ਅੱਜ ਦੇਸ਼ ਵਿਚ ਹਰ ਪਾਸੇ ਕ੍ਰਿਕਟ ਦਾ ਬੋਲਬਾਲਾ ਹੈ। ਗਲੀਆਂ-ਬਜ਼ਾਰਾਂ ਵਿਚ ਬੱਚੇ ਬਾਲ-ਬੈਟ ਚੁੱਕੀ ਇਸ ਦੀ ਲੋਕਪ੍ਰਿਅਤਾ ਦੀ ਗਵਾਹੀ ਭਰਦੇ ਹਨ। ਕ੍ਰਿਕਟ ਤੋਂ ਪਹਿਲਾਂ ਹਾਕੀ 'ਚ ਭਾਰਤ ਦਾ ਦਬਦਬਾ ਸੀ। ਵਿਸ਼ਵ ਪੱਧਰ 'ਤੇ ਸਾਡੇ ਖਿਡਾਰੀ ਜ਼ਿਆਦਾ ਪ੍ਰਭਾਵਿਤ ਕਰਦੇ ਨਜ਼ਰ ਨਹੀਂ ...
ਹੁਣ ਤੱਕ ਦੇ ਲਗਪਗ 83-84 ਸਾਲਾਂ ਦੇ ਕ੍ਰਿਕਟ ਟੈਸਟ ਦੇ ਇਤਿਹਾਸ ਵਿਚ ਭਾਰਤੀ ਕ੍ਰਿਕਟ ਟੀਮ 88 ਓਪਨਰਾਂ ਨੂੰ ਅਜ਼ਮਾ ਚੁੱਕੀ ਹੈ ਅਤੇ ਭਾਰਤੀ ਓਪਨਰ ਕਿਸ ਤਰ੍ਹਾਂ ਆਪਣੀ ਭੂਮਿਕਾ ਵਿਚ ਅਕਸਰ ਅਸਫ਼ਲ ਰਹੇ ਹਨ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਦੋ ...
ਦੁਨੀਆ ਵਿਚ ਜਿੱਥੇ ਪੁਰਸ਼ਾਂ ਨੇ ਵੱਖ-ਵੱਖ ਖੇਡਾਂ ਵਿਚ ਰਿਕਾਰਡ ਬਣਾਏ ਹਨ, ਉੱਥੇ ਹੀ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਹਰ ਖੇਤਰ ਵਿਚ ਔਰਤਾਂ ਨੇ ਮਰਦਾਂ ਨਾਲੋਂ ਵੱਧ ਮਿਹਨਤ ਕੀਤੀ ਹੈ, ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਖੇਡਾਂ ਦਾ। ਪੂਰੀ ਦੁਨੀਆ ਵਿਚ ਮਹਿਲਾਵਾਂ ਨੇ ਆਪਣਾ ਨਾਂਅ ਚਮਕਾਇਆ ਹੈ। ਭਾਰਤੀ ਮਹਿਲਾ ਖਿਡਾਰਨਾਂ ਨੇ ਵੀ ਪਿਛਲੇ ਸਮੇਂ ਰਾਸ਼ਟਰ ਮੰਡਲ ਖੇਡਾਂ, ਏਸ਼ੀਅਨ ਖੇਡਾਂ ਵਿਚ ਸੋਨ ਤਗਮੇ ਜਿੱਤ ਅਨੇਕ ਰਿਕਰਡ ਬਣਾਏ। ਅੱਜ ਗੱਲ ਕਰਨ ਲੱਗੇ ਹਾਂ ਖੇਡਾਂ ਦੀ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀ ਉਲੰਪੀਅਨ ਅਥਲੀਟ ਐਲੀਸਨ ਮਿਸ਼ੇਲ ਫੇਲਿਕਸ ਦੀ, ਜਿਸ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਅਥਲੈਟਿਕ ਖੇਡ ਤੋਂ ਕੀਤੀ। ਐਲੀਸਨ ਮਿਸ਼ੇਲ ਫੇਲਿਕਸ ਦਾ ਜਨਮ ਅਮਰੀਕਾ ਵਿਚ 18 ਨਵੰਬਰ, 1985 ਨੂੰ ਹੋਇਆ। ਐਲੀਸਨ ਮਿਸ਼ੇਲ ਫੇਲਿਕਸ ਅਮਰੀਕੀ ਟਰੈਕ ਅਤੇ ਫੀਲਡ ਸਪ੍ਰਿੰਟਰ ਖਿਡਾਰਨ ਹੈ। ਫੇਲਿਕਸ 100 ਮੀਟਰ, 200 ਮੀਟਰ ਅਤੇ 400 ਮੀਟਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦੀ ਹੈ। ਫੇਲਿਕਸ ਨੇ 2012 ਉਲੰਪਿਕ ਖੇਡਾਂ ਵਿਚ 3 ਸੋਨ ਤਗਮੇ ਜਿੱਤੇ। ਫੇਲਿਕਸ ਨੇ ਮਹਿਲਾ ਸਾਲ 2008 ਤੇ 2016 ਦੀਆਂ ਉਲੰਪਿਕ ਖੇਡਾਂ ਵਿਚ 5 ਸੋਨ ਤਗਮੇ ਜਿੱਤੇ ਹਨ ਅਤੇ ਵਿਸ਼ਵ ਰਿਕਾਰਡ ਵੀ ਬਣਾਏ ਹਨ, ਜੋ ਅਜੇ ਵੀ ਸਥਾਪਿਤ ਹਨ। ਫੇਲਿਕਸ ਇਕਲੌਤੀ ਟ੍ਰੈਕ ਅਤੇ ਫੀਲਡ ਦੀ ਅਥਲੀਟ ਹੈ, ਜਿਸ ਨੇ 6 ਉਲੰਪਿਕ ਸੋਨ ਤਗਮੇ ਜਿੱਤੇ ਹਨ। ਫੇਲਿਕਸ ਆਈ.ਏ.ਏ.ਐਫ. ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ 16 ਤਗਮੇ ਜਿੱਤਣ ਵਾਲੀ ਪਹਿਲੀ ਅਥਲੀਟ ਬਣੀ। ਸਾਲ 2019 ਫੇਲਿਕਸ ਨੇ ਦੋਹਾ, ਕਤਰ ਵਿਚ ਵਰਲਡ ਚੈਂਪੀਅਨਸ਼ਿਪ ਵਿਚ ਯੂਸੇਨ ਬੋਲਟ ਦਾ ਸਭ ਤੋਂ ਵੱਧ ਤਗਮਿਆਂ ਦਾ ਰਿਕਾਰਡ ਤੋੜਿਆ। ਅਥਲੈਟਿਕਸ ਖੇਡ ਲਈ ਐਲੀਸਨ ਮਿਸ਼ੇਲ ਫੇਲਿਕਸ ਨੇ ਜ਼ਿੰਦਗੀ ਦਾ ਬਹੁਤ ਲੰਬਾ ਸਮਾਂ ਖੇਡ ਨਾਲ ਜੁੜਦੇ ਹੋਏ ਕਈ ਇਤਿਹਾਸਕ ਤਗਮੇ ਜਿੱਤੇ। ਐਲੀਸਨ ਨੇ ਬਹੁਤ ਐਵਾਰਡ ਵੀ ਪ੍ਰਾਪਤ ਕੀਤੇ, ਜਿਸ ਵਿਚ 'ਅਥਲੀਟ ਆਫ ਦਾ ਈਅਰ' ਐਵਾਰਡ ਜਿੱਤਣ ਵਾਲੀ ਪਹਿਲੀ ਖਿਡਾਰਨ ਬਣੀ। ਸਾਲ 2005, 2007, 2010, 2015 ਵਿਚ ਇਸ ਖਿਡਾਰਨ ਨੇ ਇਹ ਐਵਾਰਡ ਆਪਣੇ ਨਾਂਅ ਕੀਤਾ। ਇਹ ਸੱਚ ਹੈ ਕਿ ਮਿਹਨਤ ਜੇਕਰ ਕੋਈ ਵੀ, ਕਿਸੇ ਵੀ ਖੇਤਰ ਵਿਚ ਕਰਦਾ ਹੈ, ਉਸ ਨੂੰ ਸਫਲਤਾ ਹਾਸਲ ਜ਼ਰੂਰ ਹੰਦੀ ਹੈ। ਆਸ ਕਰਦੇ ਹਾਂ ਕਿ ਐਲੀਸਨ ਮਿਸ਼ੇਲ ਫੇਲਿਕਸ ਵਾਂਗ ਭਾਰਤੀ ਖਿਡਾਰਨਾਂ ਵੀ ਮਿਹਨਤ ਕਰਨ ਤੇ ਉਲੰਪਿਕ ਖੇਡਾਂ ਤੇ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਲਈ ਤਗਮੇ ਜਿੱਤਣ।
-ਮੋਬਾ: 82888-47042
ਕੁਲਦੀਪ ਕੁਮਾਰ ਕਨੌਜੀਆ ਸੱਜੇ ਹੱਥ ਤੋਂ ਅਪਾਹਜ ਹੈ ਪਰ ਇਸ ਦੇ ਬਾਵਜੂਦ ਵੀ ਕ੍ਰਿਕਟ ਦੇ ਮੈਦਾਨ ਦਾ ਉਹ ਸਿਤਾਰਾ ਹੈ, ਜਿਸ ਦੀ ਚਮਕ ਇਕੱਲੇ ਯੂ.ਪੀ. ਪ੍ਰਾਂਤ ਵਿਚ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਉਸ ਦੀ ਇਕ ਅਲੱਗ ਪਹਿਚਾਣ ਹੈ। ਇਸ ਕ੍ਰਿਕਟ ਦੇ ਖਿਡਾਰੀ ਦਾ ਜਨਮ ...
ਸਾਡੀਆਂ ਪੁਰਸ਼ ਵਰਗ ਅਤੇ ਮਹਿਲਾ ਵਰਗ ਦੀਆਂ ਕੌਮੀ ਹਾਕੀ ਟੀਮਾਂ ਦਾ ਨਿਸ਼ਾਨਾ 24 ਜੁਲਾਈ ਤੋਂ 9 ਅਗਸਤ, 2020 ਤੱਕ ਹੋਣ ਵਾਲੀਆਂ ਟੋਕੀਓ ਉਲੰਪਿਕ ਖੇਡਾਂ ਲਈ ਬਾਇੱਜ਼ਤ ਕੁਆਲੀਫਾਈ ਕਰਨਾ ਹੈ। ਖਿਡਾਰੀਆਂ-ਖਿਡਾਰਨਾਂ ਨੂੰ ਚਿਤਾਵਨੀ ਹੈ ਆਪਣੀ ਵਿਅਕਤੀਗਤ ਖੇਡ ਨੂੰ ਬਿਹਤਰ ...
ਅੱਜਕਲ੍ਹ ਜਦੋਂ ਕੋਈ ਦੋ ਕ੍ਰਿਕਟ ਪ੍ਰੇਮੀ ਮਿਲਦੇ ਹਨ ਤੇ ਭਾਰਤੀ ਮਹਿਲਾ ਕ੍ਰਿਕਟ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਕ੍ਰਿਕਟ ਵਿਚ ਦੋ ਵਿਸ਼ੇਸ਼ ਕਰਕੇ ਨੌਜਵਾਨ ਮੁਟਿਆਰਾਂ ਦੀ ਸਿਫਤ ਕਰਨ ਤੋਂ ਬਿਨਾਂ ਰਹਿ ਨਹੀ ਸਕਦੇ। ਇਹ ਦੋ ਮੁਟਿਆਰਾਂ ਸ਼ਿਫਾਲੀ ਵਰਮਾ ਤੇ ਪ੍ਰੀਆ ਪੁਨੀਆ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX