ਤਾਜਾ ਖ਼ਬਰਾਂ


ਕਾਲੇ ਪੀਲੀਏ ਕਾਰਨ ਵਿਅਕਤੀ ਦੀ ਮੌਤ
. . .  10 minutes ago
ਲੌਂਗੋਵਾਲ, 10 ਦਸੰਬਰ (ਸ. ਸ. ਖੰਨਾ)- ਸਥਾਨਕ ਕਸਬੇ ਅੰਦਰ ਅੱਜ ਮਾਹੌਲ ਉਦੋਂ ਗ਼ਮਗੀਨ ਹੋ ਗਿਆ, ਜਦੋਂ ਪਤਾ ਲੱਗਾ ਕਿ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਕ੍ਰਿਪਾਲ ਸਿੰਘ ਗੇਹਲਾ ਦੇ ਸਪੁੱਤਰ ਕਾਕਾ ਹਰਵਿੰਦਰ ਸਿੰਘ...
ਦਿੱਲੀ ਅਗਨੀਕਾਂਡ 'ਤੇ ਦਾਇਰ ਪਟੀਸ਼ਨ ਹਾਈਕੋਰਟ ਵਲੋਂ ਖ਼ਾਰਜ
. . .  16 minutes ago
ਨਵੀਂ ਦਿੱਲੀ, 10 ਦਸੰਬਰ- ਦਿੱਲੀ ਹਾਈਕੋਰਟ ਨੇ ਆਜ਼ਾਦ ਮੰਡੀ ਅਗਨੀਕਾਂਡ ਦੀ ਨਿਆਇਕ ਜਾਂਚ ਅਤੇ ਸੀ. ਬੀ. ਆਈ. ਨੂੰ ਮਾਮਲਾ ਸੌਂਪਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖ਼ਾਰਜ...
ਫ਼ਾਰੂਕ ਅਬਦੁੱਲਾ ਨੂੰ ਹਿਰਾਸਤ 'ਚ ਰੱਖਣ 'ਤੇ ਬੋਲੇ ਸ਼ਾਹ- ਕਾਂਗਰਸ ਨੇ ਸ਼ੇਖ਼ ਅਬਦੁੱਲਾ ਨੂੰ 11 ਸਾਲ ਤੱਕ ਜੇਲ੍ਹ 'ਚ ਰੱਖਿਆ
. . .  42 minutes ago
ਨਵੀਂ ਦਿੱਲੀ, 10 ਦਸੰਬਰ- ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਲੋਕ ਸਭਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਲੱਗਦਾ ਹੈ ਕਿ ਕਸ਼ਮੀਰ 'ਚ ਰਾਮ ਰਾਜ ਆ...
ਆਪਸੀ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਸੀ. ਆਰ. ਪੀ. ਐੱਫ. ਦੇ ਦੋ ਜਵਾਨਾਂ ਦੀ ਮੌਤ
. . .  about 1 hour ago
ਰਾਂਚੀ, 10 ਦਸੰਬਰ- ਝਾਰਖੰਡ 'ਚ ਆਪਸੀ ਝਗੜੇ ਤੋਂ ਬਾਅਦ ਹੋਈ ਗੋਲੀਬਾਰੀ 'ਚ ਇੱਕ ਅਧਿਕਾਰੀ ਸਣੇ ਸੀ. ਆਰ. ਪੀ. ਐੱਫ. ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ...
ਆਰਮੀ ਕੈਂਪ 'ਚੋਂ ਰਫ਼ਲਾਂ ਅਤੇ ਕਾਰਤੂਸ ਚੋਰੀ ਕਰਕੇ ਫ਼ਰਾਰ ਹੋਇਆ ਫੌਜੀ ਹਰਪ੍ਰੀਤ ਟਾਂਡਾ ਪੁਲਿਸ ਵਲੋਂ ਕਾਬੂ
. . .  about 1 hour ago
ਟਾਂਡਾ ਉੜਮੁੜ, 10 ਦਸੰਬਰ (ਦੀਪਕ ਬਹਿਲ)- ਮੱਧ ਪ੍ਰਦੇਸ਼ ਦੇ ਪੰਚਮੜੀ ਆਰਮੀ ਟਰੇਨਿੰਗ ਕੈਂਪ 'ਚੋਂ ਦੋ ਰਫ਼ਲਾਂ ਅਤੇ 70 ਕਾਰਤੂਸ ਚੋਰੀ ਕਰਕੇ ਫ਼ਰਾਰ ਹੋਏ ਫੌਜੀ ਹਰਪ੍ਰੀਤ ਸਿੰਘ ਨੂੰ ਟਾਂਡਾ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ...
ਅੰਟਾਰਕਟਿਕਾ ਜਾ ਰਿਹਾ ਚਿੱਲੀ ਹਵਾਈ ਫੌਜ ਦਾ ਜਹਾਜ਼ ਹੋਇਆ ਲਾਪਤਾ, 38 ਲੋਕ ਸਨ ਸਵਾਰ
. . .  about 1 hour ago
ਸੈਂਟੀਆਗੋ, 10 ਦਸੰਬਰ- ਦੱਖਣੀ ਅਮਰੀਕੀ ਦੇਸ਼ ਚਿੱਲੀ 'ਚ ਹਵਾਈ ਫੌਜ ਦੇ ਇੱਕ ਜਹਾਜ਼ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਚਿੱਲੀ ਦੀ ਹਵਾਈ ਫੌਜ ਮੁਤਾਬਕ ਇਸ ਜਹਾਜ਼ 'ਚ 38 ਲੋਕ ਸਵਾਰ...
ਦਿੱਲੀ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਅੱਗ
. . .  about 2 hours ago
ਨਵੀਂ ਦਿੱਲੀ, 10 ਦਸੰਬਰ- ਰਾਜਧਾਨੀ ਦਿੱਲੀ ਦੇ ਕਿਰਾੜੀ 'ਚ ਫ਼ਰਨੀਚਰ ਮਾਰਕੀਟ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਅੱਗ 'ਤੇ ਕਾਬੂ ਪਾਉਣ ਲਈ...
ਕੱਲ੍ਹ ਰਾਜ ਸਭਾ 'ਚ ਪੇਸ਼ ਕੀਤਾ ਜਾ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 2 hours ago
ਨਵੀਂ ਦਿੱਲੀ, 10 ਦਸੰਬਰ- ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਾਗਰਿਕਤਾ ਸੋਧ ਬਿੱਲ 2019 ਕੱਲ੍ਹ...
ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਪ੍ਰਭਾਵਿਤ
. . .  about 2 hours ago
ਢਿਲਵਾਂ, 10 ਦਸੰਬਰ (ਪ੍ਰਵੀਨ ਕੁਮਾਰ)- ਅੱਜ ਸਵੇਰ ਤੋਂ ਹੀ ਪਈ ਸੰਘਣੀ ਧੁੰਦ ਕਾਰਨ ਇੱਥੇ ਆਮ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਹੈ। ਧੁੰਦ ਦੇ ਕਾਰਨ ਜੀ. ਟੀ. ਰੋਡ ਢਿਲਵਾਂ ਤੋਂ ਗੁਜ਼ਰਨ...
ਸੰਘਣੀ ਧੁੰਦ ਕਾਰਨ ਜੰਡਿਆਲਾ ਗੁਰੂ ਨੇੜੇ ਗੱਡੀਆਂ 'ਚ ਗੱਡੀਆਂ ਵੱਜੀਆਂ
. . .  about 2 hours ago
ਜੰਡਿਆਲਾ, 10 ਦਸੰਬਰ (ਰਣਜੀਤ ਸਿੰਘ ਜੋਸਨ)- ਮੌਸਮ ਦੇ ਬਦਲੇ ਮਿਜ਼ਾਜ ਕਾਰਨ ਪਈ ਸੰਘਣੀ ਧੁੰਦ ਦੇ ਚੱਲਦਿਆਂ ਅੱਜ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਬੰਡਾਲਾ ਨੇੜੇ ਹਾਈਵੇਅ...
ਧੁੰਦ ਕਾਰਨ ਰਾਜਾਸਾਂਸੀ ਹਵਾਈ ਅੱਡੇ 'ਤੇ ਕਈ ਉਡਾਣਾਂ 'ਚ ਹੋਈ ਦੇਰੀ
. . .  about 3 hours ago
ਰਾਜਾਸਾਂਸੀ, 10 ਦਸੰਬਰ (ਹਰਦੀਪ ਸਿੰਘ ਖੀਵਾ)- ਕੜਾਕੇ ਦੀ ਪੈ ਰਹੀ ਠੰਢ ਦੌਰਾਨ ਮੌਸਮ ਦੀ ਖ਼ਰਾਬੀ ਹੋਣ ਅਤੇ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ...
ਗਿੱਪੀ ਗਰੇਵਾਲ ਦੇ ਘਰ ਤੀਸਰੇ ਬੇਟੇ ਨੇ ਲਿਆ ਜਨਮ
. . .  about 3 hours ago
ਜਲੰਧਰ, 10 ਦਸੰਬਰ- ਫ਼ਿਲਮੀ ਹਸਤੀਆਂ ਦੇ ਘਰ ਅੱਜ ਖ਼ੁਸ਼ੀਆਂ ਦਾ ਤਾਂਤਾ ਲੱਗਿਆ ਹੋਇਆ ...
ਗਿੱਪੀ ਗਰੇਵਾਲ ਦੇ ਘਰ ਬੇਟੇ ਨੇ ਲਿਆ ਜਨਮ
. . .  about 3 hours ago
ਗਿੱਪੀ ਗਰੇਵਾਲ ਦੇ ਘਰ ਬੇਟੇ ਨੇ ਲਿਆ ਜਨਮ...
ਕਪਿਲ ਸ਼ਰਮਾ ਦੇ ਘਰ ਆਈ ਨੰਨ੍ਹੀ ਪਰੀ, ਗਿੰਨੀ ਨੇ ਦਿੱਤਾ ਬੇਟੀ ਨੂੰ ਜਨਮ
. . .  about 3 hours ago
ਮੁੰਬਈ, 10 ਦਸੰਬਰ- ਕਾਮੇਡੀਅਨ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ ਅੱਜ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਕਪਿਲ ਸ਼ਰਮਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਕਪਿਲ ਸ਼ਰਮਾ ਦੀ...
ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਆਈ ਨੰਨ੍ਹੀ ਪਰੀ
. . .  about 4 hours ago
ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਆਈ ਨੰਨ੍ਹੀ ਪਰੀ...
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਅਸਮ 'ਚ 12 ਘੰਟੇ ਦੇ ਲਈ ਦਿੱਤਾ ਗਿਆ ਬੰਦ ਦਾ ਸੱਦਾ
. . .  about 4 hours ago
ਅੱਜ ਰਾਜ ਸਭਾ 'ਚ ਪੇਸ਼ ਹੋ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 4 hours ago
ਰਾਜ ਸਭਾ 'ਚ ਅੱਜ ਅਮਿਤ ਸ਼ਾਹ ਪੇਸ਼ ਕਰਨਗੇ 'ਅਸਲਾ ਸੋਧ ਬਿੱਲ 2019'
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਕੱਤਕ ਸੰਮਤ 551
ਵਿਚਾਰ ਪ੍ਰਵਾਹ: ਜਿਹੜਾ ਆਦਮੀ ਸੰਕਲਪ ਕਰ ਸਕਦਾ ਹੈ, ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। -ਐਮਰਸਨ

ਖੇਡ ਜਗਤ

ਟੋਕੀਓ ਉਲੰਪਿਕ 2020

ਨੌਜਵਾਨ ਖਿਡਾਰੀਆਂ ਤੋਂ ਸਰਬੋਤਮ ਪ੍ਰਦਰਸ਼ਨ ਦੀ ਉਮੀਦ

ਅੱਜ ਦੇਸ਼ ਵਿਚ ਹਰ ਪਾਸੇ ਕ੍ਰਿਕਟ ਦਾ ਬੋਲਬਾਲਾ ਹੈ। ਗਲੀਆਂ-ਬਜ਼ਾਰਾਂ ਵਿਚ ਬੱਚੇ ਬਾਲ-ਬੈਟ ਚੁੱਕੀ ਇਸ ਦੀ ਲੋਕਪ੍ਰਿਅਤਾ ਦੀ ਗਵਾਹੀ ਭਰਦੇ ਹਨ। ਕ੍ਰਿਕਟ ਤੋਂ ਪਹਿਲਾਂ ਹਾਕੀ 'ਚ ਭਾਰਤ ਦਾ ਦਬਦਬਾ ਸੀ। ਵਿਸ਼ਵ ਪੱਧਰ 'ਤੇ ਸਾਡੇ ਖਿਡਾਰੀ ਜ਼ਿਆਦਾ ਪ੍ਰਭਾਵਿਤ ਕਰਦੇ ਨਜ਼ਰ ਨਹੀਂ ...

ਪੂਰੀ ਖ਼ਬਰ »

ਭਾਰਤੀ ਕ੍ਰਿਕਟ ਟੀਮ ਵਿਚ ਹਮੇਸ਼ਾ ਰਿਹਾ ਹੈ ਸ਼ੁਰੂਆਤੀ ਸੰਕਟ

ਹੁਣ ਤੱਕ ਦੇ ਲਗਪਗ 83-84 ਸਾਲਾਂ ਦੇ ਕ੍ਰਿਕਟ ਟੈਸਟ ਦੇ ਇਤਿਹਾਸ ਵਿਚ ਭਾਰਤੀ ਕ੍ਰਿਕਟ ਟੀਮ 88 ਓਪਨਰਾਂ ਨੂੰ ਅਜ਼ਮਾ ਚੁੱਕੀ ਹੈ ਅਤੇ ਭਾਰਤੀ ਓਪਨਰ ਕਿਸ ਤਰ੍ਹਾਂ ਆਪਣੀ ਭੂਮਿਕਾ ਵਿਚ ਅਕਸਰ ਅਸਫ਼ਲ ਰਹੇ ਹਨ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਦੋ ਓਪਨਰਾਂ ਨੂੰ ਛੱਡ ਕੇ ਕੋਈ ਵੀ ਓਪਨਰ 5000 ਦੌੜਾਂ ਓਪਨਿੰਗ ਕਰਦੇ ਹੋਏ ਨਹੀਂ ਬਣਾ ਸਕਿਆ। ਸਿਰਫ਼ ਸੁਨੀਲ ਗਾਵਸਕਰ ਅਤੇ ਵਰਿੰਦਰ ਸਹਿਵਾਗ ਹੀ ਦੋ ਇਸ ਤਰ੍ਹਾਂ ਦੇ ਭਾਰਤੀ ਓਪਨਰ ਹਨ ਜਿਨ੍ਹਾਂ ਦੇ ਖਾਤੇ ਵਿਚ 5000 ਜਾਂ ਉਸ ਤੋਂ ਜ਼ਿਆਦਾ ਦੌੜਾਂ ਓਪਨਿੰਗ ਕਰਦੇ ਹੋਏ ਜੁੜੀਆਂ ਹਨ। ਸੁਨੀਲ ਗਾਵਸਕਰ ਤਾਂ ਓਪਨਿੰਗ ਕਰਦੇ ਹੋਏ ਚਮਤਕਾਰ ਦੀ ਹੱਦ ਤੱਕ ਸ਼ਾਨਦਾਰ ਖਿਡਾਰੀ ਰਹੇ ਹਨ। ਉਨ੍ਹਾਂ ਨੇ ਉਸ ਦੌਰ ਵਿਚ ਓਪਨਿੰਗ ਕਰਦੇ ਹੋਏ, ਜ਼ਬਰਦਸਤ ਦੌੜਾਂ ਬਣਾਈਆਂ ਹਨ, ਜਿਸ ਦੌਰ ਵਿਚ ਵੈਸਟਇੰਡੀਜ਼ ਦੀ ਤੂਫ਼ਾਨੀ ਗੇਂਦਬਾਜ਼ੀ ਦੇ ਸਾਹਮਣੇ ਵੱਡੇ ਤੋਂ ਵੱਡੇ ਓਪਨ ਦੇ ਦੌੜਾਂ ਦੇ ਲਾਲੇ ਪਿਆ ਕਰਦੇ ਸਨ।
ਸੁਨੀਲ ਗਾਵਸਕਰ ਨੇ 1971 ਵਿਚ ਟੈਸਟ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਅਤੇ 1987 ਤੱਕ ਉਹ ਟੈਸਟ ਕ੍ਰਿਕਟ ਖੇਡੇ ਜਿਸ ਵਿਚ ਲਗਾਤਾਰ ਓਪਨਿੰਗ ਕਰਦੇ ਰਹੇ। 119 ਮੈਚਾਂ ਵਿਚ ਉਨ੍ਹਾਂ ਨੇ 50.29 ਦੌੜਾਂ ਦੀ ਔਸਤ ਨਾਲ 9,607 ਦੌੜਾਂ ਬਣਾਈਆਂ, ਜਿਸ ਵਿਚ 33 ਸੈਂਕੜੇ ਸ਼ਾਮਿਲ ਹਨ, ਉਨ੍ਹਾਂ ਦਾ ਸਰਬੋਤਮ ਸਕੋਰ 221 ਦੌੜਾਂ ਹਨ। ਉਨ੍ਹਾਂ ਦੇ ਬਾਅਦ ਓਪਨਿੰਗ ਵਿਚ ਭਾਰਤ ਨੂੰ ਮਜਬੂਤੀ ਦੇਣ ਦਾ ਸਿਹਰਾ ਵਰਿੰਦਰ ਸਹਿਵਾਗ ਦੇ ਖੇਤ ਵਿਚ ਰਿਹਾ। ਸਾਲ 2002 ਤੋਂ ਲੈ ਕੇ 2013 ਤੱਕ ਸਹਿਵਾਗ ਨੇ 98 ਟੈਸਟ ਮੈਚਾਂ ਵਿਚ ਓਪਨਿੰਗ ਕੀਤੀ, ਜਿਸ ਵਿਚ 50.14 ਦੀ ਔਸਤ ਨਾਲ 8,124 ਦੌੜਾਂ ਬਣਾਈਆਂ। ਹਾਲਾਂਕਿ ਉਨ੍ਹਾਂ ਦੇ ਸੈਂਕੜਿਆਂ ਦੀ ਗਿਣਤੀ ਗਾਵਸਕਰ ਦੇ ਮੁਕਾਬਲੇ 11 ਘੱਟ ਹੈ, ਉਨ੍ਹਾਂ ਨੇ ਗਾਵਸਕਰ ਤੋਂ 21 ਮੈਚ ਘੱਟ ਖੇਡ ਕੇ 11 ਸੈਂਕੜੇ ਘੱਟ ਭਾਵ ਕੁੱਲ 22 ਸੈਂਕੜੇ ਬਣਾਏ ਹਨ। ਪਰ ਉਨ੍ਹਾਂ ਦਾ ਸਰਬੋਤਮ ਨਿੱਜੀ ਦੌੜਾਂ 319 ਹਨ।
ਪਰ ਜੇਕਰ ਇਨ੍ਹਾਂ ਦੋ ਖਿਡਾਰੀਆਂ ਨੂੰ ਛੱਡ ਦਈਏ ਤਾਂ ਭਾਰਤ ਦੇ ਜੋ ਉੱਚ ਚੋਟੀ ਦੇ 10 ਵਧੀਆ ਓਪਨਰ ਹਨ, ਉਨ੍ਹਾਂ ਵਿਚੋਂ ਕਿਸੇ ਦੇ ਵੀ ਖਾਤੇ ਵਿਚ 5000 ਦੌੜਾਂ ਨਹੀਂ ਹਨ ਅਤੇ ਨਾ ਹੀ ਗਾਵਸਕਰ ਅਤੇ ਸਹਿਵਾਗ ਦੇ ਜਿੰਨੀ ਔਸਤ ਹੈ। ਗਾਵਸਕਰ ਅਤੇ ਸਹਿਵਾਗ ਤੋਂ ਬਾਅਦ ਤੀਜੇ ਸਭ ਤੋਂ ਸਫ਼ਲ ਓਪਨਰ ਗੌਤਮ ਗੰਭੀਰ ਹਨ, ਜਿਨ੍ਹਾਂ ਨੇ 57 ਟੈਸਟ ਮੈਚਾਂ ਵਿਚ ਓਪਨਿੰਗ ਕਰਦੇ ਹੋਏ 42.90 ਦੀ ਔਸਤ ਨਾਲ 4,119 ਦੌੜਾਂ ਬਣਾਈਆਂ ਹਨ ਜਿਸ ਵਿਚੋਂ 9 ਸੈਂਕੜੇ ਸ਼ਾਮਿਲ ਹਨ। ਗੰਭੀਰ ਦਾ ਸਰਬੋਤਮ ਦੌੜਾਂ 206 ਹਨ। ਗੰਭੀਰ ਤੋਂ ਇਲਾਵਾ ਮੁਰਲੀ ਵਿਜੇ ਨੇ 3,890 ਦੌੜਾਂ 39.19 ਦੀ ਔਸਤ ਨਾਲ ਬਣਾਈਆਂ। 12 ਸੈਂਕੜੇ ਮਾਰੇ ਜਦ ਕਿ ਨਵਜੋਤ ਸਿੰਘ ਸਿੱਧੂ ਨੇ 45 ਟੈਸਟ ਮੈਚਾਂ ਵਿਚ 42.80 ਦੀ ਔਸਤ ਨਾਲ ਦੌੜਾਂ ਬਣਾਉਂਦੇ ਹੋਏ 2,911 ਦੌੜਾਂ ਬਣਾਈਆਂ ਹਨ ਅਤੇ 8 ਸੈਂਕੜੇ ਜੋੜੇ ਹਨ। ਸਿੱਧੂ ਤੋਂ ਇਲਾਵਾ ਸ਼ਿਖਰ ਧਵਨ ਨੇ 34 ਟੈਸਟ ਮੈਚਾਂ ਵਿਚ ਓਪਨਿੰਗ ਕਰਦੇ ਹੋਏ 40.61 ਦੀ ਔਸਤ ਨਾਲ 2,315 ਦੌੜਾਂ, 7 ਸੈਂਕੜਿਆਂ ਦੇ ਨਾਲ ਤੇ ਪੰਕਜ ਰਾਏ 1991 ਤੋਂ 1960 ਦੇ ਵਿਚਾਲੇ 41 ਟੈਸਟ ਮੈਚਾਂ ਵਿਚ ਓਪਨਿੰਗ ਕਰਦੇ ਹੋਏ 2220 ਦੌੜਾਂ ਬਣਾਈਆਂ ਜਿਨ੍ਹਾਂ ਵਿਚੋਂ 4 ਸੈਂਕੜੇ ਵੀ ਸ਼ਾਮਿਲ ਹਨ, ਉਨ੍ਹਾਂ ਦਾ ਸਰਬੋਤਮ ਨਿੱਜੀ ਦੌੜਾਂ ਓਪਨਿੰਗ ਕਰਦੇ ਹੋਏ 173 ਦੌੜਾਂ ਹੈ।
ਇਹ ਏਨੀ ਲੰਬੀ ਅੰਕੜੇਬਾਜ਼ੀ ਇਸ ਲਈ ਦਰਜ ਕਰਨੀ ਪਈ ਤਾਂ ਕਿ ਇਹ ਪਤਾ ਲੱਗ ਸਕੇ ਕਿ ਆਖ਼ਿਰ ਭਾਰਤੀ ਕ੍ਰਿਕਟ ਵਿਚ ਓਪਨਿੰਗ ਦੀ ਸਮੱਸਿਆ ਕਿੰਨੀ ਵੱਡੀ ਹੈ। ਦਰਅਸਲ ਘਰੇਲੂ ਟੈਸਟ ਮੈਚਾਂ ਵਿਚ ਤਾਂ ਸਾਡੇ ਓਪਨਰ ਕਿਸੇ ਹੱਦ ਤੱਕ ਚੰਗਾ ਪ੍ਰਦਰਸ਼ਨ ਕਰਨ ਵਿਚ ਸਫ਼ਲ ਰਹਿੰਦੇ ਹਨ ਪਰ ਜਿਵੇਂ ਹੀ ਉਹ ਵਿਦੇਸ਼ੀ ਦੌਰੇ 'ਤੇ ਜਾਂਦੇ ਹਨ, ਉਨ੍ਹਾਂ ਦੀ ਸਾਰੀ ਔਸਤ ਗੜਬੜਾ ਜਾਂਦੀ ਹੈ ਕਿਉਂਕਿ ਵਿਦੇਸ਼ਾਂ ਵਿਚ ਭਾਰਤੀ ਓਪਨਰ ਆਮ ਤੌਰ 'ਤੇ ਘਰੇਲੂ ਮੈਚਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਅਸਫ਼ਲ ਰਹਿੰਦੇ ਹਨ। ਸਵਾਲ ਹੈ ਕਿ ਇਸ ਦੀ ਵਜ੍ਹਾ ਕੀ ਹੈ? ਲੰਬੇ ਸਮੇਂ ਤੋਂ ਇਸ ਸਵਾਲ 'ਤੇ ਸਭ ਤਰ੍ਹਾਂ ਦੇ ਵਿਚਾਰ ਕਰਦੇ ਹੋਏ ਜਾਣ ਕੇ ਲੋਕ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਇਸ ਦੀ ਸਭ ਤੋਂ ਵੱਡੀ ਵਜ੍ਹਾ ਭਾਰਤੀ ਪਿੱਚਾਂ ਹਨ। ਅਸਲ ਵਿਚ ਭਾਰਤੀ ਪਿੱਚਾਂ ਕਾਫ਼ੀ ਸਪਾਟ ਹਨ, ਜਿਸ ਕਾਰਨ ਇਥੇ ਗੇਂਦ ਉੱਠ ਕੇ ਆਉਂਦੀ ਹੈ ਅਤੇ ਸਾਡੇ ਸਾਰੇ ਬੱਲੇਬਾਜ਼ ਬਹੁਤ ਹਿਟ ਕਰਦੇ ਹਨ ਪਰ ਜਿਵੇਂ ਹੀ ਉਹ ਵਿਦੇਸ਼ ਜਾਂਦੇ ਹਨ, ਭਾਰਤੀ ਪਿੱਚਾਂ ਦਾ ਇਹ ਅਭਿਆਸ ਉਨ੍ਹਾਂ ਨੂੰ ਲੈ ਡੁੱਬਦਾ ਹੈ। ਇਸ ਲਈ ਜੇਕਰ ਲਗਪਗ ਇਕ ਸਦੀ ਪੁਰਾਣੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਹੈ ਤਾਂ ਭਾਰਤ ਵਿਚ ਤੇਜ਼ ਪਿੱਚਾਂ ਬਣਾਉਣੀਆਂ ਹੀ ਪੈਣਗੀਆਂ।


ਖ਼ਬਰ ਸ਼ੇਅਰ ਕਰੋ

ਅਥਲੈਟਿਕਸ ਦੀ ਰਿਕਾਰਡ ਹੋਲਡਰ ਐਲੀਸਨ ਮਿਸ਼ੇਲ ਫੇਲਿਕਸ

ਦੁਨੀਆ ਵਿਚ ਜਿੱਥੇ ਪੁਰਸ਼ਾਂ ਨੇ ਵੱਖ-ਵੱਖ ਖੇਡਾਂ ਵਿਚ ਰਿਕਾਰਡ ਬਣਾਏ ਹਨ, ਉੱਥੇ ਹੀ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਹਰ ਖੇਤਰ ਵਿਚ ਔਰਤਾਂ ਨੇ ਮਰਦਾਂ ਨਾਲੋਂ ਵੱਧ ਮਿਹਨਤ ਕੀਤੀ ਹੈ, ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਖੇਡਾਂ ਦਾ। ਪੂਰੀ ਦੁਨੀਆ ਵਿਚ ...

ਪੂਰੀ ਖ਼ਬਰ »

ਸੱਜੇ ਹੱਥ ਤੋਂ ਅਪਾਹਜ ਪਰ ਕ੍ਰਿਕਟ ਦਾ ਸਿਤਾਰਾ ਹੈ ਕੁਲਦੀਪ ਕੁਮਾਰ ਕਨੌਜੀਆ ਲਖਨਊ

ਕੁਲਦੀਪ ਕੁਮਾਰ ਕਨੌਜੀਆ ਸੱਜੇ ਹੱਥ ਤੋਂ ਅਪਾਹਜ ਹੈ ਪਰ ਇਸ ਦੇ ਬਾਵਜੂਦ ਵੀ ਕ੍ਰਿਕਟ ਦੇ ਮੈਦਾਨ ਦਾ ਉਹ ਸਿਤਾਰਾ ਹੈ, ਜਿਸ ਦੀ ਚਮਕ ਇਕੱਲੇ ਯੂ.ਪੀ. ਪ੍ਰਾਂਤ ਵਿਚ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਉਸ ਦੀ ਇਕ ਅਲੱਗ ਪਹਿਚਾਣ ਹੈ। ਇਸ ਕ੍ਰਿਕਟ ਦੇ ਖਿਡਾਰੀ ਦਾ ਜਨਮ ...

ਪੂਰੀ ਖ਼ਬਰ »

ਉਲੰਪਿਕ ਹਾਕੀ ਕੁਆਲੀਫਾਇਰ

ਭੁਵਨੇਸ਼ਵਰ ਵਿਖੇ ਘਰੇਲੂ ਮੈਦਾਨ 'ਚ ਸਾਡੀਆਂ ਕੌਮੀ ਟੀਮਾਂ ਲਈ ਪਰਖ ਦੀਆਂ ਘੜੀਆਂ

ਸਾਡੀਆਂ ਪੁਰਸ਼ ਵਰਗ ਅਤੇ ਮਹਿਲਾ ਵਰਗ ਦੀਆਂ ਕੌਮੀ ਹਾਕੀ ਟੀਮਾਂ ਦਾ ਨਿਸ਼ਾਨਾ 24 ਜੁਲਾਈ ਤੋਂ 9 ਅਗਸਤ, 2020 ਤੱਕ ਹੋਣ ਵਾਲੀਆਂ ਟੋਕੀਓ ਉਲੰਪਿਕ ਖੇਡਾਂ ਲਈ ਬਾਇੱਜ਼ਤ ਕੁਆਲੀਫਾਈ ਕਰਨਾ ਹੈ। ਖਿਡਾਰੀਆਂ-ਖਿਡਾਰਨਾਂ ਨੂੰ ਚਿਤਾਵਨੀ ਹੈ ਆਪਣੀ ਵਿਅਕਤੀਗਤ ਖੇਡ ਨੂੰ ਬਿਹਤਰ ...

ਪੂਰੀ ਖ਼ਬਰ »

ਕ੍ਰਿਕਟ ਵਿਚ ਦੋ ਕੁਸ਼ਲ ਮੁਟਿਆਰਾਂ

ਸ਼ਿਫਾਲੀ ਵਰਮਾ ਤੇ ਪ੍ਰੀਆ ਪੁਨੀਆ ਦਾ ਸ਼ੁਭ ਆਗਮਨ

ਅੱਜਕਲ੍ਹ ਜਦੋਂ ਕੋਈ ਦੋ ਕ੍ਰਿਕਟ ਪ੍ਰੇਮੀ ਮਿਲਦੇ ਹਨ ਤੇ ਭਾਰਤੀ ਮਹਿਲਾ ਕ੍ਰਿਕਟ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਕ੍ਰਿਕਟ ਵਿਚ ਦੋ ਵਿਸ਼ੇਸ਼ ਕਰਕੇ ਨੌਜਵਾਨ ਮੁਟਿਆਰਾਂ ਦੀ ਸਿਫਤ ਕਰਨ ਤੋਂ ਬਿਨਾਂ ਰਹਿ ਨਹੀ ਸਕਦੇ। ਇਹ ਦੋ ਮੁਟਿਆਰਾਂ ਸ਼ਿਫਾਲੀ ਵਰਮਾ ਤੇ ਪ੍ਰੀਆ ਪੁਨੀਆ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX