ਤਾਜਾ ਖ਼ਬਰਾਂ


ਠੱਠੀ ਭਾਈ ਵਿਖੇ ਭਲਕੇ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਭਗਵੰਤ ਮਾਨ
. . .  1 day ago
ਠੱਠੀ ਭਾਈ, 21 ਨਵੰਬਰ (ਜਗਰੂਪ ਸਿੰਘ ਮਠਾੜੂ)-ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਆਗੂ ਭਗਵੰਤ ਮਾਨ 22 ਨਵੰਬਰ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ...
ਕਿਸਾਨਾਂ ਤੱਕ ਨਹੀਂ ਪਹੁੰਚੇਗਾ ਪਰਾਲੀ ਦੀ ਸੰਭਾਲ ਲਈ ਐਲਾਨ ਕੀਤਾ ਮੁਆਵਜ਼ਾ : ਚੀਮਾ
. . .  1 day ago
ਫ਼ਤਿਹਗੜ੍ਹ ਸਾਹਿਬ, 21 ਨਵੰਬਰ (ਅਰੁਣ ਆਹੂਜਾ)- ਪਿਛਲੀ ਅਕਾਲੀ ਸਰਕਾਰ ਸਮੇਂ ਹੋਂਦ 'ਚ ਆਏ ਬਿਜਲੀ ਮਾਫ਼ੀਆ, ਰੇਤ ਮਾਫ਼ੀਆ, ਲੈਂਡ ਮਾਫ਼ੀਆਂ, ਕੇਬਲ ਮਾਫ਼ੀਆ ਤੇ ਗੁੰਡਾ ਟੈਕਸ ...
ਈ.ਡੀ. ਨੇ ਕਸ਼ਮੀਰ 'ਚ 7 ਅੱਤਵਾਦੀਆਂ ਦੀ ਜਾਇਦਾਦ ਕੀਤੀ ਜ਼ਬਤ
. . .  1 day ago
ਨਵੀਂ ਦਿੱਲੀ, 21 ਨਵੰਬਰ- ਟੈਰਰ ਫੰਡਿੰਗ ਮਾਮਲੇ 'ਚ ਈ.ਡੀ. ਨੇ ਕਸ਼ਮੀਰ 'ਚ ਹਿਜ਼ਬੁਲ ਮੁਜ਼ਾਹਦੀਨ ਦੇ ਅੱਤਵਾਦੀਆਂ ਦੀ ਜਾਇਦਾਦ ਨੂੰ ਜ਼ਬਤ ਕਰ...
ਵਿਧਾਇਕ ਦੇ ਫ਼ੋਨ ਦੀ ਟੈਪਿੰਗ ਦਾ ਗਰਮਾਇਆ ਮਾਮਲਾ
. . .  1 day ago
ਸਮਾਣਾ(ਪਟਿਆਲਾ) 21 ਨਵੰਬਰ (ਸਾਹਿਬ ਸਿੰਘ)- ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਦਾ ਫ਼ੋਨ ਸੀ.ਆਈ.ਏ. ਸਮਾਣਾ ਦੇ ਸਾਬਕਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਵਲੋਂ ਕਥਿਤ ਟੈਪ ਕਰਨ ਦਾ ਮਾਮਲਾ ਗਰਮਾ...
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
. . .  1 day ago
ਸੁਲਤਾਨਵਿੰਡ, 21 ਨਵੰਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ-ਜਲੰਧਰ ਜੀ.ਟੀ ਰੋਤ ਸਥਿਤ ਟੀ ਪੁਆਇੰਟ ਨਿਊ ਅੰਮ੍ਰਿਤਸਰ ਵਿਖੇ ਆਈ ਟਵੰਟੀ ਕਾਰ 'ਚ ਅਣਪਛਾਤੇ ਸਵਾਰ ਵਿਅਕਤੀਆਂ ਵੱਲੋਂ ਦੂਜੇ ਕਾਰ ਸਵਾਰ ਵਿਅਕਤੀ ...
ਡਿਊਟੀ 'ਚ ਕੁਤਾਹੀ ਵਰਤਣ 'ਤੇ ਅਧਿਆਪਕ ਮੁਅੱਤਲ
. . .  1 day ago
ਸੰਗਰੂਰ, 21 ਨਵੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਅੱਜ ਸ਼ੁਰੂ ਹੋਈਆਂ ਪੰਜਾਬ ਸਕੂਲੀ ਖੇਡਾਂ 'ਚ ਡਿਊਟੀ 'ਚ ਕੁਤਾਹੀ ਕਾਰਣ ਜੋਗਿੰਦਰ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੋਦਾ (ਸ੍ਰੀ ਮੁਕਤਸਰ ਸਾਹਿਬ) ਨੂੰ ਤਤਕਾਲ...
ਪੰਜਾਬ ਦੀਆਂ ਅਧਿਆਪਕ, ਮੁਲਾਜ਼ਮ ਜਥੇਬੰਦੀਆਂ ਵਲੋਂ 24 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
. . .  1 day ago
ਸੰਗਰੂਰ, 21 ਨਵੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਵੱਖ-ਵੱਖ ਪੱਕੇ ਮੋਰਚੇ ਲਾਈ ਬੈਠੇ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਵਲੋਂ ਇੱਕਜੁੱਟ ਹੋ ਕੇ 24 ਨਵੰਬਰ ਨੂੰ....
ਆਮਿਰ ਖ਼ਾਨ ਨੇ ਰੂਪਨਗਰ ਸਥਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਟੇਕਿਆ ਮੱਥਾ
. . .  1 day ago
ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)- ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅੱਜ ਦੁਪਹਿਰ ਕਰੀਬ 1 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਮੱਥਾ ਟੇਕਣ ਪੁੱਜੇ। ਉਹ...
ਜਮੀਅਤ ਉਲਮਾ-ਏ-ਹਿੰਦ ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ 'ਚ ਨਹੀਂ ਦਾਇਰ ਕਰੇਗਾ ਸਮੀਖਿਆ ਪਟੀਸ਼ਨ
. . .  1 day ago
ਨਵੀਂ ਦਿੱਲੀ, 21 ਨਵੰਬਰ- ਜਮੀਅਤ ਉਲਮਾ-ਏ-ਹਿੰਦ ਨੇ ਇੱਕ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਜਮੀਅਤ ਉਲਮਾ-ਏ-ਹਿੰਦ ਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ ਕਿ ਉਹ ਬਾਬਰੀ ਮਸਜਿਦ...
ਸਰਾਏ ਅਮਾਨਤ ਖਾਂ ਪਹੁੰਚੀ ਮਨਦੀਪ ਦੀ ਮ੍ਰਿਤਕ ਦੇਹ, ਦਿਲ ਦਾ ਦੌਰਾ ਪੈਣ ਕਾਰਨ ਦੁਬਈ 'ਚ ਹੋਈ ਸੀ ਮੌਤ
. . .  1 day ago
ਸਰਾਏ ਅਮਾਨਤ ਖਾਂ, 21 ਨਵੰਬਰ (ਨਰਿੰਦਰ ਸਿੰਘ ਦੋਦੇ)- ਸਰਹੱਦੀ ਪਿੰਡ ਗੰਡੀ ਵਿੰਡ ਦੇ ਵਸਨੀਕ 23 ਸਾਲਾ ਨੌਜਵਾਨ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਘਰ ਪਹੁੰਚ ਗਈ ਹੈ ਅਤੇ ਹੁਣ ਉਸ...
ਬੈਂਕ 'ਚ ਪੈਸੇ ਜਮਾ ਕਰਵਾਉਣ ਗਏ ਪ੍ਰਵਾਸੀ ਮਜ਼ਦੂਰ ਕੋਲੋਂ 50 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋਇਆ ਵਿਅਕਤੀ
. . .  1 day ago
ਗੁਰਦਾਸਪੁਰ, 21 ਨਵੰਬਰ (ਆਲਮਬੀਰ ਸਿੰਘ)- ਸਥਾਨਕ ਸ਼ਹਿਰ ਦੇ ਮੰਡੀ ਰੋਡ ਸਥਿਤ ਸੈਂਟਰਲ ਬੈਂਕ ਵਿਖੇ ਅੱਜ ਸਵੇਰੇ ਪੈਸੇ ਜਮਾ ਕਰਵਾਉਣ ਗਏ ਇੱਕ ਪ੍ਰਵਾਸੀ ਮਜ਼ਦੂਰ ਕੋਲੋਂ ਇੱਕ ਵਿਅਕਤੀ 50 ਹਜ਼ਾਰ ਰੁਪਏ...
ਗੁਰੂਹਰਸਹਾਏ ਸ਼ਹਿਰ 'ਚ ਡੇਂਗੂ ਨੇ ਦਿੱਤੀ ਦਸਤਕ
. . .  1 day ago
ਗੁਰੂਹਰਸਹਾਏ, 21 ਨਵੰਬਰ (ਕਪਿਲ ਕੰਧਾਰੀ)- ਇੱਕ ਪਾਸੇ ਜਿੱਥੇ ਗੁਰੂਹਰਸਹਾਏ 'ਚ 4 ਦਸੰਬਰ ਨੂੰ ਅੰਤਰਰਾਸ਼ਟਰੀ ਕਬੱਡੀ ਮੈਚ ਹੋਣ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸ਼ਹਿਰ 'ਚ ਡੇਂਗੂ ਦਾ ਕਹਿਰ ਸ਼ੁਰੂ...
ਬੇਅੰਤ ਸਿੰਘ ਦੀ ਸਰਕਾਰ ਵਾਂਗ ਪੰਜਾਬ 'ਚ ਸਮੁੱਚੇ ਅਧਿਕਾਰਾਂ ਦਾ ਹੋ ਰਿਹੈ ਘਾਣ- ਮਜੀਠੀਆ
. . .  1 day ago
ਚੰਡੀਗੜ੍ਹ, 21 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਦਬੋਚਿਆ
. . .  1 day ago
ਬਠਿੰਡਾ, 21 ਨਵੰਬਰ (ਨਾਇਬ ਸਿੱਧੂ)- ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਅੱਜ ਵਾਰੰਟ ਸਟਾਫ਼ ਇੱਕ ਏ. ਐੱਸ. ਆਈ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ...
ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਲੋਂ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 21 ਨਵੰਬਰ- ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪਾਣੀ ਦੇ ਸੈਂਪਲਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ...
ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  1 day ago
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  1 day ago
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  1 day ago
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  1 day ago
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਜਲੰਧਰ

ਦਿੱਲੀ (ਤੁਗਲਕਾਬਾਦ) 'ਚ ਮੰਦਰ ਢਾਹੁਣ ਵਿਰੁੱਧ

ਜਲੰਧਰ 'ਚ ਪੰਜਾਬ ਬੰਦ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ

ਜਲੰਧਰ, 13 ਅਗਸਤ (ਮੇਜਰ ਸਿੰਘ) -ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਵਿਰੁੱਧ ਰਵਿਦਾਸ ਸਾਧੂ ਸੰਤ ਸਮਾਜ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਜਲੰਧਰ ਸ਼ਹਿਰ ਤੇ ਆਸਪਾਸ ਦੇ ਖ਼ੇਤਰ ਵਿਚ ਜ਼ਬਰਦਸਤ ਹੁੰਗਾਰਾ ਮਿਲਿਆ | ਬੰਦ ਕਾਰਨ ਹਾਈਵੇ ...

ਪੂਰੀ ਖ਼ਬਰ »

ਵਿਕਾਸ ਕੰਮਾਂ ਲਈ ਮੁੱਖ ਮੰਤਰੀ ਕੋਲੋਂ 450 ਕਰੋੜ ਮੰਗਣਗੇ ਮੇਅਰ

ਜਲੰਧਰ, 13 ਅਗਸਤ (ਸ਼ਿਵ ਸ਼ਰਮਾ)-ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਸ਼ਹਿਰ 'ਚ ਵਿਕਾਸ ਦੇ ਕੰਮ ਕਰਵਾਉਣ ਲਈ 450 ਕਰੋੜ ਦੀ ਰਕਮ ਅੱਜ ਜਲੰਧਰ ਆ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਮੰਗਣ ਜਾ ਰਹੇ ਹਨ | ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਮੇਅਰ ਜਗਦੀਸ਼ ਰਾਜਾ ਨੂੰ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਵਿਅਕਤੀ ਵਲੋਂ ਫ਼ਾਹਾ ਲਗਾ ਕੇ ਖ਼ੁਦਕੁਸ਼ੀ

ਜਲੰਧਰ, 13 ਅਗਸਤ (ਐੱਮ. ਐੱਸ. ਲੋਹੀਆ) -ਮਿੱਠਾਪੁਰ ਰੋਡ 'ਤੇ ਰਵਿੰਦਰ ਨਗਰ 'ਚ ਰਹਿਣ ਵਾਲੇ ਵਿਅਕਤੀ ਨੇ ਭੇਦਭਰੀ ਹਾਲਤ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ | ਮਿ੍ਤਕ ਦੀ ਪਹਿਚਾਣ ਸੰਤੋਸ਼ ਕੁਮਾਰ ਪੁੱਤਰ ਭਾਗੇਸ਼ ਪ੍ਰਦਾਸ ਮੂਲ ਵਾਸੀ ਯੂ.ਪੀ. ਵਜੋਂ ਹੋਈ ਹੈ | ਮਾਮਲੇ ਦੀ ...

ਪੂਰੀ ਖ਼ਬਰ »

ਅੰਤਰ ਜ਼ਿਲ੍ਹਾ ਕ੍ਰਿਕਟ ਮੈਚ 'ਚੋਂ ਹੁਸ਼ਿਆਰਪੁਰ ਨੇ 61 ਦੌੜਾਂ ਬਣਾਈਆਂ

ਜਲੰਧਰ, 13 ਅਗਸਤ (ਜਤਿੰਦਰ ਸਾਬੀ)-ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ 16 ਸਾਲ ਵਰਗ ਦੇ ਬਰਲਟਨ ਪਾਰਕ ਸਟੇਡੀਅਮ ਵਿਖੇ ਡੀ.ਸੀ.ਏ ਜਲੰਧਰ ਤੇ ਡੀ.ਸੀ.ਏ ਹੁਸ਼ਿਆਰਪੁਰ ਦਰਮਿਆਨ ਖੇਡੇ ਗਏ ਮੈਚ ਵਿਚੋਂ ਡੀ.ਸੀ.ਏ ਹੁਸ਼ਿਆਰਪੁਰ ਦੀ ਟੀਮ ਨੇ 33 ਓਵਰਾਂ ਦੇ ਵਿਚ 3 ਵਿਕਟਾਂ ਗੁਆ ਕੇ 61 ...

ਪੂਰੀ ਖ਼ਬਰ »

ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ

ਜਲੰਧਰ ਛਾਉਣੀ, 13 ਅਗਸਤ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਮੁੱਖ ਬਾਜ਼ਾਰ ਨੇੜੇ ਸਥਿਤ ਇਕ ਕੱਪੜਿਆਂ ਦੇ ਸ਼ੋਅ ਰੂਮ 'ਚ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਦੁਕਾਨ 'ਚ ਪਿਆ ਹੋਇਆ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ...

ਪੂਰੀ ਖ਼ਬਰ »

ਪੰਜਾਬ ਬੰਦ ਦੇ ਸੱਦੇ 'ਤੇ ਜਲੰਧਰ ਤੇ ਆਸ-ਪਾਸ ਰਿਹਾ ਮੁਕੰਮਲ ਬੰਦ

ਫਿਲੌਰ ਵਿਖੇ ਸੰਗਤਾਂ ਵਲੋਂ ਰੋਸ ਪ੍ਰਦਰਸ਼ਨ
ਫਿਲੌਰ, 13 ਅਗਸਤ-(ਸੁਰਜੀਤ ਸਿੰਘ ਬਰਨਾਲਾ)-ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ 'ਚ ਭਾਰੀ ਰੋਸ ਚੱਲ ਰਿਹਾ ਹੈ | ਇਸ ਸਬੰਧੀ ਫਿਲੌਰ ਵਿਖੇ ਮੋਦੀ ਸਰਕਾਰ ਅਤੇ ਕੇਜਰੀਵਾਲ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਭਾਈਚਾਰੇ ਵਲ਼ੋਂ ਸਾਂਝੇ ਤੌਰ 'ਤੇ ਗੁਰੂ ਰਵਿਦਾਸ ਮੰਦਰ ਤੋਂ ਰੋਸ ਮਾਰਚ ਕਰਦੇ ਹੋਏ ਨਵਾਂਸ਼ਹਿਰ ਬੱਸ ਅੱਡੇ 'ਤੇ ਧਰਨਾ ਲਗਾਇਆ ਗਿਆ | ਫਿਲੌਰ ਦੇ ਸਮੂਹ ਬਾਜ਼ਾਰ ਬੰਦ ਸਨ ਤੇ ਹਾਈਵੇ 'ਤੇ ਵੀ ਟ੍ਰੈਫਿਕ ਨਾ ਮਾਤਰ ਹੀ ਸੀ | ਇਸ ਮੌਕੇ ਲਗਾਏ ਧਰਨੇ ਦੌਰਾਨ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਪਾਰਟੀਆਂ ਦੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਦਿੱਲੀ ਵਿਖੇ ਮੰਦਰ ਦੀ ਉਸਾਰੀ ਕਰਕੇ ਉੱਥੇ ਦੀ ਪ੍ਰਬੰਧਕ ਕਮੇਟੀ ਦੇ ਹਵਾਲੇ ਨਹੀਂ ਕੀਤਾ ਜਾਂਦਾ ਸਾਡਾ ਸੰਘਰਸ਼ ਜਾਰੀ ਰੱਖਣਗੇ | ਧਰਨੇ ਦੌਰਾਨ ਹਾਜ਼ਰ ਯਸ਼ਪਾਲ ਗਿੰਢਾ, ਮੱਖਣ ਸਿੰਘ ਖਹਿਰਾ, ਅਮਿ੍ਤ ਭੌਸਲੇ, ਸੁਰਿੰਦਰ ਡਾਬਰ, ਕਾਮਰੇਡ ਜਰਨੈਲ , ਐਡਵੋਕੇਟ ਸੰਜੀਵ ਭੌਰਾ, ਦਵਿੰਦਰ ਸਿੰਘ ਲਸਾੜਾ, ਬਾਬਾ ਸਰੂਪ ਸਿੰਘ ਬੱਛੌਵਾਲ, ਕਾਮਰੇਡ ਦੇਵ, ਤਾਰਾ ਚੰਦ ਜੱਖੂ, ਸਰਬਜੀਤ ਮੁਠੱਡਾ, ਰਵੀ ਸਹੋਤਾ, ਐਡਵੋਕੇਟ ਕਿਰਪਾਲ ਪਾਲੀ, ਅਮਰਜੀਤ ਸਿੰਘ ਸੰਧੂ, ਰਾਏ ਵਰਿੰਦਰ, ਮਹਿੰਦਰ ਪਾਲ , ਰਾਜ ਕੁਮਾਰ ਸੰਧੂ, ਰਾਜ ਕੁਮਾਰ ਹੰਸ, ਬਾਬੂ ਹਰਮੇਸ਼ ਲਾਲ, ਕਾਂਤੀ ਮੋਹਣ, ਗੋਲਡੀ ਨਾਹਰ, ਦੇਸ ਰਾਜ ਮੱਲ, ਅਮਰੀਕ ਸਿੰਘ ਭਾਰ ਸਿੰਘ ਪੁਰ, ਹੰਸ ਰਾਜ ਰਾਣਾ, ਜਰਨੈਲ ਸਿੰਘ ਮੋਤੀਪੁਰ ਅਤੇ ਹੋਰ ਸਨ |
ਸੰਤ ਸਮਾਜ ਵਲੋਂ ਪੰਜਾਬ ਬੰਦ ਦੇ ਸੱਦੇ ਦੌਰਾਨ ਫਿਲੌਰ ਮੁਕੰਮਲ ਬੰਦ ਰਿਹਾ
ਫਿਲੌਰ, (ਇੰਦਰਜੀਤ ਚੰਦੜ੍ਹ/ਬਰਨਾਲਾ/ਕੈਨੇਡੀ)-ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ ਦੇ ਰੋਸ ਵਜੋਂ ਸੰਤ ਸਮਾਜ ਤੇ ਸਮੂਹ ਦਲਿਤ ਜਥੇਬੰਦਿਆ ਵਲੋਂ ਅੱਜ ਫਿਲੌਰ ਮੁਕੰਮਲ ਬੰਦ ਰਿਹਾ ਜਿਸ ਵਿਚ ਇਲਾਕੇ ਭਰ ਦੀਆਂ ਸਮੂਹ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ, ਅੰਬੇਡਕਰ ਜਥੇਬੰਦੀਆਂ, ਸਿੱਖ ਜਥੇਬੰਦੀਆਂ ਅਤੇ ਮੁਸਲਿਮ ਸਭਾਵਾਂ ਇਕ ਮੰਚ 'ਤੇ ਵਿਖਾਈ ਦਿੱਤੀਆਂ | ਸਥਾਨਕ ਨੂਰਮਹਿਲ ਰੋਡ ਸਥਿਤ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਹੋਏ ਸੰਗਤਾਂ ਦੇ ਭਾਰੀ ਇਕੱਠ ਨੂੰ ਦਰਬਾਰ ਰਿਸ਼ੀ ਠਾਕਰ ਦਾਸ ਦੇ ਗੱਦੀ ਨਸੀਨ ਸੰਤ ਰਾਮ ਦਾਸ ਵਲੋਂ ਸੰਬੋਧਨ ਕੀਤਾ ਗਿਆ ਜਿਸ ਤੋਂ ਬਾਅਦ ਰਵਿਦਾਸ ਭਾਈਚਾਰੇ ਵਲੋਂ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਗਿਆ ਅਤੇ ਸਥਾਨਕ ਨਵਾਂ ਸ਼ਹਿਰ ਰੋਡ ਵਿਖੇ ਸ਼ਾਤੀਪੂਰਵਕ ਰੋਸ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕੀਤਾ ਗਿਆ | ਇਸ ਮੌਕੇ ਪਰਮਾਨੰਦ ਚੇਅਰਮੈਨ, ਅੰਬੇਡਕਰੀ ਆਗੂ ਅੰਮਿ੍ਤਪਾਲ ਭੌਸਲੇ, ਤਰਸੇਮ ਲਾਲ ਅਨੀਰ ਪ੍ਰਧਾਨ, ਰਾਏਬਰਿੰਦਰ ਕੌਾਸਲਰ, ਪ੍ਰੇਮ ਕੁਮਾਰ ਸੇਵਾ ਮੁਕਤ ਪਿ੍ੰਸੀਪਲ, ਮਹਿੰਦਰ ਰਾਮ ਕੌਾਸਲਰ, ਹੰਸ ਰਾਜ ਰਾਣਾ, ਬਾਬਾ ਸਰੂਪ ਸਿੰਘ ਬੱਛੋਵਾਲ, ਦੇਸ ਰਾਜ ਮੱਲ, ਅਮਰਜੀਤ ਸਿੰਘ ਸੰਧੂ, ਯਸ਼ਪਾਲ ਕੌਾਸਲਰ, ਰਜਿੰਦਰ ਕਜਲੇ, ਗੋਲਡੀ ਨਾਹਰ, ਜਰਨੈਲ ਫਿਲੌਰ, ਦਲਬੀਰ ਚੰਦ ਅਹੀਰ, ਕੁਲਵਿੰਦਰ ਬੱਬਾ, ਨਰੇਸ਼ ਸਿੱਮਕ, ਅਮਰਜੀਤ ਟੀਨੂ, ਸਰਬਜੀਤ ਸਾਬੀ ਸਰਪੰਚ, ਹਰਮੇਸ ਜੱਸਲ, ਰਾਮ ਸਰੂਪ ਭਟੋਏ, ਦਵਿੰਦਰ ਲਸਾੜਾ, ਕਿਰਪਾਲ ਸਿੰਘ ਪਾਲੀ, ਸੰਜੀਵ ਭੌਰਾ, ਮੱਖਣ ਸਿੰਘ ਖੈਹਿਰਾ, ਸੁਨੀਤਾ ਫਿਲੌਰ ਕੌਾਸਲਰ, ਬੁੱਧ ਪ੍ਰਕਾਸ਼ ਗੜਾ, ਰਾਜ ਕੁਮਾਰ ਕੌਾਸਲਰ, ਹਰਮਨਜੀਤ ਪ੍ਰਕਾਸ਼, ਰਾਜ ਕੁਮਾਰ ਹੰਸ, ਸਰਬਜੀਤ ਮੁਠੱਡਾ, ਤਾਰਾ ਚੰਦ ਜੱਖੂ, ਕਾਂਤੀ ਮੋਹਣ ਅਤੇ ਵੱਡੀ ਗਿਣਤੀ ਵਿਚ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਹਾਜ਼ਰ ਸਨ |
ਸ਼ੋ੍ਰਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ
ਫਿਲੌਰ, (ਸੁਰਜੀਤ ਸਿੰਘ ਬਰਨਾਲਾ)-ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਦੇ ਵਿਰੋਧ ਵਿਚ ਸ਼ੋ੍ਰਮਣੀ ਅਕਾਲੀ ਦਲ ਵਲ਼ੋਂ ਫਿਲੌਰ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਬਲਦੇਵ ਖਹਿਰਾ ਨੇ ਕਿਹਾ ਕਿ ਜੋ ਦਲਿਤਾਂ ਨਾਲ ਗੁਰੂ ਰਵਿਦਾਸ ਮੰਦਿਰ ਨੂੰ ਢਾਹ ਕੇ ਧੱਕਾ ਕੀਤਾ ਹੈ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜਲਦ ਤੋ ਜਲਦ ਮੰਦਰ ਦੀ ਉਸਾਰੀ ਕਰਕੇ ਮੰਦਰ ਕਮੇਟੀ ਹਵਾਲੇ ਕੀਤਾ ਜਾਵੇ | ਉਨ੍ਹਾਂ ਇਸ ਮੌਕੇ ਐੱਸ ਡੀ ਐਮ ਫਿਲੌਰ ਨੂੰ ਮੈਮੋਰੰਡਮ ਦਿੱਤਾ | ਇਸ ਮੌਕੇ ਹਾਜ਼ਰ ਬਲਦੇਵ ਸਿੰਘ ਖਹਿਰਾ ਹਲਕਾ ਵਿਧਾਇਕ, ਬਾਬਾ ਸਰੂਪ ਸਿੰਘ ਬੱਛੌਵਾਲ, ਹਰਕਮਲ ਸਿੰਘ ਬੇਗਮਪੁਰ, ਮੁੱਲਖਾ ਸਿੰਘ ਰੰਧਾਵਾ, ਮਹਿੰਦਰ ਸਿੰਘ ਸਰਪੰਚ, ਬਲਵੀਰ ਸਿੰਘ ਤੇਹਿੰਗ, ਸੋਹਣ ਲਾਲ, ਕੁਲਦੀਪ ਸਿੰਘ, ਸਤਨਾਮ ਸ਼ਾਮਾਂ, ਹਰਮਿੰਦਰ ਸਿੰਘ ਖਹਿਰਾ, ਡਾ ਅਸ਼ਵਨੀ ਆਸ਼ੂ ਅਤੇ ਹੋਰ ਸਨ |
ਦੁਸਾਾਝ ਕਲਾਂ ਇਲਾਕਾ ਰਿਹਾ ਪੂਰਨ ਬੰਦ
ਦੁਸਾਂਝ ਕਲਾਂ, (ਰਾਮ ਪ੍ਰਕਾਸ਼ ਟੋਨੀ)-ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੁ ਰਵਿਦਾਸ ਮੰਦਿਰ ਨੰੂ ਢਾਹੇ ਜਾਣ ਦੇ ਵਿਰੋਧ 'ਚ ਅੱਜ ਦੁਸਾਂਝ ਕਲਾਂ ਵਿਖੇ ਭਾਰਤ ਬੰਦ ਦੇ ਸੱਦੇ 'ਤੇ ਦੁਸਾਂਝ ਕਲਾਂ ਇਲਾਕੇ ਦੀਆਂ ਗੁਰੂ ਰਵਿਦਸ ਸਭਾਵਾਂ , ਅੰਬੇਡਕਰ ਸਭਾਵਾਂ ਅਤੇ ਬਹੁਜਨ ਸਮਾਜ ਪਾਰਟੀ ਅਤੇ ਰਵਿਦਾਸੀਆਂ ਸਮਾਜ ਦੇ ਲੋਕਾਂ ਵਲੋਂ ਦੁਸਾਂਝ ਕਲਾਂ ਦੇ ਅੱਡੇ 'ਤੇ ਇੱਕਠੇ ਹੋ ਕੇ ਸਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ ¢ ਇਸ ਰੋਸ ਪ੍ਰਦਰਸ਼ਨ 'ਚ ਹਰਮੇਸ ਲਾਲ, ਦਲਜੀਤ ਕੁਮਾਰ ਪਿੰਕੀ, ਕੁਲਵਿੰਦਰ ਇੰਦਣਾ, ਨਰਿੰਦਰ ਬਿੱਲਾ, ਮੋਹਣ ਲਾਲ ਵਿਰਦੀ, ਲਾਲ ਚੰਦ ਔਜਲਾ, ਚਮਨ ਲਾਲ ਮਤਫੱਲੂ, ਮੰਗਤ ਮੰਗਾ, ਪ੍ਰਮਜੀਤ ਕੌਰ, ਚਮਨ ਲਾਲ, ਹੈਪੀ ਕਾਲਾ, ਕੇਵਲ ਰਾਮ ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਮੋਦੀ ਸਰਕਾਰ ਨੰੂ ਬੇਨਤੀ ਕੀਤੀ ਕਿ ਜੋ ਮੰਦਿਰ ਦਿੱਲੀ ਵਿਚ ਢਾਇਆ ਗਿਆ ਹੈ ਉਸ ਨੰੂ ਦੁਬਾਰਾ ਬਣਾਇਆ ਜਾਵੇ ਨਹੀ ਤਾ ਅਸੀ ਆਪਣੇ ਇਸ ਸੰਘਰਸ ਨੰੂ ਹੋਰ ਤੇਜ਼ ਕਰਾਗੇ¢ਇਸ ਰੋਸ ਪ੍ਰਦਸ਼ਨ ਮੌਕੇ ਦੁਸਾਂਝ ਕਲਾਂ ਇਲਾਕੇ ਦੀਆਂ ਦੁਕਨਾਂ, ਬੈਕਾਂ ਅਤੇ ਹੋਰ ਅਦਾਰੇ ਬੰਦ ਰਹੇ |
ਲੋਹੀਆਂ 'ਚ ਮੁਜ਼ਾਹਰਾਕਾਰੀਆਂ ਨੇ ਦੁਕਾਨਾਂ ਅਤੇ ਬੈਂਕਾਂ ਬੰਦ ਕਰਵਾਈਆਂ
ਲੋਹੀਆਂ ਖਾਸ, (ਬਲਵਿੰਦਰ ਸਿੰਘ ਵਿੱਕੀ)-ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਰ ਢਾਹੇ ਜਾਣ 'ਤੇ ਮੂਰਤੀ ਹਟਾਏ ਜਾਣ ਵਿਰੁੱਧ ਦਿੱਤੇ ਗਏ ਬੰਦ ਦੇ ਸੱਦੇ ਦਾ ਅਸਰ ਅੱਜ ਲੋਹੀਆਂ ਖਾਸ ਵਿਖੇ ਵੀ ਪੂਰਨ ਤੌਰ 'ਤੇ ਵੇਖਣ ਨੂੰ ਮਿਲਿਆ | ਬਾਜ਼ਾਰ ਸਵੇਰੇ ਆਪਣੇ ਸਮੇਂ ਅਨੁਸਾਰ ਖੁੱਲ੍ਹ ਚੁੱਕਾ ਸੀ ਪਰ ਪ੍ਰਦਰਸ਼ਨਕਾਰੀਆਂ ਵਲੋਂ ਰੋਸ ਮੁਜ਼ਾਹਰਾ ਕਰਨ ਦੌਰਾਨ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਬਾਜ਼ਾਰ ਪੂਰੀ ਤਰਾਂ ਨਾਲ ਬੰਦ ਕਰਵਾ ਦਿੱਤਾ ਗਿਆ ਜਿਸ ਨਾਲ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ | ਸਥਾਨਕ ਭਗਤ ਸਿੰਘ ਚੌਕ, ਟੀ ਪੁਆਇੰਟ, ਰਿੰਗ ਰੋਡ ਆਦਿ ਜਗ੍ਹਾ 'ਤੇ ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰ ਯੂਨੀਅਨਾਂ ਦੇ ਆਗੂਆਂ ਅਤੇ ਦੁਕਾਨਦਾਰਾਂ ਦਰਮਿਆਨ ਤਲਖ ਕਲਾਮੀ ਵੀ ਹੋਈ ਅਤੇ ਲੜਾਈ ਝਗੜੇ ਦੀ ਨੋਬਿਤ ਵੀ ਬਣੀ | ਪ੍ਰਦਰਸ਼ਨ ਕਾਰੀਆਂ 'ਚ ਜਗਤਾਰ ਸਿੰਘ ਕਾਕੜ ਕਲਾਂ ਪ੍ਰਧਾਨ ਡਾਕਟਰ ਬੀ ਆਰ ਅੰਬੇਦਕਰ, ਜਗਰੂਪ ਸਿੰਘ ਮੀਤ ਪ੍ਰਧਾਨ, ਸੁਰਜੀਤ ਸਿੰਘ, ਨਿਰਮਲ ਸਿੰਘ, ਚਮਨ ਲਾਲ ਸੱਦੀ, ਹੈਪ ਰਾਜ ਮਹਿਤੋ, ਗੁਰਚਰਨ ਅਟਵਾਲ ਪੇਂਡੂ ਮਜਦੂਰ ਯੂਨੀਅਨ ਪੰਜਾਬ, ਤਰਸੇਮ ਫੁੱਲ, ਧਰਮਵੀਰ, ਕਾਲੀ ਪ੍ਰਧਾਨ ਸ਼ਾਹਕੋਟ ਆਦਿ ਹਾਜ਼ਰ ਸਨ |
ਬੰਦ ਨੂੰ ਬਿਲਗਾ ਤੇ ਤਲਵਣ 'ਚ ਭਰਵਾਂ ਹੁੰਗਾਰਾ ਮਿਲਿਆ
ਬਿਲਗਾ, (ਰਾਜਿੰਦਰ ਸਿੰਘ ਬਿਲਗਾ)-ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਸਥਿਤ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਿਖ਼ਲਾਫ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਬਿਲਗਾ ਤੇ ਤਲਵਣ 'ਚ ਭਰਵਾ ਹੁੰਗਾਰਾ ਮਿਲਿਆ | ਦਲਿਤ ਭਾਈਚਾਰੇ ਵਲੋਂ ਇੱਥੇ ਕੱਲ੍ਹ ਦੁਕਾਨਾਂ ਬੰਦ ਰੱਖਣ ਦੀ ਅਪੀਲ ਲਾਊਡ ਸਪੀਕਰ ਰਾਹੀ ਕੀਤੀ ਗਈ ਸੀ | ਅੱਜ ਵੀ ਸੁਰਿੰਦਰ ਪਾਲ ਬਿਲਗਾ, ਹਰਬੰਸ ਲਾਲ ਬੱਬੀ, ਹਰੀ ਓਮ, ਅਮਰ ਬੱਧਣ, ਨਛੱਤਰ ਪਾਲ ਬਿਲਗਾ, ਕਮਲਜੀਤ ਕੰਬਾ ਆਦਿ ਬਸਪਾ ਵਰਕਰਾਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ | ਇਸੇ ਤਰ੍ਹਾਂ ਪਿੰਡ ਤਲਵਣ ਵਿਚ ਬਸਪਾ ਦੇ ਨਿਰਮਲ ਕੁਮਾਰ, ਰਾਜ ਕੁਮਾਰ, ਹਰੀਸ਼ ਕੁਮਾਰ ਅਤੇ ਕਾਂਗਰਸ ਦੇ ਬਲਵਿੰਦਰ ਸਿੰਘ ਸਰਪੰਚ ਵੱਲੋਂ ਤਲਵਣ ਨੂੰ ਸ਼ਾਂਤਮਈ ਬੰਦ ਰੱਖਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ | ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ |
ਜੰਡਿਆਲਾ ਮੰਜਕੀ ਇਲਾਕੇ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ
ਜੰਡਿਆਲਾ ਮੰਜਕੀ, (ਮਨਜਿੰਦਰ ਸਿੰਘ/ਸੁਰਜੀਤ ਸਿੰਘ ਜੰਡਿਆਲਾ)-ਦਿੱਲੀ 'ਚ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਰੋਸ ਵਜੋਂ ਰਵਿਦਾਸੀਆ ਭਾਈਚਾਰੇ ਵਲੋਂ ਰੋਸ ਵਜੋਂ ਦਿੱਤੇ ਬੰਦ ਦੇ ਸੱਦੇ ਨੂੰ ਜੰਡਿਆਲਾ ਮੰਜਕੀ ਇਲਾਕੇ 'ਚ ਭਰਵਾਂ ਹੁੰਗਾਰਾ ਮਿਲਿਆ | ਦਿਹਾਤੀ ਇਲਾਕੇ ਦੇ ਲਗਭਗ ਦੋ ਦਰਜਨ ਪਿੰਡਾਂ ਦੇ ਕੇਂਦਰ ਬਿੰਦੂ ਸਥਾਨਕ ਬੱਸ ਸਟੈਂਡ ਤੋਂ ਵੱਡੇ ਵੱਖ-ਵੱਖ ਸ਼ਹਿਰਾਂ ਜਲੰਧਰ, ਫਗਵਾੜਾ, ਗੁਰਾਇਆ ਆਦਿ ਨੂੰ ਜਾਂਦੀ ਨਿੱਜੀ ਤੇ ਸਰਕਾਰੀ ਬੱਸ ਸੇਵਾ ਅੱਜ ਬਿਲਕੁਲ ਠੱਪ ਰਹੀ | ਸਥਾਨਕ ਦੁਕਾਨਦਾਰਾਂ ਵਲੋਂ ਵੀ ਦੁਕਾਨਾਂ ਬੰਦ ਹੀ ਰੱਖੀਆਂ ਗਈਆਂ | ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਸਿਆਸੀ ਅਤੇ ਗੈਰ ਸਿਆਸੀ ਜਥੇਬੰਦੀਆਂ ਵਲੋਂ ਜਲੰਧਰ ਚੌਕ 'ਚ ਧਰਨਾ ਮਾਰਿਆ ਗਿਆ ਤੇ ਅਤੇ ਮੰਦਰ ਢਾਹੁਣ ਦੀ ਕੀਤੀ ਕਾਰਵਾਈ ਦੀ ਨਿਖੇਧੀ ਕੀਤੀ ਗਈ | ਸਮਰਾਏ ਥਾਬਲਕੇ ਨੂੰ ਮਿਲਾਉਂਦੀ ਜਲੰਧਰ ਰੋਡ 'ਤੇ ਸਥਿਤ ਪੁਲੀ ਉੱਪਰ ਵੀ ਧਰਨਾਕਾਰੀਆਂ ਵਲੋਂ ਧਰਨਾ ਮਾਰਿਆ ਗਿਆ ਅਤੇ ਆਵਾਜਾਈ ਠੱਪ ਰੱਖੀ ਗਈ | ਨਜ਼ਦੀਕੀ ਪਿੰਡ ਸਮਰਾਏ, ਧਨੀ ਪਿੰਡ, ਸਰਹਾਲੀ, ਪੰਡੋਰੀ ਮੁਸ਼ਾਰਕਤੀ, ਬੁੰਡਾਲਾ, ਬਹੂਜਾ ਕਲਾਂ, ਚਾਨੀਆਂ, ਗੁੜੇ ਆਦਿ 'ਚ ਵੀ ਰੋਸ ਪ੍ਰਦਰਸ਼ਨ ਕੀਤੇ ਗਏ |
ਆਦਮਪੁਰ 'ਚ ਪੰਜਾਬ ਬੰਦ ਦੌਰਾਨ ਰਿਹਾ ਸ਼ਾਂਤਮਈ ਰੋਸ ਪ੍ਰਦਰਸ਼ਨ
ਆਦਮਪੁਰ, (ਰਮਨ ਦਵੇਸਰ)-ਆਦਮਪੁਰ ਵਿਖੇ ਪੰਜਾਬ ਬੰਦ ਦੇ ਸੱਦੇ ਦੌਰਾਨ ਰਵਿਦਾਸੀਆ ਭਾਈਚਾਰੇ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਸ਼ਾਂਤਮਈ ਰਿਹਾ | ਇਸ ਬੰਦ ਦੌਰਾਨ ਆਦਮਪੁਰ ਦੇ ਨੇੜਲੇ ਪਿੰਡਾਂ 'ਚ ਸਾਰੀਆਂ ਦੁਕਾਨਾਂ ਅਤੇ ਬਜ਼ਾਰ ਬੰਦ ਰਹੇ | ਪ੍ਰਦਰਸ਼ਨਕਾਰੀਆਂ ਵੱਲੋਂ ਹੁਸ਼ਿਆਰਪੁਰ - ਜਲੰਧਰ ਮਾਰਗ ਜਿਸ 'ਚ ਖੁਰਦਪੁਰ ਨਹਿਰ 'ਤੇ ਜਾਮ ਲਾਇਆ ਗਿਆ | ਇਸੇ ਤਰ੍ਹਾਂ ਅਲਾਵਲਪੁਰ ਮੋੜ , ਰਾਮ ਨਗਰ ਨਹਿਰ, ਪਿੰਡ ਨਾਹਲਾ ਮੁੱਖ ਮਾਰਗ ਤੇ ਬੈਰੀਅਰ ਲਾ ਕੇ ਆਵਾਜਾਈ ਨੂੰ ਬਿਲਕੁਲ ਠੱਪ ਕਰ ਦਿੱਤਾ | ਇਸ ਰੋਸ ਪ੍ਰਦਰਸ਼ਨ 'ਚ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਜਾਮ ਕਾਰਨ ਮੋਟਰਸਾਇਕਲ 'ਤੇ ਬੈਠ ਕੇ ਰੋਸ ਪਰਦਰਸ਼ਨ ਕੀਤਾ |
ਜਮਸ਼ੇਰ ਅਤੇ ਆਸਪਾਸ ਦੇ ਪਿੰਡਾਂ 'ਚ ਰਿਹਾ ਸੰਪੂਰਨ ਬੰਦ
ਜਮਸ਼ੇਰ ਖਾਸ, (ਜਸਬੀਰ ਸਿੰਘ ਸੰਧੂ)-ਪਿਛਲੇ ਦਿਨੀਂ ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਨੂੰ ਤੋੜਨ ਸਬੰਧੀ ਰੋਸ ਲਈ ਦਲਿਤ ਸਮਾਜ ਵਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਅਤੇ ਵਰਦੇ ਮੀਂਹ ਵਿਚ ਵੀ ਰਵਿਦਾਸ ਭਾਈਚਾਰੇ ਵਲੋਂ ਜਮਸ਼ੇਰ ਅਤੇ ਆਸਪਾਸ ਦੇ ਦਰਜਨ ਪਿੰਡਾਂ ਵਿਚ ਮੁਕੰਮਲ ਬੰਦ ਰਿਹਾ | ਜਮਸ਼ੇਰ, ਨਾਨਕਪਿੰਡੀ, ਖੇੜਾ, ਦੀਵਾਲੀ, ਜੰਡਿਆਲੀ, ਭੋਡੇ ਸਪਰਾਏ, ਜਗਰਾਲ, ਚੰਨਣਪੁਰ, ਚਿੱਤੇਵਾਣੀ, ਚੌਲਾਂਗ 'ਚ ਕੇਵਲ ਦਵਾਈਆਂ ਦੀਆਂ ਦੁਕਾਨਾਂ ਛੱਡ ਬਾਕੀ 4 ਵਜੇ ਤੱਕ ਪੂਰਾ ਬੰਦ ਰਿਹਾ | ਪੈਟਰੋਲ ਪੰਪ ਵੀ ਬੰਦ ਰਹੇ | ਨਿੱਤ ਪ੍ਰਤੀ ਲੋਕਾਂ ਨੇ ਬੰਦ ਕਰਾਉਣ ਵਾਲਿਆਂ ਦੇ ਹਾੜੇ ਕੱਢੇ ਪਰ ਸਭ ਬੇਵੱਸ ਨਜ਼ਰ ਹੀ ਆਏ | 4 ਵਜੇ ਤੋਂ ਬਾਅਦ ਵੀ 10 ਫੀਸਦੀ ਦੁਕਾਨਾਂ ਕੇਵਲ ਖੁੱਲ੍ਹੀਆਂ |
ਕਸਬਾ ਅੱਪਰਾ ਪੂਰਨ ਬੰਦ ਰਿਹਾ
ਅੱਪਰਾ, (ਮਨਜਿੰਦਰ ਸਿੰਘ ਅਰੋੜਾ)-ਬੀਤੇ ਦਿਨੀਂ ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਗੁਰੂ ਰਵਿਦਾਸ ਦੇ ਪੁਰਾਤਨ ਅਤੇ ਇਤਿਹਾਸਕ ਮੰਦਰ ਨੂੰ ਤੋੜਨ ਦੇ ਵਿਰੋਧ ਵਿਚ ਪੰਜਾਬ 'ਚ ਬੰਦ ਦੇ ਸਮਰਥਨ ਨੂੰ ਲੈ ਕੇ ਕਸਬਾ ਅੱਪਰਾ ਦੇ ਨਾਲ ਲਗਦੇ ਇਲਾਕੇ ਪੂਰੀ ਤਰ੍ਹਾਂ ਬੰਦ ਰਹੇ | ਬੰਦ ਦੌਰਾਨ ਇਲਾਕੇ ਦੇ ਸਭ ਧਰਮਾਂ ਵਲੋਂ ਜ਼ਬਰਦਸਤ ਰੈਲੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵਿਰੁੱਧ ਬੋਲਦਿਆਂ ਕਿਹਾ ਕਿ ਸਰਕਾਰਾਂ ਨੇ ਮਿਲੀਭੁਗਤ ਕਰਕੇ ਦਲਿਤਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਹੈ | ਇਸ ਮੌਕੇ ਸੰਤ ਆਤਮਾ ਦਾਸ, ਸੱਤਪਾਲ ਪੇਟੀਆਂ ਵਾਲਾ, ਤੀਰਥ ਰਾਜਪੁਰਾ, ਲਾਲ ਚੰਦ ਔਜਲਾ, ਨਿੱਕਾ ਮਸਾਣੀ, ਗੁਰਦਾਵਰ ਸਿੰਘ ਮਸਾਣੀ, ਪ੍ਰਸ਼ੋਤਮ ਲਾਲ ਸੋਤਾ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਮੰਦਰ ਤੋੜੇ ਜਾਣ ਵਾਲੇ ਸਥਾਨ 'ਤੇ ਦੁਬਾਰਾ ਉਸਾਰੀ ਕਰਵਾਈ ਜਾਵੇ ਅਤੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕੀਤਾ ਜਾਵੇ | ਪ੍ਰਦਰਸ਼ਨਕਾਰੀਆਂ ਵਲੋਂ ਰੈਲੀ ਉਪਰੰਤ ਕਸਬਾ ਅੱਪਰਾ ਦੇ ਮੇਨ ਬੱਸ ਅੱਡਾ ਨਜ਼ਦੀਕ ਧਰਨਾ ਲਗਾ ਕੇ ਆਵਾਜਾਈ ਬੰਦ ਕੀਤੀ ਗਈ ਸੀ ਪਰ ਪ੍ਰਦਰਸ਼ਨਕਾਰੀਆਂ ਜਿਥੇ ਆਵਾਜਾਈ ਪੂਰੀ ਤਰ੍ਹਾਂ ਬੰਦ ਰੱਖੀ ਉਥੇ ਬਿਮਾਰ ਮਰੀਜ਼ਾਂ ਅਤੇ ਹੋਰ ਜ਼ਰੂਰਤਮੰਦਾਂ ਨੂੰ ਪੂਰਾ ਸਹਿਯੋਗ ਵੀ ਦਿੱਤਾ ਗਿਆ | ਖ਼ਬਰ ਲਿਖੇ ਜਾਣ ਤੱਕ ਆਵਾਜਾਈ ਪੂਰੀ ਤਰ੍ਹਾਂ ਬੰਦ ਸੀ |
ਕਰਤਾਰਪੁਰ ਪੂਰਨ ਤੌਰ 'ਤੇ ਬੰਦ ਰਿਹਾ
ਕਰਤਾਰਪੁਰ, (ਜਸਵੰਤ ਵਰਮਾ, ਧੀਰਪੁਰ)-ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ 'ਚ 13 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ 'ਤੇ ਅੱਜ ਕਰਤਾਰਪੁਰ ਪੂਰਨ ਤੌਰ 'ਤੇ ਬੰਦ ਰਿਹਾ | ਦਲਿਤ ਭਾਈਚਾਰੇ ਨੇ ਸੜਕਾਂ 'ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ | ਵਿਧਾਇਕ ਸੁਰਿੰਦਰ ਚੌਧਰੀ ਅਤੇ ਹੋਰ ਵੱਖ-ਵੱਖ ਪਾਰਟੀਆਂ, ਸੰਸਥਾਵਾਂ ਅਤੇ ਸ਼ਹਿਰ ਨਿਵਾਸੀਆਂ ਵਲੋਂ ਕਰਤਾਰਪੁਰ ਮੇਨ ਚੌਕ 'ਚ ਸ਼ਾਂਤੀਪੂਰਵਕ ਧਰਨਾ ਦਿੱਤਾ ਗਿਆ | ਕੌਮੀ ਮਾਰਗ 'ਤੇ ਕੋਈ ਬੱਸ, ਗੱਡੀ, ਕਾਰ, ਮੋਟਰਸਾਈਕਲ, ਸਕੂਟਰ ਚੱਲਣ ਨਹੀਂ ਦਿੱਤਾ ਗਿਆ | ਪੁਲਿਸ ਦੇ ਸੁਰੱਖਿਆ ਪ੍ਰਬੰਧ ਸਖ਼ਤ ਸਨ |
ਮਲਸੀਆਂ 'ਚ ਪ੍ਰਦਰਸ਼ਨਕਾਰੀਆਂ ਵਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ
ਮਲਸੀਆਂ, (ਸੁਖਦੀਪ ਸਿੰਘ)- ਦਿੱਲੀ ਦੇ ਤੁਗਲਕਾਬਾਦ 'ਚ ਇਤਿਹਾਸਕ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ 'ਚ ਅੱਜ ਮਲਸੀਆਂ ਵਿਖੇ ਵੀ ਬੰਦ ਦਾ ਅਸਰ ਵੇਖਣ ਨੂੰ ਮਿਲਿਆ | ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿਰਮਲ ਸਹੋਤਾ ਤੇ ਬਸਪਾ ਆਗੂ ਰਾਜ ਕੁਮਾਰ ਭੁੱਟੋ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਇਕੱਤਰ ਹੋਏ ਰਵਿਦਾਸ ਤੇ ਵਾਲਮੀਕਿ ਭਾਈਚਾਰੇ ਵਲੋਂ ਮਲਸੀਆਂ ਦੇ ਬਾਜ਼ਾਰ ਬੰਦ ਕਰਵਾਏ ਗਏ ਤੇ ਸਮੂਹ ਪ੍ਰਦਰਸ਼ਨਕਾਰੀਆਂ ਨੇ ਮੇਨ ਚੌਕ 'ਚ ਸੜਕ 'ਤੇ ਬੈਠ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਾ. ਬਲਵਿੰਦਰ ਸਿੰਘ ਸਿੱਧੂ, ਕਾ. ਸਤਪਾਲ ਮੁਰੀਦਵਾਲ, ਪਰਮਜੀਤ ਸਿੰਘ ਤਲਵੰਡੀ ਮਾਧੋ, ਗੁਰਪ੍ਰੀਤ ਸਿੰਘ ਮੱਲ੍ਹੀਵਾਲ, ਰਕੇਸ਼ ਕੁਮਾਰ ਸੂਦ, ਸੰਦੀਪ ਕੁਮਾਰ ਮੀਏਾਵਾਲ, ਮਨਦੀਪ, ਸਰਬਜੀਤ ਸਿੰਘ ਸਾਹਬੀ, ਬਲਵਿੰਦਰ ਸਿੰਘ ਰਾਮਪੁਰ, ਸਵਿੰਦਰ ਸਿੰਘ ਸੋਨੂੰ, ਡਾ. ਹੈਪੀ, ਰਾਜ ਕੁਮਾਰ ਨੰਬਰਦਾਰ, ਮੇਜਰ ਘਾਰੂ, ਜਗਜੀਤ ਸਿੰਘ, ਤਰਸੇਮ ਸਿੰਘ ਮੋਤੀਪੁਰ, ਵਰਿੰਦਰ ਪੁਆਰ, ਡਾ. ਸੁਰਜੀਤ ਮੀਏਾਵਾਲ, ਸੁਰਜੀਤ ਸਿੰਘ ਮਲਸੀਆਂ, ਕਰਨਬੀਰ ਸਿੰਘ ਕੰਬੋਜ, ਅਵਤਾਰ ਸਿੰਘ ਬਿੱਲੂ ਆਦਿ ਹਾਜ਼ਰ ਸਨ |
ਮਹਿਤਪੁਰ 'ਚ ਰਿਹਾ ਮੁਕੰਮਲ ਬੰਦ
ਮਹਿਤਪੁਰ, 13 ਅਗਸਤ (ਮਿਹਰ ਸਿੰਘ ਰੰਧਾਵਾ)-ਦਿੱਲੀ ਸਥਿਤ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ ਦੇ ਰੋਸ ਵਜੋਂ ਸੰਤ ਸਮਾਜ, ਗੁਰੂ ਰਵਿਦਾਸ ਸਭਾਵਾਂ, ਅੰਬੇਡਕਰੀ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਸਮਰਥਣ ਮਿਲਿਆ ਜਿਸ ਕਾਰਨ ਮਹਿਤਪੁਰ ਦੇ ਬਾਜ਼ਾਰ ਤੇ ਵਿਦਿਅਕ ਸੰਸਥਾਵਾਂ ਪੂਰੀ ਤਰ੍ਹਾਂ ਬੰਦ ਰਹਆਂ | ਇਸ ਮੌਕੇ ਜ਼ਰੂਰੀ ਸੇਵਾਵਾਂ ਨੂੰ ਇਸ ਬੰਦ ਤੋਂ ਮੁਕਤ ਰੱਖਿਆ ਗਿਆ ਸੀ | ਸਵੇਰੇ 8 ਵਜੇ ਇਕੱਠੇ ਹੋਏ ਸਮਰਥਕਾਂ ਵਲੋਂ ਬਾਜ਼ਾਰ 'ਚ ਰੋਸ ਮਾਰਚ ਵੀ ਕੱਢਿਆ ਗਿਆ | ਬੱਸ ਅੱਡੇ ਨੇੜੇ ਰਵਿਦਾਸ ਬਾਣੀ ਦਾ ਜਾਪ ਕਰਦੀਆਂ ਭਾਰੀ ਗਿਣਤੀ 'ਚ ਜੁੜੀਆਂ ਸੰਗਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਸਮੇਤ ਲਗਭਗ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਸੰਬੋਧਨ ਕੀਤਾ | ਇਸ ਮੌਕੇ ਸੁੱਖ ਰਾਮ ਚੌਹਾਨ, ਕਸ਼ਮੀਰੀ ਲਾਲ, ਮਹਿੰਦਰਪਾਲ ਸਿੰਘ ਟੁਰਨਾ ਐਮ ਸੀ, ਕਾ. ਸੱਤਪਾਲ, ਕਾ. ਚਰਨਜੀਤ ਥੰਮੂਵਾਲ, ਮਾਸਟਰ ਹਰਬੰਸ ਲਾਲ, ਐਡਵੋਕੇਟ ਬਚਿੱਤਰ ਸਿੰਘ ਕੌਹਾੜ ਹਲਕਾ ਇੰਚਾਰਜ ਸ਼ਾਹਕੋਟ, ਦਲਜੀਤ ਸਿੰਘ ਕਾਹਲੋਂ ਸਰਕਲ ਪ੍ਰਧਾਨ ਮਹਿਤਪੁਰ, ਰਵੀਪਾਲ ਸਿੰਘ, ਅੰਮਿ੍ਤਪਾਲ ਸਿੰਘ, ਜ. ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਨੇ ਮੰਦਰ ਨੂੰ ਤੋੜੇ ਜਾਣ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਜੇਕਰ ਮੰਦਰ ਦੀ ਉਸਾਰੀ 19 ਅਗਸਤ ਤੱਕ ਨਾ ਹੋਈ ਤਾਂ ਸੰਘਰਸ ਵਿੱਢਿਆ ਜਾਏਗਾ | ਇਸ ਧਰਨੇ ਨੂੰ ਸਫਲ ਬਨਾਉਣ 'ਚ ਮਹਿਤਪੁਰ ਦੀਆਂ ਸਿੱਖ, ਭਗਵਾਨ ਵਾਲਮੀਕਿ, ਡਾ. ਬੀ ਆਰ ਅੰਬੇਡਕਰ ਜਥੇਬੰਦੀਆਂ, ਕ੍ਰਾਂਤੀ ਸੈਨਾ ਪੰਜਾਬ, ਲੇਬਰ ਵੈਲਫੇਅਰ ਕਮੇਟੀ ਮਹਿਤਪੁਰ, ਰਾਮੂਵਾਲ, ਬਾਠ ਕਲਾਂ, ਹਰੀ ਪੁਰ, ਤੰਦਾਊਰਾ, ਇਸਮਾਇਲ ਪੁਰ, ਅਵਾਮ ਖ਼ਾਲਸਾ, ਮਹੇਮਾਂ, ਤੰਦਾਊਰਾ ਆਦਿ ਪਿੰਡਾਂ ਦੀਆਂ ਸੰਗਤਾਂ ਦਾ ਭਰਵਾਂ ਸਹਿਯੋਗ ਰਿਹਾ | ਇਸ ਮੌਕੇ ਜੈ ਰਾਮ, ਅਸ਼ਵਨੀ ਧਾਰੀਵਾਲ, ਸਾਬੀ ਧਾਰੀਵਾਲ, ਸੰਨੀ ਸੱਭਰਵਾਲ, ਰਵਿ ਕੁਮਾਰ ਹਰੀ ਪੁਰ, ਦੀਪਾ ਪ੍ਰਧਾਨ, ਬਲਵਿੰਦਰ ਅਵਾਣ ਖ਼ਾਲਸਾ, ਸੋਨੂੰ ਹੈਲਨ, ਅਰਵੀਨ ਕੁਮਾਰ, ਕਮਲ ਹੀਰ, ਕੁਲਵਿੰਦਰ, ਸੁਨੀਲ ਕੁਮਾਰ, ਜਸਵਿੰਦਰ, ਪ੍ਰਸ਼ੋਤਮ ਲਾਲ, ਰੋਸ਼ਨ ਰੱਤੂ, ਜੌਨੀ ਮਹੇ, ਹਰਪ੍ਰੀਤ ਸੋਢੀ ਆਦਿ ਹਾਜ਼ਰ ਸਨ |
ਸ਼ਾਹਕੋਟ 'ਚ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ, ਮੇਨ ਬਾਜ਼ਾਰ ਰਿਹਾ ਬੰਦ
ਸ਼ਾਹਕੋਟ, (ਸਚਦੇਵਾ/ਸੁਖਦੀਪ ਸਿੰਘ)- ਦਿੱਲੀ 'ਚ ਗੁਰੂ ਰਵਿਦਾਸ ਮੰਦਿਰ ਨੂੰ ਢਾਹੁਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸ਼ਾਹਕੋਟ 'ਚ ਭਰਵਾਂ ਹੁੰਗਾਰਾ ਮਿਲਿਆ ਤੇ ਸ਼ਾਹਕੋਟ ਦਾ ਮੇਨ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਿਹਾ | ਇਸ ਮੌਕੇ ਰਵਿਦਾਸ ਤੇ ਦਲਿਤ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਮੇਨ ਬਾਜ਼ਾਰ 'ਚ ਇਕੱਤਰ ਹੋਏ ਤੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ | ਇਸ ਉਪਰੰਤ ਰਵਿਦਾਸ ਤੇ ਦਲਿਤ ਭਾਈਚਾਰੇ ਵਲੋਂ ਮੁੱਖ ਮਾਰਗ 'ਤੇ ਮਾਡਲ ਥਾਣਾ ਸ਼ਾਹਕੋਟ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਤੇ ਕੇਂਦਰ ਤੇ ਦਿੱਲੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ 'ਤੇ ਐਸ.ਡੀ.ਐਮ ਸ਼ਾਹਕੋਟ ਡਾ. ਚਾਰੂਮਿਤਾ ਨੂੰ ਮੰਗ ਪੱਤਰ ਸੌਾਪਿਆ ਗਿਆ | ਇਸ ਮੌਕੇ ਚਮਨ ਲਾਲ ਖ਼ਾਨਪੁਰ, ਕਮਲ ਨਾਹਰ ਐਮ.ਸੀ, ਗੁਰਦੇਵ ਲਾਲ ਸ਼ਾਹਕੋਟ, ਸੁਰਜੀਤ ਸਿੰਘ, ਅਮਰਜੀਤ ਸਿੰਘ ਈਦਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਯੂਥ ਪੰਜਾਬ ਅਤੇ ਕੁਲਵੰਤ ਸਿੰਘ ਕੰਤਾ ਢੰਡੋਵਾਲ ਵਾਈਸ ਪ੍ਰਧਾਨ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਦਿੱਲੀ 'ਚ ਜੋ ਗੁਰੂ ਰਵਿਦਾਸ ਮੰਦਿਰ ਢਾਇਆ ਗਿਆ ਹੈ, ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਦਿਰ ਨੂੰ ਦੁਬਾਰਾ ਉਸ ਸਥਾਨ 'ਤੇ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਮੰਗਾ ਮੱਟੂ, ਰਿੰਕੂ ਮੱਟੂ, ਜੈ ਰਾਜ ਚੁੰਬਰ, ਮੁਲਖ ਰਾਜ, ਲੁੱਚਾ ਰਾਮ ਬੰਗੜ, ਚਮਨ ਲਾਲ ਬਿੱਲੀ ਚਹਾਰਮੀ, ਸੁਰਿੰਦਰ ਭੱਟੀ, ਜਿੰਦਰਪਾਲ ਸਿੰਘ ਨਿਮਾਜੀਪੁਰ, ਵਰਿੰਦਰ ਲਾਲ, ਗੁਰਮੇਜ ਲਾਲ ਹੀਰ, ਪਵਨ ਮੀਏਾਵਾਲ, ਤੀਰਥ ਰਾਮ, ਜਰਨੈਲ ਸਿੰਘ ਖ਼ਾਨਪੁਰ, ਜਗਦੀਸ਼ ਭੱਦਮਾ, ਬੀਬੀ ਮਹਿੰਦਰ ਕੌਰ ਨਵਾਂ ਕਿਲ੍ਹਾ ਆਦਿ ਹਾਜ਼ਰ ਸਨ |
ਲੋਹੀਆਂ ਸ਼ਹਿਰ 'ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
ਲੋਹੀਆਂ ਖਾਸ, (ਗੁਰਪਾਲ ਸਿੰਘ ਸ਼ਤਾਬਗੜ੍ਹ)-ਦਿੱਲੀ 'ਚ ਗੁਰੂ ਰਵਿਦਾਸ ਮੰਦਿਰ ਨੂੰ ਢਾਹ ਦਿੱਤੇ ਜਾਣ ਦੇ ਰੋਸ ਵਜੋਂ ਸ਼ੋਸਲ ਮੀਡੀਆ ਰਾਹੀਂ ਆਈ ਬੰਦ ਦੀ ਕਾਲ ਦੌਰਾਨ ਲੋਹੀਆਂ ਸ਼ਹਿਰ 'ਚ ਬੰਦ ਨੂੰ ਮਿਲਿਆ-ਜੁਲਿਆ ਹੁੰਗਾਰਾ ਮਿਲਿਆ ਹੈ | ਜਾਣਕਾਰੀ ਅਨੁਸਾਰ ਰੱਖੜੀ ਦੇ ਤਿਉਹਾਰ ਕਾਰਨ ਸਵੇਰ ਤੋਂ ਹੀ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ | ਇਸੇ ਦੌਰਾਨ ਸ਼ਹਿਰ ਵਿਚਲੇ ਰਵਿਦਾਸ ਭਾਈਚਾਰੇ ਦੇ ਨੁਮਾਇੰਦਿਆਂ ਚਮਨ ਲਾਲ, ਹੈਪਰਾਜ ਮਹਿਤੋ ਖਜ਼ਾਨਚੀ, ਅਸ਼ਵਨੀ, ਹਰੀਸ਼ ਸਿੰਘ, ਰਾਕੇਸ਼ ਕੁਮਾਰ, ਬਿੰਦਰ, ਕਾਲਾ ਪੇਂਟਰ, ਸਾਬੀ ਪਲੰਬਰ ਸਮੇਤ ਹੋਰਾਂ ਨੇ ਗੁਰਦੁਆਰਾ ਗੁਰੂ ਰਵਿਦਾਸ ਧਰਮਸ਼ਾਲਾ ਲੋਹੀਆਂ ਵਿਖੇ ਮੀਟਿੰਗ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ 'ਚ ਦੁਕਾਨਦਾਰਾਂ ਨੂੰ ਬਾਜ਼ਾਰ ਬੰਦ ਕਰਨ ਦੀ ਅਪੀਲ ਕਰ ਦਿੱਤੀ | ਇਸੇ ਬੰਦ ਨੂੰ ਕਾਮਯਾਬ ਕਰਨ ਲਈ ਜਿੱਥੇ ਡਾ. ਬੀ.ਆਰ. ਅੰਬੇਡਕਰ ਸੁਸਾਇਟੀ ਕਾਕੜ ਕਲਾਂ ਦੇ ਸੂਬਾ ਪ੍ਰਧਾਨ ਜਗਤਾਰ ਸਿੰਘ ਕਾਕੜ ਕਲਾਂ ਦੀ ਅਗਵਾਈ ਹੇਠ ਅਤੇ ਮਜ਼ਦੂਰ ਯੂਨੀਅਨ ਦੇ ਆਗੂ ਜੀ.ਐੱਸ. ਅਟਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਨੌਜਵਾਨ ਪੁੱਜੇ ਹੋਏ ਸਨ, ਜੋ ਮੋਦੀ ਸਰਕਾਰ ਖਿਲਾਫ਼ ਨਾਹਰੇਬਾਜ਼ੀ ਕਰਦੇ ਹੋਏ ਬਾਜ਼ਾਰਾਂ ਵਿੱਚ ਰੋਸ ਮਾਰਚ ਕਰ ਰਹੇ ਸਨ | ਇਸੇ ਦੌਰਾਨ ਜਦੋਂ ਦੁਕਾਨਦਾਰਾਂ ਵਲੋਂ ਆਪਣੀਆਂ ਸਜਾਈਆਂ ਦੁਕਾਨਾਂ ਨੂੰ ਸਹਿਜੇ ਸਹਿਜੇ ਬੰਦ ਕੀਤਾ ਜਾ ਰਿਹਾ ਸੀ, ਕਿ ਕੁਝ ਬਾਹਰਲੀਆਂ ਜਥੇਬੰਦੀਆਂ ਨਾਲ ਆਏ ਵਰਕਰਾਂ ਦੇ ਧਮਕੀ ਭਰੇ ਬੋਲਾਂ ਨੇ ਜਿਥੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ, ਉਥੇ ਇਨ੍ਹਾਂ ਵਰਕਰਾਂ ਅਤੇ ਦੁਕਾਨਦਾਰਾਂ 'ਚ ਕਈ ਵਾਰ ਤਨਾਅ ਵੀ ਪੈਦਾ ਹੋਇਆ, ਜਿਸ ਨੂੰ ਸੁਲਝਾਉਣ ਲਈ ਸਾਰਾ ਦਿਨ ਲੋਹੀਆਂ ਦੇ ਥਾਣਾ ਮੁਖੀ ਦਲਬੀਰ ਸਿੰਘ ਨੂੰ ਪਸੀਨਿਓ ਪਸੀਨੀ ਹੁਿੰਦਆਂ ਦੇਖਿਆ ਗਿਆ | ਇਸ ਮੌਕੇ ਮੀਤ ਪ੍ਰਧਾਨ ਜਗਤਾਰ ਸਿੰਘ ਸੰਘਾ, ਸੁਰਜੀਤ ਸਿੰਘ ਭਲਵਾਨ, ਨਿਰਮਲ ਸਿੰਘ ਨਿੰਮਾ, ਗੁਰਮੇਲ ਸਿੰਘ ਸਾਬਕਾ ਸਰਪੰਚ ਕਾਕੜ ਕਲਾਂ, ਤਰਲੋਕ ਸਿੰਘ ਪੰਚ ਸਿੰਧੜ ਸਮੇਤ ਹੋਰ ਪ੍ਰਦਰਸ਼ਨਕਾਰੀ ਹਾਜ਼ਰ ਸਨ |
ਰੋਸ ਵਜੋਂ ਨੂਰਮਹਿਲ ਪੂਰਨ ਤੌਰ 'ਚ ਬੰਦ ਰਿਹਾ
ਨੂਰਮਹਿਲ, (ਗੁਰਦੀਪ ਸਿੰਘ ਲਾਲੀ)-ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਮੰਦਿਰ ਨੂੰ ਨੁਕਸਾਨ ਪਹੁੰਚਾਏ ਜਾਣ ਮਗਰੋਂ ਰਵਿਦਾਸ ਭਾਈਚਾਰੇ 'ਚ ਵੱਡਾ ਰੋਸ ਪਾਇਆ ਜਾ ਰਿਹਾ ਹੈ ਇਸੇ ਰੋਸ ਕਾਰਨ ਅੱਜ ਨੂਰਮਹਿਲ ਪੂਰਨ ਰੂਪ 'ਚ ਬੰਦ ਰਿਹਾ | ਨੂਰਮਹਿਲ ਅਤੇ ਇਸ ਦੇ ਆਲੇ-ਦੁਆਲੇ ਸਿਰਫ ਦਵਾਈਆਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਸਨ | ਮੰਦਰ ਨੂੰ ਢਾਹੁਣ ਦੇ ਰੋਸ ਨੂੰ ਪ੍ਰਗਟਾਉਣ ਹਿੱਤ ਤੇ ਸਰਕਾਰ ਦੇ ਕੰਨਾਂ ਤੱਕ ਆਪਣੀ ਅਵਾਜ਼ ਪਹੁੰਚਾਉਣ ਹਿੱਤ ਨੂਰਮਹਿਲ ਪੁਰਾਣੇ ਬੱਸ ਅੱਡੇ ਵਿਚ ਬਸਪਾ ਆਗੂਆਂ , ਰਵਿਦਾਸ ਭਾਈਚਾਰੇ ਤੇ ਕਈ ਹੋਰ ਜਥੇਬੰਦੀਆਂ ਵਲੋਂ ਵਰਦੇ ਮੀਂਹ 'ਚ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ | ਇਕੱਤਰ ਲੋਕਾਂ ਦੇ ਸਮੂਹ ਨੂੰ ਬਸਪਾ ਪਾਰਟੀ ਦੇ ਆਗੂਆਂ ਅਤੇ ਕਈ ਹੋਰਾਂ ਨੇ ਇੱਥੇ ਸੜਕ 'ਤੇ ਸੰਬੋਧਨ ਕੀਤਾ ਅਤੇ ਮੰਦਿਰ ਦੇ ਢਾਹੁਣ ਨੂੰ ਦਲਿਤਾਂ 'ਤੇ ਇੱਕ ਵੱਡਾ ਹਮਲਾ ਦੱਸਿਆ | ਬੁਲਾਰਿਆ ਨੇ ਕਿਹਾ ਕਿ ਡੀਡੀਏ ਵਲੋਂ ਇਸ ਪ੍ਰਾਚੀਨ ਮੰਦਰ ਨੂੰ ਤੋੜਨ ਦੀ ਕੋਝੀ ਹਰਕਤ ਰਵਿਦਾਸ ਸੰਗਤਾਂ ਨਾਲ ਧੱਕਾ ਹੈ ਜਿਸ ਨੂੰ ਸੰਗਤਾਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੀਆਂ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਦਰ ਨਾਲ ਹੋਰ ਛੇੜਛਾੜ ਕੀਤੀ ਗਈ ਤਾਂ ਇਸ ਦੇ ਨਤੀਜਿਆਂ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ | ਇਸ ਰੋਸ ਪ੍ਰਦਰਸ਼ਨ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ | ਸ਼ਹਿਰ ਦੇ ਲੋਕਾਂ ਵਲੋਂ ਵੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ |
ਰੁੜਕਾ ਕਲਾਂ ਖੇਤਰ 'ਚ ਬੰਦ ਦੇ ਸੱਦੇ ਨੂੰ ਭਾਰੀ ਸਮਰਥਨ
ਰੁੜਕਾ ਕਲਾਂ, (ਦਵਿੰਦਰ ਸਿੰਘ ਖ਼ਾਲਸਾ)-ਦਿੱਲੀ ਵਿਖੇ ਗੁਰੂ ਰਵਿਦਾਸ ਮੰਦਿਰ ਨੂੰ ਢਾਹੇ ਜਾਣ ਤੋਂ ਉਪਰੰਤ ਸਮੂਹ ਰਵਿਦਾਸ ਭਾਈਚਾਰੇ ਨਾਲ ਸਬੰਧਿਤ ਧਾਰਮਿਕ ਤੇ ਰਾਜਨੀਤਿਕ ਧਿਰਾਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਰੁੜਕਾ ਕਲਾਂ ਤੇ ਆਸ ਪਾਸ ਦੇ ਖੇਤਰਾਂ 'ਚ ਭਾਰੀ ਸਮਰਥਨ ਦੇਖਣ ਨੂੰ ਮਿਲਿਆ | ਸਮੂਹ ਦਲਿਤ ਭਾਈਚਾਰੇ ਨੇ ਵੱਡੀ ਗਿਣਤੀ 'ਚ ਸੜਕਾਂ 'ਤੇ ਉੱਤਰ ਕੇ ਆਪਣੇ ਰੋਸ ਦਾ ਮੁਜ਼ਾਹਰਾ ਕੀਤਾ | ਇਹ ਬੰਦ ਪੂਰੀ ਤਰਾਂ ਸ਼ਾਂਤੀਪੂਰਨ ਰਿਹਾ ਅਤੇ ਵੱਖ-ਵੱਖ ਸੰਸਥਾਵਾਂ ਤੇ ਭਾਈਚਾਰਿਆਂ ਵਲੋਂ ਇਸ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਗਿਆ ਸੀ | ਪ੍ਰਸ਼ਾਸਨ ਵਲੋਂ ਵੀ ਇਸ ਬੰਦ ਦੇ ਮੱਦੇ-ਨਜ਼ਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ | ਆਸ ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ 'ਚ ਲੋਕ ਇਸ ਮੁਜ਼ਾਹਰੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ | ਇਸ ਮੌਕੇ ਵੱਖ-ਵੱਖ ਆਗੂਆਂ ਨੇ ਆਪਣੇ ਸੰਬੋਧਨ 'ਚ ਗੁਰੁ ਰਵਿਦਾਸ ਮੰਦਿਰ ਉਸੇ ਹੀ ਜਗ੍ਹਾ 'ਤੇ ਮੁੜ ਬਣਾਏ ਜਾਣ ਦੀ ਮੰਗ ਕੀਤੀ ਤੇ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ |
ਭਾਰੀ ਮੀਂਹ ਦੇ ਬਾਵਜੂਦ ਪੂਰਨ ਤੌਰ 'ਤੇ ਭੋਗਪੁਰ ਰਿਹਾ ਬੰਦ
ਭੋਗਪੁਰ, (ਕਮਲਜੀਤ ਸਿੰਘ ਡੱਲੀ)-ਭੋਗਪੁਰ ਵਿਖੇ ਅੱਜ ਸੰਤ ਸਮਾਜ ਦੇ ਸੱਦੇ 'ਤੇ ਦਿੱਤੀ 'ਭਾਰਤ ਬੰਦ' ਦੀ ਕਾਲ 'ਤੇ ਦਿੱਲੀ 'ਚ ਸਥਿਤ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਅੱਜ ਪੂਰਨ ਤੌਰ 'ਤੇ ਬੰਦ ਕੀਤਾ ਗਿਆ | ਭਾਰੀ ਬਾਰਿਸ਼ ਦੇ ਬਾਵਜੂਦ ਰਵਿਦਾਸ ਭਾਈਚਾਰੇ ਦੇ ਲੋਕ ਸੜਕਾਂ 'ਤੇ ਬੰਦ ਦੌਰਾਨ ਬੈਠੇ ਰਹੇ, ਜਿਸ ਵਿਚ ਭੋਗਪੁਰ ਦੇ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਵੀ ਕਾਬਿਲੇ-ਤਾਰੀਫ਼ ਰਹੀ | ਥਾਣਾ ਮੁਖੀ ਨਰੇਸ਼ ਕੁਮਾਰ ਜੋਸ਼ੀ ਨੇ ਰਵਿਦਾਸ ਭਾਈਚਾਰੇ ਨਾਲ ਬੰਦ 'ਚ ਪੂਰਨ ਸਹਿਯੋਗ ਦਿੱਤਾ ਤੇ ਸ਼ਾਂਤੀਪੂਰਨ ਬੰਦ ਨੂੰ ਭੇਪਰੇ ਚਾੜਿ੍ਹਆ | ਬੰਦ ਦੌਰਾਨ ਕੋਈ ਵੀ ਦੁਕਾਨ ਖੁੱਲ੍ਹੀ ਨਹੀਂ ਦੇਖੀ ਗਈ ਤੇ ਦੁਕਾਨਦਾਰਾਂ ਨੇ ਵੀ ਰਵਿਦਾਸੀਆ ਭਾਈਚਾਰੇ ਦਾ ਪੂਰਨ ਸਹਿਯੋਗ ਕੀਤਾ | ਹਜ਼ਾਰਾਂ ਗਿਣਤੀ 'ਚ ਇਕੱਤਰ ਹੋਏ ਲੋਕਾਂ ਨੇ ਬੁੱਲ੍ਹੋਵਾਲ ਚੌਕ, ਆਦਮਪੁਰ ਚੌਕ, ਜੀ.ਟੀ. ਰੋਡ, ਰੇਲਵੇ ਰੋਡ 'ਤੇ ਦੁਕਾਨਾਂ ਨੂੰ ਮੁਕੰਮਲ ਤੌਰ 'ਤੇ ਬੰਦ ਕਰਵਾ ਕੇ ਆਦਮਪੁਰ ਚੌਕ ਟੀ-ਪੁਆਇੰਟ ਜੀ.ਟੀ. ਰੋਡ ਭੋਗਪੁਰ ਵਿਖੇ ਸੜਕ 'ਤੇ ਬੈਠ ਕੇ ਧਰਨਾ ਲਗਾ ਦਿੱਤਾ | ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਰਾਕੇਸ਼ ਕੁਮਾਰ ਬੱਗਾ, ਮਾ. ਰਾਮ ਲੁਭਾਇਆ, ਸਰਪੰਚ ਸਤਨਾਮ ਸਿੰਘ ਸਾਬੀ ਮੋਗਾ, ਨਰਿੰਦਰ ਮਿੰਟੂ, ਨਰਿੰਦਰ ਨਿੰਦੀ ਸਲਾਲਾ, ਕੁਲਵੰਤ ਸਿੰਘ ਮੋਗਾ ਆਦਿ ਨੇ ਕਿਹਾ ਕਿ ਮੰਦਰ ਢਾਹਿਆ ਜਾਣਾ ਬੇਹੱਦ ਘਿਨੌਣਾ ਵਰਤਾਰਾ ਹੈ, ਜਿਸ ਨੂੰ ਸਮੁੱਚਾ ਦਲਿਤ ਸਮਾਜ ਕਦੇ ਵੀ ਸਹਿਣ ਨਹੀਂ ਕਰ ਸਕਦਾ ਤੇ ਜੇਕਰ ਇਹ ਮੰਦਰ ਦੁਬਾਰਾ ਨਾ ਬਣਾਇਆ ਗਿਆ ਤਾਂ ਦਲਿਤ ਸਮਾਜ ਹੋਰ ਵੱਡੇ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਰਹੇਗਾ | ਇਸ ਮੌਕੇ ਇਕੱਤਰ ਲੋਕਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਵੀ ਫੂਕਿਆ ਗਿਆ | ਇਸ ਮੌਕੇ ਸੰਤੋਸ਼ ਕੌਰ ਕੌਾਸਲਰ, ਰਾਕੇਸ਼ ਕੁਮਾਰ ਬੱਗਾ, ਮਾ. ਰਾਮ ਲੁਭਾਇਆ, ਸਰਪੰਚ ਸਤਨਾਮ ਸਿੰਘ ਸਾਬੀ ਮੋਗਾ, ਨਰਿੰਦਰ ਮਿੰਟੂ, ਨਰਿੰਦਰ ਨਿੰਦੀ ਸਲਾਲਾ, ਕੁਲਵੰਤ ਸਿੰਘ ਮੋਗਾ, ਸੁਰਿੰਦਰ ਕੁਮਾਰ ਪ੍ਰਧਾਨ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਹਰਨਾਮ ਦਾਸ ਚੋਪੜਾ, ਸਰਪੰਚ ਹਰਜਿੰਦਰ ਸਿੰਘ ਗੀਗਨਵਾਲ, ਰਜਿੰਦਰ ਰਿਖੀ, ਲਵਪ੍ਰੀਤ ਭੂੰਦੀਆਂ, ਚਮਨ ਲਾਲ ਘੋੜਾਵਾਹੀ, ਦਿਲਬਾਗ ਸਿੰਘ ਪਾਇਲਟ, ਸਤੀਸ਼ ਕੁਮਾਰ ਸਰਪੰਚ ਘੋੜਾਵਾਹੀ, ਗੋਲਡੀ ਚੋਪੜਾ, ਸਰਬਜੀਤ ਸਨੌਰਾ ਆਦਿ ਮੌਜੂਦ ਸਨ |
ਗੁਰਾਇਆ ਸ਼ਹਿਰ ਰਿਹਾ ਮੁਕੰਮਲ ਬੰਦ
ਗੁਰਾਇਆ, (ਬਲਵਿੰਦਰ ਸਿੰਘ)-ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਦੇ ਰੋਸ ਵਜੋਂ ਅੱਜ ਗੁਰਾਇਆ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ | ਰਵਿਦਾਸ ਭਾਈਚਾਰੇ ਵਲੋਂ ਹੋਰ ਪਾਰਟੀਆਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ 'ਚ ਰੋਸ ਮਾਰਚ ਕੀਤਾ ਗਿਆ | ਉਪਰੰਤ ਮੁੱਖ ਚੌਕ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ | ਜਿਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਦੀ ਨਿਖੇਧੀ ਕੀਤੀ | ਬੁਲਾਰਿਆਂ ਨੇ ਮੰਗ ਕੀਤੀ ਕਿ ਮੰਦਰ ਤੁਰੰਤ ਬਣਾਇਆ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ |
ਪੰਜਾਬ ਬੰਦ 'ਤੇ ਨਕੋਦਰ ਸ਼ਾਂਤੀਪੂਰਨ ਬੰਦ ਰਿਹਾ
ਨਕੋਦਰ, (ਗੁਰਵਿੰਦਰ ਸਿੰਘ)-ਦਿੱਲੀ 'ਚ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਨੂੰ ਲੈ ਕੇ ਰਵਿਦਾਸ ਭਾਈਚਾਰੇ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਪੰਜਾਬ ਬੰਦ ਦੀ ਕਾਲ 'ਤੇ ਮੰਗਲਵਾਰ ਨਕੋਦਰ ਸ਼ਹਿਰ ਤੇ ਆਸਪਾਸ ਦਾ ਇਲਾਕਾ ਪੂਰਨ ਤੌਰ 'ਤੇ ਬੰਦ ਰਿਹਾ | ਸੰਗਤਾਂ ਸਵੇਰ ਤੋਂ ਹੀ ਨਕੋਦਰ 'ਚ ਵੱਖ-ਵੱਖ ਜਥਿਆਂ ਦੇ ਰੂਪ 'ਚ ਪਹੁੰਚੀਆਂ ਤੇ ਡਾ: ਅੰਬੇਡਕਰ ਚੌਕ 'ਚ ਵਿਸ਼ਾਲ ਇਕੱਠ ਕੀਤਾ | ਸ਼ਹਿਰ 'ਚ ਕੋਈ ਵੀ ਦੁਕਾਨ ਨਹੀਂ ਖੁੱਲ੍ਹੀ ਤੇ ਬੱਸ ਸਟੈਂਡ ਵੀ ਸੁੰਨਾ ਰਿਹਾ | ਇਕੱਠ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ ਤੇ ਮੰਦਰ ਢਾਹੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਗਈ ਤੇ ਕਿਹਾ ਕਿ ਦਿੱਲੀ ਸਰਕਾਰ ਮੁੜ ਪਹਿਲਾਂ ਵਾਲੀ ਸਥਿਤੀ ਕਾਇਮ ਕਰੇ ਨਹੀਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ | ਇਸ ਉਪਰੰਤ ਸੈਂਕੜਿਆਂ ਦੀ ਗਿਣਤੀ 'ਚ ਭਾਈਚਾਰੇ ਦੇ ਲੋਕਾਂ ਨੇ ਰੋਸ ਪੂਰਨ ਸ਼ਾਂਤਮਈ ਢੰਗ ਨਾਲ ਸ਼ਹਿਰ 'ਚ ਮਾਰਚ ਕੀਤਾ | ਸ਼ਹਿਰ ਤੋਂ ਇਲਾਵਾ ਨਕੋਦਰ-ਜਲੰਧਰ ਹਾਈਵੇ 'ਤੇ ਪਿੰਡ ਗੋਹੀਰਾ ਅਤੇ ਵੱਖ-ਵੱਖ ਥਾਵਾਂ 'ਤੇ ਚੱਕਾ ਜਾਮ ਕੀਤਾ | ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਐਸ. ਡੀ. ਐਮ. ਨਕੋਦਰ ਅਮਿਤ ਕੁਮਾਰ ਪੰਚਾਲ ਖੁਦ ਸ਼ਹਿਰ 'ਚ ਦੌਰਾ ਕਰ ਰਹੇ ਸਨ | ਉਨ੍ਹਾਂ ਨਾਲ ਤਹਿਸੀਲਦਾਰ ਇੰਦਰਦੇਵ ਸਿੰਘ, ਪਰਮਿੰਦਰ ਸਿੰਘ ਹੀਰ ਐਸ. ਪੀ. ਇਨਵੈਸਟੀਗੇਸ਼ਨ, ਵਤਸਲਾ ਗੁਪਤਾ ਏ. ਐਸ. ਪੀ., ਐਸ. ਐਚ. ਓ. ਸਿਟੀ ਮੁਹੰਮਦ ਜਮੀਲ, ਐਸ. ਐਚ. ਓ. ਸਦਰ ਸਿਕੰਦਰ ਸਿੰਘ ਹਾਜ਼ਰ ਸਨ | ਰੋਸ ਇਕੱਠ 'ਚ ਸੁਖਵਿੰਦਰ ਸਿੰਘ ਗੜਵਾਲ, ਪਵਨ ਗਿੱਲ ਐਮ. ਸੀ., ਰਾਮੇਸ਼ ਸੋਂਧੀ ਐਮ. ਸੀ., ਦਰਸ਼ਨ ਨਾਹਰ ਕਾਮਰੇਡ, ਮਲਕੀਤ ਚੁੰਬਰ, ਜਗਦੀਸ਼ ਕਲੇਰ, ਜਸਵਿੰਦਰ ਚੁੰਬਰ, ਹੁਸਨ ਲਾਲ, ਸੋਹਣ ਲਾਲ ਬਸਰਾ, ਤਿਲਕ ਰਾਜ ਸਰਪੰਚ ਗੜ੍ਹੇ, ਸੰਤ ਮਨਦੀਪ ਦਾਸ, ਰਾਜ ਰਾਣੀ ਲਿਤਰਾਂ, ਅਜੈਵੀਰ ਸਿੰਘ ਮਾਹੂੰਵਾਲ, ਅਨਿਲ ਕੁਮਾਰ ਰਹਿਮਾਨਪੁਰਾ, ਹਰਬੰਸ ਲਾਲੀ ਤੇ ਰੂਪ ਲਾਲ ਆਦਿ ਹਾਜ਼ਰ ਸਨ |
ਜਮਸ਼ੇਰ ਅਤੇ ਆਸਪਾਸ ਦੇ ਪਿੰਡਾਂ 'ਚ ਰਿਹਾ ਸੰਪੂਰਨ ਬੰਦ
ਜਮਸ਼ੇਰ ਖਾਸ, (ਜਸਬੀਰ ਸਿੰਘ ਸੰਧੂ)-ਪਿਛਲੇ ਦਿਨੀਂ ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਨੂੰ ਤੋੜਨ ਸਬੰਧੀ ਰੋਸ ਲਈ ਦਲਿਤ ਸਮਾਜ ਵਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਅਤੇ ਵਰਦੇ ਮੀਂਹ ਵਿਚ ਵੀ ਰਵਿਦਾਸ ਭਾਈਚਾਰੇ ਵਲੋਂ ਜਮਸ਼ੇਰ ਅਤੇ ਆਸਪਾਸ ਦੇ ਦਰਜਨ ਪਿੰਡਾਂ ਵਿਚ ਮੁਕੰਮਲ ਬੰਦ ਰਿਹਾ | ਜਮਸ਼ੇਰ, ਨਾਨਕਪਿੰਡੀ, ਖੇੜਾ, ਦੀਵਾਲੀ, ਜੰਡਿਆਲੀ, ਭੋਡੇ ਸਪਰਾਏ, ਜਗਰਾਲ, ਚੰਨਣਪੁਰ, ਚਿੱਤੇਵਾਣੀ, ਚੌਲਾਂਗ 'ਚ ਕੇਵਲ ਦਵਾਈਆਂ ਦੀਆਂ ਦੁਕਾਨਾਂ ਛੱਡ ਬਾਕੀ 4 ਵਜੇ ਤੱਕ ਪੂਰਾ ਬੰਦ ਰਿਹਾ | ਪੈਟਰੋਲ ਪੰਪ ਵੀ ਬੰਦ ਰਹੇ | ਨਿੱਤ ਪ੍ਰਤੀ ਲੋਕਾਂ ਨੇ ਬੰਦ ਕਰਾਉਣ ਵਾਲਿਆਂ ਦੇ ਹਾੜੇ ਕੱਢੇ ਪਰ ਸਭ ਬੇਵੱਸ ਨਜ਼ਰ ਹੀ ਆਏ | 4 ਵਜੇ ਤੋਂ ਬਾਅਦ ਵੀ 10 ਫੀਸਦੀ ਦੁਕਾਨਾਂ ਕੇਵਲ ਖੁੱਲ੍ਹੀਆਂ |
ਕਸਬਾ ਅੱਪਰਾ ਪੂਰਨ ਬੰਦ ਰਿਹਾ
ਅੱਪਰਾ, (ਮਨਜਿੰਦਰ ਸਿੰਘ ਅਰੋੜਾ)-ਬੀਤੇ ਦਿਨੀਂ ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਗੁਰੂ ਰਵਿਦਾਸ ਦੇ ਪੁਰਾਤਨ ਅਤੇ ਇਤਿਹਾਸਕ ਮੰਦਰ ਨੂੰ ਤੋੜਨ ਦੇ ਵਿਰੋਧ ਵਿਚ ਪੰਜਾਬ 'ਚ ਬੰਦ ਦੇ ਸਮਰਥਨ ਨੂੰ ਲੈ ਕੇ ਕਸਬਾ ਅੱਪਰਾ ਦੇ ਨਾਲ ਲਗਦੇ ਇਲਾਕੇ ਪੂਰੀ ਤਰ੍ਹਾਂ ਬੰਦ ਰਹੇ | ਬੰਦ ਦੌਰਾਨ ਇਲਾਕੇ ਦੇ ਸਭ ਧਰਮਾਂ ਵਲੋਂ ਜ਼ਬਰਦਸਤ ਰੈਲੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵਿਰੁੱਧ ਬੋਲਦਿਆਂ ਕਿਹਾ ਕਿ ਸਰਕਾਰਾਂ ਨੇ ਮਿਲੀਭੁਗਤ ਕਰਕੇ ਦਲਿਤਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਹੈ | ਇਸ ਮੌਕੇ ਸੰਤ ਆਤਮਾ ਦਾਸ, ਸੱਤਪਾਲ ਪੇਟੀਆਂ ਵਾਲਾ, ਤੀਰਥ ਰਾਜਪੁਰਾ, ਲਾਲ ਚੰਦ ਔਜਲਾ, ਨਿੱਕਾ ਮਸਾਣੀ, ਗੁਰਦਾਵਰ ਸਿੰਘ ਮਸਾਣੀ, ਪ੍ਰਸ਼ੋਤਮ ਲਾਲ ਸੋਤਾ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਮੰਦਰ ਤੋੜੇ ਜਾਣ ਵਾਲੇ ਸਥਾਨ 'ਤੇ ਦੁਬਾਰਾ ਉਸਾਰੀ ਕਰਵਾਈ ਜਾਵੇ ਅਤੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕੀਤਾ ਜਾਵੇ | ਪ੍ਰਦਰਸ਼ਨਕਾਰੀਆਂ ਵਲੋਂ ਰੈਲੀ ਉਪਰੰਤ ਕਸਬਾ ਅੱਪਰਾ ਦੇ ਮੇਨ ਬੱਸ ਅੱਡਾ ਨਜ਼ਦੀਕ ਧਰਨਾ ਲਗਾ ਕੇ ਆਵਾਜਾਈ ਬੰਦ ਕੀਤੀ ਗਈ ਸੀ ਪਰ ਪ੍ਰਦਰਸ਼ਨਕਾਰੀਆਂ ਜਿਥੇ ਆਵਾਜਾਈ ਪੂਰੀ ਤਰ੍ਹਾਂ ਬੰਦ ਰੱਖੀ ਉਥੇ ਬਿਮਾਰ ਮਰੀਜ਼ਾਂ ਅਤੇ ਹੋਰ ਜ਼ਰੂਰਤਮੰਦਾਂ ਨੂੰ ਪੂਰਾ ਸਹਿਯੋਗ ਵੀ ਦਿੱਤਾ ਗਿਆ | ਖ਼ਬਰ ਲਿਖੇ ਜਾਣ ਤੱਕ ਆਵਾਜਾਈ ਪੂਰੀ ਤਰ੍ਹਾਂ ਬੰਦ ਸੀ |
ਮੰਦਰ ਮਾਮਲੇ ਨੂੰ ਲੈ ਕੇ ਬੰਦ
ਬੜਾ ਪਿੰਡ, (ਚਾਵਲਾ)-ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਨਾਲ ਛੇੜਛਾੜ ਕਰਨ 'ਤੇ ਭਾਰਤ ਬੰਦ ਦੇ ਸੱਦੇ ਦਾ ਅਸਰ ਬੜਾ ਪਿੰਡ ਇਲਾਕੇ ਵਿਚ ਦੇਖਣ ਨੂੰ ਮਿਲਿਆ | ਸਵੇਰ ਵੇਲੇ ਦੇ ਮੀਂਹ ਤੋਂ ਬਾਅਦ ਕਾਰਕੁਨਾਂ ਨੇ ਬੜਾ ਪਿੰਡ ਅਤੇ ਨਾਲ ਲੱਗਦੇ ਪਿੰਡਾਂ ਵਲੋਂ ਦੁਕਾਨਾਂ ਬੰਦ ਕਰਵਾ ਦਿੱਤੀਆਂ | ਸ਼ਾਂਤਮਈ ਢੰਗ ਨਾਲ ਦੁਕਾਨਦਾਰਾਂ ਨੇ ਵੀ ਦੁਕਾਨਾਂ ਬੰਦ ਕਰ ਲਈਆਂ | ਕੋਈ ਵੀ ਅਣਸੁਖਾਵੀਂ ਘਟਨਾ ਦਾ ਵੇਰਵਾ ਨਹੀਂ ਹੈ | ਧੁਲੇਤਾ ਪੁਲਿਸ ਚੌਕੀ ਦੇ ਇੰਚਾਰਜ ਅਤੇ ਸਟਾਫ਼ ਵਲੋਂ ਗਸ਼ਤ ਜਾਰੀ ਰਹੀ |
ਮੰਡ ਵਿਖੇ ਕੀਤਾ ਰੋਸ ਪ੍ਰਦਰਸ਼ਨ, ਸੜਕੀ ਆਵਾਜਾਈ ਰਹੀ ਬੰਦ
ਮੰਡ (ਜਲੰਧਰ), (ਬਲਜੀਤ ਸਿੰਘ ਸੋਹਲ)-ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਰੋਸ ਵਜੋਂ ਐੱਸ.ਸੀ. ਭਾਈਚਾਰੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅਸਰ ਦੇਖਣ ਨੂੰ ਮਿਲਿਆ | ਅੱਡਾ ਮੰਡ ਵਿਖੇ ਭਾਈਚਾਰੇ ਦੇ ਲੋਕਾਂ ਵਲੋਂ ਜਲੰਧਰ-ਕਪੂਰਥਲਾ ਹਾਈਵੇ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਨਾਲ ਦੂਰ ਦੇ ਇਲਾਕਿਆਂ ਤੋਂ ਆਏ ਮੁਸਾਫ਼ਰ ਸਾਰਾ ਦਿਨ ਖੱਜਲ-ਖੁਆਰ ਹੁੰਦੇ ਵਿਖਾਈ ਦਿੱਤੇ | ਇਸੇ ਤਰ੍ਹਾਂ ਸੰਗਲ ਸੋਹਲ, ਵਰਿਆਣਾ ਵਿਖੇ ਵੀ ਸੜਕੀ ਆਵਾਜਾਈ ਨੂੰ ਰੋਕਿਆ ਗਿਆ | ਮੰਡ ਵਿਖੇ ਸਾਰੇ ਕਲੀਨਿਕ, ਮੈਡੀਕਲ ਸਟੋਰ ਬੰਦ ਦਾ ਹੋਣਾ ਨਿਰਾਸ਼ਾਜਨਕ ਰਿਹਾ | ਸਿਹਤ ਅਦਾਰੇ ਬੰਦ ਹੋਣ ਕਾਰਨ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਦੌਰਾਨ ਇੱਕਾ-ਦੁੱਕਾ ਘਟਨਾਵਾਂ ਵਿਚ ਹਸਪਤਾਲ ਵਿਚ ਦਾਖ਼ਲ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਰੋਟੀ ਲੈ ਕੇ ਜਾਣ ਤੋਂ ਰੋਕ ਕੇ ਵਾਪਸ ਮੁੜਨ ਨੂੰ ਮਜਬੂਰ ਕੀਤਾ ਗਿਆ |
ਮਜ਼ਦੂਰ ਯੂਨੀਅਨ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ
ਮੱਲ੍ਹੀਆਂ ਕਲਾਂ, (ਮਨਜੀਤ ਮਾਨ)-ਪੰਜਾਬ ਪੇਂਡੂ ਮਜ਼ਦੂਰ ਯੂਨੀਅਨ ਨੇ ਪਿੰਡ ਰਸੂਲਪੁਰ ਕਲਾਂ ਅਤੇ ਨੂਰਪੁਰ ਚੱਠਾ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜ ਕੇ ਗੁਰੂ ਰਵਿਦਾਸ ਮੰਦਰ ਨੂੰ ਤੋੜਨ ਦਾ ਰੋਸ ਜ਼ਾਹਰ ਕੀਤਾ | ਇਸ ਮੌਕੇ ਜਥੇਬੰਦੀ ਦੇ ਇਲਾਕਾ ਕਮੇਟੀ ਨਕੋਦਰ ਦੇ ਪ੍ਰਧਾਨ ਹਰਪਾਲ ਬਿੱਟੂ, ਇਲਾਕਾ ਆਗੂ ਸੁਰਿੰਦਰ ਟੋਨੀ, ਸਤਨਾਮ ਉੱਗੀ ਅਤੇ ਬਲਜੀਤ ਨੂਰਪੁਰ ਨੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ | ਉਕਤ ਆਗੂਆਂ ਨੇ ਦਲਿਤ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਸਵੈਮਾਣ ਦੀ ਰਾਖੀ ਲਈ ਜਥੇਬੰਦ ਹੋ ਕੇ ਸੰਘਰਸ਼ ਤੇਜ਼ ਕਰਨ ਦੀ ਅਪੀਲ ਕੀਤੀ ਹੈ |
ਕਿਸ਼ਨਗੜ੍ਹ ਚੌਕ 'ਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ
ਕਿਸ਼ਨਗੜ੍ਹ, (ਲਖਵਿੰਦਰ ਸਿੰਘ ਲੱਕੀ/ਹਰਬੰਸ ਸਿੰਘ ਹੋਠੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਪ੍ਰਮੁੱਖ ਚੌਕ ਕਿਸ਼ਨਗੜ੍ਹ ਵਿਖੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ 'ਚ ਬੰਦ ਦੇ ਸੱਦੇ 'ਤੇ ਵੱਖ-ਵੱਖ ਰਵਿਦਾਸ ਨਾਮਲੇਵਾ ਸੰਗਤਾਂ ਵਲੋਂ ਭਰਪੂਰ ਪੰਜਾਬ ਬੰਦ ਨੂੰ ਸਮਰਥਨ ਮਿਲਣ ਨਾਲ ਇਲਾਕੇ ਭਰ ਵਿਚ ਸਨਾਟਾ ਹੀ ਛਾਇਆ ਰਿਹਾ | ਇਸ ਮੌਕੇ ਭੀਮ ਯੂਥ ਫੈੱਡਰੇਸ਼ਨ ਪੰਜਾਬ ਦੇ ਪ੍ਰਧਾਨ ਐੱਮ.ਡੀ., ਮੰਗਾ ਉਪ ਪ੍ਰਧਾਨ ਰਣਜੀਤ ਸਿੰਘ ਸਾਬੀ, ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾਵਾਂ, ਅੰਬੇਡਕਰ ਨੌਜਵਾਨ ਸਭਾਵਾਂ ਅਤੇ ਇਲਾਕਾ ਵਾਸੀਆਂ ਵਲੋਂ ਚੌਕ ਦੇ ਚੁਫੇਰਿਓਾ ਆਵਾਜਾਈ ਠੱਪ ਕਰਕੇ ਚੌਕ ਵਿਚਕਾਰ ਬੈਠ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਕੇ ਸੂਬਾ ਸਰਕਾਰ, ਦਿੱਲੀ ਸਰਕਾਰ ਅਤੋ ਮੋਦੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਕੇ ਮੰਦਰ ਨੂੰ ਮੁੜ ਸਥਾਪਿਤ ਕਰਨ ਅਤੇ ਉਸ ਦੀ ਜ਼ਮੀਨ ਵਾਪਸ ਕੀਤੇ ਜਾਣ ਦੀ ਮੰਗ ਕੀਤੀ ਗਈ | ਇਸ ਮੌਕੇ ਸੰਤ ਨਿਰਮਲ ਦਾਸ ਬਾਬੇ ਜੌੜੇ ਰਾਏਪੁਰ ਰਸੂਲਪੁਰ ਵਾਲਿਆਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਪਣਾ ਹੱਕ ਸ਼ਾਂਤਮਈ ਢੰਗ ਨਾਲ ਪ੍ਰਾਪਤ ਕਰਨ ਅਤੇ ਪਬਲਿਕ ਨੂੰ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਆਦਿ ਲਈ ਪ੍ਰੇਰਿਆ | ਇਸ ਮੌਕੇ ਹਲਕਾ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ, ਹਲਕਾ ਕਰਤਾਰਪੁਰ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਵੀ ਆਪਸੀ ਮੇਲ-ਮਿਲਾਪ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੰਦਰ ਢਾਹੁਣ ਦੀ ਦੀ ਪੁਰਜ਼ੋਰ ਨਿਖੇਧੀ ਕੀਤੀ ਅਤੇ ਸਰਕਾਰਾਂ ਤੱਕ ਹਰ ਸੰਭਵ ਉਪਰਾਲਾ ਕਰਕੇੇ ਮੁੜ ਤੋਂ ਮੰਦਰ ਬਣਾਵਾਂਗੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਸਖ਼ਤ ਤੋਂ ਸਖ਼ਤ ਦਿਵਾਉਣ ਦਾ ਭਰੋਸਾ ਦਿੰਦਿਆਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ | ਇਸ ਦੇ ਨਾਲ ਹੀ ਦੇਰ ਸ਼ਾਮ ਤੱਕ ਮੋਦੀ ਸਰਕਾਰ ਦਾ ਭਾਰੀ ਗਿਣਤੀ ਵਿਚ ਇਕੱਤਰ ਬੀਬੀਆਂ ਵਲੋਂ ਪਿੱਟ ਸਿਆਪਾ ਕਰਕੇ ਉਸ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਸਾਬਕਾ ਸੰਮਤੀ ਮੈਂਬਰ ਜਸਵਿੰਦਰ ਬੱਲ, ਸਾਬਕਾ ਸਰਪੰਚ ਸੁਖਦੇਵ ਸੁੱਖੀ, ਧਰਮ ਪਾਲ ਲੇਸੜੀਵਾਲ, ਸੇਵਾ ਮੁਕਤ ਕਾਨੂੰਗੋ, ਮਹਿੰਦਰਪਾਲ, ਸੰਮਤੀ ਮੈਂਬਰ ਬਲਵਿੰਦਰ ਬੁੱਗਾ, ਸਰਪੰਚ ਸੁਰਿੰਦਰ ਬੰਗੜ, ਸਰਪੰਚ ਸੰਜੀਵ ਮਡਾਰ, ਸਾਬਕਾ ਸਰਪੰਚ ਪਰਮਜੀਤ ਕੁਮਾਰ, ਸਰਪੰਚ ਡਾ: ਗੁਰਬਖ਼ਸ਼ ਸਿੰਘ ਸਵਾਮੀ, ਪਰਮਜੀਤ ਜੱਸਲ, ਸੰਸਾਰ ਚੰਦ ਤੇ ਟੇਕ ਚੰਦ ਆਦਿ ਵਲੋਂ ਤਹਿਸੀਲਦਾਰ ਆਦਮਪੁਰ ਪਰਗਣ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਸੁਖਵਿੰਦਰ ਸਿੰਘ, ਜੰਗੀ ਦੌਲੀਕੇ, ਸ਼ਾਦੀ ਲਾਲ, ਕੁਲਵਿੰਦਰ ਬੈਂਸ, ਬਲਵੀਰ ਕੁਮਾਰ, ਉੱਤਮ ਸਿੰਘ ਮੱਦੀ, ਸੋਮ ਲਾਲ, ਅਮਰੀਕ ਸਿੰਘ, ਲਸ਼ਕਰ, ਬਲਵਿੰਦਰ ਕੁਮਾਰ, ਰਾਜੇਸ਼ ਕੁਮਾਰ ਸਰਮਸਤਪੁਰ, ਵਿੱਕੀ ਦੌਲਤਪੁਰ, ਅਗਮਲ ਬੱਲ ਤੇ ਅਸ਼ੋਕ ਕੁਮਾਰ ਆਦਿ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਦਾ ਹਜ਼ੂਮ ਅੱਤ ਦੀ ਗਰਮੀ ਵਿਚ ਮੰਦਰ ਫਿਰ ਤੋਂ ਬਣਾਏ ਜਾਣ ਲਈ ਆਪਣੇ ਹੱਕਾਂ ਲਈ ਨਾਅਰੇਬਾਜ਼ੀ ਕਰਦੇ ਹੋਏ ਅਗਲੀ 21 ਅਗਸਤ ਨੂੰ ਫਿਰ ਤੋਂ ਪੰਜਾਬ ਬੰਦ ਕਰਨ ਦਾ ਸੱਦਾ ਵੀ ਦਿੱਤਾ ਗਿਆ |


ਖ਼ਬਰ ਸ਼ੇਅਰ ਕਰੋ

ਅੰਗਦਾਨ ਕਰਨ ਲਈ ਪ੍ਰੇਰਿਤ ਕਰਨ ਵਾਲੇ ਅਦਿੱਤ ਮਿੱਤਲ ਤੇ ਅਯਾਨ ਮਿੱਤਲ ਦਾ ਡਿਪਟੀ ਕਮਿਸ਼ਨਰ ਵਲੋਂ ਸਨਮਾਨ

ਜਲੰਧਰ, 13 ਅਗਸਤ (ਰਣਜੀਤ ਸਿੰਘ ਸੋਢੀ)-ਅੰਤਰਰਾਸ਼ਟਰੀ ਅੰਗਦਾਨ ਦਿਵਸ ਮੌਕੇ ਡਿਪਟੀ ਕਮਿਸ਼ਨਰ ਤੇ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੰਗਦਾਨ ਕਰਨ ਲਈ ਜ਼ਿਲ੍ਹੇ 'ਚ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸ਼ਾਨਦਾਰ ਕਾਰਜ ਕਰਨ ...

ਪੂਰੀ ਖ਼ਬਰ »

ਵਕੀਲਾਂ ਨੇ ਰੱਖਿਆ 'ਨੋ ਵਰਕ ਡੇਅ'

ਜਲੰਧਰ, 13 ਅਗਸਤ (ਚੰਦੀਪ ਭੱਲਾ)-ਪੰਜਾਬ ਬੰਦ ਦੇ ਮੱਦੇਨਜ਼ਰ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਧਿਆਨ 'ਚ ਰੱਖਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਵੀ ਅੱਜ 'ਨੋ ਵਰਕ ਡੇਅ' ਰੱਖਿਆ | ਜਿਸ ਕਰਕੇ ਅਦਾਲਤਾਂ ਦਾ ਕੰਮਕਾਜ ਨਾ ਦੇ ਬਰਾਬਰ ਹੀ ਰਿਹਾ | ਇਸ ...

ਪੂਰੀ ਖ਼ਬਰ »

ਲੋਕਾਂ ਨੇ ਚੋਰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ

ਮਕਸੂਦਾਂ, 13 ਅਗਸਤ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਗੁੱਜਾ ਪੀਰ ਰੋਡ ਸ਼ੰਕਰ ਗਾਰਡਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਚੋਰਾਂ 'ਚੋਂ ਇਕ ਨੂੰ ਕਾਬੂ ਕਰ ਕੇ ਲੋਕਾਂ ਨੇ ਪੁਲਿਸ ਹਵਾਲੇ ਕਰ ਦਿੱਤਾ | ਕਾਬੂ ਕੀਤੇ ਚੋਰ ਦੀ ਪਛਾਣ ਸ਼ਾਮ ਖ਼ਾਨ ਪੁੱਤਰ ਸਵ. ...

ਪੂਰੀ ਖ਼ਬਰ »

'ਗੁਰੂ ਲਾਧੋ ਰੇ' ਪ੍ਰਗਟ ਦਿਵਸ 16 ਨੂੰ

ਜਲੰਧਰ, 13 ਅਗਸਤ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਜਲੰਧਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਦਾ 'ਗੁਰੂ ਲਾਧੋ ਰੇ' ਪ੍ਰਗਟ ਦਿਵਸ 16 ਅਗਸਤ ਦਿਨ ਸ਼ੁੱਕਰਵਾਰ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਦੇ 2.91 ਲੱਖ ਲੋਕਾਂ ਨੂੰ ਮਿਲੇਗਾ ਸਿਹਤ ਲਾਭ-ਸਿਵਲ ਸਰਜਨ

ਜਲੰਧਰ, 13 ਅਗਸਤ (ਐੱਮ. ਐੱਸ. ਲੋਹੀਆ)-ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਦੇ 2.91 ਲੱਖ ਲੋਕਾਂ ਨੂੰ ਮਿਆਰੀ ਤੇ ਬਿਹਤਰ ਸਿਹਤ ਸੇਵਾਵਾਂ ਪ੍ਰ੍ਰਦਾਨ ਕਰਨ ਲਈ ਯੋਗ ਲਾਭਪਾਤਰੀਆਂ ਨੂੰ ਈ-ਕਾਰਡ ਜਾਰੀ ਕੀਤੇ ਜਾ ਰਹੇ ਹਨ, ਜਿਸ ਤਹਿਤ ਯੋਗ ਪਰਿਵਾਰਾਂ ...

ਪੂਰੀ ਖ਼ਬਰ »

ਪੀ. ਐਨ. ਬੀ. ਨੇ ਘਟਾਈਆਂ ਵਿਆਜ ਦਰਾਂ

ਜਲੰਧਰ, 13 ਅਗਸਤ (ਸ਼ਿਵ)- ਰਿਜ਼ਰਵ ਬੈਂਕ ਵਲੋਂ ਵਿਆਜ 'ਚ ਕੀਤੀ ਜਾ ਰਹੀ ਕਟੌਤੀ ਨੂੰ ਦੇਖਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੁਆਰਾ ਸਮੇਂ-ਸਮੇਂ 'ਤੇ ਵਿਆਜ ਦਰ 'ਚ ਕਟੌਤੀ ਕੀਤੀ ਜਾ ਰਹੀ ਹੈ | ਬੀਤੇ ਦਿਨੀਂ ਬੈਂਕ ਨੇ ਆਪਣੀ ਵਿਆਜ ਦਰ ਐਮ. ਸੀ. ਐਲ. ਆਰ. ਵਿਚ 1 ਅਗਸਤ 2019 ਤੋਂ 0.10 ਫੀਸਦੀ ...

ਪੂਰੀ ਖ਼ਬਰ »

ਰੈਵਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ

ਜਲੰਧਰ, 13 ਅਗਸਤ (ਹਰਵਿੰਦਰ ਸਿੰਘ ਫੁੱਲ)-ਰੈਵਨਿਊ ਪਟਵਾਰ ਯੂਨੀਅਨ ਜਿਲਾ ਜਲੰਧਰ ਦੀ ਇਕ ਮੀਟਿੰਗ ਪ੍ਰਧਾਨ ਧੀਰਾ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਜਲੰਧਰ ਵਿਖੇ ਹੋਈ | ਜਿਸ ਵਿਚ ਜ਼ਿਲੇ੍ਹ ਦੀਆਂ ਪੰਜਾਂ ਤਹਿਸੀਲਾਂ ਦੇ ਅਹੁਦੇਦਾਰ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਦੇ ਕੰਮ ਦਾ ਬੇਰੀ ਵਲੋਂ ਉਦਘਾਟਨ

ਜਲੰਧਰ, 13 ਅਗਸਤ (ਜਸਪਾਲ ਸਿੰਘ)-ਸੂਬਾ ਸਰਕਾਰ ਵਲੋਂ ਚਲਾਈ ਗਈ ਸਰਬਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਗ੍ਰਾਮ ਸੁਵਿਧਾ ਸੈਂਟਰ ਲੱਧੇਵਾਲੀ ਵਿਖੇ ਹਲਕਾ ਵਿਧਾਇਕ ਰਜਿੰਦਰ ਬੇਰੀ ਵਲੋਂ ਕੀਤੀ ਗਈ | ਇਸ ਮੌਕੇ ਸ੍ਰੀ ਬੇਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਇਕ ਪਰਿਵਾਰ ਦੇ ...

ਪੂਰੀ ਖ਼ਬਰ »

ਕੁੱਕੜ ਪਿੰਡ ਹਾਕੀ ਲੀਗ 'ਚ ਫਸਵੇਂ ਤੇ ਰੋਮਾਂਚਕ ਮੁਕਾਬਲੇ ਹੋਏ

ਜਲੰਧਰ, 13 ਅਗਸਤ (ਜਸਪਾਲ ਸਿੰਘ)-ਗੋਬਿੰਦ ਸਪੋਰਟਸ ਅਕੈਡਮੀ ਕੁੱਕੜ ਪਿੰਡ ਵੋਂ ਸਮੂਹ ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਪੰਜਵੀਂ ਹਾਕੀ ਲੀਗ 'ਚ ਬਹੁਤ ਹੀ ਫਸਵੇਂ ਤੇ ਰੋਮਾਂਚਕ ਮੁਕਾਬਲੇ ਹੋਏ | ਅਕੈਡਮੀ ਦੇ ...

ਪੂਰੀ ਖ਼ਬਰ »

ਡੀ. ਸੀ. ਵਲੋਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਵੋਟਰ ਪਹਿਚਾਣ ਪ੍ਰੋਗਰਾਮ 'ਚ ਸਹਿਯੋਗ ਦੇਣ ਦੀ ਅਪੀਲ

ਜਲੰਧਰ, 13 ਅਗਸਤ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਪਹਿਲੀ ਜਨਵਰੀ 2020 ਨੂੰ ਅਧਾਰ ਮੰਨ ਕੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਕਰਨ ਸਬੰਧੀ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ 'ਚ ਵੀ ਕੰਮਕਾਜ ਰਿਹਾ ਠੱਪ

ਜਲੰਧਰ, 13 ਅਗਸਤ (ਚੰਦੀਪ ਭੱਲਾ)-ਜਿੱਥੇ ਇਕ ਪਾਸੇ ਸ਼ਹਿਰ 'ਚ ਬੰਦ ਦਾ ਪੂਰਾ ਅਸਰ ਵੇਖਣ ਨੂੰ ਮਿਲਿਆ ਉੱਥੇ ਦੂਜੇ ਪਾਸੇ ਤਹਿਸੀਲ ਤੇ ਪ੍ਰਸ਼ਾਸਕੀ ਕੰਪਲੈਕਸ ਦੇ ਸਾਰੇ ਦਫਤਰਾਂ 'ਚ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ | ਅੱਜ ਜਿੱਥੇ ਇਕ ਪਾਸੇ ਤਹਿਸੀਲ ਕੰਪਲੈਕਸ 'ਚ ਸੁੰਨਸਾਨ ...

ਪੂਰੀ ਖ਼ਬਰ »

ਐਡਵੋਕੇਟ ਭੁਪਿੰਦਰ ਸਿੰਘ ਲਾਲੀ ਨੇ ਜ਼ਮੀਨ 'ਤੇ ਕਬਜ਼ੇ ਦੇ ਦੋਸ਼ਾਂ ਨੂੰ ਨਕਾਰਿਆ

ਜਲਧਰ, 13 ਅਗਸਤ (ਜਸਪਾਲ ਸਿੰਘ)-ਐਡਵੋਕੇਟ ਭੁਪਿੰਦਰ ਸਿੰਘ ਲਾਲੀ ਨੇ ਨਗਰ ਨਿਗਮ ਕਮਿਸ਼ਨਰ ਕੋਲ ਆਪਣਾ ਪੱਖ ਰੱਖਦੇ ਹੋਏ ਪਿਛਲੇ ਦਿਨੀਂ ਸਾਬਕਾ ਕੌਾਸਲਰ ਤੇ ਪਿੰਡ ਨੰਗਲ ਸ਼ਾਮਾਂ ਦੇ ਕੁਝ ਵਿਅਕਤੀਆਂ ਵਲੋਂ ਕਬਜ਼ੇ ਦੇ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ...

ਪੂਰੀ ਖ਼ਬਰ »

ਈ. ਐਸ. ਐਸ. ਗਲੋਬਲ ਕੰਪਨੀ ਨੇ 15 ਦਿਨਾਂ 'ਚ ਲਗਾਇਆ ਕੈਨੇਡਾ ਦਾ ਵੀਜ਼ਾ

ਜਲੰਧਰ, 13 ਅਗਸਤ (ਅ. ਬ.)- ਇੰਮੀਗ੍ਰੇਸ਼ਨ 'ਚ ਪੰਜਾਬ ਦੀ ਪ੍ਰਮੁੱਖ ਕੰਪਨੀ ਈ. ਐਸ. ਐਸ. ਗਲੋਬਲ ਨੇ ਸਿਰਫ 15 ਦਿਨਾਂ 'ਚ ਹੀ ਕਪੂਰਥਲਾ ਨਿਵਾਸੀ ਕਾਜਲਪ੍ਰੀਤ ਦਾ ਕੈਨੇਡਾ ਦਾ ਵੀਜ਼ਾ ਲਗਾ ਕੇ ਉਸ ਦੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ | ਕਾਜਲਪ੍ਰੀਤ ...

ਪੂਰੀ ਖ਼ਬਰ »

ਬੰਦ ਦਾ ਅਸਰ, ਨਹੀਂ ਚੁੱਕਿਆ ਗਿਆ 600 ਟਨ ਕੂੜਾ

ਜਲੰਧਰ, 13 ਅਗਸਤ (ਸ਼ਿਵ)-ਰਵਿਦਾਸੀਆ ਸਮਾਜ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦਾ ਅਸਰ ਨਿਗਮ ਦੇ ਕੰਮਕਾਜ 'ਤੇ ਵੀ ਪਿਆ ਜਿਸ ਨਾਲ ਸ਼ਹਿਰ 'ਚੋਂ ਅੱਜ 600 ਟਨ ਦੇ ਕਰੀਬ ਕੂੜਾ ਸੜਕਾਂ ਤੋਂ ਨਹੀਂ ਚੁੱਕਿਆ ਗਿਆ | ਨਿਗਮ ਦੀ ਵਰਕਸ਼ਾਪ ਲੰਬਾ ਪਿੰਡ ਚੌਕ 'ਚ ਹੈ ਜਿਸ ਵਿਚ ਕੂੜਾ ਚੁੱਕਣ ...

ਪੂਰੀ ਖ਼ਬਰ »

ਇੰੰਸਟੀਚਿਊਟ ਆਫ਼ ਚਾਰਟਡ ਅਕਾਊਾਟੈਂਟਸ ਨੇ ਸੀ. ਏ. ਦਾ ਨਤੀਜਾ ਐਲਾਨਿਆ

ਜਲੰਧਰ, 13 ਅਗਸਤ (ਰਣਜੀਤ ਸਿੰਘ ਸੋਢੀ)-ਇੰਸਟੀਚਿਊਟ ਆਫ਼ ਚਾਰਟਰ ਅਕਾਊਾਟੈਂਟਸ ਵਲੋਂ ਮਈ 2019 ਦੀ ਸੀ. ਏ. ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ | ਜਲੰਧਰ ਬਰਾਂਚ ਦੇ 300 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ | ਜਲੰਧਰ ਬਰਾਂਚ ਦੇ ਸਟੂਡੈਂਟ ਐਸੋਸੀਏਸ਼ਨ ਦੇ ਚੇਅਰਮੈਨ ਸੀ. ...

ਪੂਰੀ ਖ਼ਬਰ »

ਗੰਦੇ ਪਾਣੀ 'ਚ ਡੁੱਬੇ ਇਲਾਕੇ ਦੇਖਣ ਗਏ ਕਮਿਸ਼ਨਰ ਸਾਹਮਣੇ ਲੋਕਾਂ ਨੇ ਕੱਢੀ ਭੜਾਸ

ਜਲੰਧਰ, 13 ਅਗਸਤ (ਸ਼ਿਵ)-ਇਕ ਹਫ਼ਤੇ ਬਾਅਦ ਪਾਣੀ 'ਚ ਡੁੱਬੇ ਗੁਰੂ ਗੋਬਿੰਦ ਸਿੰਘ ਐਵੀਨਿਊ, ਨਿਊ ਗਾਂਧੀ ਨਗਰ, ਉਪਕਾਰ ਨਗਰ ਦੇ ਲੋਕਾਂ ਨੇ ਮੌਕਾ ਦੇਖਣ ਲਈ ਆਏ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਸਾਹਮਣੇ ਲੋਕਾਂ ਨੇ ਜੰਮ ਕੇ ਭੜਾਸ ਕੱਢੀ ਕਿ ਉਹ ਇਕ ਹਫ਼ਤੇ ਤੋਂ ਗੰਦੇ ਪਾਣੀ 'ਚ ...

ਪੂਰੀ ਖ਼ਬਰ »

ਭਲਕੇ ਕੱਢੀ ਜਾਵੇਗੀ ਤਿਰੰਗਾ ਯਾਤਰਾ-ਵਿਜੇ ਸਾਂਪਲਾ

ਜਲੰਧਰ, 13 ਅਗਸਤ (ਸ਼ਿਵ)- ਅਖੰਡ ਭਾਰਤ ਸੰਕਲਪ ਸਮਿਤੀ ਵਲੋਂ ਇਕ ਵਿਸ਼ੇਸ਼ ਮੀਟਿੰਗ ਨੌਜਵਾਨ ਆਗੂ ਸ਼ੀਤਲ ਅੰਗੂਰਾਲ ਦੇ ਦਫਤਰ ਦਾਨਸ਼ਮੰਦਾਂ 'ਚ ਜਥੇਬੰਦੀ ਦੇ ਚੇਅਰਮੈਨ ਵਿਜੇ ਸਾਂਪਲਾ ਦੀ ਪ੍ਰਧਾਨਗੀ 'ਚ ਹੋਈ | ਜਿਸ ਵਿਚ ਫ਼ੈਸਲਾ ਲਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ...

ਪੂਰੀ ਖ਼ਬਰ »

ਸਕੂਲ 'ਚ ਚੋਰੀ ਕਰਨ ਵਾਲੇ 4ਵਿਅਕਤੀ ਕਾਬੂ

ਚੁਗਿੱਟੀ/ਜੰਡੂਸਿੰਘਾ, 13 ਅਗਸਤ (ਨਰਿੰਦਰ ਲਾਗੂ)-ਲੰਮਾ ਪਿੰਡ ਨਾਲ ਲਗਦੇ ਮੁਹੱਲਾ ਪਿ੍ਥਵੀ ਨਗਰ 'ਚ ਸਥਿਤ ਗੁ: ਤੇਗ ਬਹਾਦਰ ਸੀਨੀ: ਸੈਕੰ: ਸਕੂਲ 'ਚ ਰੱਖੀ ਹੋਈ ਇਕ ਅਲਮਾਰੀ 'ਚੋਂ ਨਕਦੀ ਚੋਰੀ ਕਰਨ ਦੇ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਥਾਣਾ ਰਾਮਾ ਮੰਡੀ ਦੀ ਪੁਲਿਸ ਵਲੋਂ ਇਕ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX