ਤਾਜਾ ਖ਼ਬਰਾਂ


ਰਾਹੁਲ ਗਾਂਧੀ ਦੇ ਬਿਆਨ 'ਤੇ ਭੜਕੀ ਸਮ੍ਰਿਤੀ ਈਰਾਨੀ ਨੇ ਚੋਣ ਕਮਿਸ਼ਨ 'ਚ ਦਰਜ ਕਰਾਈ ਸ਼ਿਕਾਇਤ
. . .  about 1 hour ago
ਨਵੀਂ ਦਿੱਲੀ, 13 ਦਸੰਬਰ - ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਰੇਪ ਇਨ ਇੰਡੀਆ ਵਾਲੀ ਟਿੱਪਣੀ 'ਤੇ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ 'ਚ ਸ਼ਿਕਾਇਤ ਦਰਜ ਕਰਾਈ ਹੈ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਟਿੱਪਣੀ ਖਿਲਾਫ...
ਸੂਬੇ ਨਾਗਰਿਕਤਾ ਕਾਨੂੰਨ ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ - ਮੀਡੀਆ ਰਿਪੋਰਟ
. . .  about 1 hour ago
ਨਵੀਂ ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਐਕਟ ਨੂੰ ਆਪਣੇ ਰਾਜਾਂ ਵਿਚ ਲਾਗੂ ਕਰਨ ਨੂੰ ਲੈ ਕੇ ਹੁਣ ਤੱਕ ਛੱਤੀਸਗੜ੍ਹ, ਕੇਰਲ, ਪੰਜਾਬ , ਪੱਛਮੀ ਬੰਗਾਲ ਤੇ ਮੱਧ ਪ੍ਰਦੇਸ਼ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਕਾਨੂੰਨ ਨੂੰ ਆਪਣੇ ਰਾਜਾਂ ਵਿਚ ਲਾਗੂ ਨਹੀਂ ਕਰਨਗੇ ਪਰੰਤੂ ਰਿਪੋਰਟਾਂ...
ਮੀਂਹ ਦੇ ਪਾਣੀ ਨਾਲ ਕਰਤਾਰਪੁਰ ਲਾਂਘਾ ਮਾਰਗ ਨੁਕਸਾਨਿਆ
. . .  about 2 hours ago
ਕਰਤਾਰਪੁਰ ਲਾਂਘਾ, 13 ਦਸੰਬਰ (ਡਾ.ਕਾਹਲੋਂ, ਪੁਰੇਵਾਲ) - ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਡੇਰਾ ਬਾਬਾ ਨਾਨਕ ਤੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੱਕ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ...
ਕਲਾਨੌਰ ਦੇ ਐਸ.ਐਮ.ਓ. ਡਾ ਲਖਵਿੰਦਰ ਸਿੰਘ ਅਠਵਾਲ ਦਾ ਨੈਸ਼ਨਲ ਐਵਾਰਡ ਨਾਲ ਸਨਮਾਨ
. . .  about 2 hours ago
ਕਲਾਨੌਰ, 13 ਦਸੰਬਰ (ਪੁਰੇਵਾਲ) - ਆਯੂਸ਼ਮਾਨ ਭਾਰਤ ਅਧੀਨ ਸ਼ੁਰੂ ਕੀਤੇ ਗਏ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਪ੍ਰਤੀ ਆਪਣੀਆਂ ਚੰਗੀਆਂ ਸੇਵਾਵਾਂ ਦੇਣ ਅਤੇ ਇਸ 'ਚ ਦੇਸ਼ ਭਰ 'ਚ ਚੰਗੀ ਕਾਰਗੁਜ਼ਾਰੀ ਵਿਖਾਉਣ 'ਤੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਸ਼ਹੀਦ ਸੁਖਵਿੰਦਰ...
ਪੰਜਾਬ 'ਚ ਡਿਜੀਟਲ ਕ੍ਰਾਂਤੀ ਨੂੰ ਹੋਰ ਨਿਖਾਰਨ ਲਈ ਕੈਪਟਨ ਵੱਲੋਂ ਅਹਿਮ ਐਲਾਨ
. . .  about 2 hours ago
ਚੰਡੀਗੜ੍ਹ, 13 ਦਸੰਬਰ - ਸੂਬੇ ਵਿਚ ਡਿਜੀਟਲ ਇਨਕਲਾਬ 'ਚ ਹੋਰ ਪ੍ਰਗਤੀ ਲਿਆਉਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ ਅਗਲੇ ਮਹੀਨੇ ਜਨਵਰੀ ਤੋਂ ਨਵੀਆਂ ਫਾਈਲਾਂ...
ਅਮਿਤ ਸ਼ਾਹ ਦਾ ਵੀ ਸ਼ਿਲਾਂਗ ਦੌਰਾ ਰੱਦ, ਫਰਾਂਸ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ
. . .  about 3 hours ago
ਨਵੀਂ ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਕਾਨੂੰਨ ਤੋਂ ਬਾਅਦ ਪੂਰਬ ਉਤਰ ਦੇ ਹਾਲਾਤ ਗੰਭੀਰ ਬਣੇ ਹੋਏ ਹਨ। ਵੱਡੇ ਪੱਧਰ 'ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਆਬੇ ਦਾ ਭਾਰਤ ਦੌਰਾ ਜੋ ਗੁਹਾਟੀ 'ਚ ਹੋਣਾ ਸੀ ਰੱਦ ਹੋ ਗਿਆ ਹੈ। ਹੁਣ...
ਨਾਗਰਿਕਤਾ ਕਾਨੂੰਨ : ਵਿਰੋਧ 'ਚ ਸੜਕ 'ਤੇ ਜਾਮੀਆ ਦੇ ਵਿਦਿਆਰਥੀ, ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ
. . .  about 3 hours ago
ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਇਸ ਨੂੰ ਲੈ ਕੇ ਲੋਕ ਸੜਕਾਂ 'ਤੇ ਉਤਰੇ ਹੋਏ ਹਨ। ਹੁਣ ਜਾਮੀਆ ਮਿਲੀਆ ਇਸਲਾਮਿਕ ਵਿਚ ਵਿਦਿਆਰਥੀ ਇਸ ਐਕਟ ਨੂੰ ਲੈ ਕੇ...
ਅਰਥਵਿਵਸਥਾ 'ਚ ਸੁਧਾਰ ਲਈ ਚੁੱਕੇ ਕਦਮਾਂ ਨੇ ਦਿਖਾਏ ਰੰਗ -ਨਿਰਮਲਾ ਸੀਤਰਮਣ
. . .  about 4 hours ago
ਨਵੀਂ ਦਿੱਲੀ, 13 ਦਸੰਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਰਥਵਿਵਸਥਾ ਸਰਕਾਰ ਵੱਲੋਂ ਕੀਤੇ ਗਏ ਕੁੱਝ ਸੁਧਾਰਾਂ ਦੇ ਨਤੀਜੇ ਦਿਸਣੇ ਸ਼ੁਰੂ ਹੋ ਗਏ ਹਨ। ਦੇਸ਼ ਵਿਚ ਨਿਵੇਸ਼ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਰਥਵਿਵਸਥਾ ਨੂੰ ਰਫ਼ਤਾਰ ਦੇਣ...
ਕੈਬ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਵਿਚਕਾਰ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੌਰਾ ਟਾਲਿਆ
. . .  about 4 hours ago
ਨਵੀਂ ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਬਿਲ (ਕੈਬ) ਖਿਲਾਫ ਜਾਰੀ ਵਿਰੋਧ ਪ੍ਰਦਰਸ਼ਨ ਵਿਚਕਾਰ ਭਾਰਤ ਜਾਪਾਨ ਵਿਚਕਾਰ ਹੋਣ ਵਾਲੀ ਸਿਖਰ ਬੈਠਕ ਟਾਲ ਦਿੱਤੀ ਗਈ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਨੇ ਦਿੱਤੀ। ਇਹ ਬੈਠਕ ਗੁਹਾਟੀ ਵਿਚ ਹੋਣੀ ਸੀ। ਜਾਪਾਨ ਦੇ ਪ੍ਰਧਾਨ...
ਕੈਦੀ ਨੂੰ ਉਸ ਦੇ ਸਾਥੀ ਲੈ ਕੇ ਹੋਏ ਫ਼ਰਾਰ, ਗੋਲੀਬਾਰੀ 'ਚ ਇਕ ਮੁਲਾਜ਼ਮ ਜ਼ਖਮੀ
. . .  about 4 hours ago
ਮੂਨਕ, 13 ਦਸੰਬਰ (ਅ.ਬ) - ਜ਼ਿਲ੍ਹਾ ਸੰਗਰੂਰ ਦੇ ਮੂਨਕ 'ਚ ਇਕ ਕੈਦੀ ਨੂੰ ਉਸ ਦੇ ਸਾਥੀ ਲੈ ਕੇ ਫ਼ਰਾਰ ਹੋ ਗਏ ਹਨ। ਮੁਲਜ਼ਮਾਂ ਵੱਲੋਂ ਕੀਤੀ ਗਈ ਫਾਇਰਿੰਗ 'ਚ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ...
ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਕਾਬੂ
. . .  about 5 hours ago
ਪਾਤੜਾਂ, 13 ਦਸੰਬਰ (ਜਗਦੀਸ਼ ਸਿੰਘ ਕੰਬੋਜ)- ਚੌਕਸੀ ਵਿਭਾਗ ਨੇ ਪਾਤੜਾਂ ਵਿਖੇ ਛਾਪੇਮਾਰੀ ਕਰ ਕੇ..
ਦਿੱਲੀ : ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਾਗਰਿਕਤਾ ਸੋਧ ਬਿਲ ਦੇ ਖ਼ਿਲਾਫ਼ ਪ੍ਰਦਰਸ਼ਨ
. . .  about 5 hours ago
ਨਵੀਂ ਦਿੱਲੀ, 13 ਦਸੰਬਰ- ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਨਾਗਰਿਕਤਾ ਸੋਧ ਬਿਲ ਦੇ ਖ਼ਿਲਾਫ਼ ਪ੍ਰਦਰਸ਼ਨ...
ਅਦਾਲਤ ਨੇ ਰਤੁਲ ਪੁਰੀ ਦੀ ਜ਼ਮਾਨਤ ਪਟੀਸ਼ਨ ਨੂੰ ਦਿੱਤੀ ਮਨਜ਼ੂਰੀ
. . .  about 5 hours ago
ਨਵੀਂ ਦਿੱਲੀ, 13 ਦਸੰਬਰ- ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਬੈਂਕ ਮਾਮਲੇ 'ਚ ਰਤੁਲ ਪੁਰੀ ਦੀ ਜ਼ਮਾਨਤ...
ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇ ਕਾਂਗਰਸੀ ਨੇਤਾ ਜੈ ਰਾਮ ਰਮੇਸ਼
. . .  about 6 hours ago
ਨਵੀਂ ਦਿੱਲੀ, 13 ਦਸੰਬਰ- ਨਾਗਰਿਕਤਾ ਸੋਧ ਬਿਲ ਦੇ ਖ਼ਿਲਾਫ਼ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਜੈਰਾਮ ਰਮੇਸ਼ ਨੇ ਆਪਣੀ ਪਟੀਸ਼ਨ...
ਜੰਮੂ-ਕਸ਼ਮੀਰ ਹਾਈਕੋਰਟ ਦੇ ਚਾਰ ਜੱਜਾਂ ਨੇ ਆਪਣੀ ਰਿਪੋਰਟਰ ਸੁਪਰੀਮ ਕੋਰਟ 'ਚ ਕੀਤੀ ਦਾਇਰ
. . .  about 6 hours ago
ਨਵੀਂ ਦਿੱਲੀ, 13 ਦਸੰਬਰ- ਜੰਮੂ ਕਸ਼ਮੀਰ ਹਾਈਕੋਰਟ ਦੇ ਚਾਰ ਜੱਜਾਂ ਨੇ ਅੱਜ ਸੁਪਰੀਮ ਕੋਰਟ 'ਚ ਆਪਣੀ ਰਿਪੋਰਟ ਦਾਇਰ ਕਰਦਿਆਂ ਕਿਹਾ ਕਿ ...
ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦੀ ਬੈਠਕ
. . .  about 7 hours ago
ਹਾਈਕਮਾਂਡ ਤੇ ਕੈਪਟਨ ਨੂੰ ਹੈ ਮੰਤਰੀ ਮੰਡਲ 'ਚ ਫੇਰ ਬਦਲ ਕਰਨ ਦਾ ਅਧਿਕਾਰ : ਤ੍ਰਿਪਤ ਬਾਜਵਾ
. . .  about 6 hours ago
ਦਿੱਲੀ ਹਾਈਕੋਰਟ ਨੇ ਜੇ.ਐਨ.ਯੂ ਦੇ ਵਿਦਿਆਰਥੀਆਂ ਦਾ ਮੰਗਿਆ ਵੇਰਵਾ
. . .  about 6 hours ago
ਮਾਜਰੀ ਪੁਲਿਸ ਨੇ ਫੜੀ ਖੇਰ ਲੱਕੜ ਦੀ ਭਰੀ ਦਸ ਚੱਕੀ ਗੱਡੀ
. . .  about 7 hours ago
'ਰੇਪ ਇਨ ਇੰਡੀਆ' ਵਾਲੀ ਟਿੱਪਣੀ ਦੇ ਲਈ ਰਾਹੁਲ ਗਾਂਧੀ ਨੇ ਮਾਫ਼ੀ ਮੰਗਣ ਤੋਂ ਕੀਤਾ ਸਾਫ਼ ਇਨਕਾਰ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 28 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਖੇਡ ਸੰਸਾਰ

ਭਾਰਤ ਨੇ ਘਰ 'ਚ ਜਿੱਤੀ ਲਗਾਤਾਰ 11ਵੀਂ ਟੈਸਟ ਲੜੀ

ਪੁਣੇ, 13 ਅਕਤੂਬਰ (ਏਜੰਸੀ)- ਭਾਰਤੀ ਟੀਮ ਨੇ ਪੁਣੇ ਵਿਖੇ ਖੇਡੇ ਗਏ ਦੂਜੇ ਟੈਸਟ ਮੈਚ ਟੈਸਟ 'ਚ ਦੱਖਣੀ ਅਫ਼ਰੀਕਾ ਨੂੰ ਪਾਰੀ ਤੇੇ 137 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਤਿੰਨ ਟੈਸਟ ਮੈਚਾਂ ਦੀ ਲੜੀ 'ਚ 2-0 ਨਾਲ ਅਜੇਤੂ ਬੜਤ ਦੇ ਨਾਲ ਹੀ ਲੜੀ ਵੀ ਆਪਣੇ ਨਾਂਅ ਕਰ ਲਈ ਹੈ | ਇਸ ਤੋਂ ਇਲਾਵਾ ਭਾਰਤੀ ਟੀਮ ਨੇ ਆਪਣੇ ਘਰ 'ਚ ਲਗਾਤਾਰ 11ਵੀਂ ਟੈਸਟ ਲੜੀ 'ਚ ਜਿੱਤ ਦਰਜ ਕੀਤੀ ਹੈ, ਜੋ ਕਿ ਇਕ ਵਿਸ਼ਵ ਰਿਕਾਰਡ ਹੈ | ਭਾਰਤ ਨੂੰ 2012 /13 ਤੋਂ ਹੁਣ ਤੱਕ ਕੋਈ ਟੀਮ ਘਰ 'ਚ ਟੈਸਟ ਲੜੀ ਨਹੀਂ ਹਰਾ ਸਕੀ ਹੈ | ਇਸ ਤੋਂ ਪਹਿਲਾਂ ਘਰ 'ਚ ਲਗਾਤਾਰ ਸਭ ਤੋਂ ਵੱਧ ਟੈਸਟ ਲੜੀ ਜਿੱਤਣ ਦਾ ਰਿਕਾਰਡ ਆਸਟ੍ਰੇਲੀਆ ਦੇ ਨਾਂਅ ਸੀ | ਭਾਰਤ ਨੇ ਇਸ ਮੈਚ 'ਚ ਕਪਤਾਨ ਵਿਰਾਟ ਕੋਹਲੀ ਦੀਆਂ ਅਜੇਤੂ 254 ਦੌੜਾਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਦੂਜਾ ਟੈਸਟ ਮੈਚ ਚੌਥੇ ਦਿਨ ਹੀ ਆਪਣੇ ਨਾਂਅ ਕਰ ਲਿਆ | ਆਪਣੀ ਪਹਿਲੀ ਪਾਰੀ 'ਚ 275 ਦੌੜਾਂ 'ਤੇ ਸਿਮਟਣ ਵਾਲੀ ਅਫ਼ਰੀਕੀ ਟੀਮ ਨੂੰ ਕਪਤਾਨ ਕੋਹਲੀ ਨੇ ਇਥੇ ਫਾਲੋਆਨ ਖੇਡਣ ਲਈ ਕਿਹਾ, ਤੇ ਦੂਸਰੀ ਪਾਰੀ 'ਚ ਅਫ਼ਰੀਕੀ ਬੱਲੇਬਾਜ਼ ਇਕ ਵਾਰ ਫਿਰ ਬੇਵੱਸ ਨਜ਼ਰ ਆਏ | ਅਫ਼ਰੀਕੀ ਟੀਮ ਦੀ ਦੂਜੀ ਪਾਰੀ ਚੌਥੇ ਦਿਨ ਦੇ ਅੰਤਿਮ ਸੈਸ਼ਨ 'ਚ ਚਾਹਕਾਲ ਤੋਂ ਕੁਝ ਦੇਰ ਬਾਅਦ ਹੀ ਸਿਮਟ ਗਈ | ਦੋਹਰਾ ਸੈਂਕੜਾ ਲਗਾਉਣ ਵਾਲੇ ਵਿਰਾਟ ਕੋਹਲੀ ਨੂੰ 'ਮੈਨ ਆਫ ਦੀ ਮੈਚ' ਐਲਾਨਿਆ ਗਿਆ | ਭਾਰਤੀ ਟੀਮ ਨੇ ਇਸ ਟੈਸਟ ਮੈਚ 'ਚ ਵਿਰਾਟ ਦੇ ਦੋਹਰੇ ਸੈਂਕੜੇ ਤੇ ਮਯੰਕ ਅਗਰਵਾਲ (108) ਦੇ ਸੈਂਕੜੇ ਦੀ ਬਦੌਲਤ 601/5 ਦੇ ਸਕੋਰ 'ਤੇ ਪਹਿਲੀ ਪਾਰੀ ਦਾ ਐਲਾਨ ਕਰ ਦਿੱਤਾ ਸੀ | ਮਹਿਮਾਨ ਦੱਖਣੀ ਅਫ਼ਰੀਕਾ ਟੀਮ ਆਪਣੀ ਦੋ ਪਾਰੀਆਂ (275 ਅਤੇ 189) 'ਚ ਭਾਰਤੀ ਟੀਮ ਦੇ ਪਹਿਲੀ ਪਾਰੀ ਦੇ ਸਕੋਰ ਦੀ ਬਰਾਬਰੀ ਨਹੀਂ ਕਰ ਸਕੀ | ਭਾਰਤੀ ਟੀਮ ਦੇ ਪੂਰੇ ਗੇਂਦਬਾਜ਼ੀ ਵਿਭਾਗ ਨੇ ਸ਼ਾਨਦਾਰ ਖੇਡ ਦਿਖਾਇਆ, ਤੇ ਦੋਹਾਂ ਪਾਰੀਆਂ 'ਚ ਅਫ਼ਰੀਕੀ ਬੱਲੇਬਾਜ਼ਾਂ ਦੀ ਇਕ ਨਹੀਂ ਚੱਲਣ ਦਿੱਤੀ | ਜਿਸ ਪਿਚ 'ਤੇ ਦੱਖਣੀ ਅਫ਼ਰੀਕਾ ਦੇ ਤੇਜ਼ ਤੇ ਸਪਿਨ ਗੇਂਦਬਾਜ਼ ਬੇਅਸਰ ਦਿਖ ਰਹੇ ਸਨ, ਉਸ ਪਿਚ 'ਤੇ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਇਆ | ਦੂਸਰੀ ਪਾਰੀ 'ਚ ਉਮੇਸ਼ ਯਾਦਵ ਨੇ 3, ਰਵੀਚੰਦਰਨ ਅਸ਼ਵਿਨ ਨੇ 2 ਤੇ ਰਵਿੰਦਰ ਜਡੇਜਾ ਨੇ 3 ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਪਹਿਲੀ ਪਾਰੀ 'ਚ ਉਮੇਸ਼ ਯਾਦਵ ਨੇ 3 ਅਤੇ ਰਵੀਚੰਦਰਨ ਅਸ਼ਵਿਨ ਨੇ 4 ਵਿਕਟਾਂ ਆਪਣੇ ਨਾਂਅ ਕੀਤੀਆਂ ਸਨ | ਸਨਿਚਰਵਾਰ ਨੂੰ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਦੀ ਪਹਿਲੀ ਪਾਰੀ ਨੂੰ 275 ਦੌੜਾਂ 'ਤੇ ਸਮੇਟ ਦਿੱਤਾ ਸੀ |
ਸਟੀਵ ਵਾ ਤੇ ਰਿਕੀ ਪੌਾਟਿੰਗ ਦੇ ਕਲੱਬ 'ਚ ਸ਼ਾਮਿਲ ਹੋਏ ਵਿਰਾਟ ਕੋਹਲੀ
ਇਸ ਟੈਸਟ ਮੈਚ 'ਚ ਜਿੱਤ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਸਟ੍ਰੇਲੀਆ ਦੇ ਦੋ ਮਹਾਨ ਕਪਤਾਨਾਂ ਦੇ ਖਾਸ ਕਲੱਬ 'ਚ ਸ਼ਾਮਿਲ ਹੋ ਗਏ ਹਨ | ਬਤੌਰ ਕਪਤਾਨ ਵਿਰਾਟ ਕੋਹਲੀ ਦਾ ਇਹ 50ਵਾਂ ਟੈਸਟ ਮੈਚ ਸੀ, ਤੇ ਉਨ੍ਹਾਂ ਦੀ ਅਗਵਾਈ 'ਚ ਭਾਰਤੀ ਟੀਮ ਨੇ 30ਵੀਂ ਟੈਸਟ ਜਿੱਤ ਆਪਣੇ ਨਾਂਅ ਕੀਤੀ ਹੈ | 50 ਟੈਸਟ 'ਚ ਕਪਤਾਨੀ ਕਰ ਕੇ 30 ਜਾਂ ਇਸ ਤੋਂ ਜ਼ਿਆਦਾ ਜਿੱਤ ਦਰਜ ਕਰਨ ਵਾਲੇ ਕਪਤਾਨਾਂ ਦੀ ਗੱਲ ਕਰੀਏ ਤਾਂ ਵਿਰਾਟ ਦੁਨੀਆ ਦੇ ਅਜਿਹੇ ਤੀਸਰੇ ਕਪਤਾਨ ਹਨ | ਇਸ ਕਲੱਬ 'ਚ ਉਨ੍ਹਾਂ ਤੋਂ ਅੱਗੇ ਦੋ ਕਪਤਾਨ ਹਨ, ਤੇ ਇਹ ਦੋਵੇਂ ਕਪਤਾਨ ਆਸਟ੍ਰੇਲੀਆਈ ਹਨ, ਜਿਨ੍ਹਾਂ 'ਚ ਸਟੀਵ ਵਾ ਤੇ ਰਿਕੀ ਪੌਾਟਿੰਗ ਦੇ ਨਾਂਅ ਸ਼ਾਮਿਲ ਹਨ | 50 ਟੈਸਟ 'ਚ ਕਪਤਾਨੀ ਕਰ ਕੇ ਸਭ ਤੋਂ ਜ਼ਿਆਦਾ ਜਿੱਤ ਦਾ ਰਿਕਾਰਡ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਦੇ ਨਾਂਅ ਹੈ | ਬਤੌਰ ਕਪਤਾਨ ਸਟੀਵ ਵਾ ਨੇ ਆਪਣੇ ਪਹਿਲੇ 50 ਟੈਸਟ 'ਚ ਸਭ ਤੋਂ ਵੱਧ 37 ਜਿੱਤਾਂ ਆਪਣੇ ਨਾਂਅ ਕੀਤੀਆਂ ਸਨ | ਉਨ੍ਹਾਂ ਤੋਂ ਬਾਅਦ ਕੰਗਾਰੂ ਟੀਮ ਦੀ ਕਮਾਨ ਸੰਭਾਲਣ ਵਾਲੇ ਰਿਕੀ ਪੌਾਟਿੰਗ ਵੀ ਉਨ੍ਹਾਂ ਤੋਂ ਸਿਰਫ 2 ਕਦਮ ਪਿੱਛੇ ਹਨ, ਤੇ ਉਨ੍ਹਾਂ ਨੇ 35 ਮੈਚਾਂ 'ਚ ਜਿੱਤ ਦਰਜ ਕੀਤੀ ਹੈ | ਇਸ ਤੋਂ ਬਾਅਦ 30 ਜਿੱਤ ਦਰਜ ਕਰਨ ਵਾਲੇ ਵਿਰਾਟ ਕੋਹਲੀ ਤੀਸਰੇ ਸਥਾਨ 'ਤੇ ਹਨ | ਚੌਥੇ ਨੰਬਰ 'ਤੇ ਨਾਂਅ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਵਿਵਿਅਨ ਰਿਚਰਡਸ ਦਾ ਆਉਂਦਾ ਹੈ, ਉਨ੍ਹਾਂ ਨੇ 27 ਜਿੱਤਾਂ ਆਪਣੇ ਨਾਂਅ ਕੀਤੀਆਂ ਹਨ |
ਦੇਸ਼ ਤੋਂ ਬਾਹਰ ਦੱਖਣੀ ਅਫ਼ਰੀਕਾ ਦੀ ਲਗਾਤਾਰ 6ਵੀਂ ਟੈਸਟ ਹਾਰ
ਦੱਖਣੀ ਅਫ਼ਰੀਕਾ ਦੀ ਇਹ ਦੇਸ਼ ਤੋਂ ਬਾਹਰ ਲਗਾਤਾਰ 6ਵੀਂ ਟੈਸਟ ਹਾਰ ਹੈ | 2017 ਤੋਂ ਇਹ ਦੇਸ਼ ਤੋਂ ਬਾਹਰ ਟੈਸਟ ਮੈਚ ਨਹੀਂ ਜਿੱਤ ਸਕੀ ਹੈ | ਦੇਖਿਆ ਜਾਵੇ ਤਾਂ ਇਹ ਇਸ ਦਾ ਸ਼ਰਮਨਾਕ ਰਿਕਾਰਡ ਹੈ | ਇਸ ਤੋਂ ਪਹਿਲਾਂ ਫਰਵਰੀ 1911 ਤੋਂ 1924 ਦੇ ਵਿਚਕਾਰ ਉਸ ਨੇ ਲਗਾਤਾਰ 10 ਟੈਸਟ ਮੈਚ ਹਾਰੇ ਸਨ |


ਖ਼ਬਰ ਸ਼ੇਅਰ ਕਰੋ

ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ

ਮੰਜੂ ਰਾਣੀ ਨੂੰ ਚਾਂਦੀ ਦੇ ਤਗਮੇ ਨਾਲ ਕਰਨਾ ਪਿਆ ਸਬਰ

ਉਲਾਨ-ਉਦੇ (ਰੂਸ), 13 ਅਕਤੂਬਰ (ਏਜੰਸੀ)- ਭਾਰਤੀ ਮੁੱਕੇਬਾਜ਼ ਮੰਜੂ ਰਾਣੀ (19 ਸਾਲ) ਨੂੰ ਖ਼ੁਦ ਦੀ ਪਹਿਚਾਣ ਬਣਾਉਣ ਦੀ ਚਾਹਤ ਨੇ ਮੁੱਕੇਬਾਜ਼ੀ ਦਸਤਾਨੇ ਪਹਿਨਣ ਲਈ ਪ੍ਰੇਰਿਤ ਕੀਤਾ, ਤੇ ਰਿੰਗ 'ਚ ਉਤਰਨ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ | ਪਹਿਲੀ ਵਾਰ ਵਿਸ਼ਵ ...

ਪੂਰੀ ਖ਼ਬਰ »

ਕੌਮੀ ਅਥਲੈਟਿਕਸ ਚੈਂਪੀਅਨਸ਼ਿਪ ਸਮਾਪਤ

ਦੁਤੀ ਚੰਦ ਨੇ 200 ਮੀਟਰ ਦੌੜ 'ਚ ਵੀ ਜਿੱਤਿਆ ਸੋਨ ਤਗਮਾ

ਰਾਂਚੀ, 13 ਅਕਤੂਬਰ (ਏਜੰਸੀ)- ਫਰਾਟਾ ਦੌੜਾਕ ਦੁਤੀ ਚੰਦ ਨੇ 59ਵੀਂ ਕੌਮੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ 'ਚ 200 ਮੀਟਰ ਦੌੜ 'ਚ ਸੋਨ ਤਗਮੇ ਨਾਲ ਆਪਣੇ ਸੀਜ਼ਨ ਦੀ ਸਮਾਪਤੀ ਕੀਤੀ | ਮੌਜੂਦਾ ਚੈਂਪੀਅਨਸ਼ਿਪ 'ਚ 100 ਮੀਟਰ ਫਰਾਟਾ ਦੌੜ 'ਚ ਨਵਾਂ ਕੌਮੀ ਰਿਕਾਰਡ ਬਣਾਉਣ ਵਾਲੀ ਦੁਤੀ ...

ਪੂਰੀ ਖ਼ਬਰ »

ਲਕਸ਼ੇ ਸੇਨ ਨੇ ਜਿੱਤਿਆ ਪਹਿਲਾ ਸੁਪਰ 100 ਦਾ ਿਖ਼ਤਾਬ

ਅਲਮੇਰੇ (ਦ ਨੀਦਰਲੈਂਡਜ਼), 13 ਅਕਤੂਬਰ (ਏਜੰਸੀ)- ਭਾਰਤ ਦੇ ਉਭਰਦੇ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ (18 ਸਾਲ) ਨੇ ਡਚ ਓਪਨ ਦਾ ਿਖ਼ਤਾਬ ਆਪਣੇ ਨਾਂਅ ਕੀਤਾ ਹੈ | ਲਕਸ਼ੇ ਸੇਨ ਨੇ ਆਪਣੇ ਕੈਰੀਅਰ ਦਾ ਪਹਿਲਾ ਬੀ. ਡਬਲਯੂ. ਐਫ. ਵਰਲਡ ਟੂਰ ਸੁਪਰ 100 ਟੂਰਨਾਮੈਂਟ ਦਾ ਿਖ਼ਤਾਬ ਜਾਪਾਨ ...

ਪੂਰੀ ਖ਼ਬਰ »

ਕੋਕੋ ਗਾਫ ਨੇ ਕੀਤਾ ਪਹਿਲਾ ਡਬਲਿਊ.ਟੀ.ਏ. ਿਖ਼ਤਾਬ ਆਪਣੇ ਨਾਂਅ

ਲਿੰਜ (ਆਸਟਰੀਆ), 13 ਅਕਤੂਬਰ (ਏਜੰਸੀ)- ਅਮਰੀਕਾ ਦੀ ਕੋਕੋ ਗਾਫ (15 ਸਾਲ) ਨੇ ਐਤਵਾਰ ਨੂੰ ਇਥੇ ਆਸਟਰੀਆ ਮਹਿਲਾ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਲਤਾਵੀਆ ਦੀ ਯੇਲੇਨਾ ਓਸਟਾਪੇਂਕੋ (22 ਸਾਲ) ਨੂੰ ਹਰਾ ਕੇ ਆਪਣਾ ਪਹਿਲਾ ਡਬਲਿਊ. ਟੀ.ਏ. ਿਖ਼ਤਾਬ ਆਪਣੇ ਨਾਂਅ ਕੀਤਾ | ਵਿੰਬਲਡਨ ...

ਪੂਰੀ ਖ਼ਬਰ »

ਡੈਨੀਅਲ ਮੇਦਵੇਦੇੇਵ ਬਣੇ ਸ਼ੰਘਾਈ ਮਾਸਟਰਜ਼ ਦੇ ਜੇਤੂ

ਸ਼ੰਘਾਈ, 13 ਅਕਤੂਬਰ (ਏਜੰਸੀ)- ਸ਼ਾਨਦਾਰ ਲੈਅ 'ਚ ਚਲ ਰਹੇ ਰੂਸ ਦੇ ਡੈਨੀਅਲ ਮੇਦਵੇਦੇਵ (23 ਸਾਲ) ਨੇ ਸ਼ੰਘਾਈ ਮਾਸਟਰਜ਼ ਦੇ ਫਾਈਨਲ 'ਚ ਐਤਵਾਰ ਨੂੰ ਜਰਮਨੀ ਦੇ ਐਲਗਜ਼ੈਡਰ ਜ਼ਵੇਰੇਵ (22 ਸਾਲ) ਨੂੰ ਹਰਾ ਕੇ ਸਾਲ ਦੇ ਚੌਥੇ ਿਖ਼ਤਾਬ 'ਤੇ ਕਬਜ਼ਾ ਕੀਤਾ | ਲਗਾਤਾਰ 6ਵੇਂ ...

ਪੂਰੀ ਖ਼ਬਰ »

ਸਰਜੀਓ ਰਾਮੋਸ ਬਣੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਯੂਰਪੀਅਨ ਖਿਡਾਰੀ

ਓਸਲੋ, 13 ਅਕਤੂਬਰ (ਏਜੰਸੀ)- ਸਪੇਨ ਦੇ ਡਿਫੈਂਡਰ ਸਰਜੀਓ ਰਾਮੋਸ (33 ਸਾਲ) ਸਭ ਤੋਂ ਵੱਧ ਮੈਚ ਖੇਡਣ ਵਾਲੇ ਯੂਰਪੀਅਨ ਖਿਡਾਰੀ ਬਣ ਗਏ ਹਨ | ਰਾਮੋਸ ਨੇ 2020 ਯੂਰਪੀਅਨ ਚੈਂਪੀਅਨਸ਼ਿਪ ਕੁਆਲੀਫਾਇਰ 'ਚ ਨਾਰਵੇ ਦੇ ਿਖ਼ਲਾਫ਼ ਮੈਦਾਨ 'ਤੇ ਉਤਰ ਕੇ ਇਹ ਰਿਕਾਰਡ ਬਣਾਇਆ | ਰਾਮੋਸ ਨੇ ...

ਪੂਰੀ ਖ਼ਬਰ »

ਸਿਮੋਨ ਬਾਈਲਸ ਬਣੀ 25 ਤਗਮੇ ਜਿੱਤਣ ਵਾਲੀ ਪਹਿਲੀ ਜਿਮਨਾਸਟ

ਸਟੁਟਗਾਰਟ (ਜਰਮਨੀ), 13 ਅਕਤੂਬਰ (ਏਜੰਸੀ)- ਜਿਮਨਾਸਟਿਕ ਦੀ ਰਾਣੀ ਅਮਰੀਕਾ ਦੀ ਸਿਮੋਨ ਬਾਈਲਸ ਨੇ ਵਿਸ਼ਵ ਕਲਾਤਮਕ ਜਿਮਨਾਸਟਿਕ ਚੈਂਪੀਅਨਸ਼ਿਪ 'ਚ ਇਤਿਹਾਸ ਰਚ ਦਿੱਤਾ ਹੈ, ਉਹ ਓਵਰਆਲ ਸਭ ਤੋਂ ਵੱਧ ਤਗਮੇ ਜਿੱਤਣ ਵਾਲੀ ਜਿਮਨਾਸਟ ਬਣ ਗਈ ਹੈ | ਉਸ ਨੇ ਐਤਵਾਰ ਨੂੰ 'ਬੈਲੇਂਸ ...

ਪੂਰੀ ਖ਼ਬਰ »

ਸਾਈ ਪਟਿਆਲਾ ਹਾਕੀ 'ਚ ਬਣਿਆ ਚੈਂਪੀਅਨ

ਜਲੰਧਰ, 13 ਅਕਤੂਬਰ (ਜਤਿੰਦਰ ਸਾਬੀ)- 65ਵੀਆਂ ਪੰਜਾਬ ਸਕੂਲ ਖੇਡਾਂ ਦੇ ਹਾਕੀ ਅੰਡਰ 17 ਸਾਲ ਲੜਕੀਆਂ ਦੇ ਵਰਗ ਦੇ ਮੁਕਾਬਲੇ ਹਰਿੰਦਰਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਜਲੰਧਰ ਦੀ ਦੇਖ-ਰੇਖ ਹੇੇਠ ਜਲੰਧਰ ਵਿਖੇ ਕਰਵਾਏ ਗਏ, ਜਿਨ੍ਹਾਂ 'ਚ ਸਾਈ ਟਰੇਨਿੰਗ ਸੈਂਟਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX