ਤਾਜਾ ਖ਼ਬਰਾਂ


ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਵਿਅਕਤੀਆਂ ਦੀ ਮੌਤ, ਦੋ ਗੰਭੀਰ ਜ਼ਖ਼ਮੀ
. . .  28 minutes ago
ਪਾਤੜਾਂ, 17 ਫਰਵਰੀ (ਗੁਰਇਕਬਾਲ ਸਿੰਘ ਖ਼ਾਲਸਾ)- ਬੀਤੀ ਦੇਰ ਰਾਤ ਇੱਥੇ ਕੌਮੀ ਮਾਰਗ 'ਤੇ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ...
ਵੈਨ ਹਾਦਸੇ ਤੋਂ ਬਾਅਦ ਲੌਂਗੋਵਾਲ ਦੇ ਨਿੱਜੀ ਸਕੂਲਾਂ ਵਿਚ ਛਾਇਆ ਸੰਨਾਟਾ, ਸਕੂਲ ਬੱਸਾਂ ਹੋਈਆਂ ਅਲੋਪ
. . .  26 minutes ago
ਲੌਂਗੋਵਾਲ, 17 ਫਰਵਰੀ (ਸ.ਸ.ਖੰਨਾ,ਵਿਨੋਦ) - ਬੀਤੇ ਦਿਨੀਂ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਮਾਸੂਮ ਬੱਚਿਆਂ ਦੀ ਮੌਤ ਹੋਣ ਕਾਰਨ ਕਸਬਾ ਲੌਂਗੋਵਾਲ ...
ਨਿਰਭੈਆ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਜਾਰੀ
. . .  38 minutes ago
ਫ਼ਿਰੋਜ਼ਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਉਪ ਪ੍ਰਧਾਨ ਰਾਕੇਸ਼ ਕੁਮਾਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  43 minutes ago
ਚੰਡੀਗੜ੍ਹ, 17 ਫਰਵਰੀ (ਵਿਕਰਮਜੀਤ ਸਿੰਘ ਮਾਨ)- ਫ਼ਿਰੋਜ਼ਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਉਪ ਪ੍ਰਧਾਨ ਰਾਜੇਸ਼ ਕੁਮਾਰ ਨੇ ਅੱਜ ਆਪਣੇ ਅਹੁਦੇ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ...
ਸ਼ਾਹੀਨ ਬਾਗ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  55 minutes ago
ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣ ਲਈ ਸੁਖਦੇਵ ਢੀਂਡਸਾ ਦਾ ਦੇਵਾਂਗਾ ਸਾਥ- ਰਾਮੂਵਾਲੀਆ
. . .  57 minutes ago
ਬਰਨਾਲਾ, 17 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)- ਲੋਕ ਭਲਾਈ ਪਾਰਟੀ ਦੀ ਮੁੜ ਸੁਰਜੀਤੀ ਲਈ ਅੱਜ ਬਰਨਾਲਾ ਵਿਖੇ ਪਾਰਟੀ ਵਰਕਰਾਂ ਵਲੋਂ ਰੱਖੀ ਗਈ ਇੱਕ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 1 hour ago
ਬਰਨਾਲਾ/ਰੂੜੇਕੇ ਕਲਾਂ, 17 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਮਾਨਸਾ-ਬਰਨਾਲਾ ਮੁੱਖ ਮਾਰਗ 'ਤੇ ਰੂੜੇਕੇ ਕਲਾਂ ਵਿਖੇ ਵਾਪਰੇ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਕੱਤਰ ਕੀਤੀ...
ਬੈਂਕ ਮੁਲਾਜ਼ਮ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  about 1 hour ago
ਜ਼ੀਰਾ, 17 ਫਰਵਰੀ (ਪ੍ਰਤਾਪ ਸਿੰਘ ਹੀਰਾ)- ਅੱਜ ਸਵੇਰੇ ਕਰੀਬ 11.40 ਵਜੇ ਤਲਵੰਡੀ ਰੋਡ ਜ਼ੀਰਾ ਵਿਖੇ ਸਥਿਤ ਰਤਨਾਕਰ ਬੈਂਕ (ਆਰ. ਬੀ. ਐੱਲ. ਬੈਂਕ) ਦੇ ਮੁਲਾਜ਼ਮ ਕੋਲੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ...
ਮਾਣਹਾਨੀ ਦੇ ਮਾਮਲੇ 'ਚ ਬੈਂਸ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
. . .  about 1 hour ago
ਪਟਿਆਲਾ, 17 ਫਰਵਰੀ (ਅਮਨਦੀਪ ਸਿੰਘ)- ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ...
ਅੰਮ੍ਰਿਤਸਰ : ਮੁਲਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਨਿਗਮ ਮੁਲਾਜ਼ਮਾਂ ਵਲੋਂ ਹੜਤਾਲ
. . .  about 1 hour ago
ਅੰਮ੍ਰਿਤਸਰ, 17 ਫਰਵਰੀ (ਹਰਮਿੰਦਰ ਸਿੰਘ)- ਨਗਰ ਨਿਗਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸੰਬੰਧੀ ਮੁਲਾਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਨਿਗਮ ਪ੍ਰਸ਼ਾਸਨ ਨੂੰ ਦਿੱਤੇ ਅਲਟੀਮੇਟਮ ਦਾ...
ਮੁੰਬਈ 'ਚ ਜੀ. ਐੱਸ. ਟੀ. ਭਵਨ 'ਚ ਲੱਗੀ ਅੱਗ
. . .  about 2 hours ago
ਮੁੰਬਈ, 17 ਫਰਵਰੀ- ਮੁੰਬਈ ਦੇ ਮਝਗਾਂਓ ਇਲਾਕੇ 'ਚ ਸਥਿਤ ਜੀ. ਐੱਸ. ਟੀ. ਭਵਨ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਭਵਨ ਦੀ ਸੱਤਵੀਂ ਅਤੇ ਅੱਠਵੀਂ ਮੰਜ਼ਲ 'ਤੇ ਲੱਗੀ...
ਸੂਬੇ ਦੇ ਕਿਸਾਨਾਂ ਲਈ ਪੰਜਾਬ ਮੰਡੀ ਬੋਰਡ ਨੇ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 17 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਪੰਜਾਬ ਰਾਜ ਦੇ ਸਮੁੱਚੇ ਕਿਸਾਨਾਂ ਲਈ ਪੰਜਾਬ ਮੰਡੀ ਬੋਰਡ ਵਲੋਂ ਭਾਰਤ ਸਰਬੱਤ ਬੀਮਾ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ...
ਲੌਂਗੋਵਾਲ ਵੈਨ ਹਾਦਸਾ : ਮਾਸੂਮ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣ ਪਹੁੰਚੇ ਭਾਈ ਲੌਂਗੋਵਾਲ
. . .  about 2 hours ago
ਲੌਂਗੋਵਾਲ, 17 ਫਰਵਰੀ (ਸ. ਸ. ਖੰਨਾ, ਵਿਨੋਦ)- ਬੀਤੇ ਦਿਨੀਂ ਲੌਂਗੋਵਾਲ ਵਿਖੇ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਮਾਸੂਮ ਬੱਚਿਆਂ ਦੀ ਜਿੰਦਾ ਸੜਨ ਕਾਰਨ ਮੌਤ ਹੋ ਗਈ ਸੀ। ਅੱਜ ਸ਼੍ਰੋਮਣੀ...
ਹਥਿਆਰਾਂ ਦੀ ਨੋਕ 'ਤੇ ਗੋਲਡ ਲੋਨ ਕੰਪਨੀ 'ਚੋਂ 12 ਕਰੋੜ ਰੁਪਏ ਦਾ ਸੋਨਾ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  53 minutes ago
ਲੁਧਿਆਣਾ, 17 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਗਿੱਲ ਰੋਡ 'ਤੇ ਸਥਿਤ ਸੋਨਾ ਗਿਰਵੀ ਰੱਖ ਕੇ ਕਰਜ਼ਾ ਦੇਣ ਵਾਲੀ ਕੰਪਨੀ ਆਈ. ਆਈ. ਐੱਫ. ਐੱਲ. ਦੇ ਦਫ਼ਤਰ 'ਚੋਂ ਅੱਜ ਦਿਨ-ਦਿਹਾੜੇ...
ਦੇਸ਼ ਭਰ 'ਚ ਜਲਦ ਹੀ ਲਾਗੂ ਹੋਵੇਗੀ ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ ਸਕੀਮ- ਰਾਓਸਾਹੇਬ ਦਾਨਵੇ
. . .  about 2 hours ago
ਰਾਜਾਸਾਂਸੀ, 17 ਫਰਵਰੀ (ਹੇਰ, ਖੀਵਾ)- ਕੇਂਦਰੀ ਰਾਜ ਮੰਤਰੀ ਰਾਓਸਾਹੇਬ ਪਾਟਿਲ ਦਾਨਵੇ ਨੇ ਰਾਜਾਸਾਂਸੀ ਵਿਖੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਜਲਦ ਹੀ ਦੇਸ਼ ਭਰ 'ਚ ਜਲਦ ਹੀ ਇੱਕ ਰਾਸ਼ਟਰ, ਇੱਕ ਰਾਸ਼ਨ...
ਸ੍ਰੀ ਮੁਕਤਸਰ ਸਾਹਿਬ : ਵੈਨਾਂ ਦੀ ਚੈਕਿੰਗ ਕਾਰਨ ਚਾਲਕਾਂ 'ਚ ਮਚਿਆ ਹੜਕੰਪ, ਸਕੂਲਾਂ 'ਚੋਂ ਗ਼ਾਇਬ ਹੋਈਆਂ ਵੈਨਾਂ
. . .  about 3 hours ago
ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸੰਭਾਲਿਆ ਕਾਰਜਭਾਰ
. . .  about 3 hours ago
ਜਲੰਧਰ : ਸ਼ਮਸ਼ਾਨ ਘਾਟ ਨੇੜਿਓਂ ਮਿਲੀ ਵਿਅਕਤੀ ਦੀ ਲਾਸ਼
. . .  about 3 hours ago
ਅਬੋਹਰ ਦੇ ਸਰਕਾਰੀ ਹਸਪਤਾਲ 'ਚ ਲੱਗੇ ਪੰਘੂੜੇ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
. . .  about 3 hours ago
ਫੌਜ 'ਚ ਮਹਿਲਾ ਅਧਿਕਾਰੀਆਂ ਨੂੰ ਮਿਲੇਗਾ ਸਥਾਈ ਕਮਿਸ਼ਨ, ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪਾਈ ਝਾੜ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਭਾਦੋਂ ਸੰਮਤ 551

ਸੰਪਾਦਕੀ

ਕਸ਼ਮੀਰ ਸਮੱਸਿਆ : ਵੰਡ ਤੋਂ ਲੈ ਕੇ ਧਾਰਾ 370 ਖਤਮ ਹੋਣ ਤੱਕ (2)

ਦੋ ਹਿੱਸਿਆਂ ਵਿਚ ਕਿਵੇਂ ਵੰਡਿਆ ਗਿਆ ਸੀ ਕਸ਼ਮੀਰ?

(ਕੱਲ੍ਹ ਤੋਂ ਅੱਗੇ) 15 ਜਨਵਰੀ ਨੂੰ ਸੁਰੱਖਿਆ ਪ੍ਰੀਸ਼ਦ ਨੇ ਭਾਰਤ ਦਾ ਪੱਖ ਜਾਣਨ ਲਈ ਮੀਟਿੰਗ ਰੱਖੀ ਤੇ ਅਗਲੇ ਦਿਨ ਪਾਕਿਸਤਾਨ ਨਾਲ। ਭਾਰਤ ਦੀ ਪ੍ਰਤੀਨਿਧਤਾ ਗੋਪਾਲ ਸੁਆਮੀ ਆਇੰਗਰ, ਸ਼ੇਖ ਅਬਦੁੱਲਾ ਅਤੇ ਐਮ.ਸੀ. ਸੀਤਲਵਾੜ ਕਰ ਰਹੇ ਸਨ ਜਦ ਕਿ ਪਾਕਿਸਤਾਨ ਵਲੋਂ ਸਰ ਜ਼ਫ਼ਰਉਲਾ ...

ਪੂਰੀ ਖ਼ਬਰ »

ਪੰਜਾਬ 'ਚ ਕਿਉਂ ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ?

ਪੰਜਾਬ ਦੀ ਧਰਤੀ 'ਤੇ ਬੇਖ਼ੌਫ਼ ਵਗ ਰਿਹਾ ਚਿੱਟੇ ਨਸ਼ੇ ਦਾ ਦਰਿਆ ਇੱਥੋਂ ਦੇ ਜੰਮੇ-ਜਾਇਆਂ ਨੂੰ ਆਪਣੀ ਲਪੇਟ ਵਿਚ ਲੈਣ ਤੋਂ ਬਾਅਦ ਆਉਣ ਵਾਲੀ ਨਸਲ ਲਈ ਵੀ ਕੰਡੇ ਬੀਜ ਰਿਹਾ ਪ੍ਰਤੀਤ ਹੁੰਦਾ ਹੈ। ਪੰਜਾਬ ਦੀ ਧਰਤੀ ਨੂੰ ਮਾਣ ਸੀ ਕਿ ਜਦ ਵੀ ਕਦੇ ਬਾਹਰੀ ਲੋਕਾਂ ਵਲੋਂ ਇਸ ਨੂੰ ...

ਪੂਰੀ ਖ਼ਬਰ »

ਦਿਹਾਤੀ ਆਰਥਿਕਤਾ ਦੀ ਮਜ਼ਬੂਤੀ ਬਿਨਾਂ ਨਹੀਂ ਥੰਮੇਗਾ ਆਰਥਿਕ ਮੰਦਵਾੜਾ

ਆਰਥਿਕ ਮੰਦੀ ਨੂੰ ਬਹੁਤ ਗੰਭੀਰ ਅਤੇ ਪਿਛਲੇ 70 ਸਾਲਾਂ ਵਿਚ ਸਭ ਤੋਂ ਬੁਰੀ ਦੱਸਦਿਆਂ ਨੀਤੀ ਆਯੋਗ ਦੇ ਚੇਅਰਮੈਨ ਰਾਜੀਵ ਕੁਮਾਰ ਨੇ ਅਰਥਚਾਰੇ ਨੂੰ ਉੱਪਰ ਚੁੱਕਣ ਲਈ ਕੁਝ ਵਿਸ਼ੇਸ਼ ਕਦਮ ਚੁੱਕਣ ਦਾ ਸੱਦਾ ਦਿੱਤਾ ਹੈ। ਪਰ ਮੈਂ ਇਹ ਮਹਿਸੂਸ ਕੀਤਾ ਹੈ ਕਿ ਨੀਤੀ ਆਯੋਗ ਨੇ ਇਹ ਜਾਨਣ ਤੋਂ ਬਾਅਦ ਵੀ ਕੋਈ ਚਿੰਤਾ ਇਸ ਸਬੰਧੀ ਜ਼ਾਹਰ ਨਹੀਂ ਕੀਤੀ ਕਿ ਭਾਰਤੀ ਕਿਸਾਨਾਂ ਨੇ ਸਾਲ 2000 ਤੋਂ ਲੈ ਕੇ 2017 ਤੱਕ ਦੇ 17 ਸਾਲਾਂ ਵਿਚ ਲੱਕ ਤੋੜਵੇਂ 45 ਲੱਖ ਕਰੋੜ ਦੇ ਘਾਟੇ ਦਾ ਸਾਹਮਣਾ ਕਿਵੇਂ ਕੀਤਾ ਹੈ?
ਖੇਤੀਬਾੜੀ ਦਾ ਗੰਭੀਰ ਸੰਕਟ, ਜੋ ਕਿ ਪਿਛਲੇ 70 ਸਾਲਾਂ ਵਿਚ ਸਭ ਤੋਂ ਬੁਰੇ ਦੌਰ ਵਿਚੋਂ ਗੁਜ਼ਰ ਰਿਹਾ ਹੈ, ਵੱਲ ਕਿਸੇ ਵੀ ਮੁੱਖ ਅਰਥਸ਼ਾਸਤਰੀ ਜਾਂ ਨੀਤੀਘਾੜੇ ਦਾ ਧਿਆਨ ਨਹੀਂ ਗਿਆ। ਓ.ਈ.ਸੀ.ਡੀ.-ਆਈ.ਸੀ.ਆਰ.ਆਈ.ਈ.ਆਰ. ਦਾ ਅਧਿਐਨ ਜਿਸ ਨੇ ਇਹ ਸਪੱਸ਼ਟ ਕੀਤਾ ਹੈ ਕਿ ਕਿਸਾਨਾਂ ਨੂੰ ਬੁਨਿਆਦੀ ਆਮਦਨ ਨਹੀਂ ਮਿਲਦੀ, ਜਿਸ ਨਾਲ ਕਿਸਾਨਾਂ ਨੂੰ 45 ਲੱਖ ਕਰੋੜ ਦਾ ਘਾਟਾ ਪਿਆ ਹੈ। ਇਸ ਤੋਂ ਪਹਿਲਾਂ ਲੀਕ ਹੋਈ ਰਾਸ਼ਟਰੀ ਸਰਵੇਖਣ ਨਮੂਨਾ ਦਫ਼ਤਰ (ਐਨ.ਐਸ.ਐਸ.ਓ.) ਦੀ 'ਪੀਰੀਓਡਿਕ ਲੇਬਰ ਫੋਰਸ ਸਰਵੇਅ' 2017-18 ਦੀ ਰਿਪੋਰਟ ਅਨੁਸਾਰ ਦਿਹਾਤੀ ਖੇਤਰਾਂ ਵਿਚ ਕਰੀਬ 3.4 ਕਰੋੜ ਕੱਚੇ ਮਜ਼ਦੂਰ, ਜਿਨ੍ਹਾਂ ਵਿਚੋਂ 3 ਕਰੋੜ ਖੇਤ ਮਜ਼ਦੂਰ ਹਨ, 2011-12 ਅਤੇ 2017-18 ਦੌਰਾਨ ਆਪਣੇ ਕੰਮ ਤੋਂ ਵਿਹਲੇ ਹੋਏ ਹਨ।
ਪਿੰਡਾਂ ਅਤੇ ਪੇਂਡੂ ਖੇਤਰ ਵਿਚ ਅਰਥਚਾਰੇ ਦੀ ਮਾੜੀ ਹਾਲਤ ਸੀ ਪਰ ਨੀਤੀਘਾੜਿਆਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ। ਇਸ ਨੂੰ ਇਸ ਤਰ੍ਹਾਂ ਸਮਝਿਆ ਗਿਆ ਕਿ ਇਸ ਨਾਲ ਭਾਰਤੀ ਅਰਥਚਾਰੇ 'ਤੇ ਕੋਈ ਵੀ ਪ੍ਰਭਾਵ ਨਹੀਂ ਪਵੇਗਾ ਅਤੇ ਇੰਝ ਸਮਝਿਆ ਜਾਂਦਾ ਹੈ ਕਿ ਅਰਥਚਾਰੇ ਵਿਚ ਗੜਬੜ ਓਦੋਂ ਹੋਵੇਗੀ ਜਦੋੋਂ ਉਦਯੋਗ ਘਾਟੇ ਵਿਚ ਜਾਵੇਗਾ। ਇਸ ਨੂੰ ਇਸ ਤਰ੍ਹਾਂ ਸਮਝਿਆ ਗਿਆ ਕਿ ਜਿਵੇਂ ਦਿਹਾਤੀ ਭਾਰਤ ਦੀ ਹੋਂਦ ਹੀ ਨਹੀਂ ਹੈ ਜਾਂ ਭਾਰਤ ਦਾ ਦਿਹਾਤੀ ਖੇਤਰ ਸਹਾਰਾ ਰੇਗਿਸਤਾਨ ਵਿਚ ਵਸਦਾ ਹੋਵੇ, ਜਿਸ ਦੀ ਕਿ ਚਿੰਤਾ ਕੀਤੇ ਜਾਣ ਦੀ ਕੋਈ ਲੋੜ ਨਹੀਂ। ਪਰ ਜੇਕਰ ਨੀਤੀ ਆਯੋਗ ਸਮਾਂ ਰਹਿੰਦਿਆਂ ਹੀ ਇਸ ਗੰਭੀਰ ਸਮੱਸਿਆ ਪ੍ਰਤੀ ਜਾਗਿਆ ਹੁੰਦਾ ਤਾਂ ਹੁਣ ਏਨਾ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਸੀ। ਇਹ ਮੰਦੀ ਘਰੇਲੂ ਮੰਗ ਘਟਣ ਦਾ ਨਤੀਜਾ ਹੈ, ਜੋ ਖੇਤੀਬਾੜੀ ਆਮਦਨ ਵਿਚ ਮੰਦੀ ਦੇ ਕਾਰਨ ਪੈਦਾ ਹੋਈ ਹੈ।
ਪਿਛਲੇ 2 ਸਾਲਾਂ ਵਿਚ ਖੇਤੀਬਾੜੀ ਵਿਚ ਕਰੀਬ 'ਸਿਫਰ ਵਾਧਾ ਦਰ' ਅਤੇ 2011-12 ਅਤੇ 2016-17 ਦੌਰਾਨ ਅੱਧੇ ਫੀਸਦੀ ਤੋਂ ਵੀ ਘੱਟ ਵਾਧਾ ਦਰ ਹੋਣ ਕਾਰਨ ਇਹ ਸਪੱਸ਼ਟ ਤੌਰ 'ਤੇ ਦਿਸ ਰਿਹਾ ਸੀ ਕਿ ਪੇਂਡੂ ਅਰਥਚਾਰਾ ਗੰਭੀਰ ਮੰਦਵਾੜੇ ਵੱਲ ਜਾ ਰਿਹਾ ਹੈ। ਖੇਤੀਬਾੜੀ ਆਮਦਨ ਪਿਛਲੇ 14 ਸਾਲਾਂ ਤੋਂ ਬਹੁਤ ਘੱਟ ਹੈ। ਦੁੱਖ ਦੀ ਇਕ ਹੋਰ ਗੱਲ ਇਹ ਵੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਹ ਵੀ ਦਿਖਾਇਆ ਸੀ ਕਿ ਖੇਤੀਬਾੜੀ ਵਿਚ ਪਬਲਿਕ ਸੈਕਟਰ ਦਾ ਨਿਵੇਸ਼ ਵੀ ਬਹੁਤ ਘੱਟ (2011-12 ਅਤੇ 2016-17 ਦਰਮਿਆਨ ਜੀ.ਡੀ.ਪੀ. ਦੇ 0.3 ਤੋਂ 0.4 ਫ਼ੀਸਦੀ ਤੱਕ)। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਕ ਅਜਿਹਾ ਖੇਤਰ ਜੋ ਸਭ ਤੋਂ ਜ਼ਿਆਦਾ ਰੁਜ਼ਗਾਰ ਮੁਹੱਈਆ ਕਰਵਾਉਂਦਾ ਹੈ, ਨੂੰ ਕਿਸ ਤਰ੍ਹਾਂ ਉਕਤ ਸਾਲਾਂ ਵਿਚ ਨਜ਼ਰਅੰਦਾਜ਼ ਕੀਤਾ ਗਿਆ।
ਇਸ ਸਮੇਂ ਸਭ ਤੋਂ ਵੱਧ ਪੇਂਡੂ ਅਰਥਚਾਰੇ ਨੂੰ ਸੁਰਜੀਤ ਕਰਨ ਲਈ ਯਤਨ ਕਰਨ ਦੀ ਲੋੜ ਹੈ ਪਰ ਖੇਤੀਬਾੜੀ ਸੰਕਟ ਵਿਚ ਹੈ ਪਰ ਇਸ ਦੇ ਉਲਟ ਤਾਂ ਉਦਯੋਗ ਆਪਣੀਆਂ ਸੋਗਮਈ ਕਹਾਣੀਆਂ ਸੁਣਾ ਰਹੇ ਹਨ ਕਿ ਕਿਵੇਂ ਆਟੋ ਵਿਕਰੀ ਹੇਠਾਂ ਵੱਲ ਜਾ ਰਹੀ ਹੈ ਅਤੇ ਪਾਰਲੇ ਬਿਸਕੁਟ ਦੇ 10 ਹਜ਼ਾਰ ਕਾਮਿਆਂ 'ਤੇ ਨੌਕਰੀ ਖੁੱਸ ਜਾਣ ਦੀ ਤਲਵਾਰ ਲਟਕ ਰਹੀ ਹੈ ਕਿਉਂਕਿ 5 ਰੁਪਏ ਵਾਲੇ ਬਿਸਕੁਟਾਂ ਦੀ ਵਿਕਰੀ ਬਹੁਤ ਘਟ ਗਈ ਹੈ। 1 ਲੱਖ ਕਰੋੜ ਦੇ ਸਹਾਇਤਾ ਪੈਕੇਜ ਦੀ ਚਾਹਵਾਨ ਉਦਯੋਗਿਕ ਲਾਬੀ ਨੂੰ ਮੀਡੀਆ ਦੇ ਵੱਡੇ ਹਿੱਸੇ ਵਲੋਂ ਸਾਥ ਮਿਲ ਰਿਹਾ ਹੈ। ਇਨ੍ਹਾਂ ਵਲੋਂ ਫ਼ੈਲਾਏ ਜਾ ਰਹੇ ਸ਼ੋਰ-ਸ਼ਰਾਬੇ ਵਿਚ ਕਿਸਾਨਾਂ ਅਤੇ ਪੇਂਡੂ ਖੇਤਰ ਦੇ ਗ਼ਰੀਬਾਂ ਨੂੰ ਇਕ ਵਾਰ ਫਿਰ ਵਿਸਾਰ ਦਿੱਤਾ ਗਿਆ ਹੈ।
ਗਿਰਾਵਟ ਵਿਚ ਜਾ ਰਹੇ ਅਰਥਚਾਰੇ ਨੂੰ ਆਸਰਾ ਦੇਣ ਦੀਆਂ ਕੋਸ਼ਿਸ਼ਾਂ ਵਿਚ ਅਮੀਰਾਂ ਨੂੰ ਟੈਕਸਾਂ ਵਿਚ ਰਿਆਇਤ ਅਤੇ ਆਰਥਿਕ ਸਹਾਇਤਾ ਦਿੱਤੀ ਗਈ, ਅਤੇ ਇਸ ਤਰ੍ਹਾਂ ਸਮਾਜ ਦੇ ਧਨਾਢ ਲੋਕਾਂ ਨੂੰ ਹੋਰ ਪੈਸਾ ਮੁਹੱਈਆ ਕਰਵਾਇਆ ਗਿਆ। ਪਰ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਇਹ ਸਹਾਇਤਾ ਮੰਗ ਨੂੰ ਹੋਰ ਕਿਵੇਂ ਵਧਾ ਸਕਦੀ ਹੈ? ਇਸ ਸਹਾਇਤਾ ਨਾਲ ਗਰੀਬ ਲੋਕਾਂ ਕੋਲ ਪੈਸਾ ਕਿਵੇਂ ਆਵੇਗਾ? ਜਦੋਂ ਸਾਰੇ ਇਸ ਗੱਲ ਨਾਲ ਸਹਿਮਤ ਹਨ ਕਿ ਪੇਂਡੂ ਮੰਗ ਦੇ ਬਹੁਤ ਜ਼ਿਆਦਾ ਘਟ ਜਾਣ ਕਾਰਨ ਹੀ ਮੰਦੀ ਆਈ ਹੈ ਤਾਂ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਲੋਕਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾਉਣ ਦਾ ਕੀ ਅਰਥ ਹੈ ਜੋ ਖੁਦ ਇਸ ਮੰਦੀ ਲਈ ਜ਼ਿੰਮੇਵਾਰ ਹਨ। ਇਹ ਬਿਲਕੁਲ ਅਜਿਹਾ ਹੀ ਹੈ ਜਿਵੇਂ ਭਾਰਤ ਦੇ ਆਰਥਿਕ ਸਲਾਹਕਾਰ ਕੇ. ਸੁਬਰਾਮਨੀਅਨ ਨੇ ਕਿਹਾ ਸੀ ਕਿ ਭਾਰਤ ਦੇ ਇਨਕਾਰਪੋਰੇਟਾਂ ਦੀ ਪ੍ਰਵਿਰਤੀ 'ਮਨਾਫ਼ਿਆਂ ਨੂੰ ਨਿੱਜੀ ਬਣਾਉਣ ਅਤੇ ਘਾਟਿਆਂ ਨੂੰ ਸਮਾਜਿਕ ਬਣਾਉਣ ਦੀ ਹੈ'।
ਇਸ ਤੋਂ ਇਲਾਵਾ ਪਿਛਲੇ 12 ਸਾਲਾਂ ਵਿਚ ਕਰੀਬ 8.5 ਲੱਖ ਕਰੋੜ ਦੇ ਕਰਜ਼ੇ 'ਤੇ ਲਕੀਰ ਫੇਰੀ ਗਈ ਹੈ ਅਤੇ ਬੈਂਕ 17 ਲੱਖ ਕਰੋੜ ਦੇ ਹੋਰ ਫਸੇ ਹੋਏ ਕਰਜ਼ਿਆਂ ਵੱਲ ਤੱਕ ਰਹੇ ਹਨ, ਜਿਨ੍ਹਾਂ ਬਾਰੇ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਸਿਰਫ 12 ਲੱਖ ਕਰੋੜ ਦੇ ਹੀ ਮੁੜਨ ਦੀ ਆਸ ਹੈ। ਇਨ੍ਹਾਂ ਗੱਲਾਂ 'ਤੇ ਧਿਆਨ ਦੇਣ ਤੋਂ ਬਾਅਦ ਪਤਾ ਲਗਦਾ ਹੈ ਕਿ ਇਹ ਪਬਲਿਕ ਸੈਕਟਰ ਹੀ ਹੈ, ਜੋ ਏਨੀ ਵੱਡੀ ਰਕਮ ਡਕਾਰ ਗਿਆ ਹੈ। ਸਾਲ 2009 ਵਿਚ, ਜਦੋਂ ਵਿਸ਼ਵ ਪੱਧਰ 'ਤੇ ਆਰਿਥਕ ਮੰਦੀ ਸੀ ਤਾਂ ਭਾਰਤੀ ਉਦਯੋਗ ਪ੍ਰਤੀ ਸਾਲ 1.8 ਲੱਖ ਕਰੋੜ ਰੁਪਏ ਦੇ ਪੈਕੇਜ ਦੀ ਆਰਥਿਕ ਸਹਾਇਤਾ ਪ੍ਰਾਪਤ ਕਰ ਰਿਹਾ ਸੀ। ਦੂਜੇ ਸ਼ਬਦਾਂ ਵਿਚ ਇਸ ਨੇ ਪਿਛਲੇ 10 ਸਾਲਾਂ ਵਿਚ 18 ਲੱਖ ਕਰੋੜ ਰੁਪਏ ਪ੍ਰਾਪਤ ਕੀਤੇ ਹਨ। ਇਹ ਸਭ ਕੁਝ ਜੀ.ਡੀ.ਪੀ. ਦੀ 5 ਫ਼ੀਸਦੀ ਤੱਕ ਦੀ ਟੈਕਸ ਛੋਟ ਤੋਂ ਵੱਖਰਾ ਹੈ। ਮੁੱਖ ਆਰਥਿਕ ਸਲਾਹਕਾਰ ਬਿਲਕੁਲ ਠੀਕ ਸਨ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਉਦਯੋਗ ਨੂੰ ਆਪਣਾ ਪ੍ਰਬੰਧ ਆਪ ਕਰਨਾ ਚਾਹੀਦਾ ਹੈ ਅਤੇ ਹਰ ਵਾਰ ਮੰਦੀ ਦੇ ਸਮੇਂ ਸਰਕਾਰ ਵੱਲ ਨਹੀਂ ਭੱਜਣਾ ਚਾਹੀਦਾ।
ਜਦੋਂ ਸਾਰਿਆਂ ਦੀਆਂ ਨਜ਼ਰਾਂ ਰਿਜ਼ਰਵ ਬੈਂਕ ਵਲੋਂ ਸਰਕਾਰ ਨੂੰ ਦਿੱਤੇ ਗਏ 1.76 ਲੱਖ ਕਰੋੜ ਰੁਪਏ 'ਤੇ ਹਨ ਤਾਂ ਆਰਥਿਕ ਵਾਧੇ ਨੂੰ ਉੱਪਰ ਚੁੱਕਣ ਲਈ ਸਭ ਤੋਂ ਵਧੀਆ ਰਾਹ ਇਹ ਹੈ ਕਿ ਪੇਂਡੂ ਗਰੀਬਾਂ ਤੱਕ ਵੱਧ ਪੈਸਾ ਪਹੁੰਚਾਇਆ ਜਾਵੇ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਕਿ ਦੇਸ਼ ਦੇ 17 ਸੂਬਿਆਂ ਜਾਂ ਇਉਂ ਕਹਿ ਲਓ ਕਿ ਕਰੀਬ ਅੱਧੇ ਦੇਸ਼ ਦੇ ਕਿਸਾਨ ਪਰਿਵਾਰਾਂ ਦੀ ਸਾਲਾਨਾ ਆਮਦਨ ਸਿਰਫ 20 ਹਜ਼ਾਰ ਰੁਪਏ ਹੈ ਤਾਂ ਰਿਜ਼ਰਵ ਬੈਂਕ ਵਲੋਂ ਮੁਹੱਈਆ ਕਰਵਾਏ ਪੈਸੇ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਅਧੀਨ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਲਈ ਵਰਤਿਆ ਜਾਣਾ ਚਾਹੀਦਾ ਹੈ। ਮੌਜੂਦਾ ਸਮੇਂ ਵਿਚ ਜ਼ਮੀਨ ਵਾਲੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੀ ਸਰਕਾਰੀ ਸਹਾਇਤਾ ਦਿੱਤੀ ਜਾਂਦੀ ਹੈ ਜੋ ਵਧਾ ਕੇ 12 ਹਜ਼ਾਰ ਕੀਤੀ ਜਾਣੀ ਚਾਹੀਦੀ ਹੈ, ਜਿਸ ਦਾ ਭਾਵ ਇਹ ਹੈ ਕਿ ਉਨ੍ਹਾਂ ਨੂੰ ਮਿਲਦੀ ਸਹਾਇਤਾ ਵਿਚ 1 ਹਜ਼ਾਰ ਰੁਪਏ ਮਹੀਨਾਵਾਰ ਦਾ ਵਾਧਾ ਹੋ ਜਾਵੇਗਾ। ਇਸ ਦੇ ਨਾਲ ਹੀ ਸਮੇਂ ਦੀ ਮੰਗ ਹੈ ਕਿ ਜ਼ਮੀਨ ਰਹਿਤ ਕਿਸਾਨਾਂ ਨੂੰ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਅਧੀਨ ਲਿਆਂਦਾ ਜਾਵੇ।
ਇਸ ਦੇ ਨਾਲ ਹੀ ਖੇਤੀਬਾੜੀ ਵਿਚ ਪਬਲਿਕ ਸੈਕਟਰ ਦੇ ਨਿਵੇਸ਼ ਨੂੰ ਵੀ ਵਧਾਇਆ ਜਾਣਾ ਚਾਹੀਦਾ ਹੈ। ਇਸ ਦੀ ਸ਼ੁਰੂਆਤ 20 ਹਜ਼ਾਰ ਪਿੰਡਾਂ ਦੀਆਂ ਦਿਹਾਤੀ ਮੰਡੀਆਂ ਨੂੰ ਆਧੁਨਿਕ ਮੰਡੀਆਂ ਵਿਚ ਤਬਦੀਲ ਕਰਨ ਦੇ ਵਾਅਦੇ 'ਤੇ ਅਮਲ ਕਰਨ ਨਾਲ ਕੀਤੀ ਜਾਣੀ ਚਾਹੀਦੀ ਹੈ। *


ਖ਼ਬਰ ਸ਼ੇਅਰ ਕਰੋ

ਦਿਨ-ਤਿਉਹਾਰ 'ਤੇ ਸੁਰੱਖਿਆ ਦਾ ਸਵਾਲ

ਗਣੇਸ਼ ਚਤੁਰਥੀ ਦੇ ਮੌਕੇ 'ਤੇ ਗਣੇਸ਼ ਮੂਰਤੀ ਵਿਸਰਜਨ ਦੇ ਦੌਰਾਨ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਦਿੱਲੀ ਵਿਚ 33 ਲੋਕਾਂ ਦੇ ਡੁੱਬ ਕੇ ਮਾਰੇ ਜਾਣ ਦੀਆਂ ਘਟਨਾਵਾਂ ਨੇ ਇਕ ਪਾਸੇ ਜਿਥੇ ਅਜਿਹੇ ਮੌਕਿਆਂ 'ਤੇ ਦਿਖਾਈ ਜਾਣ ਵਾਲੀ ਪ੍ਰਸ਼ਾਸਨਿਕ ਕੁਤਾਹੀ ਵੱਲ ਧਿਆਨ ਦਿਵਾਇਆ ਹੈ, ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX