ਤਾਜਾ ਖ਼ਬਰਾਂ


ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਦੇਹਾਂਤ
. . .  3 minutes ago
ਮੁੰਬਈ, 23 ਸਤੰਬਰ - ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਅੱਜ ਦਿਹਾਂਤ ਹੋ ਗਿਆ। ਉਹ 86 ਸਾਲਾ ਦੇ ਸਨ। ਇਸ ਦੀ ਜਾਣਕਾਰੀ ਦਿੰਦਿਆਂ ਮਾਧਵ....
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਇਮਾਨਦਾਰੀ ਅਤੇ ਮਾਨਵਤਾ ਦੀ ਸੇਵਾ ਲਈ ਦਿੱਤੇ ਗਏ ਐਵਾਰਡ
. . .  17 minutes ago
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਬਾਬਾ...
ਪੰਜਾਬ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਵਲੋਂ ਉਮੀਦਵਾਰਾਂ ਦਾ ਐਲਾਨ
. . .  15 minutes ago
ਜਲੰਧਰ, 23 ਸਤੰਬਰ (ਪਵਨ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਅੱਜ ਕਾਂਗਰਸ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ...
ਕੀਨੀਆ : ਸਕੂਲ 'ਚ ਕਲਾਸ ਰੂਮ ਡਿੱਗਣ ਕਾਰਨ 7 ਬੱਚਿਆਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 1 hour ago
ਨੈਰੋਬੀ, 23 ਸਤੰਬਰ- ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਅੱਜ ਸਵੇਰੇ ਇੱਕ ਸਕੂਲ 'ਚ ਕਲਾਸ ਰੂਮ ਡਿੱਗਣ ਕਾਰਨ ਸੱਤ ਬੱਚਿਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ...
51 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਦੋ ਕਾਬੂ
. . .  about 2 hours ago
ਸੁਭਾਨਪੁਰ, 23 ਸਤੰਬਰ (ਕੰਵਰ ਬਰਜਿੰਦਰ ਸਿੰਘ ਜੱਜ)- ਥਾਣਾ ਸੁਭਾਨਪੁਰ ਪੁਲਿਸ ਨੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਇੱਕ ਗੱਡੀ 'ਚੋਂ 51 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ...
ਤਿੰਨ ਗੈਂਗਾਂ ਦਾ ਸਰਗਨਾ ਜਲੰਧਰ ਪੁਲਿਸ ਵਲੋਂ ਗ੍ਰਿਫ਼ਤਾਰ
. . .  about 2 hours ago
ਜਲੰਧਰ, 23 ਸਤੰਬਰ- ਦਿਹਾਤੀ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ ਗ਼ੈਰ-ਕਾਨੂੰਨੀ ਪਿਸਤੌਲ ਅਤੇ 5 ਜਿੰਦਾ ਕਾਰਤੂਸਾਂ ਸਣੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ...
ਚਿਦੰਬਰਮ ਨੇ ਨਿੱਜੀ ਫ਼ਾਇਦੇ ਲਈ ਵਿੱਤ ਮੰਤਰੀ ਦੇ ਅਹੁਦੇ ਦੀ ਵਰਤੋਂ ਕਰਨ ਦੇ ਦੋਸ਼ ਨੂੰ ਨਕਾਰਿਆ
. . .  about 2 hours ago
ਨਵੀਂ ਦਿੱਲੀ, 23 ਸਤੰਬਰ- ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਅੱਜ ਸੀ. ਬੀ. ਆਈ. ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ, ਜਿਸ 'ਚ ਏਜੰਸੀ ਨੇ ਉਨ੍ਹਾਂ 'ਤੇ ਵਿੱਤ ਮੰਤਰੀ...
ਪੱਛਮੀ ਬੰਗਾਲ 'ਚ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੀ ਐਨ.ਆਰ.ਸੀ- ਮਮਤਾ ਬੈਨਰਜੀ
. . .  1 minute ago
ਕੋਲਕਾਤਾ, 23 ਸਤੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਆਪਣੇ ਸੂਬੇ 'ਚ ਕਦੇ ਵੀ ਐਨ.ਆਰ.ਸੀ ਲਾਗੂ ਨਹੀਂ ਹੋਣ ਦੇਵੇਗੀ...
ਸਿੱਖਿਆ ਸਕੱਤਰ ਵਲੋਂ ਪਠਾਨਕੋਟ ਨੂੰ ਸੂਬੇ ਭਰ ਚੋਂ ਮੋਹਰੀ ਬਣਾਉਣ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  about 3 hours ago
ਪਠਾਨਕੋਟ, 23 ਸਤੰਬਰ (ਸੰਧੂ)- ਪਠਾਨਕੋਟ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪਠਾਨਕੋਟ-ਡਲਹੌਜ਼ੀ ਬਾਈਪਾਸ ਰੋਡ ਵਿਖੇ ਇੱਕ ਪ੍ਰੋਗਰਾਮ ਕਰਾਇਆ ਗਿਆ, ਜਿਸ...
ਸਰਕਾਰੀ ਆਈ. ਟੀ. ਆਈ. ਲੋਪੋਕੇ ਵਿਖੇ ਲਗਾਇਆ ਗਿਆ ਮੈਗਾ ਰੁਜ਼ਗਾਰ ਮੇਲਾ
. . .  about 3 hours ago
ਲੋਪੋਕੇ, 23 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਸੂਬਾ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਸੰਬੰਧੀ ਅੱਜ ਸਰਕਾਰੀ...
ਕਿਸ਼ਤਵਾੜ ਤੋਂ ਤਿੰਨ ਅੱਤਵਾਦੀ ਗ੍ਰਿਫ਼ਤਾਰ, ਭਾਜਪਾ ਅਤੇ ਆਰ. ਐੱਸ. ਐੱਸ. ਨੇਤਾਵਾਂ ਦੀ ਹੱਤਿਆ ਦੀ ਗੁੱਥੀ ਸੁਲਝੀ
. . .  about 3 hours ago
ਸ੍ਰੀਨਗਰ, 23 ਸਤੰਬਰ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਦੇ ਨਾਲ...
ਬੱਸ ਅਤੇ ਟੈਂਪੂ ਟਰੈਵਲਰ ਵਿਚਾਲੇ ਹੋਈ ਭਿਆਨਕ ਟੱਕਰ 'ਚ 10 ਲੋਕਾਂ ਦੀ ਮੌਤ
. . .  about 4 hours ago
ਦਿਸਪੁਰ, 23 ਸਤੰਬਰ- ਆਸਾਮ ਦੇ ਸਿਬਸਾਗਰ ਜ਼ਿਲ੍ਹੇ 'ਚ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ...
ਅਮਿਤ ਸ਼ਾਹ ਨੇ ਦਿੱਤਾ 'ਇੱਕ ਦੇਸ਼ ਇੱਕ ਪਹਿਚਾਣ ਪੱਤਰ' ਦਾ ਪ੍ਰਸਤਾਵ, ਕਿਹਾ- 2021 'ਚ ਡਿਜੀਟਲ ਹੋਵੇਗੀ ਜਨਗਣਨਾ
. . .  about 4 hours ago
ਨਵੀਂ ਦਿੱਲੀ, 23 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਲ 2021 'ਚ ਹੋਣ ਵਾਲੀ ਜਨਗਣਨਾ ਦੌਰਾਨ 'ਇੱਕ ਦੇਸ਼ ਇੱਕ ਪਹਿਚਾਣ ਪੱਤਰ' ਦਾ ਵਿਚਾਰ ਰੱਖਿਆ। ਗ੍ਰਹਿ ਮੰਤਰੀ ਅੱਜ...
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਪੁਤਲੇ ਨੂੰ ਸੜਕਾਂ 'ਤੇ ਘਸੀਟਣ ਮਗਰੋਂ ਫੂਕਿਆ
. . .  about 4 hours ago
ਸੰਗਰੂਰ, 23 ਸਤੰਬਰ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਕਈ ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ...
3 ਫੁੱਟ ਕੱਦ ਵਾਲੀ 6ਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ੀ ਇੱਕ ਦਿਨ ਲਈ ਬਣੀ ਸਕੂਲ ਦੀ ਪ੍ਰਿੰਸੀਪਲ
. . .  about 5 hours ago
ਫ਼ਿਰੋਜ਼ਪੁਰ, 23 ਸਤੰਬਰ (ਜਸਵਿੰਦਰ ਸਿੰਘ ਸੰਧੂ)- 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਨੂੰ ਹੁਲਾਰਾ ਦੇਣ ਲਈ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ...
ਜੰਮੂ-ਕਸ਼ਮੀਰ ਦੇ ਕਠੂਆ 'ਚੋਂ ਸੁਰੱਖਿਆ ਬਲਾਂ ਨੇ ਬਰਾਮਦ ਕੀਤਾ 40 ਕਿਲੋ ਗੰਨ ਪਾਊਡਰ
. . .  about 5 hours ago
ਆਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  about 5 hours ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  about 6 hours ago
ਆਸਾਰਾਮ ਦੀ ਪਟੀਸ਼ਨ ਜੋਧਪੁਰ ਹਾਈਕੋਰਟ ਵਲੋਂ ਖ਼ਾਰਜ, ਸਜ਼ਾ ਖ਼ਤਮ ਕਰਨ ਦੀ ਕੀਤੀ ਸੀ ਮੰਗ
. . .  about 6 hours ago
ਬਾਲਾਕੋਟ 'ਚ ਮੁੜ ਸਰਗਰਮ ਹੋਏ ਅੱਤਵਾਦੀ- ਫੌਜ ਮੁਖੀ ਰਾਵਤ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਸੰਪਾਦਕੀ

ਚੀਨ ਲਈ ਚੁਣੌਤੀ ਬਣਿਆ ਹਾਂਗਕਾਂਗ

ਜਿਥੇ ਚੀਨ ਅੱਜ ਦੁਨੀਆ ਵਿਚ ਵੱਡੀ ਸ਼ਕਤੀ ਬਣਨ ਵੱਲ ਵਧ ਰਿਹਾ ਹੈ, ਉਥੇ ਸਮੇਂ-ਸਮੇਂ 'ਤੇ ਉਸ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪਿਛਲੇ 70 ਸਾਲਾਂ ਵਿਚ ਚੀਨ ਵਿਚ ਕਮਿਊਨਿਸਟ ਪਾਰਟੀ ਦਾ ਪ੍ਰਸ਼ਾਸਨ ਹੈ। ਅੱਜ ਇਸ ਦੇਸ਼ ਦੀ ਆਰਥਿਕ ਹਾਲਤ ਬਹੁਤ ਵੱਡੀ ਹੱਦ ...

ਪੂਰੀ ਖ਼ਬਰ »

ਵਿੱਦਿਆ ਦੇ ਵਪਾਰੀਕਰਨ ਨੂੰ ਹੋਰ ਉਤਸ਼ਾਹਤ ਕਰੇਗੀ ਨਵੀਂ ਸਿੱਖਿਆ ਨੀਤੀ

ਕੇਂਦਰ ਵਿਚ ਭਾਜਪਾ ਸਰਕਾਰ ਵਲੋਂ ਆਪਣੀ ਸੱਤਾ ਦੀ ਦੂਜੀ ਮਿਆਦ ਵਿਚ ਪੇਸ਼ ਕੀਤਾ ਨਵੀਂ ਸਿੱਖਿਆ ਨੀਤੀ ਦਾ ਖਰੜਾ, ਸਿੱਖਿਆ ਦੇ ਹੋਰ ਵਧੇਰੇ ਨਿੱਜੀਕਰਨ, ਵਪਾਰੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਦੇ ਰੰਗ ਵਿਚ ਰੰਗਿਆ ਦਸਤਾਵੇਜ਼ ਹੈ। ਇਸ ਨੀਤੀ ਦੀ ਪਰਿਕਲਪਨਾ ਅਨੇਕਤਾ ...

ਪੂਰੀ ਖ਼ਬਰ »

ਕਸ਼ਮੀਰ ਸੰਕਟ ਨੂੰ ਦੁਨੀਆ ਦੇ ਮੀਡੀਆ ਨੇ ਦਿੱਤੀ ਵੱਡੀ ਕਵਰੇਜ

ਲੰਡਨ ਜਾਣ ਲਈ ਦੋਹਾ ਦੇ ਹਵਾਈ ਅੱਡੇ 'ਤੇ ਜਹਾਜ਼ ਦੀ ਇੰਤਜ਼ਾਰ ਕਰ ਰਿਹਾ ਸਾਂ। ਵੱਡੇ-ਵੱਡੇ ਟੀ.ਵੀ. ਸਕਰੀਨ ਲੱਗੇ ਸਨ। ਸਾਰਿਆਂ 'ਤੇ ਅਲਜਜ਼ੀਰਾ ਟੈਲੀਵਿਜ਼ਨ ਚੈਨਲ ਚਲ ਰਿਹਾ ਸੀ। ਇਕ ਨਜ਼ਰ ਟੀ.ਵੀ. ਸੈੱਟ 'ਤੇ ਮਾਰੀ ਤਾਂ ਭਾਰਤ ਦੇ ਕਸ਼ਮੀਰ ਸੰਕਟ ਦੀ ਵਿਆਖਿਆ ਤੇ ਵਿਸ਼ਲੇਸ਼ਣ ਹੋ ਰਿਹਾ ਸੀ। ਫਿਲਮਾਂਕਣ ਸਮੇਤ। ਅਲਜਜ਼ੀਰਾ ਦੇ ਰਿਪੋਰਟਰ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ 'ਚੋਂ ਰਿਪੋਰਟਿੰਗ ਕਰ ਰਹੇ ਸਨ।
ਮੈਂ ਸੋਚਿਆ ਦੋ-ਚਾਰ ਮਿੰਟ ਦੀ ਸਟੋਰੀ ਦੇ ਕੇ ਅਸਲੀ ਖ਼ਬਰ 'ਤੇ ਚਲੇ ਜਾਣਗੇ। ਪ੍ਰੰਤੂ ਇੰਜ ਨਹੀਂ ਹੋਇਆ। ਸਟੋਰੀ ਲੰਮੀ ਸੀ ਅਤੇ ਕਸ਼ਮੀਰ ਸਮੱਸਿਆ ਦੇ ਸਾਰੇ ਪੱਖਾਂ ਨੂੰ ਵਿਚਾਰਿਆ, ਉਭਾਰਿਆ ਜਾ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਇਸ ਸਿਲਸਿਲੇ ਵਿਚ ਕੀ ਨਜ਼ਰੀਆ ਰੱਖਦੇ ਹਨ, ਉਨ੍ਹਾਂ ਦੀ ਜ਼ਬਾਨੀ ਸਣਾਇਆ ਜਾ ਰਿਹਾ ਸੀ। ਅਲਜਜ਼ੀਰਾ ਮੀਡੀਆ ਨੈੱਟਵਰਕ ਦੁਆਰਾ ਦੋਹਾ (ਕਤਰ) ਤੋਂ ਇਹ ਚੈਨਲ ਚਲਾਇਆ ਜਾ ਰਿਹਾ ਹੈ। ਇਹ ਖ਼ਬਰਾਂ ਤੇ ਚਲੰਤ ਮਾਮਲਿਆਂ 'ਤੇ ਆਧਾਰਿਤ ਇਕ ਬਹੁ-ਭਾਸ਼ਾਈ ਚਰਚਿਤ ਚੈਨਲ ਹੈ। ਨਵੰਬਰ 1996 ਵਿਚ ਆਰੰਭ ਹੋਇਆ ਇਹ ਟੀ.ਵੀ. ਚੈਨਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਗੰਭੀਰ ਤੇ ਬੁਨਿਆਦੀ ਮਸਲਿਆਂ ਨੂੰ ਗਹਿਰਾਈ ਵਿਚ ਵਿਚਾਰਦਾ, ਪੇਸ਼ ਕਰਦਾ ਹੈ। ਇਹ ਇਕੋ ਵੇਲੇ ਪੂਰੀ ਦੁਨੀਆ ਵਿਚ ਵੇਖਿਆ ਜਾ ਸਕਦਾ ਹੈ।
ਦੁਨੀਆ ਵਿਚ ਇਸ ਦੇ 80 ਬਿਊਰੋ ਚੀਫ਼ ਹਨ। ਅਫ਼ਗਾਨਿਸਤਾਨ ਵਿਚਲੇ ਯੁੱਧ ਨੂੰ ਇਸ ਨੇ ਸਿੱਧਾ ਪ੍ਰਸਾਰਿਤ ਕੀਤਾ ਸੀ ਅਤੇ ਅਜਿਹਾ ਕਰਨ ਵਾਲਾ ਇਹ ਇਕੋ-ਇਕ ਚੈਨਲ ਸੀ। ਭਾਵੇਂ ਇਹ ਕਤਰ ਦੀ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਹੈ ਪ੍ਰੰਤੂ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਦੀ ਸੰਪਾਦਕੀ ਸੋਚ ਆਜ਼ਾਦ ਹੈ। ਇਸੇ ਲਈ ਬਹਿਸ ਦੇ ਵਿਸ਼ੇ ਦੇ ਸਾਰੇ ਪੱਖਾਂ ਨੂੰ ਲਿਆ ਜਾਂਦਾ ਹੈ।
ਇਸੇ ਲਈ ਕਸ਼ਮੀਰ ਸੰਕਟ ਦੀ ਗੱਲ ਕਰਦਿਆਂ ਸਰਕਾਰੀ ਨਜ਼ਰੀਏ ਦੇ ਨਾਲ-ਨਾਲ ਕਸ਼ਮੀਰ ਵਾਸੀਆਂ ਦੀ ਨਜ਼ਰ ਤੋਂ ਵੀ ਮਸਲੇ ਨੂੰ ਸਮਝਣ ਸਮਝਾਉਣ ਦਾ ਉਪਰਾਲਾ ਕੀਤਾ ਗਿਆ। ਜਿੰਨੀ ਦੇਰ ਸਟੋਰੀ ਖ਼ਤਮ ਨਹੀਂ ਹੋ ਗਈ ਮੈਂ ਟੀ.ਵੀ. ਸੈੱਟ ਤੋਂ ਨਜ਼ਰਾਂ ਨਾ ਹਟਾ ਸਕਿਆ। ਲੰਡਨ ਪਹੁੰਚ ਕੇ ਮੈਂ ਕਸ਼ਮੀਰ ਸੰਕਟ ਸਬੰਧੀ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਮੀਡੀਆ ਦੀਆਂ ਟਿੱਪਣੀਆਂ ਨੂੰ ਵੇਖਣ, ਸਮਝਣ, ਪੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਸਮੁੱਚੇ ਅਮਲ ਵਿਚ ਇਕ ਸਾਂਝੀ ਤੰਦ ਦਿਸੀ। ਇਹੀ ਤੰਦ ਸੋਸ਼ਲ ਮੀਡੀਆ 'ਤੇ ਵੀ ਨਜ਼ਰ ਆਈ। ਵਿਸ਼ਵ ਮੀਡੀਆ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਸ਼ਮੀਰ ਵਿਚ ਧਾਰਾ 370 ਦੇ ਸਬੰਧ ਵਿਚ ਕੀ ਕੀਤਾ ਗਿਆ ਹੈ ਅਤੇ ਇਹ ਮਹੱਤਵਪੂਰਨ ਕਿਉਂ ਹੈ। ਇਸ ਦੇ ਇਤਿਹਾਸਕ ਪਹਿਲੂ ਕੀ ਹਨ ਅਤੇ ਹੁਣ ਕੀ ਬਦਲਾਅ ਆਉਣਗੇ। ਬੀ.ਬੀ.ਸੀ. ਨੇ ਸਭ ਤੋਂ ਵੱਧ ਇਸੇ ਨੁਕਤੇ 'ਤੇ ਫੋਕਸ ਕੀਤਾ ਕਿ ਕਸ਼ਮੀਰ ਵਿਚ ਤਣਾਅ ਕਿਉਂ ਹੈ? ਸੀ.ਐਨ.ਐਨ. ਨੇ ਇਸ ਗੱਲ 'ਤੇ ਧਿਆਨ ਦਿੱਤਾ ਕਿ ਭਾਰਤੀ ਸੰਵਿਧਾਨ ਦੀ ਧਾਰਾ 370 ਬੀਤੇ ਕਈ ਸਾਲਾਂ ਤੋਂ ਭਾਰਤੀ ਸਿਆਸਤ ਦਾ ਕੇਂਦਰ ਬਿੰਦੂ ਕਿਉਂ ਬਣੀ ਹੋਈ ਹੈ ਅਤੇ ਹੁਣ ਕੀ ਤਬਦੀਲੀਆਂ ਆਉਣਗੀਆਂ। ਅਮਰੀਕਾ ਨੇ ਸਰਕਾਰੀ ਪੱਧਰ 'ਤੇ ਇਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਕਰਾਰ ਦਿੱਤਾ।
ਸੰਸਾਰ ਮੀਡੀਆ ਦੇ ਇਕ ਵੱਡੇ ਹਿੱਸੇ ਨੇ ਭਾਰਤ ਸਰਕਾਰ ਦੇ ਇਸ ਸਖ਼ਤ ਫ਼ੈਸਲੇ ਨੂੰ ਇਤਿਹਾਸਕ ਤੇ ਦਲੇਰਾਨਾ ਕਦਮ ਦੱਸਦਿਆਂ ਕਿਹਾ ਕਿ ਇਸ ਨਾਲ ਹਾਂ-ਪੱਖੀ ਤਬਦੀਲੀਆਂ ਵਾਪਰਨਗੀਆਂ ਅਤੇ ਕਸ਼ਮੀਰ ਵਿਕਾਸ ਕਰੇਗਾ। ਵਿਦੇਸ਼ਾਂ ਵਿਚਲੇ ਪੰਜਾਬੀ ਮੀਡੀਆ ਨੇ ਵੀ ਰਲੀ-ਮਿਲੀ ਸੁਰ ਵਿਚ ਪ੍ਰਤੀਕਰਮ ਪ੍ਰਗਟ ਕੀਤੇ। ਏਨੇ ਦਿਨ ਬੀਤਣ ਬਾਅਦ ਵੀ ਮੀਡੀਆ ਦੁਆਰਾ ਵਾਰ-ਵਾਰ ਕਸ਼ਮੀਰ ਸੰਕਟ ਨੂੰ ਮੁੱਖ ਸੁਰਖੀ ਬਣਾਇਆ ਜਾ ਰਿਹਾ ਹੈ। ਭਾਵੇਂ ਪਾਕਿਸਤਾਨ ਅਤੇ ਚੀਨ ਦੇ ਮੀਡੀਆ ਵਲੋਂ ਵੱਖਰੀ ਤਰ੍ਹਾਂ ਦੀ ਸੁਰ ਵਿਚ ਸੁਰਖੀਆਂ ਬਣਾਈਆਂ ਜਾ ਰਹੀਆਂ ਹਨ ਪ੍ਰੰਤੂ ਕਈ ਦੇਸ਼ਾਂ ਦੇ ਮੀਡੀਆ ਨੇ ਇਸ ਤਬਦੀਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵਾਂ ਕਸ਼ਮੀਰ ਕਹਿ ਕੇ ਸੰਬੋਧਨ ਕੀਤਾ ਹੈ।
ਜਰਨੈਲ ਸਿੰਘ ਆਰਟਿਸਟ
ਜਰਨੈਲ ਸਿੰਘ ਆਰਟਿਸਟ ਪੰਜਾਬੀ ਭਾਈਚਾਰੇ ਲਈ ਜਾਣਿਆ-ਪਛਾਣਿਆ ਨਾਂਅ ਹੈ। ਆਪਣੀ ਵਿਲੱਖਣ ਕਲਾਕਾਰੀ ਕਾਰਨ ਉਹ ਲਗਾਤਾਰ ਚਰਚਾ ਵਿਚ ਰਹਿੰਦੇ ਹਨ ਪ੍ਰੰਤੂ ਆਪਣੀਆਂ ਕਲਾ-ਕਿਰਤਾਂ ਦੀਆਂ ਪ੍ਰਦਰਸ਼ਨੀਆਂ ਦੀ ਹੋ ਰਹੀ ਚਰਚਾ ਸਦਕਾ ਉਹ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਹਨ। ਜਦੋਂ ਤੋਂ ਉਹ ਪੰਜਾਬ ਤੋਂ ਸਰੀ ਵਿਚ ਜਾ ਵਸੇ ਹਨ ਉਨ੍ਹਾਂ ਦੀ ਸ਼ਖ਼ਸੀਅਤ ਤੇ ਕਲਾ ਦਾ ਦਾਇਰਾ ਹੋਰ ਮੋਕਲਾ ਹੋ ਗਿਆ ਹੈ।
ਪਿਛਲੇ 40 ਸਾਲਾਂ ਤੋਂ ਉਹ ਕਲਾ ਨਾਲ ਇਕਮਿਕ ਹਨ। 'ਡਿਸਕਵਰਿੰਗ ਦਾ ਸੋਲ ਆਫ਼ ਪੰਜਾਬ', 'ਫਰਾਮ ਦਾ ਲੈਂਡ ਆਫ਼ ਫਾਈਵ ਰਿਵਰਜ਼' ਅਤੇ 'ਫਰਾਮ ਅਕਰੌਸ ਦਾ ਓਸ਼ਨਜ਼' ਉਨ੍ਹਾਂ ਦੇ ਤਿੰਨ ਯਾਦਗਾਰੀ ਸ਼ੋਅ ਹਨ। ਉਨ੍ਹਾਂ ਦੀਆਂ ਕਲਾ-ਕਿਰਤਾਂ ਨੇ ਬਹੁਤ ਸਾਰੇ ਐਵਾਰਡ ਜਿੱਤੇ ਹਨ। ਕਲਾ ਸਿਰਜਣਾ ਉਨ੍ਹਾਂ ਲਈ ਖ਼ੁਸ਼ੀ ਤੇ ਆਨੰਦ ਦੀ ਪ੍ਰਕਿਰਿਆ ਹੈ। ਕਲਾ ਉਨ੍ਹਾਂ ਲਈ ਸਾਧਨਾ ਹੈ, ਪ੍ਰਾਰਥਨਾ ਹੈ।


-ਮੋਬਾਈਲ : 94171-53513.
prof_kulbir@yahoo.com

 


ਖ਼ਬਰ ਸ਼ੇਅਰ ਕਰੋ

ਹਰਿਆਣਾ 'ਚ ਕਾਂਗਰਸ ਦਾ ਊਠ ਕਿਸ ਕਰਵਟ ਬੈਠੇਗਾ ?

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ 18 ਅਗਸਤ ਨੂੰ ਰੋਹਤਕ ਵਿਚ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਰੈਲੀ ਨੂੰ ਸਫਲ ਬਣਾਉਣ ਲਈ ਪਹਿਲਾਂ ਜਿਥੇ ਹੁੱਡਾ ਨੇ ਆਪਣੇ ਸਮਰਥਕਾਂ ਦੀ ਇਕ ਬੈਠਕ ਕੀਤੀ, ਉਥੇ ਹੀ ਹੁਣ ਉਹ ਹਰ ਜ਼ਿਲ੍ਹੇ ਵਿਚ ਜਾ ਕੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX