ਤਾਜਾ ਖ਼ਬਰਾਂ


ਰਾਸ਼ਟਰਪਤੀ ਭਵਨ ਪੁੱਜੇ ਟਰੰਪ
. . .  45 minutes ago
ਨਵੀਂ ਦਿੱਲੀ, 25 ਫਰਵਰੀ - ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਨਾਲ ਰਾਸ਼ਟਰਪਤੀ ਭਵਨ ਵਿਖੇ ਪੁੱਜੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਟਰੰਪ ਜੋੜੀ ਨੂੰ ਡਿਨਰ ਲਈ ਸੱਦਾ ਦਿੱਤਾ ਗਿਆ ਸੀ। ਰਾਸ਼ਟਰਪਤੀ...
ਗ੍ਰਹਿ ਮੰਤਰੀ ਨੇ ਰਤਨ ਲਾਲ ਦੇ ਪਰਿਵਾਰ ਨੂੰ ਲਿਖਿਆ ਪੱਤਰ, ਪ੍ਰਗਟਾਇਆ ਦੁੱਖ
. . .  about 1 hour ago
ਨਵੀਂ ਦਿੱਲੀ, 25 ਫਰਵਰੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਹਿੰਸਾ ਵਿਚ ਮਾਰੇ ਗਏ ਹੈੱਡ ਕਾਂਸਟੇਬਲ ਰਤਨ ਲਾਲ ਦੀ ਪਤਨੀ ਨੂੰ ਪੱਤਰ ਲਿਖ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪਰਿਵਾਰ ਨਾਲ ਹਮਦਰਦੀ...
ਦਿੱਲੀ 'ਚ ਹਾਲਾਤ ਕਾਬੂ ਹੇਠ - ਦਿੱਲੀ ਪੁਲਿਸ
. . .  about 1 hour ago
ਨਵੀਂ ਦਿੱਲੀ, 25 ਫਰਵਰੀ - ਨਾਗਰਿਕਤਾ ਸੋਧਾ ਕਾਨੂੰਨ ਨੂੰ ਲੈ ਕੇ ਉਤਰ ਪੂਰਬੀ ਦਿੱਲੀ ਦੇ ਹਾਲਾਤ ਖ਼ਰਾਬ ਹਨ। ਇਸ ਇਲਾਕੇ ਵਿਚ ਇਕ ਮਹੀਨੇ ਲਈ ਧਾਰਾ 144 ਲਗਾ ਦਿੱਤੀ ਗਈ। ਇਸ ਹਿੰਸਾ ਵਿਚ ਹੁਣ ਤੱਕ 10 ਲੋਕਾਂ ਦੀ ਮੌਤ ਹੋਈ ਹੈ। ਦਿੱਲੀ ਪੁਲਿਸ ਦੇ ਪੀ.ਆਰ.ਓ. ਐਮ.ਐਸ. ਰੰਧਾਵਾ...
ਦਿੱਲੀ ਹਿੰਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ 10 ਹੋਈ , 3 ਪੱਤਰਕਾਰਾਂ 'ਤੇ ਵੀ ਹੋਏ ਹਮਲੇ
. . .  1 minute ago
ਧਾਰਮਿਕ ਆਜ਼ਾਦੀ 'ਤੇ ਹੋਈ ਗੱਲ - ਟਰੰਪ
. . .  about 2 hours ago
ਨਵੀਂ ਦਿੱਲੀ, 25 ਫਰਵਰੀ - ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਗਰਿਕਤਾ ਸੋਧ ਕਾਨੂੰਨ ਤੇ ਦਿੱਲੀ ਹਿੰਸਾ 'ਤੇ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਹਨ ਕਿ ਲੋਕਾਂ ਨੂੰ ਧਾਰਮਿਕ ਆਜ਼ਾਦੀ ਹੋਵੇ। ਉਹ ਇਸ 'ਤੇ ਕਾਫੀ ਮਿਹਨਤ ਕਰ ਚੁੱਕੇ ਹਨ। ਉਨ੍ਹਾਂ ਨੇ ਹਿੰਸਾ ਬਾਰੇ ਸੁਣਿਆ...
ਬੰਗਾ 'ਚ ਪੁਲਸ ਨੇ ਪੰਜ ਸ਼ੱਕੀ ਹਿਰਾਸਤ 'ਚ ਲਏ
. . .  about 2 hours ago
ਬੰਗਾ, 25 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਇੱਕ ਹੋਟਲ 'ਚ ਪੁਲਸ ਨੇ ਅਚਾਨਕ ਵੱਡੀ ਗਿਣਤੀ 'ਚ ਛਾਪਾਮਾਰੀ ਕਰ ਕੇ ਪੰਜ ਜਣਿਆਂ ਨੂੰ ਹਿਰਾਸਤ 'ਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦਾ ਸੰਬੰਧ ਗੈਂਗਸਟਰਾਂ ਨਾਲ...
ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਰਿਸ਼ਤੇ - ਟਰੰਪ
. . .  about 2 hours ago
ਨਵੀਂ ਦਿੱਲੀ, 25 ਫਰਵਰੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ ਤੇ ਆਪਣੇ ਭਾਰਤ ਦੌਰੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੇ ਬਹੁਤ ਚੰਗੇ...
ਹਵਾਰਾ ਕਮੇਟੀ 29 ਫ਼ਰਵਰੀ ਨੂੰ ਦੇਵੇਗੀ ਨਾਭਾ ਜੇਲ੍ਹ ਅੱਗੇ ਧਰਨਾ
. . .  about 2 hours ago
ਨਾਭਾ, 25 ਫਰਵਰੀ, (ਕਰਮਜੀਤ ਸਿੰਘ) - ਨਾਭਾ ਸਿਕਿਓਰਟੀ ਜੇਲ੍ਹ ਵਿਚ ਪ੍ਰਸ਼ਾਸਨ ਵੱਲੋਂ ਗੁਰਬਾਣੀ ਦੇ ਗੁਟਕਿਆਂ ਅਤੇ ਪੋਥੀਆਂ ਦੀ ਕੀਤੀ ਬੇਅਦਬੀਆਂ ਦਾ ਇੰਨਸਾਫ ਲੈਣ ਲਈ ਬੰਦੀ ਸਿੰਘਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਜੇਲ੍ਹ ਵਿਚ ਅਰੰਭੀ ਭੁੱਖ ਹੜਤਾਲ਼ ਦਾ ਸਮਰਥਨ ਕਰਦਿਆਂ...
ਲੰਗਰ ਨੂੰ ਬੰਦ ਕਰਨ ਦਾ ਮਾਮਲਾ : ਮੁੱਖ ਮੰਤਰੀ ਰਾਜਸਥਾਨ ਨੇ ਹਰਸਿਮਰਤ ਬਾਦਲ ਨੂੰ ਭੇਜਿਆ ਪੱਤਰ
. . .  about 3 hours ago
ਤਲਵੰਡੀ ਸਾਬੋ, 25 ਫਰਵਰੀ (ਰਣਜੀਤ ਸਿੰਘ ਰਾਜੂ) - ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵੱਲੋਂ ਰਾਜਸਥਾਨ ਦੇ ਬੀਕਾਨੇਰ 'ਚ ਚਲਾਏ ਜਾ ਰਹੇ ਲੰਗਰ ਨੂੰ ਬੰਦ ਕਰਨ ਦੇ ਮੁੱਦੇ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ...
ਦਿੱਲੀ ਹਿੰਸਾ : ਮੌਤਾਂ ਦੀ ਗਿਣਤੀ ਵੱਧ ਕੇ ਹੋਈ 9
. . .  about 3 hours ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਵਿਚ ਹਿੰਸਾ ਦੇ ਚੱਲਦਿਆਂ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ, 135 ਜ਼ਖਮੀ ਹਨ। ਅੱਜ ਚਾਰ ਤੇ ਬੀਤੇ ਕੱਲ੍ਹ 5 ਲੋਕਾਂ ਦੀ ਮੌਤ ਹੋਈ ਸੀ। ਇਸ ਸਬੰਧੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ...
ਦਿੱਲੀ ਦੇ ਵੱਖ ਵੱਖ ਸਥਾਨਾਂ 'ਚ ਲਗਾਈ ਗਈ ਧਾਰਾ 144 ਤੇ ਕੱਢਿਆ ਫਲੈਗ ਮਾਰਚ
. . .  about 3 hours ago
ਨਵੀਂ ਦਿੱਲੀ, 25 ਫਰਵਰੀ - ਹਿੰਸਾ ਦੇ ਚੱਲਦਿਆਂ ਪੁਲਿਸ ਤੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ) ਦੀਆਂ ਟੀਮਾਂ ਖਜੂਰੀ ਖ਼ਾਸ ਸਮੇਤ ਵੱਖ ਵੱਖ ਸਥਾਨਾਂ 'ਤੇ ਤਾਇਨਾਤ ਕੀਤੀਆਂ ਗਈਆਂ ਹਨ ਤੇ ਧਾਰਾ 144 ਲਗਾਈ ਗਈ ਹੈ। ਇਸ ਦੇ ਨਾਲ ਹੀ ਫਲੈਗ ਮਾਰਚ ਕੱਢਿਆ...
ਜ਼ਖਮੀਆਂ ਨੂੰ ਮਿਲੇ ਕੇਜਰੀਵਾਲ
. . .  about 3 hours ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਹਿੰਸਾ ਵਿਚ ਜ਼ਖਮੀ ਹੋਏ ਲੋਕਾਂ ਨਾਲ ਗੁਰੂ ਤੇਗ ਬਹਾਦੁਰ...
ਦਿੱਲੀ ਹਿੰਸਾ : ਮੌਜਪੁਰ ਤੇ ਭਜਨਾਪੁਰ ਵਿਚ ਹਿੰਸਾ
. . .  about 4 hours ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਵਿਚ ਹਿੰਸਾ ਦਾ ਦੌਰ ਜਾਰੀ ਹੈ। ਮੌਜਪੁਰ ਤੇ ਭਜਨਾਪੁਰ 'ਚ ਆਗਜਨੀ ਤੇ ਪੱਥਰਬਾਜ਼ੀ...
ਅਕਾਲੀ ਦਲ ਨੇ ਕੀਤੀ ਹਜ਼ਾਰਾਂ ਦੇ ਇਕੱਠ ਵਾਲੀ ਵਿਸ਼ਾਲ ਰੈਲੀ
. . .  about 4 hours ago
ਫ਼ਿਰੋਜ਼ਪੁਰ 25 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਪੰਜਾਬ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫ਼ੀ , ਅਕਾਲੀ ਵਰਕਰਾਂ ਨਾਲ ਸਿਆਸੀ ਬਦਲਾ ਖੋਰੀ ਅਧੀਨ ਵਧੀਕੀਆਂ ਕਰਨ , ਪਿਛਲੀ ਅਕਾਲੀ ਸਰਕਾਰ ਵਲੋਂ ਦਿੱਤੀਆਂ ਸਮੂਹ ਸਹੂਲਤਾਂ ਖੋਹਣ ਦੇ ਖਿਲਾਫ਼ ਦਾਣਾ ਮੰਡੀ...
ਕੈਪਟਨ ਦੀ ਅਗਵਾਈ 'ਚ ਪੰਜਾਬ ਦਾ ਸਰਬ ਦਲ ਵਫ਼ਦ ਪ੍ਰਧਾਨ ਮੰਤਰੀ ਨਾਲ ਕਰੇਗਾ ਮੁਲਾਕਾਤ
. . .  about 4 hours ago
ਚੰਡੀਗੜ੍ਹ, 25 ਫਰਵਰੀ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਤੋਂ ਸਰਬ ਦਲ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗਾ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਾਰਵਾਈ ਦੀਆਂ ਗਤੀਵਿਧੀਆਂ ਨੂੰ ਸਰਲ ਬਣਾਉਣ ਤੇ ਪਾਸਪੋਰਟ...
ਭਾਰਤ ਅਮਰੀਕਾ ਤੋਂ 3 ਬਿਲੀਅਨ ਡਾਲਰ ਦੀ ਵੱਧ ਦੀ ਕੀਮਤ ਦੇ ਖ਼ਰੀਦੇਗਾ ਹਥਿਆਰ - ਟਰੰਪ
. . .  about 5 hours ago
ਕਪਿਲ ਮਿਸ਼ਰਾ ਵਰਗਿਆ ਖਿਲਾਫ ਹੋਵੇ ਕਾਰਵਾਈ - ਗੌਤਮ ਗੰਭੀਰ
. . .  about 5 hours ago
ਗ੍ਰਹਿ ਮੰਤਰੀ ਨੇ ਮਦਦ ਦਾ ਦਿੱਤਾ ਭਰੋਸਾ - ਕੇਜਰੀਵਾਲ
. . .  about 5 hours ago
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਬਾਰਾਂ ਮੈਂਬਰੀ ਜਥਾ ਵਤਨ ਪਰਤਿਆ
. . .  about 5 hours ago
26 ਫਰਵਰੀ ਨੂੰ ਦੁੱਖ ਸਾਂਝਾ ਕਰਨ ਲੌਂਗੋਵਾਲ ਵਿਖੇ ਪਹੁੰਚਣਗੇ ਸੁਖਬੀਰ ਸਿੰਘ ਬਾਦਲ - ਭਾਈ ਲੌਂਗੋਵਾਲ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਹਾੜ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਨਸ਼ਾ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁਕਾਮੀ ਬਾਸ਼ਿੰਦਿਆਂ ਵਲੋਂ ਨਸ਼ਾ ਨਾ ਕਰਨ ਦਾ ਅਹਿਦ

ਫ਼ਾਜ਼ਿਲਕਾ, 26 ਜੂਨ(ਦਵਿੰਦਰ ਪਾਲ ਸਿੰਘ)-'ਨਸ਼ਾ ਮੁਕਤ ਫ਼ਾਜ਼ਿਲਕਾ' ਦੀ ਉਸਾਰੀ ਲਈ ''ਕੌਮਾਂਤਰੀ ਨਸ਼ਾ ਤੇ ਗ਼ੈਰਕਾਨੂੰਨੀ ਤਸਕਰੀ ਵਿਰੋਧੀ ਦਿਵਸ'' ਮੌਕੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਨੇ ਪੰਜਾਬੀਆਂ ਨੂੰ ਵੰਗਾਰਦਿਆਂ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ...

ਪੂਰੀ ਖ਼ਬਰ »

ਫ਼ਿਰੋਜ਼ਪੁਰੀਆਂ ਨੇ ਸਾਈਕਲ ਰੈਲੀ ਕੱਢ ਕੇ ਨਸ਼ਿਆਂ ਦੀ ਜੰਗ ਿਖ਼ਲਾਫ਼ ਦਿਖਾਈ ਇਕਜੁਟਤਾ

ਫ਼ਿਰੋਜ਼ਪੁਰ, 26 ਜੂਨ (ਤਪਿੰਦਰ ਸਿੰਘ)- ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਕੱਢੀ ਗਈ ਸਾਈਕਲ ਰੈਲੀ 'ਚ ਵੱਡੀ ਗਿਣਤੀ ਵਿਚ ਫ਼ਿਰੋਜ਼ਪੁਰੀਆਂ ਨੇ ਹਿੱਸਾ ਲੈ ਕੇ ਨਸ਼ੇ ਦੀ ਸਮੱਸਿਆ ਿਖ਼ਲਾਫ਼ ਇਕਜੁਟਤਾ ਦਿਖਾਈ | ਡਿਪਟੀ ਕਮਿਸ਼ਨਰ ਨੇ ਸਵੇਰੇ 5.30 ਵਜੇ ਸਿਵਲ ...

ਪੂਰੀ ਖ਼ਬਰ »

ਸੈਲਫੀ ਲੈਂਦਿਆਂ ਲੜਕੀ ਦੀ ਸਮੁੰਦਰ 'ਚ ਡੁੱਬਣ ਨਾਲ ਮੌਤ

ਫ਼ਿਰੋਜ਼ਪੁਰ, 26 ਜੂਨ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਦੇ ਕਸਬਾ ਫ਼ਿਰੋਜ਼ਸ਼ਾਹ ਦੀ 20 ਸਾਲਾ ਸਰਬਜਿੰਦਰ ਕੌਰ ਦੀ ਬੀਤੇ ਦਿਨੀਂ ਕੈਨੇਡਾ ਵਿਖੇ ਸਮੁੰਦਰ 'ਚ ਡੁੱਬਣ ਨਾਲ ਮੌਤ ਹੋਣ ਦੀ ਖ਼ਬਰ ਜਦ ਪਤਾ ਲੱਗੀ ਤਾਂ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ | ਮਿ੍ਤਕ ਦੇ ਨਾਨਾ ਹਰਫੂਲ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ 1 ਕਾਬੂ

ਫ਼ਿਰੋਜ਼ਪੁਰ, 26 ਜੂਨ (ਗੁਰਿੰਦਰ ਸਿੰਘ)- ਥਾਣਾ ਸਿਟੀ ਪੁਲਿਸ ਨੇ ਲੋਕਾਂ ਦੇ ਵਾਹਨ ਚੋਰੀ ਕਰਨ ਦੇ ਆਦੀ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਚੋਰੀ ਕੀਤਾ ਮੋਟਰਸਾਈਕਲ ਅੱਗੇ ਵੇਚਣ ਜਾ ਰਿਹਾ ਸੀ | ਥਾਣਾ ਸਿਟੀ ਮੁਖੀ ਦਵਿੰਦਰ ...

ਪੂਰੀ ਖ਼ਬਰ »

ਸਵਿਫ਼ਟ ਅਤੇ ਟਰੱਕ ਦੀ ਟੱਕਰ 'ਚ ਕਾਰ ਸਵਾਰ ਦੀ ਮੌਕੇ 'ਤੇ ਮੌਤ

ਜ਼ੀਰਾ,ਕੱੁਲਗੜ੍ਹੀ, 26 ਜੂਨ (ਮਨਜੀਤ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਸੰਧੂ)- ਜ਼ੀਰਾ-ਫ਼ਿਰੋਜ਼ਪੁਰ ਸੜਕ 'ਤੇ ਪਿੰਡ ਸੁਰਸਿੰਘ ਵਾਲਾ ਦੇ ਨੇੜੇ ਇਕ ਸਵਿਫ਼ਟ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਵਿਚ ਕਾਰ ਸਵਾਰ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਇਕੱਤਰ ਵੇਰਵਿਆਂ ...

ਪੂਰੀ ਖ਼ਬਰ »

ਲੜਕੀ ਨੂੰ ਵਰਗ਼ਲਾ ਕੇ ਲੈ ਜਾਣ ਦੇ ਮਾਮਲੇ 'ਚ ਮੁਕੱਦਮਾ ਦਰਜ

ਫ਼ਿਰੋਜ਼ਪੁਰ, 26 ਜੂਨ (ਤਪਿੰਦਰ ਸਿੰਘ) ਪੁਲਿਸ ਥਾਣਾ ਸਦਰ ਜ਼ੀਰਾ ਨੇ ਗੁਰੂ ਤੇਗ ਬਹਾਦਰ ਨਗਰ ਦੀ ਲੜਕੀ ਨੂੰ ਵਰਗ਼ਲਾ ਕੇ ਲੈ ਜਾਣ ਦੇ ਸਬੰਧ ਵਿਚ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਹਰਜਿੰਦਰ ਕੌਰ ਪਤਨੀ ਸੁਖਬੀਰ ਸਿੰਘ ਵਾਸੀ ...

ਪੂਰੀ ਖ਼ਬਰ »

ਧੋਬੀ ਦੀ ਮਕਾਨ ਮਾਲਕ ਵਲੋਂ ਬੁਰੀ ਤਰਾਂ ਕੁੱਟਮਾਰ

ਜਲਾਲਾਬਾਦ, 26 ਜੂਨ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਸ਼ਹਿਰ ਵਿਖੇ ਹੋਈ ਲੜਾਈ ਵਿਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜ਼ਖਮੀ ਵਿਅਕਤੀ ਸਚਿਨ ਪੁੱਤਰ ਸ਼ੰਮੀ ਕੁਮਾਰ ਵਾਸੀ ਦਸਮੇਸ਼ ਨਗਰੀ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ | ਸਚਿਨ ਦਾ ਕਹਿਣਾ ਹੈ ਕਿ ਉਸ ਦੀ ...

ਪੂਰੀ ਖ਼ਬਰ »

ਹਿੰਦੂਤਵ ਫਾਸ਼ੀਵਾਦ ਵਿਰੋਧੀ ਫੋਰਮ ਵਲੋਂ ਐਮਰਜੈਂਸੀ ਦੀ ਵਰ੍ਹੇਗੰਢ ਦੇ ਮੌਕੇ ਰੈਲੀ ਤੇ ਰੋਸ ਮਾਰਚ

ਫ਼ਿਰੋਜ਼ਪੁਰ,•26 ਜੂਨ (ਤਪਿੰਦਰ ਸਿੰਘ)- ਦੇਸ਼ ਭਰ 'ਚ ਫ਼ਿਰਕੂ ਫਾਸ਼ੀਵਾਦ ਦੇ ਤਿੱਖੇ ਹੋ ਰਹੇ ਖ਼ਤਰੇ ਅਤੇ ਆਮ ਲੋਕਾਂ ਵਿਸ਼ੇਸ਼ ਤੌਰ ਤੇ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਆਦਿ ਵਾਸੀਆਂ, ਪੱਤਰਕਾਰਾਂ, ਲੇਖਕਾਂ, ਸੱਭਿਆਚਾਰਕ ਕਾਮਿਆਂ ਤੇ ਬੁੱਧੀਜੀਵੀਆਂ ਉੱਪਰ ਵਧ ਰਹੇ ...

ਪੂਰੀ ਖ਼ਬਰ »

ਲੜਕੀ ਨਾਲ ਛੇੜ-ਛਾੜ ਕਰਨ ਦਾ ਦੋਸ਼

ਫ਼ਿਰੋਜ਼ਪੁਰ, 26 ਜੂਨ (ਤਪਿੰਦਰ ਸਿੰਘ)- ਪੁਲਿਸ ਥਾਣਾ ਮੱਲਾਂਵਾਲਾ ਦੇ ਅਧੀਨ ਪੈਂਦੇ ਪਿੰਡ ਕੁਹਾਲਾ ਵਿਖੇ ਲੜਕੀ ਨਾਲ ਛੇੜ-ਛਾੜ ਕਰਨ ਦੇ ਸਬੰਧ ਵਿਚ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਪਰਮਜੀਤ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਦਿਵਸ ਮੌਕੇ ਸੈਮੀਨਾਰ ਲਗਾਇਆ

ਜ਼ੀਰਾ, 26 ਜੂਨ (ਮਨਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਅਤੇ ਵਿਭਾਗੀ ਹਦਾਇਤਾਂ ਅਨੁਸਾਰ ਸੀ.ਡੀ.ਪੀ.ਓ. ਦਫ਼ਤਰ ਜ਼ੀਰਾ ਦੇ ਸਟਾਫ਼ ਵਲੋਂ ਨੇੜਲੇ ਪਿੰਡ ਚੱਬਾ ਵਿਖੇ ਸੀ.ਡੀ.ਪੀ.ਓ. ਜ਼ੀਰਾ ਦੀ ਅਗਵਾਈ ਵਿਚ ਨਸ਼ਾ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਇਸ ...

ਪੂਰੀ ਖ਼ਬਰ »

27 ਤੋਂ 30 ਤਕ ਸਵਰਨਕਾਰਾਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ

ਤਲਵੰਡੀ ਭਾਈ, 26 ਜੂਨ (ਰਵਿੰਦਰ ਸਿੰਘ ਬਜਾਜ)- ਤਲਵੰਡੀ ਭਾਈ ਦੇ ਸਮੂਹ ਸਵਰਨਕਾਰਾਂ ਦੀਆਂ ਦੁਕਾਨਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀ ਦੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ ਚਾਰ ਦਿਨ ਬੰਦ ਰਹਿਣਗੀਆਂ | ਇਹ ਜਾਣਕਾਰੀ ਸਵਰਨਕਾਰਾਂ ਦੇ ਪ੍ਰਧਾਨ ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਆਰਟ ਆਫ਼ ਲਿਵਿੰਗ ਵਲੋਂ ਯੋਗ ਦੀਆਂ ਕਲਾਸਾਂ ਸ਼ੁਰੂ

ਜ਼ੀਰਾ, 26 ਜੂਨ (ਮਨਜੀਤ ਸਿੰਘ ਢਿੱਲੋਂ)- ਅਗਰਵਾਲ ਧਰਮਸ਼ਾਲਾ ਕੋਟ ਈਸੇ ਖ਼ਾਂ ਰੋਡ ਜ਼ੀਰਾ ਵਿਖੇ ਆਰਟ ਆਫ਼ ਲਿਵਿੰਗ ਵਲੋਂ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ ਅੱਜ ਯੋਗ ਦੀਆਂ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਮਿਤੀ 28 ਜੂਨ ਤੱਕ ਜਾਰੀ ...

ਪੂਰੀ ਖ਼ਬਰ »

ਓ.ਬੀ.ਸੀ. ਸੰਸਥਾ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ

ਜ਼ੀਰਾ, 26 ਜੂਨ (ਮਨਜੀਤ ਸਿੰਘ ਢਿੱਲੋਂ)- ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਪੀ.ਐਚ.ਸੀ. ਕੱਸੋਆਣਾ ਦੇ ਐਸ.ਐਮ.ਓ. ਡਾ: ਬਲਕਾਰ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਜ਼ੀਰਾ ਨੇੜਲੇ ਪਿੰਡ ਰਟੌਲ ਬੇਟ ਵਿਖੇ ਸਥਿਤ ਓ.ਬੀ.ਸੀ. ਸਕਿੱਲ ...

ਪੂਰੀ ਖ਼ਬਰ »

ਨਸ਼ਿਆਂ ਵਿਰੋਧੀ ਰੈਲੀ ਕੱਢੀ

ਗੁਰੂਹਰਸਹਾਏ, 26 ਜੂਨ (ਅਮਰਜੀਤ ਸਿੰਘ ਬਹਿਲ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਟਰਨੈਸ਼ਨਲ ਡੇਅ ਅਗੇਂਸਟ ਡਰੱਗ ਅਬਿਊਜ ਐਾਡ ਇਲੀਸਿਟ ਟਰੈਫ਼ਿੰਕਿੰਗ ਤਹਿਤ ਜਾਗਰੂਕਤਾ ...

ਪੂਰੀ ਖ਼ਬਰ »

ਦਾਲਾਂ ਆਯਾਤ ਕਰਵਾਉਣ ਦਾ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਫ਼ੈਸਲਾ- ਮੀਹਾਂ ਸਿੰਘ ਵਾਲਾ

ਜ਼ੀਰਾ, 26 ਜੂਨ (ਮਨਜੀਤ ਸਿੰਘ ਢਿੱਲੋਂ)- ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦਾ ਨਾਅਰਾ ਦੇਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੇ ਦਾਲਾਂ ਆਯਾਤ ਕਰਨ ਦਾ ਫ਼ੈਸਲਾ ਲੈ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਇਸ ਫ਼ੈਸਲੇ ਨਾਲ ਦਾਲ਼ਾਂ ਦੀ ਕਾਸ਼ਤ ਕਰਨ ਵਾਲਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀਆਂ ਨੇ ਨਸ਼ਿਆਂ ਿਖ਼ਲਾਫ਼ ਚੁੱਕੀ ਸਹੁੰ

ਫ਼ਿਰੋਜ਼ਪੁਰ, 26 ਜੂਨ (ਤਪਿੰਦਰ ਸਿੰਘ)- ਪ੍ਰਸ਼ਾਸਨ ਤਰਫ਼ੋਂ ਡੀ.ਡੀ.ਪੀ.ਓ. ਹਰਜਿੰਦਰ ਸਿੰਘ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਖ਼ੁਦ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਨਸ਼ਿਆਂ ਦੇ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮਾਂ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਚੁਕਾਈ ਸਹੁੰ

ਫ਼ਿਰੋਜ਼ਪੁਰ, 26 ਜੂਨ (ਤਪਿੰਦਰ ਸਿੰਘ)- ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਐਸ.ਐਸ.ਪੀ. ਦਫ਼ਤਰ ਵਿਖੇ ਐਸ.ਪੀ (ਐੱਚ) ਸੰਦੀਪ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਸਮਾਜ ਦੀ ਬਿਹਤਰੀ ਲਈ ਜ਼ਿਲ੍ਹੇ ਵਿਚ ਨਸ਼ੇ ਦੇ ਖ਼ਾਤਮੇ ਅਤੇ ਨਸ਼ਿਆਂ ਖਿਲਾਫ਼ ...

ਪੂਰੀ ਖ਼ਬਰ »

ਪ੍ਰਸ਼ਾਸਨ ਨੇ ਨਸ਼ਿਆਂ ਵਿਰੋਧੀ ਸੈਮੀਨਾਰ ਲਗਾ ਕੇ ਮਨਾਇਆ ਨਸ਼ਾ ਵਿਰੋਧੀ ਦਿਵਸ

ਜ਼ੀਰਾ, 26 ਜੂਨ (ਮਨਜੀਤ ਸਿੰਘ ਢਿੱਲੋਂ)-ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸਬੰਧੀ ਸਥਾਨਕ ਬਜਰੰਗ ਭਵਨ ਜ਼ੀਰਾ ਵਿਖੇ ਸਮਾਗਮ ਕਰਵਾਇਆ ਗਿਆ | ਸਿਵਲ ਪ੍ਰਸ਼ਾਸਨ ਵਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਨਰਿੰਦਰ ਸਿੰਘ ਧਾਲੀਵਾਲ ਐਸ.ਡੀ.ਐਮ. ਜ਼ੀਰਾ ਮੁੱਖ ਮਹਿਮਾਨ ਅਤੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਵਿਸ਼ਾਲ ਸਮਾਗਮ

ਤਲਵੰਡੀ ਭਾਈ, 26 ਜੂਨ (ਕੁਲਜਿੰਦਰ ਸਿੰਘ ਗਿੱਲ)- ਪੁਲਿਸ ਵਿਭਾਗ ਵਲੋਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਵਿੱਢੀ ਮੁਹਿੰਮ ਤਹਿਤ ਇਥੇ ਗੁਰਦੁਆਰਾ ਬਾਬਾ ਹਰੀ ਦਾਸ ਵਿਖੇ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਨਸ਼ਾ ਸਾਡੇ ਸਮਾਜ ਦੇ ਮੱਥੇ 'ਤੇ ਵੱਡਾ ਕਲੰਕ- ਐਸ.ਐਮ.ਓ.

ਜ਼ੀਰਾ, 26 ਜੂਨ (ਮਨਜੀਤ ਸਿੰਘ ਢਿੱਲੋਂ)- ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ਵ ਭਰ ਵਿਚ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੀ.ਐਚ.ਸੀ. ਕੱਸੋਆਣਾ ਅਧੀਨ ਆਉਂਦੇ ਸੈਂਟਰਾਂ ਵਿਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਲਗਾਏ ਗਏ ...

ਪੂਰੀ ਖ਼ਬਰ »

ਜਨਤਾ ਪੁਲਿਸ ਦਾ ਸਾਥ ਦੇਵੇ ਤਾਂ ਨਸ਼ਾ ਦਿਨਾਂ ਵਿਚ ਹੀ ਖ਼ਤਮ ਕਰਾਂਗੇ- ਡੀ.ਐਸ.ਪੀ. ਜ਼ੀਰਾ

ਮਖੂ, 26 ਜੂਨ (ਵਰਿੰਦਰ ਮਨਚੰਦਾ)- ਜੇਕਰ ਜਨਤਾ ਪੁਲਿਸ ਦਾ ਸਾਥ ਦੇਵੇ ਤਾਂ ਪੰਜਾਬ ਵਿਚੋਂ ਨਸ਼ਾ ਦਿਨਾਂ ਵਿਚ ਹੀ ਖਤਮ ਕਰ ਦਿਆਂਗੇ | ਇਹ ਵਿਚਾਰ ਅੱਜ ਮਖੂ ਬਲਾਕ ਅਧੀਨ ਪੈਂਦੇ ਪਿੰਡ ਖੰਨਾ ਵਿਖੇ ਨਰਿੰਦਰ ਸਿੰਘ ਡੀ.ਐਸ.ਪੀ ਜ਼ੀਰਾ ਅਤੇ ਮਖੂ ਥਾਣੇ ਦੇ ਐਸ.ਐਚ.ਓ ਹਰਿੰਦਰ ਸਿੰਘ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਚਿਤਾਇਆ ਕੈਪਟਨ ਸਰਕਾਰ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ

ਫ਼ਿਰੋਜ਼ਪੁਰ, 26 ਜੂਨ (ਗੁਰਿੰਦਰ ਸਿੰਘ)- ਕੈਪਟਨ ਸਰਕਾਰ ਵਲੋਂ ਸੱਤਾ ਪ੍ਰਾਪਤੀ ਤੋਂ ਬਾਅਦ ਚੋਣਾਂ ਦੌਰਾਨ ਕੀਤੇ ਸਸਤੀ ਬਿਜਲੀ ਦੇਣ ਦੇ ਵਿਸਾਰੇ ਵਾਅਦੇ ਨੂੰ ਯਾਦ ਕਰਾਉਣ ਅਤੇ ਪਿਛਲੇ ਢਾਈ ਸਾਲਾਂ ਦੌਰਾਨ ਬਿਜਲੀ ਦਰਾਂ ਵਿਚ ਕੀਤੇ ਸਾਰੇ ਵਾਧੇ ਵਾਪਸ ਲੈਣ ਦੀ ਮੰਗ ਨੂੰ ...

ਪੂਰੀ ਖ਼ਬਰ »

ਨਸ਼ੇ ਦੇ ਖ਼ਾਤਮੇ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਲਗਾਇਆ ਜਾਗਰੂਕਤਾ ਕੈਂਪ

ਫ਼ਿਰੋਜ਼ਪੁਰ, 26 ਜੂਨ (ਤਪਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਿਆਂ ਦੇ ਖ਼ਾਤਮੇ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਡਾ: ਰਜਿੰਦਰ ਕੁਮਾਰ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਨਸ਼ਾ ...

ਪੂਰੀ ਖ਼ਬਰ »

ਸਰਕਾਰ ਤੋਂ ਕੋਈ ਉਮੀਦ ਨਾ ਰੱਖਦੇ ਹੋਏ ਲੋਕਾਂ ਨੇ ਆਪ ਸੜਕ 'ਤੇ ਮਿੱਟੀ ਪਾਉਣੀ ਕੀਤੀ ਸ਼ੁਰੂ

ਗੁਰੂਹਰਸਹਾਏ, 26 ਜੂਨ (ਪਿ੍ਥਵੀ ਰਾਜ ਕੰਬੋਜ)- ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਕਰੋੜਾਂ ਦੀ ਲਾਗਤ ਨਾਲ ਬਣੀ ਸੜਕ ਦੀ ਮਾੜੀ ਹਾਲਤ ਤੋਂ ਇਲਾਕੇ ਦੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਨੇ | ਇਸ ਸੜਕ 'ਤੇ ਕੋਈ 50 ਪਿੰਡਾਂ ਦੀ ਆਵਾਜਾਈ ਹੁੰਦੀ ਹੈ ਤੇ ਇਹ ਸੜਕ ਦੋ ਸਬ-ਡਵੀਜ਼ਨਾਂ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ 16ਵੇਂ ਸਿਲਾਈ ਸੈਂਟਰ ਦੀ ਕੀਤੀ ਸ਼ੁਰੂਆਤ

ਜ਼ੀਰਾ, 26 ਜੂਨ (ਮਨਜੀਤ ਸਿੰਘ ਢਿੱਲੋਂ)- ਬੇਟੀ ਬਚਾਓ, ਬੇਟੀ ਪੜ੍ਹਾਓ ਮੁਹੀਮ ਤਹਿਤ ਅੱਜ ਲੜਕੀਆਂ ਲਈ ਬੰਗਲਾ ਮੁਖੀ ਮਾਤਾ ਮੰਦਿਰ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਨੇ 16ਵੇਂ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ, ਜਿਸ ਦਾ ਰਸਮੀ ਉਦਘਾਟਨ ਮੰਦਿਰ ਦੇ ਪ੍ਰਧਾਨ ਹਾਕਮ ...

ਪੂਰੀ ਖ਼ਬਰ »

ਨਸ਼ੇ ਦੇ ਖ਼ਾਤਮੇ ਲਈ ਸੀ.ਐੱਚ.ਸੀ. ਫ਼ਿਰੋਜ਼ਸ਼ਾਹ 'ਚ ਲਾਇਆ ਜਾਗਰੂਕਤਾ ਸੈਮੀਨਾਰ

ਫ਼ਿਰੋਜਪੁਰ, 26 ਜੂਨ (ਤਪਿੰਦਰ ਸਿੰਘ)- ਸੂਬੇ ਵਿਚੋਂ ਨਸ਼ਿਆਂ ਦੇ ਪੂਰਨ ਤੌਰ 'ਤੇ ਖ਼ਾਤਮੇ ਅਤੇ ਸਿਹਤਮੰਦ ਤੇ ਤੰਦਰੁਸਤ ਸਮਾਜ ਦੀ ਸਿਰਜਨਾ ਦੇ ਮਨੋਰਥ ਨੂੰ ਸਕਾਰ ਕਰਨ ਦੇ ਮਨੋਰਥ ਨੂੰ ਲੈ ਅੱਜ ਕਮਿਊਨਿਟੀ ਹੈਲਥ ਸੈਂਟਰ ਫ਼ਿਰੋਜ਼ਸ਼ਾਹ ਵਿਖੇ ਡਾ: ਵਨੀਤਾ ਭੁੱਲਰ, ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਨਸ਼ਿਆਂ ਦੇ ਖ਼ਾਤਮੇ ਲਈ ਕੱਢੀ ਜਾਗਰੂਕਤਾ ਰੈਲੀ

ਮਮਦੋਟ, 26 ਜੂਨ (ਸੁਖਦੇਵ ਸਿੰਘ ਸੰਗਮ)- ਡਾ: ਰਜਿੰਦਰ ਮਨਚੰਦਾ ਐਸ.ਐਮ.ਓ. ਮਮਦੋਟ ਵਲੋਂ ਅੱਜ ਕੌਮਾਂਤਰੀ ਨਸ਼ਾ ਵਿਰੋਧੀ ਦਿਹਾੜੇ ਸਿਹਤ ਵਿਭਾਗ ਵਲੋਂ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ, ਜਿਸ ਰਾਹੀ ਮਮਦੋਟ ਇਲਾਕਾ ਨਿਵਾਸੀਆਂ ਨੂੰ ਨਸ਼ੇ ...

ਪੂਰੀ ਖ਼ਬਰ »

ਕਿਸਾਨਾਂ ਨੇ ਬਿਜਲੀ ਦਫ਼ਤਰ ਮਮਦੋਟ ਮੂਹਰੇ ਲਗਾਇਆ ਧਰਨਾ

ਮਮਦੋਟ, 26 ਜੂਨ (ਸੁਖਦੇਵ ਸਿੰਘ ਸੰਗਮ/ਜਸਬੀਰ ਸਿੰਘ ਕੰਬੋਜ)- ਖੇਤੀ ਸੈਕਟਰ ਲਈ ਦਿੱਤੀ ਜਾਂਦੀ ਥ੍ਰੀ-ਫੇਸ ਬਿਜਲੀ ਦੀ ਨਾਕਸ ਸਪਲਾਈ ਤੋਂ ਖ਼ਫ਼ਾ ਮਮਦੋਟ ਦੇ ਪਿੰਡਾਂ ਜੋਧਪੁਰ, ਨਵਾਂ ਕਿਲਾ ਆਦਿ ਦੇ ਕਿਸਾਨਾਂ ਵਲੋਂ ਦੇਰ ਸ਼ਾਮ ਪਾਵਰ ਕਾਮ ਮਮਦੋਟ ਦੇ ਦਫ਼ਤਰ ਮੂਹਰੇ ਧਰਨਾ ...

ਪੂਰੀ ਖ਼ਬਰ »

ਹਰ ਮਨੁੱਖ ਨੂੰ ਇਕ ਰੁੱਖ ਲਗਾਉਣਾ ਆਪਣਾ ਫ਼ਰਜ਼ ਸਮਝਣਾ ਚਾਹੀਦੈ- ਸਹੋਤਾ

ਫ਼ਿਰੋਜ਼ਪੁਰ, 26 ਜੂਨ (ਗੁਰਿੰਦਰ ਸਿੰਘ)- ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਅਤੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦੇ ਮਨੋਰਥ ਨਾਲ ਅੱਜ ਸਥਾਨਕ ਆਰ.ਟੀ.ਏ ਦਫ਼ਤਰ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ | ਬੂਟੇ ਲਗਾਉਣ ਦੀ ਆਰੰਭਤਾ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਿਟੀ ...

ਪੂਰੀ ਖ਼ਬਰ »

ਸਿਹਤ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਵਲੋਂ ਸਾਂਝੇ ਤੌਰ 'ਤੇ ਨਸ਼ਾ ਵਿਰੋਧੀ ਸੈਮੀਨਾਰ

ਗੁਰੂਹਰਸਹਾਏ, 26 ਜੂਨ (ਹਰਚਰਨ ਸਿੰਘ ਸੰਧੂ)- ਡਿਪਟੀ ਕਮਿਸ਼ਨਰ ਚੰਦਰ ਗੈਂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਟਰਨੈਸ਼ਨਲ ਡੇਅ ਅਗੇਂਸਟ ਡਰੱਗ ਅਨਿਊਜ ਐਾਡ ਇਲੀਮਟ ਟ੍ਰੈਫ਼ਿਕਿੰਗ ਤਹਿਤ ਸਿਵਲ ਸਰਜਨ ਫ਼ਿਰੋਜ਼ਪੁਰ ਰਾਜਿੰਦਰ ਕੁਮਾਰ ਤੇ ਸਰਬਜੀਤ ਸਿੰਘ ਬੇਦੀ ਯੂਥ ...

ਪੂਰੀ ਖ਼ਬਰ »

29 ਬਟਾਲੀਅਨ ਮਮਦੋਟ ਵਿਖੇ ਨਸ਼ਾ ਵਿਰੋਧੀ ਦਿਵਸ ਸਬੰਧੀ ਸੈਮੀਨਾਰ ਕਰਵਾਇਆ

ਮਮਦੋਟ, 26 ਜੂਨ (ਸੁਖਦੇਵ ਸਿੰਘ ਸੰਗਮ)- ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸਬੰਧੀ 29 ਬਟਾਲੀਅਨ ਮਮਦੋਟ ਦੇ ਮੁੱਖ ਦਫ਼ਤਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਪ ਕਮਾਡੈਂਟ ਅਮਨਦੀਪ, ਇੰਚਾਰਜ ਡਿਪਟੀ ਕਮਾਡੈਂਟ ...

ਪੂਰੀ ਖ਼ਬਰ »

2 ਦੇ ਪਟਿਆਲਾ ਧਰਨੇ ਵਿਚ ਵੱਡੀ ਗਿਣਤੀ 'ਚ ਵਰਕਰ ਕਰਨਗੇ ਸ਼ਮੂਲੀਅਤ- ਭੁੱਲਰ

ਫ਼ਿਰੋਜ਼ਪੁਰ, 26 ਜੂਨ (ਗੁਰਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਕੀਤੇ ਭਾਰੀ ਵਾਧੇ ਖਿਲਾਫ਼ ਆਮ ਆਦਮੀ ਪਾਰਟੀ ਵਲੋਂ 2 ਜੁਲਾਈ ਨੂੰ ਮੁੱਖ ਮੰਤਰੀ ਦੇ ਹਲਕੇ ਪਟਿਆਲਾ ਤੋਂ ਸ਼ੁਰੂ ਕੀਤੇ ਜਾ ਰਹੇ ਬਿਜਲੀ ਅੰਦੋਲਨ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ 'ਚੋਂ ਵੱਡੀ ...

ਪੂਰੀ ਖ਼ਬਰ »

ਬੀ.ਐਸ.ਐਫ਼ ਨੇ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ

ਜਲਾਲਾਬਾਦ, 26 ਜੂਨ (ਕਰਨ ਚੁਚਰਾ)-ਫਿਰੋਜਪੁਰ ਰੋਡ ਤੇ ਬੀ.ਐਸ.ਐਫ ਦੀ 118 ਬਟਾਲੀਅਨ ਵਲੋਂ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ | ਬੀ.ਐਸ.ਐਫ ਦੇ ਵਿਹੜੇ ਵਿਚ ਹੋਏ ਇਸ ਸਮਾਗਮ ਦੌਰਾਨ ਪ੍ਰਗਤੀ ਕਲਾ ਕੇਂਦਰ ਜਲਾਲਾਬਾਦ ਵਲੋਂ ਕੁਲਦੀਪ ਸਿੰਘ ਦੀ ਅਗਵਾਈ ਵਾਲੀ 17 ਲੋਕਾਂ ...

ਪੂਰੀ ਖ਼ਬਰ »

ਲੋਕਾਂ ਵਲੋਂ ਮੋਬਾਈਲ ਝਪਟਮਾਰ ਕਾਬੂ

ਜਲਾਲਾਬਾਦ, 26 ਜੂਨ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਸ਼ਹਿਰ ਦੇ ਗੁਰਦੁਆਰਾ ਭਾਈ ਬਚਿੱਤਰ ਸਿੰਘ ਦੇ ਕੋਲ ਲੋਕਾਂ ਵਲੋਂ ਮੋਬਾਈਲ ਝਪਟਮਾਰ ਕਾਬੂ ਕਰਕੇ ਪੁਲਸ ਹਵਾਲੇ ਕੀਤੇ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਧੀਗੜਾ ਪੁੱਤਰ ਜਗਦੀਸ਼ ਧੀਗੜਾ ਵਾਸੀ ਅਨੇਜਾ ...

ਪੂਰੀ ਖ਼ਬਰ »

ਨਸ਼ਾ ਮੁਕਤ ਸਮਾਜ ਸਿਰਜਣ ਲਈ ਹਰ ਇਕ ਨੰੂ ਸਹਿਯੋਗ ਦੇਣਾ ਚਾਹੀਦਾ ਹੈ-ਐਸ.ਡੀ.ਐਮ.

ਅਬੋਹਰ, 26 ਜੂਨ (ਸੁਖਜਿੰਦਰ ਸਿੰਘ ਢਿੱਲੋਂ)-ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਸਬੰਧ ਵਿਚ ਅੱਜ ਇਥੇ ਅਬੋਹਰ ਪੈਲੇਸ ਵਿਚ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਅਤੇ ਪ੍ਰਸ਼ਾਸਨ ਵਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਹਸਤਾ ਕਲਾਂ 'ਚ ਕੈਂਪ ਲਗਾ ਕੇ ਮਲੇਰੀਆ ਰੋਗ ਵਿਰੁੱਧ ਕੀਤਾ ਜਾਗਰੂਕ

ਫਾਜ਼ਿਲਕਾ, 26 ਜੂਨ(ਦਵਿੰਦਰ ਪਾਲ ਸਿੰਘ)-ਪਿੰਡ ਹਸਤਾ ਕਲਾਂ 'ਚ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਐਸ.ਆਈ. ਕੰਵਲਜੀਤ ਸਿੰਘ ਬਰਾੜ ਨੇ ਲੋਕਾਂ ਨੂੰ ਮਲੇਰੀਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖ਼ਾਰ ਮਾਦਾ ਐਨੋਫਲੀਜ਼ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਣ ਵਿਭਾਗ ਵਲੋਂ ਬੂਟੇ ਲਗਾਉਣ ਦੀ ਸ਼ੁਰੂਆਤ

ਮੰਡੀ ਰੋੜਾਂਵਾਲੀ, 26 ਜੂਨ (ਮਨਜੀਤ ਸਿੰਘ ਬਰਾੜ)-ਜ਼ਿਲ੍ਹਾ ਰੇਂਜ ਅਫਸਰ ਨਿਸ਼ਾਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਅਫਸਰ ਵਿਨੋਦ ਕੁਮਾਰ ਦੀ ਅਗਵਾਈ ਹੇਠ ਵਣ ਗਾਰਡ ਸਰੋਜ ਰਾਣੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ...

ਪੂਰੀ ਖ਼ਬਰ »

ਲਾਧੂਕਾ ਮਾਈਨਰ 'ਚ ਪਾਣੀ ਛੱਡੇ ਜਾਣ ਦੀ ਮੰਗ

ਮੰਡੀ ਲਾਧੂਕਾ, 26 ਜੂਨ (ਰਾਕੇਸ਼ ਛਾਬੜਾ)-ਪਿਛਲੇ ਕਈ ਸਾਲਾਂ ਤੋਂ ਲਾਧੂਕਾ ਨਹਿਰ ਦੀਆਂ ਟੇਲਾਂ ਤੱਕ ਸਿੰਚਾਈ ਮਹਿਕਮਾ ਪਾਣੀ ਪੁੱਜਦਾ ਕਰਨ ਵਿੱਚ ਅਸਫਲ ਰਹਿੰਦਾ ਆ ਰਿਹਾ ਹੈ, ਜਿਸ ਕਰਕੇ ਕਿਸਾਨ ਮਜਬੂਰਨ ਫ਼ਸਲਾਂ ਦੀ ਸਿੰਚਾਈ ਲਈ ਧਰਤੀ ਹੇਠਲਾ ਪਾਣੀ ਵਰਤਣ ਲਈ ਮਜ਼ਬੂਰ ...

ਪੂਰੀ ਖ਼ਬਰ »

ਖੁਈਖੇੜਾ 'ਚ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ

ਫ਼ਾਜ਼ਿਲਕਾ, 26 ਜੂਨ (ਦਵਿੰਦਰ ਪਾਲ ਸਿੰਘ)-ਸੀ.ਐਚ.ਸੀ. ਖੁਈਖੇੜਾ ਵਿਖੇ ਸਥਿਤ ਓ.ਓ.ਏ.ਟੀ. ਸੈਂਟਰ ਵਿਖੇ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਐਸ.ਐਮ.ਓ. ਡਾ. ਗੁਰਦਿਆਲ ਸਿੰਘ, ਡਾ. ਕੰਵਰਜੀਤ ਸਿੰਘ ਧਾਲੀਵਾਲ, ਡਾ. ਸੌਰਭ ਫੁਟੇਲਾ, ਡਾ. ਆਮਨਾ ਕੰਬੋਜ, ਡਾ. ...

ਪੂਰੀ ਖ਼ਬਰ »

ਵਿਕਾਸ ਤੋਂ ਕੋਹਾਂ ਦੂਰ ਹੈ ਅਰਨੀਵਾਲਾ ਦਾ ਖੁਸ਼ਦਿਲ ਨਗਰ

ਮੰਡੀ ਅਰਨੀਵਾਲਾ, 26 ਜੂਨ (ਨਿਸ਼ਾਨ ਸਿੰਘ ਸੰਧੂ)-ਸਥਾਨਕ ਮਾਹੰੂਆਣਾ ਿਲੰਕ ਰੋਡ ਤੇ ਆਬਾਦ ਹੋਏ ਖੁਸ਼ਦਿਲ ਨਗਰ ਦੇ ਵਸਨੀਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੇ ਨਗਰ ਵਿਚ ਨਾ ਤਾਂ ਗਲੀਆਂ, ਸੜਕਾਂ ਪੱਕੀਆਂ ਬਣੀਆਂ ਹਨ ਅਤੇ ਨਾ ਹੀ ਬਾਰਿਸ਼ ...

ਪੂਰੀ ਖ਼ਬਰ »

ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਵਿਸ਼ਵ ਨਸ਼ਾ ਵਿਰੋਧੀ ਦਿਹਾੜੇ 'ਤੇ ਸੈਮੀਨਾਰ ਲਗਾਇਆ

ਜਲਾਲਾਬਾਦ, 26 ਜੂਨ (ਕਰਨ ਚੁਚਰਾ/ਜਤਿੰਦਰ ਪਾਲ ਸਿੰਘ)-ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਬੁੱਧਵਾਰ ਨੂੰ ਵਿਸ਼ਵ ਨਸ਼ਾ ਵਿਰੋਧੀ ਦਿਹਾੜਾ ਤੇ ਸਥਾਨਕ ਕਮਿਊਨਿਟੀ ਹਾਲ ਵਿੱਚ ਸੈਮੀਨਾਰ ਲਗਾਇਆ | ਜਿਸ ਦੀ ਪ੍ਰਧਾਨਗੀ ਐਸ.ਡੀ.ਐਮ ਕੇਸ਼ਵ ਗੋਇਲ, ਡੀ.ਐਸ.ਪੀ ਜਲਾਲਾਬਾਦ ਨੇ ...

ਪੂਰੀ ਖ਼ਬਰ »

ਸਾਹਿਤ ਸਭਾ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਜਲਾਲਾਬਾਦ, 26 ਜੂਨ (ਕਰਨ ਚੁਚਰਾ)-ਸਾਹਿਤ ਸਭਾ (ਰਜ਼ਿ) ਜਲਾਲਾਬਾਦ ਵਲੋਂ ਸਥਾਨਕ ਬਾਗ਼ ਕਾਲੋਨੀ ਵਿਚ ਗੁਨੀਤ ਪਾਲ ਸਿੰਘ ਦੇ ਸਹਿਯੋਗ ਨਾਲ ਸਭਾ ਦੀ ਪ੍ਰਧਾਨ ਪ੍ਰੀਤੀ ਬਬੂਟਾ ਦੀ ਪ੍ਰਧਾਨਗੀ ਹੇਠ ' ਰੁੱਖ ਲਗਾਉਣ ਦੀ ਮੁਹਿੰਮ ਦੀ ਆਗਾਜ਼ ਕੀਤਾ ਗਿਆ | ਉਨ੍ਹਾਂ ਨੇ ਸਮੂਹ ...

ਪੂਰੀ ਖ਼ਬਰ »

ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਫ਼ਾਜ਼ਿਲਕਾ ਪੁਲਿਸ ਵਲੋਂ 6 ਮਹੀਨੇ 'ਚ 237 ਤਸਕਰ ਕੀਤੇ ਕਾਬੂ

ਫ਼ਾਜ਼ਿਲਕਾ, 26 ਜੂਨ(ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ 'ਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਅਹਿਦ ਦੀ ਪੂਰਤੀ ਲਈ ਵੱਡੀ ਕਾਰਵਾਈ ਕਰਦਿਆਂ ਫ਼ਾਜ਼ਿਲਕਾ ਪੁਲਿਸ ਨੇ 6 ਮਹੀਨੇ ਦੌਰਾਨ 237 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 2 ਮੋਟਰਸਾਈਕਲ ਚੋਰੀ ਔਰਤ ਖਿਲਾਫ਼ ਮਾਰਕੁੱਟ ਕਰਨ ਦਾ ਮਾਮਲਾ ਦਰਜ

ਅਬੋਹਰ, 26 ਜੂਨ (ਸੁਖਜਿੰਦਰ ਸਿੰਘ ਢਿੱਲੋਂ)-ਇਥੇ ਵੱਖ-ਵੱਖ ਥਾਵਾਂ ਤੋਂ ਦੋ ਮੋਟਰਸਾਈਕਲ ਅਗਿਆਤ ਚੋਰਾਂ ਵਲੋਂ ਚੋਰੀ ਕੀਤੇ ਗਏ ਹਨ | ਇਕ ਮੋਟਰਸਾਈਕਲ ਸਕੂਲ ਦੇ ਬਾਹਰੋਂ ਤੇ ਇਕ ਘਰ ਦੇ ਅੰਦਰੋਂ ਚੋਰੀ ਹੋਇਆ ਹੈ | ਪੁਲਿਸ ਵਲੋਂ ਮੁਕੱਦਮੇ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 2 ਮੋਟਰਸਾਈਕਲ ਚੋਰੀ

ਅਬੋਹਰ, 26 ਜੂਨ (ਸੁਖਜਿੰਦਰ ਸਿੰਘ ਢਿੱਲੋਂ)-ਇਥੇ ਵੱਖ-ਵੱਖ ਥਾਵਾਂ ਤੋਂ ਦੋ ਮੋਟਰਸਾਈਕਲ ਅਗਿਆਤ ਚੋਰਾਂ ਵਲੋਂ ਚੋਰੀ ਕੀਤੇ ਗਏ ਹਨ | ਇਕ ਮੋਟਰਸਾਈਕਲ ਸਕੂਲ ਦੇ ਬਾਹਰੋਂ ਤੇ ਇਕ ਘਰ ਦੇ ਅੰਦਰੋਂ ਚੋਰੀ ਹੋਇਆ ਹੈ | ਪੁਲਿਸ ਵਲੋਂ ਮੁਕੱਦਮੇ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ...

ਪੂਰੀ ਖ਼ਬਰ »

ਔਰਤ ਖਿਲਾਫ਼ ਮਾਰਕੁੱਟ ਕਰਨ ਦਾ ਮਾਮਲਾ ਦਰਜ

ਫ਼ਾਜ਼ਿਲਕਾ, 26 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਘਰ ਵਿਚ ਆ ਕੇ ਮਾਰਕੁੱਟ ਕਰਨ ਦੇ ਮਾਮਲੇ ਵਿਚ ਇਕ ਔਰਤ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੰਤੋਸ਼ ਰਾਣੀ ਪਤਨੀ ਅਸ਼ੋਕ ਕੁਮਾਰ ਵਾਸੀ ਸਲੇਮਸ਼ਾਹ ਨੇ ...

ਪੂਰੀ ਖ਼ਬਰ »

ਨਸ਼ੇ ਦੀ ਰੋਕਥਾਮ ਸਬੰਧੀ ਮੀਟਿੰਗ

ਜ਼ੀਰਾ, 26 ਜੂਨ (ਮਨਜੀਤ ਸਿੰਘ ਢਿੱਲੋਂ)- ਭਾਈ ਘਨ੍ਹੱਈਆ ਸੇਵਾ ਸੁਸਾਇਟੀ ਪਿੰਡ ਸਨ੍ਹੇਰ ਵਲੋਂ ਥਾਣਾ ਸਦਰ ਜ਼ੀਰਾ ਦੇ ਐਸ.ਐਚ.ਓ ਬਚਨ ਸਿੰਘ ਨਾਲ ਮੀਟਿੰਗ ਕਰਕੇ ਪਿੰਡ ਵਿਚ ਨਸ਼ਿਆਂ ਦੀ ਰੋਕਥਾਮ ਸਬੰਧੀ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਵਿਚਾਰ ਸਾਂਝੇ ਕੀਤੇ ਗਏ ਅਤੇ ...

ਪੂਰੀ ਖ਼ਬਰ »

ਵਿਸ਼ਾਲ ਭੰਡਾਰਾ ਕਰਵਾਇਆ

ਸੀਤੋ ਗੁੰਨ੍ਹੋ, 26 ਜੂਨ (ਜਸਮੇਲ ਸਿੰਘ ਢਿੱਲੋਂ)-ਨੇੜਲੇ ਪਿੰਡ ਹਿੰਮਤਪੁਰਾ ਵਿਖੇ ਲੱਖ ਦਾਤਾ ਪੀਰ ਦੀ ਦਰਗਾਹ 'ਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ | ਮੁੱਖ ਸੇਵਾਦਾਰ ਬਾਬਾ ਹਰਦੀਪ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਸੁੱਖ ਸ਼ਾਂਤੀ ਲਈ ਹਰ ਸਾਲ ਮੇਲਾ ਲਗਾਇਆ ਜਾਂਦਾ ਹੈ | ਇਸ ...

ਪੂਰੀ ਖ਼ਬਰ »

ਮਾਰਸ਼ਲ ਅਕੈਡਮੀ 'ਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਫ਼ਾਜ਼ਿਲਕਾ, 26 ਜੂਨ (ਦਵਿੰਦਰ ਪਾਲ ਸਿੰਘ)-ਸਥਾਨਕ ਮਾਰਸ਼ਲ ਇੰਗਲਿਸ਼ ਸਪੋਕਨ ਅਕੈਡਮੀ ਵਿਚ ਕੌਮੀ ਨਸ਼ਾ ਵਿਰੋਧੀ ਦਿਵਸ ਿਖ਼ਲਾਫ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸਾਂਝ ਕੇਂਦਰ ਦੇ ਇੰਚਾਰਜ ਏ.ਐਸ.ਆਈ. ਰਵਿੰਦਰ ਸਿੰਘ, ਪਰਮਿੰਦਰ ਸਿੰਘ, ਅਮੋਲਕ ਸਿੰਘ ਅਤੇ ...

ਪੂਰੀ ਖ਼ਬਰ »

ਅਣਪਛਾਤੇ ਹਥਿਆਰਬੰਦਾਂ ਵਲੋਂ ਘਰ 'ਚ ਵੜ ਕੇ ਪਰਿਵਾਰ 'ਤੇ ਜਾਨਲੇਵਾ ਹਮਲਾ

ਸ੍ਰੀਗੰਗਾਨਗਰ, 26 ਜੂਨ (ਦਵਿੰਦਰ ਜੀਤ ਸਿੰਘ)-ਸ੍ਰੀ ਗੰਗਾਨਗਰ ਦੀ ਤਿੰਨ ਪੁਲੀ ਸਥਿਤ ਅਫ਼ਸਰ ਕਾਲੋਨੀ ਦੇ ਇਕ ਮਕਾਨ 'ਚ ਵੜ ਕੇ ਕਰੀਬ ਇਕ ਦਰਜਨ ਹਥਿਆਰਬੰਦ ਲੋਕਾਂ ਨੇ ਇਕ ਆਦਮੀ 'ਤੇ ਹਮਲਾ ਕਰ ਦਿੱਤਾ | ਇਸ ਹਮਲੇ ਦੌਰਾਨ ਇਕ ਜੋੜੇ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ | ...

ਪੂਰੀ ਖ਼ਬਰ »

ਨਵਜੰਮੀ ਬੱਚੀ ਦੀ ਖਾਲ਼ੇ 'ਚੋਂ ਮਿਲੀ ਲਾਸ਼

ਅਬੋਹਰ/ਖੂਈਆ ਸਰਵਰ, 26 ਜੂਨ (ਕੁਲਦੀਪ ਸਿੰਘ ਸੰਧੂ/ਜਗਜੀਤ ਸਿੰਘ ਧਾਲੀਵਾਲ)-'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਦੇ ਤਹਿਤ ਭਾਵੇਂ ਸਰਕਾਰ ਵਲੋਂ ਲੜਕੀਆਂ ਨੂੰ ਬਚਾਉਣ ਲਈ ਲੱਖਾਂ ਉਪਰਾਲੇ ਕੀਤੇ ਜਾ ਰਹੇ ਹਨ, ਪਰ ਅਨਪੜ੍ਹਤਾ ਅਤੇ ਵਹਿਸ਼ੀ ਕਿਸਮ ਦੇ ਮਾਪਿਆਂ ਦੇ ਕਾਰਨ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਵਿੱਤੀ ਸਹਾਇਤਾ ਦੇਣ ਦੇ ਆਦੇਸ਼

ਫਾਜ਼ਿਲਕਾ, 26 ਜੂਨ(ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕੀਮ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ.ਪੀ. ਸਿੰਘ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਰੂਰੀ ਮੀਟਿੰਗ ਕੀਤੀ ਗਈ ਜਿਸ ਵਿਚ ਨੌਜਵਾਨਾਂ ਲਈ ...

ਪੂਰੀ ਖ਼ਬਰ »

ਚੰਦੜ੍ਹ 'ਚ ਨਸ਼ਾ ਤਸਕਰੀ ਵਿਰੁੱਧ ਸੈਮੀਨਾਰ ਕਰਵਾਇਆ

ਮੁੱਦਕੀ, 26 ਜੂਨ (ਭੁਪਿੰਦਰ ਸਿੰਘ)- ਨਜ਼ਦੀਕੀ ਪਿੰਡ ਚੰਦੜ੍ਹ ਦੇ ਪੰਥ ਖ਼ਾਲਸਾ ਸੇਵਾ ਸੁਸਾਇਟੀ ਵਲੋਂ ਚੱਲ ਰਹੇ ਗੁਰਮਤਿ ਵਿਦਿਆਲਾ ਵਿਚ ਵਿਸ਼ਵ ਨਸ਼ਾ ਛੁਡਾਊ ਦਿਵਸ ਮੌਕੇ ਇਕ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੈਡੀਕਲ ਅਫ਼ਸਰ ਬੇਅੰਤ ਸਿੰਘ ਨੇ ...

ਪੂਰੀ ਖ਼ਬਰ »

ਪਾਵਰਕਾਮ ਸਰਕਾਰੀ ਅਦਾਰਿਆਂ 'ਤੇ ਮਿਹਰਬਾਨ, ਆਮ ਖਪਤਕਾਰਾਂ ਨੂੰ ਦਿਖਾਉਂਦੇ ਰੋਹਬ

ਅਬੋਹਰ, 26 ਜੂਨ (ਕੁਲਦੀਪ ਸਿੰਘ ਸੰਧੂ)-ਆਮ ਖਪਤਕਾਰਾਂ ਵਲੋਂ ਲਗਾਤਾਰ 2-3 ਬਿੱਲ ਨਾ ਭਰੇ ਜਾਣ ਕਾਰਨ ਜਿੱਥੇ ਪਾਵਰ ਕਾਮ ਦੇ ਅਧਿਕਾਰੀ ਉਸ ਦਾ ਬਿਜਲੀ ਸਪਲਾਈ ਕੁਨੈੱਕਸ਼ਨ ਕੱਟਣ ਵਿਚ ਦੇਰ ਨਹੀਂ ਲਗਾਉਂਦੇ, ਉਥੇ ਪਾਵਰ ਕਾਮ ਮੈਨੇਜਮੈਂਟ ਸਰਕਾਰੀ ਅਦਾਰਿਆਂ 'ਤੇ ਮਿਹਰਬਾਨ ਹੈ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੇ ਕਰਜ਼ਾ ਮੁਆਫ਼ੀ ਦੇ ਦਾਅਵਿਆਂ ਦੀ ਨਿਕਲੀ ਫ਼ੂਕ

ਜ਼ੀਰਾ, 26 ਜੂਨ (ਮਨਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਬਲਵਿੰਦਰ ਸਿੰਘ ਕਾਕੂ ਝਤਰੇ ਜਨਰਲ ਸੈਕਟਰੀ ਬਲਾਕ ਜ਼ੀਰਾ ਦੀ ਪ੍ਰਧਾਨਗੀ ਹੇਠ ਕੋਟ ਈਸੇ ਖ਼ਾ ਰੋਡ ਵਿਖੇ ਹੋਈ, ਜਿਸ ਵਿਚ ਕਿਸਾਨੀ ਮੁਸ਼ਕਿਲਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਵਿੰਦਰ ਸਿੰਘ ਕਾਕੂ ਨੇ ਦੱਸਿਆ ਕਿ ਭਾਵੇਂ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਛੋਟੇ ਅਤੇ ਗ਼ਰੀਬ ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਮੁਆਫ਼ ਕਰਨ ਦੇ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਹਨ, ਪੰ੍ਰਤੂ ਇਹ ਵਾਅਦੇ ਪੂਰੀ ਤਰ੍ਹਾਂ ਵਫ਼ਾ ਨਹੀਂ ਹੁੰਦੇ | ਉਨ੍ਹਾਂ ਦੱਸਿਆ ਕਿ ਪ੍ਰੀਤਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਝਤਰਾ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਪਰਿਵਾਰ ਕੋਲ 4 ਕਨਾਲਾਂ ਜ਼ਮੀਨ ਹੈ, ਜਿਸ ਦਾ ਕਰਜ਼ਾ ਮੁਆਫ਼ ਕਰਾਉਣ ਲਈ ਪਰਿਵਾਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਕਰਜ਼ਾ ਮੁਆਫ਼ੀ ਲਈ ਦਫ਼ਤਰਾਂ ਦੇ ਗੇੜੇ ਕੱਢੇ ਜਾ ਰਹੇ ਹਨ, ਪ੍ਰੰਤੂ ਅਜੇ ਤੱਕ ਉਸ ਦਾ ਕਰਜ਼ਾ ਮੁਆਫ਼ ਨਹੀਂ ਹੋਇਆ | ਇਸ ਮੌਕੇ ਸ਼ਿੰਗਾਰਾ ਸਿੰਘ, ਤੇਜ ਸਿੰਘ, ਚਮਕੌਰ ਸਿੰਘ ਮਨਸੂਰਦੇਵਾ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਊਧਮ ਸਿੰਘ ਸਨ੍ਹੇਰ, ਕਿਰਨਪਾਲ ਸਿੰਘ ਸੋਢੀ, ਅਜੀਤ ਸਿੰਘ ਤਲਵੰਡੀ, ਸੁਰਜੀਤ ਸਿੰਘ ਝਤਰਾ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗ਼ਰੀਬ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਤਾਂ ਜੋ ਕਰਜ਼ੇ ਦੀ ਮਾਰ ਹੇਠ ਆਈ ਕਿਸਾਨੀ ਦਾ ਭਲਾ ਹੋ ਸਕੇ |


ਖ਼ਬਰ ਸ਼ੇਅਰ ਕਰੋ

ਅਫ਼ੀਮ ਤੇ ਸ਼ਰਾਬ ਸਮੇਤ ਪੁਲਿਸ ਵਲੋਂ 3 ਕਾਬੂ

ਅਬੋਹਰ, 26 ਜੂਨ (ਸੁਖਜਿੰਦਰ ਸਿੰਘ ਢਿੱਲੋਂ)-ਸਥਾਨਕ ਪੁਲਿਸ ਨੇ ਤਿੰਨ ਜਣਿਆਂ ਨੰੂ ਅਫ਼ੀਮ ਅਤੇ ਸ਼ਰਾਬ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ ਨਗਰ ਥਾਣਾ ਨੰਬਰ 2 ਦਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਅਜੀਮਗੜ੍ਹ ਕੋਲ ਗਸ਼ਤ ਕਰ ਰਹੇ ਸਨ ਕਿ ਇਕ ਵਿਅਕਤੀ ਨੰੂ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ 1 ਕਾਬੂ

ਫ਼ਾਜ਼ਿਲਕਾ, 26 ਜੂਨ (ਦਵਿੰਦਰ ਪਾਲ ਸਿੰਘ)-ਖੂਈਖੇੜਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਕੇ ਵੇਚਣ ਦੇ ਦੋਸ਼ਾਂ ਤਹਿਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਸਹਾਇਕ ਥਾਣੇਦਾਰ ਭਗਵਾਨ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਕਰ ਰਹੇ ਸਨ ਤਾਂ ਪਿੰਡ ਚੁਹੜੀਵਾਲਾ ਧੰਨਾ ਨੇੜੇ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਿੰਡਾਂ ਵਿਚ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਸੈਮੀਨਾਰ

ਫ਼ਾਜ਼ਿਲਕਾ, 26 ਜੂਨ (ਦਵਿੰਦਰ ਪਾਲ ਸਿੰਘ)-ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜ਼ਿਲਕਾ ਤਰਸੇਮ ਮੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਾਜ ਪਾਲ ਰਾਵਲ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੰੂਨੀ ਸੇਵਾਵਾਂ ...

ਪੂਰੀ ਖ਼ਬਰ »

ਬਲਾਕ ਪੱਧਰੀ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ

ਜਲਾਲਾਬਾਦ, 26 ਜੂਨ (ਹਰਪ੍ਰੀਤ ਸਿੰਘ ਪਰੂਥੀ)-ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਫਾਜ਼ਿਲਕਾ ਦੇ ਦਿਸ਼ਾਂ-ਨਿਰਦੇਸ਼ਾਂ ਮੁਤਾਬਿਕ ਅੱਜ ਪਸ਼ੂ ਹਸਪਤਾਲ ਜਲਾਲਾਬਾਦ ਵਿਖੇ ਡਾ. ਨਾਨਕ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ ਫਾਜ਼ਿਲਕਾ ਦੀ ਰਹਿਨੁਮਾਈ ਹੇਠ ਬਲਾਕ ਪੱਧਰ ਦਾ ...

ਪੂਰੀ ਖ਼ਬਰ »

ਸਕੂਲੀ ਵਰਦੀਆਂ 'ਚ ਹੋਏ ਘਪਲੇ ਦੀ ਜਾਂਚ ਦੀ ਮੰਗ

ਮੰਡੀ ਲਾਧੂਕਾ, 26 ਜੂਨ (ਰਾਕੇਸ਼ ਛਾਬੜਾ)-ਸਰਕਾਰੀ ਸਕੂਲਾਂ ਦੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵਲੋਂ ਮੁਹੱਈਆ ਕਰਵਾਈਆਂ ਗਈਆਂ ਵਰਦੀਆਂ 'ਚ ਹੋਏ ਘਪਲੇ ਦੀ ਮੰਡੀ ਦੇ ਆਰ.ਟੀ.ਆਈ ਵਰਕਰ ਅਸ਼ਵਨੀ ਗਿਰਧਰ ਨੇ ਜਾਂਚ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ...

ਪੂਰੀ ਖ਼ਬਰ »

ਕੈਂਟਰ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ

ਜਲਾਲਾਬਾਦ, 26 ਜੂਨ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਥਾਣਾ ਸਿਟੀ ਦੀ ਪੁਲਿਸ ਵਲੋਂ ਇਕ ਵਿਅਕਤੀ ਦਾ ਕੈਂਟਰ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐਸ.ਆਈ ਰਮਨਦੀਪ ਕੌਰ ਸੰਧੂ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX