ਤਾਜਾ ਖ਼ਬਰਾਂ


ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  1 minute ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪਿੰਡ ਮੱਤਾ ਦੇ ਲੋਕਾਂ ਨੇ ਮ੍ਰਿਤਕ ਮਨਪ੍ਰੀਤ ਸਿੰਘ ਦੀ ਲਾਸ਼ ਨੂੰ ਜੈਤੋ-ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਅਜਿੱਤਗਿੱਲ ਵਿਖੇ ਰੱਖ ਕੇ ਪੁਲਿਸ ਪ੍ਰਸ਼ਾਸਨ...
ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਮੀਟਿੰਗ 'ਚ ਪਹੁੰਚੇ ਸੁਨੀਲ ਜਾਖੜ
. . .  18 minutes ago
ਜਲੰਧਰ, 9 ਦਸੰਬਰ (ਚਿਰਾਗ਼)- ਜਲੰਧਰ ਦੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ ਤੋਂ ਬਾਅਦ ਸੁਨੀਲ ਜਾਖੜ ਜ਼ਿਲ੍ਹਾ ਕਾਂਗਰਸੀ...
ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  20 minutes ago
ਬੈਂਗਲੁਰੂ, 9 ਦਸੰਬਰ- ਕਰਨਾਟਕ ਦੀਆਂ 15 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਕਾਂਗਰਸ ਵਿਧਾਇਕ ਦਲ ਦੇ ਨੇਤਾ...
ਬੰਬ ਧਮਾਕੇ ਦੇ ਮਾਮਲੇ 'ਚ ਭਾਈ ਹਵਾਰਾ ਬਰੀ
. . .  28 minutes ago
ਲੁਧਿਆਣਾ, 9 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਸਾਲ 1995 'ਚ ਘੰਟਾ ਘਰ ਵਿਖੇ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਭਾਈ ਜਗਤਾਰ ਸਿੰਘ ਹਵਾਰਾ...
ਕਰਨਾਟਕ ਵਿਧਾਨ ਸਭਾ ਚੋਣਾਂ : 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਭਾਜਪਾ
. . .  37 minutes ago
ਬੈਂਗਲੁਰੂ, 9 ਦਸੰਬਰ- ਕਰਨਾਟਕ ਵਿਧਾਨ ਸਭਾ ਉਪ ਚੋਣਾਂ ਦੀਆਂ 15 ਸੀਟਾਂ 'ਤੇ ਗਿਣਤੀ ਜਾਰੀ ਹੈ। ਹੁਣ ਤੱਕ 6 ਸੀਟਾਂ 'ਤੇ ਭਾਜਪਾ ਜਿੱਤ ਚੁੱਕੀ ਹੈ ਅਤੇ 6 ਸੀਟਾਂ '...
ਸੁਪਰੀਮ ਕੋਰਟ ਨੇ ਦਿੱਲੀ 'ਚ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾਈ
. . .  53 minutes ago
ਨਵੀਂ ਦਿੱਲੀ, 9 ਦਸੰਬਰ- ਸੁਪਰੀਮ ਕੋਰਟ ਨੇ ਦਿੱਲੀ-ਐੱਨ. ਸੀ. ਆਰ. 'ਚ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾ ਦਿੱਤੀ ਹੈ। ਹੁਣ ਸਵੇਰੇ 6 ਵਜੇ ਤੋਂ ਸ਼ਾਮੀਂ 6 ਵਜੇ...
ਰਾਹੁਲ ਬੋਲੇ- ਔਰਤਾਂ ਨੂੰ ਬਾਹਰ ਨਿਕਲਣ 'ਚ ਡਰ, ਕਿਹੋ ਜਿਹੀ ਰੱਖਿਆ ਕਰ ਰਹੇ ਪ੍ਰਧਾਨ ਮੰਤਰੀ?
. . .  about 1 hour ago
ਰਾਂਚੀ, 9 ਦਸੰਬਰ- ਝਾਰਖੰਡ ਦੇ ਹਜਾਰੀਬਾਗ 'ਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਦੇਸ਼...
ਭੁੱਖ ਨਾਲ ਹੋਈਆਂ ਮੌਤਾਂ 'ਤੇ ਸੁਪਰੀਮ ਕੋਰਟ ਨੇ ਸਾਰਿਆਂ ਸੂਬਿਆਂ ਨੂੰ ਜਾਰੀ ਕੀਤਾ ਨੋਟਿਸ
. . .  about 1 hour ago
ਨਵੀਂ ਦਿੱਲੀ, 9 ਦਸੰਬਰ- ਆਧਾਰ ਕਾਰਡ ਦੀ ਵਜ੍ਹਾ ਕਾਰਨ ਰਾਸ਼ਨ ਨਾ ਮਿਲਣ ਦੇ ਕਾਰਨ ਭੁੱਖ ਨਾਲ ਹੋਈਆਂ ਮੌਤਾਂ 'ਤੇ...
ਅਦਾਲਤ ਨੇ ਵਾਡਰਾ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ
. . .  about 1 hour ago
ਨਵੀਂ ਦਿੱਲੀ, 9 ਦਸੰਬਰ- ਦਿੱਲੀ ਦੀ ਇੱਕ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ 'ਤੇ ਚੱਲ ਰਹੇ ਕਾਂਗਰਸ ਦੀ ਜਨਰਲ ਸਕੱਤਰ ਰਾਬਰਟ ਵਾਡਰਾ ਨੂੰ...
ਦਿੱਲੀ : ਜਾਂਚ ਲਈ ਅਨਾਜ ਮੰਡੀ ਪਹੁੰਚੀ ਫੋਰੈਂਸਿਕ ਟੀਮ
. . .  about 1 hour ago
ਨਵੀਂ ਦਿੱਲੀ, 9 ਦਸੰਬਰ- ਫੋਰੈਂਸਿਕ ਟੀਮ ਜਾਂਚ ਲਈ ਦਿੱਲੀ ਦੀ ਅਨਾਜ ਮੰਡੀ 'ਚ ਸਥਿਤ ਫੈਕਟਰੀ ਦੀ ਇਮਾਰਤ 'ਚ ਪਹੁੰਚੀ ਹੈ। ਗੌਰਤਲਬ ਹੈ ਕਿ ਬੀਤੇ ਦਿਨ ਇਸ...
ਕੜਾਕੇ ਦੀ ਠੰਢ ਕਾਰਨ ਬਜ਼ੁਰਗ ਵਿਅਕਤੀ ਦੀ ਹੋਈ ਮੌਤ
. . .  about 2 hours ago
ਬਾਘਾਪੁਰਾਣਾ, 19 ਦਸੰਬਰ (ਬਲਰਾਜ ਸਿੰਗਲਾ)- ਕੜਾਕੇ ਦੀ ਠੰਢ ਕਾਰਨ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ...
ਵੋਟਿੰਗ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ, ਜਿਸ ਤੋਂ ਬਾਅਦ ਲੋਕ ਸਭਾ 'ਚ ਇਸ ਨੂੰ ਪੇਸ਼ ਕੀਤੇ ਜਾਣ ਨੂੰ...
ਕਾਂਗਰਸ ਨੇ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਿਆ- ਅਮਿਤ ਸ਼ਾਹ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਬਿੱਲ 2019 'ਤੇ ਬੋਲਦਿਆਂ ਕਿਹਾ ਕਿ ਇਸ ਬਿੱਲ ਦੀ ਲੋੜ ਕਿਉਂ ਪਈ? ਉਨ੍ਹਾਂ ਕਿਹਾ ਕਿ ਕਾਂਗਰਸ ਨੇ...
ਜਲੰਧਰ: ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਹੰਗਾਮਾ
. . .  about 2 hours ago
ਜਲੰਧਰ, 9 ਦਸੰਬਰ (ਚਿਰਾਗ਼)- ਜਲੰਧਰ ਦੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ...
ਦਿੱਲੀ : ਅਨਾਜ ਮੰਡੀ 'ਚ ਲੋਕਾਂ ਵਲੋਂ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਉੱਤਰੀ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਸਥਿਤ ਅਨਾਜ ਮੰਡੀ ਇਲਾਕੇ 'ਚ ਅੱਜ ਸਥਾਨਕ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਲੰਘੇ ਦਿਨ ਇਸੇ...
ਬਾਘਾਪੁਰਾਣਾ : ਨਗਰ ਨਿਗਮ ਦੇ ਵਿਹੜੇ 'ਚ ਮੱਚਿਆ ਘਮਸਾਣ
. . .  40 minutes ago
'ਆਪ' ਵਲੋਂ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਜਾਵੇਗਾ ਵਿਰੋਧ
. . .  about 3 hours ago
ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ, ਅਮਿਤ ਸ਼ਾਹ ਨੇ ਕਿਹਾ- ਹਰੇਕ ਸਵਾਲ ਦਾ ਜਵਾਬ ਦੇਵਾਂਗਾ
. . .  about 3 hours ago
ਮਹਿੰਗਾਈ ਦੇ ਮੁੱਦੇ 'ਤੇ 'ਆਪ' ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦੇ ਕੇ ਸੌਂਪੇ ਮੰਗ ਪੱਤਰ
. . .  about 3 hours ago
ਨਾਗਰਿਕਤਾ ਸੋਧ ਬਿੱਲ 'ਤੇ ਸੰਸਦ 'ਚ ਹੰਗਾਮਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਕੱਤਕ ਸੰਮਤ 551
ਵਿਚਾਰ ਪ੍ਰਵਾਹ: ਜਿਹੜਾ ਆਦਮੀ ਸੰਕਲਪ ਕਰ ਸਕਦਾ ਹੈ, ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। -ਐਮਰਸਨ

ਧਰਮ ਤੇ ਵਿਰਸਾ

ਜਿਥੇ ਗੁਰੂ ਨਾਨਕ ਦੇਵ ਜੀ ਨੂੰ 'ਨਾਨਕ ਲਾਮਾ' ਵਜੋਂ ਮੰਨਿਆ ਜਾਂਦਾ ਹੈ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਉਪਦੇਸ਼ ਦੇਣ ਲਈ ਦੇਸ਼-ਦੇਸ਼ਾਂਤਰਾਂ ਦਾ ਭਰਮਣ ਕੀਤਾ ਅਤੇ ਜਿਥੇ ਵੀ ਗਏ, ਉਥੋਂ ਦੀ ਭੁੱਲੀ-ਭਟਕੀ ਲੋਕਾਈ ਨੂੰ ਭਰਮਾਂ ਵਿਚੋਂ ਕੱਢ ਕੇ ਸਿੱਧੇ ਰਸਤੇ ਪਾਇਆ। ਗੁਰੂ ਪਾਤਸ਼ਾਹ ਉੱਤਰ ਵਿਚ ਬਾਕੂ (ਰੂਸ) ਤੱਕ, ਦੱਖਣ ਵਿਚ ਲੰਕਾ ਤੱਕ, ਪੂਰਬ ਵਿਚ ਚੀਨ ਤੱਕ ਅਤੇ ਪੱਛਮ ਵਿਚ ਰੋਮ (ਇਟਲੀ) ਤੱਕ ਗਏ। ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਵੱਖੋ-ਵੱਖ ਖਿੱਤਿਆਂ ਵਿਚ ਵੱਖ-ਵੱਖ ਤਰ੍ਹਾਂ ਦਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਮੁਸਲਮਾਨਾਂ ਨੇ ਆਪਣਾ ਪੀਰ, ਹਿੰਦੂਆਂ ਨੇ ਦੇਵਤਾ ਅਤੇ ਪੂਰਬੀ ਭਾਰਤ ਦੇ ਹਿੱਸਿਆਂ ਤੇ ਤਿੱਬਤ ਵਿਚ ਨਾਨਕ ਨਾਮ ਲੇਵਾ ਲੋਕਾਂ ਨੇ ਉਨ੍ਹਾਂ ਨੂੰ ਬੋਧੀਲਾਮਾ ਦੇ ਰੂਪ ਵਿਚ ਪੂਜਿਆ ਅਤੇ ਅੱਜ ਵੀ ਪੂਜ ਰਹੇ ਹਨ।
ਗੁਰੂ ਨਾਨਕ ਦੇਵ ਜੀ ਦਾ ਸੁਮੇਰ ਪਰਬਤ ਦੀ ਚੋਟੀ ਉੱਪਰ ਪਹੁੰਚਣ ਦਾ ਮਨੋਰਥ ਕੁਝ ਹੋਰ ਸੀ ਤੇ ਸਿੱਕਮ, ਭੂਟਾਨ ਅਤੇ ਪੂਰਬੀ ਤਿੱਬਤ ਵੱਲ ਜਾਣ ਦਾ ਮਕਸਦ ਕੁਝ ਹੋਰ ਸੀ। ਸੁਮੇਰ ਪਰਬਤ ਵਿਖੇ ਉੱਚ ਦਰਜੇ ਦੇ ਮਹਾਨ ਤਪੱਸਵੀ ਜੋਗੀ ਰਹਿੰਦੇ ਸਨ। ਗੁਰੂ ਨਾਨਕ ਦੇਵ ਜੀ ਚਾਹੁੰਦੇ ਸਨ ਕਿ ਇਨ੍ਹਾਂ ਜੋਗੀਆਂ ਨੂੰ ਮਿਲ ਕੇ ਆਪਣੇ ਸ਼ਬਦ ਸਿਧਾਂਤ ਦਾ ਪ੍ਰਭਾਵ ਇਨ੍ਹਾਂ 'ਤੇ ਇਸ ਤਰ੍ਹਾਂ ਪਾ ਕੇ ਪ੍ਰੇਰਿਆ ਜਾਵੇ ਕਿ ਉਹ ਆਪਣੇ ਤਪ ਤੇਜ਼ ਤੇ ਉੱਚ ਆਚਰਣ ਨੂੰ ਸਮਾਜ ਵਿਚ ਤਬਦੀਲੀ ਲਿਆਉਣ ਲਈ ਵਰਤਣ। ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਲਈ ਹਿਮਾਚਲ ਤੇ ਕਸ਼ਮੀਰ ਵਿਚੋਂ ਦੀ ਹੋ ਕੇ ਗਏ ਅਤੇ ਪੂਰਬੀ ਤਿੱਬਤ ਨੂੰ ਨਿਪਾਲ, ਸਿੱਕਮ, ਭੂਟਾਨ ਵਿਚੋਂ ਦੀ ਹੋ ਕੇ ਗਏ ਸਨ।
ਗੁਰੂ ਨਾਨਕ ਦੇਵ ਜੀ ਨੂੰ 'ਨਾਨਕ ਲਾਮਾ' ਕਹਿ ਕੇ ਅੱਜ ਵੀ ਗੁਰੂ ਨਾਨਕ ਨਾਮ ਲੇਵਾ ਲੋਕ ਯਾਦ ਕਰਦੇ ਹਨ। ਇਹ ਗੱਲ ਪੰਜਾਬੀਆਂ ਅਤੇ ਵਿਸ਼ੇਸ਼ ਤੌਰ 'ਤੇ ਸਿੱਖਾਂ ਲਈ ਬੜੀ ਅਜੀਬ ਅਤੇ ਹੈਰਾਨੀਜਨਕ ਲਗਦੀ ਹੈ ਕਿ ਗੁਰੂ ਨਾਨਕ ਨਾਮਲੇਵਾ ਸੰਗਤਾਂ ਦਾ ਵੱਡਾ ਹਿੱਸਾ ਗੁਰੂ ਨਾਨਕ ਦੇਵ ਜੀ ਨੂੰ 'ਨਾਨਕ ਲਾਮਾ' ਦੇ ਨਾਂਅ ਨਾਲ ਜਾਣਦਾ ਤੇ ਪੂਜਦਾ ਹੈ। ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਤਿੱਬਤ, ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਭੂਟਾਨ ਦੇ ਜਿਨ੍ਹਾਂ ਸਥਾਨਾਂ 'ਤੇ ਗਏ, ਉਨ੍ਹਾਂ ਇਲਾਕਿਆਂ ਦੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਲਾਮਾ ਦੇ ਰੂਪ ਵਿਚ ਜਾਣਦੇ ਹਨ, ਜਦਕਿ ਉਨ੍ਹਾਂ ਲੋਕਾਂ ਦਾ ਧਰਮ ਬੁੱਧ ਧਰਮ ਹੈ। ਪੂਰਬੀ ਤਿੱਬਤ ਵਿਚ ਗੁਰੂ ਨਾਨਕ ਦੇਵ ਜੀ ਦੀ ਪੂਜਾ ਕਈ ਬੋਧੀ ਮੰਦਰਾਂ ਵਿਚ ਹੁੰਦੀ ਹੈ। ਜਿਸ ਸਮੇਂ ਗੁਰੂ ਨਾਨਕ ਦੇਵ ਜੀ ਤਿੱਬਤ ਵਿਚ ਗਏ, ਉਸ ਸਮੇਂ ਤਿੱਬਤ ਵਿਚ ਦੋ ਮੁੱਖ ਫਿਰਕੇ ਸਨ, ਕਰਮਾ-ਪਾ (ਲਾਲ ਟੋਪੀ ਵਾਲੇ) ਅਤੇ ਗੈਲੂ-ਪਾ (ਪੀਲੀ ਟੋਪੀ ਵਾਲੇ)। ਇਨ੍ਹਾਂ ਦੋਵਾਂ ਫਿਰਕਿਆਂ ਵਿਚ ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਬੜੀ ਜੱਦੋ-ਜਹਿਦ ਹੋ ਰਹੀ ਸੀ। ਗੁਰੂ ਨਾਨਕ ਦੇਵ ਜੀ ਦੇ ਮਤ ਨੂੰ ਕਰਮਾ-ਪਾ ਫਿਰਕੇ ਨੇ ਅਪਣਾਇਆ, ਜੋ ਲਾਲ ਟੋਪੀ ਪਹਿਨਦੇ ਸਨ ਪਰ ਗੈਲੂ-ਪਾ (ਪੀਲੀ ਟੋਲੀ ਵਾਲੇ) ਫਿਰਕੇ ਨੇ ਗੁਰੂ ਨਾਨਕ ਦੇਵ ਜੀ ਦੇ ਮਤ ਦੀ ਵਿਰੋਧਤਾ ਕੀਤੀ। ਤਿੱਬਤ ਵਿਚ ਤਕਰੀਬਨ ਇਕ ਹਜ਼ਾਰ ਦੇ ਕਰੀਬ ਅਜਿਹੇ ਮੱਠ ਹਨ, ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਜੀਵਨ ਤਿੱਬਤੀ ਭਾਸ਼ਾ ਵਿਚ ਸੰਭਾਲ ਕੇ ਰੱਖੇ ਹੋਏ ਹਨ।
ਸਿੱਕਮ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਅਨੇਕਾਂ ਯਾਦਗਾਰਾਂ ਹਨ ਪਰ ਕੇਂਦਰੀ ਇਤਿਹਾਸਕ ਗੁਰਦੁਆਰਾ ਨਾਨਕ ਲਾਮਾ ਸਾਹਿਬ, ਸਿੱਖ ਧਰਮ ਵਿਚ ਬਹੁਤ ਮਹੱਤਵਰੱਖਦਾ ਹੈ। ਇਸ ਪਾਵਨ ਅਸਥਾਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸਿੱਕਮ ਦੀ ਰਾਜਧਾਨੀ ਗੰਗਟੋਕ ਤੋਂ ਸੌ ਮੀਲ ਉੱਤਰ ਵੱਲ ਇਕ ਮੱਠ ਹੈ, ਜਿਥੇ ਤਿੱਬਤ ਨੂੰ ਜਾਂਦਿਆਂ ਗੁਰੂ ਨਾਨਕ ਦੇਵ ਜੀ ਠਹਿਰੇ ਸਨ, ਉਥੇ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਯਾਦਾਂ ਅਜੇ ਤੱਕ ਕਾਇਮ ਹਨ। ਰਾਜਧਾਨੀ ਗੰਗਟੋਕ ਤੋਂ ਇਸ ਥਾਂ ਤੱਕ ਜਿਸ ਨੂੰ ਚੁੰਗਟਾਂਗ ਕਹਿੰਦੇ ਹਨ, ਪੱਕੀ ਸੜਕ ਬਣੀ ਹੋਈ ਹੈ। ਇਥੋਂ ਦੇ ਲੋਕ ਇਸ ਅਸਥਾਨ ਨੂੰ ਨਾਨਕ-ਟਾਂਗ ਕਹਿੰਦੇ ਹਨ। ਇਸ ਨਗਰ ਵਿਚ ਮਹਾਰਾਜ ਨੇ ਦੋ ਰਾਤਾਂ ਵਿਸ਼ਰਾਮ ਕੀਤਾ।
ਇਸ ਵਾਦੀ ਦੇ ਮੱਧ ਵਿਚ ਇਕ 30 ਫੁੱਟ ਉੱਚਾ ਤੇ 200 ਫੁੱਟ ਘੇਰੇ ਦਾ ਪੱਥਰ ਹੈ, ਜਿਸ ਉੱਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਿਸ਼ਾਨ ਹਨ। ਇਸ ਪੱਥਰ ਨੂੰ ਪੂਜਣਯੋਗ ਸਮਝ ਕੇ ਇਸ ਦੇ ਆਲੇ-ਦੁਆਲੇ 4 ਫੁੱਟ ਉੱਚੀ ਦੀਵਾਰ ਬਣਾਈ ਗਈ ਹੈ। ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜਦ ਚੁੰਗਟਾਂਗ (ਕਈ ਲੋਕ ਇਸ ਨੂੰ ਚੁੰਗਥਾਂਗ ਵੀ ਕਹਿੰਦੇ ਹਨ) ਆ ਰਹੇ ਸਨ ਤਾਂ ਰਸਤੇ ਵਿਚ ਇਕ ਰਾਕਸ਼ ਨੇ ਗੁਰੂ ਮਹਾਰਾਜ ਅਤੇ ਮਰਦਾਨੇ ਨੂੰ ਰੋਕਣਾ ਚਾਹਿਆ ਤਾਂ ਗੁਰੂ ਪਾਤਸ਼ਾਹ ਨੇ ਆਪਣੇ ਹੱਥ ਵਿਚ ਜੋ ਖੂੰਡੀ ਫੜੀ ਹੋਈ ਸੀ, ਉਸ ਖੂੰਡੀ ਦੇ ਇਸ਼ਾਰੇ ਨਾਲ ਰਾਕਸ਼ ਨੂੰ ਪਾਸੇ ਹਟ ਜਾਣ ਦਾ ਇਸ਼ਾਰਾ ਕੀਤਾ। ਕਿਹਾ ਜਾਂਦਾ ਹੈ ਕਿ ਉਹ ਰਾਕਸ਼ ਗੁੱਸੇ ਵਿਚ ਆ ਕੇ ਪਹਾੜੀ 'ਤੇ ਚੜ੍ਹ ਗਿਆ। ਗੁਰੂ ਨਾਨਕ ਦੇਵ ਜੀ ਚੁੰਗਟਾਂਗ ਦੀ ਖੁੱਲ੍ਹੀ ਜਗ੍ਹਾ ਜਿਥੇ ਹੁਣ ਗੁਰੂ ਪੰਥ ਦਾ ਨਿਸ਼ਾਨ ਝੂਲਦਾ ਹੈ, ਜ਼ਮੀਨ 'ਤੇ ਆ ਬੈਠੇ ਅਤੇ ਅਲਾਹੀ ਕੀਰਤਨ ਗਾਇਨ ਕਰਨ ਲੱਗੇ। ਉਹ ਰਾਕਸ਼ ਤਾਂ ਗੁੱਸੇ ਵਿਚ ਹੈ ਸੀ ਤਾਂ ਉਸ ਨੇ ਇਸ ਤਰ੍ਹਾਂ ਬੈਠਿਆਂ ਦੇਖ ਕੇ ਇਕ ਬਹੁਤ ਵੱਡਾ ਪੱਥਰ ਗੁਰੂ ਨਾਨਕ ਦੇਵ ਜੀ ਵੱਲ ਸੁੱਟਿਆ। ਇਸ ਤਰ੍ਹਾਂ ਪੱਥਰ ਨੂੰ ਰਿੜ੍ਹਦੇ ਆਉਂਦਿਆਂ ਦੇਖ ਕੇ ਮਰਦਾਨਾ ਕੁਝ ਘਬਰਾਇਆ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਮਰਦਾਨਿਆ, ਘਬਰਾ ਨਾ, ਇਹ ਤਾਂ ਬੈਠਣ ਲਈ ਆਸਨ ਆ ਰਿਹਾ ਹੈ। ਇਹ ਪੱਥਰ ਗੁਰੂ ਸਾਹਿਬ ਦੇ ਚਰਨਾਂ ਕੋਲ ਆ ਡਿਗਿਆ। ਜਦ ਗੁਰੂ ਪਾਤਸ਼ਾਹ ਉਸ ਪੱਥਰ 'ਤੇ ਬੈਠਣ ਲਈ ਚੜ੍ਹਨ ਲੱਗੇ ਤਾਂ ਉਹ ਪੱਥਰ ਨਰਮ ਹੋਣ ਕਾਰਨ ਗੁਰੂ ਸਾਹਿਬ ਦੇ ਚਰਨਾਂ ਦੇ ਨਿਸ਼ਾਨ ਉਸ ਉੱਪਰ ਪੈ ਗਏ, ਜੋ ਅੱਜ ਵੀ ਨਜ਼ਰ ਆਉਂਦੇ ਹਨ।
ਗੁਰੂ ਪਾਤਸ਼ਾਹ ਨੂੰ ਕੀਰਤਨ ਕਰਦਾ ਸੁਣ ਕੇ ਉਸ ਇਲਾਕੇ ਦੇ ਕੁਝ ਲੋਕ ਆ ਇਕੱਠੇ ਹੋਏ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹੋਏ ਗੁਰੂ ਸਾਹਿਬ ਦੇ ਛਕਣ ਲਈ ਕਈ ਤਰ੍ਹਾਂ ਦੇ ਪਦਾਰਥ ਭੇਟ ਕੀਤੇ। ਮਰਦਾਨਾ ਜੀ ਨੇ ਪੀਣ ਵਾਲੇ ਪਾਣੀ ਦੀ ਇੱਛਾ ਪ੍ਰਗਟ ਕੀਤੀ। ਉਸ ਸਮੇਂ ਉਸ ਵਾਦੀ ਵਿਚ ਵਗਦੀ ਨਦੀ ਦਾ ਪਾਣੀ ਬੜਾ ਗੰਧਲਾ ਸੀ। ਗੁਰੂ ਪਾਤਸ਼ਾਹ ਦੇ ਇਥੇ ਪੀਣ ਲਈ ਨਿਰਮਲ ਜਲ ਦਾ ਪ੍ਰਬੰਧ ਕੀਤਾ ਸੀ।
ਜਦ ਗੁਰੂ ਨਾਨਕ ਦੇਵ ਜੀ ਇਥੇ ਆਏ ਤਾਂ ਉਹ ਆਪਣੇ ਖਾਣ ਲਈ ਚੌਲ ਤੇ ਕੇਲੇ ਨਾਲ ਲਿਆਏ। ਇਸ ਇਲਾਕੇ ਵਿਚ ਪਹਿਲਾਂ ਨਾ ਕਦੇ ਚੌਲ ਹੁੰਦੇ ਸਨ, ਨਾ ਕੇਲੇ। ਗੁਰੂ ਸਾਹਿਬ ਨੇ ਉਥੋਂ ਦੇ ਲੋਕਾਂ ਨੂੰ ਚੌਲ ਤੇ ਕੇਲਾ ਬੀਜਣ ਲਈ ਦਿੱਤਾ। ਉਸ ਸਮੇਂ ਤੋਂ ਬਾਅਦ ਚੁੰਗਟਾਂਗ ਇਕ ਅਜਿਹੀ ਜਗ੍ਹਾ ਹੈ, ਜਿਸ ਦੇ 100 ਕਿਲੋਮੀਟਰ ਦੇ ਦਾਇਰੇ ਵਿਚ ਚੌਲਾਂ ਦੀ ਫਸਲ ਅਤੇ ਕੇਲੇ ਦੀ ਫਸਲ ਖੂਬ ਹੁੰਦੀ ਹੈ। ਪਹਿਲਾ ਬੀਜ ਗੁਰੂ ਸਾਹਿਬ ਨੇ ਉਸ ਅਸਥਾਨ ਦੇ ਅਹਾਤੇ ਵਿਚ ਆਪ ਬੀਜਿਆ ਸੀ। ਹੁਣ ਤੱਕ ਹਰ ਇਕ ਦੇ ਹਿਰਦੇ ਵਿਚ ਸ਼ੁਕਰਾਨਾ ਭਰੀ ਰਵਾਇਤ ਕਾਇਮ ਹੈ ਕਿ ਚੌਲ ਤੇ ਕੇਲਾ ਇਸ ਇਲਾਕੇ ਵਿਚ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਸਨ। ਇਥੋਂ ਦੇ ਲਾਮੇ ਗੁਰੂ ਸਾਹਿਬ ਦੇ ਸ਼ਰਧਾਲੂ ਤੇ ਪੁਜਾਰੀ ਹਨ। ਇਹ ਸਿੱਖ ਲਾਮੇ ਖੁੱਲ੍ਹਾ ਦਾੜ੍ਹਾ ਰੱਖਦੇ ਹਨ। ਸਿਰ 'ਤੇ ਕੇਸ ਹਨ ਤੇ ਪਿੱਛੇ ਕੇਸਾਂ ਦੀ ਇਕ ਗੁੱਤ ਹੁੰਦੀ ਹੈ।
ਹਿਮਾਲਿਆ ਦੀ ਐਵਰੈਸਟ ਚੋਟੀ ਦਾ ਜਿਥੇ ਆਖਰੀ ਪੜਾਅ ਹੈ, ਉਥੇ ਇਕ ਥਿਆਂਗ ਬੋਚੇ ਨਾਂਅ ਦਾ ਮੱਠ ਹੈ। ਇਸ ਤਿੱਬਤੀ ਲਾਮਿਆਂ ਦੇ ਮੱਠ ਵਿਚ ਗੁਰੂ ਨਾਨਕ ਦੇਵ ਜੀ ਸਬੰਧੀ ਲਿਖਤਾਂ ਤੇ ਪ੍ਰਾਚੀਨ ਤਸਵੀਰਾਂ ਸਾਂਭ ਕੇ ਰੱਖੀਆਂ ਹੋਈਆਂ ਹਨ। ਇਸ ਮੱਠ ਦੇ ਲਾਮਾ ਦਾ ਵਿਸ਼ਵਾਸ ਹੈ ਕਿ ਇਹ ਲਿਖਤਾਂ ਗੁਰੂ ਨਾਨਕ ਦੇਵ ਜੀ ਦੀਆਂ ਆਪਣੀਆਂ ਹਸਤ ਲਿਖਤਾਂ ਹਨ। ਐਵਰੈਸਟ 'ਤੇ ਜਾਣ ਵਾਲੀ ਟੀਮ ਦੇ ਮੈਂਬਰਾਂ ਨੂੰ ਉਸ ਲਾਮਾ ਨੇ ਇਨ੍ਹਾਂ ਹਸਤ ਲਿਖਤਾਂ ਦੇ ਦਰਸ਼ਨ ਕਰਵਾਏ। ਐਵਰੈਸਟ 'ਤੇ ਜਾਣ ਵਾਲੀ ਟੀਮ ਦਾ ਆਗੂ ਲਿਖਦਾ ਹੈ ਕਿ ਇਹ ਲਿਖਤਾਂ ਕੀਮਤੀ ਕੱਪੜਿਆਂ ਵਿਚ ਲਪੇਟ ਕੇ ਉਸ ਨੇ ਅਲਮਾਰੀ ਦੇ ਖਾਨਿਆਂ ਵਿਚ ਸੰਭਾਲ ਕੇ ਰੱਖੀਆਂ ਹੋਈਆਂ ਸਨ। ਉਹ ਲਿਖਦੇ ਹਨ ਕਿ 'ਇਸ ਲਾਮਾ ਦੇ ਮੰਦਰ ਵਿਚ ਵਾਯੂ ਮੰਡਲ ਬੜਾ ਸ਼ਾਂਤੀ, ਗੰਭੀਰਤਾ ਭਰਿਆ ਤੇ ਰਹੱਸਮਈ ਸੀ। ਕੰਧਾਂ ਉੱਤੇ ਰੰਗਦਾਰ ਤਸਵੀਰਾਂ ਲਟਕਦੀਆਂ ਸਨ। ਛੱਤ ਉੱਤੇ ਮਿਥਿਹਾਸਕ ਚਿੱਤਰ ਸਨ। ਅਨੇਕਾਂ ਬੁੱਤ ਕਈ ਧਾਤਾਂ ਵਿਚ ਚਿੱਤਰੇ ਹੋਏ ਪਏ ਸਨ। ਅਲਮਾਰੀ ਦੇ ਖਾਨਿਆਂ ਵਿਚ ਅਨੇਕਾਂ ਹੱਥ-ਲਿਖਤਾਂ ਮੌਜੂਦ ਸਨ। ਬੁੱਤ ਉਸ ਮੱਠ ਦੇ ਗੁਜ਼ਰ ਚੁੱਕੇ ਲਾਮਿਆਂ ਦੇ ਸਨ। ਉਨ੍ਹਾਂ ਵਿਚੋਂ ਇਕ ਬੁੱਤ ਰਿਪੰਚੋ ਗੁਰੂ ਨਾਨਕ ਦਾ ਸੀ। ਤਿੱਬਤੀ ਗੁਰੂ ਨਾਨਕ ਨੂੰ ਰਿੰਪੋਚੇ ਗੁਰੂ ਕਹਿੰਦੇ ਹਨ।'
ਤਿੱਬਤ ਵਿਚ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਰਿਪੰਚੋ ਦੇ ਰੂਪ ਵਿਚ ਪੂਜਿਆ ਜਾਂਦਾ ਹੈ। ਇਕ ਤਿੱਬਤੀ ਗ੍ਰੰਥ ਵਿਚ ਗੁਰੂ ਨਾਨਕ ਜੀ ਬਾਰੇ ਵੇਰਵਾ ਦਿੱਤਾ ਮਿਲਦਾ ਹੈ, 'ਮਹਾਨ ਸਿੰਧਾਚਾਰੀਆ, ਜਿਸ ਨੇ ਬੁੱਧ ਧਰਮ ਤਿੱਬਤ ਤੇ ਚੀਨ ਵਿਚ ਫੈਲਾਇਆ, ਗੁਰੂ ਰਿਪੰਚੇ ਭਾਵ ਅਨਮੋਲ ਅਧਿਆਪਕ ਹੈ, ਉਹ ਕੇਵਲ ਉਪਜ ਹੈ ਅਤੇ ਉਸ ਦਾ ਆਤਮਕ ਜਨਮ ਸੋਨ ਮੰਦਰ ਅੰਮ੍ਰਿਤਸਰ ਦੇ ਮਹਾਨ ਸਰੋਵਰ ਨਾਲ ਸਬੰਧਤ ਹੈ... ਇਸ ਕਰਕੇ ਤਿੱਬਤੀਆਂ ਦਾ ਇਹ ਫਿਰਕਾ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੇ ਇਸ਼ਨਾਨ ਲਈ ਔਖੇ ਪੈਂਡੇ ਤੈਅ ਕਰਕੇ ਪਹੁੰਚਦਾ ਰਿਹਾ ਹੈ। ਤਿੱਬਤੀ ਗੁਰੂ ਨਾਨਕ ਦੇਵ ਜੀ ਨੂੰ ਮਹਾਤਮਾ ਬੁੱਧ ਦਾ ਅੱਠਵਾਂ ਅਵਤਾਰ ਸਮਝਦੇ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਆਪਣੇ ਇਸ਼ਟ ਦਾ ਆਤਮਿਕ ਜਨਮਦਾਤਾ ਮੰਨਦੇ ਹਨ।'
ਡਾ: ਤਰਲੋਚਨ ਸਿੰਘ ਆਪਣੀ ਲਿਖਤ 'ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ' ਵਿਚ ਲਿਖਦੇ ਹਨ, 'ਉਸ ਨੇ 1960 ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਕੁਝ ਤਿੱਬਤੀ ਬੈਠੇ ਦੇਖੇ। ਉਨ੍ਹਾਂ ਵਿਚੋਂ ਇਕ ਕਿਸੇ ਹੱਥਲਿਖਤ ਗ੍ਰੰਥ ਦਾ ਪਾਠ ਕਰ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਉਹ ਕਿਸ ਚੀਜ਼ ਦਾ ਪਾਠ ਕਰ ਰਿਹਾ ਹੈ? ਪਰ ਉਸ ਨੂੰ ਹਿੰਦੁਸਤਾਨੀ ਨਹੀਂ ਸੀ ਆਉਂਦੀ। ਉਸ ਨੇ ਹੱਥ ਨਾਲ ਇਸ ਗੱਲ ਦਾ ਇਸ਼ਾਰਾ ਕੀਤਾ। ਨੇੜੇ ਬੈਠਾ ਇਕ ਤਿੱਬਤੀ ਚੰਗੀ ਅੰਗਰੇਜ਼ੀ ਜਾਣਦਾ ਸੀ। ਜਦ ਉਸ ਰਾਹੀਂ ਮੈਂ ਪੁੱਛਿਆ ਕਿ ਉਸ ਪੁਸਤਕ ਵਿਚ ਕੀ ਲਿਖਿਆ ਹੈ ਤਾਂ ਉਸ ਨੇ ਉੱਤਰ ਦਿੱਤਾ ਕਿ ਇਸ ਵਿਚ ਦਸਾਂ ਹੀ ਗੁਰੂ ਸਾਹਿਬਾਨ ਦੀ ਮਹਿਮਾ ਤੇ ਇਤਿਹਾਸ ਲਿਖੇ ਹੋਏ ਹਨ। ਉਸ ਨੇ ਸਮਝਾਇਆ ਕਿ ਤਿੱਬਤੀ ਭਾਸ਼ਾ ਵਿਚ ਹਰ ਗੁਰੂ ਸਾਹਿਬ ਦਾ ਅਸਲੀ ਨਾਂਅ ਵੀ ਹੈ ਤੇ ਨਾਲ ਹੀ ਉਨ੍ਹਾਂ ਦਾ ਗੁਣ-ਪ੍ਰਗਟਾਵਲ ਨਾਂਅ ਵੀ ਹੈ।'
'ਮੈਂ ਉਸ ਤਿੱਬਤੀ ਤੋਂ ਉਹ ਗ੍ਰੰਥ ਖਰੀਦਣਾ ਚਾਹਿਆ। ਪਰ ਉਹ ਪੰਜ ਗ੍ਰੰਥੀ ਜਿੰਨੀ ਹੱਥਲਿਖਤ ਪੋਥੀ 500 ਰੁਪਏ ਨੂੰ ਵੀ ਦੇਣ ਨੂੰ ਤਿਆਰ ਨਹੀਂ ਸੀ। ਉਸ ਫਟੇ ਚੀਥੜੇ ਕੱਪੜੇ ਪਹਿਰਾਵੇ ਵਾਲੇ ਪੋਥੀ ਦੇ ਮਾਲਕ ਤਿੱਬਤੀ ਨੇ ਉੱਤਰ ਦਿੱਤਾ, 'ਇਹ ਪੋਥੀ ਮੇਰੇ ਲਈ ਮੇਰੀ ਜ਼ਿੰਦਗੀ ਜਿੰਨੀ ਹੀ ਕੀਮਤੀ ਹੈ।' ਉਸ ਸਮੇਂ ਮੈਨੂੰ ਇੰਜ ਮਹਿਸੂਸ ਹੋਇਆ ਕਿ ਉਸ ਸ਼ਾਮ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਚੱਕਰ ਲਾ ਰਹੇ ਰੰਗੀਲੇ, ਭੜਕੀਲੇ, ਸ਼ਾਹੀ ਠਾਠ ਨਾਲ ਫਿਰ ਰਹੇ ਪੰਜਾਬੀਆਂ ਨਾਲੋਂ ਇਹ ਫਟੇ-ਚੀਥੜੇ ਕੱਪੜਿਆਂ ਵਾਲਾ ਤਿੱਬਤੀ ਸਭ ਤੋਂ ਦੌਲਤਮੰਦ ਤੇ ਸਵੈਮਾਣ ਨਾਲ ਅਮੀਰ ਪੁਰਸ਼ ਸੀ। ਮੈਂ ਮਹਿਸੂਸ ਕੀਤਾ ਕਿ ਮੈਂ ਉਸ ਨੂੰ ਉਸ ਪੋਥੀ ਦਾ 500 ਰੁਪਿਆ ਪੇਸ਼ ਕਰਕੇ ਨਾ ਸਿਰਫ ਉਸ ਦੇਵਤਾ ਸਰੂਪ ਤਿੱਬਤੀ ਦਾ, ਬਲਕਿ ਉਸ ਦੇ ਪਿਆਰੇ ਇਸ਼ਟ ਦਾ ਵੀ ਨਿਰਾਦਰ ਕੀਤਾ ਹੈ।'
ਭੂਟਾਨ ਦੀ ਪਾਰੋ ਵਾਦੀ ਵਿਚ ਉੱਚੀ ਪਹਾੜੀ ਦੀ ਵੱਖੀ ਉੱਤੇ ਇਕ ਐਸਾ ਮੱਠ ਹੈ, ਜਿਸ ਨੂੰ ਸ਼ੇਰ ਦਾ ਆਲ੍ਹਣਾ ਕਿਹਾ ਜਾਂਦਾ ਹੈ। ਇਹ ਗੁਰੂ ਰਿਪੰਚੇ ਨਾਨਕ ਦਾ ਬੈਕੁੰਠ ਭਵਨ ਮੰਨਿਆ ਜਾਂਦਾ ਹੈ। ਹੋ ਸਕਦਾ ਕਿ ਇਥੇ ਪਹਿਲਾਂ ਹੀ ਕੋਈ ਮੱਠ ਸੀ। ਗੁਰੂ ਨਾਨਕ ਦੇਵ ਜੀ ਇਥੇ ਠਹਿਰੇ ਤੇ ਇਥੋਂ ਦੇ ਲਾਮਿਆਂ ਨਾਲ ਗਿਆਨ ਚਰਚਾ ਕੀਤੀ। ਗੁਰੂ ਨਾਨਕ ਦੇਵ ਜੀ ਤਿੱਬਤ ਦੇ ਅਨੇਕਾਂ ਥਾਵਾਂ 'ਤੇ ਗਏ। ਗੁਰੂ ਪਾਤਸ਼ਾਹ ਦਾ ਇਤਿਹਾਸ ਤੇ ਉਨ੍ਹਾਂ ਦੇ ਬਚਨ ਕਿਸੇ ਨਾ ਕਿਸੇ ਰੂਪ ਵਿਚ ਅਜੇ ਵੀ ਕਈ ਮੱਠਾਂ ਵਿਚ ਉਨ੍ਹਾਂ ਨੇ ਸੰਭਾਲੇ ਹੋਏ ਹਨ। ਉੱਤਰ-ਪੂਰਬੀ ਖਿੱਤੇ ਵਿਚ ਗੁਰੂ ਨਾਨਕ ਦੇਵ ਜੀ ਦੀ ਯਾਦ ਉਨ੍ਹਾਂ ਲੋਕਾਂ ਨੇ ਵਧੀਆ ਢੰਗ ਨਾਲ ਸਾਂਭੀ ਹੋਈ ਹੈ। ਉਨ੍ਹਾਂ ਦੇ ਇਤਿਹਾਸ ਅਤੇ ਸੱਭਿਆਚਾਰ ਉੱਪਰ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿਚ ਦਿਖਾਈ ਦਿੰਦਾ ਹੈ।


-ਬਠਿੰਡਾ। ਮੋਬਾ: 98155-33725


ਖ਼ਬਰ ਸ਼ੇਅਰ ਕਰੋ

ਸਿਦਕ, ਹਲੀਮੀ ਅਤੇ ਰਜ਼ਾ ਦੀ ਮੂਰਤ ਸਨ ਮਾਤਾ ਸੁਲੱਖਣੀ

ਇਸ ਵਕਤ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਸੁਲਤਾਨਪੁਰ 'ਤੇ ਕੇਂਦਰਿਤ ਹਨ। 550 ਸਾਲਾ ਸ਼ਤਾਬਦੀ ਦੇ ਅਵਸਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਫਲਸਫ਼ੇ ਨੂੰ ਪ੍ਰਚਾਰਿਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੇ ਪਾਤਰਾਂ ਵਿਚੋਂ ਜਗਤ ਮਾਤਾ, ਮਾਤਾ ...

ਪੂਰੀ ਖ਼ਬਰ »

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬਾਬਾ ਹਨੂਮਾਨ ਸਿੰਘ

ਨਿਹੰਗ ਸਿੰਘਾਂ ਨੂੰ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੀਆਂ ਲਾਡਲੀਆਂ ਫੌਜਾਂ ਹੋਣ ਦਾ ਮਾਣ ਪ੍ਰਾਪਤ ਹੈ। ਧਰਮ ਯੁੱਧਾਂ ਅਤੇ ਆਜ਼ਾਦੀ ਦੇ ਸੰਗਰਾਮ ਵਿਚ ਇਨ੍ਹਾਂ ਦੀਆਂ ਬੇਮਿਸਾਲ ਕੁਰਬਾਨੀਆਂ ਹਨ। ਨੀਲੇ ਬਾਣਿਆਂ ਅਤੇ ਅਸਤਰਾਂ-ਸ਼ਸਤਰਾਂ ਨਾਲ ਸਜੇ, ਮਹਾਨ ਪਵਿੱਤਰ ਜੀਵਨ ...

ਪੂਰੀ ਖ਼ਬਰ »

ਕੀ ਰਾਜ਼ ਹੈ ਸੁਲਤਾਨਪੁਰ ਲੋਧੀ ਦੀ ਇਸ ਇਮਾਰਤ ਦਾ?

ਸੁਲਤਾਨਪੁਰ ਲੋਧੀ ਪ੍ਰਾਚੀਨ ਸਮਿਆਂ ਤੋਂ ਪੰਜਾਬ ਦਾ ਬਹੁਤ ਮਹੱਤਵਪੂਰਨ ਸ਼ਹਿਰ ਰਿਹਾ ਹੈ। ਹਿਊਨ ਸਾਂਗ ਦੇ ਦੱਸਣ ਅਨੁਸਾਰ ਉਹ ਜਦੋਂ 634 ਈ: ਦੇ ਕਰੀਬ ਇਥੇ ਆਇਆ ਤਾਂ ਉਸ ਵੇਲੇ ਇਹ ਤਮਸਵਨ ਦੇ ਨਾਂਅ ਨਾਲ ਘੁੱਗ ਵਸਦਾ ਸ਼ਹਿਰ ਸੀ। ਹਿਊਨ ਸਾਂਗ ਕਿਉਂਕਿ ਆਪ ਇਕ ਵੱਡਾ ਬੋਧੀ ...

ਪੂਰੀ ਖ਼ਬਰ »

ਸੁਰੱਖਿਅਤ ਹਨ ਸ਼ੇਰ-ਏ-ਪੰਜਾਬ ਦੇ ਇਤਿਹਾਸਕ ਦਸਤਾਵੇਜ਼

ਸੰਨ 1971 ਵਿਚ ਅਜਾਇਬ-ਘਰ ਵਿਚ ਤਬਦੀਲ ਕੀਤੇ ਗਏ ਅੰਮ੍ਰਿਤਸਰ ਦੇ ਰਾਮ ਬਾਗ਼ (ਕੰਪਨੀ ਬਾਗ) ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ (ਗਰਮੀਆਂ ਦੇ ਮਹਿਲ) ਵਿਚ ਸਿੱਖ ਦਰਬਾਰ ਤੇ ਵਿਸ਼ੇਸ਼ ਤੌਰ 'ਤੇ ਸ਼ੇਰ-ਏ-ਪੰਜਾਬ ਨਾਲ ਸਬੰਧਿਤ ਕੁਲ 712 ਵਸਤੂਆਂ ਨੂੰ ਪ੍ਰਦਰਸ਼ਨੀ ਹਿਤ ਰੱਖਿਆ ...

ਪੂਰੀ ਖ਼ਬਰ »

ਜਨਮ ਦਿਹਾੜੇ 'ਤੇ ਵਿਸ਼ੇਸ਼

ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ

ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਗੁਰੂ-ਘਰ ਦੀ ਸੇਵਾ ਵਜੋਂ ਹਰਫ ਲਿਖਾਉਣ ਵਾਲੇ, 6 ਗੁਰੂ ਸਾਹਿਬਾਨ ਦੇ ਆਪਣੇ ਦੀਦਿਆਂ ਨਾਲ ਦਰਸ਼ਨ ਦੀਦਾਰੇ ਕਰਨ ਵਾਲੇ ਅਤੇ ਪੁੱਤਰਾਂ ਦੇ ਦਾਨੀ ਵਜੋਂ ਜਾਣੇ ਜਾਂਦੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ, 1563 ...

ਪੂਰੀ ਖ਼ਬਰ »

ਦਮਦਮੀ ਟਕਸਾਲ ਦੇ ਹੈੱਡ ਕੁਆਰਟਰ

ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ ਇਤਿਹਾਸ

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਦਮਦਮੀ ਟਕਸਾਲ ਦੇ ਮੌਜੂਦਾ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ 20ਵੀਂ ਸਦੀ ਦਾ ਅਧਿਆਤਮਵਾਦ ਅਤੇ ਸਿੱਖ ਸੰਘਰਸ਼ ਦਾ ਕੇਂਦਰ ਬਿੰਦੂ ਰਿਹਾ ਹੈ। ਇਥੋਂ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਨੇ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥

'ਜਪੁ'-ਪਉੜੀ ਸੱਤਵੀਂ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥ ਨਾਨਕ ਨਿਰਗੁਣਿ ...

ਪੂਰੀ ਖ਼ਬਰ »

ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਧਾਰਮਿਕ ਅਤੇ ਰਾਜਸੀ ਸਥਿਤੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਸਕਤਾ ਸੀਹੁ ਮਾਰੇ ਪੈ ਵਗੈ ਖਸਮੇ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਇ ਕੁਤੀ ਮੁਇਆ ਸਾਰ ਨਾ ਕਾਈ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥ ੨॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਸੋਚੋ ਤੇ ਵਿਚਾਰੋ (ਲੇਖ ਸੰਗ੍ਰਹਿ) ਲੇਖਿਕਾ : ਅਮਰ ਕੌਰ ਬੇਦੀ ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ। ਪੰਨੇ : 56, ਮੁੱਲ : ਭੇਟਾ ਰਹਿਤ ਸੰਪਰਕ : 98159-26489 ਪੁਸਤਕ 'ਸੋਚੋ ਤੇ ਵਿਚਾਰੋ' ਅਮਰ ਕੌਰ ਬੇਦੀ ਦੀ ਪਲੇਠੀ ਪੁਸਤਕ ਹੈ। ਲੇਖਿਕਾ ਜੀਵਨ ਭਰ ਅਧਿਆਪਨ ਦੇ ਕਿੱਤੇ ...

ਪੂਰੀ ਖ਼ਬਰ »

ਨਾਗਣੀ ਮਾਤਾ ਮੰਦਰ 'ਕੰਢਵਾਲ' ਕਾਂਗੜਾ

ਅੱਜ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਵੀ ਕਰੋੜਾਂ ਲੋਕਾਂ ਦੀਆਂ ਆਸਥਾਵਾਂ ਉਨ੍ਹਾਂ ਨੂੰ ਸ਼ਰਧਾਪੂਰਵਕ ਸਾਕਾਰਾਤਮਕ ਬਲ ਪ੍ਰਦਾਨ ਕਰ ਰਹੀਆਂ ਹਨ। ਆਸਥਾ ਕਾਰਨ ਹੀ ਸ਼ਰਧਾਲੂ ਹੇਮਕੁੰਟ ਸਾਹਿਬ ਤੇ ਅਮਰਨਾਥ ਵਰਗੀਆਂ ਕਠਿਨ ਯਾਤਰਾਵਾਂ ਵੀ ਸਹਿਜ ਹੀ ਕਰ ਲੈਂਦੇ ਹਨ। ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX