ਤਾਜਾ ਖ਼ਬਰਾਂ


ਅੰਗ੍ਰੇਜ਼ਾਂ ਦੇ ਰਾਜ ਵਿਚ ਸ਼ੁਰੂ ਹੋਈ ਨੈਰੋਗੇਜ ਰੇਲ ਸੈਕਸ਼ਨ ਤੇ 26 ਜਨਵਰੀ ਨੂੰ ਦੌੜੇਗੀ
. . .  1 day ago
ਪਠਾਨਕੋਟ ,24 ਜਨਵਰੀ (ਸੰਧੂ) -ਪਠਾਨਕੋਟ ਨੂੰ ਹਿਮਾਚਲ ਪ੍ਰਦੇਸ਼ ਨਾਲ ਰੇਲਵੇ ਮਾਰਗ ਰਾਹੀ ਜੋੜਨ ਲਈ ਅੰਗ੍ਰੇਜ਼ਾਂ ਦੇ ਰਾਜ ਸਮੇਂ ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ ਰੇਲ ਸੈਕਸ਼ਨ ਤੇ ਰੋਲ ਸੇਵਾ ਸ਼ੁਰੂ ਕੀਤੀ ਗਈ ਸੀ ਤੇ ਇਸ ਟਰੈਕ ...
ਹੁਸ਼ਿਆਰਪੁਰ ਵਿਖੇ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਿਲੀ ਮਨਜ਼ੂਰੀ
. . .  1 day ago
ਫਗਵਾੜਾ ,24 ਜਨਵਰੀ { ਹਰੀਪਾਲ ਸਿੰਘ }- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਇਕ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ । ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ...
ਬਾਲ ਪੁਰਸਕਾਰ ਹਾਸਲ ਕਰਨ ਵਾਲੇ ਓਂਕਾਰ ਸਿੰਘ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 24 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵੀਟ ਕਰਕੇ ਓਂਕਾਰ ਸਿੰਘ ਨੂੰ ਬਾਲ ਪੁਰਸਕਾਰ ਮਿਲਣ 'ਤੇ ਵਧਾਈ ਦਿੱਤੀ ਤੇ ਜ਼ਿਕਰਯੋਗ ਹੈ ਕਿ ਓਂਕਾਰ ਸਿੰਘ ਨੇ ਛੋਟੀ ਉਮਰ ਵਿਚ ਸਿਧਾਂਤਕ ਭੌਤਿਕੀ 'ਤੇ ਇਕ ਕਿਤਾਬ ਲਿਖੀ ਹੈ। ਜਿਸ ਦੇ ਚੱਲਦਿਆਂ ਓਂਕਾਰ...
ਮਾਲ ਵਿਭਾਗ ਨੇ ਫ਼ਰਦ ਦਾ ਰੇਟ ਵਧਾਇਆ, ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ 'ਤੇ 500 ਰੁਪਏ ਫ਼ੀਸ ਲਗਾਈ
. . .  1 day ago
ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ) - ਮਾਲ ਵਿਭਾਗ ਵਲੋਂ ਫ਼ਰਦ ਦੀ ਫ਼ੀਸ ਵਿਚ ਵਾਧਾ ਕਰਦਿਆਂ ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਫ਼ੀਸ ਲਗਾ ਦਿੱਤੀ ਹੈ। ਫ਼ਰਦ ਦੀ ਪ੍ਰਤੀ ਪੰਨੇ ਲਈ 5 ਰੁਪਏ ਸਹੂਲਤ ਚਾਰਜਿਜ਼ ਲਗਾਏ ਗਏ ਹਨ ਜਿਸ ਨਾਲ ਹੁਣ ਫ਼ਰਦ ਦੀ ਪ੍ਰਤੀ...
ਲੋਕਾਂ 'ਤੇ ਵਾਧੂ ਟੈਕਸ ਨਾ ਲਗਾਏ ਸਰਕਾਰ, ਇਹ ਬੇਇਨਸਾਫ਼ੀ ਹੈ - ਚੀਫ਼ ਜਸਟਿਸ
. . .  1 day ago
ਨਵੀਂ ਦਿੱਲੀ, 24 ਜਨਵਰੀ - ਆਮ ਬਜਟ ਪੇਸ਼ ਹੋਣ ਤੋਂ ਇਕ ਹਫ਼ਤਾ ਪਹਿਲਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਸ.ਏ. ਬੋਬਡੇ ਨੇ ਵੱਡੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ 'ਤੇ ਟੈਕਸ ਦਾ ਬੋਝ ਨਹੀਂ ਪਾਉਣਾ ਚਾਹੀਦਾ। ਟੈਕਸ ਚੋਰੀ ਕਰਨਾ ਦੇਸ਼ ਦੇ ਬਾਕੀ ਨਾਗਰਿਕਾਂ...
ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਵਿਧਾਇਕਾਂ ਨੇ ਨਾਮਜ਼ਦਗੀਆਂ ਲਈ ਵਾਪਸ
. . .  1 day ago
ਨਵੀਂ ਦਿੱਲੀ, 24 ਜਨਵਰੀ - ਟਿਕਟ ਨਾ ਮਿਲਣ 'ਤੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਮੌਜੂਦਾ ਵਿਧਾਇਕਾਂ ਹਾਜੀ ਇਸ਼ਰਾਕ ਖਾਨ ਅਤੇ ਜਗਦੀਪ ਸਿੰਘ ਨੇ ਆਪਣੀਆਂ...
ਪੰਜਾਬ ਦੇ 5 ਜ਼ਿਲ੍ਹਿਆਂ 'ਚ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇੰਨੀਸ਼ਿਏਟਿਵ ਦੀ ਸ਼ੁਰੂਆਤ - ਬਲਬੀਰ ਸਿੱਧੂ
. . .  1 day ago
ਚੰਡੀਗੜ੍ਹ, 24 ਜਨਵਰੀ - ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਾਈਪਰਟੈਨਸ਼ਨ (ਬਲੱਡ ਪ੍ਰੈਸ਼ਰ) ਤੋਂ ਪੀੜਤ ਮਰੀਜ਼ਾਂ ਦੀ ਜਲਦ ਪਹਿਚਾਣ ਤੇ ਉਨ੍ਹਾਂ ਦੇ ਇਲਾਜ ਲਈ ਸਿਹਤ ਵਿਭਾਗ ਪੰਜਾਬ...
ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਇਕ ਕੇਸ 'ਚ 5 ਸਾਲ ਦੀ ਸਜ਼ਾ
. . .  1 day ago
ਰੂਪਨਗਰ, 24 ਜਨਵਰੀ (ਸਤਨਾਮ ਸਿੰਘ ਸੱਤੀ) - ਚੰਡੀਗੜ੍ਹ 'ਚ ਸਰਪੰਚ ਦੀ ਸ਼ਰੇਆਮ ਕੁੱਟਮਾਰ ਅਤੇ ਗੋਲੀਆਂ ਚਲਾਉਣ ਨਾਲ ਸੁਰਖ਼ੀਆਂ 'ਚ ਆਏ ਨੂਰਪੁਰ ਬੇਦੀ (ਰੂਪਨਗਰ) ਦੇ ਪਿੰਡ ਢਾਹਾਂ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਸਾਥੀ ਜਸਪਾਲ ਸਿੰਘ ਜੱਸੀ ਨੂੰ ਅੱਜ...
ਗੁਰਦੁਆਰਾ ਤੱਪ ਅਸਥਾਨ ਦੇ ਮੁਖ ਪ੍ਰਬੰਧਕ ਬਾਬਾ ਕਿਰਪਾਲ ਸਿੰਘ ਹੋਏ ਸਵਰਗਵਾਸ
. . .  1 day ago
ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਨਿੱਕੂਵਾਲ,ਕਰਨੈਲ ਸਿੰਘ) ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆ ਖ਼ਾਲਸਾਈ ਫ਼ੌਜਾਂ ਦੇ ਸ਼੍ਰੋਮਣੀ ਜਰਨੈਲ ਭਾਈ  ਜੈਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਦੇ ਸੱਤਵੀਂ ਪੀੜੀ ਦੇ ਵਾਰਸ ਅਤੇ ਗੁਰਦੁਆਰਾ ਤਪ ਅਸਥਾਨ...
ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ
. . .  1 day ago
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ...
ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  1 day ago
ਨਵੀਂ ਦਿੱਲੀ, 24 ਜਨਵਰੀ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਮੈਸੀਅਸ ਬੋਲਸੋਨਾਰੋ ਭਾਰਤ ਪਹੁੰਚ ਗਏ ਹਨ। ਉਹ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਹੋਣ ਵਾਲੀ ਪਰੇਡ ਦੇ ਮੁੱਖ ਮਹਿਮਾਨ...
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  1 day ago
ਚੰਡੀਗੜ੍ਹ, 24 ਜਨਵਰੀ (ਰਣਜੀਤ)- ਸ਼ਿਮਲਾ ਦੇ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਅਦਾਲਤ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ...
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  1 day ago
ਜਲੰਧਰ, 24 ਜਨਵਰੀ (ਚਿਰਾਗ਼ ਸ਼ਰਮਾ) - ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੀਤੇ ਦਿਨ ਪਾਣੀ...
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  1 day ago
ਰਾਜਾਸਾਂਸੀ, 24 ਜਨਵਰੀ (ਹੇਰ, ਖੀਵਾ)- ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਸਜਾ ਕੇ ਦੁਬਈ ਗਏ ਨੌਜਵਾਨ ਪ੍ਰਭਜੋਤ ਸਿੰਘ ਨੇ ਉੱਥੇ ਕੰਮ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  1 day ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਵੱਲੋਂ ਲਗਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  1 day ago
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  1 day ago
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  1 day ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 28 ਅੱਸੂ ਸੰਮਤ 551

ਸੰਪਾਦਕੀ

ਹਰਿਆਣਾ ਵਿਧਾਨ ਸਭਾ ਚੋਣਾਂ

ਲੋਕ ਲੁਭਾਊ ਚੋਣ ਐਲਾਨ

ਹਰਿਆਣਾ ਵਿਧਾਨ ਸਭਾ ਦੇ ਲਈ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ, ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਭਾਰਤੀ ਜਨਤਾ ਪਾਰਟੀ ਨੇ ਇਕ-ਇਕ ਦਿਨ ਦੇ ਫ਼ਰਕ ਨਾਲ ਆਪੋ-ਆਪਣੇ ਚੋਣ ਮਨੋਰਥ ਪੱਤਰ ਅਤੇ ਸੰਕਲਪ ਪੱਤਰ ਜਾਰੀ ਕਰ ਦਿੱਤੇ ਹਨ, ਜਿਸ ਨਾਲ ਚੋਣ ਪ੍ਰਚਾਰ ...

ਪੂਰੀ ਖ਼ਬਰ »

ਹੁਣ ਆਰਥਿਕ ਮੰਦੀ ਦਾ ਰੂਪ ਲੈ ਰਹੀ ਹੈ ਆਰਥਿਕ ਸੁਸਤੀ

ਅਰਥ-ਵਿਵਸਥਾ ਦੇ ਮੋਰਚੇ 'ਤੇ ਦੇਸ਼ ਨੂੰ ਇਕ ਤੋਂ ਬਾਅਦ ਇਕ ਝਟਕੇ ਲੱਗ ਰਹੇ ਹਨ। ਸਤੰਬਰ ਮਹੀਨੇ ਦੀ ਉਦਯੋਗਿਕ ਵਿਕਾਸ ਦਰ ਦੇ ਅੰਕੜੇ ਆ ਗਏ ਹਨ ਅਤੇ ਇਸ ਮਹੀਨੇ ਵਿਕਾਸ ਦੀ ਦਰ ਨਾਂਹ-ਪੱਖੀ ਰਹੀ ਹੈ। ਇਸ ਦਾ ਭਾਵ ਹੈ ਕਿ ਵਿਕਾਸ ਹੋਇਆ ਹੀ ਨਹੀਂ ਹੈ, ਸਗੋਂ ਇਸ ਦੇ ਉਲਟ ਉਦਯੋਗਾਂ ...

ਪੂਰੀ ਖ਼ਬਰ »

ਪੰਜਾਬੀ ਦੇ ਪ੍ਰਸਾਰ ਲਈ ਇਕ ਢੁਕਵਾਂ ਅਵਸਰ ਹੈ 550ਵਾਂ ਪ੍ਰਕਾਸ਼ ਪੁਰਬ (2)

(ਕੱਲ੍ਹ ਤੋਂ ਅੱਗੇ) ਇਸ ਸੰਦਰਭ ਵਿਚ ਅਸੀਂ ਸਮਝਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਦੇਸ਼ ਵਿਦੇਸ਼ ਵਿਚ ਜਿਹੜੇ ਵੀ ਸਮਾਰੋਹ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਜਿਹੜੇ ਵੀ ਸਮਾਰੋਹ ਹੋਣੇ ਹਨ, ਉਨ੍ਹਾਂ ਨੂੰ ਜਥੇਬੰਦ ਕਰਨ ...

ਪੂਰੀ ਖ਼ਬਰ »

'ਸੁਪਰ ਸਟਾਰ ਸਿੰਗਰ' ਵਿਚ ਲੱਗੀ ਸੁਰਾਂ ਦੀ ਛਹਿਬਰ

ਭਾਰਤੀ ਟੈਲੀਵਿਜ਼ਨ ਚੈਨਲਾਂ ਦੀ ਦਸ਼ਾ ਤੇ ਦਿਸ਼ਾ ਦੇ ਮੱਦੇਨਜ਼ਰ ਟਿਕ ਕੇ, ਦਿਲਚਸਪੀ ਨਾਲ, ਇਕਾਗਰ ਚਿੱਤ ਹੋ ਕੇ, ਕੋਈ ਪ੍ਰੋਗਰਾਮ ਵੇਖਣਾ ਸੰਭਵ ਨਹੀਂ ਹੈ। ਉੱਚ-ਮਿਆਰੀ, ਸਹਿਜ ਤੇ ਸੁਹਜ ਭਰੀ ਕੋਈ ਪੇਸ਼ਕਾਰੀ ਮਿਲਣੀ ਮੁਸ਼ਕਿਲ ਹੋ ਗਈ ਹੈ। ਹਾਂ, ਕਦੇ-ਕਦੇ ਕੋਈ ਪ੍ਰੋਗਰਾਮ ਤੁਹਾਡੇ ਮਨ ਨੂੰ ਟੁੰਬ ਜਾਂਦਾ ਹੈ ਅਤੇ ਤੁਸੀਂ ਲਗਾਤਾਰ ਉਸ ਨੂੰ ਵੇਖਣ ਲਗਦੇ ਹੋ। ਸੰਗੀਤ ਮੁਕਾਬਲੇ 'ਤੇ ਆਧਾਰਿਤ ਇਕ ਚੈਨਲ ਦਾ 'ਸੁਪਰ ਸਟਾਰ ਸਿੰਗਰ' ਇਕ ਅਜਿਹਾ ਹੀ ਸ਼ੋਅ ਸੀ। ਭਾਵੇਂ ਇਸ ਨੂੰ ਵੀ ਮੈਂ ਲਗਾਤਾਰ ਨਹੀਂ ਵੇਖ ਸਕਿਆ ਪ੍ਰੰਤੂ ਆਖਰੀ ਦਿਨਾਂ ਵਿਚ ਜਿੰਨੀਆਂ ਵੀ ਕੜੀਆਂ ਵੇਖੀਆਂ ਮਿਆਰੀ ਸੰਗੀਤ ਅਤੇ ਪ੍ਰਤਿਭਾ ਨੇ ਬੇਹੱਦ ਪ੍ਰਭਾਵਿਤ ਕੀਤਾ।
ਅਖੀਰ ਵਿਚ 6 ਬੱਚਿਆਂ ਵਿਚਾਲੇ ਮੁਕਾਬਲਾ ਸੀ। ਤਿੰਨ ਲੜਕੀਆਂ ਸਨ, ਤਿੰਨ ਛੋਟੇ ਬੱਚੇ ਸਨ। ਸਾਰੇ ਕਮਾਲ ਦਾ ਗਾਉਂਦੇ ਸਨ। ਪ੍ਰੰਤੂ ਦੋ ਲੜਕੀਆਂ ਦਾ ਕੋਈ ਮੁਕਾਬਲਾ ਨਹੀਂ ਸੀ। ਦਰਸ਼ਕ ਸੋਚਦੇ ਸਨ ਓਨੀ-ਇੱਕੀ ਦੇ ਫਰਕ ਨਾਲ ਦੋਵਾਂ ਵਿਚੋਂ ਕੋਈ 'ਸੁਪਰ ਸਟਾਰ ਸਿੰਗਰ' ਚੁਣੀ ਜਾਵੇਗੀ। ਪ੍ਰੰਤੂ ਨਤੀਜਾ ਸਾਹਮਣੇ ਆਉਣ 'ਤੇ ਦਰਸ਼ਕ ਹੈਰਾਨ ਰਹਿ ਗਏ ਜਦੋਂ 9 ਸਾਲ ਦੀ ਬੱਚੀ ਪ੍ਰੀਤੀ ਭੱਟਾਚਾਰੀਆ ਨੂੰ ਇਹ ਖਿਤਾਬ ਮਿਲਿਆ। ਭਾਵੇਂ ਉਸ ਨੂੰ ਸੰਗੀਤ ਕੁਦਰਤੀ ਦਾਤ ਵਜੋਂ ਮਿਲਿਆ ਹੈ ਪ੍ਰੰਤੂ ਅਜੇ ਉਹ ਬਚਪਨਾ ਹੀ ਹੰਢਾ ਰਹੀ ਹੈ।
ਲਗਾਤਾਰ ਤਿੰਨ ਮਹੀਨੇ ਚੱਲੇ ਇਸ ਸੰਗੀਤਕ ਸ਼ੋਅ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਜੇਤੂ ਨੂੰ ਟਰਾਫ਼ੀ ਅਤੇ 15 ਲੱਖ ਰੁਪਏ ਦਿੱਤੇ ਗਏ ਜਦਕਿ ਬਾਕੀ ਸਾਰਿਆਂ ਨੂੰ ਸਿੱਖਿਆ ਫੰਡ ਵਜੋਂ 2-2 ਲੱਖ ਰੁਪਏ ਦਿੱਤੇ ਗਏ। ਸਾਰੇ ਜੱਜਾਂ ਨੇ ਸ਼ੋਅ ਦੌਰਾਨ ਪੇਸ਼ਕਾਰੀ ਦਿੱਤੀ ਪ੍ਰੰਤੂ ਜਾਵੇਦ ਅਲੀ ਦੀ ਆਵਾਜ਼ ਦਾ ਜਾਦੂ ਵੱਖਰਾ ਸੀ। ਆਖਰੀ ਦਿਨ ਸੰਗੀਤਕਾਰ ਪਿਆਰੇ ਲਾਲ ਸਾਰਾ ਸਮਾਂ ਮੌਜੂਦ ਰਹੇ। ਵੱਖ-ਵੱਖ ਕੜੀਆਂ ਵਿਚ ਧਰਮਿੰਦਰ, ਸੰਨੀ ਦਿਓਲ, ਅਨੂ ਮਲਿਕ, ਕੁਮਾਰ ਸ਼ਾਨੂੰ, ਸੁਰੇਸ਼ ਵਾਡਕਰ, ਕਰਨ ਦਿਓਲ, ਨੇਹਾ ਕੱਕੜ, ਉਦਿਤ ਨਰਾਇਣ ਆਦਿ ਕਲਾਕਾਰ ਸ਼ੋਅ ਦੀ ਰੌਣਕ ਵਧਾਉਂਦੇ ਰਹੇ।
ਭਾਰਤੀ ਟੈਲੀਵਿਜ਼ਨ ਉਦਯੋਗ
ਲੰਮਾ ਸਮਾਂ ਭਾਰਤ ਵਿਚ ਕੇਵਲ ਇਕ ਚੈਨਲ ਦੂਰਦਰਸ਼ਨ ਦਾ ਬੋਲਬਾਲਾ ਰਿਹਾ। ਇਹ ਗਿਣਤੀ 2009 ਵਿਚ ਵਧ ਕੇ 394 ਹੋ ਗਈ ਸੀ। ਅੱਜ ਇਹ ਅੰਕੜਾ ਇਕ ਹਜ਼ਾਰ ਦੀ ਗਿਣਤੀ ਟੱਪ ਚੁੱਕਾ ਹੈ। ਭਾਰਤੀ ਮਨੋਰੰਜਨ ਉਦਯੋਗ ਏਸ਼ੀਆ ਵਿਚ ਸਭ ਤੋਂ ਵੱਧ ਤੇਜ਼ੀ ਨਾਲ ਵਧਦਾ ਫੁਲਦਾ ਉਦਯੋਗ ਹੈ। ਕੇਬਲ, ਡਿਜੀਟਲ ਕੇਬਲ ਅਤੇ ਡੀ.ਟੀ.ਐਚ. ਨਾਲ ਆਈਆਂ ਤਬਦੀਲੀਆਂ ਦਾ ਦੇਸ਼ ਵਾਸੀਆਂ ਨੇ ਸਵਾਗਤ ਕੀਤਾ ਹੈ ਅਤੇ ਭਾਰਤ ਵਿਚ ਅੱਜ ਟੈਲੀਵਿਜ਼ਨ ਆਮ ਆਦਮੀ ਦੀ ਪਹੁੰਚ ਵਿਚ ਹੈ। ਪਿੰਡਾਂ, ਸ਼ਹਿਰਾਂ ਵਿਚ ਹਰ ਥਾਂ ਕੇਬਲ ਕੁਨੈਕਸ਼ਨ ਅਤੇ ਡੀ.ਟੀ.ਐਚ. ਐਨਟੀਨਾ ਵੇਖੇ ਜਾ ਸਕਦੇ ਹਨ। ਭਾਰਤੀ ਲੋਕ ਮਨੋਰੰਜਨ ਤੇ ਜਾਣਕਾਰੀ ਨੂੰ ਬਹੁਤ ਮਹੱਤਵ ਦਿੰਦੇ ਹਨ।
ਭਾਰਤੀ ਮੀਡੀਆ ਅਤੇ ਮਨੋਰੰਜਨ ਉਦਯੋਗ ਦੀ ਵਿਕਾਸ ਦਰ ਇਸ ਖੇਤਰ ਦੀ ਦੁਨੀਆ ਦੀ ਔਸਤਨ ਵਿਕਾਸ ਦਰ ਤੋਂ ਵਧੇਰੇ ਹੈ। ਅੱਜ ਟੈਲੀਵਿਜ਼ਨ ਪੁਰਾਣੇ ਭਾਰਤੀ ਟੀ.ਵੀ. ਵਰਗਾ ਨਹੀਂ ਰਿਹਾ। ਇੰਟਰਨੈੱਟ ਦੀ ਬਦੌਲਤ ਅੱਜ ਇਹ ਸਮਾਰਟ ਬਣ ਗਿਆ ਹੈ। ਰੋਜ਼ਾਨਾ ਜੀਵਨ ਦਾ ਹਿੱਸਾ ਹੋ ਗਿਆ ਹੈ, ਮੋਬਾਈਲ ਫੋਨ ਵਾਂਗ। ਮਨੋਰੰਜਨ, ਇਸ਼ਤਿਹਾਰਬਾਜ਼ੀ, ਖ਼ਬਰਾਂ, ਗਿਆਨ, ਜਾਣਕਾਰੀ, ਸਿੱਖਿਆ ਦਾ ਮੁੱਖ ਮਾਧਿਅਮ ਬਣ ਗਿਆ ਹੈ। ਤਕਨੀਕੀ ਵਿਕਾਸ ਨੇ ਅੱਜ ਦੇ ਟੈਲੀਵਿਜ਼ਨ ਨੂੰ ਅਦਭੁਤ ਤੇ ਹੈਰਾਨੀ ਭਰਿਆ ਬਣਾ ਦਿੱਤਾ ਹੈ। ਪਲਾਜ਼ਮਾ ਟੀ.ਵੀ., ਐਲ.ਸੀ.ਡੀ. ਟੀ.ਵੀ., ਐਲ.ਈ.ਡੀ. ਟੀ.ਵੀ. ਅਤੇ ਸਮਾਰਟ ਟੀ.ਵੀ. ਨੇ ਚੋਣ ਮੁਸ਼ਕਿਲ ਕਰ ਦਿੱਤੀ ਹੈ। ਇਹਦੇ ਲਈ ਭਾਰਤੀ ਤੇ ਕੌਮਾਂਤਰੀ ਤਕਨੀਕੀ ਮਾਹਿਰਾਂ ਦਾ ਧੰਨਵਾਦ ਕਰਨਾ ਬਣਦਾ ਹੈ। ਨੇੜ-ਭਵਿੱਖ ਵਿਚ 3 ਡੀ ਅਤੇ 0 ਐਲ.ਈ.ਡੀ. ਟੀ.ਵੀ. ਬਾਜ਼ਾਰ ਵਿਚ ਆ ਰਿਹਾ ਹੈ। ਹਾਈ ਡੈਫੀਨੇਸ਼ਨ ਤੋਂ ਬਾਅਦ ਅਲਟਰਾ ਹਾਈ ਡੈਫੀਨੇਸ਼ਨ ਦੀ ਤਿਆਰੀ ਹੈ।
ਜਿਵੇਂ ਅੱਜ ਦਾ ਟੈਲੀਵਿਜ਼ਨ ਬੀਤੇ ਕੱਲ੍ਹ ਦੇ ਟੈਲੀਵਿਜ਼ਨ ਵਰਗਾ ਨਹੀਂ ਰਿਹਾ, ਇਵੇਂ ਹੀ ਭਵਿੱਖ ਦਾ ਟੈਲੀਵਿਜ਼ਨ ਵੀ ਅੱਜ ਜਿਹਾ ਨਹੀਂ ਰਹੇਗਾ। 2025 ਤੱਕ ਇਕ ਪ੍ਰੋਗਰਾਮ ਇਕੋ ਵੇਲੇ ਹਰੇਕ ਸਕਰੀਨ 'ਤੇ ਵੇਖਿਆ ਜਾ ਸਕੇਗਾ। ਅੱਜ ਇਸ ਵਾਸਤੇ ਕੁਝ ਘੰਟਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਭਵਿੱਖ ਵਿਚ ਅਜਿਹਾ ਕੇਬਲ ਬਾਕਸ ਆਉਣ ਵਾਲਾ ਹੈ ਜਿਸ ਰਾਹੀਂ ਸਿੱਧੇ ਆਪਣੀ ਚੋਣ, ਮਨਪਸੰਦ ਅਤੇ ਵਿਸ਼ਾ-ਸਮੱਗਰੀ ਅਨੁਸਾਰ ਚੈਨਲ ਵੇਖਣ ਦੀ ਸਹੂਲਤ ਮਿਲੇਗੀ। ਅਜਿਹੀ ਵਿਵਸਥਾ ਸਬੰਧੀ ਸੋਚ ਵਿਚਾਰ ਚੱਲ ਰਹੀ ਹੈ, ਜਿਸ ਤਹਿਤ ਦਰਸ਼ਕਾਂ ਨੂੰ ਇਸ਼ਤਿਹਾਰ-ਮੁਕਤ ਚੈਨਲ/ਪ੍ਰੋਗਰਾਮ ਵੇਖਣ ਨੂੰ ਮਿਲਣਗੇ ਕਿਉਂਕਿ ਅੱਜ ਇਸ਼ਤਿਹਾਰ ਮਨੋਰੰਜਨ ਵਿਚ ਰੁਕਾਵਟ ਪਾਉਂਦੇ ਹਨ ਅਤੇ ਗੁਣਵੱਤਾ ਨੂੰ ਪ੍ਰਭਾਵਿਤ ਕਰਦੇ ਹਨ।
ਬਿੱਗ ਬੌਸ-13
ਸਲਮਾਨ ਖ਼ਾਨ ਦਾ ਅਤੇ ਬਿੱਗ ਬੌਸ ਸ਼ੋਅ ਦਾ ਹਮੇਸ਼ਾ ਵਿਵਾਦਾਂ ਨਾਲ ਨਾਤਾ ਰਿਹਾ ਹੈ। ਤਾਜ਼ਾ ਵਿਵਾਦ 'ਬਿੱਗ ਬੌਸ-13' ਵਿਚਲੀ ਅਸ਼ਲੀਲਤਾ ਸਬੰਧੀ ਛਿੜਿਆ ਹੋਇਆ ਹੈ। ਸੂਚਨਾ ਤੇ ਪ੍ਰਸਾਰਨ ਮਹਿਕਮੇ ਨੂੰ ਸ਼ਿਕਾਇਤਾਂ ਮਿਲੀਆਂ ਹਨਕਿ ਇਹ ਸ਼ੋਅ ਘਰ ਪਰਿਵਾਰ ਵਿਚ ਬੈਠ ਕੇ ਵੇਖਣਯੋਗ ਨਹੀਂ ਹੈ। ਇਸ ਸਿਲਸਿਲੇ ਵਿਚ ਮਹਿਕਮੇ ਨੇ ਰਿਪੋਰਟ ਮੰਗੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਵਿਚ 'ਬਿੱਗ ਬੌਸ 13' 'ਤੇ ਕਾਰਵਾਈ ਹੋ ਸਕਦੀ ਹੈ। ਮਾਹਿਰਾਂ ਦੀ ਰਾਏ ਹੈ ਕਿ ਚੈਨਲ ਅਤੇ ਸਬੰਧਿਤ ਨਿਰਮਾਤਾ ਨਿਰਦੇਸ਼ਕ ਨੂੰ ਸਵੈ-ਜ਼ਾਬਤੇ ਤੋਂ ਕੰਮ ਲੈਂਦਿਆਂ ਸਮਾਜਿਕ ਮਰਯਾਦਾ ਦੇ ਮੱਦੇਨਜ਼ਰ ਮਾਨਵੀ ਕਦਰਾਂ-ਕੀਮਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਫ਼ਿਲਮ 'ਦਾ ਕੇਵ'
ਥਾਈਲੈਂਡ ਦੀ ਗੁਫ਼ਾ ਵਿਚ ਫਸੇ 12 ਬੱਚਿਆਂ ਅਤੇ ਉਨ੍ਹਾਂ ਦੇ ਕੋਚ ਦੇ ਸੰਘਰਸ਼ ਦੀ ਕਹਾਣੀ 'ਤੇ ਫ਼ਿਲਮ ਬਣ ਗਈ ਹੈ। ਗੋਤਾਖੋਰਾਂ ਦੀਆਂ ਕੋਸ਼ਿਸਾਂ ਨੂੰ ਫ਼ਿਲਮ ਵਿਚ ਵਿਸ਼ੇਸ਼ ਤੌਰ 'ਤੇ ਉਭਾਰਿਆ ਗਿਆ ਹੈ। ਦਰਸ਼ਕਾਂ ਨੂੰ ਫ਼ਿਲਮ ਵਿਚ ਵਿਸ਼ੇਸ਼ ਤੌਰ 'ਤੇ ਉਭਾਰਿਆ ਗਿਆ ਹੈ। ਦਰਸ਼ਕਾਂ ਨੂੰ ਪੀੜਤ ਬੱਚਿਆਂ ਅਤੇ ਬਚਾਅ ਟੀਮ ਦੀ ਜੱਦੋਜਹਿਦ ਅਤੇ ਮਾਨਸਿਕ ਪੀੜ ਦਾ ਅਹਿਸਾਸ ਕਰਵਾਉਣ ਦਾ ਸਫ਼ਲ ਉਪਰਾਲਾ ਕੀਤਾ ਗਿਆ ਹੈ। ਫ਼ਿਲਮ ਵਿਚ ਬਹੁਤ ਸਾਰੀਆਂ ਉਹ ਗੱਲਾਂ ਵੀ ਸ਼ਾਮਿਲ ਹਨ, ਜਿਹੜੀਆਂ ਹੁਣ ਤੱਕ ਮੀਡੀਆ ਵਿਚ ਨਹੀਂ ਆਈਆਂ।

-ਮੋਬਾਈਲ : 94171-53513.
prof_kulbir@yahoo.com

 


ਖ਼ਬਰ ਸ਼ੇਅਰ ਕਰੋ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX