ਤਾਜਾ ਖ਼ਬਰਾਂ


ਬਾਬਾ ਫ਼ਰੀਦ ਹਾਕੀ ਗੋਲਡ ਕੱਪ : ਲੜਕਿਆਂ ਦੀ ਪੰਜਾਬ ਐਂਡ ਸਿੰਧ ਬੈਂਕ ਤੇ ਲੜਕੀਆਂ ਦੀ ਸੋਨੀਪਤ ਅਕੈਡਮੀ ਟੀਮ ਜੇਤੂ
. . .  10 minutes ago
ਫ਼ਰੀਦਕੋਟ 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੇ ਚਲ ਰਹੇ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ 'ਤੇ ਪੰਜਾਬ ਐਂਡ ਸਿੰਧ ਬੈਂਕ ਨੇ ਖ਼ਿਤਾਬੀ ਜਿੱਤ ਹਾਸਿਲ ਕੀਤੀ...
ਮਿਆਦ ਲੰਘਣ ਤੋਂ ਬਾਅਦ ਆਪਣੇ ਕੋਲ ਰਿਵਾਲਵਰ ਰੱਖਣ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
. . .  27 minutes ago
ਹਰੀਕੇ ਪੱਤਣ, 23 ਸਤੰਬਰ (ਸੰਜੀਵ ਕੁੰਦਰਾ)- ਹਥਿਆਰ ਦੀ ਲਾਇਸੈਂਸ ਮਿਆਦ ਲੰਘਣ ਤੋਂ ਬਾਅਦ ਰਿਵਾਲਵਰ ਕੋਲ ਰੱਖਣ 'ਤੇ ਥਾਣਾ ਹਰੀਕੇ ਪੁਲਿਸ ਨੇ ਇਕ ...
ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਦੇਹਾਂਤ
. . .  43 minutes ago
ਮੁੰਬਈ, 23 ਸਤੰਬਰ - ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਅੱਜ ਦਿਹਾਂਤ ਹੋ ਗਿਆ। ਉਹ 86 ਸਾਲਾ ਦੇ ਸਨ। ਇਸ ਦੀ ਜਾਣਕਾਰੀ ਦਿੰਦਿਆਂ ਮਾਧਵ....
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਇਮਾਨਦਾਰੀ ਅਤੇ ਮਾਨਵਤਾ ਦੀ ਸੇਵਾ ਲਈ ਦਿੱਤੇ ਗਏ ਐਵਾਰਡ
. . .  57 minutes ago
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਬਾਬਾ...
ਪੰਜਾਬ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਵਲੋਂ ਉਮੀਦਵਾਰਾਂ ਦਾ ਐਲਾਨ
. . .  55 minutes ago
ਜਲੰਧਰ, 23 ਸਤੰਬਰ (ਪਵਨ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਅੱਜ ਕਾਂਗਰਸ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ...
ਕੀਨੀਆ : ਸਕੂਲ 'ਚ ਕਲਾਸ ਰੂਮ ਡਿੱਗਣ ਕਾਰਨ 7 ਬੱਚਿਆਂ ਦੀ ਮੌਤ ਅਤੇ ਕਈ ਜ਼ਖ਼ਮੀ
. . .  29 minutes ago
ਨੈਰੋਬੀ, 23 ਸਤੰਬਰ- ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਅੱਜ ਸਵੇਰੇ ਇੱਕ ਸਕੂਲ 'ਚ ਕਲਾਸ ਰੂਮ ਡਿੱਗਣ ਕਾਰਨ ਸੱਤ ਬੱਚਿਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ...
51 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਦੋ ਕਾਬੂ
. . .  about 2 hours ago
ਸੁਭਾਨਪੁਰ, 23 ਸਤੰਬਰ (ਕੰਵਰ ਬਰਜਿੰਦਰ ਸਿੰਘ ਜੱਜ)- ਥਾਣਾ ਸੁਭਾਨਪੁਰ ਪੁਲਿਸ ਨੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਇੱਕ ਗੱਡੀ 'ਚੋਂ 51 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ...
ਤਿੰਨ ਗੈਂਗਾਂ ਦਾ ਸਰਗਨਾ ਜਲੰਧਰ ਪੁਲਿਸ ਵਲੋਂ ਗ੍ਰਿਫ਼ਤਾਰ
. . .  about 3 hours ago
ਜਲੰਧਰ, 23 ਸਤੰਬਰ- ਦਿਹਾਤੀ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ ਗ਼ੈਰ-ਕਾਨੂੰਨੀ ਪਿਸਤੌਲ ਅਤੇ 5 ਜਿੰਦਾ ਕਾਰਤੂਸਾਂ ਸਣੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ...
ਚਿਦੰਬਰਮ ਨੇ ਨਿੱਜੀ ਫ਼ਾਇਦੇ ਲਈ ਵਿੱਤ ਮੰਤਰੀ ਦੇ ਅਹੁਦੇ ਦੀ ਵਰਤੋਂ ਕਰਨ ਦੇ ਦੋਸ਼ ਨੂੰ ਨਕਾਰਿਆ
. . .  about 3 hours ago
ਨਵੀਂ ਦਿੱਲੀ, 23 ਸਤੰਬਰ- ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਅੱਜ ਸੀ. ਬੀ. ਆਈ. ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ, ਜਿਸ 'ਚ ਏਜੰਸੀ ਨੇ ਉਨ੍ਹਾਂ 'ਤੇ ਵਿੱਤ ਮੰਤਰੀ...
ਪੱਛਮੀ ਬੰਗਾਲ 'ਚ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੀ ਐਨ.ਆਰ.ਸੀ- ਮਮਤਾ ਬੈਨਰਜੀ
. . .  about 3 hours ago
ਕੋਲਕਾਤਾ, 23 ਸਤੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਆਪਣੇ ਸੂਬੇ 'ਚ ਕਦੇ ਵੀ ਐਨ.ਆਰ.ਸੀ ਲਾਗੂ ਨਹੀਂ ਹੋਣ ਦੇਵੇਗੀ...
ਸਿੱਖਿਆ ਸਕੱਤਰ ਵਲੋਂ ਪਠਾਨਕੋਟ ਨੂੰ ਸੂਬੇ ਭਰ ਚੋਂ ਮੋਹਰੀ ਬਣਾਉਣ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  about 3 hours ago
ਪਠਾਨਕੋਟ, 23 ਸਤੰਬਰ (ਸੰਧੂ)- ਪਠਾਨਕੋਟ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪਠਾਨਕੋਟ-ਡਲਹੌਜ਼ੀ ਬਾਈਪਾਸ ਰੋਡ ਵਿਖੇ ਇੱਕ ਪ੍ਰੋਗਰਾਮ ਕਰਾਇਆ ਗਿਆ, ਜਿਸ...
ਸਰਕਾਰੀ ਆਈ. ਟੀ. ਆਈ. ਲੋਪੋਕੇ ਵਿਖੇ ਲਗਾਇਆ ਗਿਆ ਮੈਗਾ ਰੁਜ਼ਗਾਰ ਮੇਲਾ
. . .  about 4 hours ago
ਲੋਪੋਕੇ, 23 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਸੂਬਾ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਸੰਬੰਧੀ ਅੱਜ ਸਰਕਾਰੀ...
ਕਿਸ਼ਤਵਾੜ ਤੋਂ ਤਿੰਨ ਅੱਤਵਾਦੀ ਗ੍ਰਿਫ਼ਤਾਰ, ਭਾਜਪਾ ਅਤੇ ਆਰ. ਐੱਸ. ਐੱਸ. ਨੇਤਾਵਾਂ ਦੀ ਹੱਤਿਆ ਦੀ ਗੁੱਥੀ ਸੁਲਝੀ
. . .  about 4 hours ago
ਸ੍ਰੀਨਗਰ, 23 ਸਤੰਬਰ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਦੇ ਨਾਲ...
ਬੱਸ ਅਤੇ ਟੈਂਪੂ ਟਰੈਵਲਰ ਵਿਚਾਲੇ ਹੋਈ ਭਿਆਨਕ ਟੱਕਰ 'ਚ 10 ਲੋਕਾਂ ਦੀ ਮੌਤ
. . .  about 5 hours ago
ਦਿਸਪੁਰ, 23 ਸਤੰਬਰ- ਆਸਾਮ ਦੇ ਸਿਬਸਾਗਰ ਜ਼ਿਲ੍ਹੇ 'ਚ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ...
ਅਮਿਤ ਸ਼ਾਹ ਨੇ ਦਿੱਤਾ 'ਇੱਕ ਦੇਸ਼ ਇੱਕ ਪਹਿਚਾਣ ਪੱਤਰ' ਦਾ ਪ੍ਰਸਤਾਵ, ਕਿਹਾ- 2021 'ਚ ਡਿਜੀਟਲ ਹੋਵੇਗੀ ਜਨਗਣਨਾ
. . .  about 5 hours ago
ਨਵੀਂ ਦਿੱਲੀ, 23 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਲ 2021 'ਚ ਹੋਣ ਵਾਲੀ ਜਨਗਣਨਾ ਦੌਰਾਨ 'ਇੱਕ ਦੇਸ਼ ਇੱਕ ਪਹਿਚਾਣ ਪੱਤਰ' ਦਾ ਵਿਚਾਰ ਰੱਖਿਆ। ਗ੍ਰਹਿ ਮੰਤਰੀ ਅੱਜ...
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਪੁਤਲੇ ਨੂੰ ਸੜਕਾਂ 'ਤੇ ਘਸੀਟਣ ਮਗਰੋਂ ਫੂਕਿਆ
. . .  about 5 hours ago
3 ਫੁੱਟ ਕੱਦ ਵਾਲੀ 6ਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ੀ ਇੱਕ ਦਿਨ ਲਈ ਬਣੀ ਸਕੂਲ ਦੀ ਪ੍ਰਿੰਸੀਪਲ
. . .  about 5 hours ago
ਜੰਮੂ-ਕਸ਼ਮੀਰ ਦੇ ਕਠੂਆ 'ਚੋਂ ਸੁਰੱਖਿਆ ਬਲਾਂ ਨੇ ਬਰਾਮਦ ਕੀਤਾ 40 ਕਿਲੋ ਗੰਨ ਪਾਊਡਰ
. . .  about 6 hours ago
ਆਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  about 6 hours ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਸੰਪਾਦਕੀ

ਚੀਨ ਲਈ ਚੁਣੌਤੀ ਬਣਿਆ ਹਾਂਗਕਾਂਗ

ਜਿਥੇ ਚੀਨ ਅੱਜ ਦੁਨੀਆ ਵਿਚ ਵੱਡੀ ਸ਼ਕਤੀ ਬਣਨ ਵੱਲ ਵਧ ਰਿਹਾ ਹੈ, ਉਥੇ ਸਮੇਂ-ਸਮੇਂ 'ਤੇ ਉਸ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪਿਛਲੇ 70 ਸਾਲਾਂ ਵਿਚ ਚੀਨ ਵਿਚ ਕਮਿਊਨਿਸਟ ਪਾਰਟੀ ਦਾ ਪ੍ਰਸ਼ਾਸਨ ਹੈ। ਅੱਜ ਇਸ ਦੇਸ਼ ਦੀ ਆਰਥਿਕ ਹਾਲਤ ਬਹੁਤ ਵੱਡੀ ਹੱਦ ਤੱਕ ਸੁਧਰ ਗਈ ਹੈ ਅਤੇ ਇਸ ਦਾ ਵਪਾਰ ਦੁਨੀਆ ਭਰ ਦੇ ਦੇਸ਼ਾਂ ਨਾਲ ਹੋਣ ਲੱਗਾ ਹੈ। ਚੀਨ ਦੇ ਸ਼ਾਸਕਾਂ ਨੇ ਅਜਿਹੀਆਂ ਯੋਜਨਾਵਾਂ ਬਣਾਈਆਂ ਹਨ ਕਿ ਉਹ ਸੜਕੀ ਵਪਾਰ ਰਾਹੀਂ ਦੁਨੀਆ ਦੇ ਵੱਡੇ ਹਿੱਸੇ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਵਲੋਂ ਵੱਡੀਆਂ ਯੋਜਨਾਵਾਂ ਬਣਾ ਕੇ ਉਨ੍ਹਾਂ 'ਤੇ ਅਮਲ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੀ ਇਕ ਮਿਸਾਲ ਪਾਕਿਸਤਾਨ ਵਿਚ ਚੀਨ ਦਾ ਲਗਾਤਾਰ ਵਧਦਾ ਫੈਲਾਅ ਹੈ। ਇਥੇ ਉਸ ਨੇ ਅਜਿਹੀ ਬੰਦਰਗਾਹ ਵੀ ਬਣਾ ਲਈ ਹੈ, ਜਿਸ 'ਤੇ ਉਸ ਨੇ ਅਰਬਾਂ-ਖਰਬਾਂ ਰੁਪਏ ਖਰਚ ਕਰ ਦਿੱਤੇ ਹਨ ਅਤੇ ਆਪਣੇ ਹਜ਼ਾਰਾਂ ਹੀ ਨਾਗਰਿਕ ਉਥੇ ਭੇਜ ਦਿੱਤੇ ਹਨ।
ਕਮਿਊਨਿਸਟ ਪ੍ਰਸ਼ਾਸਨ ਤੋਂ ਬਾਅਦ ਚੀਨ ਦੀ ਲਾਲਸਾ ਵਧਦੀ ਚਲੀ ਗਈ। ਉਸ ਦੇ ਸ਼ਾਸਕਾਂ ਨੇ ਮਹਾਂ ਚੀਨ ਬਣਾਉਣ ਦੇ ਸੁਪਨੇ ਹੀ ਨਹੀਂ ਲਏ, ਸਗੋਂ ਇਸ 'ਤੇ ਅਮਲ ਵੀ ਸ਼ੁਰੂ ਕਰ ਦਿੱਤਾ। ਅਜਿਹੇ ਅਮਲ ਵਿਚ ਹੀ ਵਿਸ਼ਾਲ ਧਰਤੀ ਵਾਲੇ ਤਿੱਬਤ ਨੂੰ ਹਥਿਆਉਣਾ ਵੀ ਸ਼ਾਮਿਲ ਸੀ। ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਆਇਆ ਹੈ। ਤਾਈਵਾਨ ਸੱਤ ਦਹਾਕੇ ਪਹਿਲਾਂ ਇਸ ਤੋਂ ਵੱਖਰਾ ਹੋ ਗਿਆ ਸੀ। ਉਥੇ ਦਾ ਸਿਆਸੀ ਅਤੇ ਆਰਥਿਕ ਪ੍ਰਬੰਧ ਅੱਜ ਪੂਰੀ ਤਰ੍ਹਾਂ ਵੱਖਰਾ ਦਿਖਾਈ ਦਿੰਦਾ ਹੈ ਪਰ ਚੀਨ ਨੇ ਕਦੀ ਵੀ ਤਾਈਵਾਨ 'ਤੇ ਆਪਣਾ ਦਾਅਵਾ ਨਹੀਂ ਛੱਡਿਆ ਅਤੇ ਉਸ ਦੀ ਤੀਬਰ ਇੱਛਾ ਰਹੀ ਹੈ ਕਿ ਤਾਈਵਾਨ ਨੂੰ ਆਪਣੀ ਮੁੱਖ ਭੂਮੀ ਨਾਲ ਜੋੜ ਲਵੇ। ਇਸੇ ਹੀ ਤਰ੍ਹਾਂ ਦੱਖਣੀ ਚੀਨ ਦੇ ਸਮੁੰਦਰਾਂ ਵਿਚ ਵੀਅਤਨਾਮ, ਥਾਈਲੈਂਡ, ਫਿਲਪੀਨਜ਼ ਦੇ ਸਮੁੰਦਰੀ ਪਾਣੀਆਂ ਅਤੇ ਕੁਝ ਹੋਰ ਟਾਪੂਆਂ 'ਤੇ ਵੀ ਆਪਣਾ ਅਧਿਕਾਰ ਜਮਾਉਣ ਦੇ ਚੀਨ ਨੇ ਆਪਣੇ ਦਾਅਵੇ ਜਾਰੀ ਰੱਖੇ, ਜਿਸ ਕਰਕੇ ਇਨ੍ਹਾਂ ਦੇਸ਼ਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਇਸ ਦਾ ਟਕਰਾਅ ਬਣਿਆ ਰਿਹਾ ਹੈ। ਜਾਪਾਨ ਦੇ ਕੁਝ ਟਾਪੂਆਂ 'ਤੇ ਵੀ ਉਸ ਨੇ ਆਪਣਾ ਦਾਅਵਾ ਠੋਕਿਆ ਹੋਇਆ ਹੈ, ਜਿਸ ਕਰਕੇ ਦੋਵਾਂ ਦੇਸ਼ਾਂ ਵਿਚ ਬੜੇ ਖਿਚਾਅ ਵਾਲੇ ਸਬੰਧ ਬਣੇ ਨਜ਼ਰ ਆਉਂਦੇ ਹਨ। ਇਥੋਂ ਤੱਕ ਕਿ ਚੀਨ ਨੇ ਸਮੁੰਦਰ ਵਿਚ ਕੁਝ ਮਸਨੂਈ ਟਾਪੂ ਵੀ ਬਣਾ ਲਏ ਹਨ, ਜਿਥੇ ਉਸ ਨੇ ਆਪਣੀਆਂ ਫ਼ੌਜਾਂ ਅਤੇ ਹਥਿਆਰ ਭੇਜਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਨਾਲ ਵੀ ਸਰਹੱਦੀ ਇਲਾਕਿਆਂ ਦੀ ਦਾਅਵੇਦਾਰੀ ਕਰਕੇ ਉਸ ਨੇ 1962 ਵਿਚ ਹਮਲਾ ਕਰਕੇ ਕਾਫੀ ਵੱਡਾ ਇਲਾਕਾ ਹਥਿਆ ਲਿਆ ਸੀ, ਜੋ ਅੱਜ ਤੱਕ ਉਸ ਦੇ ਕਬਜ਼ੇ ਵਿਚ ਹੈ। ਇਥੋਂ ਤੱਕ ਕਿ ਉਹ ਭਾਰਤ ਦੇ ਅਰੁਣਾਚਲ ਪ੍ਰਦੇਸ਼ 'ਤੇ ਵੀ ਅੱਜ ਤੱਕ ਆਪਣਾ ਦਾਅਵਾ ਜਤਾਉਂਦਾ ਆਇਆ ਹੈ। ਭੂਟਾਨ ਜਿਹੇ ਬਹੁਤ ਛੋਟੇ ਮੁਲਕ ਨਾਲ ਵੀ ਚੀਨ ਨੇ ਆਪਣੀਆਂ ਸਰਹੱਦਾਂ ਦਾ ਬਖੇੜਾ ਖੜ੍ਹਾ ਕਰੀ ਰੱਖਿਆ ਹੈ। ਅੱਜਕਲ੍ਹ ਚੀਨ ਨੂੰ ਆਪਣੇ ਇਕ ਛੋਟੇ ਜਿਹੇ ਟਾਪੂ ਹਾਂਗਕਾਂਗ ਤੋਂ ਵੱਡੀ ਚੁਣੌਤੀ ਮਿਲ ਰਹੀ ਹੈ। ਹਾਂਗਕਾਂਗ ਚੀਨ ਦੇ ਪਰਲ ਦਰਿਆ 'ਤੇ ਦੱਖਣੀ ਚੀਨ ਵਿਚ ਸਥਿਤ 1100 ਕਿਲੋਮੀਟਰ ਦੇ ਲਗਪਗ ਖੇਤਰਫਲ ਵਾਲਾ ਟਾਪੂ ਹੈ। 1898 ਵਿਚ ਇਹ ਟਾਪੂ ਅੰਗਰੇਜ਼ ਬਸਤੀਵਾਦੀਆਂ ਨੇ ਤਤਕਾਲੀ ਚੀਨੀ ਕਿਊਂਗ ਹਾਕਮਾਂ ਤੋਂ 100 ਸਾਲ ਲਈ ਪਟੇ 'ਤੇ ਲੈ ਲਿਆ ਸੀ। 1997 ਵਿਚ ਪਟੇ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਚਾਹੇ ਹਾਂਗਕਾਂਗ ਚੀਨ ਵਿਚ ਸ਼ਾਮਿਲ ਹੋ ਗਿਆ ਸੀ ਪਰ ਇਸ ਵੱਡੇ ਟਾਪੂ ਵਿਚ ਆਰਥਿਕ ਅਤੇ ਸਿਆਸਤ ਦੇ ਖੇਤਰ ਵਿਚ ਚੀਨ ਨਾਲੋਂ ਬਹੁਤ ਵੱਡਾ ਫ਼ਰਕ ਸੀ। ਇਸ ਦੇ ਨਾਲ-ਨਾਲ ਇਹ ਟਾਪੂ ਦੁਨੀਆ ਭਰ ਦੇ ਵਪਾਰ ਦਾ ਕੇਂਦਰ ਬਣ ਗਿਆ ਸੀ, ਜਿਸ ਕਰਕੇ ਚੀਨ ਲਈ ਇਸ ਦੀ ਇਕਦਮ ਸ਼ਮੂਲੀਅਤ ਬੇਹੱਦ ਮੁਸ਼ਕਿਲ ਸੀ। ਉਸ ਸਮੇਂ ਇਸ ਨੂੰ ਵਿਸ਼ੇਸ਼ ਪ੍ਰਸ਼ਾਸਕ ਖਿੱਤਿਆਂ ਦਾ ਦਰਜਾ ਦਿੱਤਾ ਗਿਆ ਅਤੇ ਇਸ ਦੀ ਅਰਥ-ਵਿਵਸਥਾ ਨੂੰ ਅਤੇ ਸਿਆਸੀ ਬਣੇ ਆਧਾਰ ਨੂੰ ਨਾ ਛੇੜਿਆ ਗਿਆ। ਪਰ ਹੌਲੀ-ਹੌਲੀ ਚੀਨ ਇਸ ਦੀ ਪੂਰੀ ਸ਼ਮੂਲੀਅਤ ਕਰਨ ਵੱਲ ਵਧਦਾ ਰਿਹਾ ਪਰ ਉਥੇ ਬਣੀ ਲੋਕਤੰਤਰੀ ਵਿਵਸਥਾ ਕਰਕੇ ਉਹ ਇਸ ਨਾਲ ਬਹੁਤੀ ਛੇੜਛਾੜ ਨਾ ਕਰ ਸਕਿਆ। ਉਂਜ ਇਹ ਹਾਂਗਕਾਂਗ ਵਿਚ ਆਪਣੇ ਮੁੱਖ ਪ੍ਰਬੰਧਕ ਲਾਉਣ ਵਿਚ ਕਾਮਯਾਬ ਹੋ ਗਿਆ। ਪਿਛਲੇ ਕੁਝ ਮਹੀਨਿਆਂ ਵਿਚ ਇਨ੍ਹਾਂ ਪ੍ਰਬੰਧਕਾਂ ਨੇ ਹਾਂਗਕਾਂਗ ਵਿਚ ਹਵਾਲਗੀ ਦਾ ਬਿੱਲ ਪੇਸ਼ ਕੀਤਾ, ਜਿਸ ਦਾ ਉਥੇ ਦੀਆਂ ਸਥਾਪਤ ਸਿਆਸੀ ਪਾਰਟੀਆਂ ਨੇ ਪੂਰਾ ਵਿਰੋਧ ਕੀਤਾ। ਇਸ ਬਿੱਲ ਦਾ ਮਤਲਬ ਚੀਨ ਵਲੋਂ ਹਾਂਗਕਾਂਗ ਵਿਚਲੇ ਆਪਣੇ ਵਿਰੋਧੀਆਂ ਨੂੰ ਆਪਣੇ ਸ਼ਿਕੰਜੇ ਵਿਚ ਲੈ ਸਕਣਾ ਹੈ, ਜਿਸ ਨਾਲ ਉਸ ਦੀ ਇਸ ਟਾਪੂ 'ਤੇ ਪਕੜ ਹੋਰ ਮਜ਼ਬੂਤ ਹੋ ਜਾਵੇਗੀ। ਇਸ ਬਿੱਲ ਦਾ ਏਨਾ ਵਿਰੋਧ ਹੋਵੇਗਾ, ਇਸ ਦਾ ਸ਼ਾਇਦ ਚੀਨ ਨੂੰ ਵੀ ਅੰਦਾਜ਼ਾ ਨਹੀਂ ਸੀ। ਪਿਛਲੇ ਦੋ ਕੁ ਮਹੀਨੇ ਤੋਂ ਲੱਖਾਂ ਹੀ ਲੋਕ ਹਾਂਗਕਾਂਗ ਦੀਆਂ ਸੜਕਾਂ 'ਤੇ ਉਤਰ ਆਏ ਹਨ। ਚੀਨੀ ਪ੍ਰਸ਼ਾਸਕਾਂ ਵਿਰੁੱਧ ਹਿੰਸਕ ਮੁਜ਼ਾਹਰੇ ਕਰ ਰਹੇ ਹਨ, ਜਿਸ ਕਰਕੇ ਹੁਣ ਤੱਕ ਬਹੁਤ ਵੱਡੀਆਂ ਅਤੇ ਖੂਨੀ ਝੜਪਾਂ ਹੋ ਚੁੱਕੀਆਂ ਹਨ। ਪਿਛਲੇ ਦਿਨੀਂ ਹਾਂਗਕਾਂਗ ਦੇ ਹਜ਼ਾਰਾਂ ਹੀ ਪ੍ਰਦਰਸ਼ਨਕਾਰੀ ਹਵਾਈ ਅੱਡੇ ਵਿਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਉਥੇ ਕੋਈ ਕੰਮ ਨਾ ਚੱਲਣ ਦਿੱਤਾ। ਹਾਂਗਕਾਂਗ ਦਾ ਹਵਾਈ ਅੱਡਾ ਅੱਜ ਦੁਨੀਆ ਭਰ ਵਿਚ ਬੇਹੱਦ ਮਹੱਤਵਪੂਰਨ ਬਣ ਚੁੱਕਾ ਹੈ। ਇਥੋਂ ਨਿੱਤ ਦਿਨ ਦੋ ਲੱਖ ਤੋਂ ਵੀ ਵਧੇਰੇ ਯਾਤਰੀ ਸਫ਼ਰ ਕਰਦੇ ਹਨ। ਨਿੱਤ ਦਿਨ 1100 ਤੋਂ ਵੀ ਵਧੇਰੇ ਹਵਾਈ ਉਡਾਣਾਂ ਹੁੰਦੀਆਂ ਹਨ ਅਤੇ ਦੁਨੀਆ ਦੇ ਕਿਸੇ ਵੀ ਹਵਾਈ ਅੱਡੇ ਤੋਂ ਵਧੇਰੇ ਇਥੋਂ ਵਪਾਰਕ ਉਡਾਣਾਂ ਵੀ ਚਲਦੀਆਂ ਹਨ। ਚੀਨ ਨੇ ਹੁਣ ਤੱਕ ਇਸ ਮਸਲੇ 'ਤੇ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੂੰ ਵੱਡੀਆਂ ਧਮਕੀਆਂ ਦਿੱਤੀਆਂ ਹਨ।
ਇਹ ਵੀ ਅੰਦਾਜ਼ਾ ਕੀਤਾ ਜਾ ਰਿਹਾ ਹੈ ਕਿ ਚੀਨ ਇਥੇ ਤਿਆਨਮਿਨ ਚੌਕ ਵਰਗੀ ਕਾਰਵਾਈ ਵੀ ਕਰ ਸਕਦਾ ਹੈ, ਜਿਸ ਵਿਚ ਉਸ ਨੇ ਆਪਣੀ ਰਾਜਧਾਨੀ ਵਿਚ ਵਿਰੋਧ 'ਤੇ ਉਤਰੇ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਖ਼ਤਮ ਕਰ ਦਿੱਤਾ ਸੀ। ਹਾਂਗਕਾਂਗ ਵਿਚ ਚੀਨ ਅਜਿਹੀ ਕਾਰਵਾਈ ਕਰੇਗਾ, ਇਸ ਦਾ ਖਦਸ਼ਾ ਵੀ ਬਣਦਾ ਜਾ ਰਿਹਾ ਹੈ। ਪਰ ਜਿਸ ਤਰ੍ਹਾਂ ਦੀਆਂ ਧਮਕੀਆਂ 'ਤੇ ਉਹ ਉੱਤਰ ਆਇਆ ਹੈ ਅਤੇ ਜਿਸ ਤਰ੍ਹਾਂ ਉਸ ਨੇ ਹਾਂਗਕਾਂਗ ਵਿਚ ਫ਼ੌਜ ਦਾ ਜਮਾਵੜਾ ਕਰ ਲਿਆ ਹੈ, ਉਸ ਤੋਂ ਲਗਦਾ ਹੈ ਕਿ ਉਹ ਅਜਿਹੀ ਕਾਰਵਾਈ ਕਰ ਸਕਦਾ ਹੈ। ਪਰ ਇਸ ਦੇ ਬਾਵਜੂਦ ਦਹਾਕਿਆਂ ਤੋਂ ਲੋਕਤੰਤਰੀ ਪ੍ਰਕਿਰਿਆ ਨਾਲ ਜੁੜੇ ਰਹੇ ਪੌਣਾ ਕਰੋੜ ਦੇ ਲਗਪਗ ਹਾਂਗਕਾਂਗ ਵਾਸੀਆਂ ਨੂੰ ਛੇਤੀ ਕੀਤਿਆਂ ਚੀਨ ਵਿਚਲੀ ਵਿਵਸਥਾ ਨਾਲ ਜੁੜ ਸਕਣਾ ਮੁਸ਼ਕਿਲ ਲਗਦਾ ਹੈ। ਬਿਨਾਂ ਸ਼ੱਕ ਚੀਨ ਸਾਹਮਣੇ ਪੈਦਾ ਹੋਏ ਇਹ ਹਾਲਾਤ ਇਕ ਵੱਡੀ ਚੁਣੌਤੀ ਪੇਸ਼ ਕਰ ਰਹੇ ਹਨ।


-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ

ਵਿੱਦਿਆ ਦੇ ਵਪਾਰੀਕਰਨ ਨੂੰ ਹੋਰ ਉਤਸ਼ਾਹਤ ਕਰੇਗੀ ਨਵੀਂ ਸਿੱਖਿਆ ਨੀਤੀ

ਕੇਂਦਰ ਵਿਚ ਭਾਜਪਾ ਸਰਕਾਰ ਵਲੋਂ ਆਪਣੀ ਸੱਤਾ ਦੀ ਦੂਜੀ ਮਿਆਦ ਵਿਚ ਪੇਸ਼ ਕੀਤਾ ਨਵੀਂ ਸਿੱਖਿਆ ਨੀਤੀ ਦਾ ਖਰੜਾ, ਸਿੱਖਿਆ ਦੇ ਹੋਰ ਵਧੇਰੇ ਨਿੱਜੀਕਰਨ, ਵਪਾਰੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਦੇ ਰੰਗ ਵਿਚ ਰੰਗਿਆ ਦਸਤਾਵੇਜ਼ ਹੈ। ਇਸ ਨੀਤੀ ਦੀ ਪਰਿਕਲਪਨਾ ਅਨੇਕਤਾ ...

ਪੂਰੀ ਖ਼ਬਰ »

ਕਸ਼ਮੀਰ ਸੰਕਟ ਨੂੰ ਦੁਨੀਆ ਦੇ ਮੀਡੀਆ ਨੇ ਦਿੱਤੀ ਵੱਡੀ ਕਵਰੇਜ

ਲੰਡਨ ਜਾਣ ਲਈ ਦੋਹਾ ਦੇ ਹਵਾਈ ਅੱਡੇ 'ਤੇ ਜਹਾਜ਼ ਦੀ ਇੰਤਜ਼ਾਰ ਕਰ ਰਿਹਾ ਸਾਂ। ਵੱਡੇ-ਵੱਡੇ ਟੀ.ਵੀ. ਸਕਰੀਨ ਲੱਗੇ ਸਨ। ਸਾਰਿਆਂ 'ਤੇ ਅਲਜਜ਼ੀਰਾ ਟੈਲੀਵਿਜ਼ਨ ਚੈਨਲ ਚਲ ਰਿਹਾ ਸੀ। ਇਕ ਨਜ਼ਰ ਟੀ.ਵੀ. ਸੈੱਟ 'ਤੇ ਮਾਰੀ ਤਾਂ ਭਾਰਤ ਦੇ ਕਸ਼ਮੀਰ ਸੰਕਟ ਦੀ ਵਿਆਖਿਆ ਤੇ ਵਿਸ਼ਲੇਸ਼ਣ ਹੋ ...

ਪੂਰੀ ਖ਼ਬਰ »

ਹਰਿਆਣਾ 'ਚ ਕਾਂਗਰਸ ਦਾ ਊਠ ਕਿਸ ਕਰਵਟ ਬੈਠੇਗਾ ?

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ 18 ਅਗਸਤ ਨੂੰ ਰੋਹਤਕ ਵਿਚ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਰੈਲੀ ਨੂੰ ਸਫਲ ਬਣਾਉਣ ਲਈ ਪਹਿਲਾਂ ਜਿਥੇ ਹੁੱਡਾ ਨੇ ਆਪਣੇ ਸਮਰਥਕਾਂ ਦੀ ਇਕ ਬੈਠਕ ਕੀਤੀ, ਉਥੇ ਹੀ ਹੁਣ ਉਹ ਹਰ ਜ਼ਿਲ੍ਹੇ ਵਿਚ ਜਾ ਕੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX