ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਕੈਲੇਫੋਰਨੀਆ ਵਲੋਂ ਕਾਠਮੰਡੂ ਨਿਪਾਲ ਤੋਂ ਸੁਲਤਾਨਪੁਰ ਲੋਧੀ ਲਈ ਸਜਾਇਆ ਗਿਆ ਅੰਤਰ ਰਾਸ਼ਟਰੀ ਨਗਰ ਕੀਰਤਨ ...
ਚੁਗਿੱਟੀ/ਜੰਡੂਸਿੰਘਾ, 13 ਅਕਤੂਬਰ (ਨਰਿੰਦਰ ਲਾਗੂ)-ਮੀਰੀ-ਪੀਰੀ ਨੌਜਵਾਨ ਸਭਾ ਵਲੋਂ ਮੁਹੱਲਾ ਗੁਰੂ ਨਾਨਕਪੁਰਾ ਵਿਖੇ 17 ਅਕਤੂਬਰ ਨੂੰ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮ ਸਬੰਧੀ ਪ੍ਰਬੰਧਕਾਂ ਵਲੋਂ ਇਕ ਬੈਠਕ ਕੀਤੀ ਗਈ | ਇਸ ਸਬੰਧੀ ਕੁਲਦੀਪ ਸਿੰਘ, ਸਰਬਜੀਤ ਸਿੰਘ ਤੇ ...
ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਇਕ ਅਣਪਛਾਤਾ ਬਜ਼ੁਰਗ (70) ਜਿਸ ਨੂੰ ਸਿਟੀ ਸਟੇਸ਼ਨ ਦੇ ਬਾਹਰ ਕਾਰ ਪਰਕਿੰਗ 'ਚੋਂ ਚੁੱਕ ਕੇ ਬਿਮਾਰੀ ਦੀ ਹਾਲਤ 12 ਅਕਤੂਬਰ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ ਸੀ | ਤਫਤੀਸ਼ੀ ਅਫਸਰ ਬਲਵਿੰਦਰ ਸਿੰਘ ਸਹਾਇਕ ...
ਮਕਸੂਦਾਂ, 13 ਅਕਤੂਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਇਕ ਮੁਹੱਲੇ ਦੀ ਪੰਜਵੀਂ ਕਲਾਸ ਦੀ ਸਾਢੇ 13 ਸਾਲਾਂ ਦੀ ਲੜਕੀ ਨੂੰ ਪ੍ਰੇਮ ਪ੍ਰਸੰਗ 'ਚ ਫਸਾ ਕੇ ਉਸ ਨਾਲ ਜਬਰ ਜਨਾਹ ਕੀਤਾ | ਘਟਨਾ ਹਾਲਾਂਕਿ ਕੁਝ ਦਿਨ ਪਹਿਲਾ ਦੀ ਹੈ ਪਰ ਲੜਕੀ ਵਲੋਂ ਆਪਣੇ ਪਰਿਵਾਰ ਨੂੰ ਇਸ ...
ਮਕਸੂਦਾਂ, 13 ਅਕਤੂਬਰ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਪੁਲਿਸ ਨੇ ਇਕ ਟਰੱਕ ਡਰਾਈਵਰ ਤੇ ਉਸ ਦੇ ਕਲੀਨਰ ਨੂੰ 2000 ਨਸ਼ੀਲੇ ਕੈਪਸੂਲ, 350 ਨਸ਼ੀਲੀਆਂ ਸ਼ੀਸ਼ੀਆਂ ਤੇ 8 ਕਿੱਲੋ ਡੋਡਿਆਂ ਸਮੇਤ ਕਾਬੂ ਕੀਤਾ ਹੈ | ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਜ਼ਮੀਰ ਅਹਿਮਦ ਸ਼ੇਖ਼ ...
ਮਕਸੂਦਾਂ, 13 ਅਕਤੂਬਰ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਸ਼ਾਂਤੀ ਵਿਹਾਰ 'ਚ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦ ਇਕ 15 ਸਾਲ ਦੇ 8ਵੀਂ ਜਮਾਤ ਦੇ ਵਿਦਿਆਰਥੀ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਤੇ ਤਬੀਅਤ ਵਿਗੜਨ ਕਾਰਨ ਖ਼ੁਦ ਹੀ ਆ ਕੇ ਆਪਣੇ ਮੁਹੱਲੇ ਦੇ ਦੁਕਾਨਦਾਰ ਨੂੰ ...
ਜਲੰਧਰ, 13 ਅਕਤੂਬਰ (ਮੇਜਰ ਸਿੰਘ)-ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸਬੰਧੀ ਇੱਥੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਅੰਦਰ ਜਾਤੀਵਾਦ ਫੈਲਾਉਣ ਤੇ ਨਫ਼ਰਤੀ ਮਾਹੌਲ ਪੈਦਾ ਕਰਨ ...
ਜਲੰਧਰ, 13 ਅਕਤੂਬਰ (ਜਤਿੰਦਰ ਸਾਬੀ)-ਭਾਰਤੀ ਨੇਵੀ ਮੁੰਬਈ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 4-1 ਨਾਲ ਹਰਾ ਕੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ 'ਚ ਸਥਾਨ ਬਣਾ ਲਿਆ | ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ...
ਜਲੰਧਰ, 13 ਅਕਤੂਬਰ (ਸ਼ਿਵ)-ਮਾਡਲ ਹਾਊਸ ਲਕਸ਼ਮੀ ਨਰਾਇਣ ਮੰਦਰ ਸਾਹਮਣੇ ਪਾਰਕ ਦੇ ਨਾਲ ਬਣੇ ਕੂੜੇ ਦੇ ਡੰਪ ਨੂੰ ਹਟਾਉਣ ਦੇ ਕੇਸ ਬਾਰੇ ਅੱਜ ਹੋਈ ਸੁਣਵਾਈ 'ਚ ਕਮਿਸ਼ਨਰ ਨਿਗਮ, ਮੇਅਰ, ਡੀ. ਸੀ. ਵਲੋਂ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਹੈ | ਇਸ ਬਾਰੇ ਕੇਸ ਦਾਇਰ ਕਰਨ ਵਾਲੇ ...
ਜਲੰਧਰ, 13 ਅਕਤੂਬਰ (ਸ਼ਿਵ)-ਪਾਵਰਕਾਮ ਦਾ ਨਜ਼ਲਾ ਦੂਜੇ ਦਿਨ ਵੀ ਬਿਜਲੀ ਡਿਫਾਲਟਰਾਂ 'ਤੇ ਡਿਗਣਾ ਜਾਰੀ ਰਿਹਾ | ਬਿਜਲੀ ਵਿਭਾਗ ਦੀਆਂ ਟੀਮਾਂ ਨੇ ਅਲੱਗ-ਅਲੱਗ ਹਿੱਸਿਆਂ ਵਿਚ ਜਾ ਕੇ ਨਾ ਸਿਰਫ਼ 473 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਸਗੋਂ 284 ਬਿਜਲੀ ਕੁਨੈਕਸ਼ਨ ਵੀ ਕੱਟ ...
ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਸਭਾ ਦੀ ਜਨਰਲ ਬਾਡੀ ਦੀ ਮੀਟਿੰਗ ਮਹਾਂਸਭਾ ਦੀ ਪ੍ਰਧਾਨ ਸ੍ਰੀਮਤੀ ਪੂਰਨਿਮਾ ਬੇਰੀ ਦੀ ਪ੍ਰਧਾਨਗੀ 'ਚ ਕੇ. ਐਲ. ਸਹਿਗਲ ਯਾਦਗਾਰੀ ਹਾਲ ਵਿਖੇ ਹੋਈ | ਮੀਟਿੰਗ 'ਚ ਸਭ ਤੋਂ ਪਹਿਲਾ ਮਹਾਸਭਾ ਦੇ ...
ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਪ੍ਰੇਮ ਚੰਦ ਮਾਰਕੰਡਾ ਐਸ. ਡੀ. ਕਾਲਜ ਲੜਕੀਆਂ ਜਲੰਧਰ ਵਿਖੇ ਪੋਸਟ ਗਰੈਜੂਏਟ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਯੂ. ਜੀ. ਸੀ. ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ, ਜਿਸ ਦਾ ਵਿਸ਼ਾ ਮੋਡ ਏਥਿਕ ਰੱਖਿਆ ਗਿਆ | ...
ਜਲੰਧਰ, 13 ਅਕਤੂਬਰ (ਜਤਿੰਦਰ ਸਾਬੀ)-65ਵੀਆਂ ਪੰਜਾਬ ਸਕੂਲ ਖੇਡਾਂ ਦੇ ਤਾਈਕਵਾਂਡੋ ਅੰਡਰ 17 ਤੇ 19 ਸਾਲ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਜੋ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਲੰਧਰ ਹਰਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਬਸਤੀ ਗੁਜ਼ਾਂ ...
ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਯੂਥ ਕਾਂਗਰਸ ਜਲੰਧਰ ਲੋਕ ਸਭਾ ਹਲਕੇ ਦੇ ਪ੍ਰਧਾਨ ਅਸ਼ਵਨ ਭੱਲਾ ਵਲੋਂ ਪਿਛਲੇ ਕਈਆਂ ਦਿਨਾਂ ਤੋਂ ਲਗਾਤਾਰ ਦਾਖਾ ਵਿਧਾਨ ਸਭਾ ਹਲਕੇ 'ਚ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ ਕਰਦੇ ਹੋਏ ਕਾਂਗਰਸ ਦੀਆਂ ਨੀਤੀਆਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਏ ਸੂਬੇ ਦੇ ਵਿਕਾਸ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ | ਅਸ਼ਵਨ ਭੱਲਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਵਲੋਂ ਕਰਵਾਏ ਕੰਮਾਂ ਤੋਂ ਇਲਾਕੇ ਦੇ ਲੋਕ ਕਾਫੀ ਪ੍ਰਭਾਵਿਤ ਹਨ ਤੇ ਉਨ੍ਹਾਂ ਵਲੋਂ ਕੈਪਟਨ ਸੰਧੂ ਨੂੰ ਰਿਕਾਰਡ ਵੋਟਾਂ ਦੇ ਫਰਕ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਸੰਧੂ ਦੇ ਚੋਣ ਮੁਹਿੰਮ ਨੂੰ ਸਮਾਜ ਦੇ ਹਰ ਵਰਗ ਦੇ ਲੋਕਾਂ ਦਾ ਵੱਡਾ ਹੁੰਗਾਰਾ ਤੇ ਸਮਰਥਨ ਮਿਲ ਰਿਹਾ ਤੇ ਉਹ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ | ਇਸ ਮੌਕੇ ਸਰਪੰਚ ਪਰਮਜੀਤ ਸਿੰਘ ਸਿੱਧਵਾਂ ਬੇਟ, ਮੰਨਾ ਲੱਛਰ, ਦੀਪਾ ਲੱਛਰ, ਢਿੱਲੋਂ ਮੂਸਾਪੁਰ, ਜਸਕਰਨ ਸਿੰਘ ਜੰਡੂ ਸਿੰਘਾ, ਸੁਖਜਿੰਦਰ ਪੱਤਰ, ਜਾਨੂੰ ਕਰਤਾਰਪੁਰ, ਗੁਰਿੰਦਰ ਸਿੰਘ, ਕਰਮਜੀਤ ਸਿੰਘ, ਗੌਰਵ ਕਲੇਰ, ਜੱਸ ਬੁੱਟਰ ਅਤੇ ਜੋਰਾ ਕਰਤਾਰਪੁਰ ਸਮੇਤ ਵੱਡੀ ਗਿਣਤੀ 'ਚ ਯੂਥ ਆਗੂ ਵੀ ਸਨ, ਜੋ ਲਗਾਤਾਰ ਚੋਣ ਪ੍ਰਚਾਰ 'ਚ ਡਟੇ ਹੋਏ ਹਨ |
ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਗੋਰਾ ਗਿੱਲ ਨੇ ਮਹਿਲਾ ਅਕਾਲੀ ਆਗੂ 'ਤੇ ਨਫ਼ਰਤ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਅਕਾਲੀ ਆਗੂਆਂ ਨੂੰ ਨਫ਼ਰਤ ਦੀ ਰਾਜਨੀਤੀ ਤੋਂ ਗੁਰੇਜ ਕਰਨਾ ਚਾਹੀਦਾ ਹੈ | ਉਨ੍ਹਾਂ ...
ਜਲੰਧਰ, 13 ਅਕਤੂਬਰ (ਸ਼ਿਵ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਕੱਢੀ ਸ਼ੋਭਾ ਯਾਤਰਾ 'ਚ ਭਾਜਪਾ ਦੇ ਜੱਬਲਪੁਰ ਕੈਂਟ ਦੇ ਕੌਾਸਲਰ ਰਜਿੰਦਰ ਪਦਮ (ਅਜੇ ਪਦਮ) ਨੂੰ ਭਾਰਤੀ ਵਾਲਮੀਕਿ ਆਧਸ ਦੇ ਮੰਚ ਮਾਈ ਹੀਰਾਂ ਗੇਟ, ਬਸਤੀ ਅੱਡਾ, ਲਵ ਕੁਸ਼ ਦੀਆਂ ਸਟੇਜਾਂ 'ਤੇ ਵਾਲਮੀਕਿ ...
ਜਲੰਧਰ, 13 ਅਕਤੂਬਰ (ਐੱਮ. ਐੱਸ. ਲੋਹੀਆ)-ਬੀਤੇ ਦਿਨੀਂ ਨਸ਼ਾ ਤਸਕਰਾਂ ਦੇ ਨਾਲ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਹੌਲਦਾਰ ਗੁਰਦੀਪ ਸਿੰਘ ਦੀ ਅੰਤਿਮ ਅਰਦਾਸ ਸਥਾਨਕ ਨਿਊ ਦਿਓਲ ਨਗਰ ਵਿਖੇ ਹੋਈ | ਇਸ ਮੌਕੇ 1990 ਬੈਚ 'ਚ ਪ੍ਰੋਵੀਸ਼ਨਲ ਏ. ਐਸ. ਆਈ. ਭਰਤੀ ਹੋਏ ਗਰੁੱਪ ਵਲੋਂ ...
ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਰਾਜ ਦੇ ਸਰਕਾਰੀ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਦੇ ਸਬੰਧ 'ਚ ਜਲਦ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਉਹ 14 ਨੂੰ ਮੁਕੇਰੀਆਂ ਤੇ 16 ਅਕਤੂਬਰ ਨੂੰ ਦਾਖਾ ਹਲਕੇ 'ਚ ਸਰਕਾਰ ...
ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਪਿ੍ੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਨੇ ਪੰਜਾਬ ਸਰਕਾਰ ਕੋਲੋਂ ਮੁਲਾਜ਼ਮਾਂ ਦੇ ਬਕਾਇਆ ਡੀ. ਏ. ਦੀਆਂ ਕਿਸ਼ਤਾਂ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ...
ਜਲੰਧਰ, 13 ਅਕਤੂਬਰ (ਸ਼ਿਵ)-ਵਾਰਡ ਨੰਬਰ 18 'ਚ ਪੈਂਦੇ ਮੁਹੱਲਾ ਗੋਬਿੰਦਗੜ੍ਹ 'ਚ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ | ਕੇਂਦਰੀ ਹਲਕੇ 'ਚ ਆਉਂਦੇ ਇਲਾਕੇ ਵਿਚ ਗਲੀਆਂ ਬਣਾਉਣ ਦਾ ਕੰਮ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ ਨੇ ਕੀਤਾ | ਸ੍ਰੀ ...
ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਸਰਕਾਰੀ ਮੁਲਾਜ਼ਮਾਂ ਵਲੋਂ ਪੁਰਾਣੀ ਪੈਨਸ਼ਨ ਸਕੀਮ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਮੁਕੇਰੀਆਂ ਅਤੇ ਦਾਖਾ ਵਿਧਾਨ ਸਭਾ ਹਲਕੇ 'ਚ ਕੀਤੀਆਂ ਜਾ ਰਹੀਆਂ ਸਰਕਾਰ ਵਿਰੋਧੀ ਰੈਲੀਆਂ 'ਚ ਪੰਜਾਬ ਭਰ ਤੋਂ ਮੁਲਾਜ਼ਮ ਸ਼ਾਮਿਲ ਹੋਣਗੇ ਤੇ ...
ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਜਲੰਧਰ ਦੇ ਈ. ਸੀ. ਈ. ਵਿਭਾਗ ਵਲੋਂ ਟ੍ਰੇਨਿੰਗ ਤੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਗ੍ਰੈਜੂਏਟ ਐਪਟੀਚਿਊਡ ਟੈੱਸਟ ਇਨ ਇੰਜੀਨੀਅਰਿੰਗ (ਗੇਟ) ਬਾਰੇ ਇਕ ਮੋਕ ਇੰਟਰਵਿਊ ਸੈਸ਼ਨ ...
ਲਾਂਬੜਾ, 13 ਅਕਤੂਬਰ (ਕੁਲਜੀਤ ਸਿੰਘ ਸੰਧੂ)-ਪਿੰਡ ਚਿੱਟੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਕਬੱਡੀ ਸਰਕਲ ਸਟਾਈਲ ਦੇ ਜ਼ੋਨ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ | ਇਨ੍ਹਾਂ ਕਬੱਡੀ ਦੇ ਖੇਡ ਮੁਕਾਬਲਿਆਂ 'ਚ ਅੰਡਰ-19 ਦੇ ਖੇਡ ਮੁਕਾਬਲਿਆਂ 'ਚ ਜ਼ੋਨ 13 ਨੇ ਪਹਿਲਾ ਸਥਾਨ, ...
ਜਲੰਧਰ, 13 ਅਕਤੂਬਰ (ਮੇਜਰ ਸਿੰਘ)-ਸਾਬਕਾ ਮੰਤਰੀ ਤੇ ਮਰਹੂਮ ਸੀਨੀਅਰ ਕਾਂਗਰਸ ਆਗੂ ਸ: ਦਰਸ਼ਨ ਸਿੰਘ ਕੇ.ਪੀ. ਦੀ ਸਾਲਾਨਾ ਬਰਸੀ 'ਤੇ ਜੁੜੇ ਵੱਡੀ ਗਿਣਤੀ 'ਚ ਰਾਜਸੀ ਆਗੂਆਂ, ਪ੍ਰਸ਼ਾਸਨਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ | ...
ਚੁਗਿੱਟੀ/ਜੰਡੂਸਿੰਘਾ, 13 ਅਕਤੂਬਰ (ਨਰਿੰਦਰ ਲਾਗੂ)-ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਦੀ ਪ੍ਰਧਾਨਗੀ ਹੇਠ ਇਕ ਬੈਠਕ ਕੀਤੀ ਗਈ | ਇਸ ਮੌਕੇ ਸ: ਅਜੈਬ ਨੇ ...
ਚੁਗਿੱਟੀ/ਜੰਡੂਸਿੰਘਾ, 13 ਅਕਤੂਬਰ (ਨਰਿੰਦਰ ਲਾਗੂ)-ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਚੁਗਿੱਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦੀ ਸੰਗਤਾਂ ਵਲੋਂ ਵਧ-ਚੜ੍ਹ ਕੇ ਰੌਣਕ ...
ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਯੰਗ ਕਲੱਬ ਸੇਠ ਹੁਕਮ ਚੰਦ ਕਾਲੋਨੀ ਵਲੋਂ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਕੈਬਨਿਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਵਤਾਰ ਹੈਨਰੀ ਨੇ ...
ਜਲੰਧਰ, 13 ਅਕਤੂਬਰ (ਜਤਿੰਦਰ ਸਾਬੀ)-ਸਟੇਟ ਪਬਲਿਕ ਸਕੂਲ ਦੀ ਜੂਨੀਅਰ ਅਥਲੈਟਿਕਸ ਮੀਟ ਕਰਵਾਈ ਗਈ | ਇਸ 'ਚ ਪ੍ਰੀ ਨਰਸਰੀ ਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀਮਤੀ ਪ੍ਰਵੀਨ ਮੰਨੂੰ ਨੇ ਕੀਤਾ ਤੇ ਇਨ੍ਹਾਂ ਦਾ ਸਵਾਗਤ ਡਾ: ...
ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਤੇ ਮੈਡੀਕਲ ਟਰੱਸਟ ਦੇ ਤਹਿਤ ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਗਰੀਨ ਮਾਡਲ ਟਾਊਨ, ਲੁਹਾਰਾਂ, ਕੈਂਟ ਜੰਡਿਆਲਾ ਰੋਡ ਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ 'ਚ 'ਵਿਸ਼ਵ ਬਾਲੜੀ ਦਿਵਸ' ਮੌਕੇ ...
ਮਕਸੂਦਾਂ, 13 ਅਕਤੂਬਰ (ਲਖਵਿੰਦਰ ਪਾਠਕ)-ਫਰੈਂਡਜ਼ ਕਾਲੋਨੀ 'ਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ 'ਚ ਵਿਧਾਇਕ ਬਾਵਾ ਹੈਨਰੀ, ਡਾ: ਐਸ. ਕੇ. ਅਰੋੜਾ ਪਿ੍ੰਸੀਪਲ ਡੀ. ਏ. ਵੀ. ਕਾਲਜ ਤੇ ਇੰਦਰਜੀਤ ਮਰਵਾਹਾ ਫਰੈਂਡਜ਼ ਕਾਲੋਨੀ ਮੁੱਖ ਮਹਿਮਾਨ ...
ਬਿਲਗਾ, 13 ਅਕਤੂਬਰ (ਰਾਜਿੰਦਰ ਸਿੰਘ ਬਿਲਗਾ)-ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਬਿਲਗਾ ਵਲੋਂ 10ਵਾਂ ਕਬੱਡੀ ਕੱਪ 19 ਤੇ 20 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਬਿਲਗਾ (ਲੜਕੇ) ਵਿਖੇ ਕਰਵਾਇਆ ਜਾ ਰਿਹਾ ਹੈ | ਅਕੈਡਮੀ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਨੇ ...
ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਉੱਘੇ ਕਾਰੋਬਾਰੀ ਜਸਵਿੰਦਰ ਸਿੰਘ ਮੱਕੜ ਨੇ ਆਪਣੇ ਪੋਤੇ ਕਰਨਬੀਰ ਸਿੰਘ ਪੁੱਤਰ ਹਰਮਨਪ੍ਰੀਤ ਸਿੰਘ ਦੇ ਜਨਮ ਦਿਨ 'ਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਇਕ ਵਿਸ਼ੇਸ਼ ...
ਜਲੰਧਰ, 13 ਅਕਤੂਬਰ (ਸ਼ੈਲੀ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ 'ਚ ਸ਼ਹਿਰ ਦੇ ਵੱਖ-ਵੱਖ ਭਗਵਾਨ ਵਾਲਮੀਕਿ ਮੰਦਰਾਂ 'ਚ ਰੌਸ਼ਨੀ ਸਮਾਰੋਹ ਮਨਾਇਆ ਗਿਆ | ਭਗਵਾਨ ਵਾਲਮੀਕਿ ਮੰਦਰ ਅਰਜਨ ਨਗਰ ਵਿਖੇ ਮੰਦਰ ਕਮੇਟੀ ਦੇ ਚੇਅਰਮੈਨ ਰਾਜ ਕੁਮਾਰ ਰਾਜੂ ਦੀ ਅਗਵਾਈ ਹੇਠ ...
ਜਲੰਧਰ, 13 ਅਕਤੂਬਰ (ਜਤਿੰਦਰ ਸਾਬੀ)-ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦੇ ਮੈਚ 'ਚੋਂ ਮਿਨਰਵਾ ਪਬਲਿਕ ਫੁੱਟਬਾਲ ਕਲੱਬ ਨੇ 1-0 ਨਾਲ ਜਿੱਤ ਦਰਜ ਕਰ ਕੇ ਅਗਲੇ ਗੇੜ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਰਜਿੰਦਰ ਸਿੰਘ ਧਨੋਆ, ਸੰਤੋਖ ਸਿੰਘ ਨਾਰਵੇ, ਹਰਜਿੰਦਰ ਸਿੰਘ ਮਿਨਹਾਸ, ...
ਜਲੰਧਰ, 13 ਅਕਤੂਬਰ (ਸ਼ਿਵ)-ਕਈ ਸਾਲ ਪਹਿਲਾਂ ਸ਼ਹਿਰ 'ਚ ਲਗਾਏ ਗਏ ਸਾਈਨ ਬੋਰਡ ਤਾਂ ਹੁਣ ਬਿਲਕੁਲ ਖ਼ਰਾਬ ਹੋ ਚੁੱਕੇ ਹਨ ਜਾਂ ਫਿਰ ਉਹ ਚੋਰੀ ਹੋ ਚੁੱਕੇ ਹਨ | ਨਿਗਮ ਪ੍ਰਸ਼ਾਸਨ ਨੇ ਜਲੰਧਰ 'ਚ ਹੁਣ ਖ਼ਾਸ ਅਦਾਰਿਆਂ ਜਾਂ ਇਲਾਕਿਆਂ ਵੱਲ ਜਾਣ ਲਈ ਸ਼ਹਿਰ ਵਿਚ ਸਾਈਨ ਬੋਰਡ ...
ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮਕਸੂਦਾਂ ਕੈਂਪਸ ਵਿਖੇ ਮਾਸਟਰ ਮਾਇੰਡ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ 'ਚ 24 ਟੀਮਾਂ ਨੇ ਹਿੱਸਾ ਲਿਆ, ਜਿਸ 'ਚ ਐਮ. ਜੀ. ਐਨ. ਪਬਲਿਕ ਸਕੂਲ, ਪੁਲਿਸ ਡੀ. ਏ. ਵੀ. ਪਬਲਿਕ ਸਕੂਲ, ਐੱਚ.ਐੱਮ. ...
ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਦੀ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਸੰਘ ਮੁਖੀ ਨੇ ਵਿਵਾਦਤ ਬਿਆਨ ਦੇ ਕੇ ...
ਜਲੰਧਰ, 13 ਅਕਤੂਬਰ (ਸ਼ਿਵ)-ਜੁਆਇੰਟ ਐਕਸ਼ਨ ਕਮੇਟੀ ਵਲੋਂ ਜੀ. ਐਸ. ਟੀ. ਦਾ ਬਕਾਇਆ ਪਿਆ 10 ਫ਼ੀਸਦੀ ਜੀ. ਰਿਫੰਡ ਜਾਰੀ ਕਰਨ ਦੀ ਮੰਗ ਮੰਨਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਭਾਗ ਨੂੰ ਇਸ ਬਾਰੇ ਫਾਈਲਾਂ ਨੂੰ ਕਲੀਅਰ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਹੈ | ...
ਜਲੰਧਰ, 13 ਅਕਤੂਬਰ (ਅ. ਬ.)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਂਥ ਜਠੇਰਿਆਂ ਦਾ ਮੇਲਾ ਬੜੀ ਸ਼ਰਧਾ ਨਾਲ 20 ਅਕਤੂਬਰ, 2019 ਦਿਨ ਐਤਵਾਰ ਨੂੰ ਪਿੰਡ ਬਸੀ ਮੁਸਤਫਾ ਊਨਾ ਰੋਡ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇਆ ਜਾ ਰਿਹਾ ਹੈ | ਝੰਡੇ ਦੀ ਰਸਮ ਤੋਂ ਬਾਅਦ ਰਾਗੀ ਜਥੇ ਵਲੋਂ ...
ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਨਹਿਰੂ ਯੁਵਾ ਕੇਂਦਰ ਜਲੰਧਰ ਤੇ ਕਾਲਜ ਦੇ ਸੈਂਟਰ ਫ਼ਾਰ ਕਮਿਊਨੀਕੇਸ਼ਨ ਸਕਿੱਲਜ਼ ਵਲੋਂ ਸਾਂਝੇ ਤੌਰ 'ਤੇ ਦੇਸ਼-ਭਗਤੀ ਤੇ ਰਾਸ਼ਟਰ ਨਿਰਮਾਣ ਦੇ ਵਿਸ਼ੇ 'ਤੇ ਭਾਸ਼ਣ ਮੁਕਾਬਲੇ ਕਰਵਾਏ ਗਏ ...
ਜਲੰਧਰ, 13 ਅਕਤੂਬਰ (ਐਮ. ਐਸ. ਲੋਹੀਆ)-ਵਾਰਡ ਨੰਬਰ 40 'ਚ ਹਮਾਰਾ ਪਰਿਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਪਿਮਜ ਹਸਪਤਾਲ ਦੇ ਸਹਿਯੋਗ ਨਾਲ 24ਵਾਂ ਮੁਫ਼ਤ ਮੈਡੀਕਲ ਕੈਂਪ ਸਤਿਗੁਰੂ ਕਬੀਰ ਮੰਦਰ ਤਿਲਕ ਨਗਰ ਵਿਚ ਲਗਾਇਆ ਗਿਆ | ਕੈਂਪ 'ਚ 205 ਮਰੀਜ਼ਾਂ ਦੀ ਜਾਂਚ ਕੀਤੀ ਗਈ | ...
ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਵਿਧਾਨ ਸਭਾ ਉਪ ਚੋਣਾਂ 'ਚ ਕਾਂਗਰਸ ਸ਼ਾਨਦਾਰ ਜਿੱਤ ਹਾਸਿਲ ਕਰੇਗੀ | ਇਹ ਦਾਅਵਾ ਜੰਗਲਾਤ ਤੇ ਸਮਾਜ ਭਲਾਈ ਮਹਿਕਮੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰਵਾਏ ...
ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਿੱਤਲ ਸਕੂਲ ਆਫ਼ ਬਿਜ਼ਨਸ ਦੀ ਬੀ. ਕਾਮ ਇੰਟਰਨੈਸ਼ਨਲ ਫਾਈਨੈਂਸ ਪਹਿਲੇ ਸਾਲ ਦੀ ਵਿਦਿਆਰਥਣ ਇਸ਼ਨੂਰ ਕੌਰ (ਰਤਨ) ਨੂੰ ਮੁੰਬਈ 'ਚ ਕਰਵਾਏ ਜਾਣ ਵਾਲੇ ਐਫ. ਬੀ. ਬੀ. ਕੈਂਪਸ ਪਿ੍ੰਸੈਸ ...
ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਲਾਅ ਕਾਲਜ ਤੇ ਸੇਂਟ ਸੋਲਜਰ ਡਿਗਰੀ ਕਾਲਜ ਜਲੰਧਰ-ਅੰਮਿ੍ਤਸਰ ਬਾਈਪਾਸ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਐਚ. ਐਮ. ਵੀ. ਕਾਲਜ ਦੇ ਪਿ੍ੰਸੀਪਲ ਡਾ: ਅਜੈ ਸਰੀਨ ਤੇ ਸੇਂਟ ਸੋਲਜਰ ਗਰੁੱਪ ਦੇ ...
ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਲਾਅ ਕਾਲਜ ਤੇ ਸੇਂਟ ਸੋਲਜਰ ਡਿਗਰੀ ਕਾਲਜ ਜਲੰਧਰ-ਅੰਮਿ੍ਤਸਰ ਬਾਈਪਾਸ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਐਚ. ਐਮ. ਵੀ. ਕਾਲਜ ਦੇ ਪਿ੍ੰਸੀਪਲ ਡਾ: ਅਜੈ ਸਰੀਨ ਤੇ ਸੇਂਟ ਸੋਲਜਰ ਗਰੁੱਪ ਦੇ ...
ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਵਲੋਂ ਸ਼ੂਗਰ ਰੋਗ ਦੇ ਇਲਾਜ ਲਈ ਬਹੁਤ ਹੀ ਕਾਰਗਰ ਦਵਾਈ ਤਿਆਰ ਕੀਤੀ ਗਈ ਹੈ | ਇਹ ਦਵਾਈ ਆਯੁਰਵੈਦਿਕ ਗ੍ਰੰਥਾਂ ਦੇ ਸਹਾਰੇ ਤੇ ਸੰਤਾਂ-ਮਹਾਂਪੁਰਸ਼ ਤੇ ਰਿਸ਼ੀਆਂ ਮੁਨੀਆਂ ਦੇ ਮੁਤਾਬਿਕ ...
ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਦੇ 2.91 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਕੈਸਲੈਸ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ 16 ਹੋਰ ਹਸਪਤਾਲਾਂ ਨੂੰ ...
ਮਕਸੂਦਾਂ, 13 ਅਕਤੂਬਰ (ਲਖਵਿੰਦਰ ਪਾਠਕ)-ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਗੁਰੂ ਸਨ | ਗੁਰੂ ਸਾਹਿਬ ਜੀ ਦਾ ਸੰਦੇਸ਼ ਘਰ-ਘਰ ਪਹੁੰਚਾਇਆ ਜਾਵੇਗਾ | 550 ਸਾਲਾ ਪ੍ਰਕਾਸ਼ ਪੂਰਬ ਸਬੰਧੀ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ | ਇਹ ਵਿਚਾਰ ...
ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਜਲੰਧਰ ਡਾਇਓਸੀਸ ਦੇ ਪਾਸਟਰਲ ਸੈਂਟਰ ਗਿਆਨੋਦਯ ਵਿਖੇ 4 ਦਿਨਾ ਤੋਂ ਚੱਲ ਰਿਹਾ ਸੈਮੀਨਾਰ 'ਅਵੇਅਰਨੈਸ ਬਿਲਡਿੰਗ ਕੈਂਪੇਨ ਫਾਰ ਕ੍ਰਿਚਿਅਨ ਯੂਥ-ਇਨ ਦਾ ਮਾਡਰਨ ਵਰਲਡ ਆਫ ਟੈਕਨੋਲੋਜੀ' ਸਮਾਪਤ ਹੋ ਗਿਆ | ਸਮਾਗਮ ਦੀ ਸ਼ੁਰੂਆਤ ...
ਮਕਸੂਦਾਂ, 13 ਅਕਤੂਬਰ (ਲਖਵਿੰਦਰ ਪਾਠਕ)-ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਪੰਜਾਬ ਦੀ ਇਕ ਮੀਟਿੰਗ ਜਸਵੰਤ ਸਿੰਘ ਪੰਜਾਬ ਪ੍ਰਧਾਨ, ਇਕਬਾਲ ਸਿੰਘ ਧਾਲੀਵਾਲ ਸਹਾਇਕ ਪ੍ਰਧਾਨ ਪੰਜਾਬ, ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਹੇਠ ਹੋਈ, ਜਿਸ ...
ਮਲਸੀਆਂ, 13 ਅਕਤੂਬਰ (ਸੁਖਦੀਪ ਸਿੰਘ)-ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਪੱਤੀ ਸਾਹਲਾ ਨਗਰ (ਮਲਸੀਆਂ) ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਉਨ੍ਹਾਂ ਭਗਵਾਨ ...
ਆਦਮਪੁਰ, 13 ਅਕਤੂਬਰ (ਰਮਨ ਦਵੇਸਰ)-ਗੋਲ ਪਿੰਡ ਵਿਖੇ ਖੇਤੀਬਾੜੀ ਤੇ ਕਿਸਾਨ ਵੈਲਫੇਅਰ ਮਹਿਕਮਾ ਜਲੰਧਰ ਵਲੋਂ ਖੇਤ ਦਿਵਸ ਮੌਕੇ ਝੋਨੇ ਦੀ ਕਟਾਈ ਲਈ ਨਵੀਂਆਂ ਮਸ਼ੀਨਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਤੇ ਹੋਰ ਨਵੀਆਂ ਮਸ਼ੀਨਾਂ ਵੀ ਵਿਖਾਈਆ ਗਈਆਂ | ਇਸ ਮੌਕੇ ...
ਲੋਹੀਆਂ ਖਾਸ, 13 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਜਲੰਧਰ ਜ਼ਿਲੇ੍ਹ ਦੇ ਪਿੰਡ ਮਾਣਕ ਦੇ ਗੇਟ ਤੋਂ ਉੱਤਰਕੇ ਕਪੂਰਥਲੇ ਜ਼ਿਲ੍ਹੇ ਦੇ ਪਿੰਡ ਫਰੀਦ ਸਰਾਏ ਤੱਕ ਦਾ ਕੇਵਲ ਡੇਢ ਕਿਲੋਮੀਟਰ ਸੜਕ ਦਾ ਮਾੜਾ ਹਾਲ ਹੈ | ਇਸ ਸਬੰਧੀ ਪਿੰਡ ਫਰੀਦ ਸਰਾਏ ਦੇ ਸਰਪੰਚ ਤੇ ਹੋਰ ...
ਆਦਮਪੁਰ, 13 ਅਕਤੂਬਰ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਮਹਾਨ ਕੀਰਤਨ ਦਰਬਾਰ ਤੇ ਢਾਡੀ ਦਰਬਾਰ ਸਮਾਗਮ ਦੌਰਾਨ ਰਾਤ ਦੇ ਦੀਵਾਨ ਪਿੰਡ ਅਰਜਨਵਾਲ ਵਿਖੇ ਸਜਾਏ ਗਏ | ਜਿਸ 'ਚ ਇਲਾਕੇ ਨਿਵਾਸੀਆ ਸੰਗਤਾਂ ਨੇ ਸ਼ਰਧਾ ...
ਭੋਗਪੁਰ, 13 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਸ੍ਰੀ ਗੁਰੂ ਤੇਗ ਬਹਾਦਰ (ਐਸ. ਜੀ. ਟੀ. ਬੀ. ਕਾਲਜ) ਸਨੌਰਾ ਵਿਖੇ ਕਾਲਜ ਦੇ ਡਾਇਰੈਕਟਰ ਡਾਕਟਰ ਦਿਲਬਾਜ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਇੰਟਰਨੈਟ ਦੀ ਆਗਾਹਵਧੂ ਟੈਕਨਾਲੋਜੀ ਪ੍ਰਤੀ ਜਾਗਰੂਕ ਕਰਨ ਲਈ ਕਾਲਜ ਦੇ ਐਚ. ...
ਨੂਰਮਿਹਲ, 13 ਅਕਤੂਬਰ (ਗੁਰਦੀਪ ਸਿੰਘ ਲਾਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 17 ਨਵੰਬਰ ਨੂੰ ਹੋਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਵਾਲੀਬਾਲ ਤੇ ਵੇਟ ਲਿਫਟਿੰਗ ਟੂਰਨਾਮੈਂਟ ਨੂੰ ਲੈ ਕੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ...
ਲੋਹੀਆਂ ਖਾਸ, 13 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸ਼ਬਦ ਗੁਰੂ ਦਾ ਓਟ ਆਸਰਾ ਲੈ ਕੇ ਆਪਣੇ ਜੀਵਨ 'ਚ ਅੱਗੇ ਵਧਣ ਵਾਲੇ ਵਿਅਕਤੀਆਂ 'ਚ ਸਖ਼ਤ ਮਿਹਨਤ ਕਰਨ ਦੀ ਦਿ੍ੜਤਾ ਪੈਦਾ ਕਰਦਾ ਹੈ ਤੇ ਐਸੇ ਵਿਅਕਤੀਆਂ ਦੀ ਜ਼ਿੰਦਗੀ 'ਚ ਤਰੱਕੀਆਂ ਉਨ੍ਹਾਂ ਦੇ ਪੈਰ ਚੁੰਮਦੀਆਂ ਹਨ | ...
ਬਿਲਗਾ, 13 ਅਕਤੂਬਰ (ਰਾਜਿੰਦਰ ਸਿੰਘ ਬਿਲਗਾ)-ਨਗਰ ਬਿਲਗਾ 'ਚ ਆਵਾਰਾ ਕੁੱਤਿਆ ਤੋਂ ਲੋਕ ਪ੍ਰੇਸ਼ਾਨ ਹਨ | ਦੇਖਿਆ ਗਿਆ ਹੈ ਕਿ ਇਥੋਂ ਦੇ ਮੁਹੱਲਿਆਂ 'ਚ ਆਵਾਰਾ ਕੱੁਤਿਆ ਦੀ ਭਰਮਾਰ ਹੈ ਜਿਥੇ ਇਹ ਕੁੱਤੇ ਦਿਨ ਸਮੇਂ ਬੱਚਿਆਂ ਲਈ ਹਮੇਸ਼ਾ ਖ਼ਤਰਾ ਬਣੇ ਰਹਿੰਦੇ ਹਨ ਉਥੇ ਰਾਤ ...
ਆਦਮਪੁਰ, 13 ਅਕਤੂਬਰ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਮਹਾਨ ਕੀਰਤਨ ਦਰਬਾਰ ਤੇ ਢਾਡੀ ਦਰਬਾਰ ਸਮਾਗਮ ਦੌਰਾਨ ਰਾਤ ਦੇ ਦੀਵਾਨ ਪਿੰਡ ਅਰਜਨਵਾਲ ਵਿਖੇ ਸਜਾਏ ਗਏ | ਜਿਸ 'ਚ ਇਲਾਕੇ ਨਿਵਾਸੀਆ ਸੰਗਤਾਂ ਨੇ ਸ਼ਰਧਾ ...
ਕਰਤਾਰਪੁਰ, 13 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਮਹਾਂਰਿਸ਼ੀ ਵਾਲਮੀਕਿ ਵੈੱਲਫੇਅਰ ਮਿਸ਼ਨ ਮੰਡੀ ਮੁਹੱਲਾ ਕਰਤਾਰਪੁਰ ਅਤੇ ਵਾਲਮੀਕਿ ਬ੍ਰਹਮ ਮੰਡਲ ਰਿਸ਼ੀ ਨਗਰ ਕਰਤਾਰਪੁਰ ਵਲੋਂ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਸਵੇੇਰੇ ਹਵਨ ਯੱਗ ਅਤੇ ...
ਭੋਗਪੁਰ, 13 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਭੋਗਪੁਰ ਵਲੋਂ ਬੱਡੀ ਗਰੁੱਪ ਦੀਆਂ ਗਤੀਵਿਧੀਆਂ ਤਹਿਤ ਸਕੂਲ 'ਚ ਭਾਸ਼ਣ ਮੁਕਾਬਲੇ ਕਰਵਾਏ ਗਏ | ਸਵੇਰ ਦੀ ਸਭਾ ਦੌਰਾਨ 12ਵੀਂ ਜਮਾਤ ਦੀ ਵਿਦਿਆਰਥਣ ਅਮਰਦੀਪ ਕੌਰ ਨੇ ਡੇਂਗੂ ਤੇ ਹੋਰ ...
ਭੋਗਪੁਰ, 13 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਦਾਣਾ ਮੰਡੀ ਭੋਗਪੁਰ ਤੇ ਇਸ ਅਧੀਨ ਆਉਂਦੇ ਸਾਰੇ ਫੋਕਲ ਪੁਆਇੰਟਾਂ 'ਚ ਪਿਛਲੇ 2 ਦਿਨਾ ਤੋਂ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਚੁਕਾਈ ਸ਼ੁਰੂ ਕਰ ਦਿੱਤੀ ਹੈ | ਮਾਰਕੀਟ ਕਮੇਟੀ ਭੋਗਪੁਰ ਅਧੀਨ ਆਉਂਦੇ 5 ...
ਲੋਹੀਆਂ ਖਾਸ, 13 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸਵ: ਕਰਮ ਸਿੰਘ ਉੱਪਲ ਤੇ ਸਰਦਾਰਨੀ ਪ੍ਰਕਾਸ਼ ਕੌਰ ਉੱਪਲ ਯੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ ਵਲੋਂ ਕਰਵਾਏ ਜਾ ਰਹੇ 15ਵੇਂ ਵਿਆਹ ਸਮਾਗਮ ਐਤਕਾਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ...
ਫਿਲੌਰ, 13 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ, ਐਨ. ਆਰ. ਆਈ. ਵੀਰਾ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਗੁਰਦੁਆਰਾ ...
ਮਲਸੀਆਂ, 13 ਅਕਤੂਬਰ (ਸੁਖਦੀਪ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਤਰਨਤਾਰਨ ਸਾਹਿਬ ਤੋਂ ਸ੍ਰੀ ਸੁਤਲਾਨਪੁਰ ਲੋਧੀ ਤੱਕ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਮਲਸੀਆਂ ਪਹੁੰਚਣ 'ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ...
ਫਿਲੌਰ, 13 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਪੰਜ ਖੱਬੇ ਪੱਖੀ ਪਾਰਟੀਆਂ ਦੇ ਰਾਸ਼ਟਰੀ ਸੱਦੇ 'ਤੇ ਸੀ. ਪੀ. ਆਈ. ਐਮ. ਤਹਿਸੀਲ ਫਿਲੌਰ ਵਸੋਂ ਫਿਰਕੂਰਾਸ਼ਟਰਵਾਦ ਤੇ ਦੇਸ਼ ਅੰਦਰ ਫੈਲੇ ਆਰਥਿਕ ਮੰਦਵਾੜੇ ਵਿਰੁੱਧ 16 ਅਕਤੂਬਰ ਨੂੰ ਫਿਲੌਰ ਸ਼ਹਿਰ ਵਿਖੇ ਵਿਸਾਲ ਧਰਨਾ ਤੇ ...
ਸ਼ਾਹਕੋਟ, 13 ਅਕਤੂਬਰ (ਸੁਖਦੀਪ ਸਿੰਘ)-ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਅਗਰਵਾਲ ਸੀ. ਏ., ਸਕੱਤਰ ਸੁਲਕਸ਼ਣ ਜਿੰਦਲ ਤੇ ਪਿ੍ੰਸੀਪਲ ਜਗਜੀਤ ਕੌਰ ਦੀ ਅਗਵਾਈ ਹੇਠ 'ਸਵੱਛ ਭਾਰਤ ਅਭਿਆਨ' ਤਹਿਤ ਜਾਗਰੂਕਤਾ ...
ਕਿਸ਼ਨਗੜ੍ਹ, 13 ਅਕਤੂਬਰ (ਲਖਵਿੰਦਰ ਸਿੰਘ ਲੱਕੀ, ਹਰਬੰਸ ਸਿੰਘ ਹੋਠੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਪਿੰਡ ਬੱਲਾਂ ਵਿਖੇ ਗੁਰਦੁਆਰਾ ਸੰਤ ਬਾਬਾ ਭਾਗੋ ਜੀ ਦਾ ਸਾਲਾਨਾ ਤਿੰਨ ਦਿਨਾ ਜੋੜ ਮੇਲਾ ਸਮੂਹ ਸਾਧ ਸੰਗਤ ਤੇ ਮੁੱਖ ਸਰਪ੍ਰਸਤ ਸ: ਜੋਗਿੰਦਰ ...
ਸ਼ਾਹਕੋਟ, 13 ਅਕਤੂਬਰ (ਬਾਂਸਲ)-ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ, ਸ਼ਾਹਕੋਟ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ | ਸ਼੍ਰੋਮਣੀ ਗੁਰਦੁਆਰਾ ...
ਨਕੋਦਰ, 13 ਅਕਤੂਬਰ (ਗੁਰਵਿੰਦਰ ਸਿੰਘ)-ਸੱਤਿਅਮ ਗਰੁੱਪ ਆਫ਼ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਜਲੰਧਰ ਵਿਖੇ ਵੇਰਕਾ ਮਿਲਕ ਪਲਾਂਟ ਦਾ ਦੌਰਾ ਕਰਵਾਇਆ ਗਿਆ | ਵੇਰਕਾ ਕੰਪਨੀ ਦੇ ਜਨਰਲ ਮੈਨੇਜਰ ਰਾਜ ਕੁਮਾਰ ਤੇ ਏਰੀਆ ਵਿਜ਼ਟਰ ਸ੍ਰੀਮਤੀ ਮਨਿੰਦਰ ਕੌਰ ਤੇ ਸਿਧਾਂਤ ...
ਲੋਹੀਆਂ ਖਾਸ, 13 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-'ਖਾਲਸਾ ਏਡ' ਵਲੋਂ ਲੋਹੀਆਂ ਇਲਾਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਕੇ 'ਸਰਬੱਤ ਦਾ ਭਲਾ' ਕਰਨ ਦਾ ਫਲਸਫ਼ਾ ਜਾਰੀ ਰੱਖਿਆ ਹੈ, ਇਨ੍ਹਾਂ ਸੇਵਾਦਾਰ ਵੀਰਾਂ ਤੇ ਇਨ੍ਹਾਂ ਦਾ ਸਹਿਯੋਗ ਕਰਨ ਵਾਲੇ ਐੱਨ. ਆਰ. ਆਈ. ...
ਫਿਲੌਰ, 13 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਯੂਥ ਕਾਂਗਰਸ ਵਾਇਸ ਪ੍ਰਧਾਨ ਜ਼ਿਲ੍ਹਾ ਜਲੰਧਰ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਵਲੋਂ ਨਸ਼ਿਆਂ ਿਖ਼ਲਾਫ਼ ਫਿਲੌਰ ਵਿਖੇ ਰੈਲੀ ਕੱਢੀ ਗਈ | ਜਿਸ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਡੀ. ਐਸ. ਪੀ. ਫਿਲੌਰ ...
ਰੁੜਕਾ ਕਲਾਂ, 13 ਅਕਤੂਬਰ (ਦਵਿੰਦਰ ਸਿੰਘ ਖ਼ਾਲਸਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਸਮਪੁਰ ਜ਼ਿਲ੍ਹਾ ਜਲੰਧਰ ਵਿਖੇ ਅਧਿਆਪਕ ਅਮਰਜੀਤ ਸਿੰਘ ਮਹਿਮੀ ਦੇ ਯਤਨਾਂ ਸਦਕਾ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵਲੋਂ ਜੜ੍ਹੀ ਬੂਟੀ ਬਾਗ ਲਗਾਉਣ ਦਾ ਕੰਮ ...
ਡਰੋਲੀ ਕਲਾਂ, 13 ਅਕਤੂਬਰ (ਸੰਤੋਖ ਸਿੰਘ)-ਕਾਂਗਰਸ ਤੇ ਅਕਾਲੀਆਂ ਦੇ ਆਪਸੀ ਰੇੜਕੇ 'ਚ ਪਿੰਡ ਲਟੇਰਾਂ ਖੁਰਦ ਤੋਂ ਡੁਮੇਲੀ ਫਗਵਾੜਾ ਜਾਣ ਵਾਲੀ ਸੜਕ ਨਾ ਬਨਣ ਕਰਨ ਤਕਰੀਬਨ 10 ਪਿੰਡ ਸੰਤਾਪ ਭੋਗ ਰਹੇ ਹਨ | ਅੱਜ ਪਿੰਡ ਲੁਟੇਰਾ ਖੁਰਦ ਦੇ ਸਰਪੰਚ ਤਰਲੋਚਨ ਸਿੰਘ, ਗੁਰਨਾਮ ਸਿੰਘ ...
ਕਿਸ਼ਨਗੜ੍ਹ, 13 ਅਕਤੂਬਰ (ਲਖਵਿੰਦਰ ਸਿੰਘ ਲੱਕੀ)-ਜੋਗਾ ਸਿੰਘ ਵਾਸੀ ਦੌਲਤਪੁਰ ਦੀ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਪ੍ਰਤੀ ਮਿਹਨਤ ਲਗਨ ਤੇ ਵਫ਼ਾਦਾਰੀ ਨਾਲ ਨਿਸ਼ਕਾਮ ਸੇਵਾ ਨਿਭਾਉਣ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਨੂੰ ਪਿੰਡ ਦੀ ਸਰਪੰਚ ਚੁਣਿਆ ...
ਕਰਤਾਰਪੁਰ, 13 ਅਕਤੂਬਰ (ਭਜਨ ਸਿੰਘ ਧੀਰਪੁਰ, ਵਰਮਾ)-ਸਿੱਖ ਗੁਰਦੁਆਰਾ ਜੁਡੀਸ਼ਅਲ ਕਮਿਸ਼ਨ ਅੰਮਿ੍ਤਸਰ ਦੇ ਮੈਂਬਰ ਤੇ ਸਾਬਕਾ ਚੇਅਰਮੈਨ ਦਲਬੀਰ ਸਿੰਘ ਮਾਹਲ ਵਲੋਂ ਆ ਰਹੇ ਸਰਦੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਲੋੜਵੰਦ ਪਰਿਵਾਰਾਂ ਨੂੰ 50 ਬਿਸਤਰੇ ਵੰਡੇ ਗਏ | ਇਸ ...
ਨਕੋਦਰ, 13 ਅਕਤੂਬਰ (ਦਲਬੀਰ ਸਿੰਘ ਸੰਧੂ)-ਪਿੰਡ ਮੁੱਧ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮ: (ਰਜਿ:) ਦੀ ਚੋਣ ਸਰਬਸੰਮਤੀ ਨਾਲ ਹੋਈ | ਸਵਰਨਜੀਤ ਸਿੰਘ ਰਿਟਰਨਿੰਗ ਅਫਸਰ ਅਤੇ ਜਤਿੰਦਰ ਕੁਮਾਰ ਸਹਾਇਕ ਅਫਸਰ, ਨਰਿੰਦਰ ਸਿੰਘ ਦੀ ਦੇਖ-ਰੇਖ 'ਚ ਹੋਈ ਚੋਣ ਮੌਕੇ ਸੀਨੀਅਰ ...
ਕਰਤਾਰਪੁਰ, 13 ਅਕਤੂਬਰ (ਭਜਨ ਸਿੰਘ ਧੀਰਪੁਰ, ਵਰਮਾ)-ਅਕਾਲ ਅਕੈਡਮੀ ਘੁੱਗ ਨੇੜੇ ਕਰਤਾਰਪੁਰ ਵਿਖੇ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਤਿੰਨ ਅਕੈਡਮੀਆਂ ਦੀਆਂ ਟੀਮਾਂ ਨੇ ਭਾਗ ਲਿਆ | ਅਕਾਲ ਅਕੈਡਮੀ ਧਾਲੀਵਾਲ ਬੇਟ, ਅਕਾਲ ਅਕੈਡਮੀ ਮੰਡੇਰ ਦੋਨਾ ...
ਮਲਸੀਆਂ, 13 ਅਕਤੂਬਰ (ਸੁਖਦੀਪ ਸਿੰਘ)-ਇਕ ਟੀ. ਵੀ. ਚੈਨਲ ਵਲੋਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਮਾਣ-ਮੱਤੀਆਂ ਸਿੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਸਨਮਾਨ ਹਾਸਲ ਕਰਨ ਵਾਲਿਆਂ 'ਚ ਗਾਇਕ ਰੱਬੀ ਸ਼ੇਰਗਿੱਲ, ਡਾ: ਐਸ. ਪੀ. ਸਿੰਘ ਉਬਰਾਏ, ਬਜ਼ੁਰਗ ...
ਲੋਹੀਆਂ ਖਾਸ, 13 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਦੀ ਜੱਕੋਪੁਰ ਖੁਰਦ ਜਦੀਦ ਕੋਆਪਰੇਟਿਵ ਸੁਸਾਇਟੀ ਐਟ ਲੋਹੀਆਂ ਖਾਸ ਵਲੋਂ ਪ੍ਰਧਾਨ ਭੁਪਿੰਦਰ ਸਿੰਘ ਪੰਮਾ, ਬਗੀਚਾ ਸਿੰਘ ਸੀ. ਮੀਤ ਪ੍ਰਧਾਨ, ਮੇਜਰ ਸਿੰਘ ਮੀਤ ਪ੍ਰਧਾਨ, ਸਭਾ ਦੇ ਸੀਨੀਅਰ ਮੈਂਬਰ ਕਰਨੈਲ ਸਿੰਘ ...
ਮਹਿਤਪੁਰ, 13 ਅਕਤੂਬਰ (ਮਿਹਰ ਸਿੰਘ ਰੰਧਾਵਾ)-ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਬੁਲੰਦਪੁਰੀ ਸਾਹਿਬ ਵਿਖੇ ਪ੍ਰਾਇਮਰੀ ਦੇ ਬੱਚਿਆਂ ਨੂੰ ਛੋਟੀ ਉਮਰੇ ਹੀ ਸੁੰਦਰ ਲਿਖਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸੁਲੇਖ ਮੁਕਾਬਲੇ ਕਰਵਾਏ ਗਏ | ਵੱਖ-ਵੱਖ ...
ਕਰਤਾਰਪੁਰ, 13 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਸਫ਼ਾਈ ਮਜ਼ਦੂਰ ਯੂਨੀਅਨ ਨਗਰ ਕੌਾਸਲ ਕਰਤਾਰਪੁਰ ਦੇ ਮਜ਼ਦੂਰਾਂ ਨੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦਿਆਂ ਅੱਜ ਕਰਤਾਰਪੁਰ ਚੌਕ ਵਿਚ ਸਥਾਪਿਤ ਬਾਬਾ ਸਾਹਿਬ ਦੀ ਮੂਰਤੀ ਨੂੰ ਇਸ਼ਨਾਨ ਕਰਵਾ ਕੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX