ਤਾਜਾ ਖ਼ਬਰਾਂ


ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  1 day ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡੇਰਾਬੱਸੀ, 20 ਜਨਵਰੀ (ਸ਼ਾਮ ਸਿੰਘ ਸੰਧੂ )-ਵਿਜੀਲੈਂਸ ਵਿਭਾਗ ਦੀ ਟੀਮ ਨੇ ਅੱਜ ਦੇਰ ਸ਼ਾਮ ਡੇਰਾਬਸੀ ਪੁਲੀਸ ਥਾਣੇ 'ਚ ਛਾਪਾ ਮਾਰ ਕੇ ਥਾਣੇ 'ਚ ਤਾਇਨਾਤ ਇਕ ਸਹਾਇਕ ਸਬ-ਇੰਸਪੈਕਟਰ ਓਂਕਾਰ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ...
ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  1 day ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 20 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਨਵਨਿਯੁਕਤ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ...
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  1 day ago
ਰਾਜਾਸਾਂਸੀ , 20 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) 26 ਜਨਵਰੀ ਨੂੰ ਦੇਸ਼ ਭਰ ਵਿਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ...
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  1 day ago
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਪੂਰਬੀ ਲੰਡਨ ਦੇ ਇਲਾਕੇ ਇਲਫੋਰਡ ਵਿਚ ਤਿੰਨ ਸਿੱਖ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਕੱਲ੍ਹ ਸ਼ਾਮੀ...
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  1 day ago
ਪਠਾਨਕੋਟ ,20 ਜਨਵਰੀ (ਸੰਧੂ)- ਪੂਰੇ ਦੇਸ਼ ਅੰਦਰ ਬਲ਼ੂ ਵੇਲ ਗੇਮ ਦੇ ਨਾਲ ਕਈ ਬਚਿਆ ਦੀਆਂ ਕੀਮਤੀ ਜਾਨਾ ਖ਼ਤਮ ਹੋਣ ਤੋਂ ਬਾਅਦ ਵੀ ਚਾਈਨੀਜ ਗੇਮਾਂ ਦਾ ਖ਼ੁਮਾਰ ਬੱਚਿਆ ਤੋਂ ਉੱਤਰਦਾ ਨਜ਼ਰ ਨਹੀਂ ਆ ਰਿਹਾ ਤੇ ਹੁਣ ਬੱਚਿਆ ਤੇ ਪੱਬ ਜੀ ...
ਦਿੱਲੀ 'ਚ ਭਾਜਪਾ ਨੇ 3 ਸੀਟਾਂ ਦਿੱਤੀਆਂ ਸਹਿਯੋਗੀਆਂ ਨੂੰ
. . .  1 day ago
ਨਵੀਂ ਦਿੱਲੀ, 20 ਜਨਵਰੀ - ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਹਿਯੋਗੀਆਂ ਨੂੰ 3 ਸੀਟਾਂ ਦੇਣ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦਿੱਤਾ ਗਿਆ ਰੋਸ ਧਰਨਾ
. . .  1 day ago
ਨਾਭਾ ,20 ਜਨਵਰੀ (ਕਰਮਜੀਤ ਸਿੰਘ )-ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪੰਜਾਬ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਉਪ ਮੰਡਲ ਮਜਿਸਟਰੇਟ ਅਤੇ ਉਪ ਪੁਲਿਸ ਕਪਤਾਨ ਨਾਭਾ ਦੇ ਦਫ਼ਤਰ ...
ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ -ਮਨਜੀਤ ਸਿੰਘ ਰਾਏ
. . .  1 day ago
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਘੱਟ ਗਿਣਤੀਆਂ ਲਈ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ 15 ਨੁਕਾਤੀ ਪ੍ਰੋਗਰਾਮ ਦੀ ...
ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
. . .  1 day ago
ਨਵੀਂ ਦਿੱਲੀ, 20 ਜਨਵਰੀ- ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਰੋਡ ਬੀਤੀ 15 ਦਸੰਬਰ ਤੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ...
ਈ. ਡੀ. ਵਲੋਂ ਕਾਰਤੀ ਚਿਦੰਬਰਮ ਕੋਲੋਂ ਪੁੱਛਗਿੱਛ
. . .  1 day ago
ਨਵੀਂ ਦਿੱਲੀ, 20 ਜਨਵਰੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਅੱਜ ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਈ. ਡੀ. ਦਫ਼ਤਰ 'ਚ...
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਬੰਗਲਾਦੇਸ਼ ਦੇ ਦੌਰੇ ਦੀ ਵੀ ਹੋ ਰਹੀ ਹੈ ਜਾਂਚ- ਜੰਮੂ-ਕਸ਼ਮੀਰ ਦੇ ਡੀ. ਜੀ. ਪੀ.
. . .  1 day ago
ਸ੍ਰੀਨਗਰ, 20 ਜਨਵਰੀ- ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ੋਪੀਆਂ 'ਚ ਮੁਠਭੇੜ ਦੌਰਾਨ ਮਾਰੇ ਗਏ ਤਿੰਨੋਂ ਅੱਤਵਾਦੀ ਹਿਜ਼ਬੁਲ ਮੁਜ਼ਾਹਦੀਨ...
ਐੱਨ. ਚੰਦਰਸ਼ੇਖਰਨ ਨੇ ਕੀਤੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 20 ਜਨਵਰੀ- ਟਾਟਾ ਸੰਨਜ਼ ਦੇ ਬੋਰਡ ਪ੍ਰਧਾਨ ਐੱਨ. ਚੰਦਰਸ਼ੇਖਰਨ ਨੇ ਅੱਜ ਵਿੱਤ ਮੰਤਰੀ ਨਿਰਮਲਾ...
ਰੋਡ ਸ਼ੋਅ 'ਚ ਹੀ ਬੀਤਿਆ ਸਮਾਂ, ਕੇਜਰੀਵਾਲ ਹੁਣ ਕੱਲ੍ਹ ਭਰਨਗੇ ਨਾਮਜ਼ਦਗੀ ਪੱਤਰ
. . .  1 day ago
ਨਵੀਂ ਦਿੱਲੀ, 20 ਜਨਵਰੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਰੋਡ ਸ਼ੋਅ 'ਚ ਸਾਰਾ ਸਮਾਂ ਬੀਤਣ ਕਾਰਨ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰ ਸਕਣਗੇ। ਉਨ੍ਹਾਂ ਨੇ ਦਿੱਲੀ ਵਿਧਾਨ...
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ 'ਚ ਅਕਾਲੀ-ਭਾਜਪਾ ਗਠਜੋੜ ਟੁੱਟਣ ਦੀਆਂ ਖ਼ਬਰਾਂ
. . .  1 day ago
ਸੁਪਰੀਮ ਕੋਰਟ ਵਲੋਂ ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ ਖ਼ਾਰਜ, ਅਪਰਾਧ ਵੇਲੇ ਨਾਬਾਲਗ ਹੋਣ ਦੀ ਕਹੀ ਸੀ ਗੱਲ
. . .  1 day ago
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਬ੍ਰਜੇਸ਼ ਠਾਕੁਰ ਸਣੇ 19 ਲੋਕ ਦੋਸ਼ੀ ਕਰਾਰ
. . .  1 day ago
ਜੇ.ਪੀ. ਨੱਢਾ ਬਣੇ ਭਾਜਪਾ ਦੇ ਕੌਮੀ ਪ੍ਰਧਾਨ
. . .  1 day ago
ਮੰਗਲੁਰੂ ਹਵਾਈ ਅੱਡੇ 'ਤੇ ਸ਼ੱਕੀ ਬੈਗ 'ਚ ਮਿਲਿਆ ਆਈ. ਈ. ਡੀ.
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 28 ਅੱਸੂ ਸੰਮਤ 551

ਫਰੀਦਕੋਟ / ਮੁਕਤਸਰ

ਪੁਲਿਸ ਵਲੋਂ ਸਾਬਕਾ ਨਗਰ ਕੌ ਾਸਲਰ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਗਿ੍ਫ਼ਤਾਰ

ਫ਼ਰੀਦਕੋਟ, 13 ਅਕਤੂਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ ਪਿਛਲੇ ਮਹੀਨੇ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਇੱਥੋਂ ਦੇ ਸਾਬਕਾ ਨਗਰ ਕੌਾਸਲਰ ਦਵਿੰਦਰ ਕੁਮਾਰ ਟਿੰਟੂ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਅੱਜ ਇੱਥੇ ਜਾਣਕਾਰੀ ਦਿੰਦਿਆਂ ਜਸਪਿੰਦਰ ਸਿੰਘ (ਡੀ.ਐੱਸ.ਪੀ. ਇੰਨਵੈਸਟੀਗੇਸ਼ਨ) ਨੇ ਦੱਸਿਆ ਕਿ ਇਹ ਗਿ੍ਫ਼ਤਾਰੀਆਂ ਮੁਖ਼ਬਰੀ ਦੇ ਆਧਾਰ 'ਤੇ ਹੋਈਆਂ ਹਨ | ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਸ਼ਮਸ਼ੇਰ ਸਿੰਘ ਸ਼ੇਰਾ, ਸ਼ਮਸ਼ੇਰ ਕੁਮਾਰ ਉਰਫ ਸ਼ੇਰਾ ਅਤੇ ਰਮਨਦੀਪ ਸਿੰਘ ਰਮਨਾ ਸਥਾਨਕ ਜ਼ਹਾਜ ਗਰਾਊਾਡ ਨੇੜੇ ਇਕੱਠੇ ਹੋਏ ਹਨ ਤੇ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ | ਪੁਲਿਸ ਨੇ ਉਸ ਸਥਾਨ 'ਤੇ ਛਾਪੇਮਾਰੀ ਕਰਦਿਆਂ ਇਨ੍ਹਾਂ ਪਾਸੋਂ 315 ਬੋਰ ਦਾ ਇਕ ਪਿਸਤੌਲ, 5 ਕਾਰਤੂਸ ਤੇ ਪਲਟੀਨਾ ਮੋਟਰਸਾਈਕਲ ਨੰਬਰ ਪੀ.ਬੀ.29 ਐੱਸ 7881 ਬਰਾਮਦ ਕਰਕੇ ਗਿ੍ਫ਼ਤਾਰ ਕੀਤਾ ਹੈ | ਡੀ.ਐੱਸ.ਪੀ. ਅਨੁਸਾਰ ਦੋਸ਼ੀਆਂ ਨੇ ਮੰਨਿਆਂ ਕਿ ਮੇਲੇ ਦੌਰਾਨ ਉਨ੍ਹਾਂ ਨੇ ਸਾਬਕਾ ਨਗਰ ਕੌਾਸਲਰ ਟਿੰਟੂ 'ਤੇ ਜਾਨਲੇਵਾ ਹਮਲਾ ਕੀਤਾ ਸੀ ਅਤੇ ਬਾਅਦ ਵਿਚ ਭੱਜਣ ਵਿਚ ਸਫ਼ਲ ਹੋ ਗਏ ਸਨ | ਇਸ ਸਬੰਧੀ ਸਿਟੀ ਪੁਲਿਸ ਥਾਣੇ ਅੰਦਰ ਇਹ ਮਾਮਲਾ ਪਹਿਲਾਂ ਹੀ ਦਰਜ ਹੈ | ਅਧਿਕਾਰੀ ਨੇ ਦੱਸਿਆ ਕਿ ਫੜ੍ਹੇ ਗਏ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋੋਸੀਏਸ਼ਨ ਦੀ ਇਕੱਤਰਤਾ ਹੋਈ

ਕੋਟਕਪੂਰਾ,13 ਅਕਤੂਬਰ (ਮੋਹਰ ਗਿੱਲ, ਮੇਘਰਾਜ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਫ਼ਰੀਦਕੋਟ ਦੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਇਕੱਤਰਤਾ ਸਥਾਨਕ ਲਾਲਾ ਲਾਜਪਤ ਰਾਏ ਮਿਊਾਸੀਪਲ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਡਾ. ਜਗਜੀਤ ਸਿੰਘ ਖ਼ਾਲਸਾ ...

ਪੂਰੀ ਖ਼ਬਰ »

ਜੈਤੋ ਦਾ ਕਮਿਊਨਟੀ ਸਿਹਤ ਕੇਂਦਰ ਖੁਦ ਜਾਪਦਾ ਹੈ ਬਿਮਾਰ

ਜੈਤੋ, 13 (ਭੋਲਾ ਸ਼ਰਮਾ)-ਜੈਤੋ ਨੂੰ ਸਬ-ਡਵੀਜ਼ਨ ਦਾ ਦਰਜਾ ਮਿਲਣ ਬਾਅਦ ਭਾਵੇਂ ਪੰਜ ਸਰਕਾਰਾਂ ਬਣੀਆਂ, ਪਰ ਇਥੋਂ ਦੇ ਸਿਹਤ ਕੇਂਦਰ ਨੂੰ ਕਿਸੇ ਹਕੂਮਤ ਨੇ ਅਪਗਰੇਡ ਨਹੀਂ ਕੀਤਾ | ਇਹ ਸਿਹਤ ਕੇਂਦਰ ਖੁਦ ਬਿਮਾਰ ਜਾਪਦਾ ਹੈ | ਇਲਾਕੇ ਦੇ ਲੋਕ ਇਸ ਨੂੰ 'ਰੈਫ਼ਰ ਸੈਂਟਰ' ਕਹਿਣ ...

ਪੂਰੀ ਖ਼ਬਰ »

ਜਸਵੰਤ ਸਿੰਘ ਪਿੰਡ ਰੋੜੀਕਪੂਰਾ ਇਕਾਈ ਦੇ ਪ੍ਰਧਾਨ ਬਣੇ

ਜੈਤੋ, 13 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਜ਼ਿਲ੍ਹਾ ਫ਼ਰੀਦਕੋਟ ਦੇ ਮੀਤ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਦੀ ਇਕ ਅਹਿਮ ਮੀਟਿੰਗ ਪਿੰਡ ਰੋੜੀਕਪੂਰਾ ਦੇ ...

ਪੂਰੀ ਖ਼ਬਰ »

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਜਨਤਕ ਸਮੱਸਿਆਵਾਂ ਹੱਲ ਕਰਵਾਈਆਂ

ਕੋਟਕਪੂਰਾ, 13 ਅਕਤੂਬਰ (ਮੋਹਰ ਸਿੰਘ ਗਿੱਲ)-ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਿੰਡਾਂ ਅਤੇ ਸ਼ਹਿਰ ਦੀਆਂ ਜਨਤਕ ਸਮੱਸਿਆਵਾਂ ਦੇ ਹੱਲ ਲਈ ਉਚੇਚੇ ਤੌਰ 'ਤੇ ਵਾਟਰ ਸਪਲਾਈ ਵਿਭਾਗ ਦੇ ਦਫ਼ਤਰ ਪੁੱਜ ਕੇ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ...

ਪੂਰੀ ਖ਼ਬਰ »

ਬਿਜਲੀ ਸਪਾਰਕ ਕਾਰਨ ਗੱਠਾਂ ਦੇ ਟਰਾਲੇ ਨੂੰ ਲੱਗੀ ਅੱਗ

ਪੰਜਗਰਾਈਾ ਕਲਾਂ, 13 ਅਕਤੂਬਰ (ਸੁਖਮੰਦਰ ਸਿੰਘ ਬਰਾੜ )- ਸਥਾਨਕ ਔਲਖ ਸੜਕ 'ਤੇ ਇਕ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਇਕ ਟਰਾਲੇ ਨੂੰ ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ ਦੇ ਸਪਾਰਕ ਕਰਨ ਨਾਲ ਅਚਾਨਕ ਅੱਗ ਲੱਗ ਗਈ, ਜਿਸ 'ਤੇ ਕਾਬੂ ਪਾਉਣ ਲਈ ਮੌਕੇ ਕੋਟਕਪੂਰਾ ਤੋਂ ਅੱਗ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕੱਲ੍ਹ

ਫ਼ਰੀਦਕੋਟ, 13 ਅਕਤੂਬਰ (ਸਤੀਸ਼ ਬਾਗ਼ੀ)-ਸਮੂਹ ਸਾਧ ਸੰਗਤ ਤੇ ਗੁਰਦੁਆਰਾ ਖਾਲਸਾ ਦੀਵਾਨ ਵਲੋਂ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 15 ਅਕਤੂਬਰ ਨੂੰ ਗੁਰਦੁਆਰਾ ਖਾਲਸਾ ਦੀਵਾਨ ਫ਼ਰੀਦਕੋਟ ਵਿਖੇ ਸ਼ਾਮ 6:30 ਤੋਂ ਰਾਤ 9:30 ਵਜੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦਾ ਇਕੋ-ਇਕ ਨਿਸ਼ਾਨਾ ਪੰਜਾਬ ਨੂੰ ਖੁਸ਼ਹਾਲ ਬਣਾਉਣਾ- ਮੁਹੰਮਦ ਸਦੀਕ

ਜੈਤੋ, 13 (ਭੋਲਾ ਸ਼ਰਮਾ)-'ਪੰਜਾਬ ਦੀ ਕੈਪਟਨ ਸਰਕਾਰ ਦਾ ਇਕੋ-ਇਕ ਨਿਸ਼ਾਨਾ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਤੇ ਜਨਤਾ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ...

ਪੂਰੀ ਖ਼ਬਰ »

ਬਹਿਬਲ ਕਲਾਂ 'ਚ 14 ਨੂੰ ਹੋ ਰਿਹੈ ਵਿਸ਼ਾਲ ਸ਼ਹੀਦੀ ਸਮਾਗਮ ਭਾਈ ਰਣਜੀਤ ਸਿੰਘ

ਬਾਜਾਖਾਨਾ, 13 ਅਕਤੂਬਰ (ਜਗਦੀਪ ਸਿੰਘ ਗਿੱਲ)-ਬਹਿਬਲ ਕਲਾਂ ਦੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ 14 ਅਕਤੂਬਰ ਨੂੰ ਵਿਸ਼ਾਲ ਸ਼ਹੀਦੀ ਸਮਾਗਮ ਹੋ ਰਿਹਾ ਹੈ | ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸਰਬੱਤ ਖਾਲਸਾ ਵਲੋਂ ਚੁਣੇ ਗਏ ਜਥੇ. ਸਿਮਰਜੀਤ ਸਿੰਘ ਮਾਨ, ਗੁਰਦੀਪ ਸਿੰਘ ...

ਪੂਰੀ ਖ਼ਬਰ »

ਹਰਮਿੰਦਰ ਸਿੰਘ ਦੀ ਪੁਸਤਕ 'ਜਾਗਰਤ ਪਿੰਡ ਕੋਹਾਰਵਾਲਾ' ਲੋਕ ਅਰਪਣ

ਕੋਟਕਪੂਰਾ, 13 ਅਕਤੂਬਰ (ਮੇਘਰਾਜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਰਵਾਲਾ ਵਿਖੇ ਸੱਭਿਆਚਾਰਕ ਤੇ ਵਿਰਾਸਤੀ ਮੰਚ, ਸ਼ਹੀਦ ਭਗਤ ਸਿੰਘ ਕਲੱਬ ਤੇ ਗ੍ਰਾਮ ਪੰਚਾਇਤ ਕੋਹਾਰਵਾਲਾ ਵਲੋਂ ਸਾਂਝੇ ਤੌਰ 'ਤੇ ਕਰਵਾਏ ਸਾਹਿਤਕ ਸਮਾਗਮ ਵਿਚ ਉੱਘੇ ਸ਼ਾਇਰ ਹਰਮਿੰਦਰ ਸਿੰਘ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਦਾ ਕਾਫ਼ਲਾ ਹਲਕਾ ਦਾਖਾ ਲਈ ਰਵਾਨਾ

ਜੈਤੋ, 13 ਅਕਤੂਬਰ (ਭੋਲਾ ਸ਼ਰਮਾ)- ਹਲਕਾ ਦਾਖਾ ਵਿਖੇ ਹੋਣ ਜਾ ਰਹੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਇੱਥੋਂ ਕਾਂਗਰਸੀ ਵਰਕਰਾਂ ਦਾ ਵਿਸ਼ਾਲ ਕਾਫ਼ਲਾ ਲੈ ਕੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ...

ਪੂਰੀ ਖ਼ਬਰ »

ਸਲਵਰ ਓਕਸ ਸਕੂਲ 'ਚ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ

ਜੈਤੋ, 13 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਜੈਤੋ ਵਿਖੇ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਨਰਸਰੀ ਤੋਂ ਯੂ. ਕੇ. ਜੀ. ਦੇ ਬੱਚਿਆਂ ਨੇ ਭਾਗ ਲਿਆ | ਪਿ੍ੰਸੀਪਲ ਧਰਮਿੰਦਰ ਕੌਰ ਨੇ ਕਿਹਾ ਕਿ ਬੱਚਿਆਂ ਵਿਚ ਭਾਸ਼ਾ ਕੌਸ਼ਲ ਦਾ ਵਿਕਾਸ ਕਰਨ ਦੇ ...

ਪੂਰੀ ਖ਼ਬਰ »

ਸਾਬਕਾ ਫ਼ੌਜੀਆਂ ਨੂੰ ਟੋਲ ਪਲਾਜ਼ਾ ਟੈਕਸ ਮੁਆਫ਼ ਕੀਤਾ ਜਾਵੇ- ਵਿਧਾਇਕ ਸੰਧਵਾਂ

ਕੋਟਕਪੂਰਾ, 13 ਅਕਤੂਬਰ (ਮੇਘਰਾਜ)-ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਾਬਕਾ ਫ਼ੌਜੀਆਂ ਦੀ ਮੰਗ ਦਾ ਸਮਰਥਨ ਕਰਦੇ ਹੋਏ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸਾਬਕਾ ਫ਼ੌਜੀਆਂ ਨੂੰ ਵੀ ਟੋਲ ਪਲਾਜ਼ਾ ਟੈਕਸ ਮੁਆਫ਼ ...

ਪੂਰੀ ਖ਼ਬਰ »

ਅਥਲੈਟਿਕਸ ਮੀਟ 'ਚ ਸਕੂਲੀ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

ਸਾਦਿਕ, 13 ਅਕਤੂਬਰ (ਗੁਰਭੇਜ ਸਿੰਘ ਚੌਹਾਨ, ਆਰ. ਐਸ. ਧੰੁਨਾ)- ਪੀ. ਐੱਸ. ਟੀ. ਮੈਮੋਰੀਅਲ ਪਬਲਿਕ ਸਕੂਲ ਘੁੱਦੂਵਾਲਾ ਵਿਖੇ ਸਾਦਿਕ ਜ਼ੋਨ ਦੀਆਂ ਚਾਰ ਦਿਨ ਚੱਲੀਆਂ ਖੇਡਾਂ ਦੌਰਾਨ ਅਥਲੈਟਿਕਸ ਮੀਟ ਵਿਚ ਸਾਦਿਕ ਜ਼ੋਨ ਦੇ ਸਾਰੇ 40 ਦੇ ਕਰੀਬ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ...

ਪੂਰੀ ਖ਼ਬਰ »

ਬਲਾਕ ਪੱਧਰੀ ਖੇਡਾਂ 'ਚ ਸੇਢਾ ਸਿੰਘ ਵਾਲਾ ਸਕੂਲ ਦਾ ਵਧੀਆ ਪ੍ਰਦਰਸ਼ਨ

ਜੈਤੋ, 13 ਅਕਤੂਬਰ (ਭੋਲਾ ਸ਼ਰਮਾ)-ਬਲਾਕ ਜੈਤੋ ਦੇ ਇਥੇ ਕਰਵਾਏ ਗਏ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ 'ਚ ਸੇਢਾ ਸਿੰਘ ਵਾਲਾ ਦੇ ਸਕੂਲ ਵਿਦਿਆਰਥੀਆਂ ਨੇ ਬਿਹਤਰੀਨ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ | ਸਕੂਲ ਮੁਖੀ ਕੁਲਵਿੰਦਰ ਸਿੰਘ ਅਨੁਸਾਰ ਲੜਕੇ ...

ਪੂਰੀ ਖ਼ਬਰ »

ਯੂਨਾਈਟਿਡ ਹਿਊਮਨ ਰਾਈਟਸ ਫ਼ਰੰਟ ਦੀ ਮੀਟਿੰਗ ਹੋਈ

ਫ਼ਰੀਦਕੋਟ, 13 ਅਕਤੂਬਰ (ਸਤੀਸ਼ ਬਾਗ਼ੀ)-ਸਥਾਨਕ ਬਾਬਾ ਵਾਲਮੀਕਿ ਮੰਦਰ ਕੰਮੇਆਣਾ ਗੇਟ ਵਿਖੇ ਯੂਨਾਈਟਿਡ ਹਿਊਮਨ ਰਾਈਟਸ ਫ਼ਰੰਟ ਦੀ ਪਲੇਠੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨਵੇਂ ਮੈਂਬਰਾਂ ਦੀ ਭਰਤੀ ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦੇ ਆਗਮਨ ਪੁਰਬ ਮੌਕੇ ਸ਼ੋਭਾ ਯਾਤਰਾ ਕੱਢੀ

ਮੰਡੀ ਲੱਖੇਵਾਲੀ, 13 ਅਕਤੂਬਰ (ਮਿਲਖ ਰਾਜ)-ਪਿੰਡ ਭਾਗਸਰ ਵਿਖੇ ਭਗਵਾਨ ਵਾਲਮੀਕਿ ਜੀ ਦਾ ਆਗਮਨ ਪੁਰਬ ਸਮੁੱਚੇ ਪਿੰਡ ਵਾਸੀਆਂ ਵਲੋਂ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਭਗਵਾਨ ਵਾਲਮੀਕਿ ਜੀ ਮੰਦਰ ਕਮੇਟੀ ਦੀ ਅਗਵਾਈ ਵਿਚ ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਪੇਸ਼ ...

ਪੂਰੀ ਖ਼ਬਰ »

ਬੇਅੰਤ ਸਿੰਘ ਪਿੰਡ ਸੂਰਘੁਰੀ ਦੇ ਇਕਾਈ ਪ੍ਰਧਾਨ ਬਣੇ

ਜੈਤੋ, 13 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਜੈਤੋ ਦੇ ਪ੍ਰਧਾਨ ਹਰਪ੍ਰੀਤ ਸਿੰਘ ਭਾਊ ਢੈਪਈ ਦੀ ਪ੍ਰਧਾਨਗੀ ਹੇਠ ਕਿਸਾਨਾਂ ਦੀ ਮੀਟਿੰਗ ਪਿੰਡ ਸੁਰਘੂਰੀ ਵਿਖੇ ਹੋਈ, ਜਿਸ ਵਿਚ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਹੱਕੀ ...

ਪੂਰੀ ਖ਼ਬਰ »

ਕਾਨੂੰਨੀ ਸਾਖ਼ਰਤਾ ਸੈਮੀਨਾਰ ਕਰਵਾਇਆ

ਫ਼ਰੀਦਕੋਟ, 13 ਅਕਤੂਬਰ (ਚਰਨਜੀਤ ਸਿੰਘ ਗੋਂਦਾਰਾ)-ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਰਾਜਵੰਤ ਕੌਰ ਦੀ ਅਗਵਾਈ ਹੇਠ ਵਿਦਿਆਰਥੀ ਵਰਗ ਨੂੰ ਕਾਨੂੰਨੀ ਤੌਰ 'ਤੇ ਜਾਗਰੂਕ ਕਰਨ ਅਤੇ ਨਸ਼ਿਆਂ ਤੋਂ ਬਚਾਉਣ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖ ਮੁਕਾਬਲੇ ਕਰਵਾਏ

ਫ਼ਰੀਦਕੋਟ, 13 ਅਕਤੂਬਰ (ਸਤੀਸ਼ ਬਾਗ਼ੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਸ਼ਟਰੀ ਸਿੱਖ ਸੰਗਤ ਜ਼ਿਲ੍ਹਾ ਫ਼ਰੀਦਕੋਟ ਵਲੋਂ ਸਥਾਨਕ ਜੇ.ਆਰ. ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਆਧਾਰਿਤ ਲੇਖ ਮੁਕਾਬਲੇ ...

ਪੂਰੀ ਖ਼ਬਰ »

ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਸਜਾਈ

ਫ਼ਰੀਦਕੋਟ, 13 ਅਕਤੂਬਰ (ਸਤੀਸ਼ ਬਾਗ਼ੀ)-ਭਗਵਾਨ ਵਾਲਮੀਕਿ ਮੰਦਰ ਪ੍ਰਬੰਧਕ ਕਮੇਟੀ ਬਲਵੀਰ ਐਵਿਨਿਊ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਸਜਾਈ ਗਈ, ਜਿਸ ਨੂੰ ਜਸ਼ਨਪ੍ਰੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਰਵਾਨਾ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਦਾ ਵਿਸ਼ਾਲ ਕਾਫ਼ਲਾ ਹਲਕਾ ਦਾਖਾ ਲਈ ਰਵਾਨਾ

ਜੈਤੋ, 13 ਅਕਤੂਬਰ (ਭੋਲਾ ਸ਼ਰਮਾ)-ਹਲਕਾ ਦਾਖਾ ਵਿਖੇ ਹੋਣ ਜਾ ਰਹੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਇੱਥੋਂ ਕਾਂਗਰਸੀ ਵਰਕਰਾਂ ਦਾ ਕਾਫ਼ਲਾ ਲੈ ਕੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰ ਯੂਨੀਅਨ ਦੀ ਮੀਟਿੰਗ ਹੋਈ

ਕੋਟਕਪੂਰਾ, 13 ਅਕਤੂਬਰ (ਮੋਹਰ ਸਿੰਘ ਗਿੱਲ)-ਪੰਜਾਬ ਪੈਨਸ਼ਨਰ ਯੂਨੀਅਨ (ਰਜਿ.) ਜ਼ਿਲ੍ਹਾ ਫ਼ਰੀਦਕੋਟ ਦੀ ਇਕ ਮੀਟਿੰਗ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕੁਲਵੰਤ ਸਿੰਘ ਚਾਨੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਸ਼ੁਰੂ ਵਿਚ ਪਿਛਲੇ ...

ਪੂਰੀ ਖ਼ਬਰ »

ਰਾਈਸ ਮਿੱਲਰਜ਼ ਐਸੋਸੀਏਸ਼ਨ ਦੀ ਮੀਟਿੰਗ 15 ਨੂੰ

ਕੋਟਕਪੂਰਾ, 13 ਅਕਤੂਬਰ (ਮੋਹਰ ਸਿੰਘ ਗਿੱਲ)- ਪੰਜਾਬ ਸਰਕਾਰ ਵਲੋਂ ਬਣਾਈ ਗਈ ਮਿਲਿੰਗ ਪਾਲਸੀ ਨੂੰ ਲੈ ਕੇ ਪੰਜਾਬ ਦੇ ਸ਼ੈਲਰ ਮਾਲਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਰਾਈਸ ਮਿਲਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਹਰਪਾਲ ਸਿੰਘ ਸੰਧੂ ਤੇ ...

ਪੂਰੀ ਖ਼ਬਰ »

ਅਪੰਗ-ਸੁਅੰਗ ਅਸੂਲ ਮੰਚ ਦੀਆਂ ਸਮੱਸਿਆਵਾਂ 'ਤੇ ਚਰਚਾ

ਕੋਟਕਪੂਰਾ, 13 ਅਕਤੂਬਰ (ਮੋਹਰ ਸਿੰਘ ਗਿੱਲ)- ਅਪੰਗ-ਸੁਅੰਗ ਅਸੂਲ ਮੰਚ ਪੰਜਾਬ, ਇਕਾਈ ਕੋਟਕਪੂਰਾ ਦੇ ਵਫ਼ਦ ਨੇ ਜੀ. ਓ. ਜੀ. ਟੀਮ ਦੇ ਕਰਨਲ ਸ਼ਵਿੰਦਰ ਸਿੰਘ ਬੁਮਰਾਹ, ਕੈਪਟਨ ਗੁਰਜੰਟ ਸਿੰਘ ਤੇ ਸੂਬੇਦਾਰ ਗੁਰਦਿਆਲ ਸਿੰਘ ਦੀ ਯੋਗ ਅਗਵਾਈ ਹੇਠ ਡਿਪਟੀ ਕਮਿਸ਼ਨਰ ਕੁਮਾਰ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਬਣਾੳਣ ਸਬੰਧੀ ਮੀਟਿੰਗ

ਕੋਟਕਪੂਰਾ, 13 ਅਕਤੂਬਰ (ਮੇਘਰਾਜ)-ਬੀਤੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣਵਾਲਾ ਨੂੰ ਸਮਾਰਟ ਸਕੂਲ ਬਣਾਉਣ ਲਈ ਮੀਟਿੰਗ ਕੀਤੀ ਗਈ | ਮੀਟਿੰਗ 'ਚ ਸਕੂਲ ਦੀਆਂ ਸਮੱਸਿਆਵਾਂ ਜਿਵੇਂ ਪੀਣ ਵਾਲਾ ਪਾਣੀ, ਕਮਰਿਆਂ ਦੀ ਮੁਰੰਮਤ, ਰੰਗ ਰੋਗਨ ਸਬੰਧੀ ਵਿਚਾਰ ਚਰਚਾ ਕੀਤੀ ਗਈ | ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ

ਸਾਦਿਕ, 13 ਅਕਤੂਬਰ (ਆਰ.ਐਸ.ਧੰੁਨਾ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਵਲੋਂ ਵਿਦਿਆਰਥੀ ਵਰਗ ਨੂੰ ਕਾਨੂੰਨੀ ਸਾਖ਼ਰਤ ਕਰਨ ਤੇ ਨਸ਼ਿਆਂ ਤੋਂ ਬਚਾਉਣ ਵਾਸਤੇ ਆਰੰਭ ਕੀਤੀ ਮੁਹਿੰਮ ਤਹਿਤ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਮਹਿਮੂਆਣਾ ਵਿਖੇ ਕਾਨੂੰਨੀ ...

ਪੂਰੀ ਖ਼ਬਰ »

ਵਰਲਡ ਪੋਸਟਲ ਵੀਕ ਤਹਿਤ ਡਾਕ ਸੇਵਾਵਾਂ ਬਾਰੇ ਦਿੱਤੀ ਜਾਣਕਾਰੀ

ਫ਼ਰੀਦਕੋਟ, 13 ਅਕਤੂਬਰ (ਸਰਬਜੀਤ ਸਿੰਘ)-ਦੁਨੀਆ ਭਰ ਵਿਚ ਵਰਲਡ ਪੋਸਟਲ ਵੀਕ ਮਨਾਇਆ ਜਾ ਰਿਹਾ ਹੈ, ਜਿਸ ਤਹਿਤ 9 ਅਕਤੂਬਰ ਤੋਂ 15 ਅਕਤੂਬਰ ਤੱਕ ਫ਼ਰੀਦਕੋਟ ਡਵੀਜ਼ਨ 'ਚ ਪੈਂਦੇ ਜ਼ਿਲ੍ਹਾ ਫ਼ਰੀਦਕੋਟ, ਮੋਗਾ ਤੇ ਮੁਕਤਸਰ ਵਿਚ ਕੈਂਪ ਲਾ ਕੇ ਆਮ ਲੋਕਾਂ ਨੂੰ ਡਾਕ ਸੇਵਾਵਾਂ ...

ਪੂਰੀ ਖ਼ਬਰ »

ਸੜਕ 'ਤੇ ਬਣੇ ਹੋਏ ਸਪੀਡ ਬਰੇਕਰ 'ਤੇ ਚਿੱਟਾ ਰੰਗ ਕਰਨ ਦੀ ਮੰਗ

ਫ਼ਰੀਦਕੋਟ, 13 ਅਕਤੂਬਰ (ਚਰਨਜੀਤ ਸਿੰਘ ਗੋਂਦਾਰਾ)-ਸਥਾਨਕ ਤਲਵੰਡੀ ਰੋਡ ਤੋਂ ਸਰਹੰਦ ਨਹਿਰ ਦੇ ਨਾਲ-ਨਾਲ ਚਹਿਲ ਰੋਡ ਦੇ ਸਰਹੰਦ ਪੁਲ ਤੱਕ ਬਣੀ ਹੋਈ ਤਕਰੀਬਨ ਇਕ ਕਿਲੋਮੀਟਰ ਸੰਪਰਕ ਸੜਕ 'ਤੇ ਥਾਂ-ਥਾਂ 'ਤੇ ਸਪੀਡ ਬਰੇਕਰ ਬਣੇ ਹੋਏ ਹਨ | ਜਾਣਕਾਰੀ ਅਨੁਸਾਰ ਬਣੇ ਹੋਏ ਕੁੱਝ ...

ਪੂਰੀ ਖ਼ਬਰ »

ਸ਼ਬਦ ਗਾਇਨ ਮੁਕਾਬਲੇ 'ਚ ਦਸਮੇਸ਼ ਸਕੂਲ ਭਾਣਾ ਦਾ ਸ਼ਾਨਦਾਰ ਪ੍ਰਦਰਸ਼ਨ

ਫ਼ਰੀਦਕੋਟ, 13 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2019-20 ਲਈ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲੇ ਐੱਮ. ਐੱਸ. ਡੀ. ਸਕੂਲ ਬਠਿੰਡਾ ਵਿਖੇ ਹੋਏ, ਜਿਸ ਵਿਚ ਵੱਖ-ਵੱਖ ਜ਼ਿਲਿ੍ਹਆਂ ਦੇ ਸਕੂਲਾਂ ਨੇ ਭਾਗ ਲਿਆ ਤੇ ਦਸਮੇਸ਼ ਮਾਡਰਨ ਸੀਨੀਅਰ ...

ਪੂਰੀ ਖ਼ਬਰ »

ਖ਼ਾਲਸਾ ਸਕੂਲ 'ਚ ਟ੍ਰੈਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ

ਫ਼ਰੀਦਕੋਟ , 13 ਅਕਤੂਬਰ (ਚਰਨਜੀਤ ਸਿੰਘ ਗੋਂਦਾਰਾ)-ਟ੍ਰੈਫ਼ਿਕ ਐਜੂਕੇਸ਼ਨ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੀ ਦੇਖ-ਰੇਖ ਤੇ ਪਿ੍ੰਸੀਪਲ ਭੁਪਿੰਦਰ ਕੌਰ ਸਰਾਂ ਦੀ ਅਗਵਾਈ ਹੇਠ ਸੰਗਤ ਸਾਹਿਬ ਭਾਈ ਫ਼ੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ 'ਚ ਟ੍ਰੈਫ਼ਿਕ ...

ਪੂਰੀ ਖ਼ਬਰ »

ਜ਼ੋਨ ਪੱਧਰੀ ਸਕੂਲੀ ਖੇਡਾਂ 'ਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਖਿਡਾਰੀ ਛਾਏ

ਸਾਦਿਕ, 13 ਅਕਤੂਬਰ (ਆਰ.ਐੱਸ.ਧੰੁਨਾ, ਗੁਰਭੇਜ ਸਿੰਘ ਚੌਹਾਨ)-ਗੁਰੂ ਤੇਗ ਬਹਾਦਰ ਸਕੂਲ ਮਹਿਮੂਆਣਾ ਦੀ ਜ਼ੋਨ ਪੱਧਰੀ ਐਥਲੈਟਿਕਸ ਖੇਡਾਂ 'ਚ ਝੰਡੀ ਰਹੀ | ਇਨ੍ਹਾਂ ਖੇਡਾਂ 'ਚ ਅੰਡਰ-19 ਗੋਲਾ ਸੁੱਟਣ ਵਿਚ ਗਗਨਪਾਲ ਸਿੰਘ ਨੇ ਪਹਿਲਾ, ਹਰਮਨਪ੍ਰੀਤ ਸਿੰਘ ਨੇ 200 ਮੀਟਰ ਦੌੜ 'ਚ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖ ਮੁਕਾਬਲੇ ਕਰਵਾਏ

ਫ਼ਰੀਦਕੋਟ, 13 ਅਕਤੂਬਰ (ਸਤੀਸ਼ ਬਾਗ਼ੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਸ਼ਟਰੀ ਸਿੱਖ ਸੰਗਤ ਜ਼ਿਲ੍ਹਾ ਫ਼ਰੀਦਕੋਟ ਵਲੋਂ ਸਥਾਨਕ ਜੇ. ਆਰ. ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਆਧਾਰਿਤ ਲੇਖ ਮੁਕਾਬਲੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX