ਤਾਜਾ ਖ਼ਬਰਾਂ


ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  2 minutes ago
ਬੈਂਗਲੁਰੂ, 9 ਦਸੰਬਰ- ਕਰਨਾਟਕ ਦੀਆਂ 15 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਕਾਂਗਰਸ ਵਿਧਾਇਕ ਦਲ ਦੇ ਨੇਤਾ...
ਬੰਬ ਧਮਾਕੇ ਦੇ ਮਾਮਲੇ 'ਚ ਭਾਈ ਹਵਾਰਾ ਬਰੀ
. . .  10 minutes ago
ਲੁਧਿਆਣਾ, 9 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਸਾਲ 1995 'ਚ ਘੰਟਾ ਘਰ ਵਿਖੇ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਭਾਈ ਜਗਤਾਰ ਸਿੰਘ ਹਵਾਰਾ...
ਕਰਨਾਟਕ ਵਿਧਾਨ ਸਭਾ ਚੋਣਾਂ : 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਭਾਜਪਾ
. . .  19 minutes ago
ਬੈਂਗਲੁਰੂ, 9 ਦਸੰਬਰ- ਕਰਨਾਟਕ ਵਿਧਾਨ ਸਭਾ ਉਪ ਚੋਣਾਂ ਦੀਆਂ 15 ਸੀਟਾਂ 'ਤੇ ਗਿਣਤੀ ਜਾਰੀ ਹੈ। ਹੁਣ ਤੱਕ 6 ਸੀਟਾਂ 'ਤੇ ਭਾਜਪਾ ਜਿੱਤ ਚੁੱਕੀ ਹੈ ਅਤੇ 6 ਸੀਟਾਂ '...
ਸੁਪਰੀਮ ਕੋਰਟ ਨੇ ਦਿੱਲੀ 'ਚ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾਈ
. . .  35 minutes ago
ਨਵੀਂ ਦਿੱਲੀ, 9 ਦਸੰਬਰ- ਸੁਪਰੀਮ ਕੋਰਟ ਨੇ ਦਿੱਲੀ-ਐੱਨ. ਸੀ. ਆਰ. 'ਚ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾ ਦਿੱਤੀ ਹੈ। ਹੁਣ ਸਵੇਰੇ 6 ਵਜੇ ਤੋਂ ਸ਼ਾਮੀਂ 6 ਵਜੇ...
ਰਾਹੁਲ ਬੋਲੇ- ਔਰਤਾਂ ਨੂੰ ਬਾਹਰ ਨਿਕਲਣ 'ਚ ਡਰ, ਕਿਹੋ ਜਿਹੀ ਰੱਖਿਆ ਕਰ ਰਹੇ ਪ੍ਰਧਾਨ ਮੰਤਰੀ?
. . .  57 minutes ago
ਰਾਂਚੀ, 9 ਦਸੰਬਰ- ਝਾਰਖੰਡ ਦੇ ਹਜਾਰੀਬਾਗ 'ਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਦੇਸ਼...
ਭੁੱਖ ਨਾਲ ਹੋਈਆਂ ਮੌਤਾਂ 'ਤੇ ਸੁਪਰੀਮ ਕੋਰਟ ਨੇ ਸਾਰਿਆਂ ਸੂਬਿਆਂ ਨੂੰ ਜਾਰੀ ਕੀਤਾ ਨੋਟਿਸ
. . .  58 minutes ago
ਨਵੀਂ ਦਿੱਲੀ, 9 ਦਸੰਬਰ- ਆਧਾਰ ਕਾਰਡ ਦੀ ਵਜ੍ਹਾ ਕਾਰਨ ਰਾਸ਼ਨ ਨਾ ਮਿਲਣ ਦੇ ਕਾਰਨ ਭੁੱਖ ਨਾਲ ਹੋਈਆਂ ਮੌਤਾਂ 'ਤੇ...
ਅਦਾਲਤ ਨੇ ਵਾਡਰਾ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ
. . .  about 1 hour ago
ਨਵੀਂ ਦਿੱਲੀ, 9 ਦਸੰਬਰ- ਦਿੱਲੀ ਦੀ ਇੱਕ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ 'ਤੇ ਚੱਲ ਰਹੇ ਕਾਂਗਰਸ ਦੀ ਜਨਰਲ ਸਕੱਤਰ ਰਾਬਰਟ ਵਾਡਰਾ ਨੂੰ...
ਦਿੱਲੀ : ਜਾਂਚ ਲਈ ਅਨਾਜ ਮੰਡੀ ਪਹੁੰਚੀ ਫੋਰੈਂਸਿਕ ਟੀਮ
. . .  about 1 hour ago
ਨਵੀਂ ਦਿੱਲੀ, 9 ਦਸੰਬਰ- ਫੋਰੈਂਸਿਕ ਟੀਮ ਜਾਂਚ ਲਈ ਦਿੱਲੀ ਦੀ ਅਨਾਜ ਮੰਡੀ 'ਚ ਸਥਿਤ ਫੈਕਟਰੀ ਦੀ ਇਮਾਰਤ 'ਚ ਪਹੁੰਚੀ ਹੈ। ਗੌਰਤਲਬ ਹੈ ਕਿ ਬੀਤੇ ਦਿਨ ਇਸ...
ਕੜਾਕੇ ਦੀ ਠੰਢ ਕਾਰਨ ਬਜ਼ੁਰਗ ਵਿਅਕਤੀ ਦੀ ਹੋਈ ਮੌਤ
. . .  about 1 hour ago
ਬਾਘਾਪੁਰਾਣਾ, 19 ਦਸੰਬਰ (ਬਲਰਾਜ ਸਿੰਗਲਾ)- ਕੜਾਕੇ ਦੀ ਠੰਢ ਕਾਰਨ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ...
ਵੋਟਿੰਗ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ
. . .  1 minute ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ, ਜਿਸ ਤੋਂ ਬਾਅਦ ਲੋਕ ਸਭਾ 'ਚ ਇਸ ਨੂੰ ਪੇਸ਼ ਕੀਤੇ ਜਾਣ ਨੂੰ...
ਕਾਂਗਰਸ ਨੇ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਿਆ- ਅਮਿਤ ਸ਼ਾਹ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਬਿੱਲ 2019 'ਤੇ ਬੋਲਦਿਆਂ ਕਿਹਾ ਕਿ ਇਸ ਬਿੱਲ ਦੀ ਲੋੜ ਕਿਉਂ ਪਈ? ਉਨ੍ਹਾਂ ਕਿਹਾ ਕਿ ਕਾਂਗਰਸ ਨੇ...
ਜਲੰਧਰ: ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਹੰਗਾਮਾ
. . .  about 2 hours ago
ਜਲੰਧਰ, 9 ਦਸੰਬਰ (ਚਿਰਾਗ਼)- ਜਲੰਧਰ ਦੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ...
ਦਿੱਲੀ : ਅਨਾਜ ਮੰਡੀ 'ਚ ਲੋਕਾਂ ਵਲੋਂ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਉੱਤਰੀ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਸਥਿਤ ਅਨਾਜ ਮੰਡੀ ਇਲਾਕੇ 'ਚ ਅੱਜ ਸਥਾਨਕ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਲੰਘੇ ਦਿਨ ਇਸੇ...
ਬਾਘਾਪੁਰਾਣਾ : ਨਗਰ ਨਿਗਮ ਦੇ ਵਿਹੜੇ 'ਚ ਮੱਚਿਆ ਘਮਸਾਣ
. . .  22 minutes ago
ਬਾਘਾਪੁਰਾਣਾ, 9 ਦਸੰਬਰ (ਬਲਰਾਜ ਸਿੰਗਲਾ)- ਅੱਜ ਸਥਾਨਕ ਸ਼ਹਿਰ ਦੇ ਲੋਕਾਂ ਅੰਦਰ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ...
'ਆਪ' ਵਲੋਂ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਜਾਵੇਗਾ ਵਿਰੋਧ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਆਮ ਆਦਮੀ ਪਾਰਟੀ ਵਲੋਂ ਸੰਸਦ 'ਚ ਨਾਗਰਿਕਤਾ ਸੋਧ ਬਿੱਲ 2019 ਦਾ...
ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ, ਅਮਿਤ ਸ਼ਾਹ ਨੇ ਕਿਹਾ- ਹਰੇਕ ਸਵਾਲ ਦਾ ਜਵਾਬ ਦੇਵਾਂਗਾ
. . .  about 2 hours ago
ਮਹਿੰਗਾਈ ਦੇ ਮੁੱਦੇ 'ਤੇ 'ਆਪ' ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦੇ ਕੇ ਸੌਂਪੇ ਮੰਗ ਪੱਤਰ
. . .  about 2 hours ago
ਨਾਗਰਿਕਤਾ ਸੋਧ ਬਿੱਲ 'ਤੇ ਸੰਸਦ 'ਚ ਹੰਗਾਮਾ
. . .  about 3 hours ago
ਨਾਗਰਿਕਤਾ ਸੋਧ ਬਿੱਲ 'ਤੇ ਵਿਰੋਧੀ ਧਿਰ ਨੂੰ ਬੋਲਣ ਦਾ ਪੂਰਾ ਮੌਕਾ ਦੇਵਾਂਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਨਾਗਰਿਕਤਾ ਸੋਧ ਬਿੱਲ 'ਤੇ ਹਰੇਕ ਸਵਾਲ ਦਾ ਜਵਾਬ ਦੇਵਾਂਗਾ- ਅਮਿਤ ਸ਼ਾਹ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਕੱਤਕ ਸੰਮਤ 551
ਵਿਚਾਰ ਪ੍ਰਵਾਹ: ਜਿਹੜਾ ਆਦਮੀ ਸੰਕਲਪ ਕਰ ਸਕਦਾ ਹੈ, ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। -ਐਮਰਸਨ

ਧਰਮ ਤੇ ਵਿਰਸਾ

ਜਿਥੇ ਗੁਰੂ ਨਾਨਕ ਦੇਵ ਜੀ ਨੂੰ 'ਨਾਨਕ ਲਾਮਾ' ਵਜੋਂ ਮੰਨਿਆ ਜਾਂਦਾ ਹੈ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਉਪਦੇਸ਼ ਦੇਣ ਲਈ ਦੇਸ਼-ਦੇਸ਼ਾਂਤਰਾਂ ਦਾ ਭਰਮਣ ਕੀਤਾ ਅਤੇ ਜਿਥੇ ਵੀ ਗਏ, ਉਥੋਂ ਦੀ ਭੁੱਲੀ-ਭਟਕੀ ਲੋਕਾਈ ਨੂੰ ਭਰਮਾਂ ਵਿਚੋਂ ਕੱਢ ਕੇ ਸਿੱਧੇ ਰਸਤੇ ਪਾਇਆ। ਗੁਰੂ ਪਾਤਸ਼ਾਹ ਉੱਤਰ ਵਿਚ ਬਾਕੂ (ਰੂਸ) ਤੱਕ, ਦੱਖਣ ਵਿਚ ਲੰਕਾ ਤੱਕ, ਪੂਰਬ ...

ਪੂਰੀ ਖ਼ਬਰ »

ਸਿਦਕ, ਹਲੀਮੀ ਅਤੇ ਰਜ਼ਾ ਦੀ ਮੂਰਤ ਸਨ ਮਾਤਾ ਸੁਲੱਖਣੀ

ਇਸ ਵਕਤ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਸੁਲਤਾਨਪੁਰ 'ਤੇ ਕੇਂਦਰਿਤ ਹਨ। 550 ਸਾਲਾ ਸ਼ਤਾਬਦੀ ਦੇ ਅਵਸਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਫਲਸਫ਼ੇ ਨੂੰ ਪ੍ਰਚਾਰਿਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੇ ਪਾਤਰਾਂ ਵਿਚੋਂ ਜਗਤ ਮਾਤਾ, ਮਾਤਾ ...

ਪੂਰੀ ਖ਼ਬਰ »

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬਾਬਾ ਹਨੂਮਾਨ ਸਿੰਘ

ਨਿਹੰਗ ਸਿੰਘਾਂ ਨੂੰ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੀਆਂ ਲਾਡਲੀਆਂ ਫੌਜਾਂ ਹੋਣ ਦਾ ਮਾਣ ਪ੍ਰਾਪਤ ਹੈ। ਧਰਮ ਯੁੱਧਾਂ ਅਤੇ ਆਜ਼ਾਦੀ ਦੇ ਸੰਗਰਾਮ ਵਿਚ ਇਨ੍ਹਾਂ ਦੀਆਂ ਬੇਮਿਸਾਲ ਕੁਰਬਾਨੀਆਂ ਹਨ। ਨੀਲੇ ਬਾਣਿਆਂ ਅਤੇ ਅਸਤਰਾਂ-ਸ਼ਸਤਰਾਂ ਨਾਲ ਸਜੇ, ਮਹਾਨ ਪਵਿੱਤਰ ਜੀਵਨ ...

ਪੂਰੀ ਖ਼ਬਰ »

ਕੀ ਰਾਜ਼ ਹੈ ਸੁਲਤਾਨਪੁਰ ਲੋਧੀ ਦੀ ਇਸ ਇਮਾਰਤ ਦਾ?

ਸੁਲਤਾਨਪੁਰ ਲੋਧੀ ਪ੍ਰਾਚੀਨ ਸਮਿਆਂ ਤੋਂ ਪੰਜਾਬ ਦਾ ਬਹੁਤ ਮਹੱਤਵਪੂਰਨ ਸ਼ਹਿਰ ਰਿਹਾ ਹੈ। ਹਿਊਨ ਸਾਂਗ ਦੇ ਦੱਸਣ ਅਨੁਸਾਰ ਉਹ ਜਦੋਂ 634 ਈ: ਦੇ ਕਰੀਬ ਇਥੇ ਆਇਆ ਤਾਂ ਉਸ ਵੇਲੇ ਇਹ ਤਮਸਵਨ ਦੇ ਨਾਂਅ ਨਾਲ ਘੁੱਗ ਵਸਦਾ ਸ਼ਹਿਰ ਸੀ। ਹਿਊਨ ਸਾਂਗ ਕਿਉਂਕਿ ਆਪ ਇਕ ਵੱਡਾ ਬੋਧੀ ...

ਪੂਰੀ ਖ਼ਬਰ »

ਸੁਰੱਖਿਅਤ ਹਨ ਸ਼ੇਰ-ਏ-ਪੰਜਾਬ ਦੇ ਇਤਿਹਾਸਕ ਦਸਤਾਵੇਜ਼

ਸੰਨ 1971 ਵਿਚ ਅਜਾਇਬ-ਘਰ ਵਿਚ ਤਬਦੀਲ ਕੀਤੇ ਗਏ ਅੰਮ੍ਰਿਤਸਰ ਦੇ ਰਾਮ ਬਾਗ਼ (ਕੰਪਨੀ ਬਾਗ) ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ (ਗਰਮੀਆਂ ਦੇ ਮਹਿਲ) ਵਿਚ ਸਿੱਖ ਦਰਬਾਰ ਤੇ ਵਿਸ਼ੇਸ਼ ਤੌਰ 'ਤੇ ਸ਼ੇਰ-ਏ-ਪੰਜਾਬ ਨਾਲ ਸਬੰਧਿਤ ਕੁਲ 712 ਵਸਤੂਆਂ ਨੂੰ ਪ੍ਰਦਰਸ਼ਨੀ ਹਿਤ ਰੱਖਿਆ ...

ਪੂਰੀ ਖ਼ਬਰ »

ਜਨਮ ਦਿਹਾੜੇ 'ਤੇ ਵਿਸ਼ੇਸ਼

ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ

ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਗੁਰੂ-ਘਰ ਦੀ ਸੇਵਾ ਵਜੋਂ ਹਰਫ ਲਿਖਾਉਣ ਵਾਲੇ, 6 ਗੁਰੂ ਸਾਹਿਬਾਨ ਦੇ ਆਪਣੇ ਦੀਦਿਆਂ ਨਾਲ ਦਰਸ਼ਨ ਦੀਦਾਰੇ ਕਰਨ ਵਾਲੇ ਅਤੇ ਪੁੱਤਰਾਂ ਦੇ ਦਾਨੀ ਵਜੋਂ ਜਾਣੇ ਜਾਂਦੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ, 1563 ...

ਪੂਰੀ ਖ਼ਬਰ »

ਦਮਦਮੀ ਟਕਸਾਲ ਦੇ ਹੈੱਡ ਕੁਆਰਟਰ

ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ ਇਤਿਹਾਸ

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਦਮਦਮੀ ਟਕਸਾਲ ਦੇ ਮੌਜੂਦਾ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ 20ਵੀਂ ਸਦੀ ਦਾ ਅਧਿਆਤਮਵਾਦ ਅਤੇ ਸਿੱਖ ਸੰਘਰਸ਼ ਦਾ ਕੇਂਦਰ ਬਿੰਦੂ ਰਿਹਾ ਹੈ। ਇਥੋਂ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਨੇ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥

'ਜਪੁ'-ਪਉੜੀ ਸੱਤਵੀਂ
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥
ਨਵਾ ਖੰਡਾ ਵਿਚਿ ਜਾਣੀਐ
ਨਾਲਿ ਚਲੈ ਸਭੁ ਕੋਇ॥
ਚੰਗਾ ਨਾਉ ਰਖਾਇ ਕੈ
ਜਸੁ ਕੀਰਤਿ ਜਗਿ ਲੇਇ॥
ਜੇ ਤਿਸੁ ਨਦਰਿ ਨ ਆਵਈ
ਤ ਵਾਤ ਨ ਪੁਛੈ ਕੇ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥
ਨਾਨਕ ਨਿਰਗੁਣਿ ਗੁਣੁ ਕਰੇ
ਗੁਣਵੰਤਿਆ ਗੁਣੁ ਦੇ॥
ਤੇਹਾ ਕੋਇ ਨ ਸੁਝਈ
ਜਿ ਤਿਸੁ ਗੁਣੁ ਕੋਇ ਕਰੇ॥ ੭॥ (ਅੰਗ 2)
ਪਦ ਅਰਥ : ਜੇ-ਜੇਕਰ। ਜੁਗ ਚਾਰੇ-ਚਾਰ ਜੁਗਾਂ ਜਿੰਨੀ (ਸਤਿਜੁਗ, ਤ੍ਰੇਤਾਜੁਗ, ਦੁਆਪਰਜੁਗ ਅਤੇ ਕਲਿਜੁਗ)। ਦਸੂਣੀ-ਦਸ ਗੁਣਾ। ਨਵਾ ਖੰਡਾ-ਨੌ ਖੰਡ ਭਾਵ ਸਾਰੀ ਸ੍ਰਿਸ਼ਟੀ। ਨਾਲਿ ਚਲੈ-ਨਾਲ ਚੱਲਣ, ਸਾਥ ਦੇਣ। ਆਰਜਾ-ਉਮਰ। ਚੰਗਾ ਨਾਉ ਰਖਾਇ ਕੈ-ਨਾਮ ਉੱਘਾ ਕਰਕੇ। ਜਸੁ-ਸੋਭਾ, ਵਡਿਆਈ। ਕੀਰਤਿ-ਜਸ, ਨੇਕਨਾਮੀ। ਜਗਿ ਲੇਇ-ਜਗਤ ਵਿਚ ਪ੍ਰਾਪਤ ਹੋਵੇ। ਨਦਰਿ-ਮਿਹਰ ਦੀ ਨਿਗ੍ਹਾ, ਕਿਰਪਾ ਦ੍ਰਿਸ਼ਟੀ। ਵਾਤ-ਖ਼ਬਰ, ਪੁੱਛਗਿੱਛ। ਨ ਪੁਛੈ ਕੇ-ਕਿਧਰੇ ਪੁੱਛ ਪ੍ਰਤੀਤ ਨਹੀਂ ਹੁੰਦੀ। ਕੀਟਾ-ਕੀੜਾ। ਕੀਟਾ ਅੰਦਰਿ ਕੀਟੁ-ਕੀੜੇ ਤੋਂ ਵੀ ਮਾੜਾ ਕੀੜਾ। ਦੋਸੀ ਦੋਸੁ-ਦੋਸ਼ੀਆਂ ਦਾ ਦੋਸ਼ੀ, ਮਹਾਂਦੋਸ਼ੀ। ਧਰੇ-ਸਮਝਿਆ ਜਾਂਦਾ ਹੈ।
ਨਿਰਗੁਣਿ-ਗੁਣਹੀਣ, ਗੁਣਾਂ ਤੋਂ ਸੱਖਣਾ। ਗੁਣੁ ਕਰੇ-ਗੁਣ ਪੈਦਾ ਕਰ ਦਿੰਦਾ ਹੈ, ਗੁਣਾਂ ਵਾਲਾ ਬਣਾ ਦਿੰਦਾ ਹੈ। ਗੁਣਵੰਤਿਆ-ਗੁਣੀ ਮਨੁੱਖ ਨੂੰ, ਨਾਮ ਜਪਣ ਵਾਲੇ ਨੂੰ। ਤੇਹਾ-ਇਹੋ ਜਿਹਾ, ਐਸਾ ਕੋਈ। ਨ ਸੁਝਈ-ਨਹੀਂ ਦਿਸਦਾ। ਕੋਈ ਨ ਸੁਝਈ-ਹੋਰ ਕੋਈ ਨਹੀਂ ਦਿਸਦਾ। ਗੁਣ ਕੋਇ ਕਰੇ-ਕੋਈ ਗੁਣਵਾਨ ਬਣਾ ਸਕਦਾ ਹੋਵੇ।
ਪੰਜਵੀਂ ਅਤੇ ਛੇਵੀਂ ਪਉੜੀਆਂ ਵਿਚ ਜਗਤ ਗੁਰੂ ਬਾਬੇ ਨੇ ਕਾਮਨਾ ਕੀਤੀ ਹੈ ਕਿ ਸਭਨਾਂ ਨੂੰ ਦਾਤਾਂ ਦੇਣ ਵਾਲਾ ਦਾਤਾਰ ਪ੍ਰਭੂ ਮੈਨੂੰ ਕਦੇ ਵਿਸਰੇ ਨਾ। ਇਸ ਸੱਤਵੀਂ ਪਉੜੀ ਵਿਚ ਆਪ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਮਨੁੱਖ ਕਿੰਨਾ ਵੀ ਵੱਡਾ ਕਿਉਂ ਨਾ ਬਣ ਜਾਵੇ, ਉਸ ਦੀ ਸੰਸਾਰ ਵਿਚ ਕਿੰਨੀ ਵੀ ਮਹਿਮਾ ਜਾਂ ਵਡਿਆਈ ਕਿਉਂ ਨਾ ਹੁੰਦੀ ਹੋਵੇ ਪਰ ਜੇਕਰ ਉਸ 'ਤੇ ਪ੍ਰਭੂ ਦੀ ਨਜ਼ਰ ਸਵੱਲੀ ਨਹੀਂ ਹੁੰਦੀ ਤਾਂ ਉਹ ਪ੍ਰਭੂ ਦੀਆਂ ਨਜ਼ਰਾਂ ਵਿਚ ਕੀੜੇ ਤੋਂ ਵੀ ਮਾੜਾ ਕੀੜਾ ਹੈ। ਤਾਂ ਤੇ ਹੇ ਭਾਈ, ਜੇਕਰ ਤੂੰ ਲੱਖਾਂ ਫੌਜਾਂ ਦਾ ਮਾਲਕ ਹੋਵੇਂ, ਜਿਨ੍ਹਾਂ ਵਿਚ ਲੱਖਾਂ ਵਾਜੇ ਵਜਾਉਣ ਵਾਲੇ ਹੋਣ, ਲੱਖਾਂ ਹੀ ਨੇਜ਼ੇਬਾਜ਼ ਹੋਣ ਅਤੇ ਲੱਖਾਂ ਹੀ ਤੈਨੂੰ ਸਲਾਮ ਕਰਨ ਵਾਲੇ ਹੋਣ ਅਥਵਾ ਤੇਰੀ ਜੇਕਰ ਲੱਖਾਂ 'ਤੇ ਹਕੂਮਤ ਹੋਵੇ, ਲੱਖਾਂ ਹੀ ਆਦਰ ਵਜੋਂ ਖਲੋ ਕੇ ਤੇਰਾ ਆਦਰ-ਸਤਿਕਾਰ ਕਰਦੇ ਹੋਣ ਪਰ ਜੇਕਰ ਤੇਰੀ ਪੱਤ (ਇੱਜ਼ਤ) ਪਰਮਾਤਮਾ ਦੀ ਦਰਗਾਹੇ ਪ੍ਰਵਾਨ ਨਹੀਂ ਚੜ੍ਹੀ ਤਾਂ ਜਗਤ ਵਿਚ ਕੀਤੇ ਸਾਰੇ ਕੰਮ-ਧੰਦੇ ਭਾਵ ਤੇਰੀਆਂ ਇਹ ਵਡਿਆਈਆਂ ਕਿਸੇ ਕੰਮ ਨਹੀਂ, ਸਭ ਵਿਅਰਥ ਹੈ-
ਲਖ ਲਸਕਰ ਲਖ ਵਾਜੇ ਨੇਜੇ
ਲਖ ਉਠਿ ਕਰਹਿ ਸਲਾਮੁ॥
ਲਖਾ ਉਪਰਿ ਫੁਰਮਾਇਸਿ ਤੇਰੀ
ਲਖ ਉਠਿ ਰਾਖਹਿ ਮਾਨੁ॥
ਜਾਂ ਪਤਿ ਲੇਖੈ ਨ ਪਵੈ
ਤਾਂ ਸਭਿ ਨਿਰਾਫਲ ਕਾਮ॥
(ਰਾਗੁ ਆਸਾ ਮਹਲਾ ੧, ਅੰਗ 358)
ਲਸਕਰ-ਫੌਜਾਂ। ਨੇਜੇ-ਨੇਜ਼ੇਬਾਜ਼। ਵਾਜੇ-ਵਾਜੇ ਵਜਾਉਣ ਵਾਲੇ। ਫੁਰਮਾਇਸਿ ਤੇਰੀ-ਤੇਰੀ ਹਕੂਮਤ ਹੋਵੇ। ਪਤਿ-ਇੱਜ਼ਤ। ਲੇਖੈ ਨ ਪਵੈ-ਦਰਗਾਹੇ ਪਰਵਾਨ ਨਹੀਂ ਚੜ੍ਹੀ। ਨਿਰਾਫਲ-ਸਭ ਵਿਅਰਥ ਹੈ।
ਇੱਜ਼ਤ ਤਾਂ ਵਾਸਤਵਿਕ ਵਿਚ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਮਿਲਦੀ ਹੈ ਅਤੇ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਉਸ ਦੀ ਮਿਹਰ ਸਦਕਾ ਹੁੰਦੀ ਹੈ-
ਸਚ ਨਾਮਿ ਪਤਿ ਊਪਜੈ
ਕਰਮਿ ਨਾਮੁ ਕਰਤਾਰੁ॥ (ਅੰਗ 358)
ਕਰਮਿ-ਮਿਹਰ ਸਦਕਾ।
ਜੇਕਰ ਹਰ ਵੇਲੇ ਹਿਰਦੇ ਵਿਚ ਕਰਤਾਰ ਦਾ ਨਾਮ ਵਸਦਾ ਰਹੇ ਤਾਂ ਉਸ ਦੀ ਮਿਹਰ ਸਦਕਾ ਸੰਸਾਰ ਸਮੁੰਦਰ 'ਚੋਂ ਪਾਰ ਲੰਘ ਜਾਈਦਾ ਹੈ-
ਅਹਿਨਿਸਿ ਹਿਰਦੈ ਜੇ ਵਸੈ
ਨਾਨਕ ਨਦਰੀ ਪਾਰੁ॥ (ਅੰਗ 358)
ਅਹਿਨਿਸਿ-ਦਿਨ ਰਾਤ, ਹਰ ਵੇਲੇ।
ਪਰ ਜੇਕਰ ਪ੍ਰਭੂ ਦੀ ਮਿਹਰ ਉਲਟੀ ਪੈ ਜਾਵੇ ਭਾਵ ਉਹ ਨਜ਼ਰ ਨੂੰ ਫੇਰ ਲਵੇ ਤਾਂ ਬਾਦਸ਼ਾਹਾਂ ਨੂੰ ਵੀ ਕੱਖੋਂ ਹੌਲੇ ਕਰ ਦਿੰਦਾ ਹੈ, ਜਿਨ੍ਹਾਂ ਨੂੰ ਫਿਰ ਘਰਾਂ 'ਤੇ ਜਾ ਕੇ ਮੰਗਣ 'ਤੇ ਕੋਈ ਖੈਰ ਤੱਕ ਨਹੀਂ ਪਾਉਂਦਾ। ਰਾਗੁ ਆਸਾ ਦੀ ਵਾਰ ਵਿਚ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਨਦਰਿ ਉਪਠੀ ਜੇ ਕਰੇ
ਸੁਲਤਾਨਾ ਘਾਹੁ ਕਰਾਇਦਾ॥
ਦਰਿ ਮੰਗਨਿ ਭਿਖ ਨ ਪਾਇਦਾ॥ (ਅੰਗ 472)
ਘਾਹੁ ਕਰਾਇਦਾ-ਕੱਖਾਂ ਤੋਂ ਵੀ ਹੌਲੇ ਕਰ ਦਿੰਦਾ ਹੈ। ਭਿਖ-ਖੈਰ।
ਦਾਤਾਰ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜੋ ਸਾਡੇ ਗੁਣਹੀਣਾਂ 'ਤੇ ਸਦਾ ਬਖਸ਼ਿਸ਼ਾਂ ਕਰਦਾ ਰਹਿੰਦਾ ਹੈ। ਅਸੀਂ ਨਿਤ ਬੇਅੰਤ ਭੁੱਲਾਂ ਕਰਦੇ ਹਾਂ, ਅਪਰਾਧ ਕਰਦੇ ਹਾਂ ਪਰ ਗੁਣਾਂ ਦਾ ਖਜ਼ਾਨਾ ਪਰਮਾਤਮਾ ਸਾਡੇ ਔਗੁਣਾਂ ਨੂੰ ਨਾ ਚਿਤਾਰਦਾ ਹੋਇਆ ਸਾਨੂੰ ਗੁਣਹੀਣਾਂ ਨੂੰ ਦਾਤਾਂ ਦੇਈ ਜਾਂਦਾ ਹੈ-
ਹਮ ਅਪਰਾਧੀ ਸਦ ਭੂਲਤੇ
ਤੁਮ੍ਰ ਬਖਸਨਹਾਰੇ॥
ਹਮ ਅਵਗਨ ਕਰਹ ਅਸੰਖ ਨੀਤਿ
ਤੁਮ੍ਰ ਨਿਰਗੁਨ ਦਾਤਾਰੇ॥
(ਰਾਗੁ ਬਿਲਾਵਲੁ ਮਹਲਾ ੫, ਅੰਗ 809)
ਅਵਗੁਣ-ਔਗੁਣ। ਅਸੰਖ-ਕਰੋੜਾਂ, ਬੇਅੰਤ। ਨੀਤਿ-ਨਿਤ, ਰੋਜ਼।
ਹੇ ਪ੍ਰਭੂ, ਅਸੀਂ ਜੀਵ ਨਾਸ਼ੁਕਰੇ ਹਾਂ ਪਰ ਫਿਰ ਵੀ ਤੂੰ ਸਾਡੇ 'ਤੇ ਦਇਆ ਕਰਦਾ ਹੈਂ ਅਤੇ ਸਾਨੂੰ ਸਭ ਪਦਾਰਥ ਦੇ ਰਿਹਾ ਹੈਂ-
ਤੁਮ੍ਰ ਦੇਵਹੁ ਸਭੁ ਕਿਛੁ ਦਇਆ ਧਾਰਿ
ਹਮ ਅਕਿਰਤਘਨਾਰੇ॥ (ਅੰਗ 809)
ਅਕਿਰਤਘਨਾਰੇ-ਨਾਸ਼ੁਕਰੇ। ਧਾਰਿ-ਕਰਦਾ ਹੈਂ। ਸਭ ਕਿਛੁ-ਸਭ ਪਦਾਰਥ।
ਹੇ ਪ੍ਰਭੂ, ਤੇਰੇ ਕਿਹੜੇ-ਕਿਹੜੇ ਗੁਣਾਂ ਨੂੰ ਗਾਵੀਏ, ਤੇਰੇ ਕਿਹੜੇ-ਕਿਹੜੇ ਗੁਣਾਂ ਦਾ ਵਰਨਣ ਕਰੀਏ, ਤੂੰ ਤਾਂ ਗੁਣਾਂ ਦਾ ਖਜ਼ਾਨਾ ਹੈਂ। ਅਸੀਂ ਤੇਰੀ ਵਡਿਆਈ ਨੂੰ ਵਰਨਣ ਨਹੀਂ ਕਰ ਸਕਦੇ, ਤੇਰਾ ਸਥਾਨ ਸਭ ਤੋਂ ਉੱਚਾ ਹੈ। ਗੁਰਵਾਕ ਹੈ-
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
ਤੂ ਸਾਹਿਬ ਗੁਣੀ ਨਿਧਾਨਾ॥
ਤੁਮਰੀ ਮਹਿਮਾ ਬਰਨਿ ਨ ਸਾਕਉ
ਤੂੰ ਠਾਕੁਰ ਊਚ ਭਗਵਾਨਾ॥
(ਰਾਗੁ ਸੂਹੀ ਮਹਲਾ ੪, ਅੰਗ 735)
ਉਸ ਪ੍ਰਭੂ ਤੋਂ ਬਿਨਾਂ ਹੋਰ ਕੋਈ ਸਥਾਨ ਵੀ ਤਾਂ ਨਹੀਂ, ਜਿਥੇ ਜਾ ਕੇ ਆਪਣੇ ਮਨ ਦੀ ਵੇਦਨਾ ਦੱਸ ਸਕੀਏ। ਹੇ ਮਾਲਕ ਪ੍ਰਭੂ, ਅਸੀਂ ਆਪਣਾ ਦੁੱਖ-ਸੁੱਖ ਸਭ ਤੇਰੇ ਪਾਸ ਹੀ ਦੱਸ ਸਕਦੇ ਹਾਂ-
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ
ਮੇਰਾ ਦੁਖੁ ਸੁਖੁ ਤੁਝ ਹੀ ਪਾਸੇ॥ (ਅੰਗ 735)
ਇਸ ਲਈ ਹੇ ਗੁਣਹੀਣ ਅਤੇ ਅੰਞਾਣ ਜੀਵ, ਉਸ ਮਾਲਕ ਪ੍ਰਭੂ ਨੂੰ ਸਦਾ ਚੇਤੇ ਰੱਖ, ਜਿਸ ਨੇ ਤੈਨੂੰ ਜੀਵਨ ਦਿੱਤਾ ਹੈ, ਤੈਨੂੰ ਪੈਦਾ ਕੀਤਾ ਹੈ। ਅੰਤ ਨੂੰ ਉਸ ਨੇ ਹੀ ਤੇਰੇ ਨਾਲ ਨਿਭਣਾ ਹੈ-
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ॥
ਜਿਨਿ ਕੀਆ ਤਿਸੁ ਚੀਤਿ ਰਖੁ
ਨਾਨਕ ਨਿਬਹੀ ਨਾਲਿ॥
(ਰਾਗੁ ਗਉੜੀ ਸੁਖਮਨੀ ਮਹਲਾ ੫, ਅੰਗ 266)
ਨਿਰਗੁਨੀਆਰ-ਗੁਣਹੀਣ ਜੀਵ। ਇਆਨਿਆ-ਹੇ ਅੰਞਾਣ। ਸਮਾਲਿ-ਚੇਤੇ ਰੱਖ। ਨਿਬਹੀ-ਨਿਭਣਾ ਹੈ।
ਗੁਰੂ ਬਾਬਾ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਪਰਮਾਤਮਾ ਗੁਣਹੀਣਾਂ ਨੂੰ ਵੀ ਗੁਣਾਂ ਵਾਲੇ ਬਣਾ ਦਿੰਦਾ ਹੈ ਅਤੇ ਗੁਣਾਂ ਵਾਲਿਆਂ ਨੂੰ ਹੋਰ ਗੁਣਾਂ ਵਾਲੇ। ਇਸ ਸੰਸਾਰ ਵਿਚ ਹੋਰ ਕੋਈ ਅਜਿਹਾ ਨਹੀਂ ਦਿਸਦਾ, ਜੋ ਉਸ ਵਾਂਗ ਨਿਰਗੁਣਾਂ ਨੂੰ ਕੋਈ ਗੁਣ ਦੇ ਸਕਦਾ ਹੋਵੇ, ਗੁਣਾਂ ਵਾਲਾ ਬਣਾ ਸਕਦਾ ਹੋਵੇ।


-217-ਆਰ, ਮਾਡਲ ਟਾਊਨ, ਜਲੰਧਰ।


ਖ਼ਬਰ ਸ਼ੇਅਰ ਕਰੋ

ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਧਾਰਮਿਕ ਅਤੇ ਰਾਜਸੀ ਸਥਿਤੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਸਕਤਾ ਸੀਹੁ ਮਾਰੇ ਪੈ ਵਗੈ ਖਸਮੇ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਇ ਕੁਤੀ ਮੁਇਆ ਸਾਰ ਨਾ ਕਾਈ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥ ੨॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਸੋਚੋ ਤੇ ਵਿਚਾਰੋ (ਲੇਖ ਸੰਗ੍ਰਹਿ) ਲੇਖਿਕਾ : ਅਮਰ ਕੌਰ ਬੇਦੀ ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ। ਪੰਨੇ : 56, ਮੁੱਲ : ਭੇਟਾ ਰਹਿਤ ਸੰਪਰਕ : 98159-26489 ਪੁਸਤਕ 'ਸੋਚੋ ਤੇ ਵਿਚਾਰੋ' ਅਮਰ ਕੌਰ ਬੇਦੀ ਦੀ ਪਲੇਠੀ ਪੁਸਤਕ ਹੈ। ਲੇਖਿਕਾ ਜੀਵਨ ਭਰ ਅਧਿਆਪਨ ਦੇ ਕਿੱਤੇ ...

ਪੂਰੀ ਖ਼ਬਰ »

ਨਾਗਣੀ ਮਾਤਾ ਮੰਦਰ 'ਕੰਢਵਾਲ' ਕਾਂਗੜਾ

ਅੱਜ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਵੀ ਕਰੋੜਾਂ ਲੋਕਾਂ ਦੀਆਂ ਆਸਥਾਵਾਂ ਉਨ੍ਹਾਂ ਨੂੰ ਸ਼ਰਧਾਪੂਰਵਕ ਸਾਕਾਰਾਤਮਕ ਬਲ ਪ੍ਰਦਾਨ ਕਰ ਰਹੀਆਂ ਹਨ। ਆਸਥਾ ਕਾਰਨ ਹੀ ਸ਼ਰਧਾਲੂ ਹੇਮਕੁੰਟ ਸਾਹਿਬ ਤੇ ਅਮਰਨਾਥ ਵਰਗੀਆਂ ਕਠਿਨ ਯਾਤਰਾਵਾਂ ਵੀ ਸਹਿਜ ਹੀ ਕਰ ਲੈਂਦੇ ਹਨ। ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX