ਤਾਜਾ ਖ਼ਬਰਾਂ


ਅੰਗ੍ਰੇਜ਼ਾਂ ਦੇ ਰਾਜ ਵਿਚ ਸ਼ੁਰੂ ਹੋਈ ਨੈਰੋਗੇਜ ਰੇਲ ਸੈਕਸ਼ਨ ਤੇ 26 ਜਨਵਰੀ ਨੂੰ ਦੌੜੇਗੀ
. . .  1 day ago
ਪਠਾਨਕੋਟ ,24 ਜਨਵਰੀ (ਸੰਧੂ) -ਪਠਾਨਕੋਟ ਨੂੰ ਹਿਮਾਚਲ ਪ੍ਰਦੇਸ਼ ਨਾਲ ਰੇਲਵੇ ਮਾਰਗ ਰਾਹੀ ਜੋੜਨ ਲਈ ਅੰਗ੍ਰੇਜ਼ਾਂ ਦੇ ਰਾਜ ਸਮੇਂ ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ ਰੇਲ ਸੈਕਸ਼ਨ ਤੇ ਰੋਲ ਸੇਵਾ ਸ਼ੁਰੂ ਕੀਤੀ ਗਈ ਸੀ ਤੇ ਇਸ ਟਰੈਕ ...
ਹੁਸ਼ਿਆਰਪੁਰ ਵਿਖੇ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਿਲੀ ਮਨਜ਼ੂਰੀ
. . .  1 day ago
ਫਗਵਾੜਾ ,24 ਜਨਵਰੀ { ਹਰੀਪਾਲ ਸਿੰਘ }- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਇਕ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ । ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ...
ਬਾਲ ਪੁਰਸਕਾਰ ਹਾਸਲ ਕਰਨ ਵਾਲੇ ਓਂਕਾਰ ਸਿੰਘ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 24 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵੀਟ ਕਰਕੇ ਓਂਕਾਰ ਸਿੰਘ ਨੂੰ ਬਾਲ ਪੁਰਸਕਾਰ ਮਿਲਣ 'ਤੇ ਵਧਾਈ ਦਿੱਤੀ ਤੇ ਜ਼ਿਕਰਯੋਗ ਹੈ ਕਿ ਓਂਕਾਰ ਸਿੰਘ ਨੇ ਛੋਟੀ ਉਮਰ ਵਿਚ ਸਿਧਾਂਤਕ ਭੌਤਿਕੀ 'ਤੇ ਇਕ ਕਿਤਾਬ ਲਿਖੀ ਹੈ। ਜਿਸ ਦੇ ਚੱਲਦਿਆਂ ਓਂਕਾਰ...
ਮਾਲ ਵਿਭਾਗ ਨੇ ਫ਼ਰਦ ਦਾ ਰੇਟ ਵਧਾਇਆ, ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ 'ਤੇ 500 ਰੁਪਏ ਫ਼ੀਸ ਲਗਾਈ
. . .  1 day ago
ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ) - ਮਾਲ ਵਿਭਾਗ ਵਲੋਂ ਫ਼ਰਦ ਦੀ ਫ਼ੀਸ ਵਿਚ ਵਾਧਾ ਕਰਦਿਆਂ ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਫ਼ੀਸ ਲਗਾ ਦਿੱਤੀ ਹੈ। ਫ਼ਰਦ ਦੀ ਪ੍ਰਤੀ ਪੰਨੇ ਲਈ 5 ਰੁਪਏ ਸਹੂਲਤ ਚਾਰਜਿਜ਼ ਲਗਾਏ ਗਏ ਹਨ ਜਿਸ ਨਾਲ ਹੁਣ ਫ਼ਰਦ ਦੀ ਪ੍ਰਤੀ...
ਲੋਕਾਂ 'ਤੇ ਵਾਧੂ ਟੈਕਸ ਨਾ ਲਗਾਏ ਸਰਕਾਰ, ਇਹ ਬੇਇਨਸਾਫ਼ੀ ਹੈ - ਚੀਫ਼ ਜਸਟਿਸ
. . .  1 day ago
ਨਵੀਂ ਦਿੱਲੀ, 24 ਜਨਵਰੀ - ਆਮ ਬਜਟ ਪੇਸ਼ ਹੋਣ ਤੋਂ ਇਕ ਹਫ਼ਤਾ ਪਹਿਲਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਸ.ਏ. ਬੋਬਡੇ ਨੇ ਵੱਡੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ 'ਤੇ ਟੈਕਸ ਦਾ ਬੋਝ ਨਹੀਂ ਪਾਉਣਾ ਚਾਹੀਦਾ। ਟੈਕਸ ਚੋਰੀ ਕਰਨਾ ਦੇਸ਼ ਦੇ ਬਾਕੀ ਨਾਗਰਿਕਾਂ...
ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਵਿਧਾਇਕਾਂ ਨੇ ਨਾਮਜ਼ਦਗੀਆਂ ਲਈ ਵਾਪਸ
. . .  1 day ago
ਨਵੀਂ ਦਿੱਲੀ, 24 ਜਨਵਰੀ - ਟਿਕਟ ਨਾ ਮਿਲਣ 'ਤੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਮੌਜੂਦਾ ਵਿਧਾਇਕਾਂ ਹਾਜੀ ਇਸ਼ਰਾਕ ਖਾਨ ਅਤੇ ਜਗਦੀਪ ਸਿੰਘ ਨੇ ਆਪਣੀਆਂ...
ਪੰਜਾਬ ਦੇ 5 ਜ਼ਿਲ੍ਹਿਆਂ 'ਚ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇੰਨੀਸ਼ਿਏਟਿਵ ਦੀ ਸ਼ੁਰੂਆਤ - ਬਲਬੀਰ ਸਿੱਧੂ
. . .  1 day ago
ਚੰਡੀਗੜ੍ਹ, 24 ਜਨਵਰੀ - ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਾਈਪਰਟੈਨਸ਼ਨ (ਬਲੱਡ ਪ੍ਰੈਸ਼ਰ) ਤੋਂ ਪੀੜਤ ਮਰੀਜ਼ਾਂ ਦੀ ਜਲਦ ਪਹਿਚਾਣ ਤੇ ਉਨ੍ਹਾਂ ਦੇ ਇਲਾਜ ਲਈ ਸਿਹਤ ਵਿਭਾਗ ਪੰਜਾਬ...
ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਇਕ ਕੇਸ 'ਚ 5 ਸਾਲ ਦੀ ਸਜ਼ਾ
. . .  1 day ago
ਰੂਪਨਗਰ, 24 ਜਨਵਰੀ (ਸਤਨਾਮ ਸਿੰਘ ਸੱਤੀ) - ਚੰਡੀਗੜ੍ਹ 'ਚ ਸਰਪੰਚ ਦੀ ਸ਼ਰੇਆਮ ਕੁੱਟਮਾਰ ਅਤੇ ਗੋਲੀਆਂ ਚਲਾਉਣ ਨਾਲ ਸੁਰਖ਼ੀਆਂ 'ਚ ਆਏ ਨੂਰਪੁਰ ਬੇਦੀ (ਰੂਪਨਗਰ) ਦੇ ਪਿੰਡ ਢਾਹਾਂ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਸਾਥੀ ਜਸਪਾਲ ਸਿੰਘ ਜੱਸੀ ਨੂੰ ਅੱਜ...
ਗੁਰਦੁਆਰਾ ਤੱਪ ਅਸਥਾਨ ਦੇ ਮੁਖ ਪ੍ਰਬੰਧਕ ਬਾਬਾ ਕਿਰਪਾਲ ਸਿੰਘ ਹੋਏ ਸਵਰਗਵਾਸ
. . .  1 day ago
ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਨਿੱਕੂਵਾਲ,ਕਰਨੈਲ ਸਿੰਘ) ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆ ਖ਼ਾਲਸਾਈ ਫ਼ੌਜਾਂ ਦੇ ਸ਼੍ਰੋਮਣੀ ਜਰਨੈਲ ਭਾਈ  ਜੈਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਦੇ ਸੱਤਵੀਂ ਪੀੜੀ ਦੇ ਵਾਰਸ ਅਤੇ ਗੁਰਦੁਆਰਾ ਤਪ ਅਸਥਾਨ...
ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ
. . .  1 day ago
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ...
ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  1 day ago
ਨਵੀਂ ਦਿੱਲੀ, 24 ਜਨਵਰੀ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਮੈਸੀਅਸ ਬੋਲਸੋਨਾਰੋ ਭਾਰਤ ਪਹੁੰਚ ਗਏ ਹਨ। ਉਹ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਹੋਣ ਵਾਲੀ ਪਰੇਡ ਦੇ ਮੁੱਖ ਮਹਿਮਾਨ...
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  1 day ago
ਚੰਡੀਗੜ੍ਹ, 24 ਜਨਵਰੀ (ਰਣਜੀਤ)- ਸ਼ਿਮਲਾ ਦੇ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਅਦਾਲਤ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ...
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  1 day ago
ਜਲੰਧਰ, 24 ਜਨਵਰੀ (ਚਿਰਾਗ਼ ਸ਼ਰਮਾ) - ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੀਤੇ ਦਿਨ ਪਾਣੀ...
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  1 day ago
ਰਾਜਾਸਾਂਸੀ, 24 ਜਨਵਰੀ (ਹੇਰ, ਖੀਵਾ)- ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਸਜਾ ਕੇ ਦੁਬਈ ਗਏ ਨੌਜਵਾਨ ਪ੍ਰਭਜੋਤ ਸਿੰਘ ਨੇ ਉੱਥੇ ਕੰਮ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  1 day ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਵੱਲੋਂ ਲਗਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  1 day ago
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  1 day ago
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  1 day ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਕੱਤਕ ਸੰਮਤ 551

ਸੰਪਾਦਕੀ

ਨਵੀਂ ਪੈਨਸ਼ਨ ਪ੍ਰਣਾਲੀ ਦਾ ਮੁਲਾਜ਼ਮਾਂ ਲਈ ਨਫ਼ਾ-ਨੁਕਸਾਨ

ਸਰਕਾਰ ਨੇ ਆਪਣਾ ਵਿੱਤੀ ਬੋਝ ਘਟਾਉਣ ਲਈ ਮਿਤੀ 1 ਜਨਵਰੀ, 2004 ਤੋਂ ਨਵੀਂ ਪੈਨਸ਼ਨ ਪ੍ਰਣਾਲੀ ਲਾਗੂ ਕਰ ਕੇ (ਜੋ ਕਿ ਆਰਮਡ ਫੋਰਸਿਸ 'ਤੇ ਲਾਗੂ ਨਹੀਂ ਹੈ), ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ 'ਤੇ ਵੱਡਾ ਡਾਕਾ ਮਾਰਿਆ ਹੈ। ਨਵੀਂ ਅਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਦਾ ਤੁਲਨਾਤਮਕ ਅਧਿਐਨ ਮੇਰੇ ਇਸ ਤੋਂ ਪਹਿਲੇ ਲੇਖ ਵਿਚ ਕੀਤਾ ਜਾ ਚੁੱਕਾ ਹੈ। ਭਾਰਤ ਦੀ ਇਸ ਨਵੀਂ ਪੈਨਸ਼ਨ ਪ੍ਰਣਾਲੀ ਦੀ ਬਣਤਰ ਸਮੁੱਚੇ ਤੌਰ 'ਤੇ 'ਅਮਰੀਕਾ ਸੀ. 401 (ਕੇ) ਪਲੈਨਜ਼' ਵਰਗੀ ਹੀ ਹੈ। ਇਸ ਲੇਖ ਵਿਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਰਮਚਾਰੀਆਂ ਦੇ ਸੀ.ਪੀ.ਐਫ. ਦਾ ਨਿਵੇਸ਼ ਕਿਵੇਂ ਹੁੰਦਾ ਹੈ ਅਤੇ ਇਸ ਨਾਲ ਸਬੰਧਿਤ ਨਫ਼ੇ-ਨੁਕਸਾਨ ਕੀ ਹਨ?
ਸਰਕਾਰੀ ਕਰਮਚਾਰੀਆਂ ਲਈ ਤਿੰਨ ਪੈਨਸ਼ਨ ਫੰਡ ਮੈਨੇਜਰਜ਼ (1) ਐੱਲ. ਆਈ. ਸੀ. ਪੈਨਸ਼ਨ ਫੰਡ ਲਿਮਟਿਡ (2) ਸਟੇਟ ਬੈਂਕ ਆਫ ਇੰਡੀਆ ਪੈਨਸ਼ਨ ਫੰਡਜ਼ ਪ੍ਰਾਈਵੇਟ ਲਿਮਟਿਡ ਅਤੇ (3) ਯੂ. ਟੀ. ਆਈ. ਰਿਟਾਇਅਰਮੈਂਟ ਸਲੂਸ਼ਨਜ਼ ਨਿਯੁਕਤ ਕੀਤੇ ਗਏ ਹਨ, ਜੋ ਕਿ ਉਨ੍ਹਾਂ ਦੇ ਹਰ ਮਹੀਨੇ ਜਮ੍ਹਾਂ ਹੋ ਰਹੇ ਸੀ. ਪੀ. ਐਫ. ਦਾ ਨਿਵੇਸ਼ ਵੱਖ-ਵੱਖ ਸਕੀਮਾਂ ਵਿਚ ਕਰਦੇ ਹਨ। 1 ਅਪ੍ਰੈਲ, 2019 ਤੋਂ ਕਰਮਚਾਰੀਆਂ ਨੂੰ ਆਪਣਾ ਪੈਨਸ਼ਨ ਫੰਡ ਮੈਨੇਜਰ ਅਤੇ ਨਿਵੇਸ਼ ਪਲੈਨ ਚੁਣਨ ਦੀ ਖੁੱਲ੍ਹ ਦਿੱਤੀ ਗਈ ਹੈ, ਇਹ ਅਧਿਕਾਰ ਕਰਮਚਾਰੀਆਂ ਨੂੰ ਪਹਿਲਾਂ ਨਹੀਂ ਸੀ। ਪਹਿਲਾਂ ਡਿਫਾਲਟ ਨਿਯਮ ਤਹਿਤ ਫੰਡ ਮੈਨੇਜਰ ਸਾਰੇ ਕਰਮਚਾਰੀਆਂ ਦੇ ਸੀ. ਪੀ. ਐਫ. ਦਾ ਨਿਵੇਸ਼ 85 ਫ਼ੀਸਦੀ ਸਰਕਾਰੀ ਸਕਿਊਰਟੀਜ਼ ਅਤੇ ਕਾਰਪੋਰੇਟ ਬਾਂਡਜ਼ ਵਿਚ ਅਤੇ 15 ਫ਼ੀਸਦੀ ਇਕੁਊਟੀ (ਸ਼ੇਅਰ ਮਾਰਕਿਟ) ਵਿਚ ਨਿਵੇਸ਼ ਕਰਦੇ ਸਨ। ਆਓ, ਪਹਿਲਾਂ ਸਮਝ ਲੈਂਦੇ ਹਾਂ ਕਿ ਕਰਮਚਾਰੀਆਂ ਦੇ ਸੀ. ਪੀ. ਐੱਫ. ਦਾ ਨਿਵੇਸ਼ ਕਿੱਥੇ-ਕਿੱਥੇ ਹੁੰਦਾ ਹੈ :
ਇਕੁਊਟੀ : ਸ਼ੇਅਰ ਮਾਰਕਿਟ ਵਿਚ ਨਿਵੇਸ਼ਕ ਕਿਸੇ ਕੰਪਨੀ ਦਾ ਹਿੱਸੇਦਾਰ ਬਣ ਸਕਦਾ ਹੈ। ਕੰਪਨੀਆਂ ਆਪਣਾ ਕਾਰੋਬਾਰ ਵਧਾਉਣ ਲਈ ਕੰਪਨੀ ਦੀਆਂ ਕੁਝ ਹਿੱਸੇਦਾਰੀਆਂ ਨਿਵੇਸ਼ਕਾਂ ਕੋਲੋਂ ਪੈਸੇ ਲੈ ਕੇ ਉਨ੍ਹਾਂ ਨੂੰ ਵੇਚ ਦਿੰਦੀਆਂ ਹਨਂਇਸ ਨੂੰ ਇਕੁਊਟੀ ਕਿਹਾ ਜਾਂਦਾ ਹੈ। ਇਕੁਊਟੀ ਵਿਚ ਨਿਵੇਸ਼ ਕਰਨ ਵਾਲਾ ਵੱਧ ਜੋਖ਼ਮ ਲੈ ਕੇ ਲੰਮੇ ਸਮੇਂ ਵਿਚ ਵੱਧ ਪੈਸੇ ਕਮਾ ਸਕਦਾ ਹੈ। ਪਰ ਇਸ ਤੋਂ ਮਿਲਣ ਵਾਲਾ ਲਾਭ ਨਿਸਚਿਤ ਨਹੀਂ ਹੁੰਦਾ। ਇਸ ਤੋਂ ਮਿਲਣ ਵਾਲਾ ਲਾਭ/ਰਿਟਰਨ 14-15 ਫ਼ੀਸਦੀ ਵੀ ਹੋ ਸਕਦਾ ਹੈ ਅਤੇ ਘਾਟਾ ਵੀ ਹੋ ਸਕਦਾ ਹੈ। ਸ਼ੇਅਰ ਦੀ ਕੀਮਤ ਦੀ ਵਾਧੇ-ਘਾਟੇ ਦੀ ਗੱਲ ਕੰਪਨੀ ਦੀ ਕਾਰਗੁਜ਼ਾਰੀ 'ਤੇ ਨਿਰਭਰ ਕਰਦੀ ਹੈ।
ਕਾਰਪੋਰੇਟ ਬਾਂਡ: ਕੰਪਨੀ ਆਪਣੇ ਬਾਂਡ ਵੇਚਦੀ ਹੈ ਤਾਂ ਤੁਹਾਡੇ ਕੋਲੋਂ ਉਧਾਰ ਲੈਂਦੀ ਹੈ। ਇਸ ਰਾਸ਼ੀ 'ਤੇ ਕੰਪਨੀ ਤੁਹਾਨੂੰ ਵਿਆਜ (ਨਿਸਚਿਤ ਆਮਦਨ) ਦਿੰਦੀ ਹੈ, ਜਿਸ ਨੂੰ ਕੂਪਨ ਕਿਹਾ ਜਾਂਦਾ ਹੈ। ਭਾਰਤ ਵਿਚ ਕੂਪਨ ਦੀ ਅਦਾਇਗੀ ਸਾਲ ਵਿਚ 2 ਵਾਰ ਕੀਤੀ ਜਾਂਦੀ ਹੈ। ਜੇਕਰ ਤੁਹਾਡਾ ਫੰਡ ਮੈਨੇਜਰ ਕੇਵਲ ਨਾਮਵਰ ਕੰਪਨੀਆਂ ਵਿਚ ਨਿਵੇਸ਼ ਕਰਦਾ ਹੈ ਤਾਂ ਔਸਤ ਲਾਭ 8-10 ਫ਼ੀਸਦੀ ਦੀ ਉਮੀਦ ਕਰ ਸਕਦਾ ਹੈ। ਇਥੇ ਜੋਖ਼ਮ ਘੱਟ ਹੈ ਪਰ ਸਿਫ਼ਰ ਨਹੀਂ ਹੈ। ਇਥੇ ਵੀ ਲਾਭ ਦੇ ਵਾਧੇ-ਘਾਟੇ ਦੀ ਗੱਲ ਵੀ ਕੰਪਨੀ ਦੀ ਮਾਲੀ ਹਾਲਤ 'ਤੇ ਨਿਰਭਰ ਕਰਦੀ ਹੈ। ਮੰਦੀ ਦੀ ਹਾਲਤ ਵਿਚ ਬਾਂਡਾਂ ਵਿਚ ਘਾਟੇ ਦਾ ਬਹੁਤ ਡਰ ਹੁੰਦਾ ਹੈ।
ਸਰਕਾਰੀ ਸਕਿਓਰਟੀਜ਼: ਸਰਕਾਰੀ ਸਕਿਓਰਟੀਜ਼ 'ਤੇ ਜੋ ਵਿਆਜ ਮਿਲਦਾ ਹੈ ਉਸ ਨੂੰ ਕੂਪਨਜ਼ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਮੁਕਾਬਲਤਨ ਸੁਰੱਖਿਅਤ ਨਿਵੇਸ਼ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਪਿੱਛੇ ਸਰਕਾਰ ਦੀ ਵਚਨਬੱਧਤਾ ਹੁੰਦੀ ਹੈਂਵਿਆਜ ਦੇਣ ਦੀ ਅਤੇ ਮੂਲ ਧੰਨ ਵਾਪਸ ਕਰਨ ਦੀ। ਇਨ੍ਹਾਂ ਦੀ ਮਿਆਦ 91 ਦਿਨਾਂ ਤੋਂ 40 ਸਾਲ ਤੱਕ ਹੋ ਸਕਦੀ ਹੈ। ਸਰਕਾਰੀ ਸਕਿਓਰਟੀਜ਼ ਦੀਆਂ ਕੀਮਤਾਂ 'ਤੇ ਇਨ੍ਹਾਂ ਦੀ ਮੰਗ ਅਤੇ ਪੂਰਤੀ ਤੋਂ ਇਲਾਵਾ ਅਰਥਵਿਵਸਥਾ ਵਿਚ ਵਿਆਜ ਦਰਾਂ ਵਿਚ ਹੋਣ ਵਾਲੀਆਂ ਤਬਦੀਲੀਆਂ ਦਾ ਵੀ ਅਸਰ ਪੈਂਦਾ ਹੈ। ਇਨ੍ਹਾਂ 'ਤੇ 7-8 ਫ਼ੀਸਦੀ ਲਾਭ ਦੀ ਉਮੀਦ ਕੀਤੀ ਜਾ ਸਕਦੀ ਹੈ।
ਉਪਰੋਕਤ 3 ਸਕੀਮਾਂ ਵਿਚ ਨਿਵੇਸ਼ ਕੀਤਾ ਜਾਣ ਵਾਲਾ ਪੈਸਾ ਉਸ ਤਰ੍ਹਾਂ ਸੁਰੱਖਿਅਤ ਨਹੀਂ ਹੈ ਜਿਵੇਂ ਪੁਰਾਣੀ ਪੈਨਸ਼ਨ ਯੋਜਨਾ ਸਹਿਤ ਕਰਮਚਾਰੀਆਂ ਦਾ ਜੀ. ਪੀ. ਫੰਡ ਅਤੇ ਉਸ 'ਤੇ ਮਿਲਣ ਵਾਲਾ ਵਿਆਜ ਸੁਰੱਖਿਅਤ ਹਨ। ਹੁਣ ਸੀ. ਪੀ. ਐੱਫ. ਦੀ ਕੁੱਲ ਜਮ੍ਹਾਂ ਰਾਸ਼ੀ (ਕਰਮਚਾਰੀ ਦਾ 10 ਫ਼ੀਸਦੀ ਹਿੱਸਾ ਅਤੇ ਸਰਕਾਰ ਦਾ 14 ਫ਼ੀਸਦੀ ਹਿੱਸਾ ਮਿਲਾ ਕੇ) ਇਸ ਨੂੰ ਐਨ. ਪੀ. ਐਸ. ਦਾ ਕੋਰਪਸ ਕਿਹਾ ਜਾਂਦਾ ਹੈ। ਇਸ ਵਿਚੋਂ 60 ਫ਼ੀਸਦੀ ਲੱਮਸਮ ਸੇਵਾ-ਮੁਕਤੀ ਸਮੇਂ ਦਿੱਤਾ ਜਾਵੇਗਾ ਅਤੇ ਬਾਕੀ 40 ਫ਼ੀਸਦੀ ਰਾਸ਼ੀ ਦੀ ਅਨਯੂਇਟੀ-ਐਲ. ਆਈ. ਸੀ. ਜਾਂ ਕਿਸੇ ਹੋਰ ਅਨਯੂਇਟੀ ਪ੍ਰੋਵਾਇਡਰ ਕੋਲੋਂ ਖਰੀਦਣੀ ਜ਼ਰੂਰੀ ਹੋਵੇਗੀ। ਇਸ ਤੋਂ ਮਿਲਣ ਵਾਲੇ ਪ੍ਰਤੀ ਮਹੀਨਾ ਲਾਭ/ਵਿਆਜ ਨੂੰ ਹੀ ਪੈਨਸ਼ਨ ਸਮਝ ਲਿਆ ਜਾਵੇਗਾ ਜੋ ਕਿ ਪੁਰਾਣੀ ਪੈਨਸ਼ਨ ਨਾਲੋਂ ਚਾਰ-ਪੰਜ ਗੁਣਾਂ ਤੋਂ ਵੀ ਘੱਟ ਹੋਵੇਗੀ। ਇਸ ਤਰ੍ਹਾਂ ਨਵੀਂ ਪੈਨਸ਼ਨ ਪ੍ਰਣਾਲੀ ਘਾਟੇ ਵਾਲਾ ਸੌਦਾ ਹੈ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਦੀ ਲੋੜ ਵੱਲ ਸੰਕੇਤ ਕਰਦਾ ਹੈ। 60 ਸਾਲ ਦੀ ਉਮਰ ਤੋਂ ਪਹਿਲਾਂ ਸੇਵਾ-ਮੁਕਤੀ ਲੈਣ ਵਾਲੇ ਕਰਮਚਾਰੀ ਦੇ ਐਨ. ਪੀ. ਐਸ. ਕੋਰਪਸ ਦੇ 80 ਫ਼ੀਸਦੀ ਨਾਲ ਅਨਯੂਇਟੀ ਖਰੀਦੀ ਜਾਵੇਗੀ ਅਤੇ 20 ਫ਼ੀਸਦੀ ਨਕਦ ਮਿਲੇਗਾ। 60 ਸਾਲ ਦੀ ਉਮਰ ਤੋਂ ਪਹਿਲਾਂ ਕਰਮਚਾਰੀ ਦੀ ਮੌਤ ਹੋਣ ਦੀ ਸੂਰਤ ਵਿਚ ਐਨ. ਪੀ. ਐਸ. ਕੋਰਪਸ ਦੀ ਭਾਵ ਸੀ. ਪੀ. ਐਫ. ਦੀ ਕੁੱਲ ਜਮ੍ਹਾਂ ਰਾਸ਼ੀ ਵਾਰਸਾਂ ਨੂੰ ਵਾਪਸ ਕੀਤੀ ਜਾਵੇਗੀ।
ਹੁਣ ਕਰਮਚਾਰੀਆਂ ਨੂੰ 'ਨਿਵੇਸ਼ ਵਿਕਲਪ' ਚੁਣਨ ਦਾ ਅਧਿਕਾਰ ਦਿੱਤਾ ਗਿਆ ਹੈ।
ਹੁਣ ਕਰਮਚਾਰੀ ਉੱਪਰ ਦਰਸਾਏ ਗਏ ਪੈਨਸ਼ਨ ਫੰਡ ਮੈਨੇਜਰਜ਼ 'ਚੋਂ ਕਿਸੇ ਇਕ ਨੂੰ ਆਪਣੇ ਪੈਸੇ ਦੇ ਨਿਵੇਸ਼ ਲਈ ਚੁਣ ਸਕਦਾ ਹੈ ਅਤੇ ਇਕ ਵਿੱਤੀ ਸਾਲ ਬਾਅਦ ਆਪਣਾ ਫੰਡ ਮੈਨੇਜਰ ਬਦਲ ਸਕਦਾ ਹੈ।
ਨਿਵੇਸ਼ ਦੀਆਂ ਤਿੰਨ ਸਕੀਮਾਂ ਵਿਚੋਂ ਕਿਸੇ ਇਕ ਨੂੰ ਚੁਣ ਸਕਦਾ ਹੈ ਅਤੇ ਇਕ ਵਿੱਤੀ ਸਾਲ ਵਿੱਚ ਦੋ ਵਾਰ ਆਪਣੀ ਚੁਣੀ ਹੋਈ ਸਕੀਮ ਨੂੰ ਬਦਲ ਸਕਦਾ ਹੈ।
ਐਕਟਿਵ ਚੋਣ ਤਹਿਤ ਇਕ ਸਕੀਮ ਹੈ ਜਿਸ ਅਧੀਨ ਕਰਮਚਾਰੀ ਸਕੀਮ 'ਜੀ' ਚੁਣ ਸਕਦਾ ਹੈ। ਜਿਸ ਅਧੀਨ ਉਸ ਦੀ ਪ੍ਰਤੀ ਮਹੀਨਾ ਜਮ੍ਹਾਂ ਹੋ ਰਹੀ ਸੀ. ਪੀ. ਐਫ. ਦੀ ਸਾਰੀ ਰਾਸ਼ੀ ਸਰਕਾਰੀ ਸਕਿਓਰਟੀਜ਼ ਵਿਚ ਲਗਾਈ ਜਾਵੇਗੀ ।
ਆਟੋ ਚੋਣ ਤਹਿਤ ਕਰਮਚਾਰੀ ਕੋਲ ਦੋ ਬਦਲ ਹਨ। ਪਹਿਲੀ ਐਲ. ਸੀ.-25 ਤਹਿਤ ਸੀ. ਪੀ. ਐਫ. ਦੀ 25 ਫ਼ੀਸਦੀ ਰਾਸ਼ੀ ਇਕੁਊਟੀ ਵਿਚ ਨਿਵੇਸ਼ ਕੀਤੀ ਜਾਵੇਗੀ ਅਤੇ ਦੂਜੇ ਵਿਚ ਐਲ. ਸੀ.-50 ਤਹਿਤ ਸੀ. ਪੀ. ਐਫ. ਦੀ 50 ਫ਼ੀਸਦੀ ਰਾਸ਼ੀ ਇਕੁਊਟੀ ਵਿਚ ਜਾਏਗੀ। ਪਰ ਆਟੋ ਚੋਣ ਅਧੀਨ ਆਉਣ ਵਾਲੀਆਂ ਇਨ੍ਹਾਂ ਦੋਵਾਂ ਸਕੀਮਾਂ ਨੂੰ ਵਧਦੀ ਹੋਈ ਉਮਰ ਦੇ ਵੱਖ-ਵੱਖ ਪੜਾਵਾਂ ਨਾਲ ਜੋੜ ਦਿੱਤਾ ਗਿਆ ਹੈ। ਜਿਉਂ ਜਿਉਂ ਉਮਰ ਵਧਦੀ ਜਾਏਗੀ ਇਕੁਊਟੀ ਵਿਚ ਨਿਵੇਸ਼ ਘਟਦਾ ਜਾਏਗਾ ਅਤੇ ਸਰਕਾਰੀ ਸਕਿਓਰਟੀਜ਼ ਵਿਚ ਵਧਦਾ ਜਾਏਗਾ। ਡਿਫਾਲਟ ਸਕੀਮ ਤੋਂ ਨਵੀਂ ਸਕੀਮ ਵਿਚ ਆਉਣ ਲਈ ਕਰਮਚਾਰੀ ਨੂੰ ਆਪਣੇ ਐਨ. ਪੀ. ਐਸ. ਖਾਤੇ ਵਿਚ ਲਾਗ ਇਨ ਕਰਨਾ ਹੋਵੇਗਾ। ਇਹ ਆਪਸ਼ਨ ਤੁਹਾਡੇ ਮੋਬਾਈਲ ਜਾਂ ਈਮੇਲ 'ਤੇ ਆਉਣ ਵਾਲੇ ਓ. ਟੀ. ਪੀ. ਨਾਲ ਪੂਰਨ ਹੋਵੇਗੀ ਅਤੇ ਨੋਡਲ ਅਫਸਰ ਦੁਆਰਾ ਪ੍ਰਮਾਣਿਤ ਕੀਤੀ ਜਾਵੇਗੀ। ਕਰਮਚਾਰੀ ਰਕਮ ਨੂੰ ਵੀ ਆਨ ਲਾਈਨ ਦੇਖ ਸਕਦਾ ਹੈ, ਜਿਸ ਵਿਚ ਇਕ ਕਾਲਮ ਕਰਮਚਾਰੀ ਦੀ ਨਿਵੇਸ਼ ਕੀਤੀ ਗਈ ਰਾਸ਼ੀ 'ਤੇ ਹੋਣ ਵਾਲੇ ਨਫ਼ੇ-ਨੁਕਸਾਨ ਦਾ ਵੀ ਹੁੰਦਾ ਹੈ-ਭਾਵ ਇਕੱਲਾ ਨਫ਼ਾ ਹੀ ਨਹੀਂ, ਨੁਕਸਾਨ ਵੀ ਹੋ ਸਕਦਾ ਹੈ।

-ਸੇਵਾ ਮੁਕਤ ਲੈਕਚਚਾਰ, ਨਵਾਂਸ਼ਹਿਰ
ਮੋ: 94633-58661

 


ਖ਼ਬਰ ਸ਼ੇਅਰ ਕਰੋ

550ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ ਵਿਚ ਡੀ. ਡੀ. ਪੰਜਾਬੀ ਦਾ ਉਪਰਾਲਾ

ਡੀ. ਡੀ. ਪੰਜਾਬੀ ਦੀ ਮਾਣਮੱਤੀ ਇਤਿਹਾਸਕ ਕਿਤਾਬ ਵਿਚ ਕਈ ਸੁਨਹਿਰੀ ਪੰਨੇ ਜੜੇ ਹੋਏ ਹਨ। ਅਜਿਹਾ ਹੀ ਇਕ ਹੋਰ ਪੰਨਾ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਦੇ ਰੂਪ ਵਿਚ ਲਿਖਿਆ ਜਾ ਰਿਹਾ ਹੈ। ਦੂਰਦਰਸ਼ਨ ਦੇ ਮੁੱਖ ਦਫ਼ਤਰ ਦਿੱਲੀ ਤੋਂ ਉੱਚ-ਅਧਿਕਾਰੀਆਂ ਦੇ ...

ਪੂਰੀ ਖ਼ਬਰ »

ਕਿਉਂ ਵੱਡੇ ਹੁਨਰਮੰਦ ਪੈਦਾ ਨਹੀਂ ਕਰ ਰਹੀ ਭਾਰਤੀ ਸਿੱਖਿਆ ਪ੍ਰਣਾਲੀ ?

ਜਦੋਂ ਤੋਂ ਅਭੀਜੀਤ ਬੈਨਰਜੀ ਨੂੰ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਮਿਲਿਆ ਹੈ, ਉਦੋਂ ਤੋਂ ਭਾਰਤ ਵਿਚ ਬਹਿਸ ਚੱਲ ਰਹੀ ਹੈ ਕਿ ਭਾਰਤ ਵਾਸੀਆਂ ਦੇ ਹੁਨਰ ਦਾ ਫੁੱਲ ਵਿਦੇਸ਼ ਵਿਚ ਜਾ ਕੇ ਹੀ ਕਿਉਂ ਖਿੜਦਾ ਹੈ? ਇਸ ਤੋਂ ਪਹਿਲਾਂ ਅਮਰਤਿਆ ਸੇਨ ਨੂੰ ਨੋਬਲ ਪੁਰਸਕਾਰ ਮਿਲਿਆ ਸੀ ...

ਪੂਰੀ ਖ਼ਬਰ »

ਚੋਣਾਂ ਦਾ ਪ੍ਰਭਾਵ

ਚਾਹੇ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸਨ ਪਰ ਇਸ ਦੇ ਨਾਲ ਹੀ ਦਰਜਨ ਭਰ ਪ੍ਰਾਂਤਾਂ ਵਿਚ ਕੁਝ ਥਾਵਾਂ 'ਤੇ ਵਿਧਾਨ ਸਭਾਵਾਂ ਅਤੇ ਲੋਕ ਸਭਾ ਦੀਆਂ ਸੀਟਾਂ ਤੋਂ ਉਪ ਚੋਣਾਂ ਵੀ ਹੋਈਆਂ ਹਨ। ਦੇਸ਼ ਭਰ ਵਿਚ ਇਨ੍ਹਾਂ ਚੋਣਾਂ ਦੀ ਚਰਚਾ ਚਲਦੀ ਰਹੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX