ਤਾਜਾ ਖ਼ਬਰਾਂ


ਨਵੀ ਦਿੱਲੀ : 'ਆਪ' ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਵਿੱਚੋਂ ਕੀਤਾ ਬਰਖਾਸਤ
. . .  1 day ago
ਰਾਜਪੁਰਾ (ਪਟਿਆਲਾ) 'ਚ 16 ਕੋਰੋਨਾ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਰਾਜਪੁਰਾ, 12 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 16 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਰਾਜਪੁਰਾ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ਅਤੇ ਇਹ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ ।ਇਸ ਸੰਬੰਧੀ ਜਾਣਕਾਰੀ...
ਨਵਤੇਜ ਚੀਮਾ ਨੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫ਼ੋਨ
. . .  1 day ago
ਸੁਲਤਾਨ ਪੁਰ ਲੋਧੀ, 12 ਅਗਸਤ (ਲਾਡੀ,ਹੈਪੀ,ਥਿੰਦ) - ਪੰਜਾਬ ਸਰਕਾਰ ਕੁਨੈੱਕਟ ਸਕੀਮ ਤਹਿਤ ਕੌਮਾਂਤਰੀ ਯੁਵਕ ਦਿਵਸ ਮੌਕੇ ਪਵਿੱਤਰ ਸ਼ਹਿਰ ਸੁਲਤਾਨ ਪੁਰ ਲੋਧੀ ਦੀ ਮਾਰਕੀਟ ਕਮੇਟੀ ਵਿਖੇ ਮੌਜੂਦਾ ਕੋਵਿਡ ਸੰਕਟ ਦੇ ਦੌਰ ਚ ਆਨਲਾਈਨ ਸਿੱਖਿਆ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ...
ਕੋਰੋਨਾ ਦੇ ਕੇਸ ਆਉਣ ਕਾਰਨ ਨਹਿਰੀ ਕੰਪਲੈਕਸ ਦੇ ਸਾਰੇ ਦਫ਼ਤਰ 14 ਤੱਕ ਕੀਤੇ ਬੰਦ
. . .  1 day ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਨਹਿਰੀ ਕੰਪਲੈਕਸ ਵਿਚ ਕੰਮ ਕਰਦੇ ਤਿੰਨ ਅਧਿਕਾਰੀਆਂ ਦੀਆਂ ਕੋਵਿਡ-19 ਟੈਸਟ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਨਹਿਰੀ ਕੰਪਲੈਕਸ ਵਿਚ ਪੈਂਦੇ ਸਾਰੇ ਦਫ਼ਤਰਾਂ ਨੂੰ 14 ਅਗਸਤ...
ਕਿਰਪਾਲ ਸਿੰਘ ਢਿੱਲੋਂ ਚੁਣੇ ਗਏ ਐਗਰੀਕਲਚਰ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ
. . .  1 day ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) -ਸਥਾਨਕ ਸ਼ਹਿਰ ਦੇ ਵਾਸੀ ਅਤੇ ਉੱਘੇ ਖੇਤੀਬਾੜੀ ਮਾਹਿਰ ਡਾ. ਕਿਰਪਾਲ ਸਿੰਘ ਢਿੱਲੋਂ ਅੱਜ ਪੀ. ਏ. ਯੂ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਦੇ ਜਨਰਲ ਇਜਲਾਸ ਵਿਚ ਸਰਬਸੰਮਤੀ...
ਅਰੋੜਾ ਨੇ ਸਮਾਰਟ ਪੰਜਾਬ ਕੁਨੈਕਟ ਸਕੀਮ ਤਹਿਤ 15 ਵਿਦਿਆਰਥੀਆਂ ਨੂੰ ਸੌਂਪੇ ਸਮਾਰਟ ਫ਼ੋਨ
. . .  1 day ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਅੱਜ ਇੱਥੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੂੰ ਆਪਣੇ ਹੱਥੀਂ ਸਮਾਰਟ ਫ਼ੋਨ ਸੌਂਪੇ। ਉਨਾਂ ਕਿਹਾ ਕਿ ਇਹ...
ਫ਼ਾਜ਼ਿਲਕਾ ਜ਼ਿਲ੍ਹੇ 'ਚ 12ਵੀਂ ਜਮਾਤ ਦੇ 100 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫ਼ੋਨ
. . .  1 day ago
ਫ਼ਾਜ਼ਿਲਕਾ, 12 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਸ਼ੁਰੂ ਕੀਤੀ ਗਈ 'ਪੰਜਾਬ ਸਮਾਰਟ ਕਨੈੱਕਟ ਸਕੀਮ' ਦੇ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਵੀ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ ਗਏ। ਜਿਸ...
ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ 19 ਸਾਲਾ ਨੌਜਵਾਨ ਕੋਰੋਨਾ ਪੀੜਤ
. . .  1 day ago
ਪੰਜਗਰਾਈਂ ਕਲਾਂ, 12 ਅਗਸਤ (ਸੁਖਮੰਦਰ ਸਿੰਘ ਬਰਾੜ) - ਜ਼ਿਲ੍ਹਾ ਫ਼ਰੀਦਕੋਟ ਦੇ ਪੰਜਗਰਾਈਂ ਕਲਾਂ ਦੇ ਇੱਕ 19 ਸਾਲਾ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪੀੜਤ ਨੌਜਵਾਨ ਗੌਰਵ ਕੁਮਾਰ ਕੁੱਝ ਦਿਨ...
ਪਠਾਨਕੋਟ 'ਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ, 12 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 6 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ ਵਿਚ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਇੱਕ...
4 ਔਰਤਾਂ ਸਮੇਤ ਨਵਾਂਸ਼ਹਿਰ 'ਚ ਆਏ 11 ਪਾਜੀਟਿਵ
. . .  1 day ago
ਨਵਾਂਸ਼ਹਿਰ, 12 ਅਗਸਤ (ਗੁਰਬਖ਼ਸ਼ ਸਿੰਘ ਮਹੇ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਅੱਜ ਫਿਰ 4 ਔਰਤਾਂ ਸਮੇਤ 11 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ...
ਲੋਹੀਆਂ (ਜਲੰਧਰ) 'ਚ 14 ਨਵੇਂ ਪਾਜ਼ੀਟਿਵ ਮਾਮਲਿਆਂ ਨਾਲ ਹੋਇਆ ਬਲਾਸਟ
. . .  1 day ago
ਲੋਹੀਆਂ ਖ਼ਾਸ, 12 ਅਗਸਤ (ਗੁਰਪਾਲ ਸਿੰਘ ਸ਼ਤਾਬਗੜ) - ਬੀਤੇ ਦਿਨੀਂ ਆਏ 8 ਨਵੇਂ ਪਾਜ਼ੀਟਿਵ ਮਾਮਲਿਆਂ ਨੇ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਖ਼ਾਸ ਵਾਸੀਆਂ 'ਚ ਅਜਿਹੀ ਜਾਗ ਲਗਾਈ ਹੈ ਕਿ ਅੱਜ ਮਾਮਲਿਆਂ ਅਥਾਹ ਵਾਧਾ ਹੋਇਆ ਹੈ, ਜਿਸ ਵਿਚ 14 ਨਵੇਂ ਮਾਮਲੇ ਪਾਜ਼ੀਟਿਵ...
ਪਿੰਡ ਖ਼ੁਰਦ (ਸੰਗਰੂਰ) ਦੀ ਆਸ਼ਾ ਸੁਪਰਵਾਈਜ਼ਰ ਅਤੇ ਮਾਣਕੀ ਦੀ ਲੜਕੀ ਕੋਰੋਨਾ ਪਾਜ਼ੀਟਿਵ
. . .  1 day ago
ਸੰਦੌੜ, 12 ਅਗਸਤ (ਜਸਵੀਰ ਸਿੰਘ ਜੱਸੀ) - ਕੱੁਝ ਦਿਨਾਂ ਦੀ ਰਾਹਤ ਮਗਰੋਂ ਇਲਾਕਾ ਸੰਗਰੂਰ ਜ਼ਿਲ੍ਹੇ ਦੇ ਸੰਦੌੜ ਅੰਦਰ ਕੋਰੋਨਾ ਵਾਇਰਸ ਇੱਕ ਵਾਰ ਫਿਰ ਆਪਣੇ ਪੈਰ ਪਸਾਰਨ ਲੱਗਾ ਹੈ ਮਿਲੀ ਜਾਣਕਾਰੀ ਅਨੁਸਾਰ ਸੰਦੌੜ ਇਲਾਕੇ ਦੇ ਦੋ ਪਿੰਡਾਂ ਵਿਚ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਪਿੰਡ ਖ਼ੁਰਦ...
ਪਠਾਨਕੋਟ ਸਬ ਜੇਲ ਦੇ ਵਿੱਚ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਕੀਤਾ ਗਿਆ ਸ਼ਿਫਟ
. . .  1 day ago
ਪਠਾਨਕੋਟ, 12 ਅਗਸਤ (ਸੰਧੂ) - ਪਠਾਨਕੋਟ ਸਬ ਜੇਲ ਦੇ ਵਿੱਚ ਅੱਜ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਸ਼ਿਫਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਸੁਪਰੀਡੈਂਟ ਠਾਕੁਰ ਜੀਵਨ ਸਿੰਘ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਧਮਾਕਾ, ਰਿਕਾਰਡ 61 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ ਰਿਕਾਰਡ 61 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ...
23 ਲੱਖ ਦੀ ਨਕਦੀ ਸਮੇਤ 5 ਨਸ਼ਾ ਤਸਕਰ ਕਾਬੂ
. . .  1 day ago
ਵੇਰਕਾ, 12 ਅਗਸਤ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਨਸ਼ਾ ਖਰੀਦਣ ਲਈ ਜੰਮੂ ਜਾ ਰਹੇ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ 22 ਲੱਖ...
ਹੁਸ਼ਿਆਰਪੁਰ 'ਚ ਕੋਰੋਨਾ ਦੇ 27 ਹੋਰ ਮਾਮਲੇ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 27 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 760 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ..
ਅੰਮ੍ਰਿਤਸਰ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, 53 ਹੋਰ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਦੀ ਮੌਤ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 53 ਹੋਰ ਮਾਮਲੇ ਆਏ ਹਨ ਅਤੇ ਤਿੰਨ ਹੋਰ ਮਰੀਜ਼ਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ...
ਮੋਗਾ 'ਚ ਕੋਰੋਨਾ ਦੇ 21 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 12 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 21 ਹੋਰ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, 255 ਨਵੇਂ ਮਾਮਲੇ ਆਏ ਸਾਹਮਣੇ ਤੇ 10 ਹੋਰ ਮਰੀਜ਼ਾਂ ਦੀ ਮੌਤ
. . .  1 day ago
ਲੁਧਿਆਣਾ, 12 ਅਗਸਤ (ਸਲੇਮਪੁਰੀ)- ਜ਼ਿਲ੍ਹਾ ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 10 ਹੋਰਾਂ ਦੀ ਮੌਤ...
ਗੜ੍ਹਸ਼ੰਕਰ 'ਚ ਸਟਾਫ਼ ਨਰਸ ਸਮੇਤ 6 ਜਣਿਆ ਨੂੰ ਹੋਇਆ ਕੋਰੋਨਾ
. . .  1 day ago
ਗੜ੍ਹਸ਼ੰਕਰ (ਹੁਸ਼ਿਆਰਪੁਰ), 12 ਅਗਸਤ (ਧਾਲੀਵਾਲ)- ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਇੱਕ ਸਟਾਫ਼ ਨਰਸ ਸਮੇਤ ਸ਼ਹਿਰ 'ਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਹਸਪਤਾਲ 'ਚ ਕੰਮ ਕਰਦੀ ਗੜ੍ਹਸ਼ੰਕਰ...
ਮਾਹਿਲਪੁਰ 'ਚ ਕੋਰੋਨਾ ਦੇ 7 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੱਢਲਾ ਸਿਹਤ ਕੇਂਦਰ ਪਾਲਦੀ ਅਧੀਨ ਪੈਂਦੇ ਬਲਾਕ ਮਾਹਿਲਪੁਰ ਦੇ ਪੰਜ ਪਿੰਡਾਂ 'ਚ 7 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਕਾਰਨ ਇਲਾਕੇ 'ਚ ਡਰ...
ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ
. . .  1 day ago
ਅੰਮ੍ਰਿਤਸਰ, 12 ਅਗਸਤ ਰਾਜੇਸ਼ ਕੁਮਾਰ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਮੁਤਾਬਕ ਅੱਜ ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ...
ਸੈਫ਼ ਅਤੇ ਕਰੀਨਾ ਦੇ ਘਰ ਮੁੜ ਗੂੰਜਣਗੀਆਂ ਕਿਲਕਾਰੀਆਂ
. . .  1 day ago
ਮੁੰਬਈ, 12 ਅਗਸਤ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੇ ਪਰਿਵਾਰ 'ਚ ਜਲਦੀ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ ਪਰ ਹੁਣ...
ਜਨਮ ਅਸ਼ਟਮੀ ਮੌਕੇ ਪੁਲਿਸ ਵਲੋਂ ਸੰਗਰੂਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  1 day ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਨਮ ਅਸ਼ਟਮੀ ਮੌਕੇ ਲੋਕਾਂ 'ਚ ਘੱਟ ਉਤਸ਼ਾਹ ਹੈ ਪਰ ਇਸ ਮੌਕੇ ਪੁਲਿਸ ਪੂਰੀ ਮੁਸਤੈਦ ਹੈ। ਜਨਮ ਅਸ਼ਟਮੀ ਮੌਕੇ ਜਿੱਥੇ ਮੰਦਰਾਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ...
ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ : ਕਪੂਰਥਲਾ 'ਚ 16 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 12 ਅਗਸਤ (ਅਮਰਜੀਤ ਸਿੰਘ ਸਡਾਨਾ)- ਜ਼ਿਲ੍ਹੇ 'ਚ ਕੋਰੋਨਾ ਦੇ 16 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 13 ਕਪੂਰਥਲਾ, 1 ਫਗਵਾੜਾ ਅਤੇ 2 ਟਿੱਬਾ ਦੇ ਮਰੀਜ਼ ਸ਼ਾਮਲ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 28 ਅੱਸੂ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਮਨਪ੍ਰੀਤ ਬਾਦਲ 'ਤੇ ਵਿਸ਼ਵਾਸ ਕਰਨਾ ਆਪਣੇ-ਆਪ ਨਾਲ ਵਿਸ਼ਵਾਸਘਾਤ ਕਰਨ ਦੇ ਤੁੱਲ ਹੋਵੇਗਾ-ਬੱਲਪੁਰੀਆਂ

ਬਟਾਲਾ, 13 ਅਕਤੂਬਰ (ਕਾਹਲੋਂ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਬਿਜਲੀ ਬੋਰਡ ਹੁਣ ਪਾਵਰਕਾਮ/ਟਰਾਂਸਕੋ ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਨੇ ਇਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਦੀ ਮੌਜ਼ੂਦਾ ਸਰਕਾਰ ਤੇ ਆਪਣੀਆਂ ...

ਪੂਰੀ ਖ਼ਬਰ »

ਸਾਂਸਦ ਸੰਨੀ ਦਿਓਲ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ

ਗੁਰਦਾਸਪੁਰ, 13 ਅਕਤੂਬਰ (ਆਰਿਫ਼)-ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੰੂ ਮਿਲੇ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆਂ ਹਨ | ਇਸ ਸਬੰਧੀ ਉਨ੍ਹਾਂ ਦੇ ਪੀ.ਏ ਗੁਰਪ੍ਰੀਤ ਸਿੰਘ ਪਲਹੇੜੀ ਨੇ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਵਲੋਂ ਮੁੁਫ਼ਤ ਸਿਹਤ ਸੇਵਾਵਾਂ ਕੈਂਪ 24 ਤੇ 25 ਨੂੰ

ਹਰਚੋਵਾਲ, 13 ਅਕਤੂਬਰ (ਢਿੱਲੋਂ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ: ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਲ ਹਰਚੋਵਾਲ ਦੇ ਮੁੱਖ ਅਹੁਦੇਦਾਰਾਂ ਦੀ ਮੀਟਿੰਗ ਸਰਕਲ ਹਰਚੋਵਾਲ ਦੇ ਜਨਰਲ ਸਕੱਤਰ ਡਾ. ਪਿਆਰਾ ਸਿੰਘ ਹੰਬੋਵਾਲ ਦੀ ਕਲੀਨਿਕ ਔਲਖ ਕਲਾਂ ਵਿਖੇ ...

ਪੂਰੀ ਖ਼ਬਰ »

ਆਸਟ੍ਰੇਲੀਆ ਖੇਡਾਂ 'ਚੋਂ ਸੋਨ ਤਗਮਾ ਜਿੱਤ ਕੇ ਆਈ ਮਨਜੀਤ ਕੌਰ ਦਾ ਬਟਾਲਾ ਵਿਖੇ ਹੋਇਆ ਸਨਮਾਨ

ਬਟਾਲਾ, 13 ਅਕਤੂਬਰ (ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਐਡੀਲੈਂਡ 'ਚ 5 ਤੋਂ 12 ਅਕਤੂਬਰ ਤੱਕ ਹੋਈਆਂ ਮਾਸਟਰ ਖੇਡਾਂ ਵਿਚ ਭਾਰ ਸੁੱਟਣ 'ਚ ਸੋਨੇ ਅਤੇ ਜੈਵਲਿਨ ਸੁੱਟਣ 'ਚ ਚਾਂਦੀ ਤਗਮੇ ਜਿੱਤ ਕੇ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੀ ਬਟਾਲਾ ਨਜ਼ਦੀਕੀ ...

ਪੂਰੀ ਖ਼ਬਰ »

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਪੁਲਿਸ ਵਲੋਂ ਤਲਾਸ਼ੀ ਅਭਿਆਨ ਜਾਰੀ

ਗੁਰਦਾਸਪੁਰ, 13 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਹਾਈ ਅਲਰਟ ਦੇ ਚੱਲਦਿਆਂ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਨੰੂ ਪਹਿਲਾਂ ਹੀ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ | ਜਿਸ ਦੇ ਚੱਲਦਿਆਂ ਬੀਤੇ ਦਿਨੀਂ ਵੀ ਜ਼ਿਲ੍ਹਾ ...

ਪੂਰੀ ਖ਼ਬਰ »

ਪੂਜਾ ਕਤਲ ਮਾਮਲੇ 'ਚ ਪਤੀ ਸਰਵਣ ਸਿੰਘ ਦਾ ਦੋ ਦਿਨਾ ਰਿਮਾਂਡ ਮਿਲਿਆ

ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਸਥਾਨਕ ਦਾਣਾ ਮੰਡੀ 'ਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਰਵਣ ਸਿੰਘ ਉਰਫ ਸੋਮਾ ਦੀ ਪਤਨੀ ਪੂਜਾ ਦੀ ਆਪਣੇ ਹੀ ਪਤੀ ਵਲੋਂ ਮਾਰੇ ਜਾਣ ਦੇ ਮਾਮਲੇ ਵਿਚ ਪੁਲਿਸ ਨੇ ਜਿੱਥੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਦੇ ਮਾਪਿਆਂ ਦੇ ਹਵਾਲੇ ...

ਪੂਰੀ ਖ਼ਬਰ »

ਅਮਰੀਕਾ ਰਹਿੰਦੇ ਨੌਜਵਾਨ ਸਮੇਤ ਪਰਿਵਾਰਕ ਮੈਂਬਰਾਂ ਿਖ਼ਲਾਫ਼ ਮਾਮਲਾ ਦਰਜ

ਪੁਰਾਣਾ ਸ਼ਾਲਾ, 13 ਅਕਤੂਬਰ (ਗੁਰਵਿੰਦਰ ਸਿੰਘ ਗੁਰਾਇਆ)-ਸਥਾਨਿਕ ਕਸਬੇ ਦੇ ਜੰਮਪਲ ਲੁਬਾਣਾ ਬਰਾਦਰੀ ਨਾਲ ਸਬੰਧਿਤ ਅਮਰੀਕਾ ਰਹਿੰਦੇ ਇਕ ਨੌਜਵਾਨ ਸਮੇਤ ਉਸ ਦੇ ਪੰਜ ਪਰਿਵਾਰਕ ਮੈਂਬਰਾਂ ਿਖ਼ਲਾਫ਼ ਦਾਜ ਦੇ ਦੋਸ਼ਾਂ ਵਿਚ ਨਵ ਵਿਆਹੁਤਾ ਦੀ ਬੇਰਹਿਮੀ ਨਾਲ ਕੁੱਟਮਾਰ ...

ਪੂਰੀ ਖ਼ਬਰ »

ਡਾ. ਬਾਜਵਾ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਮੰਗ ਪੱਤਰ

ਬਟਾਲਾ, 13 ਅਕਤੂਬਰ (ਕਾਹਲੋਂ)-ਆਲ ਇੰਡੀਆ ਲੋਕ ਯੁਵਾ ਸ਼ਕਤੀ ਵਲੋਂ ਧਾਰੋਵਾਲੀ ਸੁਖਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਅੱਗੇ ਰੋਸ ਮੁਜਾਹਰਾ ਕੀਤਾ ਗਿਆ | ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭਾਰਤੀ ਘੱਟ ਗਿਣਤੀ-ਦਲਿਤ ਫਰੰਟ ਦੇ ਕੌਮੀ ਚੇਅਰਮੈਨ ਡਾ. ਸਤਿਨਾਮ ਸਿੰਘ ਬਾਜਵਾ ਨੇ ...

ਪੂਰੀ ਖ਼ਬਰ »

ਕਿਸਾਨ ਫ਼ਸਲ ਸੁਕਾ ਕੇ ਹੀ ਮੰਡੀਆਂ 'ਚ ਲਿਆਉਣ-ਡੀ.ਸੀ

ਗੁਰਦਾਸਪੁਰ, 13 ਅਕਤੂਬਰ (ਸੁਖਵੀਰ ਸਿੰਘ ਸੈਣੀ)-ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਜਾਣਕਾਰੀ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ 'ਚ 12 ਅਕਤੂਬਰ ਤੱਕ 27356 ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ, ਜਿਸ ਵਿਚੋਂ 20295 ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ | ਪਨਗਰੇਨ ਨੇ 11262, ...

ਪੂਰੀ ਖ਼ਬਰ »

ਕਲਾਨੌਰ 'ਚ ਗੁਪਤ ਤਰੀਕੇ ਨਾਲ ਮਠਿਆਈਆਂ ਦੀ ਸਪਲਾਈ ਚਰਚਾ 'ਚ

ਕਲਾਨੌਰ, 13 ਅਕਤੂਬਰ (ਪੁਰੇਵਾਲ)-ਕਲਾਨੌਰ ਦੇ ਬਾਜ਼ਾਰਾਂ 'ਚ ਪਿਛਲੇ ਕਾਫ਼ੀ ਸਮੇਂ ਤੋਂ ਹੁਣ ਤੱਕ ਗੁਪਤ ਤਰੀਕੇ ਨਾਲ ਗੱਡੀਆਂ 'ਚੋਂ ਮਠਿਆਈਆਂ ਦੀ ਸਪਲਾਈ ਦਾ ਕਾਰਜ ਬੇਖੌਫ ਜਾਰੀ ਹੈ ਜੋ ਅਜੇ ਤੱਕ ਸਿਹਤ ਵਿਭਾਗ ਦੀਆਂ ਨਜ਼ਰਾਂ ਤੋਂ ਦੂਰ ਹੀ ਲੱਗਦਾ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਲਈ ਮੰਡੀ ਨਾ ਖੁੱਲ੍ਹਣ ਕਾਰਨ ਕਿਸਾਨ ਪ੍ਰੇਸ਼ਾਨ

ਕੋਟਲੀ ਸੂਰਤ ਮੱਲ੍ਹੀ, 13 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਭਾਵੇ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਵੇਚਣ ਲਈ ਕੋਈ ਮੁਸ਼ਕਲ ਪੇਸ਼ ਨਾ ਆਉਣ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਕੇਂਦਰ ਬਿੰਦੂ ਕਸਬਾ ਕੋਟਲੀ ਸੂਰਤ ...

ਪੂਰੀ ਖ਼ਬਰ »

ਸਰਹੱਦੀ ਖੇਤਰ ਅੰਦਰ ਦੂਜੇ ਦਿਨ ਵੀ ਜਾਰੀ ਤਲਾਸ਼ੀ ਅਭਿਆਨ

ਦੋਰਾਂਗਲਾ, 13 ਅਕਤੂਬਰ (ਲਖਵਿੰਦਰ ਸਿੰਘ ਚੱਕਰਾਜਾ)-ਸੁਰੱਖਿਆ ਏਜੰਸੀਆਂ ਨੰੂ ਮਿਲੀ ਖ਼ੁਫ਼ੀਆ ਜਾਣਕਾਰੀ ਤੋਂ ਬਾਅਦ ਸਰਹੱਦੀ ਖੇਤਰ ਅੰਦਰ ਪੁਲਿਸ ਵਲੋਂ ਸ਼ੁਰੂ ਕੀਤਾ ਗਿਆ ਤਲਾਸ਼ੀ ਅਭਿਆਨ ਅੱਜ ਦੂਜੇ ਦਿਨ ਵੀ ਜਾਰੀ ਰਿਹਾ | ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਦੀ ...

ਪੂਰੀ ਖ਼ਬਰ »

ਵਿਧਾਇਕ ਬਾਜਵਾ ਨੇ 1830 ਲੱਖ ਰੁਪਏ ਦਾ ਪ੍ਰੋਜੈਕਟ ਪਾਸ ਕਰਵਾ ਕੇ ਕੀਤਾ ਸ਼ਾਲਾਘਾਯੋਗ ਕੰਮ-ਚੇਅਰਮੈਨ ਕੁਲਦੀਪ ਵਾਹਲਾ

ਕਾਹਨੂੰਵਾਨ, 13 ਅਕਤੂਬਰ (ਹਰਜਿੰਦਰ ਸਿੰਘ ਜੱਜ)-ਬਲਾਕ ਸੰਮਤੀ ਕਾਹਨੂੰਵਾਨ ਦੇ ਚੇਅਰਮੈਨ ਕੁਲਦੀਪ ਸਿੰਘ ਵਾਹਲਾ ਨੇ ਕਿਹਾ ਕਿ ਹਲਕਾ ਵਿਧਾਇਕ ਕਾਦੀਆਂ ਦੇ ਫਤਹਿਜੰਗ ਸਿੰਘ ਬਾਜਵਾ ਵਲੋਂ ਜਿੱਥੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਸਿਰਤੋੜ ਯਤਨ ਕਰਕੇ ਲੱਖਾਂ ਰੁਪਏ ...

ਪੂਰੀ ਖ਼ਬਰ »

ਨਿੱਕੇ ਘੁੰਮਣਾਂ 'ਚ ਲਗਾਇਆ ਮੁਫ਼ਤ ਸਿਹਤ ਸੇਵਾਵਾਂ ਕੈਂਪ

ਬਟਾਲਾ, 13 ਅਕਤੂਬਰ (ਸੁਖਦੇਵ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੀ ਮਿੱਠੀ ਯਾਦ 'ਚ ਗੁਰਦੁਆਰਾ ਅੰਗੀਠਾ ਸਾਹਿਬ ਨਿੱਕੇ ਘੁੰਮਣ 'ਚ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਵਲੋਂ 13 ਅਤੇ 14 ਅਕਤੂਬਰ ਨੂੰ ਦੋ ਰੋਜ਼ਾ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਮੀਟਿੰਗ ਹੋਈ

ਬਟਾਲਾ, 13 ਅਕਤੂਬਰ (ਕਾਹਲੋਂ)-ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅੱਜ ਬਟਾਲਾ ਵਿਖੇ ਭਰਵੀਂ ਮੀਟਿੰਗ ਹੋਈ | ਮੀਟਿੰਗ 'ਚ ਬਟਾਲਾ ਅਤੇ ਕਾਦੀਆਂ ਬਲਾਕ ਦੇ ਡੀ.ਟੀ.ਐਫ. ਦੇ ਮੈਂਬਰ ਹਾਜ਼ਰ ਹੋਏ | ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦਰਜਾਚਾਰ ਕਰਮਚਾਰੀਆਂ ਵਲੋਂ ਨੰਗੇ ਧੜ ਰੈਲੀ ਕੱਲ੍ਹ

ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਸਿੱਖਿਆ ਵਿਭਾਗ ਪੰਜਾਬ 'ਚ ਕੰਮ ਕਰਦੇ ਦਰਜਾ ਚਾਰ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 15 ਅਕਤੁੂਬਰ ਨੂੰ ਡੀ.ਪੀ.ਆਈ. ਦਫਤਰ ਮੋਹਾਲੀ ਵਿਖੇ ਨੰਗੇ ਧੜ ਰੈਲੀ ਕੀਤੀ ਜਾਵੇਗੀ | ਇਸ ਸਬੰਧੀ ਦਰਜਾ ਚਾਰ ਯੂਨੀਅਨ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਸਬੰਧੀ ਤਿਆਰੀਆਂ ਜ਼ੋਰਾਂ 'ਤੇ

ਬਟਾਲਾ, 13 ਅਕਤੂਬਰ (ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਯਾਦਗਾਰ-ਏ-ਸ਼ਹੀਦਾਂ, ਪਿੰਡ ਅਗਵਾਨ ਵਿਖੇ 19 ਅਕਤੂਬਰ ਨੂੰ ਹੋ ਰਹੇ ਮਹਾਨ ਗੁਰਮਤਿ ਸਮਾਗਮ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ...

ਪੂਰੀ ਖ਼ਬਰ »

ਰਵੀਕਰਨ ਸਿੰਘ ਕਾਹਲੋਂ ਵਲੋਂ ਹਲਕਾ ਦਾਖਾ 'ਚ ਇਯਾਲੀ ਦੇ ਹੱਕ 'ਚ ਕੀਤੀਆਂ ਮੀਟਿੰਗਾਂ

ਫਤਹਿਗੜ੍ਹ ਚੂੜੀਆਂ, 13 ਅਕਤੂਬਰ (ਧਰਮਿੰਦਰ ਸਿੰਘ ਬਾਠ)-ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਵਲੋਂ ਹਲਕਾ ਦਾਖਾ 'ਚ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ 'ਚ ਪਿੰਡ ਰੂਮੀ ਵਿਖੇ ਚੋਣ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ...

ਪੂਰੀ ਖ਼ਬਰ »

ਧੰਨ ਦੇਵੀ ਸਕੂਲ ਦੇ ਮਹੇਸ਼ ਇੰਦਰ ਸੈਣੀ ਨੇ ਜਿੱਤਿਆ ਸੋਨ ਤਗਮਾ

ਗੁਰਦਾਸਪੁਰ, 13 ਅਕਤੂਬਰ (ਆਲਮਬੀਰ ਸਿੰਘ)-65ਵੀਆਂ ਪੰਜਾਬ ਰਾਜ ਜੂਡੋ ਖੇਡਾਂ 'ਚੋਂ ਧੰਨ ਦੇਵੀ ਸਕੂਲ ਦੇ ਮਹੇਸ਼ ਇੰਦਰ ਸੈਣੀ ਨੇ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਸ਼ਿਪਰਾ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ...

ਪੂਰੀ ਖ਼ਬਰ »

ਥਾਣਾ ਬਹਿਰਾਮਪੁਰ ਦੇ ਸਰਹੱਦੀ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ

ਬਹਿਰਾਮਪੁਰ, 13 ਅਕਤੂਬਰ (ਬਲਬੀਰ ਸਿੰਘ ਕੋਲਾ)-ਜ਼ਿਲ੍ਹੇ ਅੰਦਰ ਹਾਈ ਅਲਰਟ ਦੇ ਚੱਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਪੀ. ਸੋਹਣ ਲਾਲ ਦੀ ਅਗਵਾਈ ਹੇਠ ਥਾਣਾ ਬਹਿਰਾਮਪੁਰ ਅਧੀਨ ਆਉਂਦੇ ਸਰਹੱਦੀ ਇਲਾਕੇ ਅੰਦਰ ਤਲਾਸ਼ੀ ...

ਪੂਰੀ ਖ਼ਬਰ »

ਪਿੰਡ ਪਿੰਡੀ ਵਿਖੇ ਅਧੁਨਿਕ ਤਰੀਕੇ ਦਾ ਬਣੇਗਾ ਖੇਡ ਸਟੇਡੀਅਮ-ਏ. ਡੀ. ਸੀ. ਮੂਧਲ

ਫਤਹਿਗੜ੍ਹ ਚੂੜੀਆਂ, 13 ਅਕਤੂਬਰ (ਧਰਮਿੰਦਰ ਸਿੰਘ ਬਾਠ)-ਬਲਾਕ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਪਿੰਡੀ ਵਿਖੇ ਆਧੁਨਿਕ ਤਰੀਕੇ ਨਾਲ ਖੇਡ ਸਟੇਡੀਅਮ ਤਿਆਰ ਕੀਤਾ ਜਾਵੇਗਾ | ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ ਵਲੋਂ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਗਾਜੀਕੋਟ ਵਿਖੇ ਮੁਕਾਬਲੇ ਕਰਵਾਏ

ਗੁਰਦਾਸਪੁਰ, 13 ਅਕਤੂਬਰ (ਆਰਿਫ਼)-ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਗਾਜੀਕੋਟ ਵਿਖੇ ਡੈਕਲਾਮੇਸ਼ਨ ਮੁਕਾਬਲੇ ਕਰਵਾਏ ਗਏ | ਜਿਸ 'ਚ ਚਾਰ ਹਾਊਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਜੂਨੀਅਰ ਵਿੰਗ ਵਿਚੋਂ ਜੈਸਮੀਨ ਹਾਊਸ ਦੀ ਜਤਿੰਦਰ ਕੌਰ ਪਹਿਲੇ, ਲੋਟਸ ਹਾਊਸ ਦੀ ਭਾਵਨਾ ...

ਪੂਰੀ ਖ਼ਬਰ »

65ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਕਬੱਡੀ ਅੰਡਰ 17 ਮੁਕਾਬਲੇ ਦਾ ਸਮਾਪਤੀ ਸਮਾਗਮ

ਗੁਰਦਾਸਪੁਰ, 13 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਕਬੱਡੀ ਅੰਡਰ 17 ਲੜਕਿਆਂ ਦਾ ਸਮਾਪਤੀ ਸਮਾਗਮ ਕਰਵਾਇਆ ਗਿਆ | ਇਨ੍ਹਾਂ ਖੇਡਾਂ 'ਚ ਪੰਜਾਬ ਭਰ ਵਿਚੋਂ 21 ਜ਼ਿਲਿ੍ਹਆਂ ਦੀਆਂ ਟੀਮਾਂ ਤੇ 3 ਵਿੰਗਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ ...

ਪੂਰੀ ਖ਼ਬਰ »

ਭਾਈ ਗੁਰਦਾਸ ਪਬਲਿਕ ਸਕੂਲ ਦੇ ਬੱਚਿਆਂ ਨੇ ਧਾਰਮਿਕ ਮੁਕਾਬਲਿਆਂ 'ਚ ਮਾਰੀਆਂ ਮੱਲਾਂ

ਫਤਹਿਗੜ੍ਹ ਚੂੜੀਆਂ, 13 ਅਕਤੂਬਰ (ਐਮ.ਐਸ. ਫੁੱਲ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਮਿਸ਼ਨਰੀ ਸਰਕਲ ਵਲੋਂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਫਤਹਿਗੜ੍ਹ ਚੂੜੀਆਂ ਦੀ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਗੁ: ਪੰਚਾਇਣ ਖੰਡ ਸਾਹਿਬ ਨਾਨੋਨੰਗਲ ਵਿਖੇ ਨਵੇਂ ਨਿਸ਼ਾਨ ਸਾਹਿਬ ਦੀ ਕੀਤੀ ਸੇਵਾ

ਪੁਰਾਣਾਂ ਸ਼ਾਲਾ, 13 ਅਕਤੂਬਰ (ਅਸ਼ੋਕ ਸ਼ਰਮਾ)-ਪਿੰਡ ਨਾਨੋਨੰਗਲ ਵਿਖੇ ਪ੍ਰਾਚੀਨ ਗੁਰਦੁਆਰਾ ਸ੍ਰੀ ਪੰਚਾਇਣ ਖੰਡ ਸਾਹਿਬ ਦੇ ਦੀਵਾਨ ਹਾਲ ਦੀ ਸੇਵਾ ਮੁਕੰਮਲ ਹੋਣ ਤੋਂ ਬਾਅਦ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਨਵੇਂ ਨਿਸ਼ਾਨ ਸਾਹਿਬ ਦੀ ਕਾਰ ਸੇਵਾ ...

ਪੂਰੀ ਖ਼ਬਰ »

ਸ਼ਿਵਾਲਿਕ ਕਲੱਬ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਸਨਮਾਨਿਤ

ਗੁਰਦਾਸਪੁਰ, 13 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)- ਸ਼ਿਵਾਲਿਕ ਕਲੱਬ ਕ੍ਰਿਸ਼ਨਾ ਮੰਦਰ ਮੰਡੀ ਵਲੋਂ ਇਕ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ਼ਹਿਰ ਦੀਆਂ ਪ੍ਰਮੁੱਖ ਸਖ਼ਸ਼ੀਆਂ ਜਿਨ੍ਹਾਂ ਵਿਚ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਉਨ੍ਹਾਂ ਦੀ ਪਤਨੀ ...

ਪੂਰੀ ਖ਼ਬਰ »

ਪਿੰਡ ਦੀਆਂ ਸੰਪਰਕ ਸੜਕਾਂ ਬਣਨ ਨਾਲ ਪੰਚ-ਸਰਪੰਚ ਖ਼ੁਸ਼

ਪੁਰਾਣਾ ਸ਼ਾਲਾ, 13 ਅਕਤੂਬਰ (ਅਸ਼ੋਕ ਸ਼ਰਮਾ)- ਬੇਟ ਇਲਾਕੇ ਦੇ ਪਿੰਡ ਜਗਤਪੁਰ ਕਲਾਂ ਅਤੇ ਟਾਂਡਾ ਸਮੇਤ ਹੋਰ ਡੇਰਿਆਂ ਨੰੂ ਜਾਣ ਵਾਲੀਆਂ ਸੰਪਰਕ ਸੜਕਾਂ ਦੀ ਹਾਲਤ ਬਹੁਤ ਖਸਤਾ ਹੋਈ ਸੀ | ਹੁਣ ਹਲਕਾ ਵਿਧਾਇਕਾ ਸ੍ਰੀਮਤੀ ਅਰੁਣਾ ਚੌਧਰੀ ਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਵਲੋਂ ਦਾਣਾ ਮੰਡੀ 'ਚ ਘਟੀਆ ਪ੍ਰਬੰਧਾਂ ਤੋਂ ਕਿਸਾਨ ਡਾਹਢੇ ਪ੍ਰੇਸ਼ਾਨ

ਫਤਹਿਗੜ੍ਹ ਚੂੜੀਆਂ, 13 ਅਕਤੂਬਰ (ਧਰਮਿੰਦਰ ਸਿੰਘ ਬਾਠ)- ਫਤਹਿਗੜ੍ਹ ਚੂੜੀਆਂ ਦੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਫਤਹਿਗੜ੍ਹ ਚੂੜੀਆਂ ਦੀ ਦਾਣਾ ਮੰਡੀ 'ਚ ਕੀਤੇ ਗਏ ਘਟੀਆ ਪ੍ਰਬੰਧਾਂ ਤੋਂ ਇਲਾਕੇ ਦੇ ਕਿਸਾਨ ਅਤੇ ਪੱਲੇਦਾਰ ਡਾਢੇ ਪ੍ਰੇਸ਼ਾਨ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ

ਗੁਰਦਾਸਪੁਰ, 13 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਗੁਰਦਾਸਪੁਰ ਦੀ ਮੀਟਿੰਗ ਸਰਕਲ ਦਫ਼ਤਰ ਵਿਖੇ ਸੁਰਿੰਦਰ ਪੱਪੂ ਅਤੇ ਭੁਪਨੇਸ਼ ਕੁਮਾਰ ਪੱਪੂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੁਰਿੰਦਰ ਪੱਪੂ ਨੇ ਚੇਅਰਮੈਨ ਪਾਵਰਕਾਮ ...

ਪੂਰੀ ਖ਼ਬਰ »

ਪ੍ਰਚਾਰਕ ਬਾਊ ਸ਼ੇਖਰ ਤੇ ਬਾਊ ਨਿਸ਼ਾਨ ਦੀ ਬਦਲੀ ਮੌਕੇ ਸਮਾਗਮ

ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਸਥਾਨਕ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਵਿਖੇ ਪ੍ਰਚਾਰਕ ਬਾਊ ਸ਼ੇਖਰ ਡਡਵਾਂ ਅਤੇ ਬਾਊ ਨਿਸ਼ਾਨ ਦੀ ਬਦਲੀ ਹੋਣ 'ਤੇ ਸਮਾਰੋਹ ਕੀਤਾ ਗਿਆ | ਦੱਸਣਯੋਗ ਹੈ ਕਿ ਬਾਊ ਸ਼ੇਖਰ ਨਾਹਰ ਪਿਛਲੇ ਕਈ ਸਾਲਾਂ ਤੋਂ ਬਤੌਰ ਪ੍ਰਚਾਰਕ ਸੇਵਾ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ

ਫਤਹਿਗੜ੍ਹ ਚੂੜੀਆਂ, 13 ਅਕਤੂਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿ੍ੰਸੀਪਲ ਅਲਕਾ ਵਿਜ ਦੀ ਦੇਖ-ਰੇਖ ਹੇਠ ਇੰਟਰ ਸਕੂਲ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਕਾਦੀਆਂ ਵਲੋਂ ਰੋਸ ਪ੍ਰਗਟਾਵਾ

ਕਾਦੀਆਂ, 13 ਅਕਤੁੂਬਰ (ਗੁਰਪ੍ਰੀਤ ਸਿੰਘ)- ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਕਾਦੀਆਂ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਸਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਕਾਦੀਆਂ ਦਫ਼ਤਰ ਵਿਖੇ ਸਮੂਹ ਪੈਨਸ਼ਨਰਾਂ ਵਲੋਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ...

ਪੂਰੀ ਖ਼ਬਰ »

ਨਗਰ ਕੌ ਾਸਲ ਤੇ ਸਿਹਤ ਵਿਭਾਗ ਨੇ ਸਾਂਝੇ ਤੌਰ 'ਤੇ ਕਰਵਾਈ ਫੋਗਿੰਗ

ਫਤਹਿਗੜ੍ਹ ਚੂੜੀਆਂ, 13 ਅਕਤੂਬਰ (ਐਮ.ਐਸ. ਫੁੱਲ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡੇਂਗੂ ਦੇ ਸੀਜਨ ਨੂੰ ਮੁੱਖ ਰੱਖਦਿਆਂ ਨਗਰ ਕੌਾਸਲ ਅਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ 'ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਫੋਗਿੰਗ ਕਰਵਾਈ ਗਈ ਤਾਂ ਕਿ ਡੇਂਗੂ ਵਰਗੀ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਡੈਲੀਗੇਟਾਂ ਵਲੋਂ ਬਲਾਕ ਮੈਂਬਰਾਂ ਦੀ ਚੋਣ

ਗੁਰਦਾਸਪੁਰ, 13 ਅਕਤੂਬਰ (ਆਲਮਬੀਰ ਸਿੰਘ)-ਡੈਮੋਕੈ੍ਰਟਿਕ ਟੀਚਰ ਫਰੰਟ ਦਾ ਡੈਲੀਗੇਟ ਇਜਲਾਸ ਵਲੋਂ ਬਲਾਕ ਦੇ ਮੈਂਬਰਾਂ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਬਲਾਕ-1 (ਗੁਰਦਾਸਪੁਰ) ਸਾਹਿਬ ਸਿੰਘ ਬਲਾਕ ਪ੍ਰਧਾਨ, ਭੁਪਿੰਦਰ ਸਿੰਘ ਜਨਰਲ ਸਕੱਤਰ, ਸੰਦੀਪ ਸਿੰਘ ...

ਪੂਰੀ ਖ਼ਬਰ »

ਬੈਡਮਿੰਟਨ 'ਚ ਡਿਵਾਈਨ ਸਕੂਲ ਮਾਲੇਵਾਲ ਦੇ ਵੰਸ਼ ਧਨੋਧਰਾ ਨੇ ਮੱਲਾਂ ਮਾਰੀਆਂ

ਕਾਲਾ ਅਫਗਾਨਾ, 13 ਅਕਤੁੂਬਰ (ਅਵਤਾਰ ਸਿੰਘ ਰੰਧਾਵਾ)-ਹਾਲ ਹੀ ਵਿਚ ਸੰਗਰੂਰ ਵਿਖੇ ਹੋਈ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਨੇੜਲੇ ਡੀਵਾਈਨ ਪਬਲਿਕ ਸਕੂਲ ਮਾਲੇਵਾਲ ਦੇ ਨੌਾਵੀਂ ਜਮਾਤ ਦੇੇ ਵਿਦਿਆਰਥੀ ਵੰਸ਼ ਧਨੋਧਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਦਾ ...

ਪੂਰੀ ਖ਼ਬਰ »

ਗੋਲਡੀ ਖੈਹਿਰਾ ਨੇ ਭਿਖਾਰੀਵਾਲ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ

ਕਲਾਨੌਰ, 13 ਅਕਤੂਬਰ (ਪੁਰੇਵਾਲ)-ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਰਣਜੀਤ ਸਿੰਘ ਗੋਲਡੀ ਖੈਹਿਰਾ ਵਲੋਂ ਮਾਰਕਿਟ ਕਮੇਟੀ ਕਲਾਨੌਰ ਅਧੀਨ ਪੈਂਦੀ ਮੰਡੀ ਭਿਖਾਰੀਵਾਲ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਆਕਸਨ ਰਿਕਾਰਡਰ ਚਰਨਜੀਤ ਸਿੰਘ ਆਲੋਵਾਲ ...

ਪੂਰੀ ਖ਼ਬਰ »

ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਜੈਤੋਸਰਜਾ 'ਚ ਵਿਸ਼ਵ ਦਿਮਾਗੀ ਰੋਗ ਮਨਾਇਆ

ਬਟਾਲਾ, 13 ਅਕਤੂਬਰ (ਸੁਖਦੇਵ ਸਿੰਘ)-ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਜੈਤੋੋਸਰਜਾ ਬਟਾਲਾ 'ਚ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰੇਰਣਾ ਸਦਕਾ ਪਿ੍ੰਸੀ: ਮੈਡਮ ਰਿੰਟੂ ਚਤੁਰਵੇਦੀ ਦੀ ਅਗਵਾਈ 'ਚ ਵਿਸ਼ਵ ਦਿਮਾਗੀ ਰੋਗ ਦਿਵਸ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਖੰਡ ਮਿੱਲ ਬਟਾਲਾ ਵਲੋਂ ਗੁ: ਫਲਾਹੀ ਸਾਹਿਬ ਵਿਖੇ ਵਿਸ਼ੇਸ਼ ਸੈਮੀਨਾਰ

ਵਡਾਲਾ ਗ੍ਰੰਥੀਆਂ, 13 ਅਕਤੁੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਇੱਥੇ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਖੰਡ ਮਿੱਲ ਬਟਾਲਾ ਵਲੋਂ ਇਲਾਕੇ ਦੇ ਕਿਸਾਨਾਂ ਨਾਲ ਗੰਨੇ ਦੀ ਪੱਤਝੜ ਰੁੱਤ 'ਚ ਬਿਜਾਈ ਅਤੇ ਆ ਰਹੇ ਗੰਨਾ ਪਿੜਾਈ ਸੀਜ਼ਨ ਲਈ ਗੰਨੇ ਦੀ ਬਿਜਾਈ ਸਬੰਧੀ ...

ਪੂਰੀ ਖ਼ਬਰ »

ਸਿੱਖੀ ਸੇਵਾ ਮਿਸ਼ਨ ਯੂ.ਕੇ. ਵਲੋਂ ਅੱਖਾਂ ਦਾ ਮੁਫ਼ਤ ਕੈਂਪ

ਡੇਰਾ ਬਾਬਾ ਨਾਨਕ, 13 ਅਕਤੂਬਰ (ਵਿਜੇ ਸ਼ਰਮਾ)-ਮਨੱੁਖਤਾ ਦੀ ਨਿਸ਼ਕਾਮ ਸੇਵਾ ਕਰ ਰਹੀ ਸੰਸਥਾ ਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਸਿੱਖੀ ਸੇਵਾ ਮਿਸ਼ਨ ਯੂ.ਕੇ. ਵਲੋਂ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਦੇ ਪ੍ਰਬੰਧਾਂ ਹੇਠ ਪਿੰਡ ਭਗਠਾਣਾ ਬੋਹੜਵਾਲਾ ...

ਪੂਰੀ ਖ਼ਬਰ »

'ਸਿਖਾਉਣਾ ਅਤੇ ਸਿੱਖਣਾ' ਵਿਸ਼ੇ 'ਤੇ ਅਧਿਆਪਕਾਂ ਦਾ ਸੈਮੀਨਾਰ

ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਵਿਖੇ ਡਾਇਓਸਿਸ ਆਫ਼ ਜਲ਼ੰਧਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡਾਇਰੈਕਟਰ ਫਾਦਰ ਜੋਸਫ ਮੈਥਿਊ ਦੇ ਪ੍ਰਬੰਧਾਂ ਹੇਠ ਪਿ੍ੰਸੀਪਲ ਸਿਸਟਰ ਰਜੀਨਾ ਪੌਲ ਦੀ ਅਗਵਾਈ ਵਿਚ 'ਸਿਖਾਉਣਾ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ 'ਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੀ ਕੋਚਿੰਗ ਦੇ ਬੈਚਾਂ ਵਿਚ ਦਾਖ਼ਲਾ ਸ਼ੁਰੂ

ਗੁਰਦਾਸਪੁਰ, 13 ਅਕਤੂਬਰ (ਆਰਿਫ਼)- ਸਥਾਨਕ ਕਾਲਜ ਰੋਡ 'ਤੇ ਸਥਿਤ ਐਜੂਕੇਸ਼ਨ ਵਰਲਡ ਵਿਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੀ ਕੋਚਿੰਗ ਲਈ ਦਾਖ਼ਲਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸਬੰਧੀ ਐਜੂਕੇਸ਼ਨ ਵਰਲਡ ਦੇ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਿੰਡ ਦਰਗਾਬਾਦ 'ਚ ਬਾਬਾ ਮੋਹਰ ਸਿੰਘ ਦੀ ਯਾਦ 'ਚ ਜੋੜ ਮੇਲਾ

ਕੋਟਲੀ ਸੂਰਤ ਮੱਲ੍ਹੀ, 13 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਦਰਗਾਬਾਦ ਵਿਖੇ ਬਾਬਾ ਮੋਹਰ ਸਿੰਘ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਜਥਿਆਂ ਨੇ ਸ਼ਾਨਾਮੱਤੇ ਸਿੱਖ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਆਥਣ ਸਮੇਂ ਪੇਂਡੂ ਖੇਡ ਮੇਲਾ ਕਰਵਾਇਆ ਗਿਆ | ਪ੍ਰਸਿੱਧ ਕਬੱਡੀ ਕੁਮੈਂਟਰ ਸਰਬਜੀਤ ਸਿੰਘ ਸੱਬਾ ਸ਼ਿਕਾਰ ਨੇ ਅਖਾੜੇ ਦੀ ਸ਼ੁਰੂਆਤ ਕਰਵਾਈ | ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਤੇ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਦੌਰਾਨ ਹੋਏ ਸ਼ੋਅ ਮੈਚ ਦੌਰਾਨ ਖਿਡਾਰੀ ਮਹਾਂਬੀਰ ਸਿੰਘ, ਸੇਬੂ, ਮੰਨਾ ਲਾਲਪੁਰੀ, ਅਰਜਨ ਘੋੜਾ, ਨਿਰਮਲ ਲੋਪੇਕੇ, ਜਸ ਚੌੜਾ, ਕਾਲੀ ਲੋਪੇਕੇ ਤੇ ਰਾਣਾ ਲੋਪੇਕੇ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਇਹ ਮੈਚ ਬਾਬਾ ਭਗਵਾਨ ਸਿੰਘ ਕਲੱਬ ਭਗਵਾਨਪੁਰ ਨੇ ਜਿੱਤਿਆ | ਹਰਦਿਆਲ ਸਿੰਘ ਗਾਂਧੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ 30 ਹਜ਼ਾਰ ਰੁਪਏ ਇਨਾਮ ਦਿੱਤੇ | ਪਿੰਡ ਦੇ ਪਹਿਲਵਾਨ ਮਨਦੀਪ ਸਿੰਘ, ਸਤਨਾਮ ਸਿੰਘ, ਕਰਮਬੀਰ ਸਿੰਘ, ਸੇਬੂ ਤੇ ਦਾਨੀ ਨੂੰ ਵਿਸ਼ੇਸ਼ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਦਿਆਲ ਸਿੰਘ ਗਾਂਧੀ ਸਾਬਕਾ ਜ਼ਿਲ੍ਹਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਗੁਰਮੇਜ਼ ਸਿੰਘ ਭੱਟੀ, ਰਣਜੀਤ ਸਿੰਘ ਭੱਟੀ, ਬਾਬਾ ਬਲਜੀਤ ਸਿੰਘ ਦਰਗਾਬਾਦ, ਪਿ੍ੰਸੀਪਲ ਬਲਕਾਰ ਸਿੰਘ, ਸੁਰਿੰਦਰਪਾਲ ਸਿੰਘ ਲੱਕੀ ਸੰਮਤੀ ਮੈਂਬਰ, ਜਸਵੰਤ ਸਿੰਘ ਚੀਨੀ, ਜਸਵੰਤ ਸਿੰਘ ਭੱਟੀ, ਅਮਰੀਕ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਪਹਿਲਵਾਨ, ਗੁਰਮੁੱਖ ਸਿੰਘ ਫ਼ੌਜੀ, ਸਤਨਾਮ ਸਿੰਘ ਫ਼ੌਜੀ, ਸੂਬੇਦਾਰ ਅਵਤਾਰ ਸਿੰਘ, ਸੇਵਾ ਸਿੰਘ ਰੋਹੀਵਾਲੇ, ਸੁਲੱਖਣ ਸਿੰਘ, ਹਰਵਿੰਦਰ ਸਿੰਘ ਥਾਣੇਦਾਰ, ਕਸ਼ਮੀਰ ਸਿੰਘ ਡੀ.ਐਸ.ਪੀ., ਹੌਲਦਾਰ ਲਖਵਿੰਦਰ ਸਿੰਘ, ਡਾਕਟਰ ਕ੍ਰਿਪਾਲ ਸਿੰਘ, ਸੁਖਚਰਨ ਸਿੰਘ ਭੱਟੀ, ਤਰਸੇਮ ਸਿੰਘ ਨੰਬਰਦਾਰ, ਗੁਰਮੁੱਖ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਫ਼ੌਜੀ, ਕਸ਼ਮੀਰ ਸਿੰਘ ਜੇ.ਈ., ਬਲਦੇਵ ਮਸੀਹ ਸਾਬਕਾ ਸੰਮਤੀ ਮੈਂਬਰ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਗੁਰੁੂ ਰਾਮਦਾਸ ਸਕੂਲ 'ਚ ਗੁਰਮਤਿ ਸਮਾਗਮ

ਅਲੀਵਾਲ, 13 ਅਕਤੁੂਬਰ (ਅਵਤਾਰ ਸਿੰਘ ਰੰਧਾਵਾ)- ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਖਹਿਰਾ ਕਲਾਂ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਸਟਾਫ਼ ਅਤੇ ਸਕੂਲੀ ਵਿਦਿਆਰਥੀਆਂ ਵਲੋਂ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਚੀਮਾ ਪਬਲਿਕ ਸਕੂਲ ਕਿਸ਼ਨਕੋਟ 'ਚ ਐੱਨ.ਸੀ.ਸੀ. ਕਮਾਂਡਰ ਪਹੁੰਚੇ

ਘੁਮਾਣ, 13 ਅਕਤੁੂਬਰ (ਬੰਮਰਾਹ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਪਹੁੰਚਣ 'ਤੇ ਐੱਨ.ਸੀ.ਸੀ. ਕਮਾਂਡਰ ਅਫ਼ਸਰ ਸ੍ਰੀ ਰਵੀ ਸ਼ਰਮਾ ਦਾ ਚੇਅਰਮੈਨ ਸ: ਅਮਰਿੰਦਰ ਸਿੰਘ ਚੀਮਾ ਤੇ ਪਿ੍ੰਸੀਪਲ ਸ੍ਰੀਮਤੀ ਪ੍ਰਵੀਨ ਸ਼ਰਮਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਸਕੂਲ ...

ਪੂਰੀ ਖ਼ਬਰ »

ਸਾਬਕਾ ਮੰਤਰੀ ਕੈਪਟਨ ਬਾਠ ਵਲੋਂ ਦਾਣਾ ਮੰਡੀ ਚੋਣੇ ਦਾ ਦੌਰਾ

ਘੁਮਾਣ, 13 ਅਕਤੁੂਬਰ (ਬੰਮਰਾਹ)-ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਵਲੋਂ ਦਾਣਾ ਮੰਡੀ ਚੋਣੇ ਅਤੇ ਸੀਨੀਅਰ ਅਕਾਲੀ ਆਗੂ ਅਰਜਿੰਦਰ ਸਿੰਘ ਰਾਜਾ ਚੌਧਰੀਵਾਲ ਦੀ ਆੜ੍ਹਤ ਦਾ ਦੌਰਾ ਕੀਤਾ | ਉਨ੍ਹਾਂ ਨਾਲ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ ਤੇ ...

ਪੂਰੀ ਖ਼ਬਰ »

ਪਿੰਡ ਗਾਦੜੀਆਂ 'ਚ ਦੁੱਧ ਉਤਪਾਦਕਾਂ ਸਬੰਧੀ ਕੈਂਪ

ਪੁਰਾਣਾ ਸ਼ਾਲਾ, 13 ਅਕਤੂਬਰ (ਅਸ਼ੋਕ ਸ਼ਰਮਾ)- ਪੰਡੋਰੀ ਮਹੰਤਾਂ ਅੰਦਰ ਪੈਂਦੇ ਪਿੰਡ ਗਾਦੜੀਆਂ ਵਿਖੇ ਇਕ ਰੋਜ਼ਾ ਦੁੱਧ ਉਤਪਾਦਕ ਕੈਂਪ ਲਗਾਇਆ ਗਿਆ | ਇਸ ਮੌਕੇ ਦਲਬੀਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਨੇ ਕਿਸਾਨਾਂ ਦੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ...

ਪੂਰੀ ਖ਼ਬਰ »

3807 ਟਰੇਡ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੀ ਮੀਟਿੰਗ

ਗੁਰਦਾਸਪੁਰ, 13 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-3807 ਟਰੇਡ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੀ ਮੀਟਿੰਗ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਭਗਵਾਨ ਦਾਸ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬੋਲਦਿਆਂ ਭਗਵਾਨ ਦਾਸ ਨੇ ਕਿਹਾ ਕਿ 3807 ਸਿੱਖਿਆ ਪ੍ਰੋਵਾਈਡਰ ...

ਪੂਰੀ ਖ਼ਬਰ »

ਭੋਜਰਾਜ ਦਾ ਸਾਲਾਨਾ ਛਿੰਝ ਤੇ ਜੋੜ ਮੇਲਾ ਯਾਦਗਾਰੀ ਹੋ ਨਿੱਬੜਿਆ

ਵਡਾਲਾ ਬਾਂਗਰ, 13 ਅਕਤੁੂਬਰ (ਭੁੰਬਲੀ)-ਪਿੰਡ ਭੋਜਰਾਜ ਸਮੂਹ ਸਾਧ ਸੰਗਤ ਵਲੋਂ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਤੇ ਜੋੜ ਮੇਲਾ ਕਰਵਾਇਆ ਗਿਆ | ਮੇਲੇ ਵਿਚ ਐੱਨ. ਆਰ. ਆਈ. ਭਰਾਵਾਂ ਦਾ ...

ਪੂਰੀ ਖ਼ਬਰ »

ਨਿਸ਼ਕਾਮ ਕੀਰਤਨੀ ਜਥੇ ਵਲੋਂ ਰੈਣ-ਸੁਬਾਈ ਗੁਰਬਾਣੀ ਕੀਰਤਨ ਲੜੀ ਜਾਰੀ

ਨੌਸ਼ਹਿਰਾ ਮੱਝਾ ਸਿੰਘ, 13 ਅਕਤੂਬਰ (ਤਰਸੇਮ ਸਿੰਘ ਤਰਾਨਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਪੁਰਬ ਨੂੰ ਸਮਰਪਿਤ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵਲੋਂ ਡਾ. ਸ਼ਿਵ ਸਿੰਘ ਗੁਰਦਾਸਪੁਰ ਵਾਲਿਆਂ ਦੀ ਪ੍ਰੇਰਣਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...

ਪੂਰੀ ਖ਼ਬਰ »

ਸਰਪੰਚ ਦੇ ਪੁੱਤਰ ਦੇ ਲਾਪਤਾ ਹੋ ਜਾਣ 'ਤੇ ਪਰਿਵਾਰ ਡੂੰਘੀ ਚਿੰਤਾ ਦੇ ਆਲਮ 'ਚ

ਪੁਰਾਣਾ ਸ਼ਾਲਾ, 13 ਅਕਤੂਬਰ (ਅਸ਼ੋਕ ਸ਼ਰਮਾ/ਗੁਰਵਿੰਦਰ ਸਿੰਘ ਗੁਰਾਇਆ)-ਨੇੜਲੇ ਪਿੰਡ ਨਵਾਂ ਨੌਸ਼ਹਿਰਾ ਦੀ ਮਹਿਲਾ ਸਰਪੰਚ ਦੇ 29 ਸਾਲਾ ਪੜ੍ਹੇ ਲਿਖੇ ਹੋਣਹਾਰ ਨੌਜਵਾਨ ਦੇ ਭੇਦਭਰੀ ਹਾਲਾਤਾਂ 'ਚ ਲਾਪਤਾ ਹੋ ਜਾਣ ਉਪਰੰਤ ਮਾਪੇ ਡੂੰਘੀ ਚਿੰਤਾ ਦੇ ਆਲਮ 'ਚ ਹਨ | ਜਿਸ ਸਬੰਧੀ ...

ਪੂਰੀ ਖ਼ਬਰ »

ਤਿੰਨ ਰੋਜ਼ਾ ਸਾਲਾਨਾ ਗੁਰਮਤਿ ਚੇਤਨਾ ਸਮਾਗਮ ਸਬੰਧੀ ਤਿਆਰੀਆਂ ਮੁਕੰਮਲ

ਕਾਹਨੂੰਵਾਨ, 13 ਅਕਤੂਬਰ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਦੇ ਪਿੰਡ ਨਾਲ ਗੁਰੂ ਮਾਨਿਓ ਗ੍ਰੰਥ ਸਾਲਾਨਾ ਗੁਰਮਤਿ ਚੇਤਨਾ ਸਮਾਗਮ ਕਰਵਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸਮਾਗਮ ਸਬੰਧੀ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਗੋਲਡੀ, ਸਤਨਾਮ ਸਿੰਘ, ...

ਪੂਰੀ ਖ਼ਬਰ »

50ਵਾਂ ਸਾਲਾਨਾ ਛਿੰਝ ਮੇਲਾ ਸਫਲਤਾ ਪੂਰਵਕ ਸਮਾਪਤ

ਘਰੋਟਾ, 13 ਅਕਤੂਬਰ (ਸੰਜੀਵ ਗੁਪਤਾ)-50ਵਾਂ ਦੋ ਰੋਜ਼ਾ ਜੈ ਬਾਬਾ ਛਿੰਝ ਮੇਲਾ ਸਫਲਤਾ ਪੂਰਵਕ ਸਮਾਪਤ ਹੋ ਗਿਆ | ਜਿਸ ਦੀ ਪ੍ਰਧਾਨਗੀ ਪਿੰਡ ਜੰਡੀ ਦੇ ਸਰਪੰਚ ਰਵਿੰਦਰ ਸਿੰਘ ਸੋਨੰੂ ਨੇ ਕੀਤੀ | ਜਦੋਂ ਕਿ ਇਨਾਮ ਵੰਡਣ ਦੀ ਰਸਮ ਬਾਬਾ ਗੁਰਪ੍ਰੀਤ ਦਾਸ ਨੇ ਨਿਭਾਈ | ਕਬੱਡੀ ...

ਪੂਰੀ ਖ਼ਬਰ »

ਜਨਰਲ ਸਮਾਜ ਪਾਰਟੀ ਦੀ ਜ਼ਿਲ੍ਹਾ ਇਕਾਈ ਦਾ ਗਠਨ

ਗੁਰਦਾਸਪੁਰ, 13 ਅਕਤੂਬਰ (ਆਰਿਫ਼)-ਜਨਰਲ ਸਮਾਜ ਪਾਰਟੀ ਇਕਾਈ ਗੁਰਦਾਸਪੁਰ ਦੀ ਮੀਟਿੰਗ ਸਥਾਨਿਕ ਫਿਸ਼ ਪਾਰਕ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਇੰਜੀ: ਪ੍ਰੀਤਮ ਸਿੰਘ ਭੱਟੀ ਨੇ ਕੀਤੀ | ਇਸ ਮੌਕੇ ਜ਼ਿਲ੍ਹਾ ਕਾਰਜਕਾਰਨੀ ਦਾ ਗਠਨ ਕੀਤਾ ਗਿਆ | ਜਿਸ 'ਚ ...

ਪੂਰੀ ਖ਼ਬਰ »

ਸੂਚ ਤੋਂ ਸਾਲਾਨਾ ਨਗਰ ਕੀਰਤਨ ਅੱਜ

ਕਾਹਨੂੰਵਾਨ, 13 ਅਕਤੂਬਰ (ਹਰਜਿੰਦਰ ਸਿੰਘ ਜੱਜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਸਮਰਪਿਤ ਤੇ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੀ 31ਵੀਂ ਬਰਸੀ ਮੌਕੇ 10ਵਾਂ ਆਲੌਕਿਕ ਨਗਰ ਕੀਰਤਨ ਬਲਾਕ ਕਾਹਨੂੰਵਾਨ ਦੇ ਪਿੰਡ ਸੂਚ ਤੋਂ ...

ਪੂਰੀ ਖ਼ਬਰ »

ਸੀ. ਪੀ. ਆਈ. ਐਮ. ਐਲ. ਲਿਬਰੇਸ਼ਨ 15 ਦੀ ਰੈਲੀ 'ਚ ਹੋਵੇਗਾ ਸ਼ਾਮਿਲ

ਗੁਰਦਾਸਪੁਰ, 13 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਕਸ਼ਮੀਰੀ ਲੋਕਾਂ ਦੇ ਹੱਕਾਂ ਦੀ ਬਹਾਲੀ ਲਈ ਅੰਮਿ੍ਤਸਰ ਵਿਖੇ 15 ਅਕਤੂਬਰ ਨੰੂ ਕੀਤੀ ਜਾ ਰਹੀ ਰੈਲੀ ਵਿਚ ਸੀ.ਪੀ.ਆਈ. ਐਮ.ਐਲ ਲਿਬਰੇਸ਼ਨ ਸ਼ਾਮਿਲ ਹੋਵੇਗਾ | ਇਸ ਸਬੰਧੀ ਲੋਕਾਂ ਨੂੰ ਲਾਮਬੱਧ ਕਰਨ ਲਈ ਮਨਜੀਤ ਰਾਜ ਵਲੋਂ ...

ਪੂਰੀ ਖ਼ਬਰ »

ਈਸਾਈ ਭਾਈਚਾਰੇ ਦੀ ਧਿਆਨਪੁਰ 'ਚ ਮੀਟਿੰਗ

ਧਿਆਨਪੁਰ, 13 ਅਕਤੂਬਰ (ਸਰਬਜੀਤ ਸਿੰਘ ਰਿਆੜ)-ਕਸਬਾ ਧਿਆਨਪੁਰ 'ਚ ਈਸਾਈ ਭਾਈਚਾਰੇ ਦੀ ਇਕ ਵਿਸ਼ੇਸ਼ ਮੀਟਿੰਗ ਨੂੰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵਿਕਟਰ ਮਸੀਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਈਸਾਈ ਭਾਈਚਾਰਾ ਸਮਾਜਿਕ, ...

ਪੂਰੀ ਖ਼ਬਰ »

ਕੁਦਰਤੀ ਆਫ਼ਤਾਂ ਸਬੰਧੀ ਜਾਗਰੂਕ ਕੈਂਪ ਲਗਾਇਆ

ਬਟਾਲਾ, 13 ਅਕਤੂਬਰ (ਕਾਹਲੋਂ)-ਅੰਤਰ-ਰਾਸ਼ਟਰੀ ਪੱਧਰ 'ਤੇ ਕੁਦਰਤੀ ਜਾਂ ਗੈਰ ਕੁਦਰਤੀ ਆਫ਼ਤਾਂ ਨੂੰ ਘੱਟ ਕਰਨ ਤੇ ਜਾਗਰੂਕ ਕਰਨ ਲਈ 1989 ਈ. ਨੂੰ ਸ਼ੁਰੂਆਤ ਹੋਈ | ਬਾਅਦ 'ਚ ਸੰਯੁਕਤ ਰਾਸ਼ਟਰ ਵਲੋਂ 13 ਅਕਤੂਬਰ ਨੂੰ ਕੁਦਰਤੀ ਜਾਂ ਗੈਰ ਕੁਦਰਤੀ ਆਫ਼ਤਾਂ ਮੌਕੇ ਜਾਨ-ਮਾਲ ਦੇ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਕੱਢੀ ਸ਼ੋਭਾ ਯਾਤਰਾ

ਸ੍ਰੀ ਹਰਿਗੋਬਿੰਦਪੁਰ, 13 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸ਼ਹਿਰ 'ਚ ਵਾਲਮੀਕਿ ਮੁਹੱਲੇ ਤੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਕੱਢੀ ਗਈ ਸ਼ੋਭਾ ਯਾਤਰਾ ਦੀ ਸ਼ੁਰੂਆਤ ਸਾਬਕਾ ਚੇਅਰਮੈਂਨ ਬਲਵਿੰਦਰ ਸਿੰਘ ਨਾਭਾ ਅਤੇ ...

ਪੂਰੀ ਖ਼ਬਰ »

ਦੀਨਾਨਗਰ ਹਲਕੇ 'ਚ ਪੂਰੀ ਮੁਸਤੈਦੀ ਨਾਲ ਚਲਾਇਆ ਜਾ ਰਿਹੈ ਸਰਚ ਅਭਿਆਨ

ਦੀਨਾਨਗਰ, 13 ਅਕਤੂਬਰ (ਸੰਧੂ/ਸ਼ਰਮਾ)-ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ 'ਚ ਹੋਏ ਹਾਈ ਅਲਰਟ ਨੂੰ ਦੇਖਦਿਆਂ ਦੀਨਾਨਗਰ ਪੁਲਿਸ ਵਲੋਂ ਵੀ ਪੂਰੀ ਮੁਸਤੈਦੀ ਨਾਲ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ | ਇਸ ਸਬੰਧੀ ਦੀਨਾਨਗਰ ਥਾਣੇ ਦੇ ਐਸ.ਐੱਚ.ਓ. ਬਲਦੇਵ ਰਾਜ ਸ਼ਰਮਾ ਨੇ ਦੱਸਿਆ ...

ਪੂਰੀ ਖ਼ਬਰ »

ਹਲਕਾ ਮੁਕੇਰੀਆਂ ਤੋਂ ਵੱਡੇ ਫ਼ਰਕ ਨਾਲ ਜਿੱਤਣਗੇ ਗੱਠਜੋੜ ਉਮੀਦਵਾਰ-ਮੱਲੋਵਾਲ/ਛੀਨਾ

ਪੁਰਾਣਾ ਸ਼ਾਲਾ, 13 ਅਕਤੂਬਰ (ਗੁਰਵਿੰਦਰ ਸਿੰਘ ਗੁਰਾਇਆ)-ਵਿਧਾਨ ਸਭਾ ਹਲਕਾ ਮੁਕੇਰੀਆਾ ਤੋਂ ਪਾਰਟੀ ਨੂੰ ਸਮਰਪਿਤ ਬੇਦਾਗ਼ ਅਤੇ ਸੀਨੀਅਰ ਭਾਜਪਾ ਆਗੂ ਜੰਗੀ ਲਾਲ ਮਹਾਜਨ ਨੂੰ ਭਾਜਪਾ ਹਾਈਕਮਾਨ ਵਲੋਂ ਚੱਲ ਰਹੀ ਜ਼ਿਮਨੀ ਚੋਣ ਦੌਰਾਨ ਐਮ.ਐਲ.ਏ. ਦੀ ਉਮੀਦਵਾਰੀ ਦੀ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਵਿਖੇ ਹਲਕਾ ਮਜੀਠਾ ਦੀਆਂ ਸੰਗਤਾਂ ਅੱਜ ਕਰਨਗੀਆ ਸੇਵਾ-ਰੰਧਾਵਾ

ਜੈਤੀਪੁਰ 13 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਰੰਧਾਵਾ ਜੈਂਤੀਪੁਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਸ਼ੋ੍ਰਮਣੀ ਕਮੇਟੀ ਵਲੋਂ ...

ਪੂਰੀ ਖ਼ਬਰ »

ਗ਼ਰੀਬ ਨਿਵਾਜ਼ ਚੈਰੀਟੇਬਲ ਟਰੱਸਟ ਵਲੋਂ ਧਾਰਮਿਕ ਸਮਾਗਮ 2 ਤੋਂ 18 ਨਵੰਬਰ ਤੱਕ

ਬਟਾਲਾ, 13 ਅਕਤੂਬਰ (ਹਰਦੇਵ ਸਿੰਘ ਸੰਧੂ)-ਗ਼ਰੀਬ ਨਿਵਾਜ ਚੈਰੀਟੇਬਲ ਟਰੱਸਟ ਉਮਰਪੁਰਾ ਬਟਾਲਾ ਵਲੋਂ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਮਹਿਤਾ ਚੌਕ ਵਾਲਿਆਂ ਦੇ ਉਪਰਾਲੇ ਸਦਕਾ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ ...

ਪੂਰੀ ਖ਼ਬਰ »

ਬਟਾਲਾ ਦਾਣਾ ਮੰਡੀ 'ਚ ਸਰਕਾਰੀ ਰੇਟ ਤੋਂ ਘੱਟ ਮੱੁਲ ਮਿਲ ਰਿਹੈ ਕਿਸਾਨਾਂ ਨੂੰ

ਬਟਾਲਾ, 13 ਅਕਤੂਬਰ (ਬੁੱਟਰ)-ਸਥਾਨਕ ਦਾਣਾ ਮੰਡੀ 'ਚ ਕਿਸਾਨਾਂ ਨੂੰ ਪਰਮਲ ਦਾ ਤਹਿਸ਼ੁਦਾ ਸਰਕਾਰੀ ਮੁੱਲ ਨਾ ਮਿਲਣ ਕਰਕੇ ਵੱਡਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ | ਮੰਡੀ ਵਿਚ ਪਿੰਡ ਕਾਲਾ ਅਫਗਾਨਾ 'ਚ ਆਪਣੀ ਫ਼ਸਲ ਵੇਚਣ ਆਏ ਕਿਸਾਨ ਗੁਰਮੇਜ ਸਿੰਘ ਨੇ ਦੱਸਿਆ ਕਿ ਉਹ ਤੀਜੀ ...

ਪੂਰੀ ਖ਼ਬਰ »

ਨਾਬਾਲਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ 'ਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ

ਸੁਜਾਨਪੁਰ, 13 ਅਕਤੂਬਰ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵਲੋਂ 8 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ 'ਤੇ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਕਥਿਤ ਦੋਸ਼ੀ ਦੀ ਪਹਿਚਾਣ ਅਮਿਤ ਪੁੱਤਰ ਮਾਰਕਸ ਵਾਸੀ ਸੁਜਾਨਪੁਰ ਵਜੋਂ ਹੋਈ ਹੈ | ਥਾਣਾ ਮੁਖੀ ਅਸ਼ਵਨੀ ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਵਲੋਂ ਜ਼ਰੂਰਤਮੰਦ ਲੜਕੀ ਦੇ ਵਿਆਹ ਲਈ ਰਾਸ਼ਨ ਭੇਟ

ਪਠਾਨਕੋਟ, 13 ਅਕਤੂਬਰ (ਆਰ. ਸਿੰਘ/ਆਸ਼ੀਸ਼ ਸ਼ਰਮਾ)-ਬ੍ਰਾਹਮਣ ਸਭਾ ਪਠਾਨਕੋਟ ਵਲੋਂ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਇਕ ਜ਼ਰੂਰਤਮੰਦ ਲੜਕੀ ਦੇ ਵਿਆਹ ਵਿਚ ਸਹਿਯੋਗ ਦੇਣ ਲਈ ਸਭਾ ਵਲੋਂ ਰਾਸ਼ਨ ਅਤੇ ਹੋਰ ਸਮਾਨ ਦਿੱਤਾ ਗਿਆ | ਇਸ ਮੌਕੇ ਤੇ ਮੁੱਖ ਮਹਿਮਾਨ ਪਵਨ ...

ਪੂਰੀ ਖ਼ਬਰ »

ਗੁਰਦੁਆਰਾ ਦਸਮੇਸ਼ ਗਾਰਡਨ ਕਾਲੋਨੀ ਵਿਖੇ ਗੁਰਮਤਿ ਸਮਾਗਮ ਕਰਵਾਇਆ

ਪਠਾਨਕੋਟ, 13 ਅਕਤੂਬਰ (ਆਰ. ਸਿੰਘ)-ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਦਸਮੇਸ਼ ਗਾਰਡਨ ਕਲੋਨੀ ਪਠਾਨਕੋਟ ਵਿਖੇ ਗੁਰਮਤਿ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਬਘਾਰ ਚੌਕ ਦਾ ਸੰਵੇਦਨਸ਼ੀਲ ਪੱਕਾ ਪੁਲਿਸ ਨਾਕਾ ਖਾਲੀ ਮਾਮੂਨ ਤੇ ਪਠਾਨਕੋਟ ਦੀ ਸੁਰੱਖਿਆ ਰਾਮ ਭਰੋਸੇ

ਪਠਾਨਕੋਟ, 13 ਅਕਤੂਬਰ (ਆਰ. ਸਿੰਘ)-ਸੁਰੱਖਿਆ ਏਜੰਸੀਆਂ ਵਲੋਂ ਮਿਲੇ ਇਨਪੁੱਟ ਦੇ ਚੱਲਦੇ ਹੋਏ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਬਟਾਲਾ ਵਿਚ ਹੋਏ ਰੈੱਡ ਅਲਰਟ ਅਤੇ ਤਿਉਹਾਰਾਂ ਦੇ ਚੱਲਦੇ ਪਠਾਨਕੋਟ ਜ਼ਿਲੇ੍ਹ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ...

ਪੂਰੀ ਖ਼ਬਰ »

ਹੇਮੰਤ ਮਰਵਾਹਾ ਵਾਰਡ ਨੰਬਰ-11 ਦੇ ਪ੍ਰਧਾਨ ਨਿਯੁਕਤ

ਪਠਾਨਕੋਟ, 13 ਅਕਤੂਬਰ (ਸੰਧੂ)-ਖੱਤਰੀ ਯੁਵਾ ਸੰਗਠਨ ਵਲੋਂ ਪ੍ਰਧਾਨ ਕਪਿਲ ਮਲਹੋਤਰਾ ਦੀ ਪ੍ਰਧਾਨਗੀ ਗੇਠ ਵਾਰਡ ਨੰਬਰ-11 ਵਿਖੇ ਮੀਟਿੰਗ ਕੀਤੀ ਗਈ | ਜਿਸ 'ਚ ਖੱਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਪਾਸੀ, ਸਰਪ੍ਰਸਤ ਨਰੇਸ਼ ਕੋਹਲੀ ਅਤੇ ਪ੍ਰਧਾਨ ਸੰਜੇ ਆਨੰਦ ਵਿਸ਼ੇਸ਼ ...

ਪੂਰੀ ਖ਼ਬਰ »

ਰਮਾ ਚੋਪੜਾ ਕਾਲਜ ਵਿਖੇ ਦੋ ਰੋਜ਼ਾ ਪੁਸਤਕ ਮੇਲਾ ਲਗਾਇਆ

ਪਠਾਨਕੋਟ, 13 ਅਕਤੂਬਰ (ਆਰ. ਸਿੰਘ)-ਰਮਾ ਚੋਪੜਾ ਸਨਾਤਨ ਧਰਮ ਕੰਨਿਆ ਕਾਲਜ ਵਿਖੇ ਪਿ੍ੰਸੀਪਲ ਡਾ: ਸਤਿੰਦਰ ਕੌਰ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਾ ਅਨੁਸਾਰ ਕਾਮਰਸ ਵਿਭਾਗ ਵਲੋਂ ਵਿਦਿਆਰਥਣਾਂ ਅੰਦਰ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਪੁਸਤਕ ਮੇਲਾ ਲਗਾਇਆ ਗਿਆ | ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਮੀਟਿੰਗ ਹੋਈ

ਬਟਾਲਾ, 13 ਅਕਤੂਬਰ (ਕਾਹਲੋਂ)-ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅੱਜ ਬਟਾਲਾ ਵਿਖੇ ਭਰਵੀਂ ਮੀਟਿੰਗ ਹੋਈ | ਮੀਟਿੰਗ 'ਚ ਬਟਾਲਾ ਅਤੇ ਕਾਦੀਆਂ ਬਲਾਕ ਦੇ ਡੀ.ਟੀ.ਐਫ. ਦੇ ਮੈਂਬਰ ਹਾਜ਼ਰ ਹੋਏ | ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ...

ਪੂਰੀ ਖ਼ਬਰ »

ਪਿੰਡ ਪਿੰਡੀ ਵਿਖੇ ਆਧੁਨਿਕ ਤਰੀਕੇ ਦਾ ਬਣੇਗਾ ਖੇਡ ਸਟੇਡੀਅਮ-ਏ. ਡੀ. ਸੀ. ਮੂਧਲ

ਫਤਹਿਗੜ੍ਹ ਚੂੜੀਆਂ, 13 ਅਕਤੂਬਰ (ਧਰਮਿੰਦਰ ਸਿੰਘ ਬਾਠ)-ਬਲਾਕ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਪਿੰਡੀ ਵਿਖੇ ਆਧੁਨਿਕ ਤਰੀਕੇ ਨਾਲ ਖੇਡ ਸਟੇਡੀਅਮ ਤਿਆਰ ਕੀਤਾ ਜਾਵੇਗਾ | ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ ਵਲੋਂ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਸਬੰਧੀ ਤਿਆਰੀਆਂ ਜ਼ੋਰਾਂ 'ਤੇ

ਬਟਾਲਾ, 13 ਅਕਤੂਬਰ (ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਯਾਦਗਾਰ-ਏ-ਸ਼ਹੀਦਾਂ, ਪਿੰਡ ਅਗਵਾਨ ਵਿਖੇ 19 ਅਕਤੂਬਰ ਨੂੰ ਹੋ ਰਹੇ ਮਹਾਨ ਗੁਰਮਤਿ ਸਮਾਗਮ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦਰਜਾ ਚਾਰ ਕਰਮਚਾਰੀਆਂ ਵਲੋਂ ਨੰਗੇ ਧੜ ਰੈਲੀ ਕੱਲ੍ਹ

ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਸਿੱਖਿਆ ਵਿਭਾਗ ਪੰਜਾਬ 'ਚ ਕੰਮ ਕਰਦੇ ਦਰਜਾ ਚਾਰ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 15 ਅਕਤੁੂਬਰ ਨੂੰ ਡੀ.ਪੀ.ਆਈ. ਦਫਤਰ ਮੋਹਾਲੀ ਵਿਖੇ ਨੰਗੇ ਧੜ ਰੈਲੀ ਕੀਤੀ ਜਾਵੇਗੀ | ਇਸ ਸਬੰਧੀ ਦਰਜਾ ਚਾਰ ਯੂਨੀਅਨ ...

ਪੂਰੀ ਖ਼ਬਰ »

ਕੈਂਪ ਦੌਰਾਨ 12 ਵਿਦਿਆਰਥੀਆਂ ਨੇ ਦਿੱਤਾ ਡਰਾਈਵਿੰਗ ਟੈਸਟ

ਪਠਾਨਕੋਟ, 13 ਅਕਤੂਬਰ (ਸੰਧੂ/ਆਰ. ਸਿੰਘ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਥਾਨਕ ਟਰਾਂਸਪੋਰਟ ਦਫ਼ਤਰ ਵਿਖੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਕੈਂਪ ਲਗਾਇਆ ਗਿਆ ਜਿਸ ਵਿਚ 12 ਵਿਦਿਆਰਥੀਆਂ ਨੇ ਪੱਕੇ ...

ਪੂਰੀ ਖ਼ਬਰ »

ਵਿਧਾਇਕ ਬਾਜਵਾ ਨੇ 1830 ਲੱਖ ਰੁਪਏ ਦਾ ਪ੍ਰੋਜੈਕਟ ਪਾਸ ਕਰਵਾ ਕੇ ਕੀਤਾ ਸ਼ਲਾਘਾਯੋਗ ਕੰਮ-ਚੇਅਰਮੈਨ ਕੁਲਦੀਪ ਵਾਹਲਾ

ਕਾਹਨੂੰਵਾਨ, 13 ਅਕਤੂਬਰ (ਹਰਜਿੰਦਰ ਸਿੰਘ ਜੱਜ)-ਬਲਾਕ ਸੰਮਤੀ ਕਾਹਨੂੰਵਾਨ ਦੇ ਚੇਅਰਮੈਨ ਕੁਲਦੀਪ ਸਿੰਘ ਵਾਹਲਾ ਨੇ ਕਿਹਾ ਕਿ ਹਲਕਾ ਵਿਧਾਇਕ ਕਾਦੀਆਂ ਦੇ ਫਤਹਿਜੰਗ ਸਿੰਘ ਬਾਜਵਾ ਵਲੋਂ ਜਿੱਥੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਸਿਰਤੋੜ ਯਤਨ ਕਰਕੇ ਲੱਖਾਂ ਰੁਪਏ ...

ਪੂਰੀ ਖ਼ਬਰ »

ਲਾਈਨਜ਼ ਕਲੱਬ ਪਠਾਨਕੋਟ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ

ਪਠਾਨਕੋਟ, 13 ਅਕਤੂਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਵਲੋਂ ਕਲੱਬ ਦੇ ਪ੍ਰਧਾਨ ਅਵਤਾਰ ਅਬਰੋਲ ਦੀ ਪ੍ਰਧਾਨਗੀ ਹੇਠ ਸਥਾਨਿਕ ਮਾਡਲ ਟਾਊਨ ਸਥਿਤ ਰੈੱਡ ਕਰਾਸ ਬਲਾਇੰਡ ਸਕੂਲ ਤੇ ਆਂਗਣਵਾੜੀ ਸਕੂਲ ਵਿਚ ਬੱਚਿਆਂ ਦੇ ਮੈਡੀਕਲ ਜਾਂਚ ਲਈ ਕੈਂਪ ਲਗਾਇਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਸਾਈਾ ਕਾਲਜ 'ਚ ਬੂਟੇ ਲਗਾਏ

ਪਠਾਨਕੋਟ, 13 ਅਕਤੂਬਰ (ਆਰ. ਸਿੰਘ/ਚੌਹਾਨ)- ਸ੍ਰੀ ਸਾਈਾ ਕਾਲਜ ਆਫ਼ ਐਜੂਕੇਸ਼ਨ ਬਧਾਨੀ ਪਠਾਨਕੋਟ ਵਿਖੇ ਵਾਤਾਵਰਨ ਦੀ ਸ਼ੁੱਧਤਾ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬੂਟੇ ਲਗਾਏ ਗਏ ਜਿਸ ਵਿਚ ਸ੍ਰੀ ਸਾਈਾ ਗਰੁੱਪ ਦੇ ਐਮ.ਡੀ. ਤਿ੍ਪਤਾ ਪੁੰਜ ਅਤੇ ...

ਪੂਰੀ ਖ਼ਬਰ »

ਆਰੀਆ ਮਹਿਲਾ ਕਾਲਜ 'ਚ 'ਅਨੋਖੀ ਨਾਰੀ' ਵਿਸ਼ੇ 'ਤੇ ਸੈਮੀਨਾਰ

ਪਠਾਨਕੋਟ, 13 ਅਕਤੂਬਰ (ਆਰ. ਸਿੰਘ)- ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ: ਸੁਨੀਤਾ ਡੋਗਰਾ ਦੀ ਅਗਵਾਈ ਵਿਚ ਨਾਰੀ ਸਸ਼ਕਤੀਕਰਨ ਸੈੱਲ ਵਲੋਂ 'ਅਨੋਖੀ ਨਾਰੀ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ¢ ਸੈਮੀਨਾਰ ਵਿਚ ਡਾ: ਰੁਪਿੰਦਰਜੀਤ ਕੌਰ ਗਿੱਲ ...

ਪੂਰੀ ਖ਼ਬਰ »

ਹਾਈ ਅਲਰਟ ਦੇ ਚੱਲਦਿਆਂ ਪਠਾਨਕੋਟ ਜ਼ਿਲ੍ਹੇ 'ਚ ਤਲਾਸ਼ੀ ਅਭਿਆਨ ਜਾਰੀ

ਪਠਾਨਕੋਟ, 13 ਅਕਤੂਬਰ (ਚੌਹਾਨ)-ਅੱਤਵਾਦੀ ਹਮਲੇ ਦੀ ਸੂਹ ਮਿਲਣ ਤੋਂ ਬਾਅਦ ਜ਼ਿਲ੍ਹੇ ਅੰਦਰ ਡਿਪਟੀ ਕਮਿਸ਼ਨਰ ਰਾਮਵੀਰ ਵਲੋਂ 3 ਡਿਊਟੀ ਮੈਜਿਸਟ੍ਰੇਟ, 8 ਨੋਡਲ ਅਫ਼ਸਰ ਤੇ 1 ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਡਿਪਟੀ ਕਮਿਸ਼ਨਰ ਵਲੋਂ ਆਪਣੇ ਆਦੇਸ਼ ਰਾਹੀਂ ਐਸ.ਡੀ.ਐਮ. ...

ਪੂਰੀ ਖ਼ਬਰ »

ਨਗਰ ਨਿਗਮ ਪਠਾਨਕੋਟ ਆਵਾਰਾ ਕੁੱਤਿਆਂ ਤੇ ਆਵਾਰਾ ਪਸ਼ੂਆਂ ਤੋਂ ਨਹੀਂ ਦਿਵਾ ਸਕਿਆ ਛੁਟਕਾਰਾ

ਪਠਾਨਕੋਟ, 13 ਅਕਤੂਬਰ (ਚੌਹਾਨ)-ਪਠਾਨਕੋਟ ਨੰੂ ਨਗਰ ਪਾਲਿਕਾ ਤੋਂ ਨਗਰ ਨਿਗਮ ਦਾ ਦਰਜਾ ਮਿਲ ਗਿਆ | ਪਰ ਇਸ ਦਾ ਫ਼ਾਇਦਾ ਅੱਜ ਤੱਕ 50 ਵਾਰਡਾਂ ਦੇ ਰਹਿਣ ਵਾਲਿਆਂ ਨੰੂ ਨਹੀਂ ਹੋਇਆ | ਗਊ ਸੈੱਸ ਦੇ ਨਾਂਅ 'ਤੇ ਨਗਰ ਨਿਗਮ ਅੰਦਰ ਵੱਸਦੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠਾ ਕਰ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ ਮਨਾਇਆ

ਸ਼ਾਹਪੁਰ ਕੰਢੀ, 13 ਅਕਤੂਬਰ (ਰਣਜੀਤ ਸਿੰਘ)-ਭਗਵਾਨ ਵਾਲਮੀਕੀ ਧਾਰਮਿਕ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਵਲੋਂ ਭਗਵਾਨ ਵਾਲਮੀਕੀ ਦਾ ਜਨਮ ਦਿਹਾੜਾ ਪ੍ਰਧਾਨ ਰੋਹਿਤ ਭੱਟੀ ਦੀ ਪ੍ਰਧਾਨਗੀ ਹੇਠ ਸਥਾਨਿਕ ਵਾਲਮੀਕੀ ਮੰਦਰ ਵਿਖੇ ਮਨਾਇਆ ਗਿਆ | ਜਿਸ 'ਚ ਡਾ: ਰੋਹਿਤ ਲਹੌਰੀਆ ...

ਪੂਰੀ ਖ਼ਬਰ »

ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੀ ਮੀਟਿੰਗ ਹੋਈ

ਸ਼ਾਹਪੁਰ ਕੰਢੀ, 13 ਅਕਤੂਬਰ (ਰਣਜੀਤ ਸਿੰਘ)-ਕਰਮਚਾਰੀਆਂ ਵਲੋਂ ਮੰਗਾਂ ਦੀ ਪੂਰਤੀ ਲਈ ਸ਼ੁਰੂ ਕੀਤੇ ਸੰਘਰਸ਼ ਨੰੂ ਹੋਰ ਤੇਜ਼ ਕਰਨ ਦੇ ਮੰਤਵ ਨਾਲ ਬਣਾਏ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੀ ਮੀਟਿੰਗ ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਸੈਣੀ ਦੀ ...

ਪੂਰੀ ਖ਼ਬਰ »

ਰਾਸ਼ਟਰੀ ਸਵੈ ਸੇਵਕ ਸੰਘ ਧਾਰ ਖੰਡ ਨੇ ਕੱਢਿਆ ਪੱਥ ਮਾਰਚ

ਪਠਾਨਕੋਟ, 13 ਅਕਤੂਬਰ (ਚੌਹਾਨ)-ਰਾਸ਼ਟਰੀ ਸਵੈ ਸੇਵਕ ਸੰਘ ਪਠਾਨਕੋਟ ਧਾਰ ਖੰਡ ਵਲੋਂ ਪੱਥ ਮਾਰਚ ਦਾ ਸੰਚਾਲਨ ਪਿ੍ੰਸੀਪਲ ਬੀ.ਐਸ. ਮਨਹਾਸ ਦੀ ਪ੍ਰਧਾਨਗੀ ਹੇਠ ਬਧਾਣੀ ਦੇ ਹਨੰੂਮਾਨ ਮੰਦਰ ਤੋਂ ਲੈ ਕੇ ਬੁੰਗਲ ਬਾਜ਼ਾਰ ਤੱਕ ਕਰਵਾਇਆ ਗਿਆ | ਪੱਥ ਸੰਚਾਲਨ ਤੋਂ ਪਹਿਲਾਂ ਸਵੈ ...

ਪੂਰੀ ਖ਼ਬਰ »

ਹਾਈ ਅਲਰਟ ਦੇ ਚੱਲਦਿਆਂ ਪਠਾਨਕੋਟ ਜ਼ਿਲ੍ਹੇ 'ਚ ਤਲਾਸ਼ੀ ਅਭਿਆਨ ਜਾਰੀ

ਪਠਾਨਕੋਟ, 13 ਅਕਤੂਬਰ (ਚੌਹਾਨ)-ਅੱਤਵਾਦੀ ਹਮਲੇ ਦੀ ਸੂਹ ਮਿਲਣ ਤੋਂ ਬਾਅਦ ਜ਼ਿਲ੍ਹੇ ਅੰਦਰ ਡਿਪਟੀ ਕਮਿਸ਼ਨਰ ਰਾਮਵੀਰ ਵਲੋਂ 3 ਡਿਊਟੀ ਮੈਜਿਸਟ੍ਰੇਟ, 8 ਨੋਡਲ ਅਫ਼ਸਰ ਤੇ 1 ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਡਿਪਟੀ ਕਮਿਸ਼ਨਰ ਵਲੋਂ ਆਪਣੇ ਆਦੇਸ਼ ਰਾਹੀਂ ਐਸ.ਡੀ.ਐਮ. ...

ਪੂਰੀ ਖ਼ਬਰ »

ਰਾਜਪੂਤ ਮਹਾਂ ਸਭਾ ਦੀ ਮੀਟਿੰਗ ਹੋਈ

ਪਠਾਨਕੋਟ, 13 ਅਕਤੂਬਰ (ਚੌਹਾਨ)-ਅਖਿਲ ਭਾਰਤੀਏ ਕਸ਼ਤਰੀਏ ਮਹਾਂ ਸਭਾ ਦੀ ਮੀਟਿੰਗ ਪਠਾਨਕੋਟ ਵਿਖੇ ਚੌਧਰੀ ਰਾਜੇਸ਼ਵਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਮਹਾਂ ਸਭਾ ਦੇ ਰਾਸ਼ਟਰੀ ਪ੍ਰਧਾਨ ਮਹਿੰਦਰ ਸਿੰਘ ਤੋਮਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਜਦੋਂ ਕਿ ...

ਪੂਰੀ ਖ਼ਬਰ »

ਮੁਫ਼ਤ ਸਿਹਤ ਸੇਵਾਵਾਂ ਕੈਂਪ ਲਗਾਇਆ

ਬਟਾਲਾ, 13 ਅਕਤੂਬਰ (ਸੁਖਦੇਵ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੀ ਮਿੱਠੀ ਯਾਦ 'ਚ ਗੁਰਦੁਆਰਾ ਅੰਗੀਠਾ ਸਾਹਿਬ ਨਿੱਕੇ ਘੁੰਮਣ 'ਚ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਵਲੋਂ 13 ਅਤੇ 14 ਅਕਤੂਬਰ ਨੂੰ ਦੋ ਰੋਜ਼ਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਨਰੋਟ ਜੈਮਲ ਸਿੰਘ, 13 ਅਕਤੂਬਰ (ਗੁਰਮੀਤ ਸਿੰਘ)-ਨਰੋਟ ਜੈਮਲ ਸਿੰਘ ਤੋਂ ਅੱਡਾ ਫਤਿਹਪੁਰ ਰੋਡ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਕੋਲ ਦੇਰ ਸ਼ਾਮ ਨੂੰ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ | ਜਿਸ ਦੀ ਪਹਿਚਾਣ ਨਰੋਟ ਜੈਮਲ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX