇੱਥੇ ਪਹੁੰਚੇ ਹਨ | ਉਨ੍ਹਾਂ ਕਾਂਗਰਸ 'ਤੇ ਤਨਜ਼ ਕਰਦਿਆਂ ਕਿਹਾ ਕਿ ਜਿਨ੍ਹਾਂ 'ਚ ਆਤਮ ਪੜਚੋਲ ਜਾਂ ਗ਼ਲਤੀਆਂ ਸਵੀਕਾਰਨ ਦੀ ਤਿਆਰੀ ਨਹੀਂ ਹੁੰਦੀ ਉਹ ਹਾਰ ਦਾ ਠੀਕਰਾ ਈ.ਵੀ.ਐੱਮ. 'ਤੇ ਭੰਨਦੇ ਹਨ | ਉਨ੍ਹਾਂ ਕਾਂਗਰਸ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨਾ ਜਿੱਤ ਹਜ਼ਮ ਕਰ ਪਾਉਂਦੀ ਹੈ ਨਾ ਹਾਰ ਸਵੀਕਾਰ ਕਰ ਪਾਉਂਦੀ ਹੈ |
ਕਾਸ਼! ਪਟੇਲ ਹੁੰਦੇ ਪਹਿਲੇ ਪ੍ਰਧਾਨ ਮੰਤਰੀ
ਮੋਦੀ ਨੇ ਇਕ ਵਾਰ ਫਿਰ ਦੁਹਰਾਉਂਦਿਆਂ ਸਰਦਾਰ ਪਟੇਲ ਦੇ ਪਹਿਲੇ ਪ੍ਰਧਾਨ ਮੰਤਰੀ ਨਾ ਬਣਨ ਦੀ ਕਸਕ ਅੱਗੇ ਰੱਖਦਿਆਂ ਕਾਂਗਰਸ 'ਤੇ ਆਪਣੇ ਨੇਤਾ ਨੂੰ ਅਣਗੌਲਣ ਦਾ ਦੋਸ਼ ਲਗਾਇਆ | ਪਹਿਲੇ ਗ੍ਰਹਿ ਮੰਤਰੀ ਦੇ ਗੁਜਰਾਤ 'ਚ ਬਣਾਏ ਸਭ ਤੋਂ ਉੱਚੇ ਬੁੱਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਸਦਨ 'ਚ ਮੌਜੂਦ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੂੰ ਉੱਥੇ ਜਾਣ ਦਾ ਸੱਦਾ ਵੀ ਦਿੱਤਾ |
ਪ੍ਰਚਾਰ ਅਤੇ ਜਾਗਰੂਕਤਾ 'ਚ ਹੈ ਫ਼ਰਕ
ਵਿਰੋਧੀ ਧਿਰਾਂ ਵਲੋਂ ਪ੍ਰਚਾਰ 'ਚ ਕੀਤੇ ਵਾਧੂ ਖ਼ਰਚੇ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਚਾਰ ਅਤੇ ਜਾਗਰੂਕਤਾ 'ਚ ਫ਼ਰਕ ਹੁੰਦਾ ਹੈ | ਆਦਤਾਂ 'ਚ ਬਦਲਾਅ ਲਿਆਉਣ ਲਈ ਵਾਰ-ਵਾਰ ਯਾਦ ਦਿਵਾਉਣ ਲਈ ਜਾਗਰੂਕਤਾ ਮੁਹਿੰਮ ਲਈ ਖ਼ਰਚੀ ਰਕਮ ਨੂੰ ਪ੍ਰਚਾਰ ਨਹੀਂ ਕਿਹਾ ਜਾ ਸਕਦਾ | ਉਨ੍ਹਾਂ ਵਿਰੋਧੀ ਧਿਰਾਂ ਨੂੰ ਆਲੋਚਨਾ ਕਰਨ ਦੀ ਥਾਂ 'ਤੇ ਸੁਝਾਅ ਦੇਣ ਦੀ ਅਪੀਲ ਕੀਤੀ |
'84 ਦਾ ਕੀਤਾ ਜ਼ਿਕਰ
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ 'ਚ '84 ਦੇ ਦੰਗਿਆਂ ਦਾ ਜ਼ਿਕਰ ਕਰਦਿਆਂ ਕਾਂਗਰਸ ਵਲੋਂ ਦੋਸ਼ੀਆਂ ਦੇ ਿਖ਼ਲਾਫ਼ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ | ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀ ਅੱਜ ਵੀ ਕਾਂਗਰਸ ਵਲੋਂ ਸੰਵਿਧਾਨਕ ਅਹੁਦਿਆਂ 'ਤੇ ਬਿਠਾਏ ਗਏ ਹਨ | ਮੋਦੀ ਦੇ ਇਸ ਬਿਆਨ ਦੇ ਨਾਲ ਹੀ ਕਾਂਗਰਸੀ ਸੰਸਦ ਮੈਂਬਰਾਂ ਨੇ ਸਦਨ 'ਚ ਹੰਗਾਮਾ ਸ਼ੁਰੂ ਕਰ ਦਿੱਤਾ | ਉਨ੍ਹਾਂ ਤੁਰੰਤ ਗੁਜਰਾਤ ਦੇ ਗੋਧਰਾ 'ਚ ਹੋਏ ਹਿੰਸਾ ਕਾਂਡ ਰਾਹੀਂ ਪਲਟਵਾਰ ਕਰਦਿਆਂ ਕਿਹਾ ਕਿ ਗੋਧਰਾ ਦਾ ਕੀ ਬਣਿਆ?
ਐੱਨ. ਸੀ. ਆਰ. ਲਾਗੂ ਨਾ ਕਰਨ ਲਈ ਰਾਜੀਵ ਗਾਂਧੀ ਨੂੰ ਠਹਿਰਾਇਆ ਜ਼ਿੰਮੇਵਾਰ
ਪ੍ਰਧਾਨ ਮੰਤਰੀ ਨੇ ਸਰਕਾਰ ਦੇ ਐੱਨ.ਸੀ.ਆਰ. ਲਾਗੂ ਕਰਨ ਦੇ ਏਜੰਡੇ 'ਤੇ ਵੀ ਟਿੱਪਣੀ ਕਰਦਿਆਂ ਲੰਮੇ ਚਿਰ ਤੱਕ ਇਸ ਨੂੰ ਲਟਕਾਉਣ ਲਈ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਕਾਂਗਰਸ 'ਤੇ ਵੋਟ ਬੈਂਕ ਦੀ ਸਿਆਸਤ ਕਰਨ ਦਾ ਦੋਸ਼ ਲਗਾਇਆ |
ਝਾਰਖੰਡ 'ਚ ਹਿੰਸਾ ਦੀ ਕੀਤੀ ਨਿੰਦਾ
ਝਾਰਖੰਡ 'ਚ ਹਿੰਸਕ ਭੀੜ ਵਲੋਂ ਕੁੱਟਮਾਰ ਕਰਨ, ਜਬਰੀ ਨਾਅਰੇ ਲਗਾਉਣ ਕਾਰਨ ਹੋਈ ਇਕ ਮੁਸਲਮਾਨ ਵਿਅਕਤੀ ਦੀ ਮੌਤ 'ਤੇ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਟਿੱਪਣੀ ਕਰਦਿਆਂ ਘਟਨਾ ਦੀ ਨਿਖੇਧੀ ਕੀਤੀ | ਹਾਲਾਂਕਿ ਉਨ੍ਹਾਂ ਝਾਰਖੰਡ ਦਾ ਜ਼ਿਕਰ ਕਰਨ ਦੇ ਨਾਲ ਹੀ ਪੱਛਮੀ ਬੰਗਾਲ ਅਤੇ ਕੇਰਲ ਹਿੰਸਾ ਦਾ ਵੀ ਜ਼ਿਕਰ ਕੀਤਾ | ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਸਮਾਜ ਨੂੰ ਸਭ ਤੋਂ ਵੱਧ ਨੁਕਸਾਨ ਅੱਤਵਾਦ ਜਾਂ ਹਿੰਸਾ ਨੂੰ ਚੰਗੀ ਅਤੇ ਮਾੜੀ ਹਿੰਸਾ ਦੇ ਪਰਿਭਾਸ਼ਤ ਕਰਨ ਨਾਲ ਹੋਇਆ | ਉਨ੍ਹਾਂ ਕਿਹਾ ਕਿ ਕਿਤੇ ਵੀ ਹਿੰਸਾ ਲਈ ਸਰਕਾਰ ਦੇ ਮਾਪਦੰਡ ਇਕ ਹੀ ਹਨ ਅਤੇ ਮਨੁੱਖਤਾ ਪ੍ਰਤੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਨਕਾਰਿਆ ਨਹੀਂ ਜਾ ਸਕਦਾ |
ਚਮਕੀ ਬੁਖਾਰ ਸਰਕਾਰ ਦੀਆਂ ਨਾਕਾਮੀ ਦੀ ਮਿਸਾਲ
ਬਿਹਾਰ 'ਚ ਫ਼ੈਲੇ ਦਿਮਾਗੀ ਜਾਂ ਚਮਕੀ ਬੁਖਾਰ ਨੂੰ ਵੱਡੀ ਨਾਕਾਮੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਉਹ ਰਾਜ ਸਰਕਾਰ ਨਾਲ ਸੰਪਰਕ 'ਚ ਹਨ ਅਤੇ ਵਿਸ਼ਵਾਸ ਹੈ ਕਿ ਛੇਤੀ ਹੀ ਇਨ੍ਹਾਂ ਹਾਲਾਤਾਂ 'ਚੋਂ ਬਾਹਰ ਆ ਸਕਣਗੇ |
ਸਿਆਸੀ ਐਨਕਾਂ ਲਾਹ ਕੇ ਵੇਖੋ ਪ੍ਰਾਪਤੀਆਂ
ਵਿਰੋਧੀ ਧਿਰ ਨੂੰ ਬਿਨਾਂ ਕਾਰਨ ਦੀ ਮੁਖਾਲਫ਼ਤ ਛੱਡਣ ਦਾ ਮਸ਼ਵਰਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਆਸੀ ਐਨਕਾਂ ਲਾਹ ਕੇ ਦੇਖੋਗੇ ਤਾਂ ਸਰਕਾਰ ਦੀਆਂ ਪ੍ਰਾਪਤੀਆਂ ਵੀ ਨਜ਼ਰ ਆਉਣਗੀਆਂ | ਨਾਲ ਹੀ ਗਾਲਿਬ ਦੇ ਮਸ਼ਹੂਰ ਸ਼ੇਅਰ ਨਾਲ ਵਿਰੋਧੀ ਧਿਰਾਂ 'ਤੇ ਤਨਜ਼ ਕੀਤਾ |
ਰਾਸ਼ਟਰਪਤੀ ਦੇ ਭਾਸ਼ਨ ਦਾ ਧੰਨਵਾਦ ਮਤਾ ਪਾਸ
ਸੰਸਦ ਦੇ ਦੋਵੇਂ ਸਦਨਾਂ ਦੇ ਸਾਂਝੇ ਇਜਲਾਸ ਦੌਰਾਨ ਰਾਸ਼ਟਰਪਤੀ ਵਲੋਂ ਦਿੱਤੇ ਭਾਸ਼ਨ 'ਤੇ ਧੰਨਵਾਦ ਮਤਾ ਬੁੱਧਵਾਰ ਨੂੰ ਸੰਸਦ 'ਚ ਪਾਸ ਹੋ ਗਿਆ | ਰਾਜ ਸਭਾ 'ਚ ਵਿਰੋਧੀ ਧਿਰ ਕਾਂਗਰਸ ਨੇ ਰਾਸ਼ਟਰਪਤੀ ਦੇ ਭਾਸ਼ਨ 'ਤੇ 200 ਤੋਂ ਵੱਧ ਸੋਧਾਂ ਪੇਸ਼ ਕੀਤੀਆਂ ਸਨ ਪਰ ਬਾਅਦ 'ਚ ਉਸ ਨੇ ਸਾਰੀਆਂ ਸੋਧਾਂ ਨੂੰ ਵਾਪਸ ਲੈ ਲਿਆ | ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਨ 'ਦੇ ਧੰਨਵਾਦ ਮਤੇ 'ਤੇ ਕਰੀਬ 13 ਘੰਟੇ ਤੱਕ ਬਹਿਸ ਹੋਈ | ਜਿਸ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ 50 ਤੋਂ ਵੱਧ ਮੈਂਬਰਾਂ ਨੇ ਹਿੱਸਾ ਲਿਆ | ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਬਹਿਸ ਦਾ ਜਵਾਬ ਦਿੱਤਾ ਅਤੇ ਪ੍ਰਧਾਨ ਮੰਤਰੀ ਦੇ ਜਵਾਬ ਦੇ ਬਾਅਦ ਸਦਨ ਨੇ ਰਾਸ਼ਟਰਪਤੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਧੰਨਵਾਦ ਮਤੇ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ | ਸੀ. ਪੀ. ਆਈ. ਅਤੇ ਸੀ. ਪੀ. ਐਮ. ਨੇ ਇਕ-ਇਕ ਸੋਧ ਪੇਸ਼ ਕੀਤੀ ਸੀ, ਜਿਨ੍ਹਾਂ ਨੂੰ ਜ਼ੁਬਾਨੀ ਵੋਟਾਂ ਨਾਲ ਖਾਰਜ ਕਰ ਦਿੱਤਾ | ਰਾਸ਼ਟਰਪਤੀ ਦੇ ਭਾਸ਼ਨ 'ਤੇ ਲੋਕ ਸਭਾ 'ਚ ਪੇਸ਼ ਕੀਤੇ ਧੰਨਵਾਦ ਮਤੇ ਨੂੰ ਪ੍ਰਧਾਨ ਮੰਤਰੀ ਦੇ ਜਵਾਬ ਦੇ ਬਾਅਦ ਮੰਗਲਵਾਰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਸੀ |


ਖ਼ਬਰ ਸ਼ੇਅਰ ਕਰੋ

ਮਜੀਠਾ ਵਿਖੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਲੜਕਾ ਤੇ ਲੜਕੀ ਦਾ ਕਤਲ

ਮਜੀਠਾ, 26 ਜੂਨ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਅੱਜ ਦੁਪਹਿਰੇ ਅੰਮਿ੍ਤਸਰ ਜ਼ਿਲ੍ਹੇ ਦੇ ਮਜੀਠਾ ਵਿਖੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਇਕ ਨਾਬਾਲਗ ਲੜਕੀ ਤੇ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਹੈ | ਵੇਰਵਿਆਂ ਮੁਤਾਬਕ ਕੱਥੂਨੰਗਲ ਰੋਡ ਸਥਿਤ ਸਤਿਗੁਰੂ ...

ਪੂਰੀ ਖ਼ਬਰ »

ਪੰਜਾਬ ਕਾਡਰ ਦੇ ਆਈ.ਪੀ.ਐਸ. ਸਾਮੰਤ ਕੁਮਾਰ ਰਾਅ ਦੇ ਨਵੇਂ ਮੁਖੀ

ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਅਰਵਿੰਦ ਕੁਮਾਰ ਤੇ ਸਾਮੰਤ ਕੁਮਾਰ ਗੋਇਲ ਨੂੰ ਕ੍ਰਮਵਾਰ ਖ਼ੁਫ਼ੀਆ ਬਿਊਰੋ (ਆਈ.ਬੀ.) ਅਤੇ ਖ਼ੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਦਾ ਮੁਖੀ ਨਿਯੁਕਤ ਕੀਤਾ ਗਿਆ ਹੈ | ਪ੍ਰਾਸੋਨਲ ਮੰਤਰਾਲੇ ਵਲੋਂ ਜਾਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਅੱਜ ਦਿੱਲੀ ਜਾਣਗੇ

ਚੰਡੀਗੜ੍ਹ, 26 ਜੂਨ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸਵੇਰੇ ਦਿੱਲੀ ਜਾਣਗੇ, ਜਿੱਥੇ ਉਨ੍ਹਾਂ ਦਾ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੋਂ ਇਲਾਵਾ ਕੁਝ ਕੇਂਦਰੀ ਮੰਤਰੀਆਂ ਨੂੰ ਮਿਲਣ ਦਾ ਪ੍ਰੋਗਰਾਮ ਹੈ | ਮੁੱਖ ਮੰਤਰੀ ਸਕੱਤਰੇਤ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਬੰਧੀ ਯਾਦਗਾਰੀ ਸਿੱਕਾ ਅੱਜ ਜਾਰੀ ਕਰਨਗੇ ਉਪ-ਰਾਸ਼ਟਰਪਤੀ

ਨਵੀਂ ਦਿੱਲੀ, 26 ਜੂਨ (ਜਗਤਾਰ ਸਿੰਘ)-ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ ਜਾਵੇਗਾ | ਉਪ-ਰਾਸ਼ਟਰਪਤੀ ਵਲੋਂ ਇਹ ਯਾਦਗਾਰੀ ਸਿੱਕਾ 27 ਜੂਨ ਨੂੰ ਵਿਸ਼ੇਸ਼ ...

ਪੂਰੀ ਖ਼ਬਰ »

ਕੀ ਭਾਰਤ ਈਰਾਨ ਤੋਂ ਤੇਲ ਖਰੀਦਣਾ ਜਾਰੀ ਰੱਖੇਗਾ-ਮਨੀਸ਼ ਤਿਵਾੜੀ

ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਤਲਖ਼ ਹੋ ਰਹੇ ਅਮਰੀਕਾ ਅਤੇ ਈਰਾਨ ਦੇ ਸਬੰਧਾਂ ਦਾ ਹਵਾਲਾ ਦਿੰਦਿਆਂ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਅਮਰੀਕਾ ਵਲੋਂ ਛੋਟਾਂ ਵਾਪਸ ਲੈਣ ਤੋਂ ਬਾਅਦ ਵੀ ਕੀ ਭਾਰਤ ਈਰਾਨ ਤੋਂ ਤੇਲ ...

ਪੂਰੀ ਖ਼ਬਰ »

ਔਜਲਾ ਨੇ ਅਸਥਾਈ ਗੁਦਾਮਾਂ 'ਚ ਰੁਲ ਰਹੇ ਸਾਮਾਨ ਦੇ ਨੁਕਸਾਨ ਤੋਂ ਵਪਾਰੀਆਂ ਨੂੰ ਬਚਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)-ਭਾਰਤ-ਪਾਕਿਸਤਾਨ ਸਬੰਧਾਂ 'ਚ ਆਏ ਨਿਘਾਰ ਕਾਰਨ ਸਰਹੱਦੀ ਇਲਾਕਿਆਂ ਦੇ ਵਪਾਰ ਨੂੰ ਲੱਗੇ ਝਟਕੇ ਨੂੰ ਗੰਭੀਰ ਮਸਲਾ ਦੱਸਦਿਆਂ ਅੰਮਿ੍ਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਰਕਾਰ ਨੂੰ ਫੌਰੀ ਅਤੇ ਪੁਖ਼ਤਾ ਕਦਮ ...

ਪੂਰੀ ਖ਼ਬਰ »

'ਆਓ, ਧਾਰਮਿਕ ਆਜ਼ਾਦੀ ਦੇ ਹੱਕ 'ਚ ਦਿ੍ੜ੍ਹਤਾ ਨਾਲ ਬੋਲੀਏ'

ਮਾਈਕ ਪੋਂਪੀਓ ਨੇ ਧਾਰਮਿਕ ਆਜ਼ਾਦੀ ਦੇ ਅਧਿਕਾਰਾਂ ਦੇ ਹੱਕ 'ਚ ਦਿ੍ੜ੍ਹਤਾ ਨਾਲ ਬੋਲਣ ਦੀ ਵਕਾਲਤ ਕਰਦਿਆਂ ਕਿਹਾ ਕਿ ਜਦ ਇਸ ਨਾਲ ਸਮਝੌਤਾ ਕਰ ਲਿਆ ਜਾਂਦਾ ਹੈ ਤਾਂ ਦੁਨੀਆ ਬਦਤਰ ਹੋ ਜਾਂਦੀ ਹੈ | ਉਨ੍ਹਾਂ ਦੇ ਇਸ ਬਿਆਨ ਨੂੰ ਇਸ ਕਰਕੇ ਅਹਿਮ ਮੰਨਿਆ ਜਾ ਰਿਹਾ ਹੈ ਕਿ ...

ਪੂਰੀ ਖ਼ਬਰ »

ਤਰਾਲ ਮੁਕਾਬਲੇ 'ਚ ਅੱਤਵਾਦੀ ਹਲਾਕ

ਸ੍ਰੀਨਗਰ, 26 ਜੂਨ (ਮਨਜੀਤ ਸਿੰਘ)- ਦੱਖਣੀ ਕਸ਼ਮੀਰ 'ਚ ਸੁਰੱਖਿਆ ਬਲਾਂ ਵਲੋਂ ਜਾਰੀ ਅੱਤਵਾਦ ਵਿਰੋਧੀ ਕਰਵਾਈ ਦੌਰਾਨ ਅੱਜ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ 'ਚ ਅੰਸਾਰ-ਗਜ਼ਾਵਿਤ-ਉਲ-ਹਿੰਦ (ਏ. ਜੀ. ਐਚ.) ਦਾ ਇਕ ਸਥਾਨਕ ਅੱਤਵਾਦੀ ਮਾਰਿਆ ਗਿਆ ਹੈ | ਪੁਲਿਸ ਸੂਤਰਾਂ ...

ਪੂਰੀ ਖ਼ਬਰ »

ਪਟਨਾ 'ਚ ਫੁੱਟਪਾਥ 'ਤੇ ਸੌਾ ਰਹੇ ਬੱਚਿਆਂ 'ਤੇ ਚੜ੍ਹਾਈ ਕਾਰ, 3 ਦੀ ਮੌਤ

ਪਟਨਾ, 26 ਜੂਨ (ਏਜੰਸੀ)-ਪਟਨਾ ਦੇ ਅਗਮਕੂਆਂ ਥਾਣਾ ਖੇਤਰ 'ਚ ਬੁੱਧਵਾਰ ਨੂੰ ਤੜਕੇ ਕਰੀਬ ਢਾਈ ਵਜੇ ਇਕ ਬੇਕਾਬੂ ਐਸ. ਯੂ. ਵੀ. ਕਾਰਨ ਨੇ ਫੁੱਟਪਾਥ 'ਤੇ ਸੌਾ ਰਹੇ ਚਾਰ ਬੱਚਿਆਂ ਨੂੰ ਕੁਚਲ ਦਿੱਤਾ, ਜਿਨ੍ਹਾਂ 'ਚੋਂ 3 ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦਕਿ ਇਕ ਬੱਚਾ ਗੰਭੀਰ ...

ਪੂਰੀ ਖ਼ਬਰ »

ਹਰਿਆਣਾ 'ਚ ਸੈਪਟਿਕ ਟੈਂਕ 'ਚ ਦਮ ਘੁਟਣ ਕਾਰਨ 4 ਦੀ ਮੌਤ

ਰੋਹਤਕ, 26 ਜੂਨ (ਏਜੰਸੀ)-ਨਿੱਜੀ ਕੰਪਨੀ ਵਲੋਂ ਕਿਰਾਏ 'ਤੇ ਰੱਖੇ ਗਏ ਨਗਰ ਨਿਗਮ ਦੇ ਚਾਰ ਸਫ਼ਾਈ ਕਰਮੀਆਂ ਦੀ ਬੁੱਧਵਾਰ ਨੂੰ ਇਕ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਜ਼ਹਿਰੀਲੀ ਗੈਸ ਨਾਲ ਦਮ ਘੁਟਣ ਨਾਲ ਮੌਤ ਹੋ ਗਈ | ਪੁਲਿਸ ਨੇ ਇਹ ਜਾਣਕਾਰੀ ਦਿੱਤੀ | ਕੰਪਨੀ ਨੇ ਸਫ਼ਾਈ ...

ਪੂਰੀ ਖ਼ਬਰ »

ਅਸਤੀਫ਼ੇ 'ਤੇ ਅੜੇ ਰਾਹੁਲ ਵਲੋਂ ਕਾਂਗਰਸ ਦੇ 51 ਸੰਸਦ ਮੈਂਬਰਾਂ ਦੀ ਮੰਗ ਵੀ ਖਾਰਜ

ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ 'ਤੇ ਅੜੇ ਰਾਹੁਲ ਗਾਂਧੀ ਨੇ ਪਾਰਟੀ ਦੇ 51 ਲੋਕ ਸਭਾ ਮੈਂਬਰਾਂ ਦੀ ਮੰਗ ਨੂੰ ਖਾਰਜ ਕਰਦਿਆਂ ਆਪਣਾ ਫ਼ੈਸਲਾ ਪਲਟਣ ਤੋਂ ਇਨਕਾਰ ਕਰ ਦਿੱਤਾ ਹੈ | ਯੂ.ਪੀ.ਏ. ਪ੍ਰਧਾਨ ਸੋਨੀਆ ...

ਪੂਰੀ ਖ਼ਬਰ »

ਕਸ਼ਮੀਰ ਪੁੱਜੇ ਅਮਿਤ ਸ਼ਾਹ ਸੁਰੱਖਿਆ ਸਥਿਤੀ ਦਾ ਲਿਆ ਜਾਇਜ਼ਾ

ਸ੍ਰੀਨਗਰ, 26 ਜੂਨ (ਮਨਜੀਤ ਸਿੰਘ)- ਕੇਂਦਰੀ ਗ੍ਰਹਿ ਮੰਤਰੀ ਬਣਨ ਬਾਅਦ ਅਮਿਤ ਸ਼ਾਹ ਆਪਣੇ ਪਹਿਲੇ 2 ਦਿਨਾਂ ਜੰਮੂ-ਕਸ਼ਮੀਰ ਦੌਰੇ 'ਤੇ ਸ੍ਰੀਨਗਰ ਪੁੱਜੇ, ਜਿਸ ਦੌਰਾਨ ਉਨ੍ਹਾਂ ਉੱਚ ਪੱਧਰੀ ਮੀਟਿੰਗ 'ਚ ਸੂਬੇ ਦੀ ਸੁਰੱਖਿਆ ਸਥਿਤੀ ਅਤੇ ਆਗਾਮੀ ਅਮਰਨਾਥ ਯਾਤਰਾ ਦੇ ...

ਪੂਰੀ ਖ਼ਬਰ »

55 ਦੇਸ਼ਾਂ ਵਲੋਂ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਦੀ ਗ਼ੈਰ-ਸਥਾਈ ਉਮੀਦਵਾਰੀ ਦਾ ਸਮਰਥਨ

ਸੰਯੁਕਤ ਰਾਸ਼ਟਰ, 26 ਜੂਨ (ਏਜੰਸੀ)- ਸੰਯੁਕਤ ਰਾਸ਼ਟਰ ਦੀ ਸ਼ਕਤੀਸ਼ਾਲੀ ਸੁਰੱਖਿਆ ਪ੍ਰੀਸ਼ਦ 'ਚ ਦੋ ਸਾਲਾਂ ਲਈ ਭਾਰਤ ਦੀ ਗੈਰ-ਸਥਾਈ ਉਮੀਦਵਾਰੀ ਦਾ ਚੀਨ ਤੇ ਪਾਕਿਸਤਾਨ ਸਮੇਤ ਏਸ਼ੀਆ-ਪ੍ਰਸ਼ਾਂਤ ਸਮੂਹ ਦੇ 55 ਮੈਂਬਰਾਂ ਨੇ ਸਰਬਸੰਮਤੀ ਨਾਲ ਸਮਰਥਨ ਕੀਤਾ ਹੈ, ਜੋ ਭਾਰਤ ...

ਪੂਰੀ ਖ਼ਬਰ »

ਨਿਗਮ ਅਧਿਕਾਰੀ ਨੂੰ ਬੈਟ ਨਾਲ ਕੁੱਟਣ ਵਾਲਾ ਭਾਜਪਾ ਵਿਧਾਇਕ ਗਿ੍ਫ਼ਤਾਰ

ਇੰਦੌਰ, 26 ਜੂਨ (ਏਜੰਸੀ)- ਭਾਜਪਾ ਦੇ ਸੀਨੀਅਰ ਨੇਤਾ ਕੈਲਾਸ਼ ਵਿਜੇਵਰਗੀਆ ਦੇ ਬੇਟੇ ਅਤੇ ਮੱਧ ਪ੍ਰਦੇਸ਼ 'ਚ ਭਾਜਪਾ ਦੇ ਵਿਧਾਇਕ ਆਕਾਸ਼ ਵਿਜੇਵਰਗੀਆ ਵਲੋਂ ਇਕ ਨਿਗਮ ਅਧਿਕਾਰੀ ਨੂੰ ਬੈਟ ਨਾਲ ਕੁੱਟਣ ਦੇ ਦੋਸ਼ 'ਚ ਪੁਲਿਸ ਨੇ ਉਸ ਸਮੇਤ 10 ਲੋਕਾਂ ਿਖ਼ਲਾਫ਼ ਕੇਸ ਦਰਜ ਕਰ ...

ਪੂਰੀ ਖ਼ਬਰ »

ਟੈਂਪੂ ਡਰਾਈਵਰ ਕੁੱਟਮਾਰ ਮਾਮਲਾ

ਮਾਮਲੇ ਦੀ ਜਾਂਚ ਲਈ ਦਿੱਲੀ ਘੱਟ ਗਿਣਤੀ ਕਮਿਸ਼ਨ ਨੇ ਬਣਾਈ 5 ਮੈਂਬਰੀ ਕਮੇਟੀ

ਨਵੀਂ ਦਿੱਲੀ, 26 ਜੂਨ (ਜਗਤਾਰ ਸਿੰਘ)-ਮੁਖਰਜੀ ਨਗਰ ਵਿਖੇ ਸਿੱਖ ਟੈਂਪੂ ਡਰਾਈਵਰ ਕੁੱਟਮਾਰ ਮਾਮਲੇ ਸਬੰਧੀ ਸਿੱਖ ਸਲਾਹਕਾਰ ਕਮੇਟੀ (ਦਿੱਲੀ ਘੱਟ ਗਿਣਤੀ ਕਮਿਸ਼ਨ) ਦੇ ਮੈਂਬਰ ਹਰਮਿੰਦਰ ਸਿੰਘ ਆਹਲੂਵਾਲੀਆ ਅਤੇ ਹਰਸਿਮਰਨ ਸਿੰਘ ਰਖਵਾਲ ਵਲੋਂ ਦਿੱਲੀ ਘੱਟ ਗਿਣਤੀ ...

ਪੂਰੀ ਖ਼ਬਰ »

ਇਨੈਲੋ ਦਾ ਰਾਜ ਸਭਾ ਮੈਂਬਰ ਕਸ਼ਯਪ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 26 ਜੂਨ (ਏਜੰਸੀ)- ਇਨੈਲੋ ਦੇ ਇਕਲੌਤੇ ਰਾਜ ਸਭਾ ਮੈਂਬਰ ਰਾਮ ਕੁਮਾਰ ਕਸ਼ਯਪ ਅੱਜ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੀ.ਪੀ. ਨੱਢਾ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਿਲ ਹੋ ਗਏ ਹਨ | ਕਸ਼ਯਪ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੰਸਦ 'ਚ ਇਕਲੌਤੇ ਮੈਂਬਰ ਸਨ, ...

ਪੂਰੀ ਖ਼ਬਰ »

ਮੋਦੀ ਤੇ ਟਰੰਪ ਹੀ ਅਜਿਹੇ ਨੇਤਾ ਜੋ ਜੋਖ਼ਮ ਉਠਾਉਣ ਤੋਂ ਵੀ ਨਹੀਂ ਡਰਦੇ-ਪੋਂਪੀਓ

ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਇੱਥੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਆਪਣੇ ਸੰਬੋਧਨ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕਿਹਾ ਕਿ ਦੁਨੀਆ 'ਚ ਦੋ ਹੀ ਅਜਿਹੇ ਨੇਤਾ ਹਨ, ਜੋ ਜੋਖ਼ਮ ਉਠਾਉਣ (ਰਿਸਕ) ਤੋਂ ਵੀ ਨਹੀਂ ਡਰਦੇ, ਇਹ ਨੇਤਾ ਪ੍ਰਧਾਨ ਮੰਤਰੀ ਨਰਿੰਦਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX