ਤਾਜਾ ਖ਼ਬਰਾਂ


ਗਣਤੰਤਰ ਦਿਵਸ ਮੌਕੇ 'ਅਦਾਰਾ' ਅਜੀਤ ਵੱਲੋਂ ਲੱਖ ਲੱਖ ਵਧਾਈ
. . .  4 minutes ago
ਗਣਤੰਤਰ ਦਿਵਸ ਮੌਕੇ 'ਅਦਾਰਾ' ਅਜੀਤ ਵੱਲੋਂ ਲੱਖ ਲੱਖ ਵਧਾਈ....
ਅੱਜ ਦਾ ਵਿਚਾਰ
. . .  14 minutes ago
ਅੱਜ ਦਾ ਵਿਚਾਰ....
ਐੱਸ.ਐੱਸ.ਪੀ ਸੰਗਰੂਰ ਡਾ.ਗਰਗ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ
. . .  1 day ago
ਸੰਗਰੂਰ,25 ਜਨਵਰੀ(ਦਮਨਜੀਤ ਸਿੰਘ )- ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ.ਸੰਦੀਪ ਗਰਗ ਨੂੰ ਅੱਜ ਰਾਜ ਪੱਧਰੀ ਕੌਮੀ ਮਤਦਾਤਾ ਦਿਵਸ ਮੌਕੇ ਨਵਾਂ ਸ਼ਹਿਰ ਵਿਖੇ ਸਨਮਾਨਿਤ ਕੀਤਾ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਾ. ਗਰਗ ...
ਸ੍ਰੀ ਮੁਕਤਸਰ ਸਾਹਿਬ: ਪੀ.ਏ.ਯੂ. ਵੱਲੋਂ ਟਿੱਡੀ ਦਲ ਸਬੰਧੀ ਐਡਵਾਈਜ਼ਰੀ ਜਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਪਾਕਿਸਤਾਨ ਬਾਰਡਰ ਨਾਲ ਲਗਦੇ ਜ਼ਿਲ੍ਹਿਆਂ ਵਿਚ ਟਿੱਡੀਆਂ ਦੇ ਕੁੱਝ ਕੀਟ ਮਿਲਣ ਮਗਰੋਂ ਕਿਸਾਨਾਂ ਵਿਚ ਚਿੰਤਾ ...
2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ ਮੁੱਖ ਸਕੱਤਰ ਪੰਜਾਬ ਨੂੰ ਮਿਲਿਆ
. . .  1 day ago
ਮਲੌਦ, 25 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- 2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ 3442 ਤੇ 5178 ਅਧਿਆਪਕਾਂ ਦੀਆਂ ਅਸਾਮੀਆਂ ਵਿਚ ਆਪਣੀ ਨੌਕਰੀ ਸਬੰਧੀ ਪ੍ਰਧਾਨ ਮੈਡਮ ਇੰਦਰਪਾਲ, ਉਪ ਪ੍ਰਧਾਨ ਮੈਡਮ ...
ਐਲੀਮੈਂਟਰੀ ਟੀਚਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 2 ਫਰਵਰੀ ਨੂੰ
. . .  1 day ago
ਅਜਨਾਲਾ ,25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿ. ਦੀ ਇੱਕ ਅਹਿਮ ਸੂਬਾ ਪੱਧਰੀ ਮੀਟਿੰਗ 2 ਫਰਵਰੀ (ਐਤਵਾਰ) ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹੋਵੇਗੀ।ਇਸ ਸੰਬੰਧੀ ਅੱਜ ਇੱਥੇ ...
ਬੇ ਅਦਬੀ ਮਾਮਲੇ ਦੇ ਮੁੱਖ ਗਵਾਹ ਨੇ ਮਾਨਯੋਗ ਹਾਈਕੋਰਟ ਤੋਂ ਕੀਤੀ ਸੁਰੱਖਿਆ ਦੀ ਮੰਗ
. . .  1 day ago
ਠੱਠੀ ਭਾਈ, 25 ਜਨਵਰੀ (ਜਗਰੂਪ ਸਿੰਘ ਮਠਾੜੂ)- ਇੱਥੋਂ ਨੇੜਲੇ ਪੈਂਦੇ ਪਿੰਡ ਮੱਲ ਕੇ ਜੋ ਜ਼ਿਲ੍ਹਾ ਮੋਗਾ 'ਚ ਸਥਿਤ ਹੈ ਚ 4 ਨਵੰਬਰ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਦੀ ਹੋਈ ਬੇਅਦਬੀ ਦੇ ਮਾਮਲੇ ਦੇ ਮੁੱਖ ਗਵਾਹ ਸਾਬਕਾ ਫ਼ੌਜੀ ਸੇਵਕ ...
ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ
. . .  1 day ago
ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ, ਚਾਰ ਜ਼ਖਮੀ
. . .  1 day ago
ਲਹਿਰਾਗਾਗਾ, 25 ਜਨਵਰੀ (ਅਸ਼ੋਕ ਗਰਗ, ਸੂਰਜ ਭਾਨ ਗੋਇਲ) - ਲਹਿਰਾਗਾਗਾ ਸੁਨਾਮ ਮੁੱਖ ਮਾਰਗ 'ਤੇ ਪਿੰਡ ਗੋਬਿੰਦਗੜ੍ਹ ਜੇਜੀਆਂ ਕੋਲ ਵਾਪਰੇ ਸੜਕ ਹਾਦਸੇ ਵਿਚ ਆਲਟੋ ਕਾਰ ਅਤੇ ਸੈਂਟਰੋ ਕਾਰ ਦੀ ਟੱਕਰ ਵਿਚ ਇਕ ਔਰਤ ਦੀ ਮੌਤ ਅਤੇ ਚਾਰ ਦੇ ਜ਼ਖਮੀ ਹੋ ਜਾਣ ਦੀ ਖ਼ਬਰ...
ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ 5730 ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ-ਧਰਮਸੋਤ
. . .  1 day ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਾਮ ਮੌਕੇ ਪਿੰਡ ਉਦੇਕਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕੀਤੇ ਜਾਣ ’ਤੇ ਉਦਘਾਟਨ ਦੀ ਰਸਮ ਕਰਨ ਸਮੇਂ ਗੱਲਬਾਤ...
ਕੋਚਿੰਗ ਸੈਂਟਰ ਦੀ ਇਮਾਰਤ ਡਿੱਗਣ ਕਾਰਨ 4 ਵਿਦਿਆਰਥੀਆਂ ਸਮੇਤ 5 ਮੌਤਾਂ
. . .  1 day ago
ਨਵੀਂ ਦਿੱਲੀ, 25 ਜਨਵਰੀ - ਭਜਨਪੁਰਾ ਦੇ ਸੁਭਾਸ਼ ਵਿਹਾਰ ਵਿਚ ਭਿਆਨਕ ਹਾਦਸਾ ਹੋ ਗਿਆ। ਇਥੇ ਇਕ ਕੋਚਿੰਗ ਸੈਂਟਰ ਦੀ ਇਮਾਰਤ ਡਿੱਗਣ ਕਾਰਨ 5 ਮੌਤਾਂ ਹੋ ਗਈਆਂ ਹਨ ਤੇ ਜਦਕਿ 13 ਬੱਚੇ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿਚ 4 ਵਿਦਿਆਰਥੀ ਤੇ ਇਕ ਅਧਿਆਪਕ ਸ਼ਾਮਲ...
ਰਾਸ਼ਟਰਪਤੀ ਵੱਲੋਂ ਦੇਸ਼ ਵਾਸੀਆਂ ਨੂੰ ਸੰਬੋਧਨ
. . .  1 day ago
ਏ.ਆਈ.ਜੀ. ਚੌਹਾਨ ਤੇ ਇੰਸਪੈਕਟਰ ਬਰਾੜ ਸਮੇਤ ਦੋ ਹੋਰ ਅਧਿਕਾਰੀਆਂ ਨੂੰ ਮਿਲੇਗਾ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਮੈਡਲ
. . .  1 day ago
ਚੰਡੀਗੜ੍ਹ, 25 ਜਨਵਰੀ - ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ, ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਤੇ ਬਲਵਿੰਦਰ ਸਿੰਘ ਐਸ.ਆਈ. ਤੇ ਕਿਰਪਾਲ ਸਿੰਘ ਏ.ਐਸ.ਆਈ. ਨੂੰ ਭਲਕੇ ਗਣਤੰਤਰ ਦਿਵਸ ਮੌਕੇ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਅਵਾਰਡ ਦਿੱਤਾ ਜਾ ਰਿਹਾ ਹੈ। ਇਸ...
ਸ਼ਟਰਿੰਗ ਦੀ ਪੈੜ ਟੁੱਟਣ ਕਾਰਨ ਇੱਕ ਮਜ਼ਦੂਰ ਦੀ ਮੌਤ, ਤਿੰਨ ਗੰਭੀਰ ਜ਼ਖਮੀ
. . .  1 day ago
ਮਲੋਟ, 25 ਜਨਵਰੀ (ਗੁਰਮੀਤ ਸਿੰਘ ਮੱਕੜ) -ਸਥਾਨਕ ਆਦਰਸ਼ ਸਿਨੇਮਾ ਦੇ ਸਥਾਨ 'ਤੇ ਉਸਾਰੀ ਅਧੀਨ ਪੈਲੇਸ ਦੀ ਛੱਤ 'ਤੇ ਕੰਮ ਕਰ ਰਹੇ 4 ਮਜ਼ਦੂਰ ਸ਼ਟਰਿੰਗ ਦੀ ਪੈੜ ਟੁੱਟ ਜਾਣ ਕਾਰਨ ਹੇਠਾਂ ਡਿੱਗ ਪਏ, ਜਿਸ ਵਿਚ ਮਜ਼ਦੂਰ ਦਾਤਾ ਰਾਮ ਦੀ ਮੌਤ ਹੋ ਗਈ, ਜਦਕਿ ਮਜ਼ਦੂਰ...
ਆਯੂਸ਼ਮਾਨ ਸਕੀਮ ਤਹਿਤ ਇਲਾਜ ਨਾ ਕਰਨ 'ਤੇ ਹਸਪਤਾਲ 'ਚ ਹੋਇਆ ਹੰਗਾਮਾ
. . .  1 day ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਨਿੱਜੀ ਹਸਪਤਾਲ ਵਿਖੇ ਮਲੋਟ ਤੋਂ ਆਯੂਸ਼ਮਾਨ ਸਕੀਮ ਤਹਿਤ ਆਪ੍ਰੇਸ਼ਨ ਕਰਵਾਉਣ ਲਈ ਪਹੁੰਚੀ ਔਰਤ ਨੂੰ ਜਦੋਂ ਹਸਪਤਾਲ ਪ੍ਰਬੰਧਕਾਂ ਨੇ ਕਿਹਾ...
ਏਸ਼ੀਆ ਕੱਪ ਲਈ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਧਮਕੀ
. . .  1 day ago
ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  1 day ago
ਤਿੰਨ ਨੌਜਵਾਨਾਂ ਨੇ ਚੋਰੀ ਕੀਤੀ ਕਰੀਬ 11 ਲੱਖ ਦੀ ਕੇਬਲ ਤਾਰ
. . .  1 day ago
ਦਿੱਲੀ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਮਲਬੇ ਹੇਠ ਕੁਝ ਵਿਦਿਆਰਥੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  1 day ago
ਜੇ. ਐੱਨ. ਯੂ. ਦੇ ਵਿਦਿਆਰਥੀ ਸ਼ਰਜੀਲ ਵਿਰੁੱਧ ਭਾਜਪਾ ਨੇ ਦਰਜ ਕਰਾਈ ਸ਼ਿਕਾਇਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 28 ਅੱਸੂ ਸੰਮਤ 551

ਜਲੰਧਰ

ਰਾਤ ਦੇ ਠਹਿਰਾਅ ਉਪਰੰਤ ਅੰਤਰਰਾਸ਼ਟਰੀ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ

ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਕੈਲੇਫੋਰਨੀਆ ਵਲੋਂ ਕਾਠਮੰਡੂ ਨਿਪਾਲ ਤੋਂ ਸੁਲਤਾਨਪੁਰ ਲੋਧੀ ਲਈ ਸਜਾਇਆ ਗਿਆ ਅੰਤਰ ਰਾਸ਼ਟਰੀ ਨਗਰ ਕੀਰਤਨ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕਰਵਾਉਣ ਸਬੰਧੀ ਪ੍ਰਬੰਧਕਾਂ ਵਲੋਂ ਬੈਠਕ

ਚੁਗਿੱਟੀ/ਜੰਡੂਸਿੰਘਾ, 13 ਅਕਤੂਬਰ (ਨਰਿੰਦਰ ਲਾਗੂ)-ਮੀਰੀ-ਪੀਰੀ ਨੌਜਵਾਨ ਸਭਾ ਵਲੋਂ ਮੁਹੱਲਾ ਗੁਰੂ ਨਾਨਕਪੁਰਾ ਵਿਖੇ 17 ਅਕਤੂਬਰ ਨੂੰ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮ ਸਬੰਧੀ ਪ੍ਰਬੰਧਕਾਂ ਵਲੋਂ ਇਕ ਬੈਠਕ ਕੀਤੀ ਗਈ | ਇਸ ਸਬੰਧੀ ਕੁਲਦੀਪ ਸਿੰਘ, ਸਰਬਜੀਤ ਸਿੰਘ ਤੇ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਮੌਤ

ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਇਕ ਅਣਪਛਾਤਾ ਬਜ਼ੁਰਗ (70) ਜਿਸ ਨੂੰ ਸਿਟੀ ਸਟੇਸ਼ਨ ਦੇ ਬਾਹਰ ਕਾਰ ਪਰਕਿੰਗ 'ਚੋਂ ਚੁੱਕ ਕੇ ਬਿਮਾਰੀ ਦੀ ਹਾਲਤ 12 ਅਕਤੂਬਰ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ ਸੀ | ਤਫਤੀਸ਼ੀ ਅਫਸਰ ਬਲਵਿੰਦਰ ਸਿੰਘ ਸਹਾਇਕ ...

ਪੂਰੀ ਖ਼ਬਰ »

ਪੰਜਵੀਂ ਕਲਾਸ ਦੀ ਸਾਢੇ 13 ਸਾਲਾ ਲੜਕੀ ਨਾਲ ਜਬਨ ਜਨਾਹ

ਮਕਸੂਦਾਂ, 13 ਅਕਤੂਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਇਕ ਮੁਹੱਲੇ ਦੀ ਪੰਜਵੀਂ ਕਲਾਸ ਦੀ ਸਾਢੇ 13 ਸਾਲਾਂ ਦੀ ਲੜਕੀ ਨੂੰ ਪ੍ਰੇਮ ਪ੍ਰਸੰਗ 'ਚ ਫਸਾ ਕੇ ਉਸ ਨਾਲ ਜਬਰ ਜਨਾਹ ਕੀਤਾ | ਘਟਨਾ ਹਾਲਾਂਕਿ ਕੁਝ ਦਿਨ ਪਹਿਲਾ ਦੀ ਹੈ ਪਰ ਲੜਕੀ ਵਲੋਂ ਆਪਣੇ ਪਰਿਵਾਰ ਨੂੰ ਇਸ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਤੇ 8 ਕਿੱਲੋ ਡੋਡਿਆਂ ਸਮੇਤ ਟਰੱਕ ਡਰਾਈਵਰ ਤੇ ਕਲੀਨਰ ਕਾਬੂ

ਮਕਸੂਦਾਂ, 13 ਅਕਤੂਬਰ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਪੁਲਿਸ ਨੇ ਇਕ ਟਰੱਕ ਡਰਾਈਵਰ ਤੇ ਉਸ ਦੇ ਕਲੀਨਰ ਨੂੰ 2000 ਨਸ਼ੀਲੇ ਕੈਪਸੂਲ, 350 ਨਸ਼ੀਲੀਆਂ ਸ਼ੀਸ਼ੀਆਂ ਤੇ 8 ਕਿੱਲੋ ਡੋਡਿਆਂ ਸਮੇਤ ਕਾਬੂ ਕੀਤਾ ਹੈ | ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਜ਼ਮੀਰ ਅਹਿਮਦ ਸ਼ੇਖ਼ ...

ਪੂਰੀ ਖ਼ਬਰ »

8ਵੀਂ ਦੇ ਵਿਦਿਆਰਥੀ ਵਲੋਂ ਪੜ੍ਹਾਈ ਦੇ ਦਬਾਅ ਕਾਰਨ ਖ਼ੁਦਕੁਸ਼ੀ

ਮਕਸੂਦਾਂ, 13 ਅਕਤੂਬਰ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਸ਼ਾਂਤੀ ਵਿਹਾਰ 'ਚ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦ ਇਕ 15 ਸਾਲ ਦੇ 8ਵੀਂ ਜਮਾਤ ਦੇ ਵਿਦਿਆਰਥੀ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਤੇ ਤਬੀਅਤ ਵਿਗੜਨ ਕਾਰਨ ਖ਼ੁਦ ਹੀ ਆ ਕੇ ਆਪਣੇ ਮੁਹੱਲੇ ਦੇ ਦੁਕਾਨਦਾਰ ਨੂੰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਲਾਗੂ ਕਰੇਗੀ 85ਵੀਂ ਸੰਵਿਧਾਨਕ ਸੋਧ-ਧਰਮਸੋਤ

ਜਲੰਧਰ, 13 ਅਕਤੂਬਰ (ਮੇਜਰ ਸਿੰਘ)-ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸਬੰਧੀ ਇੱਥੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਅੰਦਰ ਜਾਤੀਵਾਦ ਫੈਲਾਉਣ ਤੇ ਨਫ਼ਰਤੀ ਮਾਹੌਲ ਪੈਦਾ ਕਰਨ ...

ਪੂਰੀ ਖ਼ਬਰ »

ਜਬਲਪੁਰ ਕੈਂਟ ਦੇ ਕੌਾਸਲਰ ਦਾ ਸਨਮਾਨ

ਜਲੰਧਰ, 13 ਅਕਤੂਬਰ (ਸ਼ਿਵ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਕੱਢੀ ਸ਼ੋਭਾ ਯਾਤਰਾ 'ਚ ਭਾਜਪਾ ਦੇ ਜੱਬਲਪੁਰ ਕੈਂਟ ਦੇ ਕੌਾਸਲਰ ਰਜਿੰਦਰ ਪਦਮ (ਅਜੇ ਪਦਮ) ਨੂੰ ਭਾਰਤੀ ਵਾਲਮੀਕਿ ਆਧਸ ਦੇ ਮੰਚ ਮਾਈ ਹੀਰਾਂ ਗੇਟ, ਬਸਤੀ ਅੱਡਾ, ਲਵ ਕੁਸ਼ ਦੀਆਂ ਸਟੇਜਾਂ 'ਤੇ ਵਾਲਮੀਕਿ ...

ਪੂਰੀ ਖ਼ਬਰ »

ਅਕਾਲੀ ਆਗੂ ਨਫ਼ਰਤ ਦੀ ਰਾਜਨੀਤੀ ਤੋਂ ਗੁਰੇਜ਼ ਕਰਨ-ਗੋਰਾ ਗਿੱਲ

ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਗੋਰਾ ਗਿੱਲ ਨੇ ਮਹਿਲਾ ਅਕਾਲੀ ਆਗੂ 'ਤੇ ਨਫ਼ਰਤ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਅਕਾਲੀ ਆਗੂਆਂ ਨੂੰ ਨਫ਼ਰਤ ਦੀ ਰਾਜਨੀਤੀ ਤੋਂ ਗੁਰੇਜ ਕਰਨਾ ਚਾਹੀਦਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਅਸ਼ਵਨ ਭੱਲਾ ਵਲੋਂ ਸਾਥੀਆਂ ਸਮੇਤ ਦਾਖਾ ਹਲਕੇ 'ਚ ਚੋਣ ਪ੍ਰਚਾਰ

ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਯੂਥ ਕਾਂਗਰਸ ਜਲੰਧਰ ਲੋਕ ਸਭਾ ਹਲਕੇ ਦੇ ਪ੍ਰਧਾਨ ਅਸ਼ਵਨ ਭੱਲਾ ਵਲੋਂ ਪਿਛਲੇ ਕਈਆਂ ਦਿਨਾਂ ਤੋਂ ਲਗਾਤਾਰ ਦਾਖਾ ਵਿਧਾਨ ਸਭਾ ਹਲਕੇ 'ਚ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

65ਵੀਆਂ ਪੰਜਾਬ ਸਕੂਲ ਖੇਡਾਂ ਦੇ ਤਾਈਕਵਾਂਡੋ ਮੁਕਾਬਲੇ ਸਮਾਪਤ

ਜਲੰਧਰ, 13 ਅਕਤੂਬਰ (ਜਤਿੰਦਰ ਸਾਬੀ)-65ਵੀਆਂ ਪੰਜਾਬ ਸਕੂਲ ਖੇਡਾਂ ਦੇ ਤਾਈਕਵਾਂਡੋ ਅੰਡਰ 17 ਤੇ 19 ਸਾਲ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਜੋ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਲੰਧਰ ਹਰਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਬਸਤੀ ਗੁਜ਼ਾਂ ...

ਪੂਰੀ ਖ਼ਬਰ »

ਪ੍ਰੇਮ ਚੰਦ ਮਾਰਕੰਡਾ ਐੱਸ. ਡੀ. ਕਾਲਜ ਵਿਖੇ ਅੰਤਰਰਾਸ਼ਟਰੀ ਕਾਨਫ਼ਰੰਸ

ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਪ੍ਰੇਮ ਚੰਦ ਮਾਰਕੰਡਾ ਐਸ. ਡੀ. ਕਾਲਜ ਲੜਕੀਆਂ ਜਲੰਧਰ ਵਿਖੇ ਪੋਸਟ ਗਰੈਜੂਏਟ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਯੂ. ਜੀ. ਸੀ. ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ, ਜਿਸ ਦਾ ਵਿਸ਼ਾ ਮੋਡ ਏਥਿਕ ਰੱਖਿਆ ਗਿਆ | ...

ਪੂਰੀ ਖ਼ਬਰ »

ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ ਦੀ ਜਨਰਲ ਬਾਡੀ ਦੀ ਮੀਟਿੰਗ

ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਸਭਾ ਦੀ ਜਨਰਲ ਬਾਡੀ ਦੀ ਮੀਟਿੰਗ ਮਹਾਂਸਭਾ ਦੀ ਪ੍ਰਧਾਨ ਸ੍ਰੀਮਤੀ ਪੂਰਨਿਮਾ ਬੇਰੀ ਦੀ ਪ੍ਰਧਾਨਗੀ 'ਚ ਕੇ. ਐਲ. ਸਹਿਗਲ ਯਾਦਗਾਰੀ ਹਾਲ ਵਿਖੇ ਹੋਈ | ਮੀਟਿੰਗ 'ਚ ਸਭ ਤੋਂ ਪਹਿਲਾ ਮਹਾਸਭਾ ਦੇ ...

ਪੂਰੀ ਖ਼ਬਰ »

ਦੂਜੇ ਦਿਨ ਕੱਟੇ ਗਏ 284 ਬਿਜਲੀ ਡਿਫਾਲਟਰਾਂ ਦੇ ਕੁਨੈਕਸ਼ਨ

ਜਲੰਧਰ, 13 ਅਕਤੂਬਰ (ਸ਼ਿਵ)-ਪਾਵਰਕਾਮ ਦਾ ਨਜ਼ਲਾ ਦੂਜੇ ਦਿਨ ਵੀ ਬਿਜਲੀ ਡਿਫਾਲਟਰਾਂ 'ਤੇ ਡਿਗਣਾ ਜਾਰੀ ਰਿਹਾ | ਬਿਜਲੀ ਵਿਭਾਗ ਦੀਆਂ ਟੀਮਾਂ ਨੇ ਅਲੱਗ-ਅਲੱਗ ਹਿੱਸਿਆਂ ਵਿਚ ਜਾ ਕੇ ਨਾ ਸਿਰਫ਼ 473 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਸਗੋਂ 284 ਬਿਜਲੀ ਕੁਨੈਕਸ਼ਨ ਵੀ ਕੱਟ ...

ਪੂਰੀ ਖ਼ਬਰ »

ਕੂੜਾ ਡੰਪ ਦੇ ਕੇਸ 'ਚ ਜਵਾਬ ਲਈ ਮੰਗਿਆ ਹੋਰ ਸਮਾਂ

ਜਲੰਧਰ, 13 ਅਕਤੂਬਰ (ਸ਼ਿਵ)-ਮਾਡਲ ਹਾਊਸ ਲਕਸ਼ਮੀ ਨਰਾਇਣ ਮੰਦਰ ਸਾਹਮਣੇ ਪਾਰਕ ਦੇ ਨਾਲ ਬਣੇ ਕੂੜੇ ਦੇ ਡੰਪ ਨੂੰ ਹਟਾਉਣ ਦੇ ਕੇਸ ਬਾਰੇ ਅੱਜ ਹੋਈ ਸੁਣਵਾਈ 'ਚ ਕਮਿਸ਼ਨਰ ਨਿਗਮ, ਮੇਅਰ, ਡੀ. ਸੀ. ਵਲੋਂ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਹੈ | ਇਸ ਬਾਰੇ ਕੇਸ ਦਾਇਰ ਕਰਨ ਵਾਲੇ ...

ਪੂਰੀ ਖ਼ਬਰ »

36ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਭਾਰਤੀ ਨੇਵੀ ਲੀਗ ਦੌਰ 'ਚ ਸ਼ਾਮਿਲ

ਜਲੰਧਰ, 13 ਅਕਤੂਬਰ (ਜਤਿੰਦਰ ਸਾਬੀ)-ਭਾਰਤੀ ਨੇਵੀ ਮੁੰਬਈ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 4-1 ਨਾਲ ਹਰਾ ਕੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ 'ਚ ਸਥਾਨ ਬਣਾ ਲਿਆ | ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਵਾਸੂ ਮੁਹੱਲਾ ਵਿਖੇ ਸਮਾਗਮ

ਚੁਗਿੱਟੀ/ਜੰਡੂਸਿੰਘਾ, 13 ਅਕਤੂਬਰ (ਨਰਿੰਦਰ ਲਾਗੂ)-ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਚੁਗਿੱਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦੀ ਸੰਗਤਾਂ ਵਲੋਂ ਵਧ-ਚੜ੍ਹ ਕੇ ਰੌਣਕ ...

ਪੂਰੀ ਖ਼ਬਰ »

ਮਰਹੂਮ ਦਰਸ਼ਨ ਸਿੰਘ ਕੇ.ਪੀ. ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ

ਜਲੰਧਰ, 13 ਅਕਤੂਬਰ (ਮੇਜਰ ਸਿੰਘ)-ਸਾਬਕਾ ਮੰਤਰੀ ਤੇ ਮਰਹੂਮ ਸੀਨੀਅਰ ਕਾਂਗਰਸ ਆਗੂ ਸ: ਦਰਸ਼ਨ ਸਿੰਘ ਕੇ.ਪੀ. ਦੀ ਸਾਲਾਨਾ ਬਰਸੀ 'ਤੇ ਜੁੜੇ ਵੱਡੀ ਗਿਣਤੀ 'ਚ ਰਾਜਸੀ ਆਗੂਆਂ, ਪ੍ਰਸ਼ਾਸਨਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ | ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਬੈਠਕ

ਚੁਗਿੱਟੀ/ਜੰਡੂਸਿੰਘਾ, 13 ਅਕਤੂਬਰ (ਨਰਿੰਦਰ ਲਾਗੂ)-ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਦੀ ਪ੍ਰਧਾਨਗੀ ਹੇਠ ਇਕ ਬੈਠਕ ਕੀਤੀ ਗਈ | ਇਸ ਮੌਕੇ ਸ: ਅਜੈਬ ਨੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਚਿੱਟੀ 'ਚ ਕਬੱਡੀ ਸਰਕਲ ਸਟਾਇਲ ਦੇ ਮੁਕਾਬਲੇ ਕਰਵਾਏ

ਲਾਂਬੜਾ, 13 ਅਕਤੂਬਰ (ਕੁਲਜੀਤ ਸਿੰਘ ਸੰਧੂ)-ਪਿੰਡ ਚਿੱਟੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਕਬੱਡੀ ਸਰਕਲ ਸਟਾਈਲ ਦੇ ਜ਼ੋਨ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ | ਇਨ੍ਹਾਂ ਕਬੱਡੀ ਦੇ ਖੇਡ ਮੁਕਾਬਲਿਆਂ 'ਚ ਅੰਡਰ-19 ਦੇ ਖੇਡ ਮੁਕਾਬਲਿਆਂ 'ਚ ਜ਼ੋਨ 13 ਨੇ ਪਹਿਲਾ ਸਥਾਨ, ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਇੰਜੀਨੀਅਰਿੰਗ ਕਾਲਜ ਵਿਖੇ 'ਮੌਕ ਇੰਟਰਵਿਊ ਤੇ ਗੇਟ ਜਾਗਰੂਕਤਾ' ਪ੍ਰੋਗਰਾਮ

ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਜਲੰਧਰ ਦੇ ਈ. ਸੀ. ਈ. ਵਿਭਾਗ ਵਲੋਂ ਟ੍ਰੇਨਿੰਗ ਤੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਗ੍ਰੈਜੂਏਟ ਐਪਟੀਚਿਊਡ ਟੈੱਸਟ ਇਨ ਇੰਜੀਨੀਅਰਿੰਗ (ਗੇਟ) ਬਾਰੇ ਇਕ ਮੋਕ ਇੰਟਰਵਿਊ ਸੈਸ਼ਨ ...

ਪੂਰੀ ਖ਼ਬਰ »

ਗੋਬਿੰਦਗੜ੍ਹ ਮੁਹੱਲੇ 'ਚ ਗਲੀਆਂ ਬਣਨ ਦਾ ਕੰਮ ਸ਼ੁਰੂ

ਜਲੰਧਰ, 13 ਅਕਤੂਬਰ (ਸ਼ਿਵ)-ਵਾਰਡ ਨੰਬਰ 18 'ਚ ਪੈਂਦੇ ਮੁਹੱਲਾ ਗੋਬਿੰਦਗੜ੍ਹ 'ਚ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ | ਕੇਂਦਰੀ ਹਲਕੇ 'ਚ ਆਉਂਦੇ ਇਲਾਕੇ ਵਿਚ ਗਲੀਆਂ ਬਣਾਉਣ ਦਾ ਕੰਮ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ ਨੇ ਕੀਤਾ | ਸ੍ਰੀ ...

ਪੂਰੀ ਖ਼ਬਰ »

ਸਰਕਾਰ ਿਖ਼ਲਾਫ਼ ਰੈਲੀਆਂ ਦੀ ਤਿਆਰੀ ਸਬੰਧੀ ਮੁਲਾਜ਼ਮਾਂ ਵਲੋਂ ਮੀਟਿੰਗ

ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਸਰਕਾਰੀ ਮੁਲਾਜ਼ਮਾਂ ਵਲੋਂ ਪੁਰਾਣੀ ਪੈਨਸ਼ਨ ਸਕੀਮ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਮੁਕੇਰੀਆਂ ਅਤੇ ਦਾਖਾ ਵਿਧਾਨ ਸਭਾ ਹਲਕੇ 'ਚ ਕੀਤੀਆਂ ਜਾ ਰਹੀਆਂ ਸਰਕਾਰ ਵਿਰੋਧੀ ਰੈਲੀਆਂ 'ਚ ਪੰਜਾਬ ਭਰ ਤੋਂ ਮੁਲਾਜ਼ਮ ਸ਼ਾਮਿਲ ਹੋਣਗੇ ਤੇ ...

ਪੂਰੀ ਖ਼ਬਰ »

ਸਰਕਾਰ ਮੁਲਾਜ਼ਮਾਂ ਦੇ ਡੀ. ਏ. ਦਾ ਬਕਾਇਆ ਕਰੇ ਜਾਰੀ-ਡਾ: ਸਮਰਾ

ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਪਿ੍ੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਨੇ ਪੰਜਾਬ ਸਰਕਾਰ ਕੋਲੋਂ ਮੁਲਾਜ਼ਮਾਂ ਦੇ ਬਕਾਇਆ ਡੀ. ਏ. ਦੀਆਂ ਕਿਸ਼ਤਾਂ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਰੂਪ ਨਗਰ ਪੁਲਿਸ ਨੇ ਸ਼ਹੀਦ ਗੁਰਦੀਪ ਸਿੰਘ ਦੇ ਪਰਿਵਾਰ ਨੂੰ ਦਿੱਤੀ 1 ਲੱਖ 75 ਹਜ਼ਾਰ ਦੀ ਸਹਾਇਤਾ ਰਾਸ਼ੀ

ਜਲੰਧਰ, 13 ਅਕਤੂਬਰ (ਐੱਮ. ਐੱਸ. ਲੋਹੀਆ)-ਬੀਤੇ ਦਿਨੀਂ ਨਸ਼ਾ ਤਸਕਰਾਂ ਦੇ ਨਾਲ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਹੌਲਦਾਰ ਗੁਰਦੀਪ ਸਿੰਘ ਦੀ ਅੰਤਿਮ ਅਰਦਾਸ ਸਥਾਨਕ ਨਿਊ ਦਿਓਲ ਨਗਰ ਵਿਖੇ ਹੋਈ | ਇਸ ਮੌਕੇ 1990 ਬੈਚ 'ਚ ਪ੍ਰੋਵੀਸ਼ਨਲ ਏ. ਐਸ. ਆਈ. ਭਰਤੀ ਹੋਏ ਗਰੁੱਪ ਵਲੋਂ ...

ਪੂਰੀ ਖ਼ਬਰ »

ਮੁਲਾਜ਼ਮ ਕਰਨਗੇ ਸਰਕਾਰ ਿਖ਼ਲਾਫ਼ ਰੈਲੀਆਂ

ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਰਾਜ ਦੇ ਸਰਕਾਰੀ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਦੇ ਸਬੰਧ 'ਚ ਜਲਦ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਉਹ 14 ਨੂੰ ਮੁਕੇਰੀਆਂ ਤੇ 16 ਅਕਤੂਬਰ ਨੂੰ ਦਾਖਾ ਹਲਕੇ 'ਚ ਸਰਕਾਰ ...

ਪੂਰੀ ਖ਼ਬਰ »

ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਮਨਾਇਆ ਰੌਸ਼ਨੀ ਉਤਸਵ

ਜਲੰਧਰ, 13 ਅਕਤੂਬਰ (ਸ਼ੈਲੀ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ 'ਚ ਸ਼ਹਿਰ ਦੇ ਵੱਖ-ਵੱਖ ਭਗਵਾਨ ਵਾਲਮੀਕਿ ਮੰਦਰਾਂ 'ਚ ਰੌਸ਼ਨੀ ਸਮਾਰੋਹ ਮਨਾਇਆ ਗਿਆ | ਭਗਵਾਨ ਵਾਲਮੀਕਿ ਮੰਦਰ ਅਰਜਨ ਨਗਰ ਵਿਖੇ ਮੰਦਰ ਕਮੇਟੀ ਦੇ ਚੇਅਰਮੈਨ ਰਾਜ ਕੁਮਾਰ ਰਾਜੂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਬਿਲਗਾ 'ਚ 10ਵਾਂ ਕਬੱਡੀ ਕੱਪ 19 ਤੋਂ

ਬਿਲਗਾ, 13 ਅਕਤੂਬਰ (ਰਾਜਿੰਦਰ ਸਿੰਘ ਬਿਲਗਾ)-ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਬਿਲਗਾ ਵਲੋਂ 10ਵਾਂ ਕਬੱਡੀ ਕੱਪ 19 ਤੇ 20 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਬਿਲਗਾ (ਲੜਕੇ) ਵਿਖੇ ਕਰਵਾਇਆ ਜਾ ਰਿਹਾ ਹੈ | ਅਕੈਡਮੀ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਨੇ ...

ਪੂਰੀ ਖ਼ਬਰ »

ਜਸਵਿੰਦਰ ਸਿੰਘ ਮੱਕੜ ਨੇ ਪੋਤੇ ਦੇ ਜਨਮ ਦਿਨ 'ਤੇ ਕਰਵਾਇਆ ਗੁਰਮਤਿ ਸਮਾਗਮ

ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਉੱਘੇ ਕਾਰੋਬਾਰੀ ਜਸਵਿੰਦਰ ਸਿੰਘ ਮੱਕੜ ਨੇ ਆਪਣੇ ਪੋਤੇ ਕਰਨਬੀਰ ਸਿੰਘ ਪੁੱਤਰ ਹਰਮਨਪ੍ਰੀਤ ਸਿੰਘ ਦੇ ਜਨਮ ਦਿਨ 'ਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਇਕ ਵਿਸ਼ੇਸ਼ ...

ਪੂਰੀ ਖ਼ਬਰ »

ਫਰੈਂਡਜ਼ ਕਾਲੋਨੀ 'ਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ

ਮਕਸੂਦਾਂ, 13 ਅਕਤੂਬਰ (ਲਖਵਿੰਦਰ ਪਾਠਕ)-ਫਰੈਂਡਜ਼ ਕਾਲੋਨੀ 'ਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ 'ਚ ਵਿਧਾਇਕ ਬਾਵਾ ਹੈਨਰੀ, ਡਾ: ਐਸ. ਕੇ. ਅਰੋੜਾ ਪਿ੍ੰਸੀਪਲ ਡੀ. ਏ. ਵੀ. ਕਾਲਜ ਤੇ ਇੰਦਰਜੀਤ ਮਰਵਾਹਾ ਫਰੈਂਡਜ਼ ਕਾਲੋਨੀ ਮੁੱਖ ਮਹਿਮਾਨ ...

ਪੂਰੀ ਖ਼ਬਰ »

ਯੰਗ ਕਲੱਬ ਸੇਠ ਹੁਕਮ ਚੰਦ ਕਾਲੋਨੀ ਵਲੋਂ ਹੈਨਰੀ ਦਾ ਸਨਮਾਨ

ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਯੰਗ ਕਲੱਬ ਸੇਠ ਹੁਕਮ ਚੰਦ ਕਾਲੋਨੀ ਵਲੋਂ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਕੈਬਨਿਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਵਤਾਰ ਹੈਨਰੀ ਨੇ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਦੀ ਜੂਨੀਅਰ ਅਥਲੈਟਿਕਸ ਮੀਟ

ਜਲੰਧਰ, 13 ਅਕਤੂਬਰ (ਜਤਿੰਦਰ ਸਾਬੀ)-ਸਟੇਟ ਪਬਲਿਕ ਸਕੂਲ ਦੀ ਜੂਨੀਅਰ ਅਥਲੈਟਿਕਸ ਮੀਟ ਕਰਵਾਈ ਗਈ | ਇਸ 'ਚ ਪ੍ਰੀ ਨਰਸਰੀ ਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀਮਤੀ ਪ੍ਰਵੀਨ ਮੰਨੂੰ ਨੇ ਕੀਤਾ ਤੇ ਇਨ੍ਹਾਂ ਦਾ ਸਵਾਗਤ ਡਾ: ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਗਰੁੱਪ ਦੇ ਚਾਰਾਂ ਸਕੂਲਾਂ 'ਚ ਵਿਸ਼ਵ ਬਾਲੜੀ ਦਿਵਸ ਮਨਾਇਆ

ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਤੇ ਮੈਡੀਕਲ ਟਰੱਸਟ ਦੇ ਤਹਿਤ ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਗਰੀਨ ਮਾਡਲ ਟਾਊਨ, ਲੁਹਾਰਾਂ, ਕੈਂਟ ਜੰਡਿਆਲਾ ਰੋਡ ਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ 'ਚ 'ਵਿਸ਼ਵ ਬਾਲੜੀ ਦਿਵਸ' ਮੌਕੇ ...

ਪੂਰੀ ਖ਼ਬਰ »

ਮੋਹਨ ਭਾਗਵਤ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਕਹਿ ਕੇ ਦੂਜੇ ਧਰਮਾ ਦਾ ਅਪਮਾਨ ਕੀਤਾ-ਮੰਨਣ

ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਦੀ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਸੰਘ ਮੁਖੀ ਨੇ ਵਿਵਾਦਤ ਬਿਆਨ ਦੇ ਕੇ ...

ਪੂਰੀ ਖ਼ਬਰ »

ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਵਲੋਂ ਮਾਸਟਰ ਮਾਇੰਡ ਓਵਰਆਲ ਟਰਾਫ਼ੀ 'ਤੇ ਕਬਜ਼ਾ

ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮਕਸੂਦਾਂ ਕੈਂਪਸ ਵਿਖੇ ਮਾਸਟਰ ਮਾਇੰਡ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ 'ਚ 24 ਟੀਮਾਂ ਨੇ ਹਿੱਸਾ ਲਿਆ, ਜਿਸ 'ਚ ਐਮ. ਜੀ. ਐਨ. ਪਬਲਿਕ ਸਕੂਲ, ਪੁਲਿਸ ਡੀ. ਏ. ਵੀ. ਪਬਲਿਕ ਸਕੂਲ, ਐੱਚ.ਐੱਮ. ...

ਪੂਰੀ ਖ਼ਬਰ »

ਗਲਤ ਦਿਸ਼ਾ ਦਿਖਾ ਰਹੇ ਨਿਗਮ ਵਲੋਂ ਲਗਾਏ ਦਿਸ਼ਾ ਸੂਚਕ ਬੋਰਡ

ਜਲੰਧਰ, 13 ਅਕਤੂਬਰ (ਸ਼ਿਵ)-ਕਈ ਸਾਲ ਪਹਿਲਾਂ ਸ਼ਹਿਰ 'ਚ ਲਗਾਏ ਗਏ ਸਾਈਨ ਬੋਰਡ ਤਾਂ ਹੁਣ ਬਿਲਕੁਲ ਖ਼ਰਾਬ ਹੋ ਚੁੱਕੇ ਹਨ ਜਾਂ ਫਿਰ ਉਹ ਚੋਰੀ ਹੋ ਚੁੱਕੇ ਹਨ | ਨਿਗਮ ਪ੍ਰਸ਼ਾਸਨ ਨੇ ਜਲੰਧਰ 'ਚ ਹੁਣ ਖ਼ਾਸ ਅਦਾਰਿਆਂ ਜਾਂ ਇਲਾਕਿਆਂ ਵੱਲ ਜਾਣ ਲਈ ਸ਼ਹਿਰ ਵਿਚ ਸਾਈਨ ਬੋਰਡ ...

ਪੂਰੀ ਖ਼ਬਰ »

ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦੇ ਮੈਚ 'ਚੋਂ ਮਿਨਰਵਾ ਪੰਜਾਬ ਜੇਤੂ ਬਣੀ

ਜਲੰਧਰ, 13 ਅਕਤੂਬਰ (ਜਤਿੰਦਰ ਸਾਬੀ)-ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦੇ ਮੈਚ 'ਚੋਂ ਮਿਨਰਵਾ ਪਬਲਿਕ ਫੁੱਟਬਾਲ ਕਲੱਬ ਨੇ 1-0 ਨਾਲ ਜਿੱਤ ਦਰਜ ਕਰ ਕੇ ਅਗਲੇ ਗੇੜ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਰਜਿੰਦਰ ਸਿੰਘ ਧਨੋਆ, ਸੰਤੋਖ ਸਿੰਘ ਨਾਰਵੇ, ਹਰਜਿੰਦਰ ਸਿੰਘ ਮਿਨਹਾਸ, ...

ਪੂਰੀ ਖ਼ਬਰ »

ਰਾਮਦਾਸੀਆ ਸਿੱਖ ਬਰਾਦਰੀ ਬਾਬਾ ਸੰਗਤ ਸਿੰਘ ਸਭਾ ਪੰਜਾਬ ਦੀ ਮੀਟਿੰਗ

ਮਕਸੂਦਾਂ, 13 ਅਕਤੂਬਰ (ਲਖਵਿੰਦਰ ਪਾਠਕ)-ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਪੰਜਾਬ ਦੀ ਇਕ ਮੀਟਿੰਗ ਜਸਵੰਤ ਸਿੰਘ ਪੰਜਾਬ ਪ੍ਰਧਾਨ, ਇਕਬਾਲ ਸਿੰਘ ਧਾਲੀਵਾਲ ਸਹਾਇਕ ਪ੍ਰਧਾਨ ਪੰਜਾਬ, ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਹੇਠ ਹੋਈ, ਜਿਸ ...

ਪੂਰੀ ਖ਼ਬਰ »

ਜਲੰਧਰ ਡਾਇਓਸਿਸ ਵਲੋਂ 4 ਦਿਨਾ ਜਾਗਿ੍ਤੀ ਸੈਮੀਨਾਰ ਸਮਾਪਤ

ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਜਲੰਧਰ ਡਾਇਓਸੀਸ ਦੇ ਪਾਸਟਰਲ ਸੈਂਟਰ ਗਿਆਨੋਦਯ ਵਿਖੇ 4 ਦਿਨਾ ਤੋਂ ਚੱਲ ਰਿਹਾ ਸੈਮੀਨਾਰ 'ਅਵੇਅਰਨੈਸ ਬਿਲਡਿੰਗ ਕੈਂਪੇਨ ਫਾਰ ਕ੍ਰਿਚਿਅਨ ਯੂਥ-ਇਨ ਦਾ ਮਾਡਰਨ ਵਰਲਡ ਆਫ ਟੈਕਨੋਲੋਜੀ' ਸਮਾਪਤ ਹੋ ਗਿਆ | ਸਮਾਗਮ ਦੀ ਸ਼ੁਰੂਆਤ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਗੁਰੂ-ਪ੍ਰੀਤ ਖ਼ਾਲਸਾ

ਮਕਸੂਦਾਂ, 13 ਅਕਤੂਬਰ (ਲਖਵਿੰਦਰ ਪਾਠਕ)-ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਗੁਰੂ ਸਨ | ਗੁਰੂ ਸਾਹਿਬ ਜੀ ਦਾ ਸੰਦੇਸ਼ ਘਰ-ਘਰ ਪਹੁੰਚਾਇਆ ਜਾਵੇਗਾ | 550 ਸਾਲਾ ਪ੍ਰਕਾਸ਼ ਪੂਰਬ ਸਬੰਧੀ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ | ਇਹ ਵਿਚਾਰ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 16 ਹੋਰ ਹਸਪਤਾਲ ਸੂਚੀਬੱਧ-ਡੀ.ਸੀ.

ਜਲੰਧਰ, 13 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਦੇ 2.91 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਕੈਸਲੈਸ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ 16 ਹੋਰ ਹਸਪਤਾਲਾਂ ਨੂੰ ...

ਪੂਰੀ ਖ਼ਬਰ »

ਸ਼ੂਗਰ ਰੋਗ ਦੇ ਇਲਾਜ 'ਚ ਆਯੁਰਵੈਦਿਕ ਦਵਾਈ ਵਰਦਾਨ-ਸਿੱਧੂ

ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਵਲੋਂ ਸ਼ੂਗਰ ਰੋਗ ਦੇ ਇਲਾਜ ਲਈ ਬਹੁਤ ਹੀ ਕਾਰਗਰ ਦਵਾਈ ਤਿਆਰ ਕੀਤੀ ਗਈ ਹੈ | ਇਹ ਦਵਾਈ ਆਯੁਰਵੈਦਿਕ ਗ੍ਰੰਥਾਂ ਦੇ ਸਹਾਰੇ ਤੇ ਸੰਤਾਂ-ਮਹਾਂਪੁਰਸ਼ ਤੇ ਰਿਸ਼ੀਆਂ ਮੁਨੀਆਂ ਦੇ ਮੁਤਾਬਿਕ ...

ਪੂਰੀ ਖ਼ਬਰ »

ਸੇਂਟ ਸੋਲਜਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ 'ਚ 256 ਵਿਦਿਆਰਥੀਆਂ ਦਾ ਸਨਮਾਨ

ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਲਾਅ ਕਾਲਜ ਤੇ ਸੇਂਟ ਸੋਲਜਰ ਡਿਗਰੀ ਕਾਲਜ ਜਲੰਧਰ-ਅੰਮਿ੍ਤਸਰ ਬਾਈਪਾਸ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਐਚ. ਐਮ. ਵੀ. ਕਾਲਜ ਦੇ ਪਿ੍ੰਸੀਪਲ ਡਾ: ਅਜੈ ਸਰੀਨ ਤੇ ਸੇਂਟ ਸੋਲਜਰ ਗਰੁੱਪ ਦੇ ...

ਪੂਰੀ ਖ਼ਬਰ »

ਸੇਂਟ ਸੋਲਜਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ 'ਚ 256 ਵਿਦਿਆਰਥੀਆਂ ਦਾ ਸਨਮਾਨ

ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਲਾਅ ਕਾਲਜ ਤੇ ਸੇਂਟ ਸੋਲਜਰ ਡਿਗਰੀ ਕਾਲਜ ਜਲੰਧਰ-ਅੰਮਿ੍ਤਸਰ ਬਾਈਪਾਸ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਐਚ. ਐਮ. ਵੀ. ਕਾਲਜ ਦੇ ਪਿ੍ੰਸੀਪਲ ਡਾ: ਅਜੈ ਸਰੀਨ ਤੇ ਸੇਂਟ ਸੋਲਜਰ ਗਰੁੱਪ ਦੇ ...

ਪੂਰੀ ਖ਼ਬਰ »

ਪਰਯਾਸ ਸੁਸਾਇਟੀ ਵਲੋਂ ਲਗਾਏ ਕੈਂਪ 'ਚ 205 ਮਰੀਜ਼ਾਂ ਦੀ ਜਾਂਚ

ਜਲੰਧਰ, 13 ਅਕਤੂਬਰ (ਐਮ. ਐਸ. ਲੋਹੀਆ)-ਵਾਰਡ ਨੰਬਰ 40 'ਚ ਹਮਾਰਾ ਪਰਿਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਪਿਮਜ ਹਸਪਤਾਲ ਦੇ ਸਹਿਯੋਗ ਨਾਲ 24ਵਾਂ ਮੁਫ਼ਤ ਮੈਡੀਕਲ ਕੈਂਪ ਸਤਿਗੁਰੂ ਕਬੀਰ ਮੰਦਰ ਤਿਲਕ ਨਗਰ ਵਿਚ ਲਗਾਇਆ ਗਿਆ | ਕੈਂਪ 'ਚ 205 ਮਰੀਜ਼ਾਂ ਦੀ ਜਾਂਚ ਕੀਤੀ ਗਈ | ...

ਪੂਰੀ ਖ਼ਬਰ »

ਉਪ ਚੋਣਾਂ 'ਚ ਕਾਂਗਰਸ ਸ਼ਾਨਦਾਰ ਜਿੱਤ ਹਾਸਲ ਕਰੇਗੀ-ਧਰਮਸੋਤ

ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਵਿਧਾਨ ਸਭਾ ਉਪ ਚੋਣਾਂ 'ਚ ਕਾਂਗਰਸ ਸ਼ਾਨਦਾਰ ਜਿੱਤ ਹਾਸਿਲ ਕਰੇਗੀ | ਇਹ ਦਾਅਵਾ ਜੰਗਲਾਤ ਤੇ ਸਮਾਜ ਭਲਾਈ ਮਹਿਕਮੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰਵਾਏ ...

ਪੂਰੀ ਖ਼ਬਰ »

ਐਲ.ਪੀ.ਯੂ. ਦੀ ਵਿਦਿਆਰਥਣ ਇਸ਼ਨੂਰ ਨੂੰ ਫੈਮਿਨਾ ਪਿ੍ੰਸੈੱਸ ਮੁੰਬਈ ਮੁਕਾਬਲੇ 'ਚ ਮਿਲਿਆ ਸਿੱਧਾ ਪ੍ਰਵੇਸ਼

ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਿੱਤਲ ਸਕੂਲ ਆਫ਼ ਬਿਜ਼ਨਸ ਦੀ ਬੀ. ਕਾਮ ਇੰਟਰਨੈਸ਼ਨਲ ਫਾਈਨੈਂਸ ਪਹਿਲੇ ਸਾਲ ਦੀ ਵਿਦਿਆਰਥਣ ਇਸ਼ਨੂਰ ਕੌਰ (ਰਤਨ) ਨੂੰ ਮੁੰਬਈ 'ਚ ਕਰਵਾਏ ਜਾਣ ਵਾਲੇ ਐਫ. ਬੀ. ਬੀ. ਕੈਂਪਸ ਪਿ੍ੰਸੈਸ ...

ਪੂਰੀ ਖ਼ਬਰ »

ਕੈਂਥ ਜਠੇਰਿਆਂ ਦਾ ਮੇਲਾ 20 ਨੂੰ

ਜਲੰਧਰ, 13 ਅਕਤੂਬਰ (ਅ. ਬ.)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਂਥ ਜਠੇਰਿਆਂ ਦਾ ਮੇਲਾ ਬੜੀ ਸ਼ਰਧਾ ਨਾਲ 20 ਅਕਤੂਬਰ, 2019 ਦਿਨ ਐਤਵਾਰ ਨੂੰ ਪਿੰਡ ਬਸੀ ਮੁਸਤਫਾ ਊਨਾ ਰੋਡ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇਆ ਜਾ ਰਿਹਾ ਹੈ | ਝੰਡੇ ਦੀ ਰਸਮ ਤੋਂ ਬਾਅਦ ਰਾਗੀ ਜਥੇ ਵਲੋਂ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ 'ਰਾਸ਼ਟਰ ਨਿਰਮਾਣ ਤੇ ਦੇਸ਼ ਭਗਤੀ' ਵਿਸ਼ੇ 'ਤੇ ਭਾਸ਼ਨ ਮੁਕਾਬਲੇ

ਜਲੰਧਰ, 13 ਅਕਤੂਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਨਹਿਰੂ ਯੁਵਾ ਕੇਂਦਰ ਜਲੰਧਰ ਤੇ ਕਾਲਜ ਦੇ ਸੈਂਟਰ ਫ਼ਾਰ ਕਮਿਊਨੀਕੇਸ਼ਨ ਸਕਿੱਲਜ਼ ਵਲੋਂ ਸਾਂਝੇ ਤੌਰ 'ਤੇ ਦੇਸ਼-ਭਗਤੀ ਤੇ ਰਾਸ਼ਟਰ ਨਿਰਮਾਣ ਦੇ ਵਿਸ਼ੇ 'ਤੇ ਭਾਸ਼ਣ ਮੁਕਾਬਲੇ ਕਰਵਾਏ ਗਏ ...

ਪੂਰੀ ਖ਼ਬਰ »

ਸਨਅਤਕਾਰਾਂ ਨੂੰ ਜਾਰੀ ਹੋਵੇਗਾ 10 ਫ਼ੀਸਦੀ ਜੀ. ਐਸ. ਟੀ. ਰਿਫੰਡ ਵਿੱਤ ਮੰਤਰੀ ਵਲੋਂ 750 ਫਾਈਲ ਕੇਸ ਨਿਬੇੜਣ ਦੀ ਹਦਾਇਤ

ਜਲੰਧਰ, 13 ਅਕਤੂਬਰ (ਸ਼ਿਵ)-ਜੁਆਇੰਟ ਐਕਸ਼ਨ ਕਮੇਟੀ ਵਲੋਂ ਜੀ. ਐਸ. ਟੀ. ਦਾ ਬਕਾਇਆ ਪਿਆ 10 ਫ਼ੀਸਦੀ ਜੀ. ਰਿਫੰਡ ਜਾਰੀ ਕਰਨ ਦੀ ਮੰਗ ਮੰਨਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਭਾਗ ਨੂੰ ਇਸ ਬਾਰੇ ਫਾਈਲਾਂ ਨੂੰ ਕਲੀਅਰ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਅਰਜਨਵਾਲ ਵਿਖੇ 6ਵਾਂ ਮਹਾਨ ਕੀਰਤਨ ਦਰਬਾਰ ਤੇ ਢਾਡੀ ਦਰਬਾਰ ਕਰਵਾਇਆ

ਆਦਮਪੁਰ, 13 ਅਕਤੂਬਰ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਮਹਾਨ ਕੀਰਤਨ ਦਰਬਾਰ ਤੇ ਢਾਡੀ ਦਰਬਾਰ ਸਮਾਗਮ ਦੌਰਾਨ ਰਾਤ ਦੇ ਦੀਵਾਨ ਪਿੰਡ ਅਰਜਨਵਾਲ ਵਿਖੇ ਸਜਾਏ ਗਏ | ਜਿਸ 'ਚ ਇਲਾਕੇ ਨਿਵਾਸੀਆ ਸੰਗਤਾਂ ਨੇ ਸ਼ਰਧਾ ...

ਪੂਰੀ ਖ਼ਬਰ »

ਅਵਾਰਾ ਕੁੱਤਿਆਂ ਤੋਂ ਬਿਲਗਾ ਵਾਸੀ ਪ੍ਰੇਸ਼ਾਨ

ਬਿਲਗਾ, 13 ਅਕਤੂਬਰ (ਰਾਜਿੰਦਰ ਸਿੰਘ ਬਿਲਗਾ)-ਨਗਰ ਬਿਲਗਾ 'ਚ ਆਵਾਰਾ ਕੁੱਤਿਆ ਤੋਂ ਲੋਕ ਪ੍ਰੇਸ਼ਾਨ ਹਨ | ਦੇਖਿਆ ਗਿਆ ਹੈ ਕਿ ਇਥੋਂ ਦੇ ਮੁਹੱਲਿਆਂ 'ਚ ਆਵਾਰਾ ਕੱੁਤਿਆ ਦੀ ਭਰਮਾਰ ਹੈ ਜਿਥੇ ਇਹ ਕੁੱਤੇ ਦਿਨ ਸਮੇਂ ਬੱਚਿਆਂ ਲਈ ਹਮੇਸ਼ਾ ਖ਼ਤਰਾ ਬਣੇ ਰਹਿੰਦੇ ਹਨ ਉਥੇ ਰਾਤ ...

ਪੂਰੀ ਖ਼ਬਰ »

ਸ਼ਬਦ ਗੁਰੂ ਦਾ ਓਟ ਆਸਰਾ ਵਿਅਕਤੀ 'ਚ ਦਿ੍ੜ੍ਹਤਾ ਪੈਦਾ ਕਰਦੈ-ਜਥੇਦਾਰ ਲੋਹੀਆਂ

ਲੋਹੀਆਂ ਖਾਸ, 13 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸ਼ਬਦ ਗੁਰੂ ਦਾ ਓਟ ਆਸਰਾ ਲੈ ਕੇ ਆਪਣੇ ਜੀਵਨ 'ਚ ਅੱਗੇ ਵਧਣ ਵਾਲੇ ਵਿਅਕਤੀਆਂ 'ਚ ਸਖ਼ਤ ਮਿਹਨਤ ਕਰਨ ਦੀ ਦਿ੍ੜਤਾ ਪੈਦਾ ਕਰਦਾ ਹੈ ਤੇ ਐਸੇ ਵਿਅਕਤੀਆਂ ਦੀ ਜ਼ਿੰਦਗੀ 'ਚ ਤਰੱਕੀਆਂ ਉਨ੍ਹਾਂ ਦੇ ਪੈਰ ਚੁੰਮਦੀਆਂ ਹਨ | ...

ਪੂਰੀ ਖ਼ਬਰ »

17 ਨਵੰਬਰ ਨੂੰ ਹੋਣਗੇ ਵਾਲੀਬਾਲ ਤੇ ਵੇਟਲਿਫਟਿੰਗ ਮੁਕਾਬਲੇ-ਨੰਦ ਕਿਸ਼ੋਰ ਵਸ਼ਿਸ਼ਟ

ਨੂਰਮਿਹਲ, 13 ਅਕਤੂਬਰ (ਗੁਰਦੀਪ ਸਿੰਘ ਲਾਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 17 ਨਵੰਬਰ ਨੂੰ ਹੋਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਵਾਲੀਬਾਲ ਤੇ ਵੇਟ ਲਿਫਟਿੰਗ ਟੂਰਨਾਮੈਂਟ ਨੂੰ ਲੈ ਕੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਗਤ ਸਪੋਰਟਸ ਅਕੈਡਮੀ ਨੂਰਮਹਿਲ ਦੇ ਪ੍ਰਧਾਨ ਨੰਦ ਕਿਸ਼ੋਰ ਵਸਿਸਟ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ 'ਚ ਅਰਜੁਨਾ ਅਵਾਰਡੀ ਵੇਟ ਲਿਫ਼ਟਰ ਤਾਰਾ ਸਿੰਘ, ਨਗਰ ਕੌਾਸਲ ਨੂਰਮਹਿਲ ਦੇ ਪ੍ਰਧਾਨ ਜਗਤਮੋਹਨ ਸ਼ਰਮਾ, ਨਾਮਵਰ ਵੇਟ ਲਿਫਟਰ ਹਰਦੀਪ ਸਿੰਘ, ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਪਿੰ੍ਰਸੀਪਲ ਮਨਜੀਤ ਸਿੰਘ, ਫਿਲੌਰ ਤੋਂ ਪਿ੍ੰਸੀਪਲ ਪ੍ਰੇਮ ਕੁਮਾਰ, ਪਿ੍ੰਸੀਪਲ ਅਨਿਲ ਕੁਮਾਰ, ਦੋਆਬਾ ਆਰੀਆ ਸਕੂਲ ਨੂਰਮਹਿਲ ਦੇ ਪ੍ਰਧਾਨ ਓਮ ਪ੍ਰਕਾਸ਼ ਕੁੰਦੀ, ਵਾਲੀਬਾਲ ਸਪੋਰਟਸ ਸਕੱਤਰ ਗੁਰਬਖਸ਼ ਸਿੰਘ, ਸੁਭਾਸ਼ ਕੋਹਲੀ, ਵਿਪਨ ਡੋਗਰਾ, ਰਾਜੀਵ ਮਿਸਰ, ਮਲਕੀਤ ਸਿੰਘ, ਚੇਤਨ ਤਿਵਾੜੀ ਪ੍ਰਧਾਨ ਜ਼ਿਲ੍ਹਾ ਬਜਰੰਗ ਦਲ, ਨਵਜੀਤ ਸਿੰਘ ਬਦੇਸ਼ਾ ਕੌਮੀ ਖਿਡਾਰੀ, ਜਤਿੰਦਰ ਕੁਮਾਰ ਆਦਿ ਉਚੇਚੇ ਤੌਰ 'ਤੇ ਹਾਜ਼ਰ ਹੋਏ | ਮੀਟਿੰਗ 'ਚ ਉਚੇਚੇ ਤੌਰ 'ਤੇ ਵਾਲੀਬਾਲ ਤੇ ਵੇਟ ਲਿਫਟਿੰਗ ਟੂਰਨਾਮੈਂਟ ਕਰਵਾਉਣ ਲਈ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਨੰਦ ਕਿਸ਼ੋਰ ਵਸਿਸਟ ਨੇ ਦੱਸਿਆ ਕਿ 17 ਨਵੰਬਰ ਨੂੰ ਹੋਣ ਵਾਲੇ ਟੂਰਨਾਮੈਂਟ ਪਿੰਡ ਸ਼ਾਦੀਪੁਰ ਵਸਨੀਕ ਖੇਡ ਪ੍ਰਮੋਟਰ ਅਜੈਬ ਸਿੰਘ ਗਰਚਾ ਤੇ ਦੇ ਐਨ. ਆਰ. ਆਈ. ਭਰਾਵਾਂ ਦੇ ਸਹਿਯੋਗ ਸਦਕਾ ਹੋਣ ਜਾ ਰਹੇ ਹਨ | ਅਰੁਜਨ ਅਵਾਰਡੀ ਤਾਰਾ ਸਿੰਘ ਨੇ ਕਿਹਾ ਕਿ ਵੇਟਲਿਫਟਿੰਗ ਮੁਕਬਾਲਿਆਂ ਵਿਚ ਹਿੱਸਾ ਲੈਣ ਲਈ ਉਹ ਦੇਸ਼ ਦੇ ਚੰਗੇ ਖਿਡਾਰੀਆਂ ਨੂੰ ਸੱਦਾ ਦੇਣਗੇ | ਅਖ਼ੀਰ 'ਚ ਸਕੂਲ ਦੇ ਪਿ੍ੰਸੀਪਲ ਅਨਿਲ ਕੁਮਾਰ ਨੇ ਆਏ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ |


ਖ਼ਬਰ ਸ਼ੇਅਰ ਕਰੋ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਨੌਰਾ ਵਿਖੇ ਗੂਗਲ ਫਲਾਟਰ ਸਰਵਿਸ ਸਬੰਧੀ ਵਰਕਸ਼ਾਪ

ਭੋਗਪੁਰ, 13 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਸ੍ਰੀ ਗੁਰੂ ਤੇਗ ਬਹਾਦਰ (ਐਸ. ਜੀ. ਟੀ. ਬੀ. ਕਾਲਜ) ਸਨੌਰਾ ਵਿਖੇ ਕਾਲਜ ਦੇ ਡਾਇਰੈਕਟਰ ਡਾਕਟਰ ਦਿਲਬਾਜ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਇੰਟਰਨੈਟ ਦੀ ਆਗਾਹਵਧੂ ਟੈਕਨਾਲੋਜੀ ਪ੍ਰਤੀ ਜਾਗਰੂਕ ਕਰਨ ਲਈ ਕਾਲਜ ਦੇ ਐਚ. ...

ਪੂਰੀ ਖ਼ਬਰ »

ਅਰਜਨਵਾਲ ਵਿਖੇ 6ਵਾਂ ਮਹਾਨ ਕੀਰਤਨ ਦਰਬਾਰ ਤੇ ਢਾਡੀ ਦਰਬਾਰ ਕਰਵਾਇਆ

ਆਦਮਪੁਰ, 13 ਅਕਤੂਬਰ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਮਹਾਨ ਕੀਰਤਨ ਦਰਬਾਰ ਤੇ ਢਾਡੀ ਦਰਬਾਰ ਸਮਾਗਮ ਦੌਰਾਨ ਰਾਤ ਦੇ ਦੀਵਾਨ ਪਿੰਡ ਅਰਜਨਵਾਲ ਵਿਖੇ ਸਜਾਏ ਗਏ | ਜਿਸ 'ਚ ਇਲਾਕੇ ਨਿਵਾਸੀਆ ਸੰਗਤਾਂ ਨੇ ਸ਼ਰਧਾ ...

ਪੂਰੀ ਖ਼ਬਰ »

ਕਰੋੜਾਂ ਦੇ ਦਾਵਿਆਂ ਦੇ ਬਾਵਜੂਦ ਫਰੀਦ ਸਰਾਏ ਸੰਪਰਕ ਸੜਕ ਦਾ ਬੁਰਾ ਹਾਲ

ਲੋਹੀਆਂ ਖਾਸ, 13 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਜਲੰਧਰ ਜ਼ਿਲੇ੍ਹ ਦੇ ਪਿੰਡ ਮਾਣਕ ਦੇ ਗੇਟ ਤੋਂ ਉੱਤਰਕੇ ਕਪੂਰਥਲੇ ਜ਼ਿਲ੍ਹੇ ਦੇ ਪਿੰਡ ਫਰੀਦ ਸਰਾਏ ਤੱਕ ਦਾ ਕੇਵਲ ਡੇਢ ਕਿਲੋਮੀਟਰ ਸੜਕ ਦਾ ਮਾੜਾ ਹਾਲ ਹੈ | ਇਸ ਸਬੰਧੀ ਪਿੰਡ ਫਰੀਦ ਸਰਾਏ ਦੇ ਸਰਪੰਚ ਤੇ ਹੋਰ ...

ਪੂਰੀ ਖ਼ਬਰ »

ਖੇਤ ਦਿਵਸ ਮੌਕੇ ਕਿਸਾਨਾਂ ਨੂੰ ਨਵੀਆਂ ਮਸ਼ੀਨਾਂ ਬਾਰੇ ਕੀਤਾ ਜਾਗਰੂਕ

ਆਦਮਪੁਰ, 13 ਅਕਤੂਬਰ (ਰਮਨ ਦਵੇਸਰ)-ਗੋਲ ਪਿੰਡ ਵਿਖੇ ਖੇਤੀਬਾੜੀ ਤੇ ਕਿਸਾਨ ਵੈਲਫੇਅਰ ਮਹਿਕਮਾ ਜਲੰਧਰ ਵਲੋਂ ਖੇਤ ਦਿਵਸ ਮੌਕੇ ਝੋਨੇ ਦੀ ਕਟਾਈ ਲਈ ਨਵੀਂਆਂ ਮਸ਼ੀਨਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਤੇ ਹੋਰ ਨਵੀਆਂ ਮਸ਼ੀਨਾਂ ਵੀ ਵਿਖਾਈਆ ਗਈਆਂ | ਇਸ ਮੌਕੇ ...

ਪੂਰੀ ਖ਼ਬਰ »

ਵਿਧਾਇਕ ਸ਼ੇਰੋਵਾਲੀਆ ਵਲੋਂ ਸਾਹਲਾ ਨਗਰ ਵਿਖੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ

ਮਲਸੀਆਂ, 13 ਅਕਤੂਬਰ (ਸੁਖਦੀਪ ਸਿੰਘ)-ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਪੱਤੀ ਸਾਹਲਾ ਨਗਰ (ਮਲਸੀਆਂ) ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਉਨ੍ਹਾਂ ਭਗਵਾਨ ...

ਪੂਰੀ ਖ਼ਬਰ »

ਬੱਲਾਂ ਵਿਖੇ ਗੁ: ਸੰਤ ਬਾਬਾ ਭਾਗੋ ਦਾ ਜੋੜ ਮੇਲਾ ਸ਼ਰਧਾਪੂਰਵਕ ਸਮਾਪਤ

ਕਿਸ਼ਨਗੜ੍ਹ, 13 ਅਕਤੂਬਰ (ਲਖਵਿੰਦਰ ਸਿੰਘ ਲੱਕੀ, ਹਰਬੰਸ ਸਿੰਘ ਹੋਠੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਪਿੰਡ ਬੱਲਾਂ ਵਿਖੇ ਗੁਰਦੁਆਰਾ ਸੰਤ ਬਾਬਾ ਭਾਗੋ ਜੀ ਦਾ ਸਾਲਾਨਾ ਤਿੰਨ ਦਿਨਾ ਜੋੜ ਮੇਲਾ ਸਮੂਹ ਸਾਧ ਸੰਗਤ ਤੇ ਮੁੱਖ ਸਰਪ੍ਰਸਤ ਸ: ਜੋਗਿੰਦਰ ...

ਪੂਰੀ ਖ਼ਬਰ »

ਸੇਂਟ ਮਨੂੰਜ਼ ਕਾਨਵੈਂਟ ਸਕੂਲ 'ਚ 'ਪਲਾਸਟਿਕ ਦਾ ਪ੍ਰਯੋਗ ਤੇ ਰੋਕਥਾਮ' ਵਿਸ਼ੇ 'ਤੇ ਗਤੀਵਿਧੀਆਂ

ਸ਼ਾਹਕੋਟ, 13 ਅਕਤੂਬਰ (ਸੁਖਦੀਪ ਸਿੰਘ)-ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਅਗਰਵਾਲ ਸੀ. ਏ., ਸਕੱਤਰ ਸੁਲਕਸ਼ਣ ਜਿੰਦਲ ਤੇ ਪਿ੍ੰਸੀਪਲ ਜਗਜੀਤ ਕੌਰ ਦੀ ਅਗਵਾਈ ਹੇਠ 'ਸਵੱਛ ਭਾਰਤ ਅਭਿਆਨ' ਤਹਿਤ ਜਾਗਰੂਕਤਾ ...

ਪੂਰੀ ਖ਼ਬਰ »

ਸ੍ਰੀ ਤਰਨ ਤਾਰਨ ਸਾਹਿਬ ਤੋਂ ਪੁੱਜੇ ਨਗਰ ਕੀਰਤਨ ਦਾ ਮਲਸੀਆਂ ਵਿਖੇ ਸਵਾਗਤ

ਮਲਸੀਆਂ, 13 ਅਕਤੂਬਰ (ਸੁਖਦੀਪ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਤਰਨਤਾਰਨ ਸਾਹਿਬ ਤੋਂ ਸ੍ਰੀ ਸੁਤਲਾਨਪੁਰ ਲੋਧੀ ਤੱਕ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਮਲਸੀਆਂ ਪਹੁੰਚਣ 'ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ...

ਪੂਰੀ ਖ਼ਬਰ »

ਖੱਬੇ ਪੱਖੀ ਪਾਰਟੀਆਂ ਵਲੋਂ ਧਰਨਾ ਤੇ ਰੋਸ ਮਾਰਚ 16 ਨੂੰ

ਫਿਲੌਰ, 13 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਪੰਜ ਖੱਬੇ ਪੱਖੀ ਪਾਰਟੀਆਂ ਦੇ ਰਾਸ਼ਟਰੀ ਸੱਦੇ 'ਤੇ ਸੀ. ਪੀ. ਆਈ. ਐਮ. ਤਹਿਸੀਲ ਫਿਲੌਰ ਵਸੋਂ ਫਿਰਕੂਰਾਸ਼ਟਰਵਾਦ ਤੇ ਦੇਸ਼ ਅੰਦਰ ਫੈਲੇ ਆਰਥਿਕ ਮੰਦਵਾੜੇ ਵਿਰੁੱਧ 16 ਅਕਤੂਬਰ ਨੂੰ ਫਿਲੌਰ ਸ਼ਹਿਰ ਵਿਖੇ ਵਿਸਾਲ ਧਰਨਾ ਤੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ

ਫਿਲੌਰ, 13 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ, ਐਨ. ਆਰ. ਆਈ. ਵੀਰਾ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਗੁਰਦੁਆਰਾ ...

ਪੂਰੀ ਖ਼ਬਰ »

ਪਿੰਡ ਮਾਣਕ 'ਚ 15ਵੇਂ ਵਿਆਹ ਸਮਾਗਮਾਂ ਸਬੰਧੀ ਮੀਟਿੰਗ

ਲੋਹੀਆਂ ਖਾਸ, 13 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸਵ: ਕਰਮ ਸਿੰਘ ਉੱਪਲ ਤੇ ਸਰਦਾਰਨੀ ਪ੍ਰਕਾਸ਼ ਕੌਰ ਉੱਪਲ ਯੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ ਵਲੋਂ ਕਰਵਾਏ ਜਾ ਰਹੇ 15ਵੇਂ ਵਿਆਹ ਸਮਾਗਮ ਐਤਕਾਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ...

ਪੂਰੀ ਖ਼ਬਰ »

ਸੇਂਟ ਸੋਲਜਰ ਸਕੂਲ ਭੋਗਪੁਰ ਨੇ ਭਾਸ਼ਨ ਮੁਕਾਬਲੇ ਕਰਵਾਏ

ਭੋਗਪੁਰ, 13 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਭੋਗਪੁਰ ਵਲੋਂ ਬੱਡੀ ਗਰੁੱਪ ਦੀਆਂ ਗਤੀਵਿਧੀਆਂ ਤਹਿਤ ਸਕੂਲ 'ਚ ਭਾਸ਼ਣ ਮੁਕਾਬਲੇ ਕਰਵਾਏ ਗਏ | ਸਵੇਰ ਦੀ ਸਭਾ ਦੌਰਾਨ 12ਵੀਂ ਜਮਾਤ ਦੀ ਵਿਦਿਆਰਥਣ ਅਮਰਦੀਪ ਕੌਰ ਨੇ ਡੇਂਗੂ ਤੇ ਹੋਰ ...

ਪੂਰੀ ਖ਼ਬਰ »

ਭੋਗਪੁਰ ਦਾਣਾ ਮੰਡੀ ਸਮੇਤ ਸਾਰੇ ਫੋਕਲ ਪੁਆਇੰਟਾਂ 'ਚ ਝੋਨੇ ਦੀ ਚੁਕਾਈ ਸ਼ੁਰੂ

ਭੋਗਪੁਰ, 13 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਦਾਣਾ ਮੰਡੀ ਭੋਗਪੁਰ ਤੇ ਇਸ ਅਧੀਨ ਆਉਂਦੇ ਸਾਰੇ ਫੋਕਲ ਪੁਆਇੰਟਾਂ 'ਚ ਪਿਛਲੇ 2 ਦਿਨਾ ਤੋਂ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਚੁਕਾਈ ਸ਼ੁਰੂ ਕਰ ਦਿੱਤੀ ਹੈ | ਮਾਰਕੀਟ ਕਮੇਟੀ ਭੋਗਪੁਰ ਅਧੀਨ ਆਉਂਦੇ 5 ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ

ਕਰਤਾਰਪੁਰ, 13 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਮਹਾਂਰਿਸ਼ੀ ਵਾਲਮੀਕਿ ਵੈੱਲਫੇਅਰ ਮਿਸ਼ਨ ਮੰਡੀ ਮੁਹੱਲਾ ਕਰਤਾਰਪੁਰ ਅਤੇ ਵਾਲਮੀਕਿ ਬ੍ਰਹਮ ਮੰਡਲ ਰਿਸ਼ੀ ਨਗਰ ਕਰਤਾਰਪੁਰ ਵਲੋਂ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਸਵੇੇਰੇ ਹਵਨ ਯੱਗ ਅਤੇ ...

ਪੂਰੀ ਖ਼ਬਰ »

ਸਫ਼ਾਈ ਮਜ਼ਦੂਰਾਂ ਨੇ ਬਾਬਾ ਸਾਹਿਬ ਡਾ: ਅੰਬੇਡਕਰ ਨੂੰ ਕੀਤਾ ਯਾਦ

ਕਰਤਾਰਪੁਰ, 13 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਸਫ਼ਾਈ ਮਜ਼ਦੂਰ ਯੂਨੀਅਨ ਨਗਰ ਕੌਾਸਲ ਕਰਤਾਰਪੁਰ ਦੇ ਮਜ਼ਦੂਰਾਂ ਨੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦਿਆਂ ਅੱਜ ਕਰਤਾਰਪੁਰ ਚੌਕ ਵਿਚ ਸਥਾਪਿਤ ਬਾਬਾ ਸਾਹਿਬ ਦੀ ਮੂਰਤੀ ਨੂੰ ਇਸ਼ਨਾਨ ਕਰਵਾ ਕੇ ...

ਪੂਰੀ ਖ਼ਬਰ »

ਬੇਹੱਦ ਰੌਚਕ ਰਹੇ ਬੱਚਿਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ

ਮਹਿਤਪੁਰ, 13 ਅਕਤੂਬਰ (ਮਿਹਰ ਸਿੰਘ ਰੰਧਾਵਾ)-ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਬੁਲੰਦਪੁਰੀ ਸਾਹਿਬ ਵਿਖੇ ਪ੍ਰਾਇਮਰੀ ਦੇ ਬੱਚਿਆਂ ਨੂੰ ਛੋਟੀ ਉਮਰੇ ਹੀ ਸੁੰਦਰ ਲਿਖਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸੁਲੇਖ ਮੁਕਾਬਲੇ ਕਰਵਾਏ ਗਏ | ਵੱਖ-ਵੱਖ ...

ਪੂਰੀ ਖ਼ਬਰ »

ਲੋਹੀਆਂ 'ਚ ਸੇਵਾ ਮੁਕਤ ਹੋਏ ਏ. ਐੱਮ. ਡੀ. ਬਾਲ ਮੁਕੰਦ ਸ਼ਰਮਾ ਦਾ ਸਨਮਾਨ

ਲੋਹੀਆਂ ਖਾਸ, 13 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਦੀ ਜੱਕੋਪੁਰ ਖੁਰਦ ਜਦੀਦ ਕੋਆਪਰੇਟਿਵ ਸੁਸਾਇਟੀ ਐਟ ਲੋਹੀਆਂ ਖਾਸ ਵਲੋਂ ਪ੍ਰਧਾਨ ਭੁਪਿੰਦਰ ਸਿੰਘ ਪੰਮਾ, ਬਗੀਚਾ ਸਿੰਘ ਸੀ. ਮੀਤ ਪ੍ਰਧਾਨ, ਮੇਜਰ ਸਿੰਘ ਮੀਤ ਪ੍ਰਧਾਨ, ਸਭਾ ਦੇ ਸੀਨੀਅਰ ਮੈਂਬਰ ਕਰਨੈਲ ਸਿੰਘ ...

ਪੂਰੀ ਖ਼ਬਰ »

ਅਕਾਲ ਅਕੈਡਮੀ ਘੁੱਗ ਨੇ ਇੰਟਰ ਅਕਾਦਮੀ ਫੁੱਟਬਾਲ ਟੂਰਨਾਮੈਂਟ ਜਿੱਤਿਆ

ਕਰਤਾਰਪੁਰ, 13 ਅਕਤੂਬਰ (ਭਜਨ ਸਿੰਘ ਧੀਰਪੁਰ, ਵਰਮਾ)-ਅਕਾਲ ਅਕੈਡਮੀ ਘੁੱਗ ਨੇੜੇ ਕਰਤਾਰਪੁਰ ਵਿਖੇ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਤਿੰਨ ਅਕੈਡਮੀਆਂ ਦੀਆਂ ਟੀਮਾਂ ਨੇ ਭਾਗ ਲਿਆ | ਅਕਾਲ ਅਕੈਡਮੀ ਧਾਲੀਵਾਲ ਬੇਟ, ਅਕਾਲ ਅਕੈਡਮੀ ਮੰਡੇਰ ਦੋਨਾ ...

ਪੂਰੀ ਖ਼ਬਰ »

ਸੰਤ ਸੀਚੇਵਾਲ ਦਾ 'ਮਾਣਮੱਤੇ ਸਿੱਖ' ਪੁਰਸਕਾਰ ਨਾਲ ਸਨਮਾਨ

ਮਲਸੀਆਂ, 13 ਅਕਤੂਬਰ (ਸੁਖਦੀਪ ਸਿੰਘ)-ਇਕ ਟੀ. ਵੀ. ਚੈਨਲ ਵਲੋਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਮਾਣ-ਮੱਤੀਆਂ ਸਿੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਸਨਮਾਨ ਹਾਸਲ ਕਰਨ ਵਾਲਿਆਂ 'ਚ ਗਾਇਕ ਰੱਬੀ ਸ਼ੇਰਗਿੱਲ, ਡਾ: ਐਸ. ਪੀ. ਸਿੰਘ ਉਬਰਾਏ, ਬਜ਼ੁਰਗ ...

ਪੂਰੀ ਖ਼ਬਰ »

ਦੀ ਮੁੱਧ ਦੁੱਧ ਉਤਪਾਦਕ ਸਭਾ ਦੀ ਚੋਣ

ਨਕੋਦਰ, 13 ਅਕਤੂਬਰ (ਦਲਬੀਰ ਸਿੰਘ ਸੰਧੂ)-ਪਿੰਡ ਮੁੱਧ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮ: (ਰਜਿ:) ਦੀ ਚੋਣ ਸਰਬਸੰਮਤੀ ਨਾਲ ਹੋਈ | ਸਵਰਨਜੀਤ ਸਿੰਘ ਰਿਟਰਨਿੰਗ ਅਫਸਰ ਅਤੇ ਜਤਿੰਦਰ ਕੁਮਾਰ ਸਹਾਇਕ ਅਫਸਰ, ਨਰਿੰਦਰ ਸਿੰਘ ਦੀ ਦੇਖ-ਰੇਖ 'ਚ ਹੋਈ ਚੋਣ ਮੌਕੇ ਸੀਨੀਅਰ ...

ਪੂਰੀ ਖ਼ਬਰ »

ਦਲਬੀਰ ਸਿੰਘ ਮਾਹਲ ਵਲੋਂ ਲੋੜਵੰਦ ਪਰਿਵਾਰਾਂ ਨੂੰ 50 ਬਿਸਤਰਿਆਂ ਦੀ ਵੰਡ

ਕਰਤਾਰਪੁਰ, 13 ਅਕਤੂਬਰ (ਭਜਨ ਸਿੰਘ ਧੀਰਪੁਰ, ਵਰਮਾ)-ਸਿੱਖ ਗੁਰਦੁਆਰਾ ਜੁਡੀਸ਼ਅਲ ਕਮਿਸ਼ਨ ਅੰਮਿ੍ਤਸਰ ਦੇ ਮੈਂਬਰ ਤੇ ਸਾਬਕਾ ਚੇਅਰਮੈਨ ਦਲਬੀਰ ਸਿੰਘ ਮਾਹਲ ਵਲੋਂ ਆ ਰਹੇ ਸਰਦੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਲੋੜਵੰਦ ਪਰਿਵਾਰਾਂ ਨੂੰ 50 ਬਿਸਤਰੇ ਵੰਡੇ ਗਏ | ਇਸ ...

ਪੂਰੀ ਖ਼ਬਰ »

ਬਲਾਕ ਕਾਂਗਰਸ ਆਦਮਪੁਰ ਦਿਹਾਤੀ ਦਾ ਉੱਪ ਪ੍ਰਧਾਨ ਜੋਗਾ ਸਿੰਘ ਨੂੰ ਬਣਾਇਆ ਗਿਆ

ਕਿਸ਼ਨਗੜ੍ਹ, 13 ਅਕਤੂਬਰ (ਲਖਵਿੰਦਰ ਸਿੰਘ ਲੱਕੀ)-ਜੋਗਾ ਸਿੰਘ ਵਾਸੀ ਦੌਲਤਪੁਰ ਦੀ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਪ੍ਰਤੀ ਮਿਹਨਤ ਲਗਨ ਤੇ ਵਫ਼ਾਦਾਰੀ ਨਾਲ ਨਿਸ਼ਕਾਮ ਸੇਵਾ ਨਿਭਾਉਣ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਨੂੰ ਪਿੰਡ ਦੀ ਸਰਪੰਚ ਚੁਣਿਆ ...

ਪੂਰੀ ਖ਼ਬਰ »

ਸੜਕਾਂ ਦਾ ਅਧੂਰਾ ਛੱਡਿਆ ਕੰਮ ਲੋਕਾਂ ਲਈ ਬਣਿਆ ਜੀਅ ਦਾ ਜੰਜਾਲ

ਡਰੋਲੀ ਕਲਾਂ, 13 ਅਕਤੂਬਰ (ਸੰਤੋਖ ਸਿੰਘ)-ਕਾਂਗਰਸ ਤੇ ਅਕਾਲੀਆਂ ਦੇ ਆਪਸੀ ਰੇੜਕੇ 'ਚ ਪਿੰਡ ਲਟੇਰਾਂ ਖੁਰਦ ਤੋਂ ਡੁਮੇਲੀ ਫਗਵਾੜਾ ਜਾਣ ਵਾਲੀ ਸੜਕ ਨਾ ਬਨਣ ਕਰਨ ਤਕਰੀਬਨ 10 ਪਿੰਡ ਸੰਤਾਪ ਭੋਗ ਰਹੇ ਹਨ | ਅੱਜ ਪਿੰਡ ਲੁਟੇਰਾ ਖੁਰਦ ਦੇ ਸਰਪੰਚ ਤਰਲੋਚਨ ਸਿੰਘ, ਗੁਰਨਾਮ ਸਿੰਘ ...

ਪੂਰੀ ਖ਼ਬਰ »

ਮਹਿਸਮਪੁਰ ਸਕੂਲ ਵਿਖੇ ਜੜ੍ਹੀ ਬੂਟੀ ਬਾਗ਼ ਲਗਾਉਣ ਦਾ ਕੰਮ ਸ਼ੁਰੂ

ਰੁੜਕਾ ਕਲਾਂ, 13 ਅਕਤੂਬਰ (ਦਵਿੰਦਰ ਸਿੰਘ ਖ਼ਾਲਸਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਸਮਪੁਰ ਜ਼ਿਲ੍ਹਾ ਜਲੰਧਰ ਵਿਖੇ ਅਧਿਆਪਕ ਅਮਰਜੀਤ ਸਿੰਘ ਮਹਿਮੀ ਦੇ ਯਤਨਾਂ ਸਦਕਾ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵਲੋਂ ਜੜ੍ਹੀ ਬੂਟੀ ਬਾਗ ਲਗਾਉਣ ਦਾ ਕੰਮ ...

ਪੂਰੀ ਖ਼ਬਰ »

ਫਿਲੌਰ ਵਿਖੇੇ ਨੌਜਵਾਨਾਂ ਨੇ ਨਸ਼ੇ ਿਖ਼ਲਾਫ਼ ਕੱਢੀ ਰੈਲੀ

ਫਿਲੌਰ, 13 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਯੂਥ ਕਾਂਗਰਸ ਵਾਇਸ ਪ੍ਰਧਾਨ ਜ਼ਿਲ੍ਹਾ ਜਲੰਧਰ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਵਲੋਂ ਨਸ਼ਿਆਂ ਿਖ਼ਲਾਫ਼ ਫਿਲੌਰ ਵਿਖੇ ਰੈਲੀ ਕੱਢੀ ਗਈ | ਜਿਸ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਡੀ. ਐਸ. ਪੀ. ਫਿਲੌਰ ...

ਪੂਰੀ ਖ਼ਬਰ »

'ਖ਼ਾਲਸਾ ਏਡ' ਵਲੋਂ ਮਾਣਕ ਸੁਸਾਇਟੀ ਨੂੰ ਨਵਾਂ 'ਨਿਊ ਹਾਲੈਂਡ' ਟਰੈਕਟਰ ਭੇਟ

ਲੋਹੀਆਂ ਖਾਸ, 13 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-'ਖਾਲਸਾ ਏਡ' ਵਲੋਂ ਲੋਹੀਆਂ ਇਲਾਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਕੇ 'ਸਰਬੱਤ ਦਾ ਭਲਾ' ਕਰਨ ਦਾ ਫਲਸਫ਼ਾ ਜਾਰੀ ਰੱਖਿਆ ਹੈ, ਇਨ੍ਹਾਂ ਸੇਵਾਦਾਰ ਵੀਰਾਂ ਤੇ ਇਨ੍ਹਾਂ ਦਾ ਸਹਿਯੋਗ ਕਰਨ ਵਾਲੇ ਐੱਨ. ਆਰ. ਆਈ. ...

ਪੂਰੀ ਖ਼ਬਰ »

ਸੱਤਿਅਮ ਗਰੁੱਪ ਆਫ਼ ਇੰਸਟੀਚਿਊਟ ਮੈਨੇਜਮੈਂਟ ਦੇ ਵਿਦਿਆਰਥੀਆਂ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਨਕੋਦਰ, 13 ਅਕਤੂਬਰ (ਗੁਰਵਿੰਦਰ ਸਿੰਘ)-ਸੱਤਿਅਮ ਗਰੁੱਪ ਆਫ਼ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਜਲੰਧਰ ਵਿਖੇ ਵੇਰਕਾ ਮਿਲਕ ਪਲਾਂਟ ਦਾ ਦੌਰਾ ਕਰਵਾਇਆ ਗਿਆ | ਵੇਰਕਾ ਕੰਪਨੀ ਦੇ ਜਨਰਲ ਮੈਨੇਜਰ ਰਾਜ ਕੁਮਾਰ ਤੇ ਏਰੀਆ ਵਿਜ਼ਟਰ ਸ੍ਰੀਮਤੀ ਮਨਿੰਦਰ ਕੌਰ ਤੇ ਸਿਧਾਂਤ ...

ਪੂਰੀ ਖ਼ਬਰ »

ਧਾਰਮਿਕ ਪ੍ਰੀਖਿਆ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫ਼ਿਕੇਟ ਵੰਡੇ

ਸ਼ਾਹਕੋਟ, 13 ਅਕਤੂਬਰ (ਬਾਂਸਲ)-ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ, ਸ਼ਾਹਕੋਟ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ | ਸ਼੍ਰੋਮਣੀ ਗੁਰਦੁਆਰਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX