ਤਾਜਾ ਖ਼ਬਰਾਂ


ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦਲ ਦੇ 99ਵੇਂ ਸਥਾਪਨਾ ਦਿਵਸ 'ਤੇ ਰਖਵਾਇਆ ਜਾ ਰਿਹਾ ਸ੍ਰੀ ਅਖੰਡ ਪਾਠ ਸਾਹਿਬ
. . .  31 minutes ago
ਅੰਮ੍ਰਿਤਸਰ, 12 ਦਸੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ...
ਪਹਾੜਾਂ ਦੀ ਰਾਣੀ ਸ਼ਿਮਲਾ 'ਚ ਹੋਈ ਬਰਫ਼ਬਾਰੀ,ਦੇਖੋ ਖ਼ੂਬਸੂਰਤ ਨਜ਼ਾਰਾ
. . .  38 minutes ago
ਸ਼ਿਮਲਾ, 12 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ 'ਚ ਬਰਫ਼ਬਾਰੀ ਹੋਈ...
ਝਾਰਖੰਡ ਵਿਧਾਨ ਸਭਾ ਚੋਣਾਂ : ਸਖਤ ਸੁਰੱਖਿਆ ਹੇਠ ਤੀਸਰੇ ਪੜਾਅ ਲਈ ਵੋਟਿੰਗ ਜਾਰੀ
. . .  54 minutes ago
ਰਾਂਚੀ, 12 ਦਸੰਬਰ- ਝਾਰਖੰਡ 'ਚ ਸਖਤ ਸੁਰੱਖਿਆ ਹੇਠ ਤੀਸਰੇ ਪੜਾਅ ਲਈ ਮਤਦਾਨ ਸ਼ੁਰੂ ਹੋ ਗਿਆ ਹੈ। ਇਹ ਵੋਟਿੰਗ 17 ਸੀਟਾਂ 'ਤੇ ਹੋ ਰਹੀ ...
ਅੱਜ ਦਾ ਵਿਚਾਰ
. . .  about 1 hour ago
ਭਾਰਤ ਨੇ ਵੈਸਟ ਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
. . .  1 day ago
ਨਸ਼ਾ ਤਸਕਰੀ ਦੇ ਮਾਮਲੇ ਵਿਚ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ 'ਤੇ ਹਮਲਾ-ਪੰਜ ਜ਼ਖ਼ਮੀ
. . .  1 day ago
ਕਪੂਰਥਲਾ, 11 ਦਸੰਬਰ (ਅਮਰਜੀਤ ਸਿੰਘ ਸਡਾਨਾ)-ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਪਿੰਡ ਹਮੀਰਾ ਵਿਖੇ ਅੱਜ ਦੇਰ ਸ਼ਾਮ ਨਸ਼ਾ ਤਸਕਰੀ ਦੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ ...
ਭਾਰਤ - ਵੈਸਟ ਇੰਡੀਜ਼ ਟੀ-20 : ਭਾਰਤ ਨੇ ਵੈਸਟ ਇੰਡੀਜ਼ ਨੂੰ ਦਿੱਤਾ 241 ਦੌੜਾਂ ਦਾ ਟੀਚਾ
. . .  1 day ago
ਨਵੀਂ ਦਿੱਲੀ : ਰਾਜ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ 2019
. . .  1 day ago
ਭਾਰਤ - ਵੈਸਟ ਇੰਡੀਜ਼ ਟੀ-20 : ਕੋਹਲੀ ਨੇ ਲਗਾਇਆ ਅਰਧ ਸੈਂਕੜਾ
. . .  1 day ago
ਨਵੀਂ ਦਿੱਲੀ : ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਕੁਲ 14 ਸੋਧਾਂ 'ਤੇ ਵੋਟਿੰਗ ਜਾਰੀ
. . .  1 day ago
ਨਵੀਂ ਦਿੱਲੀ : ਨਾਗਰਿਕਤਾ ਬਿੱਲ ਨੂੰ ਸਿਲੈੱਕਟ ਕਮੇਟੀ 'ਚ ਭੇਜਣ ਦਾ ਪ੍ਰਸਤਾਵ ਖ਼ਾਰਜ
. . .  1 day ago
ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  1 day ago
ਫ਼ਤਿਹਗੜ੍ਹ ਸਾਹਿਬ, 11 ਦਸੰਬਰ (ਅਰੁਣ ਅਹੂਜਾ)- ਬੀਤੀ ਦੇਰ ਰਾਤ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਅਣਪਛਾਤੇ ਫ਼ੋਨ ਨੰਬਰ ਤੋਂ ਜਾਨੋ ਮਾਰਨ ਦੀ ਧਮਕੀ ਮਿਲਣ ਦਾ ਸਮਾਚਾਰ ਹੈ। ਅੱਜ ਸਵੇਰੇ ਜਿਉ ਹੀ ਇਸ ਧਮਕੀ ਦੀ ...
ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  1 day ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  1 day ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  1 day ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  1 day ago
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਕੱਤਕ ਸੰਮਤ 551
ਵਿਚਾਰ ਪ੍ਰਵਾਹ: ਜਿਹੜਾ ਆਦਮੀ ਸੰਕਲਪ ਕਰ ਸਕਦਾ ਹੈ, ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। -ਐਮਰਸਨ

ਪਹਿਲਾ ਸਫ਼ਾ

ਹਰਿਆਣਾ 'ਚ 65 ਅਤੇ ਮਹਾਰਾਸ਼ਟਰ 'ਚ 60.46 ਫ਼ੀਸਦੀ ਮਤਦਾਨ-ਨਤੀਜੇ 24 ਨੂੰ

ਚੰਡੀਗੜ੍ਹ/ਮੁੰਬਈ, 21 ਅਕਤੂਬਰ (ਐਨ.ਐਸ.ਪਰਵਾਨਾ, ਏਜੰਸੀ)-ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਅੱਜ ਲਗਪਗ ਸ਼ਾਂਤੀਪੂਰਨ ਪੋਲਿੰਗ ਮੁਕੰਮਲ ਹੋ ਗਈ, ਪਰ ਕਿਤੇ-ਕਿਤੇ ਹਿੰਸਾ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਵੀ ਮਿਲੀਆਂ ਹਨ ਅਤੇ ਸੂਬੇ 'ਚ ਕੁੱਲ 65 ...

ਪੂਰੀ ਖ਼ਬਰ »

ਭਾਰਤ ਤੇ ਪਾਕਿਸਤਾਨ ਕੱਲ੍ਹ ਕਰਨਗੇ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਦਸਤਖ਼ਤ

ਨਵੀਂ ਦਿੱਲੀ/ਇਸਲਾਮਾਬਾਦ 21 ਅਕਤੂਬਰ (ਏਜੰਸੀ)-ਭਾਰਤ ਅਤੇ ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਤਿਆਰ ਹਨ। ਭਾਰਤ ਨੇ ਸੋਮਵਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਦੇ ਨਾਲ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਤਿਆਰ ਹੈ ਪਰ ...

ਪੂਰੀ ਖ਼ਬਰ »

ਪੰਜਾਬ 'ਚ 4 ਹਲਕਿਆਂ ਦੀਆਂ ਜ਼ਿਮਨੀ ਚੋਣਾਂ 'ਚ ਇੱਕਾ-ਦੁੱਕਾ ਘਟਨਾਵਾਂ-66.50 ਫ਼ੀਸਦੀ ਮਤਦਾਨ

ਦਾਖਾ 'ਚ 71.64, ਜਲਾਲਾਬਾਦ 'ਚ 78.76, ਫਗਵਾੜਾ 'ਚ 55.97, ਤੇ ਮੁਕੇਰੀਆਂ 'ਚ 58.62 ਫ਼ੀਸਦੀ ਪੋਲਿੰਗ

ਚੰਡੀਗੜ੍ਹ, 21 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦੀਆਂ ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆਂ ਦੀਆਂ 4 ਜ਼ਿਮਨੀ ਚੋਣਾਂ ਲਈ ਰਾਜ ਵਿਚ ਅੱਜ ਵੋਟਾਂ ਪੈਣ ਦੀ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਪੂਰੀ ਕਰ ਲਈ ਗਈ ਅਤੇ ਕਮਿਸ਼ਨ ਨੂੰ ਅੱਜ ਰਾਤ ਤੱਕ ਪ੍ਰਾਪਤ ...

ਪੂਰੀ ਖ਼ਬਰ »

ਅਕਾਲ ਤਖ਼ਤ ਦੇ ਜਥੇਦਾਰ ਵਲੋਂ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਇਕ ਮੰਚ 'ਤੇ ਮਨਾਉਣ ਦਾ ਆਦੇਸ਼

ਸਮਾਗਮਾਂ ਦੀ ਸਰਪ੍ਰਸਤੀ ਪੰਜ ਸਿੰਘ ਸਾਹਿਬਾਨ ਕਰਨਗੇ

ਅੰਮ੍ਰਿਤਸਰ, 21 ਅਕਤੂਬਰ (ਜਸਵੰਤ ਸਿੰਘ ਜੱਸ)-ਅੱਜ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਤੇ ਪੰਥਕ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਦੇਸ਼ ਜਾਰੀ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ 5 ਤੋਂ 11 ਤੱਕ ਵੱਖਰੇ ਪ੍ਰੋਗਰਾਮ ਕਰਨ ਦਾ ਐਲਾਨ

- ਮੇਜਰ ਸਿੰਘ - ਜਲੰਧਰ, 21 ਅਕਤੂਬਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਬਾਰੇ 11-12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਾਲੀ ਸਟੇਜ ਨੂੰ ਗੁਰੂ ਪੰਥ ਦੀ ਸਟੇਜ ਐਲਾਨੇ ਜਾਣ ਤੇ ਉਥੇ ...

ਪੂਰੀ ਖ਼ਬਰ »

ਸੈਲਾਨੀਆਂ ਲਈ ਖੋਲ੍ਹਿਆ ਸਿਆਚਿਨ

ਲਦਾਖ, 21 ਅਕਤੂਬਰ (ਏਜੰਸੀ)-ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਲਦਾਖ਼ ਪੁੱਜੇ। ਇਸ ਮੌਕੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ...

ਪੂਰੀ ਖ਼ਬਰ »

ਦਿੱਲੀ 'ਚ ਉਸੇ ਥਾਂ 'ਤੇ ਬਣੇਗਾ ਰਵਿਦਾਸ ਮੰਦਰ

ਨਵੀਂ ਦਿੱਲੀ, 21 ਅਕਤੂਬਰ (ਜਗਤਾਰ ਸਿੰਘ)-ਦਿੱਲੀ ਦੇ ਤੁਗਲਕਾਬਾਦ ਵਿਖੇ ਤੋੜੇ ਗਏ ਰਵਿਦਾਸ ਮੰਦਰ ਦੀ ਮੁੜ ਉਸੇ ਥਾਂ 'ਤੇ ਉਸਾਰੀ ਕੀਤੀ ਜਾਵੇਗੀ। ਇਸ ਸਬੰਧ 'ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਤਜਵੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੰਦਰ ਦੀ ਉਸਾਰੀ ਲਈ ਕੇਂਦਰ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਦੀ ਵਾਗਡੋਰ ਬੀ.ਐੱਸ.ਐੱਫ਼. ਹਵਾਲੇ ਕਰਨ ਦੀ ਤਿਆਰੀ 'ਚ ਕੇਂਦਰ


ਡਾ. ਕਮਲ ਕਾਹਲੋਂ
ਬਟਾਲਾ, 21 ਅਕਤੂਬਰ-ਭਾਵੇਂ ਕਿ ਆਮ ਤੌਰ 'ਤੇ ਇੰਮੀਗ੍ਰੇਸ਼ਨ ਡਿਊਟੀ 'ਤੇ ਸੈਂਟਰਲ ਇੰਡਸਟਰੀਅਲ ਸਕਿਉਰਟੀ ਫੋਰਸ ਨੂੰ ਤਾਇਨਾਤ ਕੀਤਾ ਜਾਂਦਾ ਰਿਹਾ ਹੈ, ਪ੍ਰੰਤੂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸਰਹੱਦ 'ਤੇ ਹੋਣ ਕਾਰਨ ਇਥੇ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ਼.) ਨੂੰ ਸੌਂਪੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਰਤਾਰਪੁਰ ਸਾਹਿਬ ਲਾਂਘਾ ਤੇ ਇੰਮੀਗ੍ਰੇਸ਼ਨ ਚੈੱਕ ਪੋਸਟ (ਆਈ.ਪੀ.ਸੀ.) ਨੂੰ ਸੀਮਾ ਸੁਰੱਖਿਆ ਬਲ ਦੇ ਹਵਾਲੇ ਕਰਨ ਦੀ ਆਗਿਆ ਦੇ ਦਿੱਤੀ ਹੈ। ਬੀ.ਐਸ.ਐਫ਼. ਲਾਂਘਾ ਖੁੱਲ੍ਹਣ ਤੋਂ ਪਹਿਲਾਂ ਇਸ ਦਾ ਚਾਰਜ ਸੰਭਾਲ ਲਵੇਗੀ। ਸੁਰੱਖਿਆ ਬਲਾਂ ਦੇ ਵਿਸ਼ੇਸ਼ ਦਸਤੇ ਡੇਰਾ ਬਾਬਾ ਨਾਨਕ ਵਿਖੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ। ਸੁਰੱਖਿਆ ਬਲ ਯਾਤਰੀਆਂ ਦੇ ਟਰਮੀਨਲ ਦੀ ਇਮਾਰਤ ਅਤੇ ਲਾਂਘੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸੰਭਾਲੇਗਾ। ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਇਕ ਅਧਿਕਾਰੀ ਨੇ ਦੱਸਿਆ ਕਿ ਅਜੇ ਅਸੀਂ ਕੰਪਨੀਆਂ ਦੀ ਗਿਣਤੀ ਬਾਰੇ ਸੁਰੱਖਿਆ ਕਾਰਨਾਂ ਤਹਿਤ ਜਾਣਕਾਰੀ ਨਹੀਂ ਦੇ ਸਕਦੇ, ਪ੍ਰੰਤੂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਅਤੇ ਉਦਘਾਟਨ ਤੋਂ ਪਹਿਲਾਂ ਚੈੱਕ ਪੋਸਟ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀਮਾ ਸੁਰੱਖਿਆ ਬਲ ਨੂੰ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਜ਼ਿੰਮੇਵਾਰੀ ਅੱਜ-ਕਲ੍ਹ ਭਾਰਤ ਸਰਕਾਰ ਦੇ ਜ਼ਮੀਨੀ ਬੰਦਰਗਾਹ ਮੰਤਰਾਲੇ ਕੋਲ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਹੱਦ 'ਤੇ ਸੀਮਾ ਸੁਰੱਖਿਆ ਬਲ ਦੇ ਨਾਲ-ਨਾਲ ਕਸਟਮ ਅਧਿਕਾਰੀ, ਪਹਿਚਾਣ ਪੱਤਰ ਜਾਂਚ ਅਧਿਕਾਰੀ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ। ਇਹ ਵੀ ਦੱਸਣਯੋਗ ਹੈ ਕਿ ਇਸ ਸਮੇਂ ਵੀ ਸਰਹੱਦ 'ਤੇ ਜ਼ੀਰੋ ਲਾਈਨ ਤੱਕ ਸੁਰੱਖਿਆ ਦੀ ਜ਼ਿੰਮੇਵਾਰੀ ਬੀ. ਐੱਸ. ਐੱਫ਼. ਕੋਲ ਹੈ। ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ 1 ਨਵੰਬਰ ਤੋਂ 12 ਨਵੰਬਰ ਤੱਕ ਸਮਾਗਮ ਹੋਣਗੇ। ਮੁੱਖ ਸਮਾਗਮ 9 ਨਵੰਬਰ ਨੂੰ ਹੋਵੇਗਾ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚਣਗੇ। ਇਸ ਦਿਨ ਡੇਰਾ ਬਾਬਾ ਨਾਨਕ ਤਹਿਸੀਲ ਦੇ ਸਾਰੇ ਸਕੂਲ ਬੰਦ ਰਹਿਣਗੇ। ਸੁਰੱਖਿਆ ਨੂੰ ਲੈ ਕੇ 5 ਹਜ਼ਾਰ ਤੋਂ ਵੱਧ ਸੁਰੱਖਿਆ ਕਰਮੀ ਪਹੁੰਚ ਰਹੇ ਹਨ, ਜਿਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਨੇੜਲੇ ਸਕੂਲਾਂ ਵਿਚ ਕੀਤਾ ਜਾਵੇਗਾ।


ਖ਼ਬਰ ਸ਼ੇਅਰ ਕਰੋ

ਪਾਕਿ ਨੇ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੀਆਂ ਡਾਕ ਸੇਵਾਵਾਂ ਕੀਤੀਆਂ ਬੰਦ

ਅੰਮ੍ਰਿਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਇਕ ਪਾਸੜ ਕਾਰਵਾਈ ਕਰਦਿਆਂ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੇ ਦੁਵੱਲੇ ਵਪਾਰ ਨੂੰ ਬੰਦ ਕਰਨ ਬਾਅਦ ਹੁਣ ਭਾਰਤ-ਪਾਕਿ ਵਿਚਾਲੇ ਚਿੱਠੀ-ਪੱਤਰ ਰਾਹੀਂ ਖ਼ੁਸ਼ੀ, ਗ਼ਮ ਤੇ ਮੁਹੱਬਤ ਦੇ ਇਜ਼ਹਾਰ ਦੇ ਸੁਨੇਹਿਆਂ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX