ਤਾਜਾ ਖ਼ਬਰਾਂ


ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  1 minute ago
ਇੰਫਾਲ, 23 ਜਨਵਰੀ- ਮਨੀਪੁਰ ਦੇ ਰਾਜਧਾਨੀ ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਆਈ.ਡੀ.ਧਮਾਕਾ ਹੋਣ ਦੀ ਖ਼ਬਰ ...
ਅੱਜ ਦਾ ਵਿਚਾਰ
. . .  26 minutes ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  1 day ago
ਗੁਰੂ ਹਰ ਸਹਾਏ ,22 ਜਨਵਰੀ {ਕਪਿਲ ਕੰਧਾਰੀ } -ਅੱਜ ਪਿੰਡ ਮਾਦੀ ਕੇ ਵਿਖੇ ਸਤਸੰਗ ਘਰ ਦੇ ਲਾਗੇ ਚੌਕ ਵਿਚ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੀ ਟੱਕਰ ਹੋ ਜਾਣ ਦੀ ਖ਼ਬਰ ਮਿਲੀ ਹੈ ਜਿਸ ਵਿਚ ਇੱਕ ਮੋਟਰਸਾਈਕਲ ਸਵਾਰ ਦਰਸ਼ਨ ...
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  1 day ago
ਬਟਾਲਾ , 22 ਜਨਵਰੀ { ਡਾ. ਕਮਲ ਕਾਹਲੋਂ}- ਬਟਾਲਾ ਜਲੰਧਰ ਰੋਡ 'ਤੇ ਪੈਂਦੇ ਅੱਡਾ ਅੰਮੋਨੰਗਲ ਵਿਖੇ ਅੱਜ ਖੜ੍ਹੇ ਟਰਾਲੇ ਵਿਚ ਬੱਸ ਵੱਜਣ ਕਾਰਨ ਕਰੀਬ ਦਸ ਤੋਂ ਪੰਦਰਾਂ ਦੇ ਸਵਾਰੀਆਂ ਗੰਭੀਰ ਜ਼ਖ਼ਮੀ ਹੋਈਆਂ ਹਨ । ਪਨ ਬੱਸ ਜਲੰਧਰ ਤੋਂ ਬਟਾਲੇ ...
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  1 day ago
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)ਂਸੀ.ਆਈ.ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਇਕ ਅੰਤਰਰਾਜੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਵੱਖ-ਵੱਖ ਰਾਜਾਂ ਤੋਂ ਚੋਰੀ ਕੀਤੀਆਂ 15 ਲਗਜ਼ਰੀ ...
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  1 day ago
ਡੇਰਾਬਸੀ, 22 ਜਨਵਰੀ ( ਸ਼ਾਮ ਸਿੰਘ ਸੰਧੂ )-ਅੰਬਾਲਾ- ਕਾਲਕਾ ਰੇਲਵੇ ਲਾਈਨ 'ਤੇ ਡੇਰਾਬਸੀ ਨੇੜਲੇ ਪਿੰਡ ਜਵਾਹਰ ਪੁਰ ਨੇੜੇ ਇੱਕ ਬਜ਼ੁਰਗ ਨੇ ਰੇਲ ਗੱਡੀ ਅੱਗੇ ਲੇਟ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ ...
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  1 day ago
ਚੰਡੀਗੜ੍ਹ, 22 ਜਨਵਰੀ - ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਮੱਦੇਨਜ਼ਰ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਵਾਤਾਵਰਨ ਤੇ ਜਲਵਾਯੂ ਵਿਭਾਗ ਨੇ 15 ਸਾਲ ਪੁਰਾਣੇ 3 ਪਹੀਆ ਵਾਹਨਾਂ ਨੂੰ...
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  1 day ago
ਮੁੱਦਕੀ, 22 ਜਨਵਰੀ (ਭੁਪਿੰਦਰ ਸਿੰਘ) - ਇੱਥੋਂ ਨਜ਼ਦੀਕੀ ਪਿੰਡ ਕੱਬਰ ਵੱਛਾ ਤੋਂ ਕੈਲਾਸ਼ 'ਤੇ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ (ਨਹਿਰ) ਦੇ ਪੁਲ ਕੋਲ ਰਾਜਸਥਾਨ ਫੀਡਰ (ਨਹਿਰ ) ਵਿਚ ਤਿੰਨ ਜਣਿਆਂ...
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਮੋਰਿੰਡਾ, 22 ਜਨਵਰੀ - (ਤਰਲੋਚਨ ਸਿੰਘ ਕੰਗ,ਪ੍ਰਿਤਪਾਲ ਸਿੰਘ) - ਵਿਜੀਲੈਂਸ ਬਿਉਰੋ ਰੂਪਨਗਰ ਨੇ ਅੱਜ ਬੀ.ਡੀ.ਪੀ.ਓ ਦਫ਼ਤਰ ਮੋਰਿੰਡਾ ਵਿਖੇ ਛਾਪਾ ਮਾਰ ਕੇ ਬੀ.ਡੀ.ਪੀ.ਓ ਅਮਰਦੀਪ ਸਿੰਘ ਨੂੰ 10000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧੀ...
ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਤੇ ਉਪ-ਚੇਅਰਮੈਨ ਨੇ ਸੰਭਾਲਿਆ ਅਹੁਦਾ
. . .  1 day ago
ਮਲੌਦ, 22 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ) - ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਮਲਜੀਤ ਸਿੰਘ ਸਿਆੜ ਤੇ ਉਪ-ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ...
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ ਇੱਕ ਟਰੇਨ ਰੱਦ, 7 ਦੇ ਰੂਟ ਬਦਲੇ
. . .  1 day ago
ਨਵੀਂ ਦਿੱਲੀ, 22 ਜਨਵਰੀ - ਉੱਤਰ ਰੇਲਵੇ ਦੇ ਜਨ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ 23 ਜਨਵਰੀ ਅਤੇ 26 ਜਨਵਰੀ ਨੂੰ ਇੱਕ ਟਰੇਨ ਰੱਦ...
ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ
. . .  1 day ago
ਚੇਨਈ, 22 ਜਨਵਰੀ - ਕਸਟਮ ਵਿਭਾਗ ਨੇ ਚੇਨਈ ਹਵਾਈ ਅੱਡੇ ਵਿਖੇ ਆਬੂ ਧਾਬੀ ਤੋਂ ਆਏ ਇੱਕ ਯਾਤਰੀ ਤੋਂ 2.6 ਕਿੱਲੋ ਸੋਨਾ ਬਰਾਮਦ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 1.1 ਕਰੋੜ...
ਪੁੱਛਾਂ ਦੇਣ ਵਾਲੇ ਜਬਰ ਜਨਾਹੀ ਬਾਬੇ ਨੂੰ ਹੋਈ 7 ਸਾਲ ਦੀ ਕੈਦ
. . .  1 day ago
ਮੋਗਾ, 22 ਜਨਵਰੀ (ਗੁਰਤੇਜ ਬੱਬੀ)- ਅੱਜ ਮੋਗਾ 'ਚ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਮੈਡਮ ਅੰਜਨਾ ਦੀ ਅਦਾਲਤ ਨੇ ਔਰਤ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਮਸਤ ਬਾਬਾ ਜੀਵਨ ਸਿੰਘ ਨੂੰ ਦੋਸ਼ ਸਾਬਤ...
ਲੰਡਨ 'ਚ ਕਤਲ ਨੌਜਵਾਨ ਹਰਿੰਦਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਸ ਦੇ ਘਰ ਪਹੁੰਚੇ ਹਰਿੰਦਰਪਾਲ ਚੰਦੂਮਾਜਰਾ
. . .  1 day ago
ਪਟਿਆਲਾ, 22 ਜਨਵਰੀ (ਅਮਨਦੀਪ ਸਿੰਘ)- ਲੰਡਨ 'ਚ ਕਤਲ ਹੋਏ ਨੌਜਵਾਨ ਹਰਿੰਦਰ ਕੁਮਾਰ ਦੇ ਘਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਪਹੁੰਚੇ। ਇਸ...
ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਨੇ ਸਰਹੱਦੀ ਖੇਤਰ 'ਚ ਵਧਾਈ ਚੌਕਸੀ
. . .  1 day ago
ਫ਼ਾਜ਼ਿਲਕਾ, 22 ਜਨਵਰੀ (ਪ੍ਰਦੀਪ ਕੁਮਾਰ)- ਗਣਤੰਤਰ ਦਿਵਸ ਮੌਕੇ ਪੰਜਾਬ ਪੁਲਿਸ ਵਲੋਂ ਸਰਹੱਦੀ ਇਲਾਕੇ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਸਰਹੱਦ ਦੇ ਨਾਲ ਲੱਗਦੀ ਸੈਕਿੰਡ ਡਿਫੈਂਸ ਲਾਈਨ...
ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'
. . .  1 day ago
ਕਾਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, ਦੋ ਲੋਕਾਂ ਦੀ ਮੌਤ
. . .  1 day ago
ਗੈਸ ਵੈਲਡਿੰਗ ਦੀ ਟੈਂਕੀ ਫਟਣ ਕਾਰਨ ਧਮਾਕਾ, ਇੱਕ ਜ਼ਖ਼ਮੀ
. . .  1 day ago
ਅਕਾਲੀ ਦਲ ਦੀ ਰੈਲੀ ਨੂੰ ਕੇ ਭਾਈ ਲੌਂਗੋਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਬੈਠਕ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਕਾਮਿਆਂ ਨੇ ਨਾਭਾ ਵਿਖੇ ਲਾਇਆ ਧਰਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਕੱਤਕ ਸੰਮਤ 551

ਸੰਪਾਦਕੀ

ਨਵੀਂ ਪੈਨਸ਼ਨ ਪ੍ਰਣਾਲੀ ਦਾ ਮੁਲਾਜ਼ਮਾਂ ਲਈ ਨਫ਼ਾ-ਨੁਕਸਾਨ

ਸਰਕਾਰ ਨੇ ਆਪਣਾ ਵਿੱਤੀ ਬੋਝ ਘਟਾਉਣ ਲਈ ਮਿਤੀ 1 ਜਨਵਰੀ, 2004 ਤੋਂ ਨਵੀਂ ਪੈਨਸ਼ਨ ਪ੍ਰਣਾਲੀ ਲਾਗੂ ਕਰ ਕੇ (ਜੋ ਕਿ ਆਰਮਡ ਫੋਰਸਿਸ 'ਤੇ ਲਾਗੂ ਨਹੀਂ ਹੈ), ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ 'ਤੇ ਵੱਡਾ ਡਾਕਾ ਮਾਰਿਆ ਹੈ। ਨਵੀਂ ਅਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਦਾ ਤੁਲਨਾਤਮਕ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ ਵਿਚ ਡੀ. ਡੀ. ਪੰਜਾਬੀ ਦਾ ਉਪਰਾਲਾ

ਡੀ. ਡੀ. ਪੰਜਾਬੀ ਦੀ ਮਾਣਮੱਤੀ ਇਤਿਹਾਸਕ ਕਿਤਾਬ ਵਿਚ ਕਈ ਸੁਨਹਿਰੀ ਪੰਨੇ ਜੜੇ ਹੋਏ ਹਨ। ਅਜਿਹਾ ਹੀ ਇਕ ਹੋਰ ਪੰਨਾ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਦੇ ਰੂਪ ਵਿਚ ਲਿਖਿਆ ਜਾ ਰਿਹਾ ਹੈ। ਦੂਰਦਰਸ਼ਨ ਦੇ ਮੁੱਖ ਦਫ਼ਤਰ ਦਿੱਲੀ ਤੋਂ ਉੱਚ-ਅਧਿਕਾਰੀਆਂ ਦੇ ...

ਪੂਰੀ ਖ਼ਬਰ »

ਕਿਉਂ ਵੱਡੇ ਹੁਨਰਮੰਦ ਪੈਦਾ ਨਹੀਂ ਕਰ ਰਹੀ ਭਾਰਤੀ ਸਿੱਖਿਆ ਪ੍ਰਣਾਲੀ ?

ਜਦੋਂ ਤੋਂ ਅਭੀਜੀਤ ਬੈਨਰਜੀ ਨੂੰ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਮਿਲਿਆ ਹੈ, ਉਦੋਂ ਤੋਂ ਭਾਰਤ ਵਿਚ ਬਹਿਸ ਚੱਲ ਰਹੀ ਹੈ ਕਿ ਭਾਰਤ ਵਾਸੀਆਂ ਦੇ ਹੁਨਰ ਦਾ ਫੁੱਲ ਵਿਦੇਸ਼ ਵਿਚ ਜਾ ਕੇ ਹੀ ਕਿਉਂ ਖਿੜਦਾ ਹੈ? ਇਸ ਤੋਂ ਪਹਿਲਾਂ ਅਮਰਤਿਆ ਸੇਨ ਨੂੰ ਨੋਬਲ ਪੁਰਸਕਾਰ ਮਿਲਿਆ ਸੀ ਅਤੇ ਉਨ੍ਹਾਂ ਦਾ ਵੀ ਜ਼ਿਆਦਾਤਰ ਕੰਮ ਵਿਦੇਸ਼ ਵਿਚ ਰਹਿ ਕੇ ਹੀ ਹੋਇਆ ਹੈ। ਕਈ ਲੋਕਾਂ ਕੋਲ ਇਸ ਦਾ ਜਵਾਬ ਇਹ ਹੈ ਕਿ ਭਾਰਤ ਵਿਚ ਸਿੱਖਿਆ ਪ੍ਰਬੰਧ ਦਾ ਬੁਰਾ ਹਾਲ ਹੈ, ਇਸ ਲਈ ਹੁਨਰਮੰਦ ਭਾਰਤੀਆਂ ਨੂੰ ਵਿਦੇਸ਼ (ਖ਼ਾਸ ਕਰ ਯੂਰਪ ਜਾਂ ਅਮਰੀਕਾ) ਜਾਣਾ ਪੈਂਦਾ ਹੈ। ਜੇਕਰ ਉਹ ਅਜਿਹਾ ਨਾ ਕਰਨ ਤਾਂ ਭਾਰਤ ਵਿਚ ਉਨ੍ਹਾਂ ਦੇ ਹੁਨਰ ਦਾ ਮੁੱਲ ਨਹੀਂ ਪਵੇਗਾ। ਇਸ ਜਵਾਬ ਦਾ ਦੂਜਾ ਹਿੱਸਾ ਇਹ ਹੈ ਕਿ ਭਾਰਤ ਵਿਚ ਹੁਨਰਮੰਦਾਂ ਲਈ ਆਪਣੀ ਚਮਕ ਦਿਖਾਉਣ ਲਈ ਸੰਸਥਾਗਤ ਬੰਦੋਬਸਤ ਨਹੀਂ ਹੈ। ਮੋਟੇ ਤੌਰ 'ਤੇ ਇਹ ਦੋਵੇਂ ਕਾਰਨ ਸਹੀ ਹਨ।
ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਅਭੀਜੀਤ ਬੈਨਰਜੀ ਸ਼ਾਇਦ ਆਖਰੀ ਭਾਰਤੀ ਹੋਣਗੇ, ਜਿਨ੍ਹਾਂ ਦੀ ਐਮ.ਏ. ਤੱਕ ਉੱਚ ਸਿੱਖਿਆ ਭਾਰਤ ਵਿਚ (ਪ੍ਰੈਜ਼ੀਡੈਂਸੀ ਕਾਲਜ, ਕੋਲਕਾਤਾ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ) ਤੋਂ ਹੋਈ ਹੋਵੇਗੀ। ਕਾਰਨ ਸਪੱਸ਼ਟ ਹੈ, ਅਭੀਜੀਤ ਬੈਨਰਜੀ ਦੇ ਪਿਤਾ ਦੀਪਕ ਬੈਨਰਜੀ ਜਿਸ ਪ੍ਰੈਜ਼ੀਡੈਂਸੀ ਕਾਲਜ ਵਿਚ ਪੜ੍ਹਾਉਂਦੇ ਸਨ ਅਤੇ ਜਿਸ ਵਿਚ ਉਨ੍ਹਾਂ ਦਾ ਬੇਟਾ ਪੜ੍ਹਿਆ, ਉਸ ਦਾ ਪੱਧਰ ਹੁਣ ਉਹੋ ਜਿਹਾ ਨਹੀਂ ਰਹਿ ਗਿਆ। ਇਹੀ ਹਾਲਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਹੈ। ਅੱਜ ਦੇ ਪ੍ਰੈਜ਼ੀਡੈਂਸੀ ਅਤੇ ਅੱਜ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਨਵੇਂ ਅਭੀਜੀਤ ਦਾ ਨਿਰਮਾਣ ਕਰਨ ਦੀ ਉਮੀਦ ਸਾਨੂੰ ਨਹੀਂ ਕਰਨੀ ਚਾਹੀਦੀ। ਇਹੋ ਹਾਲਤ ਅਤੀਤ ਦੀਆਂ ਬਿਹਤਰ ਯੂਨੀਵਰਸਿਟੀਆਂ ਦੀ ਹੋ ਚੁੱਕੀ ਹੈ। ਅੱਜ ਦੀ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਇਲਾਹਾਬਾਦ ਯੂਨੀਵਰਸਿਟੀ ਆਪਣੇ ਗੌਰਵਮਈ ਅਤੀਤ ਨੂੰ ਬਹੁਤ ਪਿੱਛੇ ਛੱਡ ਚੁਕੀਆਂ ਹਨ। ਕੀ ਅਭੀਜੀਤ ਬੈਨਰਜੀ ਦੇ ਪੱਧਰ ਦੇ ਲੋਕ ਆਪਣੇ ਬੱਚਿਆਂ ਨੂੰ ਭਾਰਤ ਵਿਚ ਪੜ੍ਹਾਉਣਾ ਪਸੰਦ ਕਰਨਗੇ? ਇਸ ਦਾ ਪੀੜ ਭਰਿਆ ਜਵਾਬ ਸਿਰਫ 'ਨਾਂਹ' ਵਿਚ ਹੀ ਦਿੱਤਾ ਜਾ ਸਕਦਾ ਹੈ। ਭਾਰਤ ਵਿਚ ਵਿਦਿਆ ਦੇ ਡਿਗਦੇ ਹੋਏ ਪੱਧਰ ਦਾ ਇਹੀ ਆਲਮ ਮੈਨੂੰ ਆਪਣੀ ਸੰਸਥਾ ਸੀ.ਐਸ.ਡੀ.ਐਸ. ਵਿਚ ਵੀ ਦਿਖਾਈ ਦਿੰਦਾ ਹੈ। ਜਦੋਂ ਇਥੇ ਨਵੀਆਂ ਨਿਯੁਕਤੀਆਂ ਹੁੰਦੀਆਂ ਹਨ ਤਾਂ ਸੰਸਥਾ ਵੀ ਉਨ੍ਹਾਂ ਨੂੰ ਪਹਿਲ ਦਿੰਦੀ ਹੈ, ਜਿਨ੍ਹਾਂ ਦੀ ਪੀ.ਐਚ.ਡੀ. ਕਿਸੇ ਵਿਦੇਸ਼ੀ ਯੂਨੀਵਰਸਿਟੀ ਤੋਂ ਹੋਈ ਹੁੰਦੀ ਹੈ।
ਅੰਗਰੇਜ਼ਾਂ ਨੇ ਭਾਰਤ ਵਿਚ ਜੋ ਸਿੱਖਿਆ ਪ੍ਰਣਾਲੀ ਤਿਆਰ ਕੀਤੀ ਸੀ, ਉਸ ਵਿਚ ਸ਼ੁਰੂ ਤੋਂ ਹੀ ਮੌਲਿਕਤਾ ਦੀ ਗੁੰਜਾਇਸ਼ ਘੱਟ ਤੋਂ ਘੱਟ ਸੀ। ਉਸ ਦੇ ਕੇਂਦਰ ਵਿਚ ਭਾਰਤੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ 'ਉਪਯੋਗੀ ਗਿਆਨ' ਦੇਣ ਦਾ ਇਰਾਦਾ ਸੀ, ਤਾਂ ਕਿ ਉਹ ਬਰਤਾਨਵੀ ਬਸਤੀਵਾਦੀ ਰਾਜ ਦੀ ਮਸ਼ੀਨਰੀ ਵਿਚ ਇਕ ਵਫ਼ਾਦਾਰ ਦੀ ਤਰ੍ਹਾਂ ਜਗ੍ਹਾ ਬਣਾ ਸਕਣ। ਇਨ੍ਹਾਂ ਹੱਦਾਂ ਦੇ ਬਾਵਜੂਦ ਭਾਰਤ ਵਿਚ ਮੌਲਿਕ ਕੰਮ ਕਰਨ ਵਾਲੇ ਕੁਝ ਬੁੱਧੀਜੀਵੀ ਪੈਦਾ ਹੋਏ ਹਨ। ਪਰ ਉਂਗਲਾਂ 'ਤੇ ਗਿਣਨ ਜੋਗੇ ਹੀ। ਇਨ੍ਹਾਂ ਲੋਕਾਂ ਦੀਆਂ ਪ੍ਰਾਪਤੀਆਂ ਉਨ੍ਹਾਂ ਦੀਆਂ ਨਿੱਜੀ ਕੋਸ਼ਿਸ਼ਾਂ ਅਤੇ ਪਰਿਵਾਰਕ ਪਿਛੋਕੜ ਦਾ ਨਤੀਜਾ ਰਹੀਆਂ ਹਨ। ਚੇਤੇ ਰਹੇ ਕਿ ਅਭੀਜੀਤ ਦੇ ਮਾਤਾ ਪਿਤਾ, ਦੋਵੇਂ ਹੀ ਅਰਥਸ਼ਾਸਤਰ ਦੇ ਪ੍ਰੋਫੈਸਰ ਸਨ ਅਤੇ ਅਮਰਤਿਆ ਸੇਨ ਦੀ ਮਾਂ ਮਹਾਨ ਵਿਦਵਾਨ ਸ਼ਿਤੀਮੋਹਨ ਸੇਨ ਦੀ ਬੇਟੀ ਸੀ, ਅਤੇ ਉਨ੍ਹਾਂ ਦੇ ਪਿਤਾ ਰਸਾਇਣਕ ਵਿਗਿਆਨ ਦੇ ਅਧਿਆਪਕ ਸਨ। ਜੇਕਰ ਸਾਡੀ ਪ੍ਰਣਾਲੀ ਅਤੇ ਵਿਵਸਥਾ ਵਿਚ ਏਨਾ ਦਮ ਹੁੰਦਾ ਤਾਂ ਅੱਜ ਵਿਸ਼ਵ ਦੇ ਗਿਆਨ ਦੇ ਦਾਇਰਿਆਂ ਵਿਚ ਭਾਰਤੀ ਹਾਵੀ ਹੁੰਦੇ।
ਇਹ ਸਮੱਸਿਆ ਬੁਨਿਆਦੀ ਰੂਪ ਨਾਲ ਵਿਚਾਰਨਯੋਗ ਹੈ। ਸਾਡੇ ਜ਼ਮਾਨੇ ਦੇ ਇਕ ਵਿਦਵਾਨ ਅਤੇ ਇਤਿਹਾਸਕਾਰ ਰਣਜੀਤ ਗੁਹਾ ਨੇ ਇਸ ਦਾ ਇਕ ਕਾਰਨ ਖੋਜਿਆ ਹੈ। ਗੁਹਾ ਨੇ ਆਪਣੇ ਅਧਿਐਨ ਨਾਲ ਦਿਖਾਇਆ ਹੈ ਕਿ ਜਿਸ ਨੂੰ ਅਸੀਂ ਆਧੁਨਿਕ ਭਾਰਤੀ ਵਿਦਿਆ ਕਹਿੰਦੇ ਹਾਂ, ਉਹ ਦਰਅਸਲ, 'ਨੌਕਰ ਨੂੰ ਦਿੱਤੀ ਜਾਣ ਵਾਲੀ ਤਾਲੀਮ' ਦੇ ਤੌਰ 'ਤੇ ਤਿਆਰ ਕੀਤੀ ਗਈ ਸੀ। ਅੰਗਰੇਜ਼ ਚਾਹੁੰਦੇ ਸਨ ਕਿ ਇਸ ਸਿੱਖਿਆ ਨੂੰ ਗ੍ਰਹਿਣ ਕਰਨ ਵਾਲਾ ਭਾਰਤੀ ਉਨ੍ਹਾਂ ਦੇ ਨੌਕਰ ਦੇ ਰੂਪ ਤੋਂ ਇਲਾਵਾ ਕਿਸੇ ਹੋਰ ਸ਼ੀਸ਼ੇ ਵਿਚ ਨਾ ਦੇਖ ਸਕੇ। ਇਸੇ ਸੰਦਰਭ ਵਿਚ ਗੁਹਾ ਨੇ ਉਪਨਿਵੇਸ਼ਕ ਸਿੱਖਿਆ ਪ੍ਰਣਾਲੀ ਅਤੇ ਉਸ ਤੋਂ ਬਾਅਦ ਭਾਰਤੀ ਸਿੱਖਿਆ ਪ੍ਰਣਾਲੀ ਵਿਚ ਅੰਗਰੇਜ਼ਾਂ ਦੀ ਭੂਮਿਕਾ 'ਤੇ ਉਂਗਲ ਚੁੱਕੀ ਹੈ।
ਜ਼ਿਆਉੱਦਦੀਨ ਸਰਦਾਰ, ਆਸ਼ੀਸ਼ ਨੰਦੀ, ਮੈਰਿਲ ਵਿਨ ਡੇਵਿਜ਼ ਅਤੇ ਕਲਾਟ ਅਲਵਾਰਿਸ ਦੇ ਅਨੁਸਾਰ ਇਸ ਬਸਤੀਵਾਦੀ ਸਿੱਖਿਆ ਪ੍ਰਣਾਲੀ ਦਾ ਨਤੀਜਾ ਭਾਰਤ ਦੇ ਬੌਧਿਕ ਕਤਲੇਆਮ ਵਿਚ ਨਿਕਲਦਾ ਹੈ। ਇਨ੍ਹਾਂ ਚਾਰ ਵਿਦਵਾਨਾਂ ਨੇ ਆਪਣੀ ਸਾਂਝੀ ਖੋਜ ਵਿਚ ਭਾਰਤ ਦੀ ਬਸਤੀਵਾਦੀ ਅਤੇ ਉੱਤਰ ਬਸਤੀਵਾਦੀ ਸਿੱਖਿਆ ਪ੍ਰਣਾਲੀ ਦੇ ਨਤੀਜਿਆਂ ਦੀ ਤੁਲਨਾ ਸਪੇਨੀਆਂ ਅਤੇ ਪੁਰਤਗਾਲੀਆਂ ਵਲੋਂ ਅਮੈਰਇੰਡੀਅਨਾਂ ਦੇ ਕਤਲੇਆਮ ਨਾਲ ਕੀਤੀ ਹੈ। 'ਭਾਰਤੀ ਸਿੱਖਿਆ ਪ੍ਰਣਾਲੀ ਨੂੰ ਵਿਗਾੜਨ ਦੀ ਭਿਆਨਕਤਾ ਅਮਰੀਕੀ ਮਹਾਂਦੀਪ ਦੇ ਇਸਾਈਕਰਨ/ਗੁਲਾਮੀ ਥੋਪਣ ਤੋਂ ਘੱਟ ਨਹੀਂ ਹੈ। ਇਸ ਦਾ ਕਾਰਨ ਸਪੱਸ਼ਟ ਹੈ। ਉੱਥੇ ਇਸ ਦਾ ਨਤੀਜਾ ਲੱਖਾਂ ਲੋਕਾਂ ਦੇ ਸਮੂਹਕ ਕਤਲੇਆਮ ਦੇ ਰੂਪ 'ਚ ਨਿਕਲਿਆ। ਜਾਂ ਤਾਂ ਉਨ੍ਹਾਂ ਨੂੰ ਜ਼ਮੀਨ ਵਿਚ 6 ਫੁੱਟ ਹੇਠਾਂ ਗੱਡ ਦਿੱਤਾ ਗਿਆ ਜਾਂ ਸਾੜ ਦਿੱਤਾ ਗਿਆ। ਇਥੇ ਸਿਖਿਆ ਪ੍ਰਣਾਲੀ ਨੇ ਉਸ ਤੋਂ ਵੀ ਜ਼ਿਆਦਾ ਵੱਡੀ ਗਿਣਤੀ ਵਿਚ ਲੋਕਾਂ ਨੂੰ ਗੰਭੀਰ ਸਥਿਤੀ ਵਿਚ ਪਾ ਦਿੱਤਾ ਹੈ। ਉਨ੍ਹਾਂ ਦੇ ਦਿਮਾਗਾਂ ਨੂੰ ਲਕਵਾ ਮਾਰ ਚੁੱਕਾ ਹੈ। ਇਕ ਤਰ੍ਹਾਂ ਨਾਲ ਉਹ ਮਰ ਚੁੱਕੇ ਹਨ। ਛੇ ਫੁੱਟ ਹੇਠਾਂ ਦਫ਼ਨ ਕਰ ਦਿੱਤੇ ਗਏ ਅਮੈਰਇੰਡੀਅਨਾਂ ਅਤੇ ਉਨ੍ਹਾਂ ਦੇ ਦਰਮਿਆਨ ਸਿਰਫ ਅੰਤਰ ਇਹ ਹੈ ਕਿ ਉਹ ਧਰਤੀ ਦੇ ਉੱਤੇ ਚੱਲਣ ਦਾ ਦਿਖਾਵਾ ਕਰ ਸਕਦੇ ਹਨ।'
ਅਜੇ ਤੱਕ ਅਸੀਂ ਇਕ ਭੁਲੇਖੇ ਵਿਚ ਹਾਂ ਕਿ ਭਾਰਤ ਦੀ ਸਿੱਖਿਆ ਵਿਵਸਥਾ ਨੂੰ ਸੁਧਾਰਿਆ ਜਾ ਸਕਦਾ ਹੈ, ਅਤੇ ਜੇਕਰ ਉਸ ਵਿਚ ਕੁਝ ਸੰਸਥਾਗਤ ਬਦਲਾਅ ਕੀਤੇ ਜਾਣ ਤਾਂ ਉਸ ਦੇ ਗਰਭ ਤੋਂ ਅਭੀਜੀਤ ਬੈਨਰਜੀਆਂ ਅਤੇ ਅਮਰਤਿਆ ਸੇਨਾਂ ਦਾ ਜਨਮ ਹੋਣਾ ਸ਼ੁਰੂ ਹੋ ਜਾਵੇਗਾ। ਰਣਜੀਤ ਗੁਹਾ ਦਾ ਅਧਿਐਨ ਦੱਸਦਾ ਹੈ ਕਿ ਅਜਿਹਾ ਹੋਣਾ ਸੰਭਵ ਹੀ ਨਹੀਂ ਹੈ। ਜਦੋਂ ਤੱਕ ਇਹ ਪ੍ਰਣਾਲੀ ਠੀਕ ਚੱਲ ਰਹੀ ਸੀ, ਅਤੇ ਉਸ ਦੇ ਕੰਮਕਾਜ ਵਿਚ ਜ਼ਿਆਦਾ ਗਿਰਾਵਟ ਨਹੀਂ ਆਈ ਸੀ, ਉਸ ਸਮੇਂ ਵੀ ਇਸ ਦੇ ਕਾਰਨ ਭਾਰਤੀ ਹੁਨਰ ਦਾ ਵਿਕਾਸ ਨਹੀਂ ਹੋ ਰਿਹਾ ਸੀ। ਬੈਨਰਜੀ ਅਤੇ ਸੇਨ ਉਸੇ ਜ਼ਮਾਨੇ ਦੀ ਦੇਣ ਹਨ।
ਮੋਦੀ ਸਰਕਾਰ ਨਵੀਂ ਸਿੱਖਿਆ ਪ੍ਰਣਾਲੀ ਲਾਗੂ ਕਰਨ ਜਾ ਰਹੀ ਹੈ। ਉਸ ਨਾਲ ਕੁਝ ਉਮੀਦਾਂ ਬਣਦੀਆਂ ਹਨ ਪਰ ਸਮੱਸਿਆਵਾਂ ਵੀ ਬਹੁਤ ਹਨ। ਡਰ ਇਹ ਲਗਦਾ ਹੈ ਕਿ ਇਸ ਨਵੀਂ ਪ੍ਰਣਾਲੀ ਵਿਚ ਜੋ ਵੀ ਸੰਭਾਵਨਾਵਾਂ ਹਨ ਉਹ ਕਿਤੇ ਨਵੇਂ ਹੁਕਮਰਾਨਾਂ ਦੀਆਂ ਵਿਚਾਰਧਾਰਕ ਧਾਰਨਾਵਾਂ ਕਾਰਨ ਖ਼ਰਾਬ ਨਾ ਹੋ ਜਾਣ। ਉੱਪਰੋਂ ਸਾਡੀ ਨੌਕਰਸ਼ਾਹੀ (ਜੋ ਇਸ ਪ੍ਰਣਾਲੀ ਨੂੰ ਜ਼ਮੀਨ 'ਤੇ ਉਤਾਰੇਗੀ) ਦਾ ਯੋਜਨਾਵਾਂ ਲਾਗੂ ਕਰਨ ਦਾ ਇਤਿਹਾਸ ਵੀ ਸ਼ੱਕੀ ਹੈ।

E. mail : abhaydubey@csds.in

 


ਖ਼ਬਰ ਸ਼ੇਅਰ ਕਰੋ

ਚੋਣਾਂ ਦਾ ਪ੍ਰਭਾਵ

ਚਾਹੇ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸਨ ਪਰ ਇਸ ਦੇ ਨਾਲ ਹੀ ਦਰਜਨ ਭਰ ਪ੍ਰਾਂਤਾਂ ਵਿਚ ਕੁਝ ਥਾਵਾਂ 'ਤੇ ਵਿਧਾਨ ਸਭਾਵਾਂ ਅਤੇ ਲੋਕ ਸਭਾ ਦੀਆਂ ਸੀਟਾਂ ਤੋਂ ਉਪ ਚੋਣਾਂ ਵੀ ਹੋਈਆਂ ਹਨ। ਦੇਸ਼ ਭਰ ਵਿਚ ਇਨ੍ਹਾਂ ਚੋਣਾਂ ਦੀ ਚਰਚਾ ਚਲਦੀ ਰਹੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX