ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ/ਹਰਵਿੰਦਰ ਸਿੰਘ)-ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਅੱਜ ਨਵਾਂਸ਼ਹਿਰ ਮੁਕੰਮਲ ਬੰਦ ਰਿਹਾ | ਰਵਿਦਾਸੀਆ ਭਾਈਚਾਰੇ ਦੇ ਲੋਕ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ...
ਬੰਗਾ, 13 ਅਗਸਤ (ਲਾਲੀ ਬੰਗਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਦੇਹ ਧਾਰੀ ਗੁਰੂ ਡੰਮ, ਭਰੂਣ ਹੱਤਿਆ, ਨਸ਼ਿਆਂ ਅਤੇ ਪਤਿਤਪੁਣੇ ਵਰਗੀਆਂ ਸਮਾਜਿਕ ਕੁਰੀਤੀਆਂ ਦੇ ਖਿਲਾਫ ਗੁਰੂ ਮਾਨਿਓ ਗ੍ਰੰਥ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ...
ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਵਲੋਂ ਬਲਾਕ ਮਜੀਠਾ-2 ਦੇ ਪ੍ਰਧਾਨ ਬਲਜੀਤ ਸਿੰਘ ਦੇ 18 ਸਾਲਾ ਸਪੁੱਤਰ ਪ੍ਰਭਕੀਰਤ ਸਿੰਘ ਦੀ ਸਮਾਜ ਵਿਰੋਧੀ ਅਨਸਰਾਂ ਵਲੋਂ ਅਗਵਾ ਕਰਕੇ ਹੱਤਿਆ ਕਰਨ ਉਪਰੰਤ ਲਾਸ਼ ...
ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ)-ਬੰਦ ਦੇ ਸੱਦੇ ਨੂੰ ਲੈ ਕੇ ਅੱਜ ਤਣਾਅਪੂਰਨ ਬਣੀ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਵਿਨੈ ਬਬਲਾਨੀ ਅਤੇ ਐੱਸ.ਐੱਸ.ਪੀ. ਅਲਕਾ ਮੀਨਾ ਵਲੋਂ ਖ਼ੁਦ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਸ਼ਹਿਰ ਦੇ ਬਾਜ਼ਾਰਾਂ 'ਚ ...
ਬੰਗਾ, 13 ਅਗਸਤ (ਕਰਮ ਲਧਾਣਾ)-ਪਿੰਡ ਮੋਰਾਂਵਾਲੀ ਵਿਖੇ ਸੁਸ਼ੋਭਿਤ ਗੁਰਦੁਆਰਾ ਸਾਹਿਬ ਬਾਬਾ ਭਗਤੂ ਜੀ ਵਿਖੇ ਸਮੂਹ ਸੰਗਤ ਅਤੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ 15 ਅਗਸਤ ਦਿਨ ਵੀਰਵਾਰ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਸੇਵਾਦਾਰ ...
ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ)-ਮੌਜੂਦਾ ਸਮੇਂ ਵਿਚ ਔਰਤਾਂ ਦੀ ਸੁਰੱਖਿਆ ਦਾ ਸਵਾਲ ਬਹੁਤ ਹੀ ਅਹਿਮ ਸਵਾਲ ਬਣਿਆ ਹੋਇਆ ਹੈ | ਘਰ ਤੋਂ ਲੈ ਕੇ ਖੇਤਾਂ, ਕਾਰਖ਼ਾਨਿਆਂ ਤੇ ਦਫ਼ਤਰਾਂ ਵਿਚ ਔਰਤ ਅਸੁਰੱਖਿਆ ਦੀ ਚਿੰਤਾ ਵਿਚੋਂ ਲੰਘਦੀ ਹੈ | ਅੱਜ ਜੋ ਔਰਤਾਂ ਲਈ ...
ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ)-ਹਿੰਦੂ ਧਰਮ ਨਾਲ ਸਬੰਧਤ ਵੱਖ-ਵੱਖ ਆਗੂਆਂ ਵਲੋਂ ਅੱਜ ਨਹਿਰੂ ਗੇਟ ਮੰਦਰ ਤੋਂ ਐੱਸ.ਐੱਸ.ਪੀ. ਦਫ਼ਤਰ ਤੱਕ ਰੋਸ ਮੁਜ਼ਾਹਰਾ ਕਰਕੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੇ ਿਖ਼ਲਾਫ਼ ਮਾਮਲਾ ਦਰਜ ਕਰਨ ਲਈ ਮੰਗ ਪੱਤਰ ...
ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਵਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਪਤੰਗ/ਗੁੱਡੀਆਂ ਉਡਾਉਣ ਲਈ ਵਰਤੀ ਜਾਂਦੀ ਨਾਈਲੋਨ/ਸਿੰਥੈਟਿਕ/ਪਲਾਸਟਿਕ (ਚਾਈਨਾ ਡੋਰ) ਦੀ ਵਰਤੋਂ, ਵਿੱਕਰੀ ਅਤੇ ਭੰਡਾਰ ਕਰਨ 'ਤੇ ...
ਸਮੁੰਦੜਾ, 13 ਅਗਸਤ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁੱਜਰਾਂ ਵਿਖੇ ਮੋਟਰ ਸਾਈਕਲ ਸਵਾਰ ਦੋ ਲੁਟੇਰੇ ਇਕ ਔਰਤ ਦੀ ਸੋਨੇ ਦੀ ਵਾਲੀ ਲਾਹ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦਿਆਂ ਕਸ਼ਮੀਰ ਕੌਰ ਪਤਨੀ ਨਾਜ਼ਰ ਸਿੰਘ ਵਾਸੀ ਚੱਕ ਗੁੱਜਰਾਂ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਦੇ ...
ਕਾਠਗੜ੍ਹ/ਰੈਲਮਾਜਰਾ, 13 ਅਗਸਤ (ਬਲਦੇਵ ਸਿੰਘ ਪਨੇਸਰ, ਸੁਭਾਸ਼ ਟੌਾਸਾ)- ਥਾਣਾ ਕਾਠਗੜ੍ਹ ਦੇ ਏ. ਐੱਸ. ਆਈ. ਹੁਸਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਪਨਿਆਲੀ ਖ਼ੁਰਦ ਕੋਲ ਬਿਸਤ ਦੁਆਬ ਨਹਿਰ ਦੇ ਸਾਈਬਰ ਵਿਚ ਇਕ ਲਾਸ਼ ਦੇ ਫਸੇ ਹੋਣ ਦੀ ਸੂਚਨਾ ਮਿਲੀ ਸੀ ਲਾਸ਼ ਨੂੰ ...
ਬੰਗਾ, 13 ਅਗਸਤ (ਜਸਬੀਰ ਸਿੰਘ ਨੂਰਪੁਰ)-ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੁਣ ਦੇ ਵਿਰੋਧ ਵਿਚ ਪੰਜਾਬ ਬੰਦ ਦੇ ਸੱਦੇ 'ਤੇ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਕ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਬੰਗਾ ਮਜਾਰੀ, ਢਾਹਾਂ, ਖਟਕੜ ...
ਸੰਧਵਾਂ, 13 ਅਗਸਤ (ਪ੍ਰੇਮੀ ਸੰਧਵਾਂ)-ਸੂੰਢ-ਮਕਸੂਦਪੁਰ ਤੋਂ ਬਲਾਕੀਪੁਰ ਵਾਇਆ ਗਦਾਣੀ ਤੋਂ ਜੰਡਿਆਲਾ ਨੂੰ ਜਾਂਦੀ ਸੜਕ ਦੀ ਮੰਦੀ ਹਾਲਤ ਕਾਰਨ ਰਾਹਗੀਰ ਡਾਢੇ ਪ੍ਰੇਸ਼ਾਨ ਹਨ | ਕਿਉਂਕਿ ਸੜਕ 'ਚ ਬਣੇ ਡੂੰਘੇ ਖੱਡਿਆਂ ਵਿਚ ਬਰਸਾਤੀ ਪਾਣੀ ਭਰ ਜਾਣ 'ਤੇ ਉਨ੍ਹਾਂ ਨੂੰ ਕਾਫੀ ...
ਬਹਿਰਾਮ, 13 ਅਗਸਤ (ਨਛੱਤਰ ਸਿੰਘ ਬਹਿਰਾਮ, ਸਰਬਜੀਤ ਸਿੰਘ)- ਗੁਰੂ ਰਵਿਦਾਸ ਜੀ ਦਾ ਪੁਰਾਤਨ ਮੰਦਰ ਢਾਹੁਣ ਦੇ ਸਬੰਧ ਵਿਚ ਮੰਗਲਵਾਰ ਸਵੇਰੇ 9 ਵਜੇ ਤੋਂ ਸੰਤ ਸਮਾਜ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬਹਿਰਾਮ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ | ਇਸ ਦੌਰਾਨ ਸ੍ਰੀ ਗੁਰੂ ...
ਭੱਦੀ, 13 ਅਗਸਤ (ਨਰੇਸ਼ ਧੌਲ)-ਜਥੇਦਾਰ ਬਲਵੀਰ ਸਿੰਘ ਘਮੌਰ, ਅਵਤਾਰ ਸਿੰਘ ਅਜੀਮਲ ਫਿਰਨੀ ਮਜਾਰਾ ਅਤੇ ਮਲਕੀਤ ਸਿੰਘ ਖੰਡੂਪੁਰ ਆਦਿ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਪਿੰਡਾਂ ਵਿਚ ਕਰਵਾਏ ਜਾਣ ਵਾਲੇ 10 ਸਮਾਗਮਾਂ ਦੀ ...
ਰੈਲਮਾਜਰਾ/ਕਾਠਗੜ੍ਹ, 13 ਅਗਸਤ (ਸੁਭਾਸ਼ ਟੌਾਸਾ, ਬਲਦੇਵ ਸਿੰਘ ਪਨੇਸਰ, ਰਾਕੇਸ਼ ਰੋਮੀ)-ਦਿੱਲੀ ਵਿਚ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਵਿਰੁੱਧ ਰਵਿਦਾਸ ਭਾਈਚਾਰੇ ਵਲੋਂ 13 ਅਗਸਤ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਉਦੋਂ ਵਧੇਰੇ ਬਲ ਮਿਲਿਆ ਜਦੋਂ ਅੱਜ ...
ਸੰਧਵਾਂ, 13 ਅਗਸਤ (ਪ੍ਰੇਮੀ ਸੰਧਵਾਂ)-ਡਾ: ਭੀਮ ਰਾਓ ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਪ੍ਰਧਾਨਗੀ ਹੇਠ ਡਾ: ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਦੀ ਬਿਹਤਰੀ ਅਤੇ ਸਕੂਲੀ ਬੱਚਿਆਂ ਨੂੰ ਹੋਰ ...
ਸੜੋਆ, 13 ਅਗਸਤ (ਨਾਨੋਵਾਲੀਆ)-ਪਿੰਡ ਸਹੂੰਗੜ੍ਹਾ ਵਿਖੇ ਸਮੂਹ ਸੰਗਤਾਂ ਖ਼ਾਸ ਕਰਕੇ ਪਿੰਡ ਦੀਆਂ ਮੁਟਿਆਰਾਂ ਵਲੋਂ ਕੀਤੇ ਉਪਰਾਲੇ ਸਦਕਾ ਗੁੱਗਾ ਮਾੜੀ ਦੇ ਅਸਥਾਨ 'ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਜਥੇਦਾਰ ਸਤਨਾਮ ਸਿੰਘ ਸਹੂੰਗੜ੍ਹਾ ਨੇ ਕਿਹਾ ਕਿ ਇਸ ...
ਬੰਗਾ, 13 ਅਗਸਤ (ਨੂਰਪੁਰ)-ਅਜ਼ਾਦੀ ਦਿਵਸ 'ਤੇ ਬੰਗਾ ਦਾਣਾ ਮੰਡੀ ਵਿਖੇ ਸੁਤੰਤਰਤਾ ਸਮਾਰੋਹ ਕਰਵਾਇਆ ਜਾ ਰਿਹਾ ਹੈ | ਰਾਜੀਵ ਉਬਰਾਏ ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਕੌਮੀ ਝੰਡਾ ਲਹਿਰਾਉਣ ਦੀ ਰਸਮ ਸ੍ਰੀਮਤੀ ਦੀਪ ਸ਼ਿਖਾ ਸ਼ਰਮਾ ਐਸ. ਡੀ.ਐਮ. ਬੰਗਾ ਕਰਨਗੇ | ਵੱਖ-ਵੱਖ ...
ਹੁਸ਼ਿਆਰਪੁਰ, 13 ਅਗਸਤ (ਹਰਪ੍ਰੀਤ ਕੌਰ)-ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਨਗਰ ਕੌਾਸਲਾਂ ਦੇ 7 ਕਾਰਜ ਸਾਧਕ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ | ਕਾਰਜ ਸਾਧਕ ਅਫ਼ਸਰ ਸੁਖਜਿੰਦਰ ਸਿੰਘ ਨੂੰ ਨਗਰ ਕੌਾਸਲ ਜੀਰਕਪੁਰ, ਪੂਨਮ ਭਟਨਾਗਰ ਨੂੰ ਜੈਤੋਂ ਤੋਂ ਮਮਦੋਟ, ਦਵਿੰਦਰ ...
ਕਾਠਗੜ੍ਹ ਖੇਤਰ ਦੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ
ਕਾਠਗੜ੍ਹ, 13 ਅਗਸਤ (ਬਲਦੇਵ ਸਿੰਘ ਪਨੇਸਰ)-ਪੰਜਾਬ ਬੰਦ ਦੇ ਸੱਦੇ ਨੂੰ ਕਾਠਗੜ੍ਹ ਖੇਤਰ ਵਿਚ ਭਰਪੂਰ ਹੁੰਗਾਰਾ ਮਿਲਿਆ | ਇਸ ਮੌਕੇ ਕਸਬਾ ਕਾਠਗੜ੍ਹ, ਕਾਠਗੜ੍ਹ ਮੋੜ ਅਤੇ ਪੇਂਡੂ ਖੇਤਰਾਂ ਦੀਆਂ ਮਾਰਕੀਟਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ | ਇਸ ਮੌਕੇ ਇਸ ਖੇਤਰ ਦੇ ਬਸਪਾ ਆਗੂਆਂ ਅਤੇ ਵਰਕਰਾਂ ਨੇ ਹੱਥਾਂ ਵਿਚ ਝੰਡੇ ਫੜ ਕੇ ਸ਼ਹਿਰ ਵਿਚ ਰੋਸ ਮਾਰਚ ਕੀਤਾ | ਇਸ ਮੌਕੇ ਬਸਪਾ ਆਗੂ ਰਾਜਿੰਦਰ ਸਿੰਘ ਲੱਕੀ, ਐਡਵੋਕੇਟ ਕਿ੍ਸ਼ਨ ਭੁੱਟਾ, ਸਰਪੰਚ ਪ੍ਰੇਮ ਚੰਦ ਭਰਥਲਾ, ਡਾ: ਅਸ਼ੋਕ ਦੁੱਗਲ, ਦਿਲਬਾਗ ਬਾਗ਼ੀ, ਸਤਨਾਮ ਸਿੰਘ, ਅਮਰੀਕ ਸਿੰਘ ਪਨਿਆਲੀ ਕਲਾਂ ਆਦਿ ਆਗੂਆਂ ਨੇ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ | ਇਸ ਮੌਕੇ ਬਾਬਾ ਕੇਵਲ ਰਾਮ ਆਸਰੋਂ, ਸ਼ਾਮ ਲਾਲ ਬਣਾਂ, ਵਿਜੇ ਕੁਮਾਰ, ਰਣਜੀਤ ਰਾਣਾ ਰੱਤੇਵਾਲ, ਜਗਦੀਸ਼ ਕੁਮਾਰ ਫ਼ਤਿਹਪੁਰ, ਸਤਨਾਮ ਚਾਹਲ ਅਤੇ ਗੁਰਮੀਤ ਬਾਲੇਵਾਲ ਆਦਿ ਹਾਜ਼ਰ ਸਨ | ਇਸ ਮੌਕੇ ਕਿਸੇ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਥਾਣਾ ਕਾਠਗੜ੍ਹ ਦੇ ਐੱਸ.ਐੱਚ.ਓ ਜਸਪਾਲ ਸਿੰਘ ਧਾਲੀਵਾਲ ਸਮੇਤ ਪੁਲਿਸ ਮੁਲਾਜ਼ਮਾਂ ਵਲੋਂ ਹਲਕੇ ਵਿਚ ਪੁਲਿਸ ਗਸ਼ਤ ਜਾਰੀ ਰੱਖੀ ਗਈ |
ਕਸਬਾ ਮਜਾਰੀ, ਅੱਡਾ ਚਣਕੋਆ ਤੇ ਬਕਾਪੁਰ ਰਿਹਾ ਮੁਕੰਮਲ ਬੰਦ ਰਿਹਾ
* ਕੱਢਿਆ ਸ਼ਾਂਤਮਈ ਰੋਸ ਮਾਰਚ
ਮਜਾਰੀ/ਸਾਹਿਬਾ, (ਨਿਰਮਲਜੀਤ ਸਿੰਘ ਚਾਹਲ)-ਦਿੱਲੀ ਦੇ ਤੁਗਲਕਾਬਾਦ ਵਿਖੇ 10 ਅਗਸਤ ਨੂੰ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਰ ਦੇ ਢਾਹੇ ਜਾਣ ਕਰਕੇ ਰਵਿਦਾਸ ਭਾਈਚਾਰੇ ਵਲੋਂ ਰੋਸ ਵਜੋਂ ਪੰਜਾਬ ਬੰਦ ਦੇ ਦਿੱਤੇ ਸੱਦੇ 'ਤੇ ਕਸਬਾ ਮਜਾਰੀ, ਅੱਡਾ ਚਣਕੋਆ ਤੇ ਬਕਾਪੁਰ ਦੀ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ | ਭਾਈਚਾਰੇ ਵਲੋਂ ਮਨਜੀਤ ਸਿੰਘ ਆਲੋਵਾਲ, ਭੁਪਿੰਦਰ ਬੇਗਮਪੁਰ, ਗੁਰਦਿਆਲ ਰੱਕੜ ਤੇ ਜੈ ਪਾਲ ਸੈਂਪਲਾ ਦੀ ਅਗਵਾਈ ਹੇਠ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ | ਹਾਈਵੇਅ ਤੇ ਲਿੰਕ ਸੜਕਾਂ ਆਵਾਜਾਈ ਨਾ ਹੋਣ ਕਾਰਨ ਸੁੰਨੀਆਂ ਰਹੀਆਂ | ਪਰ ਰੱਖੜੀ ਦਾ ਤਿਉਹਾਰ ਨੇੜੇ ਹੋਣ ਕਰਕੇ ਰੱਖੜੀਆਂ ਵੇਚਣ ਵਾਲੇ ਦੁਕਾਨਦਾਰ ਕਾਫ਼ੀ ਮੁਸ਼ਕਲ ਮਹਿਸੂਸ ਕਰਦੇ ਰਹੇ |
ਬੰਦ ਦੇ ਸੱਦੇ ਨੂੰ ਮੁਕੰਦਪੁਰ ਵਿਚ ਮਿਲਿਆ ਪੂਰਨ ਹੁੰਗਾਰਾ
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਵਿਖੇ ਵੀ ਮੁਕੰਮਲ ਤੌਰ 'ਤੇ ਬੰਦ ਦਾ ਪੂਰਾ ਅਸਰ ਰਿਹਾ | ਇਸ ਬੰਦ ਨੂੰ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਚੰਦ ਕਟਾਰੀਆ, ਰਾਹੁਲ ਸਾਬਕਾ ਪੰਚ, ਮਲਕੀਤ ਸਿੰਘ, ਜਸਵੰਤ ਸਿੰਘ, ਅਮਨਪ੍ਰੀਤ ਮਹਿਮੀ ਸਰਪੰਚ ਰਟੈਂਡਾ, ਰਾਜ ਦਦਰਾਲ, ਸਤਪਾਲ ਰਟੈਂਡਾ ਅਤੇ ਹਰਪਾਲ ਸਿੰਘ ਜਗਤਪੁਰ ਨੇ ਸੰਬੋਧਨ ਕੀਤਾ | ਇਸ ਮੌਕੇ ਸਮਾਜ ਦੇ ਭਾਈਚਾਰੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਕੰਦਪੁਰ ਬੱਸ ਅੱਡਾ ਵਿਖੇ ਪੁਤਲੇ ਫੂਕੇ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸੁਰੇਸ਼ ਕਟਾਰੀਆ, ਦਵਿੰਦਰ ਕੁਮਾਰ, ਸਤਨਾਮ ਸੰਧੂ, ਪ੍ਰਸ਼ੋਤਮ ਰਤਨ, ਜਗਦੀਸ਼ ਕਟਾਰੀਆ, ਯਾਦਵਿੰਦਰ, ਸਰੂਪ ਲਾਲ, ਰੋਬਿਨ ਪੰਚ, ਹਰਦੀਪ ਕੁਮਾਰ, ਸੋਮ ਨਾਥ ਰਟੈਂਡਾ, ਹਰਮੇਸ਼ ਕੌਰ ਸਰਪੰਚ , ਰਟੈਂਡਾ, ਸ਼ੇਖੁਪਰ, ਬਖਲੌਰ, ਹਕੀਮਪੁਰ, ਤਲਵੰਡੀ ਫੱਤੂ, ਝਿੰਗੜ੍ਹਾਂ ਤੇ ਮੁਕੰਦਪੁਰ ਤੋਂ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |
ਰਵਿਦਾਸ ਮੰਦਰ ਢਾਹੁਣ ਨਾਲ ਕੇਂਦਰ ਦੀ ਭਾਜਪਾ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ- ਜਸਵੀਰ ਸ਼ੀਰਾ
ਸੰਧਵਾਂ, (ਪ੍ਰੇਮੀ ਸੰਧਵਾਂ)-ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਪੁਰਾਤਨ ਧਾਰਮਿਕ ਅਸਥਾਨ ਨੂੰ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ 'ਤੇ ਦਿੱਲੀ ਵਿਕਾਸ ਅਥਾਰਟੀ ਵਲੋਂ ਤੋੜੇ ਜਾਣ ਦੇ ਵਿਰੋਧ ਵਿਚ ਪਿੰਡ ਸੰਧਵਾਂ ਵਿਖੇ ਰਵਿਦਾਸ ਭਾਈਚਾਰੇ ਦੀ ਹੋਈ ਇਕੱਤਰਤਾ ਨੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਸੀਨੀਅਰ ਕਾਂਗਸਰੀ ਆਗੂ ਜਸਵੀਰ ਸ਼ੀਰਾ ਨੇ ਦਿੱਲੀ ਵਿਚ ਧਾਰਮਿਕ ਅਸਥਾਨ ਨੂੰ ਤੋੜਨ ਦੀ ਸਖ਼ਤ ਸ਼ਬਦਾਂ ਵਿਚ ਘੋਰ ਨਿੰਦਾ ਕੀਤੀ | ਉਨ੍ਹਾਂ ਆਖਿਆ ਕਿ ਦਲਿਤ ਸਮਾਜ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਵੇਗਾ | ਇਸ ਮੌਕੇ ਰਾਮ ਆਸਰਾ ਫੌਜੀ, ਹੈਪੀ ਹੀਰਾ, ਬਨਾਰਸੀ ਦਾਸ, ਮਾਈ ਜੈਲਾ ਰਾਮ ਦੀਵਾਨਾ, ਜੈਲ ਰਾਮ ਹੀਰਾ ਪੰਚ, ਭਜੀ ਲਾਖਾ, ਬੁੱਧ ਰਾਮ ਹੀਰਾ, ਹੁਸਨ ਲਾਲ, ਅਵੀ ਹੀਰਾ, ਮਨੀ ਹੀਰਾ, ਸਾਬੀ ਬੈਂਸ, ਜਸਵੀਰ ਸ਼ੀਰਾ, ਭਗਵਾਨ ਦਾਸ, ਹਰਮੇਸ਼ ਲਾਲ, ਬਲਵੀਰ ਰਾਮ, ਦਵਿੰਦਰ ਹੀਰਾ, ਮਹਿੰਦਰ ਪਾਲ ਹੀਰਾ, ਸੋਮਨਾਥ, ਰਾਮ ਲਾਲ, ਰਾਮ ਸ਼ਰਨ ਆਦਿ ਹਾਜ਼ਰ ਸਨ |
ਬੰਦ ਦੌਰਾਨ ਦਲਿਤ ਭਾਈਚਾਰੇ ਨੇ ਫਿਲੌਰ-ਨਵਾਂਸ਼ਹਿਰ ਸੜਕ ਤੇ ਔੜ ਵਿਚ ਲਗਾਇਆ ਜਾਮ
ਔੜ, (ਜਰਨੈਲ ਸਿੰਘ ਖ਼ੁਰਦ)-ਦਲਿਤ ਭਾਈਚਾਰੇ ਵਲੋਂ ਅੱਜ ਔੜ ਵਿਖੇ ਮੁਕੰਮਲ ਬੰਦ ਦੌਰਾਨ ਫਿਲੌਰ-ਨਵਾਂਸ਼ਹਿਰ ਸੜਕ 'ਤੇ ਜਾਮ ਲਗਾਇਆ ਗਿਆ | ਧਰਨਾਕਾਰੀਆਂ ਨੇ ਮੋਦੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਭੀਮ ਆਰਮੀ ਦੇ ਚੀਫ਼ ਚੰਦਰ ਸ਼ੇਖਰ ਆਜ਼ਾਦ, ਬਸਪਾ ਦੇ ਪ੍ਰਧਾਨ ਅਮਨ ਦੁੱਗਲ, ਸੱਤ ਪਾਲ ਗਰਚਾ, ਸੁਰਜੀਤ ਸਿੰਘ, ਬਲਿਹਾਰ ਸਿੰਘ ਗਰਚਾ, ਬਨਾਰਸੀ ਦਾਸ ਬੁਰਜ, ਦਵਿੰਦਰ ਬੇਗਮਪੁਰੀ ਆਦਿ ਵੱਖ-ਵੱਖ ਪਾਰਟੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਲਿਤ ਵਿਰੋਧੀ ਸਰਕਾਰ ਸਾਬਤ ਹੋਈ ਹੈ | ਕੇਂਦਰ ਦੀ ਸਰਕਾਰ ਸਾਮਰਾਜੀ ਤਾਕਤਾਂ ਦੇ ਇਸ਼ਾਰਿਆਂ 'ਤੇ ਖੇਡ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਘਟੀਆਂ ਕੰਮ ਨਾਲ ਗੁਰੂ ਰਵਿਦਾਸ ਜੀ ਦੇ ਸਮੁੱਚੇ ਦੇਸ ਦੇ ਉਪਾਸ਼ਕਾਂ ਦੇ ਹਿਰਦੇ ਬਲੂੰਦਰੇ ਗਏ ਹਨ | ਖ਼ਬਰ ਲਿਖੇ ਜਾਣ ਸਮੇਂ ਤੱਕ ਧਰਨਾਕਾਰੀਆਂ ਦਾ ਧਰਨਾ ਜਾਰੀ ਸੀ |
ਦਿੱਲੀ 'ਚ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੁੱਧ ਸਮੁੰਦੜਾ ਪੂਰੀ ਤਰ੍ਹਾਂ ਬੰਦ ਰਿਹਾ
ਸਮੁੰਦੜਾ, (ਤੀਰਥ ਸਿੰਘ ਰੱਕੜ)-ਦਿੱਲੀ ਦੇ ਇਲਾਕੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਅਸਥਾਨ ਨੂੰ ਤੋੜੇ ਜਾਣ ਦੇ ਿਖ਼ਲਾਫ਼ ਕਸਬਾ ਸਮੁੰਦੜਾ ਤੇ ਅੱਡਾ ਚੱਕ ਫੁੱਲੂ ਦੀਆਂ ਸਾਰੀਆਂ ਦੁਕਾਨਾਂ ਅਤੇ ਸਕੂਲ, ਕਾਲਜ ਪੂਰੀ ਤਰ੍ਹਾਂ ਬੰਦ ਰਹੇ | ਦਲਿਤ ਭਾਈਚਾਰੇ ਅਤੇ ਬਸਪਾ ਵਰਕਰਾਂ ਵਲੋਂ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ ਤੇ ਮੋਟਰਸਾਈਕਲਾਂ ਤੇ ਰੋਸ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਦੇ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਕੈਮਿਸਟਾਂ ਦੀਆਂ ਦੁਕਾਨਾਂ ਤੇ ਡਾਕਟਰਾਂ ਦੇ ਕਲੀਨਿਕ ਵੀ ਬੰਦ ਰਹੇ, ਜਿਸ ਨਾਲ ਕੀ ਮਰੀਜ਼ਾਂ ਨੂੰ ਦਵਾਈ ਆਦਿ ਨਾ ਮਿਲਣ ਕਰਕੇ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ | ਰੱਖੜੀ ਦਾ ਤਿਉਹਾਰ ਨੇੜੇ ਹੋਣ ਕਰਕੇ ਕਈ ਰੱਖੜੀ ਵਿਕਰੇਤਾ ਔਖ ਮਹਿਸੂਸ ਕਰਦੇ ਵੀ ਨਜ਼ਰ ਆਏ |
ਉਸਮਾਨਪੁਰ ਵਿਖੇ ਬੰਦ ਦੇ ਸੱਦੇ ਦਾ ਰਿਹਾ ਮੁਕੰਮਲ ਅਸਰ
ਉਸਮਾਨਪੁਰ, (ਸੰਦੀਪ ਮਝੂਰ)-ਸ੍ਰੀ ਗੁਰੂ ਰਵਿਦਾਸ ਜੀ ਦੇ ਤੁਗਲਕਾਬਾਦ ਸਥਿਤ ਮੰਦਿਰ ਨੂੰ ਤੋੜੇ ਜਾਣ ਦੇ ਵਿਰੋਧ ਵਿਚ ਪੰਜਾਬ ਬੰਦ ਦੇ ਸੱਦੇ ਨੂੰ ਉਸਮਾਨਪੁਰ ਵਿਖੇ ਭਰਪੂਰ ਹੁੰਗਾਰਾ ਮਿਲਿਆ | ਬੰਦ ਦੇ ਮੱਦੇਨਜ਼ਰ ਅੱਜ ਉਸਮਾਨਪੁਰ ਦਾ ਸਾਰਾ ਬਾਜ਼ਾਰ ਬੰਦ ਰਿਹਾ | ਸਮੂਹ ਦੁਕਾਨਦਾਰਾਂ ਨੇ ਦਲਿਤ ਭਾਈਚਾਰੇ ਦੇ ਰੋਸ ਵਿਚ ਸ਼ਾਮਲ ਹੁੰਦਿਆਂ ਦੁਕਾਨਾਂ ਬੰਦ ਰੱਖੀਆਂ | ਗ੍ਰਾਮ ਪੰਚਾਇਤ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਉਸਮਾਨਪੁਰ ਪ੍ਰਬੰਧਕ ਕਮੇਟੀ ਤੇ ਨੌਜਵਾਨ ਸਭਾ ਉਸਮਾਨਪੁਰ, ਡਾ: ਬੀ.ਆਰ. ਅੰਬੇਡਕਰ ਕਲੱਬ ਉਸਮਾਨਪੁਰ ਆਦਿ ਦੇ ਨੁਮਾਇੰਦਿਆਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਬੰਦ ਦੇ ਸੱਦੇ 'ਤੇ ਦੁਕਾਨਾਂ ਬੰਦ ਰੱਖਣ | ਬੰਦ ਦੌਰਾਨ ਕਿਸੇ ਸੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ¢
ਪਿੰਡ ਝਿੰਗੜਾਂ ਵਿਖੇ ਮੋਦੀ ਦਾ ਪੁਤਲਾ ਫੂਕ ਕੀਤੀ ਨਾਅਰੇਬਾਜ਼ੀ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਝਿੰਗੜਾਂ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਿਰਾਂ ਤੇ ਕਾਲੀਆਂ ਪੱਟੀਆਂ ਤੇ ਝੰਡੀਆਂ ਫੜ ਕੇ ਗੁਰਦੁਆਰਾ ਸਾਹਿਬ ਤੋਂ ਪ੍ਰਧਾਨ ਮੰਤਰੀ ਦਾ ਪੁਤਲਾ ਬਣਾ ਕੇ ਸਾਰੇ ਪਿੰਡ ਵਿਚ ਰੋਸ ਮਾਰਚ ਕੀਤਾ ਤੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਰੋਸ ਮਾਰਚ ਕਰਦਿਆਂ ਡਾ: ਭੀਮ ਰਾਓ ਅੰਬੇਡਕਰ ਮਾਰਕੀਟ ਨੇੜੇ ਬੱਸ ਅੱਡਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ | ਇਸ ਮੌਕੇ ਪ੍ਰਧਾਨ ਸੋਹਨ ਸਿੰਘ ਕਲਸੀ, ਸੁਰਜੀਤ ਸਿੰਘ ਝਿੰਗੜ, ਕਾ.ਕੁਲਦੀਪ ਝਿੰਗੜ, ਨਿਰਮਲ ਸਿੰਘ ਮਹਿਮੀ, ਸਰਪੰਚ ਜਗਵਿੰਦਰ ਸਿੰਘ ਸ਼ੇਰਗਿੱਲ, ਭੁਪਿੰਦਰ ਸਿੰਘ ਬੂਟਾ, ਸੁਰਿੰਦਰ ਸਿੰਘ ਛਿੰਦਾ, ਬਲਵਿੰਦਰ ਕੌਰ ਸਾਬਕਾ ਸਰਪੰਚ, ਸੁੱਚਾ ਸਿੰਘ ਝਿੰਗੜ, ਕਾ: ਸਿਮਰ ਚੰਦ, ਕਿ੍ਸ਼ਨ ਕੁਮਾਰ ਪੰਚ, ਸੁਰਿੰਦਰ ਕੌਰ, ਡਾ: ਤਰਸੇਮ ਸਿੰਘ, ਸੁਰਜੀਤ ਸਿੰਘ ਬੰਬੇ ਆਦਿ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਤੋੜ ਕੇ ਬਹੁਤ ਹੀ ਘਟੀਆ ਹਰਕਤ ਕੀਤੀ ਹੈ |
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX