ਪੁਣੇ, 13 ਅਕਤੂਬਰ (ਏਜੰਸੀ)- ਭਾਰਤੀ ਟੀਮ ਨੇ ਪੁਣੇ ਵਿਖੇ ਖੇਡੇ ਗਏ ਦੂਜੇ ਟੈਸਟ ਮੈਚ ਟੈਸਟ 'ਚ ਦੱਖਣੀ ਅਫ਼ਰੀਕਾ ਨੂੰ ਪਾਰੀ ਤੇੇ 137 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਤਿੰਨ ਟੈਸਟ ਮੈਚਾਂ ਦੀ ਲੜੀ 'ਚ 2-0 ਨਾਲ ਅਜੇਤੂ ਬੜਤ ਦੇ ਨਾਲ ਹੀ ਲੜੀ ਵੀ ਆਪਣੇ ਨਾਂਅ ਕਰ ਲਈ ਹੈ | ਇਸ ਤੋਂ ...
ਉਲਾਨ-ਉਦੇ (ਰੂਸ), 13 ਅਕਤੂਬਰ (ਏਜੰਸੀ)- ਭਾਰਤੀ ਮੁੱਕੇਬਾਜ਼ ਮੰਜੂ ਰਾਣੀ (19 ਸਾਲ) ਨੂੰ ਖ਼ੁਦ ਦੀ ਪਹਿਚਾਣ ਬਣਾਉਣ ਦੀ ਚਾਹਤ ਨੇ ਮੁੱਕੇਬਾਜ਼ੀ ਦਸਤਾਨੇ ਪਹਿਨਣ ਲਈ ਪ੍ਰੇਰਿਤ ਕੀਤਾ, ਤੇ ਰਿੰਗ 'ਚ ਉਤਰਨ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ | ਪਹਿਲੀ ਵਾਰ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਮੰਜੂ ਨੂੰ ਐਤਵਾਰ ਨੂੰ ਉਲਾਨ-ਉਦੇ 'ਚ ਹੋਏ ਫਾਈਨਲ ਹਾਰ ਤੋਂ ਬਾਅਦ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ | ਇਸ ਮੁੱਕੇਬਾਜ਼ ਨੂੰ ਲਾਈਟ ਫਲਾਈਵੇਟ (48 ਕਿੱਲੋ) ਵਰਗ ਦੇ ਫਾਈਨਲ 'ਚ ਰੂਸ ਦੀ ਇਕਾਤੇਰੀਨਾ ਪਾਲਸੇਵਾ ਨੇ 4-1 ਨਾਲ ਹਰਾਇਆ | ਗ੍ਰਹਿ ਰਾਜ ਹਰਿਆਣਾ ਤੋਂ ਮੌਕਾ ਨਹੀਂ ਮਿਲਣ 'ਤੇ ਕੌਮੀ ਚੈਂਪੀਅਨਸ਼ਿਪ 'ਚ ਪੰਜਾਬ ਦੀ ਅਗਵਾਈ ਕਰਨ ਵਾਲੀ ਮੰਜੂ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਇਕਮਾਤਰ ਭਾਰਤੀ ਹੈ | ਇਸ ਚੈਂਪੀਅਨਸ਼ਿਪ 'ਚ 6 ਵਾਰ ਦੀ ਚੈਂਪੀਅਨ ਐਮ.ਸੀ. ਮੈਰੀਕਾਮ (51 ਕਿੱਲੋ), ਜਮੁਨਾ ਬੋਰੋ (54 ਕਿੱਲੋ) ਤੇ ਲਵਲੀਨਾ ਬੋਰਗੋਹੇਨ (69 ਕਿੱਲੋ) ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਸੀ | ਲਵਲੀਨਾ ਦਾ ਇਹ ਲਗਾਤਾਰ ਦੂਸਰਾ ਕਾਂਸੀ ਦਾ ਤਗਮਾ ਸੀ | ਰੋਹਤਕ ਦੇ ਰਿਠਾਲ ਫੋਗਟ ਪਿੰਡ ਦੀ ਰਹਿਣ ਵਾਲੀ ਮੰਜੂ ਲਈ ਹਾਲਾਤ ਅਨਕੂਲ ਨਹੀਂ ਸਨ | ਸਰਹੱਦੀ ਸੁਰੱਖਿਆ ਬਲ 'ਚ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਤ ਉਸ ਦੇ ਪਿਤਾ ਦਾ ਕੈਂਸਰ ਕਾਰਨ 2010 'ਚ ਦਿਹਾਂਤ ਹੋ ਗਿਆ ਸੀ | ਇਸ ਤੋਂ ਬਾਅਦ ਮਾਂ ਇਸ਼ਵੰਤੀ ਦੇਵੀ ਨੇ ਉਸ ਦੇ ਚਾਰ ਭੈਣ-ਭਰਾਵਾਂ ਦਾ ਪਾਲਣ-ਪੋਸ਼ਣ ਕੀਤਾ | ਮੰਜੂ ਨੇ ਕਿਹਾ ਕਿ ਮੈਂ ਕੈਰੀਅਰ ਦੀ ਸ਼ੁਰੂਆਤ ਕਬੱਡੀ ਖਿਡਾਰੀ ਵਜੋਂ ਕੀਤੀ ਪਰ ਇਹ ਟੀਮ ਖੇਡ ਹੈ | ਮੁੱਕੇਬਾਜ਼ੀ ਨੇ ਮੈਨੂੰ ਅਕਰਸ਼ਿਤ ਕੀਤਾ, ਕਿਉਂਕਿ ਇਹ ਵਿਅਕਤੀਗਤ ਖੇਡ ਹੈ | ਇਥੇ ਜਿੱਤ ਦਾ ਸਿਹਰਾ ਸਿਰਫ ਤੁਹਾਨੂੰ ਮਿਲਦਾ ਹੈ | ਮੰਜੂ ਨੂੰ ਉਲੰਪਿਕ ਤਗਮਾ ਜੇਤੂ ਵਿਜੇਂਦਰ ਸਿੰਘ ਤੇ ਐਮ.ਸੀ. ਮੈਰੀਕਾਮ ਤੋਂ ਪ੍ਰੇਰਣਾ ਮਿਲਦੀ ਹੈ | ਮੰਜੂ ਨੇ ਆਪਣੇ ਚਾਚਾ ਸਾਹਿਬ ਸਿੰਘ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਨ ਹੀ ਉਹ ਹਮਲਾਵਰ ਮੁੱਕੇਬਾਜ਼ ਬਣੀ | ਮੰਜੂ ਨੇ ਕਿਹਾ ਕਿ ਉਨ੍ਹਾਂ ਨੂੰ (ਸਾਹਿਬ ਸਿੰਘ) ਮੁੱਕੇਬਾਜ਼ੀ ਦੇ ਬਾਰੇ ਜ਼ਿਆਦਾ ਪਤਾ ਨਹੀਂ ਸੀ ਪਰ ਉਹ ਮੈਨੂੰ ਸਿਖਾਉਣ ਲਈ ਪਹਿਲਾਂ ਖ਼ੁਦ ਸਿੱਖਦੇ ਸਨ | ਮੰਜੂ ਨੇ ਦੱਸਿਆ ਕਿ ਹਰਿਆਣਾ ਤੋਂ ਮੌਕਾ ਨਹੀਂ ਮਿਲਣ 'ਤੇ ਉਸ ਨੇ ਕਿਤੇ ਹੋਰ ਰਾਜ ਵਲੋਂ ਖੇਡਣ ਦਾ ਫੈਸਲਾ ਕੀਤਾ | ਉਸ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ 'ਚ ਦਾਖਲਾ ਲੈਣ ਤੋਂ ਬਾਅਦ ਉਹ ਪੰਜਾਬ ਦੀ ਟੀਮ 'ਚ ਜਗ੍ਹਾ ਬਣਾਉਣ 'ਚ ਸਫ਼ਲ ਰਹੀ, ਤੇ ਉਸ ਤੋਂ ਬਾਅਦ ਕੌਮੀ ਚੈਂਪੀਅਨਸ਼ਿਪ 'ਚ ਜਗ੍ਹਾ ਪੱਕੀ ਕੀਤੀ | ਮੰਜੂ ਰਾਣੀ ਜਨਵਰੀ 'ਚ ਹੀ ਭਾਰਤੀ ਕੈਂਪ ਦਾ ਹਿੱਸਾ ਬਣੀ ਸੀ, ਤੇ ਉਸ ਨੇ ਇਸ ਸਾਲ ਪਹਿਲੀ ਵਾਰ ਸਟਰਾਂਜਾ ਮੈਮੋਰੀਅਲ ਟੂਰਨਾਮੈਂਟ 'ਚ ਖੇਡਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ ਸੀ |
ਰਾਂਚੀ, 13 ਅਕਤੂਬਰ (ਏਜੰਸੀ)- ਫਰਾਟਾ ਦੌੜਾਕ ਦੁਤੀ ਚੰਦ ਨੇ 59ਵੀਂ ਕੌਮੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ 'ਚ 200 ਮੀਟਰ ਦੌੜ 'ਚ ਸੋਨ ਤਗਮੇ ਨਾਲ ਆਪਣੇ ਸੀਜ਼ਨ ਦੀ ਸਮਾਪਤੀ ਕੀਤੀ | ਮੌਜੂਦਾ ਚੈਂਪੀਅਨਸ਼ਿਪ 'ਚ 100 ਮੀਟਰ ਫਰਾਟਾ ਦੌੜ 'ਚ ਨਵਾਂ ਕੌਮੀ ਰਿਕਾਰਡ ਬਣਾਉਣ ਵਾਲੀ ਦੁਤੀ ...
ਅਲਮੇਰੇ (ਦ ਨੀਦਰਲੈਂਡਜ਼), 13 ਅਕਤੂਬਰ (ਏਜੰਸੀ)- ਭਾਰਤ ਦੇ ਉਭਰਦੇ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ (18 ਸਾਲ) ਨੇ ਡਚ ਓਪਨ ਦਾ ਿਖ਼ਤਾਬ ਆਪਣੇ ਨਾਂਅ ਕੀਤਾ ਹੈ | ਲਕਸ਼ੇ ਸੇਨ ਨੇ ਆਪਣੇ ਕੈਰੀਅਰ ਦਾ ਪਹਿਲਾ ਬੀ. ਡਬਲਯੂ. ਐਫ. ਵਰਲਡ ਟੂਰ ਸੁਪਰ 100 ਟੂਰਨਾਮੈਂਟ ਦਾ ਿਖ਼ਤਾਬ ਜਾਪਾਨ ...
ਲਿੰਜ (ਆਸਟਰੀਆ), 13 ਅਕਤੂਬਰ (ਏਜੰਸੀ)- ਅਮਰੀਕਾ ਦੀ ਕੋਕੋ ਗਾਫ (15 ਸਾਲ) ਨੇ ਐਤਵਾਰ ਨੂੰ ਇਥੇ ਆਸਟਰੀਆ ਮਹਿਲਾ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਲਤਾਵੀਆ ਦੀ ਯੇਲੇਨਾ ਓਸਟਾਪੇਂਕੋ (22 ਸਾਲ) ਨੂੰ ਹਰਾ ਕੇ ਆਪਣਾ ਪਹਿਲਾ ਡਬਲਿਊ. ਟੀ.ਏ. ਿਖ਼ਤਾਬ ਆਪਣੇ ਨਾਂਅ ਕੀਤਾ | ਵਿੰਬਲਡਨ ...
ਸ਼ੰਘਾਈ, 13 ਅਕਤੂਬਰ (ਏਜੰਸੀ)- ਸ਼ਾਨਦਾਰ ਲੈਅ 'ਚ ਚਲ ਰਹੇ ਰੂਸ ਦੇ ਡੈਨੀਅਲ ਮੇਦਵੇਦੇਵ (23 ਸਾਲ) ਨੇ ਸ਼ੰਘਾਈ ਮਾਸਟਰਜ਼ ਦੇ ਫਾਈਨਲ 'ਚ ਐਤਵਾਰ ਨੂੰ ਜਰਮਨੀ ਦੇ ਐਲਗਜ਼ੈਡਰ ਜ਼ਵੇਰੇਵ (22 ਸਾਲ) ਨੂੰ ਹਰਾ ਕੇ ਸਾਲ ਦੇ ਚੌਥੇ ਿਖ਼ਤਾਬ 'ਤੇ ਕਬਜ਼ਾ ਕੀਤਾ | ਲਗਾਤਾਰ 6ਵੇਂ ...
ਓਸਲੋ, 13 ਅਕਤੂਬਰ (ਏਜੰਸੀ)- ਸਪੇਨ ਦੇ ਡਿਫੈਂਡਰ ਸਰਜੀਓ ਰਾਮੋਸ (33 ਸਾਲ) ਸਭ ਤੋਂ ਵੱਧ ਮੈਚ ਖੇਡਣ ਵਾਲੇ ਯੂਰਪੀਅਨ ਖਿਡਾਰੀ ਬਣ ਗਏ ਹਨ | ਰਾਮੋਸ ਨੇ 2020 ਯੂਰਪੀਅਨ ਚੈਂਪੀਅਨਸ਼ਿਪ ਕੁਆਲੀਫਾਇਰ 'ਚ ਨਾਰਵੇ ਦੇ ਿਖ਼ਲਾਫ਼ ਮੈਦਾਨ 'ਤੇ ਉਤਰ ਕੇ ਇਹ ਰਿਕਾਰਡ ਬਣਾਇਆ | ਰਾਮੋਸ ਨੇ ...
ਸਟੁਟਗਾਰਟ (ਜਰਮਨੀ), 13 ਅਕਤੂਬਰ (ਏਜੰਸੀ)- ਜਿਮਨਾਸਟਿਕ ਦੀ ਰਾਣੀ ਅਮਰੀਕਾ ਦੀ ਸਿਮੋਨ ਬਾਈਲਸ ਨੇ ਵਿਸ਼ਵ ਕਲਾਤਮਕ ਜਿਮਨਾਸਟਿਕ ਚੈਂਪੀਅਨਸ਼ਿਪ 'ਚ ਇਤਿਹਾਸ ਰਚ ਦਿੱਤਾ ਹੈ, ਉਹ ਓਵਰਆਲ ਸਭ ਤੋਂ ਵੱਧ ਤਗਮੇ ਜਿੱਤਣ ਵਾਲੀ ਜਿਮਨਾਸਟ ਬਣ ਗਈ ਹੈ | ਉਸ ਨੇ ਐਤਵਾਰ ਨੂੰ 'ਬੈਲੇਂਸ ...
ਜਲੰਧਰ, 13 ਅਕਤੂਬਰ (ਜਤਿੰਦਰ ਸਾਬੀ)- 65ਵੀਆਂ ਪੰਜਾਬ ਸਕੂਲ ਖੇਡਾਂ ਦੇ ਹਾਕੀ ਅੰਡਰ 17 ਸਾਲ ਲੜਕੀਆਂ ਦੇ ਵਰਗ ਦੇ ਮੁਕਾਬਲੇ ਹਰਿੰਦਰਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਜਲੰਧਰ ਦੀ ਦੇਖ-ਰੇਖ ਹੇੇਠ ਜਲੰਧਰ ਵਿਖੇ ਕਰਵਾਏ ਗਏ, ਜਿਨ੍ਹਾਂ 'ਚ ਸਾਈ ਟਰੇਨਿੰਗ ਸੈਂਟਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX