ਹਰਿਆਣਾ ਵਿਧਾਨ ਸਭਾ ਦੇ ਲਈ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ, ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਭਾਰਤੀ ਜਨਤਾ ਪਾਰਟੀ ਨੇ ਇਕ-ਇਕ ਦਿਨ ਦੇ ਫ਼ਰਕ ਨਾਲ ਆਪੋ-ਆਪਣੇ ਚੋਣ ਮਨੋਰਥ ਪੱਤਰ ਅਤੇ ਸੰਕਲਪ ਪੱਤਰ ਜਾਰੀ ਕਰ ਦਿੱਤੇ ਹਨ, ਜਿਸ ਨਾਲ ਚੋਣ ਪ੍ਰਚਾਰ ...
ਅਰਥ-ਵਿਵਸਥਾ ਦੇ ਮੋਰਚੇ 'ਤੇ ਦੇਸ਼ ਨੂੰ ਇਕ ਤੋਂ ਬਾਅਦ ਇਕ ਝਟਕੇ ਲੱਗ ਰਹੇ ਹਨ। ਸਤੰਬਰ ਮਹੀਨੇ ਦੀ ਉਦਯੋਗਿਕ ਵਿਕਾਸ ਦਰ ਦੇ ਅੰਕੜੇ ਆ ਗਏ ਹਨ ਅਤੇ ਇਸ ਮਹੀਨੇ ਵਿਕਾਸ ਦੀ ਦਰ ਨਾਂਹ-ਪੱਖੀ ਰਹੀ ਹੈ। ਇਸ ਦਾ ਭਾਵ ਹੈ ਕਿ ਵਿਕਾਸ ਹੋਇਆ ਹੀ ਨਹੀਂ ਹੈ, ਸਗੋਂ ਇਸ ਦੇ ਉਲਟ ਉਦਯੋਗਾਂ ...
(ਕੱਲ੍ਹ ਤੋਂ ਅੱਗੇ)
ਇਸ ਸੰਦਰਭ ਵਿਚ ਅਸੀਂ ਸਮਝਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਦੇਸ਼ ਵਿਦੇਸ਼ ਵਿਚ ਜਿਹੜੇ ਵੀ ਸਮਾਰੋਹ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਜਿਹੜੇ ਵੀ ਸਮਾਰੋਹ ਹੋਣੇ ਹਨ, ਉਨ੍ਹਾਂ ਨੂੰ ਜਥੇਬੰਦ ਕਰਨ ਵਾਲੇ ਅਤੇ ਉਨ੍ਹਾਂ ਵਿਚ ਸ਼ਿਰਕਤ ਕਰਨ ਵਾਲੇ ਸਾਰੇ ਲੋਕ ਇਹ ਯਕੀਨੀ ਬਣਾਉਣ ਕਿ ਉਹ ਨਵੀਂ ਪੀੜ੍ਹੀ ਨੂੰ ਪੰਜਾਬੀ ਪੜ੍ਹਨ, ਲਿਖਣ ਅਤੇ ਬੋਲਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਅਪੀਲਾਂ ਕਰਨਗੇ। ਗੁਰਦੁਆਰਾ ਕਮੇਟੀਆਂ, ਵਿਦਿਅਕ ਸੰਸਥਾਵਾਂ ਦੇ ਸੰਚਾਲਕਾਂ, ਬੁੱਧੀਜੀਵੀਆਂ, ਪ੍ਰਚਾਰਕਾਂ, ਪੱਤਰਕਾਰਾਂ, ਕੀਰਤਨੀ ਜਥਿਆਂ, ਰਾਗੀਆਂ ਅਤੇ ਢਾਡੀਆਂ ਆਦਿ ਸਾਰਿਆਂ ਦੀ ਇਹ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਸਾਰੇ ਸਮਾਰੋਹਾਂ ਵਿਚ ਨਾ ਕੇਵਲ ਨਵੀਂ ਪੀੜ੍ਹੀ ਨੂੰ ਆਪਣੀ ਜ਼ਬਾਨ ਸਿੱਖਣ ਲਈ ਪ੍ਰੇਰਨਾ ਦਿੱਤੀ ਜਾਵੇ ਸਗੋਂ ਦੇਸ਼-ਵਿਦੇਸ਼ ਵਿਚ ਜਿਥੇ ਵੀ ਸੰਭਵ ਹੋਵੇ ਸਰਕਾਰੀ ਅਤੇ ਗ਼ੈਰ-ਸਰਕਾਰੀ ਤੌਰ 'ਤੇ ਅਜਿਹੇ ਵਿਦਿਅਕ ਅਦਾਰੇ ਵੀ ਕਾਇਮ ਕੀਤੇ ਜਾਣ, ਜਿਨ੍ਹਾਂ ਵਿਚ ਪੰਜਾਬੀ ਪੜ੍ਹਨ-ਪੜ੍ਹਾਉਣ ਦੀ ਵਿਵਸਥਾ ਹੋਵੇ। ਅਸੀਂ ਸਮਝਦੇ ਹਾਂ ਕਿ ਇਸ ਦੌਰ ਵਿਚ ਪੰਜਾਬੀ ਜ਼ਬਾਨ ਦਾ ਪ੍ਰਚਾਰ-ਪ੍ਰਸਾਰ ਕਰਨਾ ਅਤੇ ਉਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਆਪਣੇ ਗੌਰਵਸ਼ਾਲੀ ਇਤਿਹਾਸ, ਵਿਰਸੇ, ਸੱਭਿਆਚਾਰ ਅਤੇ ਗੁਰੂ ਸਾਹਿਬਾਨ ਦੀ ਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਇਕ ਵੱਡਾ ਅਹਿਮ ਸਰੋਕਾਰ ਹੈ।
ਇਸ ਦੇ ਨਾਲ ਹੀ ਅਸੀਂ ਪੰਜਾਬ ਸਰਕਾਰ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੇਕਰ ਉਹ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੀ ਹੈ ਤਾਂ ਰਾਜ ਵਿਚ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਖੇਤਰ ਵਿਚ ਪੰਜਾਬੀ ਨੂੰ ਯੋਗ ਸਥਾਨ ਦਿਵਾਉਣ ਲਈ ਨਿੱਗਰ ਕਦਮ ਚੁੱਕੇ। ਸਾਡੇ ਸੁਝਾਅ ਮੁਤਾਬਿਕ ਕੁਝ ਕਦਮ ਇਸ ਪ੍ਰਕਾਰ ਹੋ ਸਕਦੇ ਹਨ :
1. ਰਾਜ ਵਿਚ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਬੋਰਡਾਂ ਦੇ ਸਭ ਤੋਂ ਉੱਪਰ ਪੰਜਾਬੀ ਵਿਚ ਜਾਣਕਾਰੀ ਲਿਖਣ ਨੂੰ ਲਾਜ਼ਮੀ ਬਣਾਉਣ ਲਈ ਇਕ ਆਰਡੀਨੈਂਸ ਜਾਰੀ ਕੀਤਾ ਜਾਵੇ ਅਤੇ ਇਸ ਨੂੰ ਬਾਅਦ ਵਿਚ ਬਿੱਲ ਦੇ ਰੂਪ ਵਿਚ ਵਿਧਾਨ ਸਭਾ ਤੋਂ ਪਾਸ ਕਰਵਾਇਆ ਜਾ ਸਕਦਾ ਹੈ। ਰਾਜ ਸਰਕਾਰ ਦੇ ਇਸ ਇਕ ਕਦਮ ਨਾਲ ਰਾਜ ਦੀ ਤਸਵੀਰ ਬਦਲ ਜਾਏਗੀ। ਪੰਜਾਬੀ ਆਪਣੀ ਜ਼ਬਾਨ 'ਤੇ ਮਾਣ ਕਰਨ ਲੱਗਣਗੇ।
2. ਰਾਜ ਭਾਸ਼ਾ ਐਕਟ-2008 ਅਤੇ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ ਸਬੰਧੀ ਐਕਟ-2008 ਨੂੰ ਪੂਰੀ ਪ੍ਰਤੀਬੱਧਤਾ ਨਾਲ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਹਰ ਖੇਤਰ ਵਿਚ ਲਾਗੂ ਕਰਵਾਇਆ ਜਾਵੇ, ਖ਼ਾਸ ਕਰਕੇ ਉਨ੍ਹਾਂ ਗ਼ੈਰ-ਸਰਕਾਰੀ ਸਕੂਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜਿਹੜੇ ਪਹਿਲੀ ਤੋਂ ਦਸਵੀਂ ਤੱਕ ਅਜੇ ਵੀ ਪੰਜਾਬੀ ਇਕ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜ੍ਹਾ ਰਹੇ ਜਾਂ ਜਿਨ੍ਹਾਂ ਸਕੂਲਾਂ ਨੇ ਆਪਣੇ ਕੰਪਲੈਕਸਾਂ ਵਿਚ ਵਿਦਿਆਰਥੀਆਂ 'ਤੇ ਪੰਜਾਬੀ ਬੋਲਣ 'ਤੇ ਅਜੇ ਵੀ ਪਾਬੰਦੀਆਂ ਲਾ ਰੱਖੀਆਂ ਹਨ। ਅਜਿਹੇ ਸਕੂਲਾਂ ਦੀਆਂ ਐਨ.ਓ.ਸੀਜ਼ (ਕੋਈ ਇਤਰਾਜ਼ ਨਹੀਂ ਦੇ ਸਰਟੀਫਿਕੇਟ) ਤੁਰੰਤ ਰੱਦ ਕੀਤੀਆਂ ਜਾਣ।
3. ਰਾਜ ਵਿਚ ਨਸ਼ਿਆਂ, ਹਥਿਆਰਾਂ ਅਤੇ ਔਰਤਾਂ ਸਬੰਧੀ ਅਸ਼ਲੀਲਤਾ ਭੜਕਾਉਣ ਵਾਲੇ ਗੀਤ-ਸੰਗੀਤ ਅਤੇ ਵੀਡੀਓਜ਼ ਦਾ ਪ੍ਰਚਲਨ ਰੋਕਣ ਲਈ ਇਕ ਸੱਭਿਆਚਾਰਕ ਨੀਤੀ ਤਿਆਰ ਕਰ ਕੇ ਉਸ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਏ। ਇਸ ਸਬੰਧੀ ਪੰਜਾਬ ਸਰਕਾਰ ਨੇ ਜੋ ਸੱਭਿਆਚਾਰਕ ਨੀਤੀ ਕੁਝ ਸਮਾਂ ਪਹਿਲਾਂ ਬਣਾਈ ਸੀ, ਉਸ ਨੂੰ ਵਿਚਾਰ ਕੇ ਅਤੇ ਉਸ ਵਿਚ ਕੁਝ ਲੋੜੀਂਦੀਆਂ ਤਬਦੀਲਆਂ ਕਰਕੇ ਉਸ ਨੂੰ ਲਾਗੂ ਕਰਵਾਉਣ ਲਈ ਸੱਭਿਆਚਾਰਕ ਵਿਭਾਗ ਦੇ ਹਵਾਲੇ ਕੀਤਾ ਜਾਏ।
4. ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਹਾਸਲ ਕਰਨ ਲਈ ਮੁੜ ਤੋਂ ਯਤਨ ਤੇਜ਼ ਕੀਤੇ ਜਾਣ।
5. ਭਾਸ਼ਾ ਵਿਭਾਗ ਨੂੰ ਲੋੜੀਂਦੇ ਫੰਡ ਦੇ ਕੇ ਮਿਆਰੀ ਸਾਹਿਤ ਛਾਪਣ ਅਤੇ ਉਸ ਦੇ ਦੋਵੇਂ ਮਾਸਿਕ ਰਸਾਲਿਆਂ 'ਜਨ ਸਹਿਤ' ਅਤੇ 'ਪੰਜਾਬੀ ਦੁਨੀਆ' ਦੀ ਪ੍ਰਕਾਸ਼ਨਾ ਨਿਰੰਤਰ ਬਣਾਈ ਜਾਏ।
6. ਸਮੁੱਚੇ ਤੌਰ 'ਤੇ ਪੰਜਾਬ ਦੇ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਖੇਤਰ ਵਿਚ ਪੰਜਾਬੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ਲਈ ਇਕ ਸ਼ਕਤੀਸ਼ਾਲੀ ਰਾਜ ਭਾਸ਼ਾ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ ਅਤੇ ਵੱਖ-ਵੱਖ ਖੇਤਰਾਂ ਵਿਚ ਪੰਜਾਬੀ ਨੂੰ ਲਾਗੂ ਕਰਾਉਣ ਦਾ ਸਾਰਾ ਕੰਮ-ਕਾਜ ਇਸ ਦੇ ਹਵਾਲੇ ਕੀਤਾ ਜਾਏ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਅਵਸਰ 'ਤੇ ਅਜਿਹੇ ਕੁਝ ਪ੍ਰਭਾਵਸ਼ਾਲੀ ਕਦਮ ਚੁੱਕ ਕੇ ਅਸੀਂ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਨੂੰ ਸੁਰੱਖਿਅਤ ਕਰ ਸਕਦੇ ਹਾਂ ਅਤੇ ਆਪਣੇ ਇਤਿਹਾਸ, ਵਿਰਸੇ, ਸੱਭਿਆਚਾਰ ਅਤੇ ਗੁਰਬਾਣੀ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕਦੇ ਹਾਂ। ਇਹ ਗੁਰੂ ਸਾਹਿਬ ਨੂੰ ਸਾਡੀ ਢੁਕਵੀਂ ਸ਼ਰਧਾਂਜਲੀ ਹੋਵੇਗੀ। ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਤੇ ਹੋਰ ਸਾਰੀਆਂ ਸਬੰਧਿਤ ਧਿਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਾਰੇ ਸਮਾਰੋਹਾਂ ਦੌਰਾਨ ਇਸ ਦਿਸ਼ਾ ਵਿਚ ਨਿਰੰਤਰ ਕਾਰਜਸ਼ੀਲ ਰਹਿਣਗੀਆਂ ਅਤੇ ਵੱਡੇ ਫ਼ੈਸਲੇ ਲੈਣਗੀਆਂ।
(ਸਮਾਪਤ)
ਭਾਰਤੀ ਟੈਲੀਵਿਜ਼ਨ ਚੈਨਲਾਂ ਦੀ ਦਸ਼ਾ ਤੇ ਦਿਸ਼ਾ ਦੇ ਮੱਦੇਨਜ਼ਰ ਟਿਕ ਕੇ, ਦਿਲਚਸਪੀ ਨਾਲ, ਇਕਾਗਰ ਚਿੱਤ ਹੋ ਕੇ, ਕੋਈ ਪ੍ਰੋਗਰਾਮ ਵੇਖਣਾ ਸੰਭਵ ਨਹੀਂ ਹੈ। ਉੱਚ-ਮਿਆਰੀ, ਸਹਿਜ ਤੇ ਸੁਹਜ ਭਰੀ ਕੋਈ ਪੇਸ਼ਕਾਰੀ ਮਿਲਣੀ ਮੁਸ਼ਕਿਲ ਹੋ ਗਈ ਹੈ। ਹਾਂ, ਕਦੇ-ਕਦੇ ਕੋਈ ਪ੍ਰੋਗਰਾਮ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX